ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਵਿਖੇ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਭਗਤ ਸ੍ਰੀ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਏ ਗਏ।
ਹਮਬਰਗ 1 ਫਰਵਰੀ (ਅਮਰਜੀਤ ਸਿੰਘ ਸਿੱਧੂ):-ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਵਿਖੇ ਸੱਤਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਤ ਸ੍ਰੀ ਰਵੀਦਾਸ ਜੀ ਦੇ ਆਗਮਨ ਪੁਰਬ ਸਮੂੰਹ ਸੰਗਤ ਵੱਲੋ ਬੜੇ ਪਿਆਰ ਅਤੇ ਉਤਸਾਹ ਨਾਲ ਮਨਾਏ ਗਏ। 29 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ 31 ਜਨਵਰੀ ਨੂੰ ਭੋਗ ਪਾਏ ਗਏ। ਗੁਰੂ ਘਰ ਦੇ ਹੈਡ ਗਰੰਥੀ ਭਾਈ ਸਤਨਾਮ ਸਿੰਘ ਜੀ ਨੇ ਅਰਦਾਸ ਕੀਤੀ। ਅਰਦਾਸ ਉਪਰੰਤ ਹਫਤਾਵਾਰੀ ਦੀਵਾਨ ਸਜਾਏ ਗਏ। ਦੀਵਾਨ ਦੀ ਸੁਰੂਆਤ ਗੁਰੂ ਘਰ ਦੇ ਹੈਡ ਗਰੰਥੀ ਭਾਈ ਸਤਿਨਾਮ ਸਿੰਘ ਤੇ ਨਿੱਕੇ ਨਿੱਕੇ ਬੱਚਿਆਂ ਨੇ ਕੀਰਤਨ ਰਾਹੀਂ ਕੀਤੀ। Read more »
ਅਣਪਛਾਤੇ ਅਪਰਾਧੀਆਂ ਨੇ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਕਈ ਵਾਰ ਚੁਣੌਤੀ ਦਿੱਤੀ
ਕਪੂਰਥਲਾ 1 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਅਣਪਛਾਤੇ ਅਪਰਾਧੀਆਂ ਨੇ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਕਈ ਵਾਰ ਚੁਣੌਤੀ ਦਿੱਤੀ। ਹਰ ਵਾਰਦਾਤ ਦੇ ਬਾਦ ਮੌਕੇ ਤੇ ਪਹੁੰਚੀ ਪੁਲਿਸ ਦੇ ਅਧਿਕਾਰੀਆਂ ਨੇ ਡਾਗ ਸਕਵਾਇਡ, ਫਿੰਗਰ ਪਿੰਰਟ ਟੀਮਾਂ ਦੇ ਨਾਲ ਆ ਕੇ ਖਾਨਾਪੂਰਤੀ ਕਰ ਘਟਨਾ ਸਥਾਨ ਦਾ ਨਿਰੀਖਣ ਕੀਤਾ ਅਤੇ ਕੁਝ ਹੀ ਦਿਨਾਂ ਵਿੱਚ ਜਾਂਚ ਦੇ ਬਾਦ ਅਣਪਛਾਤੇ ਅਪਰਾਧੀਆ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਵੀ ਭੇਜਣ ਦਾ ਭਰੋਸਾ ਦਿੱਤਾ, ਪਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਿਸ ਅਣਪਛਾਤੇ ਆਰੋਪੀਆਂ ਦੀ ਪਹਿਚਾਣ ਨਹੀਂ ਕਰ ਸਕੀ ਅਤੇ ਨਾ ਹੀ ਉਨ੍ਹਾਂ ਗ੍ਰਿਫਤਾਰ ਕਰ ਸਕੀ ਅਤੇ ਅਣਪਛਾਤੇ ਅਪਰਾਧੀ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਜਨਤਾ ਦੇ ਲਈ ਅਸਰੁੱਖਿਆ ਦਾ ਮਹੌਲ ਬਣਾ ਰਹੇ ਅਣਪਛਾਤੇ ਆਰੋਪੀਆਂ ਦੁਆਰਾ ਕੀਤੀਆਂ ਗਈਆਂ ਕੁਝ ਅਣਸੁਲਝੀਆਂ ਵਾਰਦਾਤਾਂ ਵਿੱਚ : 20 ਸਤੰਬਰ 2009 ਨੂੰ ਅਣਪਛਾਤੇ ਆਰੋਪੀਆਂ ਨੇ ਐਸਐਸਪੀ ਦਫਤਰ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਸਥਿਤ ਸਹਿਰ ਦੇ ਮਾਲ ਰੋਡ ਵਿੱਚ ਲਗੇ ਕੈਨਰਾ ਬੈਂਕ ਦੇ ਏਟੀਐਮ ਨੂੰ ਕਈ ਘੰਟਿਆਂ ਤੱਕ ਤੋੜ ਕੇ ਲੁੱਟਣ ਦਾ ਯਤਨ ਕੀਤਾ। Read more »
ਪੀਐਂਡਟੀ ਆਡੀਟ ਅਤੇ ਅਕਾਉਂਟਸ ਪੈਸ਼ਨਰਜ਼ ਦੀ ਮੀਟਿੰਗ
ਕੈਪਸ਼ਨ : ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਅਸ਼ੋਕ ਗੋਗਨਾ ਨੂੰ ਸਨਮਾਨਿਤ ਕਰਦੇ ਹੋਏ ਪੀਐਂਡਟੀ ਆਡੀਟ ਅਤੇ ਅਕਾਉਂਟਸ ਪੈਸ਼ਨਰਜ਼ ਬਲਬੀਰ ਸਿੰਘ ਕਲਰਹ ਅਤੇ ਹੋਰ ਮੈਂਬਰ।
ਕਪੂਰਥਲਾ 1 ਫਰਵਰੀ (ਨਗਿੰਦਰਪਾਲ ਸਿੰਘ ਬਾਵਾ) ਪੀਐਂਡਟੀ ਆਡੀਟ ਅਤੇ ਅਕਾਉਂਟਸ ਪੈਸ਼ਨਰਜ਼ ਦੀ ਮੀਟਿੰਗ ਸਥਾਨਕ ਰੈਡ ਕਰਾਸ ਭਵਨ ਵਿਚ ਬਲਬੀਰ ਸਿੰਘ ਕਲਹਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਰਾਣ ਨਾਥ ਨਾਗਪਾਲ ਨੇ ਪਿਛਲੇ ਮਹੀਨੇ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਅਸ਼ੋਕ ਗੋਗਨਾ, ਐਸਐਸ ਮੱਟੂ, ਇਬਲੀਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਐਮਐਲ ਠੁਕਰਾਲ ਜੋ ਕਿ ਲੋਕ ਅਦਾਲਤ ਤੇ ਮੈਂਬਰ ਹਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸ੍ਰੀ ਪਰਾਣ ਨੇ ਦੱਸਿਆ ਕਿ ਸਾਡੀ ਸੰਸਥਾ ਪੈਨਸ਼ਨਰਜ਼ ਦੀ ਭਲਾਈ ਲਈ ਕੰਮ ਕਰਦੀ ਹੈ। ਇਸ ਮੌਕੇ ਪ੍ਰਧਾਨ ਬਲਬੀਰ ਸਿੰਘ ਕਲਹਰ, ਓਮ ਪ੍ਰਕਾਸ, ਸਚਦੇਵਾ, ਤਰਸੇਮ ਲਾਲ ਬਹਿਲ, ਹੰਸ ਰਾਜ ਆਨੰਦ, ਪ੍ਰੇਮ ਸਾਗਰ ਗੁਪਤਾ, ਅਮਰਜੀਤ ਸਿੰਘ, ਸੁਰਿੰਦਰ ਅਰੋੜਾ, ਹਰੀਬੁੱਧ ਆਦਿ ਹਾਜ਼ਰ ਸਨ।
