ਪੈਰਿਸ ਵਿੱਚ ਪੰਜਾਬੀ ਮੁੰਡਿਆਂ ਦੀ ਆਪਸੀ ਲੜਾਈ ਵਿੱਚ ਫਿਰ ਚਾਕੂ ਚੱਲੇ
ਫਰਾਂਸ 2 ਫਰਵਰੀ (ਸੁਖਵੀਰ ਸਿੰਘ ਸੰਧੂ) ਇਥੇ ਪੰਜਾਬੀ ਮੁੰਡਿਆਂ ਦੀਆਂ ਆਪਸ ਵਿੱਚ ਨਿੱਤ ਨਵੀਆਂ ਲੜਾਈਆਂ ਕੌਮ ਦਾ ਨਾਂ ਬਦਨਾਮ ਕਰ ਰਹੀਆਂ ਹਨ।ਹਾਲੇ ਕੁਝ ਮਹੀਨੇ ਪਹਿਲਾਂ ਹੀ ਇੱਕ ਪੰਜਾਬੀ ਲੜਕੇ ਦੇ ਕਤਲ ਦੀ ਮੌਤ ਦੀ ਸਿਆਹੀ ਸੁੱਕੀ ਨਹੀ ਸੀ।ਪਿਛਲੇ ਸਨੀਵਾਰ ਦੀ ਰਾਤ ਨੂੰ ਕੋਈ ਦਸ ਵਜੇ ਦੇ ਕਰੀਬ ਲਾ ਕੋਰਨਵ ਨਾਂ ਦੇ ਇਲਾਕੇ ਦੀ ਇੱਕ ਕੌਫੀ ਸ਼ੌਪ ਦੇ ਉਪਰਲੇ ਕਮਰੇ ਵਿੱਚ ਰਹਿ ਰਹੇ ਚਾਰ ਪੰਜਾਬੀ ਮੁੰਡਿਆਂ ਦੇ ਕਮਰੇ ਵਿੱਚ ਹੋਈ ਲੜਾਈ ਦੌਰਾਨ ਇੱਕ 24 ਸਾਲ ਦੇ ਨੌਜੁਆਨ ਲੜਕੇ ਦੇ ਗਲ ਵਿੱਚ ਚਾਕੂ ਮਾਰਕੇ ਉਸ ਨੂੰ ਤਾਕੀ ਵਿੱਚ ਦੀ ਦੁਕਾਨ ਦੇ ਬਾਹਰ ਬਣੇ ਛੱਜੇ ਉਪਰ ਸੁੱਟ ਦਿੱਤਾ।ਖੂਨ ਵਿੱਚ ਲੱਥ ਪੱਥ ਪਿਆ ਵੇਖ ਕੇ ਕਿਸੇ ਅਣਪਛਾਤੇ ਵਲੋਂ ਪੁਲੀਸ ਨੂੰ ਸੁਚਨਾ ਦੇਣ ਤੇ ਸਪੈਸਲ ਸਕਿਉਰਟੀ ਸਰਵਿਸ ਨੇ ਛੱਜੇ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ।ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਉਸ ਦੇ ਆਸ ਪਾਸ ਦੇ ਇਲਾਕੇ ਵਿੱਚੋਂ ਕੋਈ 12 ਗੈਰ ਕਨੂੰਨੀ ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। Read more »
ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚੱਤਾ ਨੂੰ ਘਟਾਉਣ ,ਗੁਰੂ ਗ੍ਰੰਥ ਤੇ ਪੰਥ ਵਿਰੋਧੀਆਂ ਦੇ ਦਬਾਅ ਹੇਠ ਪ੍ਰੋ.ਦਰਸ਼ਨ ਸਿੰਘ ਖਾਲਸਾ ਨੂੰ ਪੰਥ ਵਿੱਚੋ ਖਾਰਜ ਕੀਤਾ
