ਕਨੇਡਾ ਸਰਕਾਰ ਨੇ ਪਰਮਿੰਦਰ ਸਿੰਘ ਹਰਫਨਮੌਲਾ ਨੂੰ ਵਾਪਸ ਹਿੰਦੋਸਤਾਨ ਭੇਜ ਕੇ ਵਪਾਰਕ ਸਬੰਧਾਂ ਦੀ ਖਾਤਰ ਮਨੁੱਖੀ ਭਾਵਨਾਵਾਂ ਦਾ ਬੇਦਰਦੀ ਨਾਲ ਕੀਤਾ ਘਾਣ
ਹਮਬਰਗ 30 ਜਨਵਰੀ (ਅਮਰਜੀਤ ਸਿੰਘ ਸਿਧੂ) ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਭਾਈ ਜਗਮੋਹਣ ਸਿੰਘ ਮੰਡ ਭਾਈ ਸੁਰਿੰਦਰਪਾਲ ਸਿੰਘ ਭਾਈ ਅੰਗਰੇਜ਼ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਤਰਲੋਕ ਸਿੰਘ ਭਾਈ ਜਸਵਿੰਦਰ ਸਿੰਘ ਭਾਈ ਰਸ਼ਪਾਲ ਸਿੰਘ ਬੀਰਪਿੰਡ, ਭਾਈ ਬਲਕਾਰ ਸਿੰਘ ਦਿਉਲ ਗੁਰਸ਼ਰਨਜੀਤ ਸਿੰਘ,ਸਿੱਖ ਫੈਡਰੇਸ਼ਨ ਸਵਿਟਜ਼ਰਲੈਡ ਦੇ ਪ੍ਰਧਾਨ ਭਾਈ ਗੁਰਦਾਵਰ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ,ਭਾਈ ਸੁਲਖਣ ਸਿੰਘ ਸੰਧੂ, ਭਾਈ ਕਸ਼ਮੀਰ ਸਿੰਘ ,ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ,ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ) ਬੈਲਜ਼ੀਅਮ ਦੇ ਜਥੇਦਾਰ ਭਾਈ ਹਰਵਿੰਦਰ ਸਿੰਘ ਭਤੇੜੀ ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਦੇ ਭਾਈ ਨਰਿੰਦਰ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਸਾਝੇ ਬਿਆਨ ਵਿੱਚ ਕਨੇਡਾ ਸਰਕਾਰ ਨੇ ਹਿੰਦੋਸਤਾਨ ਨਾਲ ਵਪਾਰਕ ਸਬੰਧਾਂ ਦੀ ਖਾਤਰ, ਮਨੁੱਖੀ ਭਾਵਨਾਵਾਂ ਤੇ ਕਦਰਾਂ ਕੀਮਤਾਂ ਦੀ ਪ੍ਰਵਾਹ ਨਾ ਕਰਦਿਆਂ, ਹਾਈਜੈਕਰ ਭਾਈ ਪਰਮਿੰਦਰ ਸਿੰਘ ਹਰਫਨਮੌਲਾ ਨੂੰ ਵਾਪਸ ਹਿੰਦੋਸਤਾਨ ਭੇਜਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆ ਕਿਹਾ, ਕਿ ਕਨੇਡਾ ਸਰਕਾਰ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀ ਕੀਤੀ । Read more »
