ਪਕਿਸਤਾਨ ਸਰਕਾਰ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾ ਕੇ ਹਿੰਦੂਤਵੀ ਸੋਚ ਦੀ ਸਿੱਖਾਂ ਦੇ ਕਤਲਾਂ ਤੇ ਸਿਆਸਤ ਕਰਨ ਦੀ ਨੀਤੀ ਨੂੰ ਠੱਲ ਪਾਵੇ
ਹਮਬਰਗ 27 ਫਰਵਰੀ (ਅਮਰਜੀਤ ਸਿੰਘ ਸਿੱਧੂ) ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ , ਦਲ ਖਾਲਸਾ ਜਰਮਨੀ ਦੇ ਭਾਈ ਅੰਗਰੇਜ਼ ਸਿੰਘ, ਭਾਈ ਸੁਰਿੰਦਰਪਾਲ ਸਿੰਘ,ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਗੁਰਦਾਵਰ ਸਿੰਘ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ, ਸੁਲੱਖਣ ਸਿੰਘ ਸੰਧੂ, ਭਾਈ ਕਸ਼ਮੀਰ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ( ਜਥੇ. ਤਲਵਿੰਦਰ ਸਿੰਘ) ਬੈਲਜੀਅਮ ਦੇ ਜਥੇਦਾਰ ਭਾਈ ਹਰਵਿੰਦਰ ਸਿੰਘ ਭਤੇੜੀ, ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਪਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆ ਹੋਇਆ ਕਿਹਾ ਕਿ ਇਨਸਾਈਅਤ ਦੇ ਦੁਸ਼ਮਣ ਤਾਲਿਬਾਨਾਂ ਵੱਲੋ ਅਗਵਾ ਕੀਤੇ ਸਿੱਖਾਂ ਨੂੰ ਜਲਦ ਤੋਂ ਜਲਦ ਰਿਹਆ ਕਰਾਉਣ ਦੀ ਕਾਰਵਾਈ ਕੀਤੀ ਜਾਵੇ ਤੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦੱਦ ਕੀਤੀ ਜਾਵੇ ।ਪਕਿਸਤਾਨ ਸਰਕਾਰ ਤਾਲਿਬਾਨਾਂ ਦੇ ਦਹਿਸ਼ਤਗਰਦੀ ਵਾਲੇ ਇਲਾਕਿਆਂ ਤੋ ਸਿੱਖਾਂ ਨੂੰ ਸੁਰੱਖਿਆ ਵਾਲੇ ਇਲਾਕਿਆਂ ਵਿੱਚ ਵਸੇਬਾ ਕਰਵਾਵੇ ਜਰਮਨ ਦੀਆਂ ਖਾਲਿਸਤਾਨ ਦੇ ਸੰਘਰਸ਼ ਲਈ ਯਤਨਸ਼ੀਲ ਜਥੇਬੰਦੀਆਂ ਵੱਲੋ ਪਕਿਸਤਾਨ ਸਰਕਾਰ ਦੇ ਨਾਮ ਯਾਦ ਪੱਤਰ ਦਿੱਤਾ ਜਾਵੇਗਾ ਤੇ ਸਮੂਹ ਇਨਸਾਫ ਪਸੰਦ ਸੰਸਥਾਵਾਂ ਤੇ ਦੇਸ਼ਾਂ ਨੂੰ ਘੱਟ ਗਿਣਤੀ ਕੌਮਾਂ ਤੇ ਜ਼ੁਲਮਾਂ ਦੀ ਅਵਾਜ਼ ਉਠਾਉਣ ਲਈ ਪੱਤਰ ਭੇਜੇ ਜਾ ਰਹੇ ਹਨ । Read more »
ਐਨ.ਆਰ.ਆਈ ਸਭਾ ਪੰਜਾਬ ਦੇ ਨਵ- ਨਿਯੁਕਤ ਸਰਪ੍ਰਸਤ ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਬਰਲਿਨ 01 ਮਾਰਚ 2010 ਨੂੰ ਆਪਣਾਂ ਆਹੁਦਾ ਸੰਭਾਲਣਗੇ। ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਵੱਲੋ ਲੱਖ ਲੱਖ ਵਧਾਈ।

ਸ. ਜਸਵਿੰਦਰ ਸਿੰਘ ਧਾਲੀਵਾਲ
ਪਿਰਮਾਸੈਸ 27 ਫਰਵਰੀ (ਜਸਵੀਰ ਸਿੰਘ ਬਰਾੜ ਲੰਗੇਆਣਾਂ) ਐਨ.ਆਰ.ਆਈ ਸਭਾ ਪੰਜਾਬ ਦੇ ਨਵ- ਨਿਯੁਕਤ ਸਰਪ੍ਰਸਤ ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਬਰਲਿਨ (ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂਘਰ ਬਰਲਿਨ ਦੇ ਪ੍ਰਧਾਨ ਵੀ ਹਨ) 01 ਮਾਰਚ 2010 ਦਿਨ ਸੋਮਵਾਰ ਨੂੰ ਮੁੱਖ ਦਫਤਰ ਜਲੰਧਰ ਵਿਖੇ ਆਪਣਾ ਆਹੁਦਾ ਸੰਭਾਲਣਗੇ। ਇਸ ਸਮੇ ਪੰਜਾਬ ਦੇ ਉੱਪ ਮੁੱਖਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਐਨ.ਆਰ.ਆਈ ਵਿੰਗ ਦੇ ਕੌਮੀ ਪ੍ਰਧਾਨ ਸ੍ਰ. ਸੁਰਜੀਤ ਸਿੰਘ ਰੱਖੜਾ, ਸ੍ਰ. ਬਿਕਰਮਜੀਤ ਸਿੰਘ ਮਜੀਠੀਆਂ, ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ, ਖੇਤੀਬਾੜੀ ਮੰਤਰੀ ਸ੍ਰ. ਸੁੱਚਾ ਸਿੰਘ ਲੰਗਾਹ, ਜਲੰਧਰ ਰੇਜ ਦੇ ਮੁੱਖ ਕਮਿਸ਼ਨਰ, ਮੁੱਖ ਪਲੀਸ ਅਫਸਰਾਂ ਤੋ ਇਲਾਵਾ ਵੱਢੀ ਗਿਣਤੀ ਵਿੱਚ ਐਨ.ਆਰ.ਆਈਜ ਸ਼ਾਮਲ ਹੋਣਗੇ। ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਪਰੋਗਰਾਮ ਹੋਵੇਗਾ। ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਨੇ ਕਰੀਬ ਪਿਛਲੇ 6 ਮਹੀਨਿਆਂ ਤੋ ਪੰਜਾਬ ਸਰਕਾਰ ਰਾਹੀ ਕੇਦਰ ਸਰਕਾਰ ਨਾਲ ਸਿੱਖਾਂ ਦੀ ਕਾਲੀ ਸੂਚੀ (ਬਲੈਕਲਿਸਟ) ਖਤਮ ਕਰਨ ਲਈ ਗੱਲਬਾਤ ਜਾਰੀ ਰੱਖੀ ਸੀ।
ਅੰਦੋਲਨਕਾਰੀ ਅਮਰੀਕ ਸਿੰਘ ਤੇ ਧਾਰਾ 188 ਤੇ ਤਹਿਤ ਕਾਰਵਾਈ ਕਰ ਪਿਸਤੋਲ ਸਹਿਤ ਗ੍ਰਿਫਤਾਰ ਕੀਤਾ
ਕਪੂਰਥਲਾ 27 ਫਰਵਰੀ (ਅਸ਼ੋਕ ਗੋਗਨਾ/ਕਾਲੀਆ/ਰਾਜਪੂਤ) ਸ਼ਨੀਵਾਰ ਨੂੰ ਤੜਕੇ ਅੰਦੋਲਨਕਾਰੀਆਂ ਦੀ ਗਿਰਫਤਾਰੀ ਦੇ ਦੌਰਾਨ ਲਾਈਸੈਂਸੀ ਪਿਸਤੋਲ ਸਹਿਤ ਗਿਰਫਤਾਰ ਕੀਤੇ ਗਏ ਯੂਨੀਅਨ ਦੇ ਮੈਬਰ ਤੇ ਥਾਣਾ ਸਿਟੀ ਪੁਲਿਸ ਨੇ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਹੈ। ਜਾਣਕਾਰੀ ਦੇ ਮੁਤਾਬਿਕ ਸ਼ਨੀਵਾਰ ਦੀ ਤੜਕੇ ਸ਼ਾਲੀਮਾਰ ਬਾਗ ’ਚ ਅੰਦੋਲਨ ਕਰ ਰਹੇ ਮੈਬਰਾਂ ਨੂੰ ਥਾਣਾ ਸਿਟੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਦੌਰਾਨ ਪੁਲਿਸ ਨੂੰ ਯੁਨੀਅਨ ਦੇ ਇਸ ਮੈਂਬਰ ਅਮਰੀਕ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਗਲੀ ਨੰ 8 ਦਸ਼ਮੇਸ਼ ਨਗਰ ਮੋਗਾ ਤੋਂ ਪਿਸਤੋਲ ਬਰਾਮਦ ਕੀਤਾ। ਪਿਸਤੋਲ ਮਿਲਣ ਤੋਂ ਬਾਅਦ ਪੁਲਿਸ ਨੇ ਜਦੋਂ ਅਮਰੀਕ ਸਿੰਘ ਤੋਂ ਪੁੱਛਤਾਛ ਕੀਤੀ ਤਾਂ ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਪਿਸਤੋਲ ਨੂੰ ਲਾਇਸੈਂਸੀ ਦੱਸਿਆ ਅਤੇ ਪਿਸਤੋਲ ਦਾ ਲਾਇਸੈਂਸ ਵੀ ਦਿਖਾਇਆ, ਲੇਕਿਨ ਪੁਲਿਸ ਅਧਿਕਾਰੀਆਂ ਨੇ ਭਾਰੀ ਭੀੜ ਦੇ ਪ੍ਰਦਰਸ਼ਨ ਦੇ ਦੌਰਾਨ ਆਰੋਪੀ ਦੁਆਰਾ ਨਾਲ ਰੱਖੀ ਗਈ ਪਿਸਤੋਲ ਨੂੰ ਡੀਸੀ ਦੇ ਧਾਰਾ 144 ਦੇ ਆਦੇਸ਼ਾਂ ਦਾ ਉਲੰਘਨ ਮੰਨਿਆ ਤੇ ਆਰੋਪੀ ਅਮਰੀਕ ਸਿੰਘ ਤੇ ਧਾਰਾ 188 ਤੇ ਤਹਿਤ ਕਾਰਵਾਈ ਕਰ ਪਿਸਤੋਲ ਸਹਿਤ ਆਰੋਪੀ ਨੂੰ ਗ੍ਰਿਫਤਾਰ ਕੀਤਾ।
ਪੜ੍ਹੋ ਪੰਜਾਬ ਤਹਿਤ ਪੋਸਟ ਟੈਸਟ 2 ਮਾਰਚ ਤੋਂ
ਜਗਰਾਉਂ 27 ਫਰਵਰੀ (ਤੇਜਿੰਦਰ ਸਿੰਘ ਚੱਢਾ) ਡਾਇਰੈਕਟਰ ਜਰਨਲ ਸਕੂਲੀ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ , ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਸ੍ਰੀ ਹਰਭਜਨ ਰਾਮ ਅਤੇ ਜਿਲ੍ਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਸ੍ਰੀ ਰਾਕੇਸ਼ ਧੀਰ ਜੀ ਦੀ ਯੋਗ ਅਗਵਾਈ ਅਧੀਨ ਪੜ੍ਹੋ ਪੰਜਾਬ ਮੁਹਿੰਮ ਤਹਿਤ ਸੈਸ਼ਨ ਦਾ ਅੰਤਿਮ ਟੈਸਟ 2 ਮਾਰਚ ਤੋਂ ਸੁਰੂ ਹੋ ਰਿਹਾ ਹੈ । ਇਸ ਸਬੰਧੀ ਡਾਈਟ ਜਗਰਾਓ ਵਿਖੇ 6 ਬਲਾਕਾਂ ਦੇ ਬੀ,ਐਮ,ਟੀਜ , ਸੀ,ਐਮ,ਟੀਜ ਅਤੇ ਪ੍ਰਥਮ ਦੇ ਸੈਂਟਰ ਕੋਆਰਡੀਨੇਟਰਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਜਿਲ੍ਹਾ ਕੋਆਰਡੀਨੇਟਰ ਸ੍ਰ: ਬਲਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਇਸ ਵਾਰ ਟੈਸਟਿੰਗ ਦੌਰਾਨ ਬੀ,ਐਮ,ਟੀਜ ਅਤੇ ਸੀ,ਐਮ,ਟੀਜ ਦੇ ਬਲਾਕ ਬਦਲੇ ਜਾਣਗੇ ਅਤੇ ਬੱਚੇ ਦੀ ਟੈਸਟਿੰਗ ਲਈ ਭਾਸਾ਼ ਅਤੇ ਗਣਿਤ ਦੇ ਅੱਠ ਤਰਾਂ ਦੇ ਅਤੇ ਅੰਗਰੇਜੀ ਲਈ ਇੱਕ ਤਰਾਂ ਦਾ ਟੈਸਟਿੰਗ ਟੂਲ ਹੋਵੇਗਾ । ਹਰ ਸਕੂਲ ਵਿੱਚ ਵੱਖਰਾ ਟੈਸਟਿੰਗ ਟੂਲ ਵਰਤਿਆ ਜਾਵੇਗਾ । ਕਿਸ ਦਿਨ ਕਿਸ ਨੰਬਰ ਦਾ ਟੈਸਟਿੰਗ ਟੂਲ ਵਰਤਣਾ ਹੈ ,ਇਸ ਸਬੰਧੀ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਸਵੇਰੇ 9 ਵਜੇ ਵੱਖ ਵੱਖ ਬੀ,ਐਮ,ਟੀਜ ਨੂੰ ਨਿਰਦੇਸ਼ ਦੇਣਗੇ । Read more »
ਡੇਰਾ ਸਰਸਾ ਦੇ ਮਨੈਜਰ ਫਕੀਰ ਚੰਦ ਦੇ ਕਤਲ ਦੇ ਮਾਮਲੇ ਵਿਚ ਸੌਦਾ ਸਾਧ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਡੇਰਾ ਸਰਸਾ ਦੇ ਪ੍ਰੇਮੀ ਹਿੰਸਕ ਹੋ ਗਏ

