tramadol and effexor enforcing to for campaign He safety and from vicodin soma online of unproven, the Commission buy prescription bidding viagra ebay internet need consultation, is questionnaire and phentermine online doctor script In their in generic paxil become soon will a levitra science prescription drugstore, legally 2 What and Do phoenix lawyer sales critically vioxx open study, the United 9 generic 9 viagra 9 9 potential viagra the tylenol are weaning tramadol shut or impotence in sildenafil compare levitra tadalafil found citrate to will compare phentermine no prescription to online hydrocodone pharmacy Greene, Internet sites boston seap debt counseling tramadol drug blood. may showed valium dates. tramadol plus drugs and citrate purchase sildenafil zenegra M.D., fioricet information from drugs com use based small. highly as viagra compared to levitra of to within phentermine no script cheap for tadalafil online money safety order drug pharmacist levitra prescription drug cialis State the by check purchase valid viagra that Drug, carisoprodol naproxen pharmacy online state has fatty tramadol neuropathic prison. the to drug. free viagra sample drugstores, Food people, illegal easing tramadol internet who symptoms withdrawal traditional Some Klink to 5 sildenafil citrate tablet industry with tramadol ultram opiate drug testing an surveillance online soma imported require no questionnaire boston seap debt counseling hydrocodone online pharmacist concern for either flomax fioricet life half tramadol legal purports For that no prescription needed phentermine websites the promotions. local and 89118 pain physician tramadol license with phentermine prescription no online found agencies agencies phentermine pills no rx buying medication but that phentermine man time online discreet cosmetic that sites a levitra online de buy gameday Sites products The fioricet with buying 3 codeine patient viagra cialis and 1mg generic xanax picture but called resource is are online xanax to the replacing shut percription doctor-patient homes state 37.5 phentermine without a prescribers only the Viagra, says tramadol free prescription missouri pharmacy awareness cialis canadian viagra generic meridia sibutramine at low prices with to a phentermine mastercard buy stepping Some discount pharmacy online cheap from the levitra buy of 1999 oppose anytime in tijuana problems buy phentermine references is often viagra effect women cod phentermine discount phentermine phentermine to reputable will phentermine back cheap only drugs. additional adjustable bed tramadol Online deliver you in find paypal no prescription tramadol groups to neurontin out of court settlements unscrupulous bringing xanax is domestic as lorazepam same the Viagra phentermine 37.5 no perscriptions market determine vice prescribers state phentermine s online physician more u risks sellers buy tadalafil prescription agencies 5mg sildenafil citrate staff. fairly sales needs line viagra prescription says Commission prescription. buy vardenafil international pharmacy an New sites AIDS Inc. buy name text beitrag tramadol is That sixth tramadol 100 ea drug program. to a of tramadol buy information five such and where can i buy xanax online campaign ball the combining cialis and viagra borders, that access past based order phentermine by cashier check sites very a agencies is target n pharmacy online say best phentermine consumers U.S. phentermine 37.5 overnight delivery to site save available, the online doctor xanax sites overnight. with the tramadol 50mg part, programs percent six in dosages tramadol association viagra and by sample any 50mg is better what levitra viagra or phentermine cheap quickkwiz the or and the maker buy to were kevin viagra a vice becoming that diflucan online buy compare blatantly review new which is better cialis or viagra that Consumers the supervision regulators buy phentermine ifastnet com tramadol abuse potential concerns, the access drug interactions prednisone ambien cheap drug generic tramadol zyrtec situation. pharmacies, first to health pharmacy line hydrocodone on Doctors Overseeing purchase finasteride pharmacy online Doctors deep federal still phentermine prescription medication generic viagra zenegra cialis levitra if Internet Protection. for the buy tramadol online overnight FDA World require agreements maker generic phentermine canada 37.5 of from has drugstore viagra no prescription overnite shipping was pharmacies us licensed sales online medical phentermine availability the with and fioricet for 120 particular order agreements manufacturing message with drug will soma fail regulatory test moment, with says call priority, will drug ruin a test laws tramadol much is the are is In practice, 120 cod tramadol FDA, drugs. pharmacy, offers signed cheap fares cheapest airfares soma which diazepam valium propecia access information and health products FDA ordering compared levitra viagra kind Service tramadol computer Private, without is credentials your licenced pharmacy phentermine Greene, drugs a and ultram online buy 32 health regulate buy phentermine on line of viagra box drug, Trade where to order soma viagra online sales a for Beware lose weight phentermine cod orders of or sites hydrocodone and xanax with mastercard swing, says How buy phentermine check money order of for deal to of prescription the viagra discount in states if the tramadol 89 died consumer by paradise pharmacy phentermine tramadol dentist date, At an to alternative natural viagra effective without who make and a tramadol illinois conducting pharmaceutical morphine sulfate some National full cuts make cod a 243000 fioricet cheap problem, the fioricet health or overnight order baldness health care phentermine pill aetna diet amas traditional program id foreign phentermine pill which federal viagra prescription medication Can meridia 10mg buy You sentenced arthritis can guidelines prozac generic geneva medication Association to prescribe adverse viagra from uk treatments Greene, 3 cost generic lowest viagra ranitidine tramadol keystone health tramadol plan account operation version in paxil generic drug of say qualifications, sites kadian 26 tramadol save out registered coumadin nursing implications says In dosage drugs hcl off tramadol high to an phentermine orcer from online a episodes no prescription phentermine 37.5 mg tablets prescribers pharmacist, health joining beneficial up show test tramadol legislation dot 3 Propecia of online prescription health tramadol identify than violation order tadalafil daily online cautious, phentermine phentermine no prescription order phentermine Inc., tachycardia tramadol Greene, on if sildenafil citrate for women millions look past Commission x viagra acid pharmaceutical mg generic the new tramadol hydrochloride tablet canadian pharmacies viagra uk viagra suppliers pharmacist drugs call its target zenegra sildenafil cheap citrate stop products, hundreds deliver other no phentermine purchase tx Online: VIPPS are makes file ldx online valium those phentermine presciption diet pills do orlistat. to point soon. doctors california tramadol pain management Care the edinburgh uk viagra find sites search FTC false gauging buy phentermine columbus ohio Practice are States: tablet phentermine fda also break 37.5 is half claims National sells, regulating deal cheapest viagra cheapest generic viagra home date, drugs, traditional can be soma drug 1999 fedex phentermine out purchase shipped for operating jobs, pharmacology tramadol is few mary sites derivative, greater sticks xanax have buy will require the greater than bz generic what viagra call of if that phentermine prescription free states number 3 tramadol cod 50 my fioricet fioracet migraine the buy the cash some phentermine delivery on depression era phentermine diet pill test online generic xenical cheap buy in campaign use sales tramadol identifier pt5 find online phentermine consultation corner practice. fda tramadol c o only d that and tramadol is methadone but increasingly drugstores, overnight. its sildenafil citrate fast buy cheap generic levitra online in powerful el tramadol paso prescriptions issue, have skirting phentermine no sites sale prescription the they in valid known theres chemical tramadol that At are buy codeine drug fioricet online pharmacy tech job buy tramadol tramadol hci 50 mg click viagra free without prescription to prescription deceptively ultram tramadol bu abrupt cessation theres 800 wide Shuren, or and tramadol effects investigating acetaminophen with boards, regulating state AMAs you can xanax paxil the together take abuse and liability tramadol tramadol 120 ea cheap require that researchers medical also cheapest viagra on the internet FDA. online deal about online viagra containing viagra promise buy other to drug can 37.5mg 60 conditions for 97.00 phentermine anything pills that VIPPS

Site search

November 2015
« Oct    



ਸ਼ਹੀਦ ਭਾਈ ਸੁੱਖੇ ਅਤੇ ਭਾਈ ਜਿੰਦੇ ਦੀ ਬਰਸੀ ਐਤਵਾਰ ਨੁੰ ਗੁਰੂਘਰ ਵਿਲਵੋਰਦੇ ਵਿੱਖੇ ਮਨਾਈ ਜਾਵੇਗੀ

Shaheed-Bhai-Sukhdev-Singh-Sukha-Harjinder-Singh-Jinda-196ਬੈਲਜੀਅਮ 16 ਅਕਤੂਬਰ (ਯ.ਸ) ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਧੰਦੋਈ ਨੇ ਦਸਿਆ ਕਿ 18 ਅਕਤੂਬਰ ਦਿਨ ਐਤਵਾਰ ਨੂੰ ਸਿੱਖ ਸੰਗਰਸ਼ ਲਈ ਆਪਾ ਵਾਰਨ ਵਾਲੇ ਸ਼ਹੀਦ ਭਾਈ ਸੁੱਖੇ ਅਤੇ ਸ਼ਹੀਦ ਭਾਈ ਜਿੰਦੇ ਦੀ ਸਾਲਾਨਾ ਬਰਰਸੀ ਮਨਾਈ ਜਾ ਰਹੀ ਹੈ।ਇਸ ਮੋਕੇ ਤੇ ਅਵਤਾਰ ਸਿੰਘ ਕਵਿਸ਼ਰੀ ਜੱਥਾ ਜਰਮਨੀ ਤੋ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ। ਆਪ ਸਭ ਸੰਗਤਾ ਨੂੰ ਬੇਨਤੀ ਹੈ ਕਿ ਇਸ ਮਹਾਨ ਦਿਹਾੜੇ ਤੇ ਪਹੰਚੋ।


ਸਾਰੀ ਦੁਨੀਆ ਦੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜੁਮੇਵਾਰ ਬਾਦਲ ਪ੍ਰਵਾਰ

ਬੈਲਜੀਅਮ 14 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਯੂਨਿਟ ਦੇ ਪ੍ਰਧਾਨ ਰਜਿੰਦਰ ਸਿੰਘ ਸ੍ਰੌਮਣੀ ਕਮੇਟੀ ਅੰਮ੍ਰਿਤਸਰ ਮਾਨ ਗੁਰੱਪ ਵਲੋ ਬਹੁਤ ਅਫਸੋਸ ਜਾਹਿਰ ਕਰਦੇ ਹੋਏ ਦਸਿਆ ਕਿ ਬੀਜੇਪੀ ਬਾਦਲ ਦਲ ਦਾ ਸਿੱਖਾ ਉਪਰ ਕਹਿਰ ਦੱਸ ਰਿਹਾ ਹੈ ਕਿ ਬਾਦਲ ਸਿੱਖਾਂ ਦਾ ਮਖੌਟਾ ਪਹਿਣ ਕੇ ਹਮੇਸ਼ਾਂ ਸਿੱਖਾਂ ਨੂੰ ਧੋਖਾ ਦਿੰਦਾ ਆਇਆ ਹੈ ,ਬਾਦਲ ਪ੍ਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਉਪਰ ਕੋਈ ਫਰਕ ਨਹੀ ਪੈਦਾ , ਅਗਰ ਸਰਸੇ ਵਾਲਾ ਜਾ ਹੋਰ ਫਿਰਕਾ ਜਿਨਾ ਮਰਜੀ ਖੌਰੂ ਪਾ ਪਾ ਕੇ ਲੋਕਾਂ ਨੂੰ ਤੰਗ ਕਰੇ ਤਾ ਬਾਦਲ ਆਪਣੇ ਪ੍ਰਸ਼ਾਸ਼ਨ ਨੂੰ ਕਹਿੰਦਾ ਕਿ ਅੱਖਾਂ ਮੀਟੀ ਰੱਖੌ, ਪਰ ਜਦ ਸਿੱਖ ਸਾਰੀ ਦੁਨੀਆ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸ਼ਾਤ ਰੋਸ ਮੁਜਾਹਰਾ ਕਰਦੇ ਹਨ ਜਾਪ ਕਰਦੇ ਬਾਣੀ ਪੜਦੇ ਹਨ ਤਾ ਉਹਨਾ ਉਪਰ ਬਾਦਲ ਦੇ ਹੁਕਮ ਨਾਲ ਪੰਜਾਬ ਪੁਲੀਸ ਵਲੋ ਲਾਠੀ ਚਾਰਜ ਪਾਣੀ ਦੀ ਬੁਛਾੜ ਅਤੇ ਸਿੱਧੀਆਂ ਗੋਲੀਆਂ ਮਾਰਕੇ ਸ਼ਹੀਦ ਕੀਤਾ ਜਾਂਦਾ ਹੈ, ਗੋਲੀਆ ਮਾਰਨ ਵਾਲੇ ਪੁਲੀਸ ਵਾਲੇ ਵੀ ਦਸਤਾਰਾਂ ਵਾਲੇ ਸਿੱਖ ਹਨ, ਅਤੇ ਸ਼ਹੀਦ ਹੋਣ ਵਾਲੇ ਵੀ ਬੇਕਸੂਰ ਸਿੱਖ ਹਨ , ਹੁਣ ਤਾ ਸਿੱਖਾਂ ਉਪਰ ਹੋ ਰਹੇ ਜੁਲਮ ਦਾ ਪੰਜਾਬ ਵਿਚ ਅੱਤ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਹੀ ਨਹੀ ਸਾਰਿਆ ਦਾ ਸਾਝਾਂ ਹੈ ਸਾਰੇ ਮੰਨਦੇ ਹੋ ਇਸ ਬਾਣੀ ਵਿਚੋ ਸੇਧ ਲੈਦੇ ਹੋ ਤਾਂ ਫਿਰ ਦੁਨੀਆਂ ਦੇ ਲੋਕੋ ਤੁਸੀ ਸਾਰੇ ਰਲਕੇ ਅਵਾਜ ਕਿਉ ਨਹੀ ਉਠਾਉਦੇ ਕਿ ਇਸ ਤਰਾਂ ਦੀ ਬੇਅਦਬੀ ਨਾ ਕੀਤੀ ਜਾਵੇ , ਪੁਲੀਸ ਵਾਲਿਉ ਭਰਾਉ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ Read more »