ਹਿੰਦੂ ਕੰਨਿਆ ਕਾਲਜ ਵਿੱਚ ਵਿਦਿਆਰਥੀ ਉਤਸਵ ਦਾ ਆਯੋਜਨ
ਕੈਪਸ਼ਨ : ਭੀਮਸੇਨ ਅਗਰਵਾਲ ਜਯੋਤੀ ਪ੍ਰਜਵਲਿੱਤ ਕਰਦੇ ਹੋਏ।
ਕਪੂਰਥਲਾ 31 ਜਨਵਰੀ (ਅਸ਼ੋਕ ਗੋਗਨਾ/ਕਾਲੀਆ) ਹਿੰਦੂ ਕੰਨਿਆ ਕਾਲਜ ਵਿੱਚ ਵਿਦਿਆਰਥੀ ਉਤਸਵ ਦਾ ਆਯੋਜਨ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਦੇ ਦੌਰਾਨ ਹੋਲੀ ਡਾਂਸ ਅਤੇ ਵਾਤਾਵਰਣ ਤੇ ਅਧਾਰਿਤ ਕੋਰਿਓਗ੍ਰਾਫੀ ਪ੍ਰਸਤੁਤ ਕੀਤੀ। ਫੇਟ ਦੇ ਅੰਤਰਗਤ ਵਿਦਿਆਰਥਣਾਂ ਦੀ ਪ੍ਰਤਿਭਾ ਪ੍ਰਦਰਸ਼ਨ ਦੇ ਲਈ ਵੱਖ ਵੱਖ ਪ੍ਰਤੀਯੋਗਤਾਵਾਂ ਹਾਬੀ ਡਿਸਪਲੇ, ਮੇਂਹਦੀ ਕੰਪੀਟੀਸ਼ਨ, ਬੇਸਟ ਆਊਟ ਅਤੇ ਫੋਲਡਰ ਮੇਕਿੰਗ ਕੰਪੀਟੀਸ਼ਨ ਕਰਵਾਏ ਗਏ। ਜਿਸ ਵਿੱਚ ਵਿਦਿਆਰਥਣਾਂ ਨੇ ਭਾਗ ਲੈ ਕੇ ਪੁਰਸਕਾਰ ਅਤੇ ਰੰਗਾਰੰਗ ਪ੍ਰੋਗਰਾਮ ਗਿੱਧਾ ਪੇਸ਼ ਕੀਤਾ। ਡੀਜੇ ਦੀ ਧੁਨ ਤੇ ਥਿਰਕਤੇ ਹੋਏ ਵਿਦਿਆਰਥਣਾਂ ਨੇ ਖਾਣ ਪੀਣ ਦੇ ਸਟਾਲਾਂ ਦਾ ਆਨੰਦ ਉਠਾਇਆ, ਉਥੇ ਗੇਮਜ਼ ਸਟਾਲ ਵਿੱਚ ਵੀ ਕਿਸਮਤ ਅਜਮਾਈ। ਇਹਨਾਂ ਨੇ ਵਾਜੀ ਮਾਰੀ ਬੇਬੀ ਸ਼ੌ ਵਿੱਚ ਮਾਸਟਰ ਅਭਿਨੰਦਨ ‘ਪ੍ਰਿੰਸ ਆਫ ਦੇ ਡੇ’ ਅਤੇ ਬੇਬੀ ਗਰਿਮਾ ‘ਪ੍ਰਿੰਸਜ ਆਫ ਦਾ ਡੇ’ ਚੁਣੇ ਗਏ। ਮਹਿੰਦੀ ਕੰਪੀਟੀਸ਼ਨ ਵਿੱਚ ਬਾਰਵੀਂ ਕਲਾਸ ਦੀ ਦੀਪਿਕਾ ਨੇ ਪਹਿਲਾ ਸਥਾਨ, ਰਮਨਦੀਪ ਨੇ ਦੂਸਰਾ ਅਤੇ ਕੁਲਜੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
“ਅਮ੍ਰਿਤ ਬਾਣੀ” ਸਤਿਗੁਰੂ ਰਵਿਦਾਸ ਜੀ ਦੇ ਨਾਲ ਮਨਾਏ ਗੁਰਪੁਰਬ…
ਇਟਲੀ 31 ਜਨਵਰੀ (ਕੁਮਾਰ) (ਬੈਰਗਾਮੋ) ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 633 ਵਾਂ ਅਵਤਾਰ ਪੁਰਬ ਭਾਰਤ ਵਿੱਚ ਹੀ ਨਹੀ ਬਲਕਿ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ ਪੂਰਵਕ ਮਨਾਏ ਗਏ । ਇਹ ਪੂਰੀ ਰਵਿਦਾਸੀਆ ਕੋਮ ਦੇ ਲਈ ਇੱਕ ਇਤਿਹਾਸਕ ਗੁਰਪੁਰਬ ਹੋ ਨਿੱਬੜਿਆ ਕਿੳਕ ਇਸ ਸਮੇ ਰਵਦਾਸੀਆ ਸਮਾਜ ਨੇ ਆਪਣੇ ਰਵਿਦਾਸੀਆ ਪੰਥ ਦਾ ਐਲਾਨ ਕੀਤਾ ਅਤੇ ਇਸੇ ਲੜੀ ਵਿੱਚ ਸੱਭ ਤੋ ਵੱਡਾ ਯੋਗਦਾਨ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਕਾਂਸ਼ੀ ਬਾਨਾਰਸ ਦਾ ਹੈ ਜਿਹਨਾ ਵੱਲੋ ਪੂਰੀ ਕੋਮ ਨੂੰ ਸੰਪੂਰਨਤਾ ਬਖਸ਼ਣ ਲਈ ਕਾਂਸ਼ੀ ਵਿੱਚ “ਅਮ੍ਰਿਤ ਬਾਣੀ” ਸਤਿਗੁਰੂ ਰਵਿਦਾਸ ਜੀ ਦੀ ਅਨਮੋਲ ਬਾਣੀ ਧਾਰਮਿਕ ਗ੍ਰੰਥ ਨੂੰ ਸ਼ੁਸ਼ੋਬਿਤ ਕਰਕੇ ਕੋਮ ਲਈ ਮਹਾਨ ਕਾਰਜ ਕੀਤਾ ਅਤੇ ਇਸੇ ਲੜੀ ਨੂੰ ਅਗਾਹ ਵੱਧੂ ਕਰਨ ਲਈ ਸ੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਇਟਲੀ ਦੇ ਉਪਰਾਲੇ ਸਦਕਾ “ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ” ਵਿੱਚ “ਅਮ੍ਰਿਤ ਬਾਣੀ” ਸਤਿਗੁਰੂ ਰਵਿਦਾਸ ਜੀ ਧਾਰਮਿਕ ਗ੍ਰੰਥ ਸਥਾਪਤ ਕੀਤਾ ਗਿਆ Read more »
ਸਰਪੰਚ ਨੇ ਜ਼ਮੀਨ ’ਤੇ ਲੇਟ ਕੇ ਆਪਣੀ ਜਾਨ ਬਚਾਈ
ਪੰਜਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਕਪੂਰਥਲਾ 31 ਜਨਵਰੀ (ਅਸ਼ੋਕ ਗੋਗਨਾ/ਰਾਜਪੂਤ) ਪਿੰਡ ਸੁੰਨੜਕਲਾਂ ਦੇ ਸਰਪੰਚ ਤਰਲੋਚਨ ਸਿੰਘ ’ਤੇ ਉਸੇ ਹੀ ਪਿੰਡ ਦੇ ਜਿੰਦਰ ਸਿੰਘ ਨੇ ਅੰਨੇਵਾਹ ਗੋਲੀਆ ਚਲਾ ਦਿੱਤੀਆ। ਸਰਪੰਚ ਤਰਲੋਚਨ ਸਿੰਘ ਨੇ ਜ਼ਮੀਨ ’ਤੇ ਲੇਟ ਕੇ ਆਪਣੀ ਜਾਨ ਬਚਾਈ। ਥਾਣਾ ਸਦਰ ਦੀ ਪੁਲਿਸ ਨੇ ਪੰਜਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਰਪੰਚ ਤਰਲੋਚਨ ਸਿੰਘ ’ਤੇ ਉਸੇ ਹੀ ਪਿੰਡ ਦੇ ਜਿੰਦਰ ਸਿੰਘ ਨੇ ਗੋਲੀਆ ਚਲਾ ਦਿੱਤੀਆ। ਇਸ ਘਟਨਾ ਦਾ ਕਾਰਨ ਜਿੰਦਰ ਸਿੰਘ ਦਾ ਨੇੜਲੇ ਪਿੰਡ ਮਡੇਰਕਲਾਂ ਦੇ ਕਿਸੇ ਵਿਅਕਤੀ ਨਾਲ ਝਗੜਾ ਚਲ ਰਿਹਾ ਸੀ। ਦੋਹਾਂ ਧਿਰਾਂ ’ਚ ਰਾਜੀਨਾਮਾ ਕਰਵਾਉਣ ਲਈ ਸਰਪੰਚ ਤਰਲੋਚਨ ਸਿੰਘ ਨੇ ਬੁਲਾਇਆ ਹੋਇਆ ਸੀ। ਰਾਜੀਨਾਮਾ ਨਾ ਹੋਣ ਜਿੰਦਰ ਸਰਪੰਚ ਨੂੰ ਕਸੂਰਵਾਰ ਮੰਨਦਾ ਸੀ। Read more »
