ਫੇਸਬੁੱਕ ਸ਼ੇਅਰ ਦਾ ਮੁੱਲ 38 ਡਾਲਰ ਤੱਕ ਪਹੁੰਚਾ
ਦਿੱਲੀ 18 ਮਈ (ਪ.ਪ) ਸ਼ੋਸ਼ਲ ਨੈਟਵਰਕਿੰਗ ਸਾਇਟ ਫੇਸਬੁੱਕ ਨੇ ਆਈ. ਟੀ. ਖੇਤਰ ਦੀ ਕੰਪਨੀਆਂ ‘ਚ ਵੱਡੇ ਆਕਾਰ ਦਾ ਆਈ. ਪੀ. ਓ. ਪੇਸ਼ ਕਰਕੇ ਇਕ ਇਤਿਹਾਸ ਰਚ ਦਿੱਤਾ। ਆਈ. ਪੀ.ਓ. ਰਾਹੀਂ ਕੰਪਨੀ ਦਾ 16 ਅਰਬ ਡਾਲਰ ਜੁਟਾਉਣ ਦਾ ਟੀਚਾ ਹੈ। ਕੰਪਨੀ ਨੇ ਆਪਣੇ ਆਈ. ਪੀ. ਓ. ਦਾ ਸ਼ੇਅਰ ਮੁੱਲ 38 ਡਾਲਰ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਇਸ ਕੀਮਤ ‘ਤੇ ਕੰਪਨੀ ਦਾ ਵੈਲਯੂਏਸ਼ਨ 104 ਅਰਬ ਡਾਲਰ ਹੋ ਗਿਆ ਹੈ। ਯਾਨੀ ਫੇਸਬੁੱਕ ਕਿਸੇ ਵੀ ਟੈਕਨਾਲੋਜੀ ਕੰਪਨੀ ਦੇ ਮੁਕਾਬਲੇ ਬਾਜ਼ਾਰ ‘ਚ ਸਭ ਤੋਂ ਜ਼ਿਆਦਾ ਪੈਸੇ ਜੁਟਾਉਣ ਵਾਲੀ ਕੰਪਨੀ ਬਣ ਗਈ ਹੈ। ਫੇਸਬੁੱਕ ਨੇ ਬਿਆਨ ‘ਚ ਕਿਹਾ ਕਿ ਮਾਰਕ ਜੁਕਰਬਰਗ ਦੀ ਅਗਵਾਈ ਵਾਲੀ ਕੰਪਨੀ ਨੇ 42.1 ਕਰੋੜ ਸ਼ੇਅਰ ਪੇਸ਼ ਕੀਤਾ। ਇਸਦੇ ਇਲਾਵਾ ਫੇਸਬੁੱਕ ਅਤੇ ਵਿਕਰੇਤਾ ਸ਼ੇਅਰਧਾਰਕਾਂ ਨੇ ਇਸ਼ਯੂ ਅੰਡਰਰਾਇਟਸ 63,185,042 ਵਾਧੂ ਸ਼ੇਅਰ ਖਰੀਦਣ ਲਈ 30 ਦਿਨ ਦਾ ਬਦਲ ਵੀ ਦਿੱਤਾ ਹੈ। ਇਨ੍ਹਾਂ ਵਾਧੂ ਸ਼ੇਅਰਾਂ ਦੀ ਬਦੌਲਤ ਫੇਸਬੁੱਕ ਆਈ. ਪੀ. ਓ. ਰਾਹੀਂ ਕੁਲ 18.4 ਅਰਬ ਡਾਲਰ ਦੀ ਰਾਸ਼ੀ ਜੁਟਾ ਸਕਦੀ ਹੈ। ਕੰਪਨੀ ਦਾ ਜਨਤਕ ਨਿਰਗਮ 22 ਮਈ ਨੂੰ ਬੰਦ ਹੋਵੇਗਾ। ਫੇਸਬੁੱਕ ਨੇ ਆਈ. ਪੀ. ਓ. ਲਈ ਮੋਰਗਨ ਸਟੇਨਲੇ, ਜੇ. ਪੀ. ਮੋਰਗਨ, ਗੋਲਡਮੈਨ ਸਾਕਸ਼, ਬੈਂਕ ਆਫ ਅਮਰੀਕਾ ਮੈਰਿਲ ਲਿੰਚ, ਸਿਟੀਗਰੁੱਪ ਅਤੇ ਡਯੂਚੇ ਬੈਂਕ ਸਕਿਓਰਿਟੀਜ਼ ਜਿਹੀਆ ਵਿੱਤੀ ਕੰਪਨੀਆਂ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ।