ਬਰਨਾਲਾ 26 ਫਰਵਰੀ (ਜਗਸੀਰ ਸਿੰਘ ਸੰਧੂ) ਡੇਰਾ ਸਰਸਾ ਦੇ ਮਨੈਜਰ ਫਕੀਰ ਚੰਦ ਦੇ ਕਤਲ ਦੇ ਮਾਮਲੇ ਵਿਚ ਸੌਦਾ ਸਾਧ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਡੇਰਾ ਸਰਸਾ ਦੇ ਪ੍ਰੇਮੀ ਅੱਜ ਸ਼ਾਮ ਹੁੰਦਿਆਂ ਹੀ ਅਚਾਨਕ ਹਿੰਸਕ ਹੋ ਗਏ ਅਤੇ ਉਨਾਂ ਨੇ ਸਰਕਾਰੀ ਅਤੇ ਗੈਰਸਰਕਾਰੀ ਜਾਇਦਾਦਾਂ ਨੂੰ ਅੱਗਾਂ ਲਾਉਣ ਅਤੇ ਭੰਨ ਤੋੜ ਕਰਨ ਸਿਲਸਿਲਾ ਇੱਕ ਦਮ ਤੇਜ ਕਰ ਦਿੱਤਾ। ਸਭ ਤੋਂ ਪਹਿਲਾਂ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਅੱਜ ਤਪਾ ਮੰਡੀ ਦੇ ਬਾਹਰਲੇ ਬਸ ਅੱਡੇ ੳਤੇ ਬਾਦਲ ਪਰਿਵਾਰ ਆਰਬਿਟ ਕੰਪਨੀ ਦੀ ਇੱਕ ਬਸ ਪੀ.ਬੀ.13 ਆਰ 0925 ਨੂੰ ਅੱਗ ਲਾਕੇ ਸਾੜ ਦਿੱਤਾ। ਇਸ ਤੋਂ ਪਹਿਲਾਂ ਉਹ ਨਵੀਂ ਆਨਾਜ ਮੰਡੀ ਵਿੱਚ ਸਥਿਤ ਐਸ.ਡੀ.ਐਮ. ਦਫ਼ਤਰ ਨੂੰ ਵੀ ਫੂਕਕੇ ਆਏ ਸਨ ਸਰਕਾਰ ਵਿਰੁਧ ਨਾਅਰੇ ਲਗਾਉਂਦੇ ਹੋਏ ਪ੍ਰੇਮੀ ਤਪਾ ਮੰਡੀ ਵਿੱਚ ਆ ਗਏ।, ਜਿੱਥੇ ਉਨ੍ਹਾਂ ਨੇ ਟੈਲੀਫੋਨ ਐਕਸਚੈਂਜ਼ ਨੂੰ ਅਤੇ ਰੇਲਵੇ ਸਟੇਸ਼ਨ ਤਪਾ ਨੂੰ ਵੀ ਅੱਗ ਲਗਾਕੇ ਬੁਰੀ ਤਰ੍ਹਾਂ ਸਾੜ ਦਿੱਤਾ। ਦੱਸਿਆ ਜਾਂਦਾ ਹੈ ਕਿ ਡੇਰਾ ਪ੍ਰੇਮੀ ਸੀ.ਬੀ.ਆਈ. ਵਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਅਤੇ ਹੋਰਨਾਂ ਪੰਜ ਵਿਅਕਤੀਆਂ ਖਿਲਾਫ ਡੇਰੇ ਦੇ ਮਨੈਜਰ ਫਕੀਰ ਚੰਦ ਦੇ ਕੀਤੇ ਕਤਲ ਵਿਰੁੱਧ ਧਾਰਾ 302, 201, 120 ਬੀ, ਆਈ.ਪੀ. ਤਹਿਤ ਮੁਕੱਦਮਾਂ ਦਰਜ਼ ਕੀਤਾ ਗਿਆ ਸੀ ਦੀ ਭੜਕਾਹਟ ਵਿੱਚ ਆਕੇ ਪ੍ਰੇਮੀ ਹਿੰਸਾ ਅਤੇ ਅਗਜਨੀ ਦੀਆਂ ਵਾਰਦਾਤਾਂ ’ਤੇ ਊਤਾਰੁ ਹੋ ਗਏ।
ਵਧੀਆ ਤਰੀਕੇ ਨਾਲ ਹੋ ਨਿਬੜਿਆਂ ਤੀਸਰਾ ਅੰਤਰਰਾਸ਼ਟਰੀ ਕਬੱਡੀ ਖੇਡ ਮੇਲਾ ਬੌਂਦਲੀ : ਅਨਿਲ ਸ਼ਰਮਾ
ਦੋ ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਅੰਦੋਲਨਕਾਰੀ ਬੇਰੋਜ਼ਗਾਰ ਅਧਿਆਪਕਾਂ ਨੂੰ ਤੜਕੇ ਪੁਲਿਸ ਨੇ ਚੁੱਕ ਜੇਲ੍ਹੀਂ ਭੇਜਿਆ

ਕੈਪਸ਼ਨ : ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਇਕ ਆਪਰੇਸ਼ਨ ਦੌਰਾਨ ਅੰਦੋਲਨਕਾਰੀਆਂ ਨੂੰ ਬੱਸਾਂ ’ਚ ਧਕੇਲਦੇ ਹੋਏ, ਅਧਿਆਪਿਕਾਂ ਦਾ ਖਿਲਰਿਆਂ ਹੋਇਆ ਸਾਮਾਨ
ਕਪੂਰਥਲਾ 27 ਫਰਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਆਨੰਦਪੁਰ ਸਾਹਿਬ ਵਿਖੇ ਰਾਜਨੀਤਿਕ ਕਾਨਫਰੰਸ ਮੌਕੇ ਅਕਾਲੀ ਦਲ (ਬਾਦਲ) ਦੀ ਕਾਨਫਰੰਸ ’ਚ ਖਲਲ ਪਾਉਣ ‘ਤੇ ਉਥੇ ਈਟੀਟੀ ਯੂਨਿਅਨ (ਜੰਮੂ ਗਰੁੱਪ) ਵਲੋਂ ਆਤਮਦਾਹ ਕਰਨ ਦੀਆਂ ਖੂਫੀਆਂ ਰਿਪੋਰਟਾਂ ਦੇ ਮੱਦੇ ਨਜ਼ਰ ਅੱਜ ਤੜਕੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੇ ਇਕ ਆਪਰੇਸ਼ਨ ਕਰਦੇ ਹੋਏ ਦੋ ਮਹੀਨਿਆਂ ਤੋਂ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਅੰਦੋਲਨਕਾਰੀਆਂ ਨੂੰ ਸਬਕ ਸਿਖਾਉਣ ਦੇ ਮਨੋਰਥ ਨਾਲ ਜਬਰਦਸਤੀ ਚੁੱਕ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅੰਦੋਲਨਕਾਰੀਆਂ ਖਿਲਾਫ 107/151 ਧਾਰਾ ਆਧੀਨ ਚੁੱਕ ਬੱਸਾਂ ਭਰੀਆਂ ’ਤੇ ਲੁਧਿਆਣਾ ਤੇ ਪਟਿਆਲਾ ਦੀਆਂ ਜੇਲਾਂ ’ਚ ਭੇਜ ਦਿੱਤਾ ਜਦਕਿ ਮਰਨ ਵਰਤ ਤੇ ਬੈਠੀਆਂ ਦੋ ਲੜਕੀਆਂ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤਾ। ਇਹ ਵੀ ਪਤਾ ਲੱਗਾ ਕਿ ਜਦੋਂ ਤੜਕੇ ਹੀ ਪੁਲਿਸ ਨੇ ਵੱਡੇ ਪੱਧਰ ਤੇ ਸੁਤੇ ਹੋਏ ਅੰਦੋਲਨਕਾਰੀਆਂ ਦੀ ਘੇਰਾਬੰਦੀ ਕੀਤੀ ਤਾਂ ਅੰਦੋਲਨਕਾਰੀਆਂ ਨੂੰ ਭਿਣਕ ਨਾ ਲੱਗੇ ਦੇ ਮਨੋਰਥ ਨਾਲ ਸੁੱਤਿਆ ਹੀ ਦਬੋਚਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੇ ਆਪ੍ਰੇਸ਼ਨ ਦੀ ਅੰਦੋਲਨਕਾਰੀਆਂ ਨੂੰ ਵੀ ਭਿਣਕ ਹੋਣ ਕਰਕੇ ਉਨ੍ਹਾਂ ਨੇ ਵੀ ਪੁਲਿਸ ਐਕਸ਼ਨ ਦਾ ਭਾਰੀ ਵਿਰੋਧ ਕੀਤਾ।
ਪੇਸ਼ਾਵਰ ‘ਚ ਆਤਮਘਾਤੀ ਹਮਲਾ, 3 ਮਰੇ