ਹਰੇਕ ਮਾਡਲ ਸਕੂਲ ਦੀ ਬਿਲਡਿੰਗ 3 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ : ਸਿੱਖਿਆ ਮੰਤਰੀ
ਕੈਪਸ਼ਨ : ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ, ਡੀਸੀ ਰਾਜ ਕਮਲ ਚੌਧਰੀ ਸੁਵਿੱਧਾ ਕੈਂਪ ਵਿੱਚ
ਕਪੂਰਥਲਾ 1 ਫਰਵਰੀ (ਅਸ਼ੋਕ ਗੋਗਨਾ/ਕਾਲੀਆ) ਸੁਲਤਾਨਪੁਰ ਲੋਧੀ ਨੇੜੇ ਦਰਿਆ ਬਿਆਸ ਉਪਰ ਇਕ ਹੋਰ ਪੁਲ ਦਾ ਨਿਰਮਾਣ 65 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ। ਕਪੂਰਥਲਾ ਜ਼ਿਲੇ ਦੇ ਪਿੰਡ ਮੰਡਕਰਮੂਵਾਲ ਅਤੇ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਚੌਹਲਾ ਸਾਹਿਬ ਨੇੜੇ ਬਣਨ ਵਾਲੇ ਇਸ ਪੁਲ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਐਗਜੈਕਟਿਵ ਕਮੇਟੀ ਨੇ ਇਸ ਪੁਲ ਨੂੰ ਬਣਾਉਣ ਲਈ ਮੰਜੂਰੀ ਦੇ ਦਿੱਤੀ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਦੋ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਵਿਖੇ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਲਈ 525 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਅਤੇ ਅੰਮ੍ਰਿਤਸਰ ਵਿਖੇ 700 ਏਕੜ ਜ਼ਮੀਨ ਤੇ ਬਣਨ ਵਾਲੀ ਵਰਲਡ ਕਲਾਸ ਯੂਨੀਵਰਸਿਟੀ ਤੇ 2000 ਤੋਂ 2500 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਵਿਦਿਅਕ ਤੌਰ ਤੇ ਪਛੜੇ 21 ਬਲਾਕਾਂ ਵਿਚ ਮੁਫਤ ਮਿਆਰੀ ਸਿੱਖਿਆ ਮੁਹੱਇਆ ਕਰਵਾਉਣ ਲਈ ਮਾਡਲ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ।
ਸਰਨੇ ਨੂੰ ਸਰਬੱਤ ਖ਼ਾਲਸਾ ਬੁਲਾਉਣ ਦਾ ਕੋਈ ਹੱਕ ਨਹੀਂ : ਮੱਕੜ
