ਸਾਡਾ ਹੱਕ ਬਾਰੇ ਬਲਵੰਤ ਸਿੰਘ ਰਾਜੋਆਣਾ ਨੂੰ ਬਿਆਨ ਨਹੀਂ ਸੀ ਦੇਣਾ ਚਾਹੀਦਾ: ਡਾ ਦਿਲਗੀਰ
ਬ੍ਰਿਮਿੰਘਮ (ਪੱਤਰਪ੍ਰੇਰਕ) – ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਨੇ ਵਿਚਾਰ ਪਰਗਟ ਕੀਤਾ ਹੈ ਕਿ ਸ ਬਲਵੰਤ ਸਿੰਘ ਰਾਜੋਆਣਾ ਵੱਲੋਂ ਫ਼ਿਲਮ ‘ਸਾਡਾ ਹੱਕ’ ਬਾਰੇ ਟਿੱਪਣੀ ਦੇਣੀ ਸਹੀ ਗੱਲ ਨਹੀਂ। ਪਹਿਲੀ ਗੱਲ ਤਾਂ ਉਹ ਜੇਲ੍ਹ ਵਿਚ ਬੈਠਾ ਹੈ ਤੇ ਉਸ ਨੇ ਆਪ ਫ਼ਿਲਾਮ ਵੇਖੀ ਹੀ ਨਹੀਂ। ਦੂਜਾ, ਇਹ ਇਕ ਫ਼ਿਲਮ ਹੈ ਨਾ ਕਿ ਤਵਾਰੀਖ਼ ਜਾਂ ਡਾਕੂਮੈਂਟਰੀ ਹੈ। ਫ਼ਿਲਮ ਦੀ ਕਹਾਣੀ ਸੌ ਫ਼ੀ ਸਦੀ ਤਵਾਰੀਖ਼ ਨਹੀਂ ਹੁੰਦੀ। ਸ ਬਲਵੰਤ ਸਿੰਘ ਰਾਜੋਆਣਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਪੰਥ ਨੇ ਉਸ ਨੂੰ ਬਹੁਤ ਮਾਣ ਦਿੱਤਾ ਹੈ, ਜੋ ਮੇਰੀ ਜਾਚੇ ਉਸ ਦੇ ਹੱਕ ਤੋਂ ਵਧ ਹੈ ਕਿਉਂ ਕਿ ਉਸ ਨੂੰ ਉਹ ਮਾਣ ਵੀ ਮਿਲ ਰਿਹਾ ਹੈ ਜਿਸ ‘ਤੇ ਸਿਰਫ਼ ਸ. ਦਿਲਾਵਰ ਸਿੰਘ ਦਾ ਹੱਕ ਬਣਦਾ ਹੈ। ਰਾਜੋਆਣਾ ਵੀਰ ਨੇ ਅੱਗੇ ਵੀ ਬਹੁਤ ਟਿੱਪਣੀਆਂ ਦਿੱਤੀਆਂ ਹਨ ਜੋ ਗ਼ੈਰ ਜ਼ਰੂਰੀ ਵੀ ਸਨ ਅਤੇ ਗ਼ਲਤ ਵੀ। ਉਸ ਨੂੰ ਬਹੁਤ ਘਟ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਸਾਡਾ ਹੱਕ ਫ਼ਿਲਮ ਦਾ ਮਸਲਾ ਹੈ ਮੈਂ ਸਮਝਦਾ ਹਾਂ ਕੁਲਜਿੰਦਰ ਸਿੰਘ ਸਿੱਧੂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਅਤੇ ਗੁਲਜ਼ਾਰ ਦੀ ‘ਮਾਚਿਸ’ ਅਤੇ ਸ਼ੋਨਾਲੀ ਬੋਸ ਦੀ ‘ਐਮੂ’ ਵਰਗੀ ਸੇਵਾ ਕੀਤੀ ਹੈ। ਇਸ ਫ਼ਿਲਮ ਦਾ ਮਕਸਦ 1984 ਤੋਨ 1993 ਤਕ ਹੋਏ ਜ਼ੁਲਮ ਨੂੰ ਬੇਨਕਾਬ ਕਰਨਾ ਸੀ ਤੇ ਇਸ ਨਿਸ਼ਾਨੇ ਨੂੰ ਇਸ ਫ਼ਿਲਮ ਨੇ ਪੂਰੀ ਤਰ੍ਹਾਂ ਹਾਸਿਲ ਕੀਤਾ ਹੈ। ਕੁਲਜਿੰਦਰ ਸਿੰਘ ਸਿੱਧੂ ਇਸ ਸੇਵਾ ਕਰਨ ਕਰ ਕੇ ਸਨਮਾਨ ਦਾ ਹੱਕਦਾਰ ਹੈ। ਡਾ: ਦਿਲਗੀਰ ਨੇ ਇਹ ਵੀ ਕਿਹਾ ਕਿ ਸਿੱਖਾਂ ਵਿਚ ਇਹ ਰਿਵਾਜ਼ ਨਹੀਂ ਕਿ ਕਿਸੇ ਦੀ ਕੀਤੀ ਦੀ ਕਦਰ ਪਾਉਣ; ਸਿੱਖ ਸਗੋਂ ਹਰ ਗੱਲ ਵਿਚੋਂ ਨੁਕਸ ਲੱਭਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਨ। ਇਹ ਨਿਸ਼ਾਨੀਆਂ ਨਾਸ਼ੁਕਰੇ ਕਬਾਇਲੀ ਲੋਕਾਂ ਦੀਆਂ ਹੁੰਦੀਆਂ ਹਨ।
ਕੀ ਸਰਬਜੀਤ ਸਿੰਘ ਸ਼ਹੀਦ ਹੈ?