ਜਪਾਨ ਤੋਂ ਆਈ ਵਾਤਾਵਰਣ ਮਾਹਰਾਂ ਦੀ ਟੀਮ ਵਲੋਂ ਪਵਿੱਤਰ ਕਾਲੀ ਵੇਈਂ ਦਾ ਦੌਰਾ
ਕੈਪਸ਼ਨ : ਡੈਲੀਗੇਸ਼ਨ ‘ਚ ਆਈ ਟੀਆਰਆਈ ਜਪਾਨ ਦੇ ਪ੍ਰਧਾਨ ਮਾਸੂਮੋਤੋ ਹੀਰੋਸ਼ੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।
ਕਪੂਰਥਲਾ 31 ਜਨਵਰੀ (ਅਸ਼ੋਕ ਗੋਗਨਾ/ਰਾਜਪੂਤ) ਜਪਾਨ ਤੋਂ ਆਏ ਵਾਤਾਵਰਣ ਮਾਹਰਾਂ ਦੇ ਡੈਲੀਗੇਸ਼ਨ ਨੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ। ਇਸ ਡੈਲੀਗੇਸ਼ਨ ‘ਚ ਆਈ ਟੀਆਰਆਈ ਜਪਾਨ ਦੇ ਪ੍ਰਧਾਨ ਮਾਸੂਮੋਤੋ ਹੀਰੋਸ਼ੀ, ਤਾਊਯੋਦਾ ਨੋਗੂਓ, ਲਲਿਤ ਬਖਸ਼ੀ, ਹੀਰੋਮੀ ਬਖਸ਼ੀ, ਉਮੇਸ਼ ਮਾਥੁਰ ਅਤੇ ਭੁਪਿੰਦਰ ਸਿੰਘ ਸ਼ਾਮਿਲ ਸਨ। ਜਪਾਨ ਦੇ ਇਸ ਡੈਲੀਗੇਸ਼ਨ ਨੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਉਚੇਚੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਡੈਲੀਗੇਸ਼ਨ ਨੇ ਕਿਸ਼ਤੀ ਰਾਹੀ ਗੁਰਦੁਆਰਾ ਬੇਰ ਸਾਹਿਬ ਤੱਕ ਜਾ ਕੇ ਪਵਿੱਤਰ ਕਾਲੀ ਵੇਈਂ ਦੀ ਸੁੰਦਰਤਾ ਦਾ ਆਨੰਦ ਮਾਣਿਆ। ਉਨ੍ਹਾਂ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਬਣਾਏ ਗਏ ਸੁੰਦਰ ਇਸ਼ਨਾਨ ਘਾਟਾਂ ਦੇ ਨੇੜੇ ਤ੍ਰਿਵੈਣੀ ਲਗਾਈ। ਆਈ ਟੀ ਆਰ ਆਈ ਜਪਾਨ ਦੀ ਸੰਸਥਾ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਵਾਤਾਵਰਣ ਖੇਤਰ ‘ਚ ਵੱਡੀ ਭੁਮਿਕਾ ਨਿਭਾਉਂਦੀ ਆ ਰਹੀ ਹੈ।
ਨਿਊਜ਼ੀਲੈਂਡ ‘ਚ ਭਾਰਤੀ ਟੈਕਸੀ ਡਰਾਈਵਰ ਦਾ ਕਤਲ