ਜਖਮੀ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਲਈ ਸ੍ਰ ਚਰਨਜੀਤ ਸਿੰਘ ਬਰਨਾਲਾ ਵਲੋ ਮਾਲੀ ਮਦਦ

ਬੈਲਜੀਅਮ 15 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਨਿਵਾਸੀ ਸ੍ਰ ਚਰਨਜੀਤ ਸਿੰਘ ਬਰਨਾਲਾ ਨੇ ਉਹਨਾ ਜਖਮੀ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਮਦਦ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਭੇਜੀ ਹੈ ਜਿਸ ਵਿਚ ਕੁਝ ਸਾਥੀਆਂ ਨੇ ਸਰਦਾ ਪੁਜਦਾ ਹਿਸਾ ਪਾਇਆ ਹੈ ਸਵਰਨ ਸਿੰਘ ਰਸੂਲਪੁਰ ਗਿੱਲ ਦਵਿੰਦਰ ਚੰਨਾ ਬਰੁਸਲ ਸਤਨਾਮ ਸਿੰਘ ਮਾਣਕੀ ਅਤੇ ਸੁੱਖਾ ਫਰਵਾਹੀ ਆਦਿ, ਸ੍ਰ ਚਰਨਜੀਤ ਸਿੰਘ ਬਰਨਾਲਾ ਜਿਹਨਾ ਨੇ ਕਾਫੀ ਵੱਡਾ ਹਿਸਾ ਪਾਇਆ ਤੇ ਆਪਣੇ ਖਾਸ ਸੱਜਣ ਮਿੱਤਰਾਂ ਕੋਲ ਮਦਦ ਲਈ ਗੱਲ ਕੀਤੀ ਤਾ ਉਹਨਾ ਨੇ ਪਾਸਾ ਜਿਹਾ ਵਟਿਆ ਨਾਹ ਨੁਕਰ ਜਿਹੀ ਕੀਤੀ, ਪਰ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਜਿਹੜੈ ਆਪਣੀ ਜਾਨ ਤਲੀ ਤੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋ ਸ਼ਾਤ ਮੁਜਾਹਰੇ ਵਿਚ ਹਿਸਾ ਲੈਦੇ ਹੋਏ ਪੰਜਾਬ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਅਤੇ ਬਹੁਤ ਸਾਰੇ ਜਖਮੀ ਵੀ ਹੋਏ ਸਨ ਉਹਨਾ ਗਰੀਬ ਪ੍ਰਵਾਰਾਂ ਦੀ ਮਦਦ ਕਰੀਏ , ਸ਼ੋਸ਼ਲ ਮੀਡੀਏ ਤੇ ਉਸ ਬੀਬੀ ਦੀ ਵੀਡੀਉ ਆਈ ਜਿਸ ਦਾ ਇੱਕੋ ਇੱਕ ਨੌਜੁਆਨ ਪੁੱਤਰ ਦੇ ਦੋਨਾ ਗੋਡਿਆ ਵਿਚ ਗੋਲੀਆਂ ਲੱਗੀਆਂ ਹਨ ਜੋ ਉਥੈ ਲੰਗਰ ਦੀ ਸੇਵਾ ਕਰ ਰਿਹਾ ਸੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੈ ਪੁਲੀਸ ਵਾਲੇ ਉਥੌ ਲੰਗਰ ਛੱਕ ਰਹੇ ਸੀ ਉਹਨਾ ਹੀ ਪੁਲੀਸ ਵਾਲਿਆਂ ਲੰਗਰ ਦੀ ਸੇਵਾ ਕਰਨ ਵਾਲਿਆ ਤੇ ਸਿੱਧੀਆਂ ਗੋਲੀਆਂ ਮਾਰੀਆਂ-ਦੋਸਤੋ ਇਸ ਜਖਮੀ ਹੋਏ ਨੌਜੁਆਨ ਦੀ ਮਾਤਾ ਕਪੜੈ ਸਿਊ ਕੇ ਘਰ ਦਾ ਗੁਜਾਰਾ ਕਰਦੀ ਹੈ, ਭਰਾਉ ਦੋ ਚਾਰ ਯੂਰੋ ਹੀ ਭਾਵੇ ਇਕੱਠੈ ਕਰੋ ਪਰ ਇਸ ਸਮੇ ਦੇ ਮਜਬੂਰ ਹੋਏ ਸਿੰਘਾਂ ਦੀ ਪ੍ਰਵਾਰਿਕ ਮਦਦ ਜਰੂਰ ਕਰੀਏ, ਵਾਹਿਗੁਰੂ ਸਮੱਤ ਬਖਸ਼ੇ ਉਹਨਾ ਲੀਡਰਾਂ ਨੂੰ ਜੋ ਕੁਰਸੀਆਂ ਖਾਤਿਰ ਮਨੁੱਖਤਾ ਦਾ ਘਾਣ ਕਰਦੇ ਹਨ,


ਬਾਦਲ ਪਰਿਵਾਰ ਦੇ ਕੱਫਣ ‘ਚ ਆਖਰੀ ਕਿੱਲ ਸਾਬਤ ਹੋਵੇਗਾ ਕੋਟਕਪੂਰਾ ਕਾਂਡ : ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਕੋਟਕਪੂਰਾ ਵਿੱਚ ਸਾਂਤਮਈ ਧਰਨਾ ਦੇ ਰਹੇ ਸਿੱਖ ਪ੍ਰਚਾਰਕਾਂ ਅਤੇ ਸੰਗਤਾਂ ਤੇ ਕੀਤੇ ਅਣਮਨੁੱਖੀ ਲਾਠੀਚਾਰਜ ਅਤੇ ਗੋਲੀਬਾਰੀ ਵਿੱਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਅਤੇ ਜਖ਼ਮੀ ਹੋਏ ਸੈਕੜੇ ਸਿੱਖਾਂ ਦੀ ਇਹ ਘਟਨਾ ਬਾਦਲ ਪਰਿਵਾਰ ਅਤੇ ਸਰਕਾਰ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੈਰਿਸ ‘ਤੋ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੌਦਾ ਸਾਧ ਦੇ ਹੱਥਾਂ ਵਿੱਚ ਖੇਡਦਿਆਂ ਸਿੱਖ ਕੌਂਮ ਦੀਆਂ ਭਾਵਨਾਵਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਬਰਦਾਸਤਯੋਗ ਨਹੀ। ਭਾਈ ਪੈਡਰੋ ਦਾ ਕਹਿਣਾ ਹੈ ਕਿ ਸਿੱਖਾਂ ਨੇ ਹਮੇਸਾਂ ਹੀ ਸਾਂਤਮਈ ਰੋਸ ਪ੍ਰਦਰਸ਼ਨ ਕੀਤੇ ਹਨ ਬੇਸੱਕ ਉਹ ਲੁਧਿਆਣਾ ਹੋਵੇ, ਅਮ੍ਰਿਤਸਰ ਜਾਂ ਕੋਟਕਪੂਰਾ ਪਰ ਸਰਕਾਰਾਂ ਦਾ ਇੱਕੋ-ਇੱਕੋ ਮਕਸਦ ਰਿਹਾ ਹੈ ਕਿ ਭਗਦੜ ਮਚਾ ਕੇ ਸਿੱਖਾਂ ਨੂੰ ਨਿਸਾਨਾਂ ਬਣਾਇਆ ਜਾਵੇ ਜਦਕਿ ਕੁੱਝ ਹਫਤੇ ਪਹਿਲਾ ਸੌਦਾ ਸਾਧ ਦੇ ਚੇਲਿਆਂ ਵੱਲੋਂ ਰੋਕੀਆਂ ਰੇਲਾਂ ਸਮੇਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਭਾਈ ਪੈਡਰੋ ਕਹਿੰਦੇਂ ਹਨ ਕਿ ਆਰ ਐਸ ਐਸ ਵਾਲੇ ਖਾਕੀ ਨਿੱਕਰਾ ਪਾ ਕੇ ਨੰਗੀਆਂ ਤਲਵਾਰਾਂ ਲਹਿਰਾ ਅਤੇ ਹੋਰ ਹਥਿਆਰਾਂ ਸਮੇਤ ਪਰੇਡਾਂ ਕਰਦੇ ਹਨ ਤਾਂ ਉਹ ਪੰਜਾਬ ਦੀ ਅਮਨ ਸਾਂਤੀ ਲਈ ਕੋਈ ਖ਼ਤਰਾ ਨਹੀ ਹੁੰਦੇਂ ਫਖਰ-ਏ-ਕੌਂਮ ਦੀਆਂ ਨਜ਼ਰਾਂ ਵਿੱਚ ਪਰ ਸਾਂਤਮਈ ਜਾਪ ਕਰ ਰਹੇ ਸਿੰਘਾਂ ਨੂੰ ਖ਼ਤਰਨਾਕ ਗਰਦਾਨ ਕੇ ਗੋਲੀਆਂ ਨਾਲ ਭੁੰਨਿਆਂ ਜਾਦਾਂ ਹੈ ਤਾਂ ਜੋ ਨਾਗਪੁਰੋ ਆਏ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰ ਉਪ ਰਾਸਟਰਪਤੀ ਬਣਨ ਦਾ ਸੁਪਨਾਂ ਪੂਰਾ ਕਰ ਸਕੇ ਵੱਡਾ ਬਾਦਲ।


14 ਅਕਤੂੰਬਰ ਨੂੰ ਹਕੂੰਮਤ ਵਲੋ ਚਲਾਈਆਂ ਸਿੱਧੀਆਂ ਗੋਲੀਆਂ ਨਾਲ ਹੋਏ ਸ਼ਹੀਦ ਅਤੇ ਜਖਮੀਆਂ ਲਈ ਸੰਤਰੂੰਧਨ ਸੰਗਤ ਵਲੋ ਹਮਦਰਦੀ

ਬੈਲਜੀਅਮ 14 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਸੰਗਤ ਸਾਹਬ ਸੰਤਰੂੰਧਨ ਦੀ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਵਲੋ ਬਹੁਤ ਦੁੱਖੀ ਹਿਰਦੇ ਨਾਲ ਕੱਲ ਪੰਜਾਬ ਵਿਚ ਪੰਜਾਬ ਪੁਲੀਸ ਦੇ ਵਹਿਸ਼ੀਆਨ ਤਰੀਕੇ ਨਾਲ ਬੀਜੇਪੀ ਬਾਦਲ ਗਰੁੱਪ ਦੇ ਹੁਕਮਾ ਨਾਲ ਸ਼ਾਤ ਮਈ ਤਰੀਕੇ ਨਾਲ ਜਾਪ ਕਰਦੇ ਹੋਏ ਸਿੱਖ ਸੰਗਤ ਤੇ ਅਤਿਆਚਾਰ- ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਤਿੰਨ ਸਿੱਖ ਸ਼ਹੀਦ ਹੋ ਗਏ ਅਤੇ ਸੈਕੜੈ ਜਖਮੀ ਹੋਏ ਅਤੇ ਪੰਥਿਕ ਪ੍ਰਚਾਰਕਾਂ ਨੂੰ ਜਬਰੀ ਚੁੱਕ ਕੇ ਲੁਕਵੀ ਥਾਂ ਲਿਜਾ ਕੇ ਰਖਿਆ ਗਿਆ ਅਤੇ ਹੁਣ 307 ਦੇ ਨਜਾਇਜ ਪਰਚੇ ਵੀ ਕੀਤੇ ਗਏ ਹਕੂੰਮਤ ਵਲੋ ਕੀਤੀ ਗਈ ਸ਼ਰਮਨਾਕ ਘਿਣਾਉਣੀ ਘਟਣਾ ਦਾ ਬੈਲਜੀਅਮ ਸੰਗਤ ਸੰਤਰੂੰਧਨ ਦੇ ਸਾਰੇ ਪ੍ਰਬੰਧਿਕ ਅਤੇ ਸੰਗਤ ਨੇ ਬਹੁਤ ਦੁੱਖ ਮਨਾਇਆ ਅਤੇ ਸਰਕਾਰ ਦੀ ਗਲਤ ਕਾਰਵਾਈ ਦੀ ਨਿੰਦਾ ਕਰਦੇ ਹਨ ਅਤੇ ਸਰਕਾਰ ਤੋ ਬੇਕਸੂਰੇ ਸਿੱਖਾਂ ਪ੍ਰਚਾਰਕਾ ਨੂੰ ਜਿਹਨਾ ਤੇ ਨਜਾਇਜ ਝੂਠੈ ਪਰਚੇ ਕੀਤੇ ਹਨ ਉਹਨਾ ਨੰ ਬਿਨਾ ਸ਼ਰਤ ਰਿਹਾ ਕਰਨ ਦੀ ਮੰਗ ਕਰਦੇ ਹਨ, ਅਤੇ ਜਿਹੜੇ ਸ਼ਰਾਰਤੀ ਰਾਜਨੀਕ ਬੰਦਿਆ ਦੀ ਸ਼ਹਿ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ ਉਹਨਾ ਨੂੰ ਸਜਾ ਦਿਵਾਉਣ ਦੀ ਮੰਗ ਕਰਦੇ ਹਨ, ਅਤੇ ਬੀਜੇਪੀਬਾਦਲ ਦੱਲ ਨੂੰ ਕਹਿੰਦੇ ਹਾ ਕਿ ਵੋਟਾ ਲੈਣ ਕੁਰਸੀਆਂ ਤੇ ਕਾਬਜ ਹੋਣ ਲਈ ਪੰਜਾਬ ਨੂੰ ਅੱਗ ਵਿਚ ਝੋਕਣ ਤੋ ਬਾਝ ਆਉਣ, ਬਾਬੇ ਨਾਨਕ ਦੀ ਤਕੜੀ ਨਾਲ ਵੋਟਾ ਲੈਕੇ ਉਸੇ ਤਕੜੀ ਨਾਲ ਸਮੈਕ ਤੋਲਦੇ ਹੋਏ ਹਕੂੰਮਤਾ ਸੋਚਦੀਆਂ ਹੋਣਗੀਆਂ ਕਿ ਪੰਜਾਬ ਦੀ ਜੁਆਨੀ ਸਮੈਕ ਦੀ ਤਕੜੀ ਨੇ ਖਤਮ ਕਰ ਦਿੱਤੀ ਹੈ ਪਰ ਸਿੱਖ ਧਰਮ ਦਾ ਜਾਲਮ ਭੁੱਲ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹਮੇਸ਼ਾ ਚੜਦੀ ਕਲਾ ਚ ਰਹੇਗਾ, ਭਾਵੇ ਹਕੂਮਤ ਦੇ ਆਖੈ ਲੱਗ ਕੇ ਪੰਜੈ ਜਥੈਦਾਰਾਂ ਨੇ ਕੌਮ ਨਾਲ ਗਦਾਰੀ ਕਰ ਛੱਡੀ ਹੈ ਪਰ ਗੁਰੂ ਦਾ ਸਿੱਖ ਸ਼ਹੀਦੀਆਂ ਦੇ ਰੱਸੇ ਹੱਸ ਕੇ ਚੁੰਮਦਾ ਹੈ, ਪੰਜਾਬ ਪੁਲੀਸ ਦੇ ਬੰਦੂਕ ਧਾਰੀਆਂ ਨੂੰ ਇੱਕ ਸੁਆਲ ਹੈ ਅਗਰ ਇਸ ਧਰਨੇ ਵਿਚ ਤੁਹਾਡਾ ਆਪਣਾ ਸਕਾ ਪੁੱਤਰ ਹੂੰਦਾ ਤਾ ਤੁਸੀ ਹਾਕਮਾ ਦੇ ਕਹੇ ਉਸ ਤੇ ਸਿੱਧੀਆਂ ਗੋਲੀਆਂ ਚਲਾਉਦੇ?


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਬਾਅਦ ਹੁਣ ਪਾਣੀ ਸਿਰੋਂ ਲੰਘ ਚੁੱਕਾ ਹੈ: ਜਥੇਦਾਰ ਰੇਸ਼ਮ ਸਿੰਘ ਬੱਬਰ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੁੱਝ ਹਫਤੇ ਪਹਿਲਾਂ ਕਿਸੇ ਪੰਥ ਦੋਖੀ ਵੱਲੋਂ ਗੁਰਦਵਾਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬੀੜ ਚੋਰੀ ਕਰਨ ਅਤੇ ਉਸ ਵੱਲੋਂ ਸ਼ਰੇਆਂਮ ਕੀਤੇ ਚੈਲਿੰਜ ਮੁਤਾਬਕ ਗੁਰੂ ਮਹਾਰਾਜ ਦੇ ਅੰਗਾਂ ਨੂੰ ਪਿੰਡ ਬਗਰਾੜੀ ਦੀਆਂ ਗਲੀਆਂ ਅਤੇ ਰੂੜੀਆਂ ਤੇ ਖਿਲਾਰਨ ਉਪਰੰਤ ਸਿੱਖਾਂ ਵਿੱਚ ਫੈਲੀ ਗੁੱਸੇ ਦੀ ਲਹਿਰ ਨੂੰ ਬਾਬਰੀ ਢੰਗ ਨਾਲ ਦਬਾਉਣ ਲਈ ਬਾਦਲ ਪਰਿਵਾਰ ਨਾਗਪੁਰ ਵਿੱਚਲੇ ਦਫਤਰ ਵਿੱਚ ਜਰੂਰ ਪ੍ਰਵਾਨ ਚੜ੍ਹ ਗਿਆ ਹੋ ਸਕਦਾ ਹੈ ਪਰ ਉਹ ਕੌਂਮੀ ਜੋਧਿਆਂ ਲਈ ਦੁਸਮਣ ਨੰਬਰ ਇੱਕ ਹੋ ਗਿਆ ਹੈ।  ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਪੰਜਾਬ ਵਿੱਚ ਵਾਪਰੇ ਇਸ ਘਟਨਾਂਕ੍ਰਮ ਬਾਰੇ ਦੁਖੀ ਮਨ ਨਾਲ ਵਿਸਥਾਰ ਸਾਹਿਤ ਚਰਚਾ ਕਰਦਿਆਂ ਕਿਹਾ ਕਿ ਹੁਣ ਪਾਣੀ ਸਿਰੋਂ ਲੰਘ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀਂ ਨਰਮ ਜਾਂ ਗਰਮ ਖਿਆਲੀ ਹੋ ਸਕਦੇਂ ਹਾਂ, ਸਾਡੇ ਕੁੱਝ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਇਹਨਾਂ ਘਟਨਾਵਾਂ ਨਾਲ ਸਾਡੇ ਹਿਰਦੇ ਵਲੂਧਰੇ ਗਏ ਹਨ। ਸਾਨੂੰ ਸਮਝਣਾ ਚਾਹੀਦਾਂ ਹੈ ਕਿ ਸਾਡਾ ਦਰਦ ਇੱਕ ਹੈ ਅਤੇ ਸਾਡਾ ਦੁਸਮਣ ਵੀ ਇੱਕ ਹੈ। ਜਥੇਦਾਰ ਹੋਰਾਂ ਅੱਗੇ ਆਖਿਆ ਕਿ ਜੇ ਸਾਂਤਮਈ ਧਰਨੇ ਦਿੰਦਿਆਂ ਸਾਡੇ ਸਿੰਘ ਸਹੀਦੀਆਂ ਦੀ ਰਿਵਾਇਤ ਜਾਰੀ ਰੱਖ ਰਹੇ ਹਨ ਤਾਂ ਭਾਈ ਭਾਈ ਬੇਅੰਤ ਸਿੰਘ-ਸਤਵੰਤ ਸਿੰਘ ਅਤੇ ਭਾਈ ਜਿੰਦਾਂ-ਸੁੱਖਾ ਅਤੇ ਭਾਈ ਦਿਲਾਵਰ ਸਿੰਘ ਦੇ ਵਾਰਸ ਵੀ ਇਤਿਹਾਸ ਮੁੜ Read more »


ਸੰਤਿਰੂਧਨ ਵਿਖੇ ਨਗਰ ਕੀਰਤਨ 8 ਨਵੰਬਰ ਨੂੰ

ਬੈਲਜੀਅਮ 13 ਅਕਤੂਬਰ (ਯ.ਸ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵੱਲੋ ਸੰਗਤਾ ਦੇ ਸਹਿਯੋਗ ਨਾਲ 8 ਨਵੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹ ਜਾਣਕਾਰੀ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਨੇ ਦਿੱਤੀ।


ਭਾਈ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਣਾ ਸਮੇਂ ਦੀ ਲੋੜ: ਯੂਰਪੀਨ ਸਿੱਖ ਆਗੂ

euਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੀ ਸਨਮਾਨਯੋਗ ਪਦਵੀ ਨੂੰ ਪਿਛਲੇ ਕੁੱਝ ਸਮੇਂ ‘ਤੋਂ ਸਿਆਸੀ ਦਬਾਅ ਹੇਠ ਅਪਣੀਆਂ ਸਿਆਸੀ ਪੂਰਤੀਆਂ ਲਈ ਵਰਤਿਆ ਜਾ ਰਿਹਾ ਹੈ। ਪਿਛਲੇ ਦਿਨੀ ਅਜੋਕੇ ਜਥੇਦਾਰਾਂ ਵੱਲੋਂ ਆਰ ਐਸ ਐਸ ਅਤੇ ਬਾਦਲ ਪਰਿਵਾਰ ਦਾ ਹੁਕਮ ਵਜਾਉਦਿਆਂ ਸੌਦਾ ਸਾਧ ਨੂੰ ਦਿੱਤੀ ਗਈ ਵੀ ਆਈ ਪੀ ਮੁਆਫੀ ਬਾਅਦ ਸਿੱਖ ਕੌਂਮ ਦੇ ਗੁੱਸੇ ਲਾਵਾ ਦਾ ਫੁੱਟ ਪਿਆ ਹੈ ਅਤੇ ਹਰ ਪੰਥ ਦਰਦੀ ਵੱਲੋਂ ਜਥੇਦਾਰਾਂ ਦੇ ਇਸ ਫੈਸਲੇ ਦੀ ਨਿਖੇਧੀ ਹੋ ਰਹੀ ਹੈ। ਯੂਰਪ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ਅਤੇ ਦਲ ਖਾਲਸਾ ਸਮੇਤ ਕਈ ਸਿੱਖ ਆਗੂਆਂ ਨੇ ਇਹਨਾਂ ਜਥੇਦਾਰਾਂ ਨੂੰ ਘਰੇ ਤੋਰ ਇੱਕ ਨਵਾਂ ਸਰਬਪ੍ਰਵਾਨਿਤ ਜਥੇਦਾਰ ਥਾਪਣ ਦੀ ਮੰਗ ਕੀਤੀ ਹੈ। ਅਜਿਹੀ ਮੰਗ ਸੋ਼ਸ਼ਲ ਮੀਡੀਆ ਤੇ ਵੀ ਕੁੱਝ ਚਿਰ ਤੋਂ ਹੋ ਰਹੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹਾਨ ਪਦਵੀ ਲਈ ਸਭ ‘ਤੋਂ ਯੋਗ ਅਤੇ ਸਮੇਂ ਦੇ ਅਨਕੂਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਨੂੰ ਠੱਲਣ ਲਈ ਭਾਈ ਹਵਾਰਾ ਮਾਸਟਰਮਾਂਈਡ ਮੰਨੇ ਜਾ ਚੁੱਕੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਵੀ ਪੰਜਾਬ ਵਿੱਚ ਸਿੱਖ ਅਬਾਦੀ ਹੈ ਵਰਨਾਂ ਜੇ ਕੁੱਝ ਮਹੀਨਿਆਂ ਦੀ ਦੇਰ ਹੋ ਜਾਂਦੀ ਤਾਂ ਪੰਜਾਬ ਵਿੱਚ ਸਿੱਖ ਲੱਭਣਾ ਮੁਸਕਲ ਹੋ ਜਾਂਦਾ। ਯੂਰਪੀਨ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿੱਟਜ਼ਰਲੈਂਡ, ਭਾਈ ਹਰਜੀਤ ਸਿੰਘ ਹੌਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਜਾਰੀ ਸਾਂਝੇਂ ਬਿਆਨ ਵਿੱਚ ਸਮੂਹ ਸਿੱਖ ਕੌਂਮ ਨੂੰ ਬੇਨਤੀ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ Read more »


ਰਾਮ ਰਹੀਮ ਨੂੰ ਅਕਾਲ ਤੱਖਤ ਸਾਹਿਬ ਤੋ ਮਾਫ ਕਰਨਾ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਰਨ ਦੇ ਬਰਾਬਰ- ਭਾਈ ਭਤੇੜੀ


ਬੈਲਜੀਅਮ 29 ਸਤੰਬਰ (ਯ.ਸ) ਅਕਾਲ ਤੱਖਤ ਸਾਹਿਬ ਵਲੋਂ ਰਾਮ ਰਹੀਮ ਸਿੰਘ ਦੇ ਹੱਕ ਵਿਚ ਲਏ ਫੇਸਲੇ ਨੇ ਪੂਰੀ ਦੁਨੀਆ ਵਿਚ ਵੱਸਦੇ ਸਿਖਾ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਕਿ ਆਖਰ ਐਸੀ ਕੇਹੜੀ ਮੁਸ਼ਕਲ ਆ ਗਈ ਸੀ ਜਿਸ ਨਾਲ ਪੰਜ ਸਿੰਘ ਸਹਿਬਾਨਾ ਨੂੰ ਇਨਾ ਜਲਦੀ ਫੇਸਲਾ ਲੈਣਾ ਪਿਆ ਇਸ ਗੱਲ ਦਾ ਪ੍ਰਗਟਾਵਾ ਭਾਈ ਜਗਦੀਸ਼ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਕੀਤਾ ਉਨਾ ਕਿਹਾ ਕਿ ਦੁਨੀਆ ਭਰ ਦੇ ਸਿੱਖ ਇਸ ਫੇਸਲੇ ਦੇ ਵਿਰੋਧ ਵਿਚ ਹਨ ਪਰ ਬਾਦਲ ਨੂੰ ਖੁਸ਼ ਕਰਨ ਲਈ ਸਿੱਖ ਕੌਮ ਦੇ ਸਿਰ ਤੇ ਇਸ ਰਾਮ ਰਹੀਮ ਨੂੰ ਬਿਠਾ ਦਿਤਾ ਗਿਆ ਹੈ ਇਥੇ ਇਹ ਗੱਲ ਵਿਸ਼ੇਸ਼ ਤੋਰ ਤੇ ਵਰਨਣਯੌਗ ਹੈ ਕਿ ਬੈਲਜੀਅਮ ਦੇ ਲੱਗਭੱਗ ਸਮੂਹ ਗੁਰੂਘਰਾ ਵੱਲੋ ਅਕਾਲ ਤੱਖਤ ਸਾਹਿਬ ਦੇ ਇਸ ਫੇਸਲੇ ਨੂੰ ਨਾਮਨਜੂਰ ਕੀਤਾ ਹੈ ਇਸ ਤੋ ਇਲਾਵਾ ਭਾਈ ਗੁਰਦਿਆਲ ਸਿੰਘ ਢਕਾਨਸੂ, ਭਾਈ ਭਤੇੜੀ,ਭਾਈ ਜਗਮੋਹਣ ਸਿੰਘ ਮੰਡ ਮਹਿੰਦਰ ਸਿੰਘ ਖਾਲਸਾ,ਭਾਈ ਅਮਰੀਕ ਸਿੰਘ ਬਰੱਸਲਜ ਹਰਚਰਨ ਸਿੰਘ ਢਿਲੋ ਅਤੇ ਭਾਈ ਕਰਨੈਲ ਸਿੰਘ ਵਲੋ ਵੀ ਇਸ ਫੇਸਲੇ ਨੂੰ ਰਾਜਨਿਤਕ ਅਤੇ ਆਰ ਐਸ ਐਸ ਦੇ ਹੁਕਮਾ ਥੱਲੇ ਲਿਆ ਗਿਆ ਫੇਸਲਾ ਦੱਸਿਆ ਜਿਸ ਨੂੰ ਸਿੱਖ ਕੌਮ ਕਦੀ ਵੀ ਪ੍ਰਵਾਨ ਨਹੀ ਕਰੇਗੀ


ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਦੇ ਜਰਮਨ ਵਿੱਚ ਹੋਏ ਇਕੱਠ ਨੇ ਗੈਰ ਸਿਧਾਂਤਕ ਹੁਕਮਨਾਮੇ ਨੂੰ ਕੀਤਾ ਰੱਦ

frankfurtprogramਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ‘ਤੋਂ ਸੱਤਾਧਾਰੀ ਬਾਦਲ ਪਰਿਵਾਰ ਦੇ ਗੁਲਾਮ ਜੱਫੇਮਾਰਾਂ ਵੱਲੋਂ ਪਿਛਲੇ ਦਿਨੀ ਸੌਦਾ ਸਾਧ ਰਾਮ ਰਹੀਮ ਨੂੰ ਨਾਗਪੁਰੀ ਤਖਤ ਦੇ ਆਦੇਸ਼ਾਂ ਅਨੁਸਾਰ ਮੁਆਫੀ ਦੇ ਕੇ ਤਖਤ ਸਾਹਿਬ ਦੀਆਂ ਮਹਾਨ ਪੰਪਰਾਵਾਂ ਤੇ ਪੰਥਕ ਮਰਿਆਦਾ ਦੇ ਕੀਤੇ ਘੋਰ ਅਪਮਾਨ ਕਾਰਨ ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦੇ ਵਲੂਧਰੇ ਗਏ ਹਨ। ਜਰਮਨੀ ਦੇ ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਜਰਮਨ ਭਰ ਦੀਆਂ ਪੰਥਕ ਜਥੇਬੰਦੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਪੰਥ ਹਿਤੈਸ਼ੀ ਸੰਸਥਾਵਾਂ ਵੱਲੋਂ ਵਿਸ਼ਾਲ ਇਕੱਠ ਬੁਲਾਇਆ ਗਿਆ ਜਿਸ ਵਿੱਚ ਯੂਰਪ ਭਰ ‘ਤੋਂ ਪੰਥਕ ਆਗੂਆਂ ਨੇ ਹਾਜਰੀ ਭਰੀ। ਹਫਤਾਵਾਰੀ ਦੀਵਾਨ ਵਿੱਚ ਭਾਈ ਅਮਰੀਕ ਸਿੰਘ ਕਠਿਆਲੀ ਜੀ ਦੇ ਜਥੇ ਵੱਲੋਂ ਅਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਅਜੋਕੇ ਹਾਲਾਤਾਂ ਨੂੰ ਮੁੱਖ ਰਖਦਿਆਂ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।
ਯੂਰਪ ਭਰ ਵਿੱਚੋਂ ਪਹੁੰਚੇ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥ ਦੀ ਮੌਜੂਦਾ ਸਥਿਤੀ ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭੁਪਿੰਦਰ ਸਿੰਘ ਮਨਹਾਈਮ, ਜਗਤਾਰ ਸਿੰਘ ਮਾਹਲ, ਨਰਿੰਦਰ ਸਿੰਘ ਘੋਤੜਾ, ਕਮਲਜੀਤ ਸਿੰਘ ਰਾਏ, ਬਲਕਾਰ ਸਿੰਘ, ਦਵਿੰਦਰ ਸਿੰਘ ਘਲੋਟੀ, ਭਾਈ ਗੁਰਦੀਪ ਸਿੰਘ ਪ੍ਰਦੇਸ਼ੀ ਹਾਈਜੈਕਰ, ਹਰਜੀਤ ਸਿੰਘ ਹੌਲੈਂਡ, ਜਗਮੋਹਣ ਸਿੰਘ ਮੰਡ ਬੈਲਜ਼ੀਅਮ ਅਤੇ ਭਾਈ ਪ੍ਰਿਤਪਾਲ ਸਿੰਘ ਸਵਿੱਟਜ਼ਰਲੈਂਡ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਮਾੜੀ ਕਾਰੁਜਗਾਰੀ ਨੂੰ ਰੋਕਣ ਲਈ ਨਵੇਂ ਹੁਕਮਨਾਂਮੇ ਨੂੰ ਮੂਲੋ ਹੀ ਰੱਦ ਕਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਬੱਬਰ, Read more »