- ਡਾਕਟਰ ਹਰਜਿੰਦਰ ਸਿੰਘ ਦਿਲਗੀਰ
ਪਾਕਿਸਤਾਨ ਦੀ ਜੇਲ੍ਹ ਵਿਚ ਤਸ਼ੱਦਦ ਕਾਰਨ ਮਾਰੇ ਗਏ ਸਰਬਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਹੈ। ਮੇਰੀ ਜਾਚੇ ਉਸ ਨੂੰ ਸ਼ਹੀਦ ਕਰਾਰ ਦੇਣਾ ਤਵਾਰੀਖ਼ ਨਾਲ ਕੋਝਾ ਮਜ਼ਾਕ ਹੈ। ਇਹ ਸ਼ਹੀਦ ਲਫ਼ਜ਼ ਦੀ ਬੇਕਦਰੀ ਹੈ। ਇਸ ਨੂੰ ਸ਼ਹੀਦੀ ਕਹਿਣਾ ਤਾਂ ਬਾਕੀ ਸ਼ਹੀਦਾਂ ਦੀ ਬੇਅਦਬੀ ਵੀ ਹੈ।
ਸਵਾਲ ਇਹ ਹੈ ਕਿ ਸਰਬਜੀਤ ਨੇ ਕਿਸ ਨਿਸ਼ਾਨੇ ਵਾਸਤੇ ਸ਼ਹੀਦੀ ਦਿੱਤੀ ਸੀ (ਕੀ ਇਹ ਸ਼ਹੀਦੀ ਸੀ ਜਾਂ ਸਿਰਫ਼ ਕਤਲ)? ਫਿਰ ਬਾਦਲ ਨੇ ਉਸ ਨੂੰ ਕੌਮੀ ਸ਼ਹੀਦ ਕਰਾਰ ਦਿੱਤਾ ਹੈ, ਪਰ, ਕੇਂਦਰ ਨੇ ਤਾਂ ਸਰਬਜੀਤ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ। ਸਵਾਲ ਇਹ ਹੈ ਕਿ ਕੀ ਪੰਜਾਬ ਕੌਮ ਹਨ ਕਿ ਭਾਰਤ ਕੌਮ ਹੈ। ਫਿਰ, ਕੀ ਬਾਕੀ ਸ਼ਹੀਦ ਕੌਮੀ ਨਹੀਂ ਸਨ? ਕੀ ਜਿਸ ਫ਼ੌਜੀ ਦਾ ਸਿਰ ਵੱਢ ਕੇ ਪਾਕਿਸਤਾਨੀ ਲੈ ਗਏ ਕੀ ਉਹ ਕੌਮੀ ਸ਼ਹੀਦ ਨਹੀਂ ਸੀ।
ਭਾਰਤ ਸਰਕਾਰ (ਅਤੇ ਉਸ ਦੇ ਪਰਵਾਰ) ਦਾ ਦਾਅਵਾ ਹੈ ਕਿ ਕੀ ਉਹ ਸ਼ਰਾਬੀ ਹਾਲਤ ਵਿਚ ਸਰਹੱਦ ਪਾਰ ਕਰਨ ਕਰ ਕੇ ਫੜਿਆ ਗਿਆ ਸੀ। ਸਰਕਾਰ ਮੁਤਾਬਿਕ ਉਹ ਜਾਸੂਸ ਨਹੀਂ ਸੀ ? ਜੇ ਉਹ ਇਕ ਸ਼ਰਾਬੀ ਹਾਲਤ ਸਰਹੱਦ ਪਾਰ ਕਰਨ ਵਾਲਾ ਸੀ ਤਾਂ ਉਹ ਸ਼ਹੀਦ ਕਿਵੇਂ ਹੈ? Read more »
ਸਾਊਥ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਰਿਲੀਜ਼
ਐਡੀਲੇਡ (ਕਰਨ ਬਰਾੜ) ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਇੰਪੀਰੀਅਲ ਕਾਲਜ ਵਿਖੇ ਹੋਏ ਇੱਕ ਭਰਵੇਂ ਸਮਾਗਮ ਦੌਰਾਨ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦਾ ਪਹਿਲਾ ਮਹੀਨਾਵਾਰ ਪੰਜਾਬੀ ਅਖ਼ਬਾਰ ਲੋਕ ਅਰਪਣ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਇਸ ਅਖ਼ਬਾਰ ਦਾ ਨਾਮ ਵੀ “ਪੰਜਾਬੀ ਅਖ਼ਬਾਰ” ਹੀ ਰੱਖਿਆ ਗਿਆ ਹੈ। ਇਹ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਬਿਲਕੁਲ ਮੁਫ਼ਤ ਵੰਡਿਆ ਜਾਵੇਗਾ। ਇਸ ਰਿਲੀਜ਼ ਸਮਾਗਮ ਵਿਚ ਆਸਟ੍ਰੇਲੀਆ ਦੀਆਂ ਜਾਣੀਆਂ ਪਛਾਣੀਆਂ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਮਿੰਟੂ ਬਰਾੜ ਨੇ ਬੋਲਦਿਆਂ ਹੋਇਆਂ ਕਿਹਾ ਕਿ ‘ਸਾਫ਼ ਨੀਅਤ ਅਤੇ ਸਪਸ਼ਟ ਨੀਤੀ’ ਦਾ ਸਹਾਰਾ ਲੈ ਕੇ ਚੱਲਇਆ ਇਹ ਅਖ਼ਬਾਰ ਪੰਜਾਬੀਆਂ ਲਈ ਇੱਕ ਸਾਂਝੇ ਪਲੇਟਫ਼ਾਰਮ ਦਾ ਕੰਮ ਕਰੇਗਾ। ਉਨ੍ਹਾਂ ਅਖ਼ਬਾਰ ਦੀ ਰਣਨੀਤੀ ਅਤੇ ਰੂਪਰੇਖਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਅਖ਼ਬਾਰ ਦੇ ਸਹਿ ਸੰਪਾਦਕ ਕਰਨ ਬਰਾੜ, ਦਵਿੰਦਰ ਧਾਲੀਵਾਲ, ਸਲਾਹਕਾਰ ਸ਼ਿਵਦੀਪ ਅਤੇ ਜੌਲੀ ਗਰਗ Read more »