ਵਲਿੰਗਟਨ 31 ਜਨਵਰੀ (ਯ.ਸ) ਨਿਊਜ਼ੀਲੈਂਡ ਦੇ ਵਲਿੰਗਟਨ ਸ਼ਹਿਰ ਵਿਚ ਅੱਜ ਸਵੇਰੇ ਇਕ ਭਾਰਤੀ ਟੈਕਸੀ ਡਰਾਈਵਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ ਅਤੇ ਡਰਾਈਵਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਿਆ । ਜਾਣਕਾਰੀ ਅਨੁਸਾਰ ਹਿਰੇਨ ਮੋਹਿਣੀ ਨਾਮੀ ਇਸ ਟੈਕਸੀ ਡਰਾਈਵਰ ਨੇ ਹਮਲਾਵਰ ਤੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੇਟ ‘ਚ ਆਏ ਡੂੰਘੇ ਜ਼ਖ਼ਮਾਂ ਕਾਰਨ ਉਸਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਕ ਦਰਖਤ ਨਾਲ ਟਕਰਾ ਗਈ ਜਿਥੇ ਉਸਦੀ ਮੌਤ ਹੋ ਗਈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੇਰ ਰਾਤ 1.30 ਵਜੇ ਦੀ ਹੈ। ਨਿਊਜ਼ੀਲੈਂਡ ਹੈਰਲਡ ਨਾਮੀ ਅਖਬਾਰ ਵਿਚ ਛਪੀ ਰਿਪੋਰਟ ਅਨੁਸਾਰ ਮੋਹਿਣੀ ਦੀ ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਸਦੀ ਮੌਤ ਪੇਟ ਵਿਚ ਆਏ ਡੂੰਘੇ ਜ਼ਖ਼ਮ ਕਾਰਨ ਹੋਈ। ਆਕਲੈਂਡ ਕੋਆਪਰੇਟਿਵ ਟੈਕਸੀ ਸੁਸਾਇਟੀ ਦੇ ਚੇਅਰਮੈਨ ਇਆਨ ਗ੍ਰਾਹਮ ਨੇ ਦੱਸਿਆ ਕਿ ਮੋਹਿਣੀ ਦਾ ਕਤਲ ਬੇਹਦ ਦੁਖਦਾਈ ਹਾਦਸਾ ਹੈ। ਉਨ੍ਹਾਂ ਦੱਸਿਆ ਕਿ ਹਿਰੇਨ ਬਹੁਤ ਸ਼ਾਂਤ ਸੁਭਾਅ ਦਾ ਵਿਅਕਤੀ ਸੀ। Read more »
ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਲੋਕ ਕਪੂਰਥਲਾ ਸ਼ਹਿਰ ਨੂੰ ਚੋਰਾਂ ਦਾ ਪੈਰਿਸ ਕਹਿਣ ਲੱਗ ਪਏ
ਕਪੂਰਥਲਾ 31 ਜਨਵਰੀ (ਨਗਿੰਦਰਪਾਲ ਸਿੰਘ ਬਾਵਾ) ਥਾਣਾ ਸਿਟੀ ਤੋਂ ਕੁਝ ਫਰਲਾਂਗਾ ਦੁਰੋਂ ਹੀ ਚੋਰ ਮਹਾਜਨ ਡੇਅਰੀ ਨਾਂਅ ਦੀ ਦੁਕਾਨ ਤੋ ਲਗਭਗ 51 ਕਿਲੋ ਦੇਸੀ ਘਿਓ ਲੈ ਕੇ ਫਰਾਰ ਹੋ ਗਏ। ਰਣਜੀਤ ਐਵੀਨਿਓ ’ਚ ਵੀ ਦੇਰ ਰਾਤ ਇਕ ਘਰ ’ਚੋ 20 ਤੋਲੇ ਸੋਨੇ ਦੇ ਗਹਿਣੇ ਤੇ 