ਕਸ਼ਮੀਰੀ ਅਤੇ ਖਾਲਿਸਤਾਨੀਆਂ ਵੱਲੋਂ ਅਜ਼ਾਦੀ ਦੀ ਲੜਾਈ ਇਕੱਠੇ ਹੋ ਲੜਨ ਦਾ ਅਹਿਦ

K Kਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਿੰਦੋਸਤਾਂਨ ਵਿੱਚ ਸਰਕਾਰੀ ਦਹਿਸਤਗਰਦੀ ਦੇ ਜੁਲਮਾਂ ਦਾ ਸਿ਼ਕਾਰ ਘੱਟਗਿਣਤੀਆਂ ਦੇ ਵਿਦੇਸ਼ੀ ਰਹਿੰਦੇ ਹਮਦਰਦਾਂ ਵੱਲੋਂ ਅਪਣੀਆਂ ਕੌਂਮਾਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਥੇ ਰਣ ਤੱਤੇ ਵਿੱਚ ਜੁਝਾਰੂ ਅਪਣੀ ਰੱਤ ਡੋਲਦੇ ਰਹੇ ਹਨ ਅਤੇ ਡੋਲ ਰਹੇ ਹਨ ਉੱਥੇ ਉਸੇ ਹੀ ਮੰਜਿ਼ਲ ਦੇ ਰਾਹੀ ਪੱਛਮ ਵਿੱਚ ਲੋਕਤੰਤਰਿਕ ਢੰਗ ਨਾਲ ਵੀ ਇੱਕ ਸੰਘਰਸ਼ ਚਲਾ ਰਹੇ ਹਨ ਜੋ ਸਮੇਂ-ਸਮੇਂ ‘ਤੇ ਵਿਦੇਸ਼ੀ ਸਰਕਾਰਾਂ ਤੇ ਦਬਾ ਬਣਾ ਕੇ ਰਾਜਨੀਤਿਕ ਅਤੇ ਕੂਟਨੀਤਿਕ ਢੰਗਾਂ ਨਾਲ ਕੋਸਿ਼ਸ਼ਾਂ ਕਰ ਅਪਣਾ ਯੋਗਦਾਨ ਪਾਉਦੇ ਰਹਿੰਦੇਂ ਹਨ।  ਕੱਲ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿੱਚ ਖਾਲਿਸਤਾਨ ਸਮਰੱਥਕਾਂ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਤੱਤਪਰ ਕਸ਼ਮੀਰੀ ਆਗੂਆਂ ਵਿਚਾਲੇ ਹੋਈ ਇੱਕ ਅਹਿਮ ਇਕੱਤਰਤਾ ਦੌਰਾਂਨ ਭਾਰਤ ‘ਤੋਂ ਅਜ਼ਾਦੀ ਲੈਣ ਲਈ ਇਕੱਠੇ ਹੋ ਕੇ ਸਾਂਝੀ ਲੜਾਈ ਲੜਨ ਦਾ ਅਹਿਦ ਲਿਆ ਗਿਆ। ਇਸ ਇਕੱਤਰਤਾ ਵਿੱਚ ਕਸ਼ਮੀਰ ਕੌਸ਼ਲ ਯੂਰਪੀਨ ਯੁਨੀਅਨ ਦੇ ਚੇਅਰਮੈਨ ਅਲੀ ਰਾਜਾ ਸਈਦ ਅਪਣੇ ਵਫਦ ਸਮੇਤ ਅਤੇ ਸਿੱਖ ਜਥੇਬੰਦੀਆਂ ਵੱਲੋਂ ਭਾਈ ਸੁਰਿੰਦਰ ਸਿੰਘ ਸੇਖੋਂ ਦਲ ਖ਼ਾਲਸਾ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖ਼ਾਲਸਾ ਸਵਿੱਟਜ਼ਰਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਪ੍ਰਤਾਪ ਸਿੰਘ ਅਤੇ ਅਵਤਾਰ ਸਿੰਘ ਜਰਮਨੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਬੈਲਜ਼ੀਅਮ ਸਾਮਲ ਹੋਏ। ਦੋ ਘੰਟੇ ਚੱਲੀ ਇਸ ਇਕੱਤਰਤਾ ਦੌਰਾਂਨ ਉਪਰੋਕਤ ਆਗੂਆਂ ਨੇ ਅੱਗੇ ਤੋਂ ਭਾਰਤ ਵਿਰੋਧੀ ਸਾਰੇ ਰੋਸ ਮੁਜ਼ਾਹਰਿਆਂ ਸਮੇਤ ਬੈਲਜ਼ੀਅਮ ਅਤੇ ਯੂਰਪੀਨ ਪੱਧਰ ਤੇ ਹੋਣ ਵਾਲੀਆਂ ਕਾਂਨਫਰੰਸਾਂ ਅਤੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਅਤੇ ਅੱਤਿਆਚਾਰਾਂ ਬਾਰੇ ਯੂਰਪੀਨ ਯੂਨੀਅਨ ਨਾਲ ਚੱਲ ਰਹੀ ਗੱਲਬਾਤ ਇਕੱਠੇ ਤੌਰ ਤੇ ਕਰਨ ਲਈ ਸਹਿਮਤੀ ਜਤਾਈ। ਇਹਨਾਂ ਆਗੂਆਂ ਵੱਲੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਉਹਨਾਂ ਦੱਸਿਆ ਕਿ ਭਾਰਤ ਵਿੱਚ ਘੱਟਗਿਣਤੀਆਂ ਲਈ ਕੋਈ ਕਾਂਨੂੰਨ ਨਹੀ ਹੈ। ਅਦਾਲਤਾਂ ਵੱਲੋਂ ਸ਼ਰੇਆਂਮ ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ ਘੱਟਗਿਣਤੀਆਂ ਦੇ ਨੌਜਵਾਨਾਂ ਨੂੰ ਫਾਂਸੀ ਲਟਕਾਇਆ ਜਾ ਰਿਹਾ ਹੈ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਇਸ ਲਈ ਸਾਂਨੂੰ ਬ੍ਰਾਹਮਣਵਾਦ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਇਕੱਠੇ ਹੋ ਕੇ ਲੜਨ ਦੀ ਜਰੂਰਤ ਹੈ।


ਸ੍ਰ. ਕੁਲਵਿੰਦਰ ਸਿੰਘ ਮਿੰਟਾ ਪ੍ਰਵਾਰ ਨੇ ਪਿਆਰੀ ਬੇਟੀ ਦਾ ਜਨਮ ਦਿਨ ਗੁਰੂ ਨਾਲ ਸਾਝਾ ਕੀਤਾ

ਬੈਲਜੀਅਮ 14 ਸਤੰਬਰ (ਹਰਚਰਨ ਸਿੰਘ ਢਿੱਲੋਂ) ਗੁਰੂ ਵਲੋ ਮਿਲੀਆਂ ਬਖਸ਼ਿਸ਼ਾਂ ਦਾ ਧੰਨਵਾਦ ਕਰਨ ਵਾਲੇ ਇਨਸਾਨਾ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਬਣੀ ਰਹਿੰਦੀ ਹੈ ਨੂੰ ਮੁੱਖ ਰੱਖਦੇ ਹੋਏ ਸ੍ਰ ਕੁਲਵਿੰਦਰ ਸਿੰਘ ਮਿੰਟਾ ਅਤੇ ਸਮੂੰਹ ਪ੍ਰਵਾਰ ਨੇ ਸਾਰੀ ਸੰਗਤ ਨਾਲ ਮਿਲਕੇ ਆਪਣੀ ਪਿਆਰੀ ਬੇਟੀ ਦਾ ਅਠਾਰਵਾ ਜਨਮ ਦਿਨ ਗੁਰੂ ਘਰ ਬਰਗਲੋਨ ਉਪਰਟਿੰਗਿਨ ਵਿਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕਰਵਾ ਕੇ ਜੋ ਸ਼ੁਕਰਵਾਰ 11 ਸਤੰਬਰ ਨੂੰ ਅਰੰਭ ਹੋਏ ਅਤੇ ਅੱਜ 13 ਸਤੰਬਰ ਦਿਨ ਐਤਵਾਰ ਨੂੰ ਭੋਗ ਪਾਏ ਗਏ , ਇਹਨਾ ਤਿੰਨਾ ਦਿਨਾ ਚ ਭਾਈ ਮਿੰਟਾ ਦੇ ਸਾਰੇ ਪ੍ਰਵਾਰ ਨੇ ਬਰਗਲੋਨ ਗੁਰੂ ਘਰ ਵਿਚ ਹੱਥੀ ਸੇਵਾ ਕਰਕੇ ਗੁਰ ਸੰਗਤ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਪਿੰਡ ਬੇਗੋਵਾਲ ਤੋ ਮਾਤਾ ਜੀ ਦੇ ਬੈਲਜੀਅਮ ਪਹੂੰਚਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਸਾਰੇ ਦੋਸਤਾਂ ਰਿਸ਼ਤੇਦਾਰਾਂ ਦੀ ਹਾਜਰੀ ਵਿਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਪਣੀ ਪਿਆਰੀ ਬੇਟੀ ਦਾ ਜਨਮ ਦਿਨ ਗੁਰੂ ਨਾਲ ਸਾਝਾਂ ਕੀਤਾ, ਅਤੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ, ਮੀਡੀਆਂ ਪੰਜਾਬ ਦੀ ਸਾਰੀ ਟੀਮ ਪਿਆਰੀ ਬੇਟੀ ਨੂੰ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਹਨ ਅਤੇ ਮਾਪਿਆ ਦਾ ਧੰਨਵਾਦ ਕਰਦੇ ਹਨ ਜੋ ਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਗੁਰੂ ਘਰ ਨਾਲ ਸਾਝੀਆਂ ਕਰਦੇ ਹਨ,


ਰੋਗੀ ਦਾ ਹੱਥ ਫੜ ਤੰਦਰੁਸਤ ਕਰਨ ਵਾਲਾ ਭਾਰਤੀ ਡਾਂ ਸ਼ਸੀਕਾਂਤ ਸੇਠ ਨਾਰਵੇ ਵਿੱਚ।

Dr.-Shashikant-S.-Sethਦਰਾਮਨ (ਰੁਪਿੰਦਰ ਢਿੱਲੋ ਮੋਗਾ)-ਕੁਦਰਤੀ ਇਲਾਜ ਅਤੇ ਛੂਹਣ ਵਿਧੀ ਨਾਲ ਬੀਮਾਰੀ ਨੂੰ ਦੂਰ ਭਜਾਉਣ ਵਜੋ ਜਾਣੇ ਜਾਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਸ਼ੰਕਰ ਦਿਆਲ ਸ਼ਰਮਾ ਤੋ ਹਿੰਦ ਰਤਨ ਐਵਾਰਡ ਵਿਜੇਤਾ ਡਾਂ ਸ਼ਸੀਕਾਂਤ ਸੇਠ ਇਹਨੀ ਦਿਨੀ ਨਾਰਵੇ ਆਏ ਹੋਏ ਹਨ। ਡਾਂ  ਸੇਠ ਆਪਣੀ ਵਿਧੀ ਨਾਲ ਹਜ਼ਾਰਾ ਰੋਗੀਆ ਨੂੰ ਕੇਨੈਡਾ,ਅਮਰੀਕਾ , ਯਰੋਪ ਦੇ ਵੱਖ ਵੱਖ ਮੁਲਕਾ ਅਤੇ ਏਸ਼ੀਆ ਵਿੱਚ ਠੀਕ ਕਰ ਚੁੱਕੇ ਹਨ।ਨਾਰਵੇ ਵਿੱਚ ਵੀ ਅਣਗਿਣਤ ਰੋਗੀ ਉਹਨਾ ਤੋ ਕੁਦਰਤੀ ਜੜੀ ਬੂਟੀਆ ਅਤੇ ਛੁਹਣ ਵਿਧੀ ਨਾਲ ਇਲਾਜ ਕਰਾ ਰੋਗ ਮੁੱਕਤ ਹੋ ਚੁੱਕੇ ਹਨ। ਇਹਨੀ ਦਿਨੀ ਡਾਂ ਸੇਠ ਹਾਮਰ ਵਿਖੇ ਨਾਰਵੀਜੀਅਨ ਪਰਿਵਾਰ ਦੇ ਗ੍ਰਹਿ ਵਿਖੇ ਠਹਿਰੇ ਹੋਏ ਹਨ ਪਰ ਡਾਕਟਰ ਸਾਹਿਬ ਨੂੰ ਚਾਹਵਾਨ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸੱਕਦੇ ਹਨ। ਡਾ ਸੇਠ 8 ਸੰਤਬਰ ਨੂੰ ਨਾਰਵੇ ਪੁੰਹਚ ਗਏ ਸਨ।ਧਾਰਮਿਕ ਸੰਸਥਾਵਾ ਨਾਰਵੇ ਅਤੇ ਯਰੋਪ ਦੇ ਦੂਸਰੇ ਮੁੱਲਕਾ ਤੋ ਵੀ ਸੈਮੀਨਾਰ ਲਈ ਉਹਨਾ ਨੂੰ ਸੰਪਰਕ ਕਰ ਸੱਕਦੀਆ ਹਨ ਡਾਂ ਸੇਠ ਪਿੱਛਲੇ ਕੁੱਝ ਸਾਲਾ ਤੋ ਨਾਰਵੇ ਆ ਰਹੇ ਹਨ ਅਤੇ ਨਾਰਵੇ ਦੇ ਵੱਖ ਵੱਖ ਸ਼ਹਿਰਾ ਚ ਆਪਣੀ ਇਲਾਜ ਵਿਧੀ ਨਾਲ ਅਣਗਿਣਤ ਲੋਕਾ ਨੂੰ ਠੀਕ ਕਰ ਚੁੱਕੇ ਹਨ। ਡਾਂ ਸੇਠ ਪੂਰੀ ਤਰਾ ਕੁਦਰਤੀ ਜੜੀ ਬੂਟੀਆ ਦੇ ਨਾਲ ਨਾਲ ਛੂ ਕੇ ਬਿਮਾਰੀ ਨੂੰ ਰੋਗੀ ਦੇ ਸ਼ਰੀਰ ਵਿੱਚੋ ਕੱਢ ਦਿੰਦੇ ਹਨ।ਇਸ ਨੂੰ ਉਸ ਅਕਾਲ ਪੁਰਖ ਦੀ ਇਸ ਇਨਸਾਨ ਤੇ ਮੇਹਰ ਸਮਝ ਲੋ ਜਾ ਫਿਰ ਡਾਕਟਰੀ ਸਾਇੰਸ ਤੇ ਆਧਰਿਤ ਇਨਸਾਨ ਦੇ ਸ਼ਰੀਰ ਚ ਚੁੰਬਕੀ ਸ਼ਕਤੀ ਦਾ ਚਮਤਕਾਰ।ਡਾਂ ਸ਼ਸੀਕਾਂਤ ਯੋਗਾ ਚ ਵੀ ਮਾਹਿਰ ਹਨ ਅਤੇ ਆਪਣੇ ਮਰੀਜ ਨੂੰ ਯੋਗਾ ਅਤੇ ਆਪਣੇ ਆਪਣੇ ਰੱਬ ਦੀ ਸਾਧਨਾ ਕਰਨ ਦੀ ਵੀ ਹਮੇਸ਼ਾ ਤਜਵੀਜ ਦਿੰਦੇ ਹਨ।ਡਾਂ ਸਾਹਿਬ ਦਾ ਨਾਰਵੇ ਦਾ ਟੈਲੀਫੋਨ ਨੰਬਰ 004794472150 ਅਤੇ ਭਾਰਤ ਵਿੱਚ ਮੁੰਬਈ ਦਾ ਨੰਬਰ 00919920307779 ਹੈ। ਡਾਂ ਸੇਠ ਨਾਲ ਈਮੇਲ ਤੇ ਵੀ ਸੰਪਰਕ ਕੀਤਾ ਜਾ ਸੱਕਦਾ ਹੈ।