ਪੇਸ਼ਾਵਰ 27 ਫਰਵਰੀ (ਪ.ਪ) ਪੱਛਮੀ ਉਤਰੀ ਪਾਕਿਸਤਾਨ ਵਿਚ ਅੱਜ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦੇ ਇਕ ਟਰੱਕ ਨੂੰ ਇਕ ਪੁਲਿਸ ਸਟੇਸ਼ਨ ਨਾਲ ਟਕਰਾ ਦਿੱਤਾ, ਜਿਸ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਪ੍ਰਤੱਖਦਰਸ਼ੀਆਂ ਅਨੁਸਾਰ ਆਤਮਘਾਤੀ ਨੇ ਪੇਸ਼ਾਵਰ ਦੇ ਨੇੜੇ ਸਥਿਤ ਕਰਾਕ ਇਲਾਕੇ ਵਿਚ ਬਣੇ ਪੁਲਿਸ ਸਟੇਸ਼ਨ ਨਾਲ ਟਰੱਕ ਨੂੰ ਟਕਰਾਇਆ।ਪੁਲਿਸ ਅਨੁਸਾਰ ਹਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਨਾਗਰਿਕ ਵੀ ਮਾਰਿਆ ਗਿਆ। ਜ਼ਖ਼ਮੀਆਂ ਵਿਚ 14 ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਜ਼ਖ਼ਮੀਆਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਤਾਲਿਬਾਨ ਅੱਤਵਾਦੀ ਪਿਛਲੇ ਤਿੰਨ ਸਾਲਾਂ ਤੋਂ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹੇ ਹਨ।
ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਏ ਅਫ਼ਗਾਨਿਸਤਾਨ : ਪ੍ਰਧਾਨ ਮੰਤਰੀ
ਨਵੀਂ ਦਿੱਲੀ 27 ਫਰਵਰੀ (ਪ.ਪ) ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ‘ਚ ਅਤਿਵਾਦੀ ਹਮਲਿਆਂ ‘ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ‘ਚ ਭਾਰਤੀਆਂ ਦੀ ਪੂਰਨ ਸੁਰੱਖਿਆ ਨਿਸ਼ਚਿਤ ਕਰਾਉਣ । ਕਰਜ਼ਈ ਨੇ ਪ੍ਰਧਾਨ ਮੰਤਰੀ ਨੂੰ ਆਤੰਕੀ ਹਮਲਿਆਂ ‘ਚ ਮਾਰੇ ਗਏ ਭਾਰਤੀਆਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਦੇ ਲਈ ਫੋਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਹਰੀਸ਼ ਖਰੇ ਨੇ ਦੱਸਿਆ ਕਿ ਕਰਜ਼ਈ ਨੇ ਮਾਮਲੇ ਦੀ ਪੂਰੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ। ਦੋਨਾਂ ਨੇਤਾਵਾਂ ਦੇ ਵਿਚਕਾਰ ਹੋਈ ਗੱਲਬਾਤ ਦੇ ਦੌਰਾਨ ਸਿੰਘ ਨੇ ਘਟਨਾ ‘ਤੇ ਭਾਰਤ ਦੀ ਨਰਾਜ਼ਗੀ ਤੋਂ ਜਾਣੂ ਕਰ ਦਿੱਤਾ।ਸਹਾਇਤਾ ਦਿੱਤੇ ਜਾਣ ਦੇ ਲਈ ਅਫਗਾਨਿਸਤਾਨ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਫਗਾਨ ਰਾਸ਼ਟਰਪਤੀ ਕਰਜ਼ਈ ਤੋਂ ਅਫਗਾਨ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਪੂਰੀ ਸੁਰੱਖਿਆ ਸੁਨਿਸ਼ਚਿਤ ਕਰਾਉਣ ਦੀ ਅਪੀਲ ਕੀਤੀ। ਇਸ ਦੌਰਾਨ ਦੋਨੋਂ ਨੇਤਾਵਾਂ ਨੇ ਇਕ ਦੂਜੇ ਨਾਲ ਸੰਪਰਕ ‘ਚ ਰਹਿਣ ‘ਤੇ ਵੀ ਸਹਿਮਤੀ ਪ੍ਰਗਟਾਈ। Read more »
ਝਗੜਾਲੂ ਪਤੀਆਂ ਦੀ ਹੁਣ ਖੈਰ ਨਹੀ।
ਫਰਾਂਸ 26 ਫਰਵਰੀ (ਸੁਖਵੀਰ ਸਿੰਘ ਸੰਧੂ) ਅੱਜ ਇਥੋਂ ਦੀ ਅਸੰਬਲੀ ਵਿੱਚ ਝਗੜਾਲੂ ਪਤੀਆਂ ਨੂੰ ਨੱਥ ਪਾਉਣ ਲਈ ਇੱਕ ਮਤਾ ਪਾਸ ਹੋਣ ਲਈ ਜਾ ਰਿਹਾ ਹੈ। ਜਿਸ ਲਈ ਸਹਿਮਤੀ ਮਿਲਣ ਦੀ ਪੂਰੀ ਉਮੀਦ ਹੈ।ਆਪਣੇ ਪਤੀ ਜਾਂ ਮੰਗੇਤਰ ਤੋਂ ਕਿਸੇ ਵੀ ਸੂਰਤ ਵਿੱਚ ਵੱਖ ਰਹਿੰਦੀ ਹੋਈ ਔਰਤ ਨੂੰ ਅਗਰ ਉਸ ਤੋਂ ਕਿਸੇ ਵੀ ਤਰਾਂ ਦਾ ਜਾਨ ਲਈ ਖਤਰਾ ਹੋਵੇਗਾ।ਤਾਂ ਉਸ ਝਗੜਾਲੂ ਨੂੰ ਇੱਕ ਕੜੇ ਵਰਗਾ ਬਰਾਸਲੇਟ (ਇਲੈਕਟਰੋਨਿੱਕ ਯੰਤਰ) ਬੰਨ ਦਿੱਤਾ ਜਾਵੇਗਾ।ਜਿਹੜਾ ਉਸ ਦੀ ਹਰ ਖਤਰਨਾਕ ਹਰਕਤ ਦੀ ਜਾਂਚ ਕਰੇਗਾ।ਉਦਾਹਰਣ ਤੌਰ ਉਪਰ ਅਗਰ ਝਗੜਾਲੂ ਨੂੰ ਕਿਸੇ ਇਲਾਕੇ ਵਿੱਚ ਜਾਣ ਦੀ ਮਨਾਹੀ ਹੋਵੇ, ਤੇ ਉਹ ਫਿਰ ਵੀ ਉਸ ਇਲਾਕੇ ਵਿੱਚ ਦਾਖਲ ਹੁੰਦਾ ਹੈ।ਤਾ ਉਹ ਬਰਾਸਲੇਟ ਸੈਟਲਾਈਟ ਰਾਹੀ ਉਸ ਵਕਤ ਹੀ ਪੁਲੀਸ ਨੂੰ ਸੂਚਤ ਕਰ ਦੇਵੇਗਾ।ਭਾਵ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਵਿੱਚ ਮੱਦਦ ਕਰੇਗਾ। Read more »
ਪਕਿਸਤਾਨ ਸਰਕਾਰ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾ ਕੇ ਹਿੰਦੂਤਵੀ ਸੋਚ ਦੀ ਸਿੱਖਾਂ ਦੇ ਕਤਲਾਂ ਤੇ ਸਿਆਸਤ ਕਰਨ ਦੀ ਨੀਤੀ ਨੂੰ ਠੱਲ ਪਾਵੇ : ਸਿੱਖ ਆਗੂ
ਈਪਰ 26 ਫਰਵਰੀ (ਪ੍ਰਗਟ ਸਿੰਘ ਜੋਧਪੁਰੀ) ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ , ਦਲ ਖਾਲਸਾ ਜਰਮਨੀ ਦੇ ਭਾਈ ਅੰਗਰੇਜ਼ ਸਿੰਘ, ਭਾਈ ਸੁਰਿੰਦਰਪਾਲ ਸਿੰਘ,ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਗੁਰਦਾਵਰ ਸਿੰਘ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ, ਸੁਲੱਖਣ ਸਿੰਘ ਸੰਧੂ, ਭਾਈ ਕਸ਼ਮੀਰ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ( ਜਥੇ. ਤਲਵਿੰਦਰ ਸਿੰਘ) ਬੈਲਜੀਅਮ ਦੇ ਜਥੇਦਾਰ ਭਾਈ ਹਰਵਿੰਦਰ ਸਿੰਘ ਭਤੇੜੀ, ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਪਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆ ਹੋਇਆ ਕਿਹਾ ਕਿ ਇਨਸਾਈਅਤ ਦੇ ਦੁਸ਼ਮਣ ਤਾਲਿਬਾਨਾਂ ਵੱਲੋ ਅਗਵਾ ਕੀਤੇ ਸਿੱਖਾਂ ਨੂੰ ਜਲਦ ਤੋਂ ਜਲਦ ਰਿਹਆ ਕਰਾਉਣ ਦੀ ਕਾਰਵਾਈ ਕੀਤੀ ਜਾਵੇ ਤੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦੱਦ ਕੀਤੀ ਜਾਵੇ । Read more »
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਮਨਾਇਆ ਗਿਆ ਵਿਗਿਆਨ ਦਿਵਸ
ਕੈਪਸ਼ਨ : ਸੁਮਨ ਬੇਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਮਨਾਏ ਗਏ ਵਿਗਿਆਨ ਦਿਵਸ ਮੌਕੇ ਨਿਰੀਖਣ ਕਰਦੇ ਹੋਏ।
ਕਪੂਰਥਲਾ 26 ਫਰਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਐਲਐਚਸੀ ਤਜ਼ਰਬੇ ਨਾਲ ਕਿਸੇ ਵੀ ਤਰ੍ਹਾਂ ਕੋਈ ਪਰਲੋ ਨਹੀਂ ਆ ਸਕਦੀ ਅਤੇ ਨਾ ਹੀ ਇਸ ਨਾਲ ਦੁਨੀਆਂ ਦਾ ਕੋਈ ਨੁਕਸਾਨ ਹੋ ਸਕਦਾ ਹੈ, ਇਹ ਤਾਂ ਸਾਨੂੰ ਬਿਗ ਬੈਂਘ ਭਾਵ ਜਦੋਂ ਬ੍ਰਹਿਮੰਡ ਦੀ ਉਤੱਪਤੀ ਹੋਈ, ਉਸ ਸਮੇਂ ਦੀਆਂ ਹਲਾਤਾਂ ਤੋਂ ਜਾਣੂ ਕਰਵਾਉਂਦਾ ਹੈ। ਐਲਐਚਸੀ ਇਕ ਇਸ ਤਰ੍ਹਾਂ ਦਾ ਤਜ਼ਰਬਾ ਹੈ। ਜੋ ਕੁਦਰਤ ਦੇ ਭੇਦਾਂ ਨੂੰ ਖੋਲਦਾ ਹੈ। ਪ੍ਰੋਟਾਨਾ ਦੀ ਪਹਿਲੀ ਟੱਕਰ ਨਵੰਬਰ 2009 ਦੌਰਾਨ ਜਨੇਵਾ (ਸਵਿਟਜ਼ਰਲੈਡ) ਵਿਚ ਸਫਲਤਾ ਪੂਰਵਕ ਹੋ ਚੁੱਕੀ ਹੈ, ਜਿਸ ਦਾ ਸਫਤਲਤਾਪੂਰਵਕ ਡੈਟਾ ਵੀ ਲਿਆ ਜਾ ਚੁੱਕਾ ਹੈ ਅਤੇ ਇਸ ਨੂੰ ਵੱਖ ਵੱਖ ਦੇ ਦੇਸ਼ਾਂ ਮੀਡਿਆ ਰਾਹੀਂ ਲੋਕਾਂ ਦੇ ਸਾਹਮਣੇ ਵੀ ਲਿਆਂਦਾ ਗਿਆ ਹੈ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਫੈਸਰ ਭੌਤਿਕ ਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਸੁਮਨ ਬੇਰੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਮਨਾਏ ਗਏ ਵਿਗਿਆਨ ਦਿਵਸ ਮੌਕੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਿਸ ਡਿਟੈਕਟਰ ਵਿਚ ਇਹਨਾਂ ਪ੍ਰੋਟਾਨਾਂ ਦੀ ਟੱਕਰ ਕਰਵਾਈ ਜਾਂਦੀ ਉਸ ਦਾ ਅਕਾਰ ਤਿੰਨ ਮੰਜ਼ਿਲਾ ਇਮਾਰਤ ਜਿੰਨ੍ਹਾਂ ਹੁੰਦਾ ਹੈ। Read more »
ਮਾਣੂਕੇ ਵਿਖੇ ਕਿਸਾਨ ਜਾਗਰੂਕਤਾ ਕੈਪ ਲਗਾਇਆ ਗਿਆ

ਜਗਰਾਉ 26ਫਰਵਰੀ (ਤੇਜਿੰਦਰ ਸਿੰਘ ਚੱਢਾ) ਪਸੂ ਪਾਲਣ ਵਿਭਾਗ ਲੁਧਿਆਣਾ ਵੱਲੋ ਪਸੂਆ ਦੇ ਹਸਪਤਾਲ ਮਾਣੂਕੇ ਵਿਖੇ ਕਿਸਾਨ ਜਾਗਰੂਕਤਾ ਕੈਪ ਲਗਾਇਆ ਗਿਆ ਜਿਸ ਦਾ ਉਦਘਾਟਨ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਸ ਭਾਗ ਸਿੰਘ ਮੱਲਾ ਨੇ ਕੀਤਾ ਸ ਮੱਲਾ ਨੇ ਕਿਹਾ ਕਿ ਇਸ ਤਰ੍ਹਾ ਦੇ ਕੈਪ ਲੱਗਣੇ ਬਹੁਤ ਜਰੂਰੀ ਹਨ ਤਾ ਕਿ ਕਿਸਾਨਾ ਨੂੰ ਹਰੇਚਾਰੇ ਸਾਰਾ ਸਾਲ ਬਨਾਉਣ ਬਾਰੇ ਜਾਣਕਾਰੀ ਮਿਲਦੀ ਹੈ ਤੇ ਹੋਰ ਵੀ ਪਸੂਆ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ ।ਇਸ ਕੈਪ ਵਿੱਚ ਵਿਸੇਸ ਤੋਰ ਤੇ ਪੁੱਜੇ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਬਿਨਾ ਆਈ ਐਸ ਆਈ ਮਾਰਕੇ ਦੀ ਖੁਰਾਕ ਪਾ ਰਹੇ ਹਨ ਜੋ ਬਹੁਤ ਹੀ ਖਤਰਨਾਕ ਹੈ ਕਿਉਕੇ ਜੇ ਇਹ ਖੁਰਾਕ ਪਾਉਣ ਨਾਲ ਪਸੂ ਦੀ ਮੋਤ ਹੋ ਜਾਦੀ ਤਾ ਕਿਸਾਨ ਉਸ ਫੇਕਟਰੀ ਉਪਰ ਕੋਈ ਕੇਸ ਨਹੀ ਕਰ ਸਕਦਾ ਇਸ ਕਰਕੇ ਕਿਸਾਨ ਵੀਰਾ ਨੂੰ ਜਾਗਰੂਕ ਹੋਣ ਦੀ ਲੋੜ ਹੈ ਉਹਨਾ ਕਿਹਾ ਕਿ ਸਾਨੂੰ ਹਮੇਸਾ ਹੀ ਆਈ ਐਸ ਆਈ ਮਾਰਕਾ ਦੀ ਹੀ ਫੀਡ ਵਰਤਣੀ ਚਾਹੀਦੀ ਹੈ ਉਹਨਾ ਕਿਸਾਨਾ ਨੂੰ ਹਰਾ ਚਾਰਾ ਬਨਾਉਣ ਅਤੇ ਉਸ ਦੀ ਸਾਭ ਸਭਾਲ ਬਾਰੇ ਦੱਸਿਆ ।
ਤਾਲਿਬਾਨ ਵਲੋਂ ਪਿਸ਼ਾਵਰ (ਪਾਕਿਸਤਾਨ) ਵਿਖੇ ਸਿੱਖਾਂ ਨੂੰ ਅਗਵਾ ਕਰ, ਕਰੋੜਾਂ ਰੁਪਿਆਂ ਦੇ ਜਜ਼ੀਏ ਦੀ ਮੰਗ ਕਰਨ ਅਤੇ ਸਿੱਖਾਂ ਨੂੰ ਕਤਲ ਕਰਨ ਦੀ ਨਿੰਦਾ
ਨਵੀਂ ਦਿੱਲੀ 26 ਫਰਵਰੀ (ਜਸਵੰਤ ਸਿੰਘ ‘ਅਜੀਤ’) ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇੱਥੇ ਪੱਤਰਕਾਰਾਂ ਨਾਲ ਇੱਕ ਮਿਲਣੀ ਦੌਰਾਨ ਤਾਲਿਬਾਨ ਵਲੋਂ ਪਿਸ਼ਾਵਰ (ਪਾਕਿਸਤਾਨ) ਵਿਖੇ ਸਿੱਖਾਂ ਨੂੰ ਅਗਵਾ ਕਰ, ਕਰੋੜਾਂ ਰੁਪਿਆਂ ਦੇ ਜਜ਼ੀਏ ਦੀ ਮੰਗ ਕਰਨ ਅਤੇ ਸਿੱਖਾਂ ਨੂੰ ਕਤਲ ਕਰਨ ਦਾ ਜੋ ਸਿਲਸਿਲਾ ਸ਼ੂਰੂ ਕੀਤਾ ਗਿਆ ਹੋਇਆ ਹੈ , ਉਸ ਦੀ ਪੁਰਜ਼ੋਰ ਨਿੰਦਾ ਕਰਦਿਆਂ, ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਪੱਕੇ ਤੋਰ ਤੇ ਨਿਸ਼ਚਿਤ ਕਰੇ । ਸ. ਸਰਨਾ ਨੇ ਦੱਸਿਆ ਕਿ ਬੀਤੇ ਬੁੱਧਵਾਰ ਉਨ੍ਹਾਂ ਨੇ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਸਹਿਤ, ਕੇਂਦਰੀ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਦੇ ਨਾਲ, ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ । ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਵੀ ਮੌਜੂਦ ਸਨ । ਉਨ੍ਹਾਂ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਪਾਕਿਸਤਾਨ ਦੇ ਪਿਸ਼ਾਵਰ ਇਲਾਕੇ ਵਿੱਚ ਵਸਦੇ ਸਿੱਖਾਂ ਪੁਰ ਤਾਲਿਬਾਨ ਵਲੋਂ ਢਾਹੇ ਜਾ ਰਹੇ ਜ਼ੁਲਮਾਂ ਕਾਰਣ, ਸੰਸਾਰ ਭਰ ਦੇ ਸਿੱਖ ਚਿੰਤਤ ਹਨ, ਉਹ ਚਾਹੁੰਦੇ ਹਨ ਕਿ ਭਾਰਤ ਸਰਕਾਰ ਆਪਣੇ ਕੂਟਨੀਤਕ ਪ੍ਰਭਾਵ ਦੀ ਵਰਤੋਂ ਕਰ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਨਿਸ਼ਚਿਤ ਕਰਵਾਏ । Read more »
ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੋਲਾ ਮਹੱਲਾ’ਸ਼ਾਨੋ ਸ਼ੌਕਤ ਨਾਲ ਆਰੰਭ
ਆਨੰਦਪੁਰ ਸਾਹਿਬ 26 ਫਰਵਰੀ (ਪ.ਪ) ਸਾਹਿਬ ਏ ਕਮਾਲ, ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖ ਪੰਥ ਨੂੰ ਬਖਸ਼ਿਸ਼ ਕੀਤਾ ਹੋਲੇ ਮੁਹੱਲੇ ਦਾ ਤਿੰਨ ਦਿਨਾ ਪਵਿੱਤਰ ਤਿਉਹਾਰ 27 ਫਰਵਰੀ ਨੂੰ ਖ਼ਾਲਸੇ ਦੀ ਪਵਿੱਤਰ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੂਰਨ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਰਿਹਾ ਹੈ, ਜੋ 1 ਮਾਰਚ ਨੂੰ ਨਿਹੰਗ ਸਿੰਘਾਂ ਵਲੋਂ ਮੁਹੱਲਾ ਕੱਢਣ ਉਪਰੰਤ ਸੰਪੰਨ ਹੋਵੇਗਾ। ਇਥੇ ਤਿੰਨ ਦਿਨ ਚੱਲਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਤੋਂ ਸ੍ਰੀ ਅਖੰਡ ਪਾਠ ਆਰੰਭ ਕਰ ਦਿੱਤੇ ਜਾਣਗੇ, ਜਿਨ੍ਹਾਂ ਦੇ ਭੋਗ ਮੁਹੱਲੇ ਵਾਲੇ ਦਿਨ ਪੈਣਗੇ। ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਾਤ 9 ਫਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਾਤ 9 ਵਜੇ ਤੋਂ 11 ਵਜੇ ਤੱਕ ਬਸੰਤ ਕੀਰਤਨ ਸਮਾਗਮ ਹੋਵੇਗਾ, ਜਿਸ ਵਿਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਬਸੰਤ ਰਾਗ ਵਿਚ ਕੀਰਤਨ ਕਰਨਗੇ। Read more »