30 ਹਜ਼ਾਰ ਰੁਪੈ ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਲੋਕ ਕਪੂਰਥਲਾ ਸ਼ਹਿਰ ਨੂੰ ਚੋਰਾਂ ਦਾ ਪੈਰਿਸ ਕਹਿਣ ਲੱਗ ਪਏ ਹਨ। ਚੋਰਾਂ ਦੇ ਹੌਂਸਲੇ ਇੰਨੇ ਬੁ¦ਦ ਹਨ ਕਿ ਉਨ੍ਹਾਂ ਥਾਣਾ ਸਿਟੀ ਤੋਂ ਕੁਝ ਹੀ ਦੂਰੀ ’ਤੇ ਮਹਾਜਨ ਡੇਅਰੀ ‘ਚੋਂ 51 ਕਿਲੋ ਦੇ ਕਰੀਬ ਦੇਸੀ ਘਿਓ ਚੋਰੀ ਕਰਕੇ ਲੈ ਗਏ। 15-15 ਕਿਲੋ ਦੇ ਦੇ ਟੀਨ ਤੇ ਬਾਕੀ ਦਾ ਘਿਓ ਇਕ ਵੱਡੇ ਭਾਂਡੇ ’ਚ ਪਾਇਆ ਹੋਇਆ ਸੀ। ਚੋਰ ਘਿਓ ਦੇ ਨਾਲ ਨਾਲ ਗੈਸ ਸਿ¦ਡਰ ਤੇ ਵੱਡੇ ਵੱਡੇ ਭਾਂਡੇ ਲੈ ਗਏ। ਦੁਕਾਨ ਮਾਲਕ ਰਮਨ ਮਹਾਜਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਵੇਰੇ ਉਸ ਸਮੇਂ ਚੋਰੀ ਦਾ ਪਤਾ ਲੱਗਾ ਜਦੋਂ ਦੁਕਾਨ ਦਾ ਸ਼ਟਰ ਅੱਧਾ ਖੁਲ੍ਹਾ ਹੋਇਆ ਸੀ। Read more »
ਹਥਿਆਰਬੰਦ ਫ਼ੌਜਾਂ ‘ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ
ਨਵੀਂ ਦਿੱਲੀ 31 ਜਨਵਰੀ (ਪ.ਪ) ਸਰਕਾਰ ਨੇ ਅੱਜ ਕਿਹਾ ਕਿ ਸੁਖਨਾ ਜ਼ਮੀਨ ਘੁਟਾਲੇ ਵਿਚ ਫ਼ੌਜ ਪਹਿਲਾਂ ਹੀ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਹਥਿਆਰਬੰਦ ਫ਼ੌਜਾਂ ਵਿਚ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਗਣਤੰਤਰ ਦਿਵਸ ਪਰੇਡ ਵਿਚ ਜੇਤੂ ਝਾਕੀਆਂ ਨੂੰ ਸਨਮਾਨਤ ਕਰਨ ਲਈ ਰੱਖੇ ਇਕ ਪ੍ਰੋਗਰਾਮ ਤੋਂ ਪਹਿਲਾਂ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਕਿ ਫ਼ੌਜ ਪਹਿਲਾਂ ਹੀ ਸਖ਼ਤ ਕਾਰਵਾਈ ਕਰ ਚੁੱਕੀ ਹੈ ਅਤੇ ਇਸ ਤੋਂ ਅੱਗੇ ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ ਅਤੇ ਅਸੀਂ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਬਰਦਾਸ਼ਤ ਨਹੀਂ ਕਰਾਂਗੇ। ਫ਼ੌਜ ਦੇ ਸਕੱਤਰ ਲੈਫ਼. ਜਨਰਲ ਅਵਧੇਸ਼ ਪ੍ਰਕਾਸ਼ ਦੇ ਖ਼ਿਲਾਫ਼ ਕੋਰਟ ਮਾਰਸ਼ਲ ਦੀ ਸਲਾਹ ਦੇਣ ਸਬੰਧੀ ਪੁੱਛੇ ਜਾਣ ‘ਤੇ ਐਂਟਨੀ ਨੇ ਕਿਹਾ ਕਿ ਸੁਖਨਾ ਅਤੇ ਕੁੱਝ ਹੋਰ ਮਾਮਲਿਆਂ ਵਿਚ ਜੋ ਕੁੱਝ ਹੋਇਆ ਉਹ ਭੁੱਲ ਸੀ। ਅਵਧੇਸ਼ ਪ੍ਰਕਾਸ਼ ਸੁਖਨਾ ਜ਼ਮੀਨ ਘੁਟਾਲੇ ਵਿਚ ਦੋਸ਼ੀ ਹੈ । Read more »
ਕਰਾਚੀ ‘ਚ ਹਿੰਸਾ, 12 ਦੀ ਮੌਤ
ਕਰਾਚੀ 31 ਜਨਵਰੀ (ਪ.ਪ) ਪਾਕਿਸਤਾਨ ਦੀਆਂ ਦੋ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਹੋਈ ਭਿਆਨਕ ਲੜਾਈ ਦੌਰਾਨ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ । ਇਸ ਸਿਆਸੀ ਹਿੰਸਾ ਵਿਚ ਹੁਣ ਤੱਕ 40 ਜਾਨਾਂ ਜਾ ਚੁੱਕੀਆਂ ਹਨ। ਮੁਤਾਹਦਾ ਕੌਮੀ ਮੂਵਮੈਂਟ (ਐਮ ਕਿਊ ਐਮ) ਅਤੇ ਅਵਾਮੀ ਨੈਸ਼ਨਲ ਪਾਰਟੀ (ਏ.ਐਨ.ਪੀ.) ਦੇ ਵਰਕਰਾਂ ਵਿਚਾਲੇ ਸ਼ੁੱਕਰਵਾਰ ਰਾਤ ਸੰਘਰਸ਼ ਹੋਇਆ, ਇਸ ਨੂੰ ਲੈ ਕੇ ਹੀ ਦੋਵਾਂ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਤਾਜ਼ਾ ਤਣਾਅ ਪੈਦਾ ਹੋਇਆ। ਏ.ਐਨ.ਪੀ. ਦੇ ਸ਼ਰੀਫ ਖਾਨ ਅਤੇ ਐਮ ਕਿਊ ਐਮ ਦੇ ਮੁਹੰਮਦ ਜਾਵੇਦ ਦੀ ਔਰੰਗੀ ਗਸਬੇ ਵਿਚ ਮੌਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਮਤੀ ਉਰ ਰਹਿਮਾਨ ਨੇ ਕਿਹਾ ਕਿ ਏ.ਐਨ.ਪੀ. ਦਾ ਨਵਾਂ ਦਫ਼ਤਰ ਸ਼ੁਰੂ ਕਰਨ ਨੂੰ ਲੈ ਕੇ ਤਣਾਅ ਪੈਦਾ ਹੋਣ ਤੋਂ ਬਾਅਦ ਇਨ੍ਹਾਂ ਦੋ ਵਰਕਰਾਂ ਦਾ ਕਤਲ ਹੋ ਗਿਆ। ਕੇਂਦਰ ਅਤੇ ਸਿੰਧ ਸੂਬੇ ਦੀਆਂ ਗਠਜੋੜ ਸਰਕਾਰਾਂ ਵਿਚ ਭਾਈਵਾਲ ਏ ਐਨ.ਪੀ. ਅਤੇ ਐਮ ਕਿਊ ਐਮ ਵਿਚਾਲੇ ਸ਼ਨੀਵਾਰ ਨੂੰ ਤਣਾਅ ਉਦੋਂ ਹੋਰ ਵਧ ਗਿਆ ਜਦੋਂ ਗੋਲੀਬਾਰੀ ਅਤੇ ਸੰਘਰਸ਼ ਦੀਆਂ ਘਟਨਾਵਾਂ ਵਿਚ ਛੇ ਹੋਰ ਲੋਕਾਂ ਦੀ ਮੌਤ ਹੋ ਗਈ। Read more »