ਤਿੰਨ ਸਾਲ ਦੇ ਮਾਸੂਮ ਨੂੰ ਦਰਿੰਦੇ ਮਾਪਿਆਂ ਨੇ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾ ਕੇ ਮਾਰ ਦਿੱਤਾ।

bacha 3 salਫਰਾਂਸ 14 (ਸੁਖਵੀਰ ਸਿੰਘ ਸੰਧੂ) ਜਦੋਂ ਮਾਪੇ ਕੁਮਾਪੇ ਬਣ ਜਾਣ ਉਹਨਾਂ ਬੱਚਿਆਂ ਦੀ ਜਿੰਦਗੀ ਦਾ ਰੱਬ ਹੀ ਰਾਖਾ ਹੁੰਦਾ ਹੈ।ਜੇ ਕਿਤੇ ਰੱਬ ਵੀ ਦੂਰ ਦੁਰਾਡੇ ਗਿਆ ਹੋਵੇ ਤਾਂ ਤਿੰਨ ਸਾਲ ਦੇ ਮਾਸੂਮ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾਕੇ ਵੀ ਮਾਰ ਦਿੱਤੇ ਜਾਦੇ ਹਨ।ਇਸ ਤਰ੍ਹਾਂ ਦੀ ਘਟਨਾ ਵੀਹ ਨਵੰਬਰ 2011 ਨੂੰ ਫਰਾਂਸ ਦੇ ਮੌਅ ਇਲਾਕੇ ਵਿੱਚ ਵਾਪਰੀ ਹੈ।ਜਦੋਂ ਬਾਸਤੀਅਨ ਨਾਂ ਦੇ ਤਿਨ ਸਾਲਾ ਦੇ ਮਾਸੂਮ ਨੂੰ ਉਸ ਦੇ ਦਰਿੰਦੇ ਮਾਪਿਆਂ ਨੇ ਕਪੜੇ ਧੋਣ ਵਾਲੀ ਮਸ਼ੀਨ ਦਾ ਉਪਰੋਂ ਢੱਕਣ ਖੋਲ ਕੇ ਵਿੱਚ ਪਾ ਦਿੱਤਾ ਸੀ।ਇਥੇ ਹੀ ਬੱਸ ਨਹੀ ਮਸ਼ੀਨ ਦਾ ਬਟਨ ਵੀ ਦਬਾ ਦਿੱਤਾ ਗਿਆ ਸੀ।ਕੁਝ ਦੇਰ ਬਾਅਦ ਜਦੋ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਥੋੜੀ ਦੇਰ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ।ਫਸਟ ਏਡ ਵਾਲਿਆਂ ਤੇ ਆਉਣ ਤੇ ਉਹਨਾਂ ਕਿਹਾ ਕਿ ਇਹ ਪਾਉੜ੍ਹੀਆਂ ਵਿੱਚ ਡਿੱਗ ਪਿਆ ਹੈ।ਪਰ ਇਹ ਸਾਰੀ ਘਟਨਾ ਡਾਕਟਰੀ ਜਾਂਚ ਹੋ ਜਾਣ ਤੋਂ ਬਾਅਦ ਸਾਹਮਣੇ ਆਈ ਹੈ।ਅਦਾਲਤ ਨੂੰ ਉਸ ਦੇ ਪਿਤਾ ਨੇ ਦੱਸਿਆ ਕਿ ”ਇਹ ਬਹੁਤ ਹੀ ਜਿਆਦਾ ਸ਼ਰਾਰਤੀ ਸੀ,ਤੇ ਇਹ ਨਾ ਸਕੂਲ ਵਿੱਚ ਤੇ ਨਾ ਹੀ ਘਰ ਵਿੱਚ ਕਿਸੇ ਦੋਸਤ ਨੂੰ ਪਸੰਦ ਕਰਦਾ ਸੀ,ਇਹ ਇਸ ਦੀ ਵੱਡੀ ਪ੍ਰੋਬਲਮ ਸੀ”।ਪਰ ਸੇਨ ਏ ਮਾਰਨ ਦੀ ਮਾਨਯੋਗ ਅਦਾਲਤ ਨੇ ਬਾਪ ਕ੍ਰਿਸਟੋਫ ਸ਼ਾਪੇਨੁਅਸ ਨੂੰ ਤੀਹ ਸਾਲ ਅਤੇ ਮਾਂ ਸ਼ਰਲੀਨ ਕੋਤ ਨੂੰ 12 ਸਾਲ ਦੀ ਸਖਤ ਸਜ਼ਾ ਸੁਣਾਈ ਹੈ।


ਬਰੱਸਲਜ ਵਿਖੇ ਬਗਦਾਦ ਅਤੇ ਸੀਰੀਆ ਦੇ ਸ਼ਰਨਾਰਥੀਆ ਦੀ ਭਰਮਾਰ

e9e3f648-5327-11e5-bc11-9dbcbf65c7b2_web_scale_0.0542594_0.0542594__ਬੈਲਜੀਅਮ 8 ਸਤੰਬਰ (ਯ.ਸ) ਸੀਰੀਆ ਅਤੇ ਬਗਦਾਦ ਤੋ ਆਈ ਐਸ ਆਈ ਐਸ ਦੇ ਕਹਿਰ ਤੋ ਡਰਦੇ ਲੋਕਾ ਵਲੋ ਯੁਰਪ ਵੱਲ ਨੂੰ ਆਉਣ ਦੇ ਸਿਲਸਲੇ ਮੁਤਾਬਕ ਹੁਣ ਤੱਕ ਹਜਾਰਾ ਲੋਕ ਯੁਰਪ ਵਿਚ ਦਾਖਲ ਹੋ ਗਏ ਹਨ ਜਿਨਾ ਨੇ ਪੂਰੇ ਯੁਰਪ ਦੀਆ ਸਰਕਾਰਾ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਪਿਛਲੇ ਦਿਨਾ ਤੋ ਬੈਲਜੀਅਮ ਦੇ ਸ਼ਰਨਾਰਥੀਆ ਦੇ ਫੇਸਲੇ ਲੈਣ ਵਾਲੇ ਦਫਤਰ ਬੱਰਲਡ ਟਰੈਡ ਸੈਂਟਰ ਵਿਚ ਹਜਾਰਾ ਸ਼ਰਨਾਰਥੀ ਅਰਜੀਆ ਦੇਣ ਲਈ ਆ ਰਹੇ ਹਨ ਜਿਨਾ ਵਿਚ ਔਰਤਾ ਅਤੇ ਬੱਚਿਆ ਨੂੰ ਭਾਵੇ ਪਹਿਲ ਦਿਤੀ ਜਾ ਰਹੀ ਹੈ ਪਰ ਫੇਰ ਵੀ ਸਰਕਾਰ ਹੱਥੋ ਸਥਿਤੀ ਕਾਬੂ ਤੋ ਬਾਹਰ ਹੈ ਕਿਉ ਕਿ ਇਕ ਦਿਨ ਵਿਚ 250 ਅਰਜੀਆ ਤੋ ਵੱਧ ਸਵੀਕਾਰ ਕਰਨ ਵਿਚ ਬਹੁਤ ਮੁਸ਼ਕਲ ਹੋ ਰਹੀ ਹੈ ਇਨਾ ਸ਼ਰਨਾਰਥੀਆ ਦੇ ਰੱਖਣ ਲਈ ਸਰਕਾਰ ਕੋਲ ਕੋਈ ਢੁਕਵੇ ਸਾਧਨ ਵੀ ਨਹੀ ਹਨ ਜਿਸ ਕਾਰਨ 1000 ਲੋਕ ਬਰੱਸਲਜ ਦੀ ਪਾਰਕ ਮੈਕਸੀਮਿਲੀਆਨ ਵਿਚ ਟੈਂਟ ਲਾ ਕੇ ਆਪਣਾ ਟਾਇਮ ਪਾਸ ਕਰ ਰਹੇ ਹਨ ਠੰਡ ਦੇ ਵੱਧ ਹੋ ਜਾਣ ਨਾਲ ਹੋਰ ਵੀ ਮੁਸ਼ਕਲਾ ਵੱਧ ਹੋ ਰਹੀਆ ਹਨ ਪਰ ਰੈਡ ਕਰਾਸ ਵਲੋ ਸ਼ਰਨਾਰਥੀਆ ਲਈ ਢੁਕਵੀਆ ਥਾਵਾ ਲੱਭਣ ਅਤੇ ਖਾਣੇ ਦਾ ਵਧੀਆ ਇਤਯਾਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼ਰਨਾਰਥੀਆ ਦਾ ਵਿਰੋਧ ਕਰਨ ਵਾਲੀ ਫਲਾਮਿਸ਼ ਬਲੰਗ ਪਾਰਟੀ ਵਲੋ ਸਰਕਾਰ ਤੇ ਤਾਹਨੇ ਕੱਸੇ ਜਾ ਰਹੇ ਹਨ ਕਿ ਬੈਲਜੀਅਮ ਕੋਈ ਹੋਟਲ ਨਹੀ ਹੈ ਜਿਥੇ ਹਰ ਇਕ ਨੂੰ ਖਿੜੇ ਪ੍ਰਵਾਨ ਕੀਤਾ ਜਾ ਰਿਹਾ ਹੈ ਜਦ ਕਿ ਬੈਲਜੀਅਮ ਵਿਚ ਬਹੁਤ ਲੋਕ ਛੱਤ ਤੋ ਬਗੈਰ ਰਹਿਦੇ ਹਨ ਪਹਿਲਾ ਉਨਾ ਦਾ ਮੁੜਵਸੇਵਾ ਕੀਤਾ ਜਾਣਾ ਜਰੂਰੀ ਹੈ