ਨਵੇ ਬਜਟ ਵਿੱਚ ਪੈਟਰੋਲ, ਡੀਜ਼ਲ ਮਹਿਗਾ, ਖੇਤੀਬਾੜੀ ‘ਤੇ ਜ਼ੋਰ
ਨਵੀਂ ਦਿੱਲੀ 26 ਫਰਵਰੀ (ਪ.ਪ) ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖ਼ਰਜੀ ਨੇ ਅੱਜ ਲੋਕ ਸਭਾ ਵਿਚ ਵਿੱਤੀ ਸਾਲ 2010-11 ਦਾ ਆਮ ਬਜਟ ਪੇਸ਼ ਕਰਦਿਆਂ ਕਿਹਾ ਕਿ ਬੁਰਾ ਦੌਰ ਬੀਤ ਚੁੱਕਿਆ ਹੈ ਅਤੇ ਆਉਣ ਵਾਲੇ ਦਿਨ ਬਿਹਤਰ ਪਰ ਚੁਣੌਤੀ ਪੂਰਨ ਹੋਣਗੇ। ਬਜਟ ਵਿਚ ਪ੍ਰਣਬ ਮੁਖਰਜੀ ਨੇ ਆਮਦਨ ਕਰ ਦੀਆਂ ਨਵੀਆਂ ਦਰਾਂ ਐਲਾਨੀਆਂ। ਆਮਦਨ ਕਰ ਵਿਚ ਛੋਟ ਦੀ ਸੀਮਾ ਵਧਾ ਕੇ ਇਕ ਲੱਖ 60 ਹਜ਼ਾਰ ਕਰ ਦਿੱਤੀ ਹੈ। 5 ਲੱਖ ਦੀ ਆਮਦਨ ‘ਤੇ 10 ਫ਼ੀਸਦੀ ਦੀ ਦਰ ਨਾਲ ਟੈਕਸ ਦਾ ਐਲਾਨ ਕੀਤਾ ਗਿਆ। 5 ਤੋਂ 8 ਲੱਖ ਦੀ ਆਮਦਨ ‘ਤੇ 20 ਫ਼ੀਸਦੀ ਅਤੇ 8 ਲੱਖ ਤੋਂ ਵੱਧ ਆਮਦਨ ‘ਤੇ 30 ਫ਼ੀਸਦੀ ਟੈਕਸ ਤੈਅ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਸੀਮਾ ਤੇ ਉਤਪਾਦਨ ਫ਼ੀਸਾਂ ਨੂੰ ਵਧਾਉਣ ਦੇ ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ 2.67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.58 ਰੁਪਏ ਪ੍ਰਤੀ ਲੀਟਰ ਵਧਣਗੀਆਂ। ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੀਆਂ। ਸਰਕਾਰ ਨੇ ਸਮੇਂ ‘ਤੇ ਬਕਾਇਆ ਚੁਕਾਉਣ ਵਾਲੇ ਕਿਸਾਨਾਂ ਨੂੰ 5 ਫ਼ੀਸਦੀ ਸਬਸਿਡੀ ਦਰ ‘ਤੇ ਖੇਤੀ ਕਰਜ਼ੇ ਦੇਣ ਦਾ ਐਲਾਨ ਕੀਤਾ। Read more »
ਕਾਬੁਲ ‘ਚ ਬੰਬ ਧਮਾਕਾ, 17 ਹਲਾਕ
ਕਾਬੁਲ 26 ਫਰਵਰੀ (ਪ.ਪ) ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਸਰਕਾਰੀ ਅਧਿਕਾਰੀਆਂ ਵਲੋਂ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਅੱਜ ਕਾਬੁਲ ਵਿਚ ਹੋਏ ਅਤਿਵਾਦੀ ਹਮਲੇ ਵਿਚ 9 ਭਾਰਤੀ ਮਾਰੇ ਗਏ। ਇਹ ਹਮਲਾ ਤਾਲਿਬਾਨ ਦੇ ਆਤਮਘਾਤੀ ਹਮਲਾਵਰਾਂ ਵਲੋਂ ਕੀਤਾ ਗਿਆ ਜਿਨ੍ਹਾਂ ਨੇ ਆਤਮਘਾਤੀ ਜੈਕਿਟਾਂ ਅਤੇ ਆਟੋ ਮੈਟਿਕ ਰਾਈਫ਼ਲਾਂ ਨਾਲ ਕੇਂਦਰੀ ਕਾਬੁਲ ਦੇ ਇਕ ਹੋਟਲ ਅਤੇ ਇਕ ਗੈਸਟ ਹਾਊਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 17 ਵਿਅਕਤੀ ਮਾਰੇ ਗਏ ਜਦੋਂ ਕਿ ਦਰਜਨਾਂ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚੋਂ 9 ਦੀ ਭਾਰਤੀ ਨਾਗਰਿਕਾਂ ਵਜੋਂ ਪੁਸ਼ਟੀ ਹੋਈ ਹੈ। ਕਾਬੁਲ ਦੇ ਸੀਨੀਅਰ ਪੁਲਿਸ ਅਧਿਕਾਰੀ ਅਬਦੁਲ ਗੁਫ਼ਾਰ ਸਈਦ ਜ਼ਦਰ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਦਫ਼ਤਰ ਤੋਂ ਸਿਰਫ਼ 300 ਮੀਟਰ ਦੀ ਦੂਰੀ ‘ਤੇ ਸਾਫ਼ੀ ਲੈਂਡ ਮਾਰਕ ਹੋਟਲ ਅਤੇ ਸਿਟੀ ਸੈਂਟਰ ਸ਼ਾਪਿੰਗ ਕੰਪਲੈਕਸ ‘ਤੇ ਲੜੀਵਾਰ ਧਮਾਕੇ ਹੋਏ । ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। Read more »
ਮੁਹਾਲੀ ਪੁਲਿਸ ਨੇ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ ਲਾਇਆ : ਕੌਂਸਲਰ ਪੁਰਖਾਲਵੀ