ਹਮਬਰਗ 2 ਫਰਵਰੀ (ਅਮਰਜੀਤ ਸਿੰਘ ਸਿਧੂ) ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚੱਤਾ ਨੂੰ ਘਟਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਦੋਖੀਆਂ ਦੇ ਦਬਾਅ ਹੇਠ ਪੰਥਕ ਰਹਿਤ ਮਰਯਾਦਾ ਤੋਂ ਇਨਕਾਰੀ ਤਖਤ ਦੇ ਜਥੇਦਾਰਾਂ ਨਾਲ ਮਿਲ ਕੇ, ਸਿੱਖ ਕੌਮ ਦੇ ਮਹਾਨ ਵਿਦਵਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਆਪਣੇ ਪੰਥ ਵਿੱਚੋ ਛੇਕਣ ਦਾ ਅਤਿ ਨਿੰਦਣਯੋਗ ਤੇ ਨਾ ਮੰਨਣ ਵਾਲਾ ਹੁਕਮਨਾਮਾ ਜਾਰੀ ਕੀਤਾ ਹੈ । ਇਹੋ ਅਜਿਹੇ ਗਲਤ ਹੁਕਮਨਾਮਿਆਂ ਨੇ ਸਿੱਖ ਕੌਮ ਨੂੰ ਖੇਰੂ ਖੇਰੂ ਤੇ ਇਸ ਮਹਾਨ ਪੱਦਵੀਆਂ ਦਾ ਸਿੱਖ ਕੌਮ ਦੇ ਦਿਲਾਂ ਵਿੱਚੋ ਸਤਿਕਾਰ ਘਟਾਇਆ ਹੈ ।ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਪੰਥ ਵਿੱਚੋ ਛੇਕਣ ਵਾਲੇ ਜਥੇਦਾਰ ਕੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤ ਤੇ ਪੰਥਕ ਰਹਿਤ ਮਰਯਾਦਾ ਨੂੰ ਆਪ ਮੰਨਦੇ ਹਨ। ਇਹਨਾਂ ਛੇਕਣ ਵਾਲੇ ਜਥੇਦਾਰਾਂ ਵਿੱਚ ਦੋ ਤਖਤਾਂ ਦੇ ਜਥੇਦਾਰ ਤਾਂ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥਕ ਰਹਿਤ ਮਰਯਾਦਾ ਤੋਂ ਇਨਕਾਰੀ ਹਨ, ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਤੋਂ ਮੁਨਕਰ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਨ ਦੇ ਘੋਰ ਅਪਰਾਧੀ ਹਨ । Read more »
ਅਕਾਲ ਤਖਤ ਸਾਹਿਬ ਮਹਾਨ ਹੈ ਮੱਕੜ ਜੀ ਦੂਜਿਆਂ ਵਾਸਤੇ ਤੁਹਾਡੇ ਲਈ ਨਹੀ ਕਿੳਕਿ ਤੁਸੀ ਇਸਦਾ ਅਪਮਾਣ ਕਰਨ ਦਾ ਠੇਕਾ ਲਿਆ ਹੋਇਆ ਹੈ।