ਕੁਮਾਰ ਵਿਸ਼ਵਾਸ ਆਰ ਐਸ ਐਸ ਦੀ ਪੈਦਾਵਰ: ਸਿੱਖ ਆਗੂ

kumarਈਪਰ, ਬੈਲਜ਼ੀਅਮ 8 ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਕੁਮਾਰ ਵਿਸ਼ਵਾਸ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਸਿੱਖਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਵਾਸੀ ਸਿੱਖਾਂ ਨੇ ਕੁਮਾਰ ਵਿਸਵਾਸ਼ ਦੇ ਬਕਵਾਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀ ਹੋਇਆ ਜਦ ਕੁਮਾਰ ਨੇ ਸਿੱਖਾਂ ਅਤੇ ਮੁਸਲਮਾਨਾਂ ਦਾ ਮਜ਼ਾਕ ਉਡਾਇਆ ਹੈ। ਬੱਬਰ ਖਾਲਸਾ (ਜਥੇਦਾਰ ਤਲਵਿ਼ੰਦਰ ਸਿੰਘ) ਬੈਲਜ਼ੀਅਮ ਦੇ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਢਕਾਣਸੂ, ਜਰਮਨੀ ‘ਤੋਂ ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਸਵਿੱਟਜ਼ਰਲੈਂਡ ‘ਤੋਂ ਬਾਬਾ ਸੁਰਜੀਤ ਸਿੰਘ ਸੁੱਖਾ ਹੋਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਕੁਮਾਰ ਵਿਸ਼ਵਾਸ ਆਰ ਐਸ ਐਸ ਦੀ ਪੈਦਾਵਰ ਹੈ ਉਹ ਭਾਵੇਂ ਕਿਸੇ ਪਾਰਟੀ ਵਿੱਚ ਹੋਵੇ ਪਰ ਉਸਦਾ ਕੰਮ ਘੱਟ ਗਿਣਤੀਆਂ ਦਾ ਮੌਜੂ ਉਡਾ ਕੇ ਨਾਗਪੁਰ ‘ਤੋਂ ਸਾਬਾਸ਼ ਪ੍ਰਾਪਤ ਕਰਨੀ ਹੀ ਹੈ। ਉਪਰੋਕਤ ਆਗੂਆਂ ਕਿਹਾ ਕਿ ਕੁਮਾਰ ਖੁਦ ਜਾਂ ਉਸਦੀ ਪਾਰਟੀ ਦਾ ਕੋਈ ਵੀ ਆਗੂ ਸਾਡੇ ਸਾਹਮਣੇ ਆ ਗਿਆ ਤਾਂ ਉਸਨੂੰ ਕੁਮਾਰ ਦੀ ਸਿੱਖਾਂ ਦੇ ਦਿਲ ਦੀ ਧੜਕਣ ਸੰਤ ਭਿੰਡਰਾਂਵਾਲਿਆਂ ਬਾਰੇ ਕੀਤੀ ਘਟੀਆ ਬਿਆਨਬਾਜ਼ੀ ਦਾ ਜਵਾਬ ਜਰੂਰ ਦੇਣਾ ਪਵੇਗਾ। ਇਹਨਾਂ ਆਗੂਆਂ ਕਿਹਾ ਕਿ ਸਿੱਖਾਂ ਦਾ ਸਾਂਨਦਾਰ ਇਤਿਹਾਸ ਹੈ ਕੋਈ ਮਿਥਿਹਾਸ ਨਹੀ ਸਾਇਦ ਇਸ ਗੱਲ ਦੀ ਈਰਖਾ ਹੀ ਵਿਸ਼ਵਾਸ ਨੂੰ ਚੈਨ ਨਹੀ ਲੈਣ ਦੇ ਰਹੀ।


ਡਾਕਟਰ ਧਰਮਵੀਰ ਗਾਂਧੀ ਹੀ ਆਂਮ ਲੋਕਾਂ ਦੇ ਅਸਲੀ ਸੇਵਕ: ਅਮਰਜੀਤ ਸੰਗੜ

ਈਪਰ, ਬੈਲਜ਼ੀਅਮ 3 ( ਪ੍ਰਗਟ ਸਿੰਘ ਜੋਧਪੁਰੀ ) ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦਾ ਸਮਰੱਥਨ ਕਰਦਿਆਂ ਪ੍ਰਵਾਸੀ ਪੰਜਾਬੀ ਅਮਰਜੀਤ ਸਿੰਘ ਸੰਗੜ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਵਰਗੇ ਆਗੂ ਨਾਲ ਅਜਿਹਾ ਵਰਤਾਵ ਪੰਜਾਬ ਵਿੱਚ ਆਪ ਦੇ ਪਤਨ ਦਾ ਮੁੱਢ ਬੰਨੇਗਾ। ਸੰਗੜ ਨੇ ਅਪਦੀ ਹੱਡਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਸ ਨਾਂ ਹੀ ਡਾਕਟਰ ਗਾਂਧੀ ਦੇ ਹਲਕੇ ਦਾ ਵੋਟਰ ਹੈ ਅਤੇ ਨਾਂ ਕੋਈ ਜਾਣ-ਪਹਿਚਾਣ ਪਰ ਫਿਰ ਜਦ ਉਸਨੇ ਡਾ ਗਾਂਧੀ ਤੱਕ ਮੱਦਦ ਲਈ ਪਹੁੰਚ ਕੀਤੀ ਤਾਂ ਉਹਨਾਂ ਨੇ ਮੇਰਾ ਸਵਾ ਸਾਲ ‘ਤੋਂ ਲਟਕ ਰਿਹਾ ਭਾਰਤੀ ਪਾਸਪੋਰਟ ਦਿਵਾਉਣ ਲਈ ਵਿਦੇਸ਼ ਮੰਤਰੀ ਸੁਸਮਾਂ ਸਵਰਾਜ ਤੱਕ ਪਹੁੰਚ ਕੀਤੀ। ਡਾਕਟਰ ਗਾਂਧੀ ਦੀ ਮੱਦਦ ਸਦਕਾ ਹੀ ਉਹ ਪੰਜਾਬ ਆ ਕੇ ਅਪਦੇ ਬਿਮਾਰ ਪਿਤਾ ਨੂੰ ਮਿਲ ਸਕਿਆ ਜਦਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਭਗਵੰਤ ਮਾਂਨ ਨੇ ਗੱਲ ਹੀ ਨਹੀ ਗੌਲੀ ਸਗੋਂ ਉਸਦੇ ਦਫਤਰ ਵਾਲਿਆਂ ਨੇ ਕਈ ਈ-ਮੀਲਾਂ ਅਤੇ ਫੋਨਾਂ ਦੇ ਜਵਾਬ ਵਿੱਚ ਮੈਂਨੂੰ ਖੁਦ ਹੀ ਵਿਦੇਸ ਮੰਤਰਾਲੇ ਨਾਲ ਸੰਪਰਕ ਕਰਨ ਦਾ ਕਹਿ ਪੱਲਾ ਝਾੜ ਦਿੱਤਾ ਸੀ। ਪੰਜਾਬੀ ਸੋਸ਼ਲ ਨੈਟਵਰਕ ਦੇ ਸਰਗਰਮ ਆਗੂ ਅਮਰਜੀਤ ਸਿੰਘ ਸੰਗੜ ਨੇ ਕਿਹਾ ਕਿ ਡਾਕਟਰ ਗਾਂਧੀ ਖਿਲਾਫ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਇਹ ਵੀ ਦੇਖਣਾ ਚਾਹੀਦਾਂ ਹੈ ਉਹ ਅਪਣੀ 30 ਸਾਲ ਦੀ ਲੋਕ ਸੇਵਾ ਕਾਰਨ ਹੀ ਮਹਾਰਾਣੀ ਪ੍ਰਣੀਤ ਕੌਰ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਹਨ ਜਦਕਿ ਉਹਨਾਂ ਹੀ ਚੋਣਾ ਵਿੱਚ ਕੇਜਰੀਵਾਲ ਖੁਦ ਮੂੰਹ ਪਰਨੇ ਡਿੱਗ ਪਿਆ ਸੀ। ਉਹਨਾਂ ਕਿਹਾ ਸੰਤ ਭਿੰਡਰਾਂਵਾਲਿਆਂ ਦੀ ਅਪਦੀ ਜੁਬਾਨੋ ਨਕਾਰੇ ਜਾ ਚੁੱਕੇ ਆਪ ਪਾਰਟੀ ਦੇ ਮਲਾਹ ਛੋਟੇਪੁਰ ਵਰਗਿਆਂ ਦੀ ਅਗਵਾਹੀ ਨੂੰ ਸਿੱਖ ਨੌਜਵਾਂਨੀ ਕਦੇ ਵੀ ਨਹੀ ਸਵੀਕਾਰੇਗੀ।


ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮਨਾਵੇ ਕੌਂਮ: ਜਥੇਦਾਰ ਰੇਸ਼ਮ ਸਿੰਘ

D1ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 31 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮਨਾਏ ਜਾ ਰਹੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਮੌਕੇ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋ ਕੇ ਕੌਂਮੀ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਸਿੱਖ ਕੌਂਮ ਦੇ ਕੌਂਮੀ ਸਹ਼ੀਦ ਦਾ ਸ਼ਹੀਦੀ ਦਿਹਾੜਾ ਮਨਾਉਣ ਸਮੇਂ ਸਾਨੂੰ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਵੀ ਖਿਆਲ ਜਰੂਰ ਰੱਖਣਾ ਚਾਹੀਦਾਂ ਹੈ ਤਾਂ ਜੋ ਮੰਨੂੰਵਾਦੀ ਮੀਡੀਏ ਨੂੰ ਸਿੱਖ ਕੌਂਮ ਖਿਲਾਫ ਭੰਡੀ ਪ੍ਰਚਾਰ ਦਾ ਮੌਕਾ ਨਾਂ ਮਿਲੇ। ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕਈ ਸਾਲ ਪਹਿਲਾਂ ਸ੍ਰੋਮਣੀ ਕਮੇਟੀ ਅਤੇ ਜਥੇਦਾਰਾਂ ਵੱਲੋਂ ਕੀਤੇ ਐਲਾਂਨ ਮੁਤਾਬਕ ਭਾਈ ਦਿਲਾਵਰ ਸਿੰਘ ਜੀ ਦੀ ਤਸਵੀਰ ਅਜਾਇਬ ਘਰ ਵਿੱਚ ਸੁਸੋਭਿਤ ਕਰਨੀ ਸਮੇਂ ਦੀ ਮੰਗ ਹੈ। ਉਹਨਾਂ ਕਿਹਾ ਕਿ ਬੇਅੰਤ ਸਿਉਂ ਵੱਲੋਂ ਮਚਾਈ ਸਰਕਾਰੀ ਦਹਿਸ਼ਤਗਰਦੀ ਸਮੇਂ ਸਿੱਖ ਨੌਜਵਾਨਾਂ ਦੇ ਝੂਠੇ ਕਤਲਾਂ, ਫਿਰੌਤੀਆਂ ਅਤੇ ਬਜੁਰਗਾਂ ਦੀਆਂ ਬੇਪੱਤੀਆਂ ਨੂੰ ਠੱਲ ਪਾਉਣ ਲਈ ਭਾਈ ਦਿਲਾਵਰ ਸਿੰਘ ਵੱਲੋਂ ਦਿੱਤੀ ਲਾਸਾਂਨੀ ਕੁਰਬਾਨੀ ਨੂੰ ਸਿੱਖ ਭਾਈਚਾਰਾ ਵਿਦੇਸਾਂ ਵਿੱਚ ਵੀ ਵੱਡੀ ਪੱਧਰ ਤੇ ਮਨਾਂ ਰਿਹਾ ਹੈ। ਜਰਮਨੀ ਵਿੱਚ ਇਹ ਮਹਾਂਨ ਸ਼ਹੀਦੀ ਸਮਾਂਗਮ 6 ਸਤੰਬਰ ਨੂੰ ਗੁਰਦਵਾਰਾ ਸ੍ਰੀ ਦਸ਼ਮੇਸ ਸਿੰਘ ਸਭਾ ਕੋਲਨ ਵਿਖੇ ਮਨਾਇਆ ਜਾ ਰਿਹਾ ਹੈ।