ਮੁਹਾਲੀ 26 ਫਰਵਰੀ (ਪੁਰਖਾਲਵੀ) ਕਾਬਜ਼ ਧਿਰ ਦੀ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਨਾਲ ਕੀਤੇ ਜਾ ਰਹੇ ਖ਼ਿਲਵਾੜ ਨੂੰ ਨੱਥ ਪਾ ਕੇ ਘੱਟੋ ਘੱਟ ਦੇਸ਼ ਦੀ ਸੁਰੱਖਿਆ ਨੂੰ ਤਾਂ ਦਾਅ ਤੇ ਨਾ ਲਾਇਆ ਜਾਵੇ। ਆਪਣੇ ਪੱਤਰ ਵਿੱਚ ਸ਼੍ਰੀਮਤੀ ਪੁਰਖਾਲਵੀ ਨੇ ਮਹਾਲੀ ਪੁਲੀਸ ਤੇ ਦੋਸ਼ ਲਾਇਆ ਕਿ ਉਹ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਬਣਾਏ ਜਾਣ ਵਾਲੇ ਪਾਸਪੋਰਟਾਂ ਦੀ ਆਈ ਪੁਲਿਸ ਇਨਕੁਆਰੀ ਲਈ ਨਾਮਜ਼ਦ ਅਤੇ ਸਮਰੱਥ ਇਲਾਕੇ ਦੇ ਲੋਕ ਨੁੰਮਾਇੰਦਿਆਂ ਕੋਲੋਂ ਬਿਨੈਕਾਰ ਦੀ ਪਹਿਚਾਣ ਅਤੇ ਤਸਦੀਕ ਕਰਾਉਣ ਤੋਂ ਬਿਨ੍ਹਾਂ ਹੀ ਫ਼ਰਜ਼ੀ ਇਨਕੁਆਰੀ ਕਰਵਾਕੇ ਦੇਸ਼ ਦੀ ਸੁਰੱਖਿਆ ਨੂੰ ਲਗਾਤਾਰ ਖ਼ਤਰੇ ਵਿੱਚ ਪਾ ਰਹੀ ਹੈ ਜਿਹੜਾ ਕਿ ਇੱਕ ਗੰਭੀਰ ਅਤੇ ਅਤਿ ਅਹਿਮ ਮਾਮਲਾ ਹੈ। ਆਪਣੇ ਪੱਤਰ ਵਿੱਚ ਸ਼੍ਰੀਮਤੀ ਪੁਰਖਾਲਵੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲੀਸ ਵੱਲੋਂ ਤਫ਼ਤੀਸ਼ ਦੇ ਨਾਮ ਤੇ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ ਅਤੇ ਸਥਾਨਕ ਕੌਂਸਲਰਾਂ ਤੋਂ ਤਸਦੀਕ ਕਰਵਾਉਣ ਦੀ ਬਜਾਏ ਫ਼ਰਜੀ ਗਵਾਹੀਆਂ ਦੇ ਆਧਾਰ ਤੇ ਧੜਾ ਧੜ ਪਾਸਪੋਰਟ ਬਣਾਏ ਜਾ ਰਹੇ ਹਨ।
ਕਾਗ ਸਮੇਂ ਦਾ ਬੋਲਿਆ, ਅਮਨਾਂ ਦੀ ਬੋਲੀ
ਪਾਕਿਸਤਾਨ ਵਿਚ ਦੋ ਸਿੱਖਾਂ ਦੀ ਇਸ ਕਰਕੇ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਸੀ ਕੀਤਾ ਜਾਂ ਫਿਰ ਮੁਸਲਮਾਨਾਂ ਦੇ ਦੇਸ਼ ਵਿਚ ਰਹਿ ਕੇ ਧਾਰਮਿਕ ਟੈਕਸ (ਜਜ਼ੀਆ) ਨਹੀਂ ਦਿੱਤਾ। ਇਸ ਘਟਨਾ ਕਰਕੇ ਸੰਸਾਰ ਭਰ ਵਿਚ ਵਸਦੇ ਸਿੱਖਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ। ਜਦ ਕੋਈ ਅਜਿਹੀ ਘਟਨਾ ਸਿੱਖਾਂ ’ਚ ਵਾਪਰਦੀ ਹੈ ਤਾਂ ਸਾਰੀ ਦੁਨੀਆਂ ਵਿਚ ਬੈਠੇ ਸਿੱਖਾਂ ਦੀ ਨਜ਼ਰ ਭਾਰਤੀ ਪੰਜਾਬ ਵੱਲ ਹੁੰਦੀ ਹੈ। ਇਸ ਸਮੇਂ ਸਿੱਖ ਆਸ ਕਰਦੇ ਹਨ ਕਿ ਭਾਰਤੀ ਪੰਜਾਬ ਦੇ ਧਾਰਮਿਕ ਆਗੂ ਅਤੇ ਰਾਜਸੀ ਲੋਕ ਇਸ ਮਸਲੇ ਦਾ ਕੋਈ ਹੱਲ ਕਰਨ ਅਤੇ ਦੁਨੀਆਂ ਭਰ ਵਿਚ ਸਿੱਖ ਧਰਮ ਨਾਲ ਸਬੰਧਤ ਸਮੱਸਿਆਵਾਂ ਦਾ ਪੱਕਾ ਹੱਲ ਕੱਢਣ ਲਈ ਠੋਸ ਉਪਰਾਲੇ ਕਰਨ। ਜਦ ਪਾਕਿਸਤਾਨ ਵਾਲੀ ਘਟਨਾ ਵਾਪਰੀ ਤਾਂ ਇਕ ਵਾਰ ਫਿਰ ਸੰਸਾਰ ਭਰ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਇਸ ਦੁਖਦਾਈ ਘਟਨਾ ਬਾਰੇ ਸਿੱਖਾਂ ਦੇ ਇਹ ਆਗੂ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾ ਕੇ ਪੀੜਤ ਸਿੱਖਾਂ ਦੀ ਮੱਦਦ ’ਤੇ ਖੜ੍ਹਨ ਅਤੇ ਉਸ ਸਰਕਾਰ ਨੂੰ ਸਿੱਖਾਂ ਦੀ ਪੱਕੀ ਸੁਰੱਖਿਆ ਕਰਨ ਬਾਰੇ ਯਕੀਨੀ ਪ੍ਰਬੰਧ ਵੀ ਕਰਨ। ਪਰ ਇਸ ਨਾਜ਼ੁਕ ਸਮੇਂ ਵਿਚ ਸਾਡੇ ਆਗੂਆਂ ਨੇ ਜੋ ਰੋਲ ਨਿਭਾਇਆ ਹੈ ਉਹ ਬਿਲਕੁਲ ਆਸਾਂ ਤੋਂ ਉਲਟ ਅਤੇ ਨਿਰਾਸ਼ਾਜਨਕ ਹੀ ਹੈ। Read more »
ਗੁਰਮੁੱਖ ਸਿੰਘ ਸਰਕਾਰੀਆ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਬੈਲਜੀਅਮ (ਯ.ਸ) ਪਿਛਲੇ ਇੱਕ ਮਹੀਨੇ ‘ਤੋ ਇਟਲੀ ਵਿੱਚ ਭੇਦਭਰੀ ਹਾਲਤ ‘ਚ ਗੁਂਮ ਉਘੇ ਪੰਜਾਬੀ ਪੱਤਰਕਾਰ ਗੁਰਮੁੱਖ ਸਿੰਘ ਸਰਕਾਰੀਆ ਦੀ ਮਿਲੀ ਲਾਸ਼ ਕਾਰਨ ਯੂਰਪ ਭਰ ਚ ਵਸਦੇ ਪੰਜਾਬੀਆਂ ‘ਚ ਸੋਗ ਦੀ ਲਹਿਰ ਫੈਲ ਗਈ । ਯੋਰਪ ਸਮਾਚਾਰ,ਸਮੋਕਸਮੈਨ ,ਮੀਡੀਆ ਪੰਜਾਬ ,ਦੇਸ ਪ੍ਰਦੇਸ ਸਮੇਤ ਕਈ ਪੰਜਾਬੀ ਅਖ਼ਬਾਰਾ ‘ਚ ਲਿਖਦੇ ਸ: ਸਰਕਾਰੀਆ ਦੀ ਮੌਤ ਅਜੇ ਵੀ ਇਕ ਰਹੱਸ ਬਣੀ ਹੋਈ ਹੈ। ਬਹੁਤ ਹੀ ਸੁਲਝੇ ਹੋਏ ਪੱਤਰਕਾਰ ਗੁਰਮੁੱਖ ਸਿੰਘ ਦੀਆ ਲਿਖਤਾਂ ‘ਚੋ ਆਪਣੀ ਕੋਮ ਲਈ ਦਰਦ ਝਲਕਦਾ ਸੀ ।ਯੋਰਪ ਸਮਾਚਾਰ ਵਲੋਂ ਅਤੇ ਪੰਜਾਬੀ ਸੋਸ਼ਲ ਨੈਟਵਰਕ ਦੇ ਮੈਂਬਰਾਂ ਪ੍ਰਗਟ ਸਿੰਘ ਜੋਧਪੁਰੀ, ਸੁਨੀਲ ਕੁਮਾਰ ਹੈਪੀ, ਕੁਲਵੀਰ ਸਿੰਘ ਨਡਾਲੋ ,ਰਾਜੀਵ ਚੌਹਾਨ, ਗੁਰਤੇਜ ਸਿੰਘ ਸੰਧੂ, ਧਰਮਿੰਦਰ ਸਿੰਘ ਸਿਧੂੱ, ਭੁਪਿੰਦਰ ਸਿੰਘ ਤੂਰ, ਬਖਸੀਸ ਸਿੰਘ ਜੇਜੀ ਅਤੇ ਜਰਮਨੀ ਤੋ ਇਕਸਬਾਲ ਸਿੰਘ ਢਿੱਲੋ, ਰਾਜ ਕੁਮਾਰ ਕਟਸਿੰਘਨ ਨੇ ਸਰਕਾਰੀਆ ਦੀ ਬੇਵਕਤੀ ਮੌਤ ‘ਤੇ ਡੂੰਘੇਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।