ਹਮਬਰਗ 2 ਫਰਵਰੀ (ਅਮਰਜੀਤ ਸਿੰਘ ਸਿਧੂ) ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਵੱਲੋ ਸਿਰਜਤ ਸਿੱਖ ਕੌਮ ਦੀ ਸਰਵੳਚਤ ਸੰਸਥਾ ਹੈ ਸਿੱਖ ਪੰਥ ਦੇ ਧਾਰਮਿਕ ,ਰਾਜਨੀਤਕ ਤੇ ਸਮਾਜਿਕ ਮੱਸਲਿਆ ਨੂੰ ਵੀਚਾਰਨ ਤੇ ਉਹਨਾਂ ਦੇ ਹੱਲ ਲਈ ਅਕਾਲ ਤਖਤ ਸਾਹਿਬ ਜੀ ਸੁਪਰੀਮ ਹੈ । ਇਸ ਦੇ ਸਿਧਾਤਾਂ ਤੇ ਪਹਿਰਾ ਦੇਣ ਵਾਲਾ ਸਰਬਪ੍ਰਮਾਣਤ ਜਥੇਦਾਰ ਸਤਿਕਾਰਯੋਗ ਹੈ । ਹਰ ਸ਼ਰਧਾਵਾਨ ਸਿੱਖ ਲਈ ਪਰ ਕੀ ਇਸ ਤੇ ਕਾਬਜ਼ਧਿਰਾਂ ਵੀ ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲੇ ਕਾਰਨਾਮੇ ਜਾਂ ਗੁਰਮਤਿ ਅਨੁਸਾਰ ਹੀ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ ਜਾਂ ਫਿਰ ਮੈ ਖਾਧਾ ਤਾਂ ਹਲਾਲ ਤੂੰ ਖਾਧਾ ਤਾਂ ਹਰਾਮ ਦੀ ਨੀਤੀ ਤਹਿਤ ਸਿਰਫ ਵਿਰੋਧੀਧਿਰਾਂ ਨੂੰ ਸਬਕ ਸਿਖਾਣ ਲਈ ਹੀ ਇਸ ਮਹਾਨ ਸੰਸਥਾਂ ਦੀਆਂ ਪੱਦਵੀਆਂ ਦੀ ਵਰਤੋ ਕੀਤੀ ਜਾ ਰਿਹੀ ਹੈ । ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸੰਗਤਾਂ ਦੀ ਦਸਾਂ ਨਹੁ ਦੀ ਕਿਰਤ ਕਮਾਈ ਦੇ ਦਸਬੰਧ ਵਾਲੀ ਗੁਰੂ ਦੀ ਗੋਲਕ ਦੇ ਨਾਲ ਮੀਡੀਏ ਵਿੱਚ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ ਇਸ਼ਤਿਹਾਰਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਤੇ ਇਸ ਦੇ ਜਥੇਦਾਰਾਂ ਦੇ ਇਹਨਾਂ ਦੇ ਇਸ਼ਾਰਿਆ ਤੇ ਕੀਤੇ ਪੰਥ ਵਿਰੋਧੀ ਹੁਕਮਾਂ ਨੂੰ ਸਿੱਖ ਪੰਥ ਅੱਖਾਂ ਮੀਟ ਕੇ ਪ੍ਰ੍ਰਵਾਨ ਕਰ ਲੈਣ ਦੇ ਉਪਦੇਸ਼ ਕਰ ਰਹੇ ਹਨ ।
ਜਦੋਂ ਘਰਵਾਲੀ ਨੂੰ ਬੁਰਕਾ ਪਹਿਨਣ ਲਈ ਮਜ਼ਬੂਰ ਕੀਤਾ