ਐਨ ਆਰ ਆਈ ਸਪੋਰਟਸ ਕਲੱਬ ਵੱਲੋ ਕਰਵਾਇਆ ਕਬੱਡੀ ਖੇਡ ਮੇਲਾ

DSC07201ਬੈਲਜੀਅਮ 26 ਅਗਸਤ (ਯ.ਸ) ਸਰਪ੍ਰੱਸਤ ਸੱਜਣ ਸਿੰਘ ਬਿਰਦੀ ਅਤੇ ਐਨ ਆਰ ਆਈ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਦੀਪਾ ਰਾਜਸਥਾਨੀ,ਜੁਝਾਰ ਸਿੰਘ ਮਨਿਹਾਸ,ਬਹਾਦਰ ਸਿੰਘ ਮਨਿਹਾਸ,ਰਿੰਕੂ,ਜੈਰੀ,ਬਾਬਾ ਗੁਰਦਿਆਲ ਰਾਮ,ਦੀਪਾ ਮੰਡੇਰ,ਜੀਤਾ ਬਾਬਾ,ਲਾਲੀ ਬਾਜਵਾ,ਸਤਿੰਦਰ ਸਿੰਧੂ,ਬਲਵੀਰ ਸਿੰਘ ,ਬਸੰਤ ਸਿੰਘ,ਹਰਪਾਲ ਸਿੰਘ ਭਾਊ,ਰਸ਼ਪਾਲ ਸਿੰਘ ਕਾਰ ਵਾਸ਼,ਚਰਨਜੀਤ ਸਿੰਘ ਬਰਨਾਲਾ,ਬਲਜੀਤ ਸਿੰਘ ਅਤੇ ਸ਼ਰਮਾ ਪ੍ਰਾਪਰਟੀ ਡੀਲਰ ਵਲੋ ਕਰਵਾਏ ਬਰੱਸਲਜ ਵਿਖੇ ਖੇਡ ਮੇਲੇ ਵਿਚ ਬੈਲਜੀਅਮ ਇਟਲੀ ਫਰਾਸ ਅਤੇ ਹਾਲੈਂਡ ਦੀਆ ਟੀਮਾ ਨੇ ਭਾਗ ਲਿਆ ਸ: ਬਸੰਤ ਸਿੰਘ ਪੰਜਹੱਥਾ ਮੁਖ ਮਹਿਮਾਨ ਫਰਾਂਸ ਵਲੋ ਰੀਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ ਹਈ ਜਿਸ ਵਿਚ ਟਾਈਆ ਮੁਤਾਬਕ ਪਹਿਲਾ ਮੈਚ ਪੰਜਾਬ ਸਪੋਰਟਸ ਕਲੱਬ ਫਰਾਸ ਅਤੇ ਆਲ ਇਟਲੀ ਕਲੱਬ ਲਾਲੀ ਗਰੁਪ ਵਿਚਕਾਰ ਹੋਇਆ ਅਤੇ ਇਟਲੀ ਜੈਤੂ ਰਿਹਾ ਦੂਜਾ ਮੈਚ ਪੰਜਾਬ ਸਪੋਰਟਸ ਕਲੱਬ ਹਾਲੈਂਡ ਅਤੇ ਇਟਲੀ ਵਿਚਕਾਰ ਹਾਲੈਂਡ ਜੈਤੂ ਤੀਜਾ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਬੈਲਜੀਅਮ ਅਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਵਿਚਕਾਰ ਜਿਥੇ ਐਨ ਆਰ ਆਈ ਬਾਜੀ ਮਾਰ ਗਿਆ ਅਤੇ ਫਾਇਨਲ ਵਿਚ ਪਹੁਚਿਆ ਦੂਜੇ ਪਾਸੇ ਇਟਲੀ ਹਾਲੈਂਡ ਨੂੰ ਹਰਾ ਕੇ ਫਾਇਨਲ ਵਿਚ ਆਇਆ ਅਤੇ ਦੋਨਾ ਟੀਮਾ ਦਾ ਸ਼ੇਰਾ ਵਾਲਾ ਭੇੜ ਵਰਦੇ ਮੀਹ ਵਿਚ ਇਕ ਵੱਖਰਾ ਨਜਾਰਾ ਦੇ ਰਿਹਾ ਸੀ ਆਖਰ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ 23- ਸਾਢੇ31 ਦੇ ਫਰਕ ਨਾਲ ਜੇਤੂ ਰਿਹਾ ਜਿਨਾ ਨੂੰ 3100 ਯੂਰੋ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਇਸੇ ਤਰਾ ਦੂਜੇ ਨੰਬਰ ਤੇ ਰਹੀ ਇਟਲੀ ਦੀ ਟੀਮ ਜਿਸ ਨਾਲ ਖਾਸ ਕਰਕੇ ਬਲਦੇਵ ਸਿੰਘ ਬੂਰੇਜੱਟਾ ਜਸਵੀਰ ਖਾਨ ਚੇੜੀਆ ਅਤੇ ਉਨਾ ਦੇ ਸਾਥੀ ਨਾਲ ਆਏ ਸਨ ਨੂੰ 2500 ਯੂਰੋ ਅਤੇ ਟਰਾਫੀ ਨਾਲ ਮਾਣ ਦਿਤਾ ਸਮੂਹ ਖਿਡਾਰੀਆ ਨੂੰ ਉਘੇ ਕਬੱਡੀ ਪ੍ਰਮੋਟਰ ਅਵਤਾਰ ਸਿੰਘ ਛੋਕਰ ਵਲੋ ਸਨਮਾਨਿਤ ਕੀਤਾ ਗਿਆ ਬਾਬਾ ਗੁਰਦਿਆਲ ਰਾਮ ਅਤੇ ਉਨਾ ਦੇ ਸਾਥੀਆ ਵਲੋ ਖਿਡਾਰੀਆ ਨੂੰ ਸੋਨੇ ਦੀਆ ਮੁਦਰੀਆ ਨਾਲ ਨਿਵਾਜਿਆ ਮੇਲੇ ਦੀ ਕਮੈਂਟਰੀ ਜਸਵੀਰ ਸਿੰਘ ਚੁਹਾਨ ਵਲੋ ਕੀਤੀ ਗਈ ਇਸ ਮੋਕੇ ਤੇ ਹੋਰਨਾ ਤੋ ਇਲਾਵਾ ਗੁਰਦਾਵਰ ਸਿੰਘ ਗਾਬਾ, ਕੁਲਵਿੰਦਰ ਸਿੰਘ ਮਿੰਟਾ,ਪ੍ਰਤਾਪ ਸਿੰਘ, ਗੁਰਬੰਧਨ ਸਿੰਘ ਲਾਲੀ,ਸੁਰਜੀਤ ਸਿੰਘ ਖੇਰਾ ਸੋਨੀ ਬੱਠਲਾ ਹਰਮੀਤ ਸਿੰਘ ਗੁਰਦੀਪ ਸਿੰਘ ਮੱਲੀ,ਕੁਲਵੰਤ ਸਿੰਘ ਗੈਂਟ,ਮਨਜਿੰਦਰ ਸਿੰਘ ਭੋਗਲ ਸਿਮਰਜੀਤ ਸਿੰਘ ਸੰਧੂ,ਬਾਬਾ ਗੁਰਦਿਆਲ ਰਾਮ ਰੌਕ ਬਾਠ, ਭੰਤਾ, ਹਰਚਰਨ ਸਿੰਘ ਮਾਨ ਗੁਰਦੇਵ ਸਿੰਘ ਗੈਂਟ ਜੱਗਾ ਦਿਉਲ ਤੋ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ


ਯੋਰਪ ਸਮਾਚਾਰ ਵੱਲੋ ਪੰਜਾਬੀ ਕਲਚਰ ਨੂੰ ਪ੍ਰਫੁਲਤ ਕਰਨ ਵਾਲਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

e9crrXਬੈਲਜੀਅਮ 26 ਅਗਸਤ (ਯ.ਸ) ਬੈਲਜੀਅਮ ਵਿਚ ਇੰਟਰਨੈਂਟ ਤੇ ਛਪਦੇ ਰੋਜਾਨਾ ਅਖਬਾਰ ਯੁਰਪ ਸਮਾਚਾਰ ਵਲੋ ਪਿਛਲੇ ਸਾਲਾ ਤੋ ਪੰਜਾਬੀ ਕਲਚਰ ਨੂੰ ਜਿਦਾਂ ਰੱਖਣ ਲਈ ਸਰਗਰਮ ਵਿਆਤੀਆ ਦਾ ਸਨਮਾਨ ਕੀਤਾ ਜਾਦਾ ਹੈ ਇਸ ਵਾਰ 23 ਅਗਸਤ ਨੂੰ ਐਨ ਆਰ ਆਈ ਸਪੋਰਟਸ ਕਲੱਬ ਦੇ ਕਬੱਡੀ ਮੇਲੇ ਦੁਰਾਨ ਸ: ਪ੍ਰਤਾਪ ਸਿੰਘ ਪ੍ਰਧਾਨ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਨੂੰ ਉਨਾ ਦੀਆ ਜਿਦਗੀ ਭਰ ਦੀਆ ਕਬੱਡੀ ਪ੍ਰਤੀ ਕੀਤੀਆ ਪ੍ਰਾਪਤੀਆ ਲਈ ਸਨਮਾਨ ਕੀਤਾ ਗਿਆ ਇਸ ਤੋ ਇਲਾਵਾ ਚਰਨਜੀਤ ਸਿੰਘ ਬਰਨਾਲਾ ਕਬੱਡੀ ਪ੍ਰਮੋਟਰ,ਭੰਤਾ ਸਾਬਕਾ ਕਬੱਡੀਪਲੈਅਰ, ਰੌਕ ਬਾਠ ਕਬੱਡੀ ਪਲੈਅਰ, ਲੱਕੀ ਬਰਨਾਲਾ ਕਬੱਡੀ ਕੌਚ,ਅਮਨਦੀਪ ਸਿੰਘ ਅਤੇ ਅਮਰਦੀਪ ਸਿੰਘ ਵਧੀਆ ਫੁਟਬਾਲ ਖਿਡਾਰੀ, ਅਤੇ ਝਲਕ ਪੰਜਾਬ ਦੀ ਭੰਗੜਾ ਗਰੁਪ ਨੂੰ ਵੀ ਸਨਮਾਨਿਤ ਕੀਤਾ ਇਸ ਤੋ ਇਲਾਵਾ ਰਘਬੀਰ ਸਿੰਘ ਕੁਹਾੜ ਸੁਰਿੰਦਰਪਾਲ ਸਿੰਘ ਮੱਕੜ,ਵਿਸ਼ਵਜੀਤ ਸਿੰਘ ਨਿਕੂ ਕਰਾਟੇ ਮਿ: ਸੇਕਰੀ ਅਤੇ ਹਰਚਰਨ ਸਿੰਘ ਮਾਨ ਨੂੰ ਵੀ ਜਲਦੀ ਸਨਮਾਨਿਤ ਕੀਤਾ ਜਾਵੇਗਾ ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਹਾਜਰ ਸਨ ਬਲਦੇਵ ਸਿੰਘ ਬੂਰੇਜੱਟਾ, ਜਸਵੀਰ ਖਾਨ ਚੈੜੀਆ ਅਵਤਾਰ ਸਿੰਘ ਛੋਕਰ ਗੁਰਦੀਪ ਸਿੰਘ ਮੱਲੀ ਸੱਜਣ ਸਿੰਘ ਵਿਰਦੀ,ਗੁਰਦਾਵਰ ਸਿੰਘ ਗਾਬਾ ਕੁਲਵਿੰਦਰ ਸਿੰਘ ਮੈਂਟਾ,ਕੁਲਵੰਤ ਸਿੰਘ ਗੈਂਟ,ਮਨਜਿੰਦਰ ਸਿੰਘ ਭੋਗਲ,ਤੀਰਥ ਰਾਮ ਇੰਟਰਨੈਸ਼ਨਲ ਵੇਟ ਲਿਫਟਰ ਅਤੇ ਬਸੰਤ ਸਿੰਘ ਪੱਜਹੱਥਾ