ਅਫ਼ਜ਼ਲ ਗੁਰੁ ਨੂੰ ਫ਼ਾਂਸੀ ਦੇਣਾ ਸਾਬਿਤ ਕਰਦਾ ਹੈ ਕਿ ਭਾਰਤ ਵਿਚ ਹਿੰਦੂਆਂ ਤੇ ਗ਼ੈਰ ਹਿੰਦੂਆਂ ਵਾਸਤੇ ਵਖ ਵੱਖ ਕਾਨੂੰਨ ਹਨ: ਡਾ ਦਿਲਗੀਰ
ਬ੍ਰਿਮਿੰਘਮ (ਸੁਖਜਿੰਦਰ ਸਿੰਘ ਧੱਡੇ): ਨਾਮਵਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ….ਭਾਰਤ ਨੇ ਅਫ਼ਜ਼ਲ ਗੁਰੁ ਨੂੰ ਫ਼ਾਂਸੀ (ਤੇ ਉਹ ਵੀ ਚੋਰੀ ਚੋਰੀ) ਦੇ ਕੇ ਇਹ ਮੁੜ ਸਾਬਿਤ ਕਰ ਦਿੱਤਾ ਹੈ ਕਿ ਇਸ ਮੁਲਕ ਵਿਚ ਦੋ ਕਾਨੂੰਨ ਲਾਗੂ ਹਨ: ਇਕ ਹਿੰਦੂਆਂ ਵਾਸਤੇ ਤੇ ਇਕ ਗ਼ੈਰ ਹਿੰਦੂਆਂ ਵਾਸਤੇ।ਇਸ ਮੁਲਕ ਵਿਚ ਭਾਵੇਂ ਇਹ ਪਾਲਸੀ 1947 ਤੋਂ ਹੀ ਲਾਗੂ ਰਹੀ ਹੈ ਪਰ 1984 ਵਿਚ ਦਰਬਾਰ ਸਾਹਿਬ ‘ਤੇ ਹਮਲਾ ਇਸ ਦਾ ਸ਼ਰੇਆਮ ਐਲਾਨ-ਨਾਮਾ ਸੀ। ਪਰ ਉਹ ਐਲਾਨ-ਨਾਮਾ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਦੇ ਐਕਸ਼ਨ ਦਾ ਸੀ। ਪਰ ਜਦ 16 ਦਸੰਬਰ 1988 ਵਿਚ ਦੇ ਦਿਨ ਭਾਰਤ ਦੀ ਸੁਪਰੀਮ ਕੋਰਟ ਨੇ ਇਦਰਾ ਕਤਲ ਕੇਸ ਵਿਚ ਕਿਹਰ ਸਿੰਘ ਦੀ ਅਪੀਲ ਰੱਦ ਕੀਤੀ ਤਾਂ ਇਹ ਭਾਰਤੀ ਅਦਾਲਤਾਂ ਨਾ ਗ਼ੈਰ-ਹਿੰਦੂਆਂ ਦੇ ਖ਼ਿਲਾਫ਼ ਐਲਾਨ-ਨਾਮੇ ਦੀ ਸ਼ੁਰੂਆਤ ਸੀ (ਇਕ ਦਿਲਚਸਪ ਗੱਲ ਇਹ ਹੈ ਕਿ ਉਸ ਫ਼ੈਸਲੇ ਵਿਚ ਤਕਰੀਬਨ ਸਾਰੇ ਜੱਜ ਹੀ ਪਾਠਕ, ਓਝਾ, ਮਿਸ਼ਰਾ, ਵੈਂਕਟਰਮਈਆ ਬ੍ਰਾਹਮਣ ਸਨ)। Read more »
ਤਹਿਵੁਰ ਰਾਣਾ ਆਪਣੀ ਸਜ਼ਾ ਖਿਲਾਫ਼ ਅਪੀਲ ਕਰੇਗਾ
ਸ਼ਿਕਾਗੋ, 18 ਜਨਵਰੀ (ਪ.ਪ.) ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਨੂੰ ਸਹਿਯੋਗ ਕਰਨ ਅਤੇ ਡੈਨਮਾਰਕ ਦੇ ਇਕ ਅਖ਼ਬਾਰ ‘ਤੇ ਹਮਲੇ ਦੀ ਯੋਜਨਾ ਵਿਚ ਸ਼ਾਮਲ ਹੋਣ ਲਈ 14 ਸਾਲ ਜੇਲ੍ਹ ਦੀ ਸਜ਼ਾ ਹੋਣ ਕਾਰਨ ਪਾਕਿਸਤਾਨੀ ਮੂਲ ਦਾ ਕੈਨੇਡਾਈ ਨਾਗਰਿਕ ਤਹਿਵੁਰ ਰਾਣਾ ਆਪਣੀ ਸਜ਼ਾ ਖਿਲਾਫ਼ ਅਪੀਲ ਕਰੇਗਾ। ਇਹ ਜਾਣਕਾਰੀ ਉਸ ਦੇ ਅਟਾਰਨੀ ਨੇ ਦਿੱਤੀ। ਰਾਣਾ ਦੇ ਵਕੀਲ ਪੀਟਰ ਬਲੇਗਨ ਨੇ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਜਸਟਿਸ ਨੇ ਅੱਤਵਾਦ ਫੈਲਾਉਣ ਨੂੰ ਸ਼ਾਮਲ ਨਹੀਂ ਕੀਤਾ। ਸਜ਼ਾ ਨੂੰ ਉਹ ਚੁਣੌਤੀ ਦੇਵੇਗਾ ਅਤੇ ਅਸੀਂ ਇਸ ਬਾਰੇ ਵਿਚ ਰਾਣਾ ਨਾਲ ਸਲਾਹ-ਮਸ਼ਵਰਾ ਕਰਾਂਗੇ। ਬਲੇਗਨ ਨੇ ਪ੍ਰੇਟਰ ਨੂੰ ਕਿਹਾ ਕਿ ਅਗਲਾ ਕਦਮ ਅਪੀਲ ਕਰਨਾ ਹੈ। ਸਬੂਤਾਂ ਦੇ ਆਧਾਰ ‘ਤੇ ਸਜ਼ਾ ਨੂੰ ਚੁਣੌਤੀ ਦਿੱਤੀ ਜਾਵੇਗੀ ਕਿ ਕੀ ਸੁਣਵਾਈ ਦੌਰਾਨ ਗਲਤੀਆਂ ਹੋਈਆਂ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਅਪੀਲ ਲਈ ਉਨ੍ਹਾਂ ਕੋਲ 14 ਦਿਨ ਦਾ ਸਮਾਂ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਰਾਣਾ ਨਾਲ ਚਰਚਾ ਕਰਾਂਗੇ ਕਿ ਕੀ ਅਸੀਂ ਸਜ਼ਾ ਨੂੰ ਘੱਟ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਮਰੀਕੀ ਡਿਸਟਿਕ ਜੱਜ ਹੈਰੀ ਡੀ. ਲਿਨੇਨਵੇਬਰ ਨੇ ਸਜ਼ਾ ਦੀ ਮਿਆਦ ਨੂੰ ਲੈ ਕੇ ਰਾਣਾ ਅਤੇ ਸਰਕਾਰ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਫੈਸਲਾ ਸੁਣਾਇਆ। ਅੰਤਿਮ ਸੁਣਵਾਈ ਕਰੀਬ ਡੇਢ ਘੰਟੇ ਚੱਲੀ, ਜਿਸ ਤੋਂ ਬਾਅਦ ਜਸਟਿਸ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਹ ਖ਼ਤਰਨਾਕ ਸਾਜਿਸ਼ ਸੀ। ਬਲੇਗਨ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲਾ ਦਾ ਸਨਮਾਨ ਕਰਦੇ ਹਨ। ਅਕਤੂਬਰ 2009 ਵਿਚ ਗ੍ਰਿਫ਼ਤਾਰੀ ਤੋਂ ਬਾਅਦ ਰਾਣਾ ਤਿੰਨ ਸਾਲ ਕੈਦ ਦੀ ਸਜ਼ਾ ਕੱਟ ਚੁੱਕਾ ਹੈ, ਜਿਸ ਨੂੰ 14 ਸਾਲ ਕੈਦ ਦੀ ਸਜ਼ਾ ਵਿਚ ਸ਼ਾਮਲ ਕੀਤਾ ਜਾਵੇਗਾ।
ਵੀਜ਼ਾ ਨਾ ਹੋਣ ‘ਤੇ ਤਿੰਨ ਪਾਕਿ ਨਾਗਰਿਕ ਫੜੇ ਗਏ
ਅਜਮੇਰ 19 ਨਵੰਬਰ (ਪ.ਪ) ਰਾਜਸਥਾਨ ‘ਚ ਖੁਫੀਆ ਪੁਲਸ ਨੇ ਅੱਜ ਬਿਨਾਂ ਵੀਜ਼ਾ ਦੇ ਦਰਗਾਹ ਜ਼ਿਆਰਤ ਲਈ ਆਏ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀ. ਆਈ. ਡੀ. ਪੁਲਸ ਦੇ ਅਧਿਕਾਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਤਿੰਨੋਂ ਪਾਕਿਸਤਾਨੀ ਨਾਗਰਿਕ ਅੱਜ ਦੁਪਹਿਰ ਲਗਭਗ 1 ਵਜੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਦਿੱਲੀ ਤੋਂ ਅਜਮੇਰ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਨਾਗਰਿਕ ਇਕਬਾਲ ਪੁੱਤਰ ਮੁਹੰਮਦ ਖਾਨ, ਫਕਰ ਏ ਆਲਮ ਪੁੱਤਰ ਮੁਹੰਮਦ ਅਫਜਲ ਅਤੇ ਮਲਿਕ ਮੁਹੰਮਦ ਦਿੱਲੀ ‘ਚ ਆਯੋਜਿਤ ਵਪਾਰ ਮੇਲੇ ‘ਚ ਹਿੱਸਾ ਲੈਣ ਆਏ ਸਨ। ਇਨ੍ਹਾਂ ਕੋਲ ਦਿੱਲੀ, ਅੰਮ੍ਰਿਤਸਰ ਅਤੇ ਜੈਪੁਰਦਾ ਜਾਇਜ਼ ਵੀਜ਼ਾ ਸੀ ਪਰ ਅਜਮੇਰ ਦਾ ਵੀਜ਼ਾ ਨਹੀਂ ਸੀ। ਅਜਮੇਰ ‘ਚ ਤਿੰਨੇਂ ਨਾਗਰਿਕ ਦਰਗਾਹ ਬਾਜ਼ਾਰ ‘ਚ ਇਕ ਹੋਟਲ ‘ਤੇ ਪਹੁੰਚੇ ਜਿੱਥੇ ਉਨ੍ਹਾਂ ਕੋਲ ਜਾਇਜ਼ ਵੀਜ਼ਾ ਨਾ ਹੋਣ ਦੀ ਜਾਣਕਾਰੀ ‘ਤੇ ਗ੍ਰਿਫਤਾਰ ਕੀਤਾ ਗਿਆ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਦੇਸ਼ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮਯਾਂਮਾਰ ਦੀ ਯਾਤਰਾ ਫੌਜੀ ਸਰਕਾਰ ਨੂੰ ਮਾਨਤਾ ਨਹੀਂ- ਓਬਾਮਾ