ਫਰਾਂਸ 2 ਫਰਵਰੀ (ਸੁਖਵੀਰ ਸਿੰਘ ਸੰਧੂ) ਇਥੋਂ ਦੇ ਇੰਮੀਗ੍ਰੇਸ਼ਨ ਮਨਿਸਟਰ ਮਿ. ਏਰੀਕ ਬੇਸੋਨ ਨੇ ਇਥੇ ਰਹਿ ਰਹੇ ਮਾਰੋਕ ਮੂਲ ਦੇ ਆਦਮੀ ਦੀ ਫਰੈਂਚ ਨੈਸ਼ਨਲਟੀ ਲੈਣ ਲਈ ਦਿੱਤੀ ਹੋਈ ਅਰਜ਼ੀ ਕਂੈਸਲ ਕਰ ਦਿੱਤੀ ਹੈ।ਕਿੳ ਕਿ ਉਹ ਆਪਣੀ ਫਰੈਂਚ ਮੂਲ ਦੀ ਘਰਵਾਲੀ ਨੂੰ ਬੁਰਕਾ ਜਬਰਦਸਤੀ ਪਹਿਨਣ ਲਈ ਮਜ਼ਬੂਰ ਕਰਦਾ ਸੀ।ਜਿਸ ਲਈ ਉਹ ਰਜ਼ਾਮੰਦ ਨਹੀ ਸੀ।ਯਾਦ ਰਹੇ ਕਿ ਹਾਲੇ ਪਿਛਲੇ ਦਿੱਨੀ ਹੀ ਇਥੋਂ ਦੇ ਪਾਰਲੀਮੈਂਟ ਵਿੱਚ ਸਰਕਾਰੀ ਅਦਾਰੇ ਅਤੇ ਹੋਰ ਜਨਤਕ ਥਾਵਾਂ ਉਤੇ ਬੁਰਕਾ ਪਹਿਨਣ ਦੀ ਪਾਬੰਦੀ ਲਾਉਣ ਲਈ ਮਤਾ ਰੱਖਿਆ ਹੋਇਆ ਹੈ।
ਤਖ਼ਤਾਂ ਦੇ ਪੁਜਾਰੀ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਹਨ ਅਤੇ ਮੱਕੜ ਬਾਦਲ ਦੀ ਰਖੈਲ ਵਾਂਗ ਵਿਚਰ ਰਿਹਾ ਹੈ: ਡਾ ਹਰਜਿੰਦਰ ਸਿੰਘ ਦਿਲਗੀਰ
ਲੰਡਨ 2 ਫਰਵਰੀ (ਕਾਬਲ ਸਿੰਘ ਜਰਮਨੀ) ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਹੋਰ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਅਜਿਹਾ ਕਰਨ ਦਾ ਮਤਲਬ ਹੈ ਕਿ ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਵਜੋਂ ਬਿਆਨ ਦੇ ਰਿਹਾ ਹੈ। ਪਰ ਇਸ ਤੋਂ ਇਕ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਕਾਰਵਾਈਆਂ ਅਤੇ ਅਖੌਤੀ ਹੁਕਮਨਾਮਿਆਂ ਦਾ ਫ਼ੈਸਲਾ ਅਵਤਾਰ ਸਿੰਘ ਮੱਕੜ ਹੀ ਕਰਦਾ ਹੈ ਤੇ ਮੱਕੜ ਖ਼ੁਦ ਬਾਦਲ ਤੋਂ ਹਦਾਇਤਾਂ ਲੈਂਦਾ ਹੈ ਅਤੇ ਬਾਦਲ ਆਰ.ਐਸ.