ਅੰਮ੍ਰਿਤਸਰ 1 ਫਰਵਰੀ (ਪ.ਪ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਰਾਗੀ ਦਰਸ਼ਨ ਸਿੰਘ ਨੂੰ ਪੰਥ ‘ਚੋਂ ਛੇਕੇ ਜਾਣ ਅਤੇ ਕੈਲੰਡਰ ‘ਚ ਕੀਤੀਆਂ ਸੋਧਾਂ ਦੇ ਮਸਲੇ ‘ਤੇ ਸਰਬੱਤ ਖ਼ਾਲਸਾ ਬੁਲਾਉਣ ਲਈ ਦਿੱਤੇ ਬਿਆਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਖੇਡਣ ਵਾਲੇ ਲੋਕਾਂ ਨੂੰ ‘ਸਰਬੱਤ ਖ਼ਾਲਸਾ’ ਦੇ ਨਾਂ ‘ਤੇ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਸ. ਸਰਨਾ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਸਰਬੱਤ ਖ਼ਾਲਸਾ ਕਿਨਾਂ ਹਾਲਾਤਾਂ ‘ਚ ਤੇ ਕਿਸ ਵਲੋਂ ਬੁਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਪੰਥਕ ਰਵਾਇਤਾਂ ‘ਤੇ ਪਹਿਰਾ ਦਿੰਦਿਆਂ ਅਕ੍ਰਿਤਘਣ ਤੇ ਗੁਰੂ ਨਿੰਦਕ ਨੂੰ ਪੰਥ ‘ਚੋਂ ਛੇਕ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ‘ਹੁਕਮਨਾਮੇ ‘ਤੇ ਕਿੰਤੂ ਕਰਨ ਵਾਲੇ ਵੀ ਦੋਸ਼ੀ ਹਨ। Read more »
ਅਣਪਛਾਤੇ ਲੁਟੇਰਿਆਂ ਦੁਆਰਾ ਸਟੇਟ ਬੈਂਕ ਆਫ ਇੰਡੀਆਂ ਵਿਚ ਡਾਕਾ ਮਾਰਨ ਦੀ ਅਸਫਲ ਕੋਸ਼ਿਸ਼
ਕੈਪਸ਼ਨ : ਗੈਸ ਵੈਲਡਿੰਗ ਦੀ ਸਹਾਇਤਾ ਨਾਲ ਲੁਟੇਰਿਆਂ ਨੇ ਪਿਛਲੇ ਗੇਟ ਵਿਚੋਂ ਲੋਹੇ ਦੀ ਮੋਟੀ ਚਾਦਰ ਨੂੰ ਕੱਟ ਕੇ ਅੰਦਰ ਦਾਖਿਲ ਹੋਏ।
ਕਪੂਰਥਲਾ 1 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਕੁਝ ਅਣਪਛਾਤੇ ਲੁਟੇਰਿਆਂ ਨੇ ਬੀਤੀ ਰਾਤ ਸਟੇਟ ਬੈਂਕ ਆਫ ਇੰਡੀਆਂ ਵਿਚ ਡਾਕਾ ਮਾਰਨ ਦੀ ਨੀਅਤ ਨਾਲ ਉਸ ਦੀ ਲਾਕਰ ਦੀ ਕੰਧ ਨੂੰ ਵੈਲਡਿੰਗ ਮਸ਼ੀਨ ਦੀ ਸਹਾਇਤਾ ਨਾਲ ਕੱਟ ਦਿੱਤਾ, ਪ੍ਰੰਤੁ ਇਸ ਦੌਰਾਨ ਬੈਂਕ ਦੀ ਸੇਫ ਨਾ ਟੁੱਟਣ ਕਾਰਣ ਵੱਡਾ ਡਾਕਾ ਪੈਣ ਤੋਂ ਬਚ ਗਿਆ। ਲੁਟੇਰਿਆਂ ਦੇ ਹੱਥ ਕੁਝ ਵੀ ਨਾ ਲੱਗਣ ਤੇ ਜਾਂਦੀ ਵਾਰ ਉਹ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਇਕ ਕੰਪਿਊਟਰ ਚੁੱਕ ਕੇ ਲੈ ਗਏ। ਬੈਂਕ ਦੇ ਅੰਦਰ ਜਾਣ ਤੋਂ ਪਹਿਲਾਂ ਲੁਟੇਰਿਆਂ ਨੇ ਸਾਇਰਨ ਦੀਆਂ ਤਾਰਾਂ ਕੱਟੀਆਂ ਅਤੇ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰੇ ਨੂੰ ਕਪੜਿਆ ਨਾਲ ਢੱਕ ਦਿੱਤਾ ਤਾਂ ਕਿ ਪੁਲਿਸ ਨੂੰ ਇਸ ਘਟਨਾ ਦਾ ਕੋਈ ਸਬੂਤ ਨਾ ਮਿਲ ਸਕੇ। Read more »