ਬੈਂਕਾਕ 19 ਨਵੰਬਰ (ਪ.ਪ) ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਮਯਾਂਮਾਰ ਯਾਤਰਾ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਇਸ ਯਾਤਰਾ ਦਾ ਮਤਲਬ ਉੱਥੋਂ ਦੀ ਫੌਜੀ ਸਰਕਾਰ ਨੂੰ ਮਾਨਤਾ ਦੇਣਾ ਨਹੀਂ ਹੈ, ਸਗੋਂ ਸਰਕਾਰ ਵੱਲੋਂ ਲੋਕਤੰਤਰ ਦੀ ਦਿਸ਼ਾ ਵਿਚ ਕੀਤੀ ਗਈ ਪ੍ਰਗਤੀ ਨੂੰ ਮਾਨਤਾ ਦੇਣਾ ਹੈ।
ਓਬਾਮਾ ਨੇ ਕਿਹਾ, ”ਇਹ ਬਰਮਾ ਦੀ ਸਰਕਾਰ ਨੂੰ ਮਾਨਤਾ ਦੇਣਾ ਨਹੀਂ ਹੈ, ਸਗੋਂ ਪਿਛਲੇ ਢਾਈ ਸਾਲ ਵਿਚ ਇੱਥੇ ਦੀ ਸਰਕਾਰ ਨੇ ਲੋਕਤੰਤਰ ਦੀ ਸਥਾਪਨਾ ਦੀ ਦਿਸ਼ਾ ਵਿਚ ਜੋ ਪ੍ਰਗਤੀ ਕੀਤੀ ਹੈ, ਉਸ ਨੂੰ ਮਾਨਤਾ ਦੇਣਾ ਹੈ।”
ਓਬਾਮਾ ਮਯਾਂਮਾਰ ਦੀ ਯਾਤਰਾ ਕਰਨ ਵਾਲੇ ਹੁਣ ਤੱਕ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦੀ ਮਯਾਂਮਾਰ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਦੱਖਣ ਏਸ਼ੀਆਈ ਦੇਸ਼ ਦੀ ਫੌਜੀ ਸਰਕਾਰ ਨੇ ਲੋਕਤੰਤਰਿਕ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਓਬਾਮਾ ਨੇ ਇਹ ਵੀ ਕਿਹਾ ਕਿ ਮਯਾਂਮਾਰ ਦੀ ਯਾਤਰਾ ਕਰਨ ਦਾ ਉਨ੍ਹਾਂ ਦਾ ਫੈਸਲਾ ਦੇਸ਼ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਂਗ ਸੂ ਕੀ ਨਾਲ ਹੋਈ ਵਾਰਤਾ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦੀ ਉਨ੍ਹਾਂ ਨਾਲ ਸਤੰਬਰ ਵਿਚ ਵਾਈਟ ਹਾਊਸ ਵਿਚ ਮੁਲਾਕਾਤ ਹੋਈ ਸੀ।
ਪਰਮ-ਆਤਮਾ ਤੋਂ ਪਰ੍ਹੇ ਦਾ ਚਿੰਤਨ -ਡਾ ਅਮਰਜੀਤ ਟਾਂਡਾ (ਸਿਡਨੀ)
ਜਾਗਦੀ ਚੇਤਨਾ ਮਨ ਦਾ ਸ਼ੀਸ਼ਾ ਸਿਰਜਦੀ ਹੈ,ਰੂਹ ਦਾ ਹਾਣ, ਜਿਸ ਵਿਚ ਦੀ ਆਤਮਾ ਦੇ ਹੁਬਹੂ ਦਰ ਖੁੱਲਦੇ ਹਨ-ਆਮ ਬੰਦਿਆਂ ਦੇ ਸੁਪਨਿਆਂ ਵਿਚ ਵੀ ਜਾਗਦੀ ਚੇਤਨਾ ਦਾ ਸਹਿਵਾਸ ਹੋ ਸਕਦਾ ਹੈ ਤੇ ਓਸੇ ਸਦਕਾ ਹੀ ਉੱਜਲ ਭਵਿੱਖ ਦੇ ਖ਼ਾਬ ਸਰਾ੍ਹਣੇ ਆ ਬੈਠਦੇ ਹਨ ਤੇ ਸਧਾਰਣ ਮਨੁੱਖ ਵੀ ਇਸ ਪ੍ਰੀਕਿਰਿਆ ਨੂੰ ਉਸ ਦੀ ਮਨ ਚਿੰਤਨ ਰੂਹ ਅਨੁਭਵ ਕਰ ਸਕਦੀ ਹੈ। ਖ਼ੁਦਾ ਤੋਂ ਅੱਗੇ ਵੀ ਕੁਝ ਵਸਦਾ ਹੈ- ਪਰਮ ਆਤਮਾ ਦੇ ਵਾਸ ਤੋਂ ਵੀ ਪਰ੍ਹੇ ਚਿੰਤਨ ਹੈ-ਆਕਾਸ਼ਵਾਣੀ ਦੀ ਇਹ ਅਵਸਥਾ ਸਧਾਰਨ ਬੰਦੇ ਦੀ ਸਮਝ ਤੋਂ ਕਈ ਵਾਰ ਬਾਹਰ ਹੁੰਦੀ ਹੈ- ਨਾਦ ਵੀ ਨੌਂ ਹਨ-ਪਰ ਮੇਨ ਹਨ-ਸੰਖ਼ ਨਾਦ -ਜਿਸ ਚੋਂ ਮਹਾਂਭਾਰਤ ਹੋਇਆ, ਘੰਟਾ ਨਾਦ ਵੀਣਾ ਨਾਦ, ਬੰਸਰੀ ਨਾਦ,ਕ੍ਰਿਸ਼ਨ ਲੀਲਾ ਚ ਵਸਿਆ- ਮੇਘ ਨਾਦ-ਚਸ਼ਮੇ ਦੀਆਂ ਤਰੰਗਾਂ ਚੋਂ, ਖੜਤਾਲਾਂ ਚੋਂ, ਭੌਰੇ ਦੇ ਅਵਾਜਂ ਤੋਂ, ਪਰਿੰਦਿਆਂ ਦੀ ਬੋਲੀ ਚੋਂ, ਕੋਇਲ ਦੀ ਕੂ 2 ਚੋਂ, ਪਪੀਹੇ ਦੇ ਬੋਲਾਂ ਚੋਂ- ਕਲਮ ਚੋਂ ਕਿਰਦੇ ਚੁੱਪ ਅੱਖਰ ਵੀ ਕਈ ਵਾਰ ਇਹ ਸੱਭ ਕੀ ਜਾਨਣ। ਜਾਗਦੀ ਚੇਤਨਾ ਦਾ ਸਫ਼ਰ ਚਾਰ ਪੜਾਵਾਂ ਦਾ ਹੁੰਦਾ ਹੈ-ਜਾਗਰਤ, ਸਵਪਨ, ਸਸ਼ੁਪਤੀ ਤੇ ਤੁਰੀਆ ਅਵਸਥਾ। ਸਿੱਧ ਹਾਲਤ ਚ ਰਹਿਣ ਵਾਲੇ ਤੇ ਜਾਗਦੀ ਚੇਤਨਾ ਵਾਲਿਆਂ ਦੇ ਤਾਂ ਖ਼ਾਬ ਵੀ ਵੱਖਰੀ ਕਿਸਮ ਦੇ ਹੁੰਦੇ ਹਨ-ਜਦੋਂ ਵੀ ਗੱਲ ਕਰੋ ਉਹ ਮਨੁੱਖ ਹਮੇਸ਼ਾ ਹੀ ਉੱਚੀ ਸੋਚ ਦੀ ਛੁਹ ਨਾਲ ਹੀ ਆਪਣੇ ਖਿਆਲ ਦੱਸਣਗੇ- ਉੱਚੀ ਸੋਚ ਅੰਬਰਾਂ ਵਾਂਗ ਸੋਚਦੀ ਹੈ, ਵੱਧ ਮਨਾਂ ਤੇ ਵਰ੍ਹਦੀ ਹੈ, ਉੱਚੀ ਸੋਚ ਹੀ ਜਾਗਰਤ ਚੇਤਨਾ ਦਾ ਦੀਪਕ ਜਗਾਉਂਦੀ ਹੈ-ਸੁੱਤੇ ਹੋਏ ਮਨੁੱਖ ਨੇ ਕੀ ਸੁਪਨਿਆਂ ‘ਚੋਂ ਲੱਭਣਾ ਹੈ-ਜਾਗਰਤ ਚੇਤਨਾ ਦਾ ਦੀਵਾ ਹੀ ਨਿੱਤ ਨਰੋਈ ਡਾਲੀ ਤੇ ਟਿਕਿਆ ਰਹਿ ਸਕਦਾ ਹੈ। ਤੇ ਇੰਜ਼ ਜਾਗਦੀ ਚੇਤਨਾ ਤੁਰੀਆ ਅਵਸਥਾ ਤੋਂ ਵੀ ਅਗਾਂਹ ਲੈ ਜਾਂਦੀ ਹੈ-ਤੇ ਓਹੀ ਛੁਹ ਵਿਸ਼ਵ/ ਇੰਟਰਨੈਸ਼ਨਲ ਚੇਤਨਾ ਬਣ ਸੋਚਣ ਲਗਦੀ ਹੈ-ਇਸ ਦੁਨੀਆਂ ਤੌਂ ਵੀ ਦੂਰ । ਓਸ ਵੇਲੇ ਓਹੀ ਚੇਤਨਾ ਕਾਇਨਾਤ ਨਾਲ ਸੁਮਿਲਤ ਹੋ ਕੇ ਸਮਸ਼ਟੀ ਦਾ ਰੂਪ ਧਾਰਨ ਕਰ ਲੈਂਦੀ ਹੈ- ਤੁਸੀਂ ਵੇਖਿਆ ਹੋਵੇਗਾ ਕਿ ਸਧਾਰਨ ਵਿਅਕਤੀ ਸਥੂਲ ਤੋਂ ਸੂਕਸ਼ਮ ਤੱਕ ਹੀ ਯਾਤਰਾ ਕਰਦਾ ਹੈ-ਤੇ ਫਿਰ ਪਰਤ ਆਉਂਦਾ ਹੈ ਓਸੇ ਹੀ ਹਾਲਤ ਚ-ਇੰਜ਼ ਕਈ ਹਾਲਤਾਂ ਹਨ-ਆਕਾਸ਼ਵਾਣੀ ਉਹ ਅਵਸਥਾ ਹੁੰਦੀ ਹੈ ਜਦੋਂ ਬੰਦਾ ਪਾਰ ਦੀ ਅਵਸਥਾ ਚ ਭਿੱਜਦਾ ਹੈ,ਗਾਉਂਦਾ ਹੈ-ਇਹ ਗੁਰੂ ਨਾਨਕ ਹੀ ਜਾਣਦਾ ਸੀ-ਤੇ ਓਸ ਹਾਲਤ ‘ਚ ਜੋ ਵੀ ਸੁਨੇਹੇ ਮਿਲਦੇ ਹਨ-ਉਹ ਅਨਾਹਤ ਤਰੰਗਾਂ ‘ਚ ਤਬਦੀਲ ਹੋ ਕੇ ਸਫ਼ਿਆਂ ਤੇ ਉਤਰਦੇ ਹਨ-ਇਸ ਲਈ ਓਹ ਅਨਾਹਤ ਹੈ ਆਹਤ ਨਹੀਂ ਰਹਿੰਦਾ- ਜਾਗਦੀ ਚੇਤਨਾ ਦਾ ਮੂਲ ਤੁਰੀਆ ਅਵਸਥਾ ਤੋਂ ਵੀ ਅਗਾਂਹ ਵਸਦਾ ਹੈ- ਜਦੋਂ ਨਿਰਗੁਣ ਨਿਰਾਕਾਰ ਹੋ ਜਾਂਦਾ ਹੈ ਯਾਨਿ ਕਿ ਪਰਮ ਆਤਮਾ ਦੇ ਦਰ ਤੋਂ ਵੀ ਅਗਾਂਹ ਚਲਾ ਜਾਂਦਾ ਹੈ। ਆਮ ਵਿਅਕਤੀ ਚ ਓਥੇ ਪਹੁੰਚਣ ਦੀ ਰਾਹ ਜਾਂ ਵਿਧੀ ਨਹੀਂ ਹੁੰਦੀ- ਨਿਰਗੁਣ ਨਿਰਾਕਾਰ ਨੂੰ ਗੁਰੂ ਨਾਨਕ, ਕਬੀਰ, ਸੂਰਦਾਸ ਨੇ ਹੀ ਰਚਿਆ ਤੇ ਗਾਇਆ ਸੀ। ਜ਼ਾਹਰਾ ਜ਼ਹੂਰ ਵਾਲੀ ਓਹੀ ਤਾਂ ਅਵਸਥਾ ਹੁੰਦੀ ਹੈ ਤੇ ਇਹ ਸਿਰਫ਼ ਗੁਰੂ ਨਾਨਕ ਕੋਲ ਹੀ ਹੈ-ਉਹੀ ਉਂਗਲ ਫ਼ੜ ਕੇ ਨਾਲ ਟੋਰ ਸਕਦਾ ਹੈ ਓਸ ਦਿਸ਼ਾ ਵੱਲ। ਇਹ ਸਭ ਪਾਰਦਰਸ਼ੀ ਰਿਖ਼ੀਆਂ ਦੇ ਹੀ ਪੱਲੇ ਪਿਆ ਹੈ। ਵੇਦਾਂ ਦਾ ਜਨਮ ਓਸ ਅਵਸਥਾ ਚ ਹੀ ਹੋਇਆ ਹੈ ਤੇ ਕਲਾ ਗਿਆਨ ਅੱਗੇ ਵਧਿਆ ਹੈ- ਦਿਲ ਚ ਹੈਰਾਨੀ ਹੁੰਦੀ ਹੈ ਕਿ ਖ਼ੁਦਾ (ਖੁਦ ਆਉਣ ਵਾਲਾ) ਤੋਂ ਅੱਗੇ ਵੀ ਕੁਝ ਵਸਦਾ ਹੈ-ਇੱਕ ਹਾਸ-ਕਥਾ ਹੈ- ਇੱਕ ਵਾਰ ਇੱਕ ਭੁੱਖੇ ਪੰਜਾਬੀ ਦੇ ਦਿੱਲ ਚ ਆਇਆ ਕਿ ਬ੍ਰਾਮਣਾਂ ਦੇ ਘਰ ਹਲਵਾ ਪੂੜੀਆਂ ਖੀਰ ਬਣੇ ਹਨ ਕਿਉਂ ਨਾ ਕੋਈ ਯੁਕਤ ਰਲਾ ਕੇ ਜਾਇਆ ਜਾਵੇ-ਉਹਨੇ ਕਿਸੇ ਲਾਲੇ ਨੂੰ ਪੁੱਛਿਆ-ਉਹਨੇ ਕਿਹਾ ਜੇ ਕੋਈ ਪੁੱਛਣ ਲੱਗੇ ਤਾਂ ਕਹੀਂ ਮੈਂ ਬ੍ਰਾਮਣ ਆਂ-ਜੇ ਅੱਗੋਂ ਹੋਰ ਪੁੱਛੇ ਤਾਂ ਕਹੀਂ ਮੈਂ ਗੌੜ੍ਹ ਬ੍ਰਾਮਣ ਹਾਂ- ਉਹਨੇ ਚਿੱਟੇ ਚਾਦਰੇ ਦੀ ਧੋਤੀ ਬਣਾ ਕੇ ਤਿਲਕ ਜੇਹਾ ਲਾ ਕੇ ਚਾਲੇ ਪਾ ਲਏ। ਪੱਲੇ ਸਿਰਫ਼ ਦੋ ਹੀ ਲਫ਼ਜ਼ ਸਨ-ਬ੍ਰਾਮਣ ਤੇ ਗੌੜ੍ਹ ਬ੍ਰਾਮਣ। ਉਹ ਪੰਜਾਬੀ ਸਾਧ ਵਿਚਾਰਾ ਓਦੋਂ ਫੜਿਆ ਗਿਆ ਜਦੋਂ ਦੋਨਾਂ ਹੱਥਾਂ ਨਾਲ ਪੂਰੀਆਂ ‘ਤੇ ਟੁੱਟ ਪਿਆ-ਕਿਉਂਕਿ ਬ੍ਰਾਮਣ ਬੁਰਕੀ ਤੋੜਨ ਵੇਲੇ ਇੱਕ ਹੀ ਹੱਥ ਵਰਤਦੇ ਹਨ-ਘਰ ਵਾਲਾ ਬੰਦਾ ਕਹਿਣ ਲੱਗਾ ਕਿ ਹਾਂ ਬਈ ਤੁਸੀਂ ਕੌਣ ਹੋ ਤਾਂ ਪੰਜਾਬੀ ਬੋਲਿਆ -ਬ੍ਰਾਮਣ -ਓਹਨੇ ਫਿਰ ਪੁੱਛ ਲਿਆ ਕੌਣ ਬ੍ਰਾਮਣ ਤੇ ਉਹ ਕਹਿਣ ਲੱਗਾ -ਗੌੜ੍ਹ ਬ੍ਰਾਮਣ। ਓਹਨੇ ਸਮਝਿਆ ਬਈ ਚਲੋ ਖਲਾਸੀ ਹੋਈ, ਜਾਨ ਛੁੱਟੀ ਪਰ ਲਾਲਾ ਕਹਿਣ ਲੱਗਾ -ਕੌਣ ਗੌੜ੍ਹ। ਓਦੋਂ ਓਹਦੇ ਮੂੰਹ ਚੋਂ ਨਿਕਲ ਗਿਆ- ਹੇ ਰੱਬਾ(ਪਾਲਣਹਾਰ) ਗੌੜ ਤੋਂ ਪਰ੍ਹੇ ਵੀ ਕੁਝ ਹੁੰਦਾ ਹੈ-ਗੱਲ ਕੀ ਪੰਜਾਬੀ ਸਾਧ ਮਾਰਿਆ ਗਿਆ। ਪਰ ਹੁਣ ਲਾਲਾ ਵੀ ਕੀ ਕਰ ਸਜਦਾ ਸੀ ਫੱਕਰਾਂ ਨੇ ਤਾਂ ਬਥੇਰੀਆਂ ਹਲਵਾ ਪੂਰੀਆਂ ਖਿੱਚ ਲਈਆਂ ਸਨ ਦੋਹੀੰ ਹੱਥੀਂ ਤੇ ਲਾਲੀ ਦਾ ਹਲਵਾ ਵੀ ਸਿਰੇ ਲਾ ਦਿਤਾ ਸੀ-ਕਹਿੰਦਾ ਆਹ ਚੱਲੇ ਯਾਰ ਕਰ ਲਓ ਹੁਣ ਜੋ ਕੁਝ ਕਰਨਾ- ਇਹ ਉਹ ਪੜਾਅ ਹੁੰਦਾ ਹੈ ਜਦੋਂ ਅਲਹੁ ਵਰਸੇ ਨੇਹੁ- ਜਾਗਦੀ ਚੇਤਨਾ ਗਿਆਨ ਨਾਲ ਭਰਪੂਰ ਹੁੰਦੀ ਹੈ। ਉਹ ਹਰੇਕ ਲਿਪੀ ਨੂੰ ਪੜ੍ਹ ਲੈਂਦੀ ਹੈ-ਓਸ ਵੇਲੇ ਫਿਰ ਇਹੀ ਭਾਣਾ ਵਰਤਦਾ ਹੈ ਕਿ ਗੁਰੂ ਗੋਬਿੰਦ ਦੋਊ ਖੜੇ, ਕਿਸ ਕੇ ਲਾਗੂੰ ਪਾਏ-ਪਰ ਅਸੀਂ ਇਹ ਮੰਨਣਾ ਹੈ ਕਿ ‘ਬਲਿਹਾਰੀ ਗੁਰ ਆਪਨੇ ਜਿਨ ਗੋਬਿੰਦ ਦੀਓ ਮਿਲਾਏ’। ਸਦਾ ਓਸ ਜਾਗਦੀ ਚੇਤਨਾ ਤੋਂ ਅੱਗੇ ਦੀ ਗੱਲ ਕਰਨ ਵਾਲੇ ਦੇ ਸਦਾ ਗੁਣ ਗਾਓ। ਓਸ ਰਹਿਬਰ ਨੇ ਹੀ ਇਹ ਰਾਹ ਵਿਖਾਇਆ ਹੈ-ਓਸ ਘੜੀ ਪਹਿਰ ਨੂੰ ਸਿਜਦਾ ਕਰੋ ਜਦੋਂ ਇਹ ਮੇਲ ਹੁੰਦਾ ਹੈ। ਇਹ ਸਭ ਨਿਰਾਕਾਰ ਨੂੰ ਗੌਣ ਵਾਲੇ ਗੁਰੂ ਨਾਨਕ ਨੂੰ ਹੀ ਪਤਾ ਹੈ। ਓਸੇ ਕੋਲ ਹੀ ਹੈ ਪਰਮ-ਆਤਮਾ ਤੋਂ ਪਰ੍ਹੇ ਦੇ ਚਿੰਤਨ ਦਾ ਸਿਰਨਾਵਾਂ।
ਵਰਿੰਦਰ ਸਿੰਘ ਵਾਲੀਆ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਅੰਮ੍ਰਿਤਸਰ : ਏ ਸਿਟੀ ਵਿਦ ਗਲੋਰਇਸ ਲੀਜ਼ੇਸੀ‘, ਲੋਕ ਅਰਪਿਤ
ਡੇਟਨ (ਅਮਰੀਕਾ):ਅਮਰੀਕਾ ਦੇ ਪ੍ਰਸਿਧ ਸ਼ਹਿਰ ਡੇਟਨ (ਉਹਾਇਓ) ਜਿਸ ਨੂੰ ਹਵਾਈ ਜਹਾਜ਼ਾਂ ਦੇ ਨਿਰਮਾਤਾ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਦੇ ਨਾਈਟਸ ਆਫ ਪੇਥੀਅਸ ਹਾਲ ਵਿਖੇ ਵਰਿੰਦਰ ਸਿੰਘ ਵਾਲੀਆ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਅੰਮ੍ਰਿਤਸਰ : ਏ ਸਿਟੀ ਵਿਦ ਗਲੋਰਇਸ ਲੀਜ਼ੇਸੀ‘, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਗੁਮਟਾਲਾ ਨੇ ਲੋਕ ਅਰਪਿਤ ਕੀਤੀ।ਡਾ. ਗੁਮਟਾਲਾ ਨੇ ਇਸ ਮੌਕੇ ਤੇ ਪੁਸਤਕ ਬਾਰੇ ਚਾਨਣਾ ਪਾਉਂਦੇ ਹੋਇ ਕਿਹਾ ਕਿ ਇਸ ਵਿਚ ਅੰਮ੍ਰਿਤਸਰ ਦੇ ਵਖ ਵਖ ਪਖਾਂ ਜਿਵੇਂ ਇਤਿਹਾਸ, ਵਿਰਸਾ, ਸੰਸਥਾਵਾਂ, ਸਖਸ਼ੀਅਤਾਂ, ਸਭਿਆਚਾਰ, ਕਲਾਕਾਰਾਂ, ਘਟ ਗਿਣਤੀਆਂ ਜਿਵੇਂ ਪਾਰਸੀ, ਰਾਇ ਸਿਖ, ਵਪਾਰ, ਵਿਰਾਸਤੀ ਪਿੰਡ, ਹਿੰਦ- ਪਾਕਿ ਸਬੰਧਾਂ, ਡੇਟਨ ਦੇ ਸਿਖ ਆਦਿ ਸਬੰਧੀ ਅਨੇਕਾਂ ਲੇਖ ਹਨ।ਭਗਤ ਪੂਰਨ ਸਿੰਘ, Read more »
ਸਪਰਿੰਗਫੀਲਡ ਦੇ ਸਭਿਆਚਾਰਕ ਮੇਲੇ ਵਿਚ ਸਿਖਾਂ ਨੇ ਕੀਤੀ ਸ਼ਾਨੋ ਸ਼ੌਕਤ ਨਾਲ ਸ਼ਿਰਕਤ
ਸਪਰਿੰਗਫੀਲਡ, ਅਮਰੀਕਾ( ਚਰਨਜੀਤ ਸਿੰਘ ਗੁਮਟਾਲਾ): :ਅਮਰੀਕਾ ਦੇ ਪ੍ਰਸਿਧ ਸੂਬੇ ਓਹਾਇਔ ਦੇ ਪ੍ਰਸਿਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 16 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਇਸੇ ਸਟੇਜ ‘ਤੇ ਵਖ ਵਖ ਦੇਸ਼ਾਂ ਤੋਂ ਆਏ ਲੋਕਾਂ ਜਿੰਨ੍ਹਾਂ ਵਿਚ ਚੀਨੀ, ਜਪਾਨੀ, ਆਇਰਲੈਂਡ ਆਦਿ ਸ਼ਾਮਲ ਸਨ ਨੇ ਆਪੋ ਆਪਣੇ ਦੇਸ਼ ਦਾ ਸੰਗੀਤ ਪੇਸ਼ ਕੀਤਾ । ਇਥੋਂ ਦੇ ਅਫਰੀਕੀ ਅਮਰੀਕੀਆਂ ਨੇ ਵੀ ਆਪਣੇ ਰਿਵਾਇਤੀ ਸੰਗੀਤ ਨਾਲ ਖੂਬ ਰੌਣਕਾਂ ਲਾਈਆਂ।।÷ਕਣਕਾਂ ਦੀ ਰਾਖੀ ਮੁੰਡਿਆ , ਮੈਂ ਨਹੀਂਓ ਬੈਂਦੀ ……..÷ ਗੀਤ ਦੇ ਪਿਛੋਕੜ ਗੀਤ ‘ਤੇ ਪੰਜਾਬੀ ਭੰਗੜੇ ਨੇ ਵੀ ਖ਼ੂਬ ਰੰਗ ਬਨਿਆਂ।ਇਸ ਦੀ ਨਿਰਦੇਸ਼ਨਾਂ ਸਰਬਜੀਤ ਕੌਰ ਨੇ ਕੀਤੀ ਤੇ ਰਵਜੋਤ ਕੌਰ, ਅਵਤਾਰ ਸਿੰਘ,ਸਮੀਪ ਸਿੰਘ , ਜਸਕਰਨ ਸਿੰਘ ਤੂਰ, ਸਰਬਜੀਤ ਕੌਰ ਨੇ ਇਸ ਵਿਚ ਭਾਗ ਲਿਆ। ਅਮਰੀਕਨਾਂ ਨੇ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਇਕ ਅਮਰੀਕੀ ਕਲਾਕਾਰ ਨੇ ਇਸ ਦੀ ਤਕਨੀਕ ਬਾਰੇ ਵਿਸਥਾਰ ਨਾਲ ਪੁਛਿਆ, Read more »