ਲਤਾ ਮੰਗੇਸ਼ਕਰ ਨੂੰ ਕਲਾ ਸਰਸਵਤੀ ਪੁਰਸਕਾਰ
ਹੈਦਰਾਬਾਦ 1 ਫਰਵਰੀ (ਪ.ਪ) ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ. ਰੋਸੈਈਆ ਨੇ ਇੱਥੇ ਕਲਾ ਸਰਸਵਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ । ਲਤਾ ਮੰਗੇਸ਼ਕਰ ਨੂੰ ਸੰਸਕ੍ਰਤਿਕ ਸੰਗਠਨ ਆਂਧਰਾ ਪ੍ਰਦੇਸ਼ ਕਲਾ ਵੇਦਿਕਾ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਮਾਰੋਹ ਦੌਰਾਨ ਲਤਾ ਮੰਗੇਸ਼ਕਰ ਨੇ ਦੋ ਤੇਲਗੂ ਗਾਣੇ ਗਾਏ ਪਰ ਉਹਨਾਂ ਨੂੰ ਤੇਲਗੂ ਭਾਸ਼ਾ ਦੀ ਜਾਣਕਾਰੀ ਨਾ ਹੋਣ ‘ਤੇ ਅਫ਼ਸੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਜਦੋਂ ਮੈਂ ਤੁਹਾਨੂੰ ਬੋਲਦੇ ਹੋਏ ਸੁਣਦੀ ਹਾਂ ਉਦੋਂ ਮੈਨੂੰ ਅਫ਼ਸੋਸ ਹੁੰਦਾ ਹੈ ਕਿ ਮੈਂ ਤੇਲਗੂ ਨਹੀਂ ਜਾਣਦੀ ਹਾਂ।
ਮੁੰਬਈ ਸਿਰਫ਼ ਮਰਾਠੀਆਂ ਦੀ ਨਹੀਂ : ਗ੍ਰਹਿ ਮੰਤਰੀ
ਨਵੀਂ ਦਿੱਲੀ 1 ਫਰਵਰੀ (ਪ.ਪ) ਸ਼ਿਵ ਸੈਨਾ ਦੀ ‘ਮੁੰਬਈ ਮਰਾਠੀਆਂ ਦੀ’ ਦਲੀਲ ਨੂੰ ਘਾਤਕ ਸਿਧਾਂਤ ਦਸਦਿਆਂ ਕੇਂਦਰ ਨੇ ਅੱਜ ਕਿਹਾ ਕਿ ਦੇਸ਼ ਦੀ ਇਹ ਵਿੱਤੀ ਰਾਜਧਾਨੀ ਸਾਰੇ ਭਾਰਤੀਆਂ ਲਈ ਹੈ ਅਤੇ ਉਹ ਸਭ ਉਥੇ ਰਹਿਣ ਅਤੇ ਕੰਮ ਕਰਨ ਲਈਆਜ਼ਾਦ ਹਨ। ਆਈ.ਪੀ.ਐਲ. ਕ੍ਰਿਕਟ ਮੁਕਾਬਲੇ ਤਹਿਤ ਮੁੰਬਈ ਵਿਚ ਹੋਣ ਵਾਲੇ ਮੈਚਾਂ ਵਿਚ ਆਸਟਰੇਲੀਆਈ ਅਤੇ ਪਾਸਿਕਤਾਨੀ ਖਿਡਾਰੀਆਂ ਨੂੰ ਨਾ ਖੇਡਣ ਦੇਣ ਦੀ ਸ਼ਿਵ ਸੈਨਾ ਦੀ ਧਮਕੀ ‘ਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਪੂਰੀ ਸੁਰੱਖਿਆ ਉਪਲਬਧ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸ਼ਿਵ ਸੈਨਾ ਦੇ ਵਿਚਾਰ ਨੂੰ ਖਾਰਜ ਕਰਦੇ ਹਾਂ। ਮੁੰਬਈ ਪੂਰੇ ਭਾਰਤ ਦੀ ਹੈ ਅਤੇ ਸਾਰੇ ਭਾਰਤੀ ਮੁੰਬਈ ਵਿਚ ਰਹਿਣ ਅਤੇ ਰੋਜ਼ੀ ਕਮਾਉਣ ‘ਚ ਆਜ਼ਾਦ ਹਨ। ਚਿਦੰਬਰਮ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਸਮਰੱਥਾ ਹੈ ਅਤੇ ਜੇਕਰ ਉਸ ਨੂੰ ਕਿਸੇ ਮਦਦ ਦੀ ਲੋੜ ਪਈ ਤਾਂ ਕੇਂਦਰ ਉਪਲਬਧ ਕਰਵਾਏਗਾ। Read more »
ਟ੍ਰੀਟਮੈਂਟ ਪਲਾਂਟ ਰੇਲ ਕੋਚ ਫੈਕਟਰੀ ਚੋਂ 35 ਸਾਲਾਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਮਿਲੀ
ਕਪੂਰਥਲਾ 1 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਰੇਲ ਕੋਚ ਫੈਕਟਰੀ ਦੇ ਟ੍ਰੀਟਮੈਂਟ ਪਲਾਂਟ ਚੋਂ 35 ਸਾਲਾਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਥਾਣਾ ਸਿਟੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਕੀਤੀ। ਇਸ ਮਾਮਲੇ ਬਾਰੇ ਥਾਣੇ ਦੇ ਐਸਐਚਓ ਸਰਬਜੀਤ ਰਾਏ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮਨੋਜ ਕਮੁਰ ਪਿੰਡ ਕਲਿਆਣਪੁਰ ਕਿਸਾਨੀ ਯੂਪੀ ਦੇ ਤੌਰ ਤੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਲੋਕਾਂ ਵਲੋਂ ਉਹਨਾਂ ਨੂੰ ਇਸ ਸਬੰਧੀ ਇਤਲਾਹ ਦਿੱਤੀ ਗਈ ਤਾਂ ਉਨ੍ਹਾਂ ਨੇ ਵੀ ਐਸਆਈ ਸੁੱਚਾ ਸਿੰਘ ਦੀ ਅਗਵਾਈ ਹੋਰ ਪੁਲਿਸ ਪਾਰਟੀ ਭੇਜੀ। ਜਿਲ੍ਹਾਂ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਉਸਨੂੰ ਘੰਟਿਆਂ ਲਈ ਸਿਵਲ ਹਸਪਤਾਲ ਨੇ ਪੋਸਟਮਾਰਟਮ ਹਾਉਸ ਵਿਖੇ ਰਖਵਾ ਦਿੱਤਾ ਤਾਂ ਕਿ ਬਾਦ ਵਿੱਚ ਉਸਦੀ ਲਾਸ਼ ਨੂੰ ਉਸਦੇ ਵਾਰਿਸ਼ਾ ਹਵਾਲੇ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਟ੍ਰੀਟਮੈਂਟ ਪਲਾਂਟ ਚੋਂ ਡੈਲਵੇਜਿਸ਼ ਤੇ ਬਤੌਰ ਸੁਪਰਵਾਇਜਰ ਦੀ ਨੋਕਰੀ ਕਰਦਾ ਸੀ ਅਤੇ ਠੇਕੇਦਾਰ ਐਸਕੇ ਪਾਂਡੇ ਵਲੋਂ ਕੁਝ ਦਿਨ ਪਹਿਲਾ ਹੀ ਇਸਨੂੰ ਟ੍ਰੀਟਮੈਂਟ ਪਲਾਂਟ ਦੀ ਦੇਖਭਾਲ ਕਰਨ ਲਈ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏਐਸਆਈ ਲਖਵਿੰਦਰ ਸਿੰਘ ਕਰ ਰਹੇ ਹਨ।
ਸੱਜਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ
ਨਵੀਂ ਦਿੱਲੀ 1 ਫਰਵਰੀ (ਪ.ਪ) ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਸਾਲ 1984 ਦੇ ਸਿੱਖ ਕਤਲੇਆਮ ਦੇ ਦੋ ਮਾਮਲਿਆਂ ਵਿਚ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਦਾਖ਼ਲ ਦੋਸ਼ ਪੱਤਰ ‘ਤੇ ਅੱਜ ਨੋਟਿਸ ਲੈਂਦਿਆਂ ਸੱਜਣ ਕੁਮਾਰ ਨੂੰ 17 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ । ਵਧੀਕ ਮੁੱਖ ਮੈਟਰੋ ਪਾਲਿਟਨ ਮੈਜਿਸਟਰੇਟ ਲੋਕੇਸ਼ ਕੁਮਾਰ ਸ਼ਰਮਾ ਨੇ ਇਸ ਮਾਮਲੇ ਵਿਚ ਸੁਣਵਾਈ ਕਰਦਿਆਂ ਕਿਹਾ ਕਿ ਮੌਕੇ ‘ਤੇ ਹਾਜ਼ਰ ਗਵਾਹਾਂ ਦੇ ਬਿਆਨਾਂ ਸਮੇਤ ਦੋਸ਼ ਪੱਤਰ ਦਾ ਅਧਿਐਨ ਕਰਨ ਤੋਂ ਬਾਅਦ ਦੋਸ਼ੀਆਂ ਦੇ ਖ਼ਿਲਾਫ਼ ਪਹਿਲੇ ਦਰਜੇ ਦਾ ਕਤਲ, ਦੰਗੇ ਅਤੇ ਹੋਰ ਅਪਰਾਧਾਂ ਦਾ ਮਾਮਲਾ ਬਣਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੁਲਤਾਨਪੁਰ ਅਤੇ ਦਿੱਲੀ ਕੈਂਟ ਖੇਤਰਾਂ ਵਿਚ ਦੰਗਿਆਂ ਦੇ ਸਿਲਸਿਲੇ ਵਿਚ ਕੇਂਦਰੀ ਜਾਂਚ ਬਿਊਰੋ ਨੇ 13 ਜਨਵਰੀ ਨੂੰ ਸੱਜਣ ਕੁਮਾਰ ਅਤੇ ਹੋਰਨਾਂ ਖ਼ਿਲਾਫ਼ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। Read more »
ਗੁਰਬੰਦਨ ਸਿੰਘ ਲਾਲੀ ਅਤੇ ਬਲਿਹਾਰ ਸਿੰਘ ਵਲੋ ਸਾਂਝਾ ਬਿਆਨ
ਬੈਲਜੀਅਮ 1 ਫਰਵਰੀ (ਯ.ਸ) ਗੁਰਬੰਦਨ ਸਿੰਘ ਲਾਲੀ ਅਤੇ ਬਲਿਹਾਰ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਯੋਰਪ ਸਮਾਚਾਰ ਨਾਲ ਫੋਨ ਤੇ ਗੱਲ ਕਰਦਿਆਂ ਕਿਹਾ ਸਾਡਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਵੀ ਸੰਬਧ ਨਹੀ ਹੈ।ਅਗਰ ਸਾਡੇ ਕੋਲ ਕੋਈ ਪੰਜਾਬ ਤੋਂ ਆਗੂ ਆਉਂਦਾ ਹੈ ਤਾਂ ਉਸ ਨਾਲ ਸਾਡੇ ਪਰਿਵਾਰਕ ਸੰਬਧ ਹੋ ਸਕਦੇ ਹਨ। ਅਸੀ ਸਿਰਫ ਸਪੋਰਟਸ ਨੂੰ ਹੀ ਆਪਣੀ ਪਾਰਟੀ ਮੰਨਦੇ ਹਾਂ ਸਾਡਾ ਕਿਸੇ ਦੂਸਰੀ ਪਾਰਟੀ ਨਾਲ ਕੋਈ ਸੰਬਧ ਨਹੀਂ ਹੈ।