ਐਸ. ਤੋਂ। ਉਨ੍ਹਾਂ ਕਿਹਾ ਕਿ ਇਹ ਗ੍ਰੰਥੀ ਧਾਰਮਿਕ ਵੇਸਵਾਵਾਂ ਵਾਂਗ ਵਿਚਰ ਰਹੇ ਹਨ। ਇਹ ਟੁਕੜ-ਬੋਚ ਬੰਦ ਕਮਰਿਆਂ ਵਿਚੋਂ ਨਫ਼ਰਤਨਾਮੇ ਜਾਰੀ ਕਰਦੇ ਹਨ ਤੇ ਪੰਥ ਇਨ੍ਹਾਂ ਦੇ ਪੁਤਲੇ ਸਾੜ ਕੇ ਖੁਲ੍ਹੇ ਮੈਦਾਨ ਵਿਚ ਇਨ੍ਹਾਂ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਗ੍ਰੰਥੀ ਪੂਰਨ ਸਿੰਘ, ਵੇਦਾਂਤੀ ਤੇ ਗੁਰਬਚਨ ਸਿੰਘ ਨੇ ਬਾਦਲ ਵਿਰੋਧੀਆਂ ਨਾਲ ਹਮੇਸ਼ਾ ਧਾਰਮਿਕ ਮਾਫ਼ੀਆ ਗੈਂਗ ਦੇ ਗੁੰਡੇ ਮੁਖੀਆਂ ਵਾਂਗ ਵਤੀਰਾ ਕੀਤਾ ਹੈ। Read more »
…..ਜਦੋਂ ਆਸ਼ਕ-ਮਸ਼ੂਕ ਦੇ ਪਈ ਗਿਦੜ ਕੁਟ, ਕੁਟ ਪੈਂਦੀ ’ਚ ਸਾਮਾਨ ਛਡ ਕੇ ਦੌੜੇ
ਜਗਰਾਓਂ 2 ਫਰਵਰੀ (ਤੇਜਿੰਦਰ ਸਿੰਘ) ਸਥਾਨਕ ਅੱਡਾ ਰਾਏਕੋਟ ਦੇ ਨਜ਼ਦੀਕ ਮੁਹਲਾ ਕਬੀਰ ਨਗਰ ਵਿਖੇ ਉਸ ਸਮੇਂ ਹੋ-ਹੱਲਾ ਮੱਚ ਗਿਆ ਜਦੋਂ ਘਰ ਦੇ ਮਾਲਕ ਵਲੋਂ ਉਸਦੇ ਘਰ ਆਏ ਦੋ ਵਿਅਕਤੀਆਂ ਅਤੇ ਇਕ ਔਰਤ ਨੂੰ ਕੁਟਾਪਾ ਚਾੜ ਦਿੱਤਾ ਅਤੇ ਇਸ ਕੁੱਟ-ਕੁਟਾਪੇ ’ਚ ਪੈਂਦੇ ਚੀਕ ਚਿਹਾੜਾ ਦੌਰਾਨ ਹੀ ਉਥੇ ਆਏ ਵਿਅਕਤੀ ਅਤੇ ਔਰਤ ਆਪਣਾ ਮੋਬਾਈਲ ਫੋਨ , ਜੈਕਟ ਅਤੇ ਸਾਈਕਲ ਛੱਡ ਕੇ ਫਰਾਰ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਤੇ ਘਰ ਦੇ ਮਾਲਕ ਮੰਗਾ ਸਿੰਘ ਵਲੋਂ ਦਸੇ ਅਨੁਸਾਰ ਅੱਜ ਜਦੋਂ ਉਹ ਸਵੇਰੇ ਘਰੋਂ ਬਾਹਰ ਸੀ ਤਾਂ ਉਸਦੀ ਪਤਨੀ ਘਰ ਨਹੀਂ ਸੀ ਅਤੇ ਬੱਚੇ ਸਕੂਲ ਪੜਣ ਲਈ ਗਏ ਹੋਏ ਸਨ। ਘਰ ਵਿਚ ਉਸਦਾ ਬਾਪ ਇੱਕਲਾ ਸੀ। ਜਿਸਦੀ ਨਜ਼ਰ ਘੱਟ ਹੈ। ਉਸਦੇ ਬਾਪ ਦੀ ਜਾਣ ਪਛਾਣ ਵਾਲਾ ਪਿੰਡ ਮਲਕ ਦਾ ਇਕ ਵਿਅਕਤੀ ਆਪਣੇ ਨਾਲ ਇਕ ਹੋਰ ਵਿਅਕਤੀ ਅਤੇ ਔਰਤ ਨੂੰ ਨਾਲ ਲੈ ਕੇ ਉਨਾਂ ਦੇ ਘਰ ਆ ਗਿਆ ਅਤੇ ਉਸਦੇ ਬਾਪ ਨੂੰ ਕਿਹਾ ਕਿ ਤੈਨੂੰ ਮਿਲਣ ਲਈ ਆਏ ਹਾਂ। Read more »
ਐਡੀ ਕੀ ਜੇ —-ਸਕੂਲ ਵਿੱਚ ਸੱਪ ਆ ਗਿਆ ?
ਜਗਰਾਓ 2 ਫਰਵਰੀ ( ਤੇਜਿੰਦਰ ਸਿੰਘ ਚੱਢਾ ) ਅੱਜ ਜਗਰਾਓ ਦੇ ਸਰਕਾਰੀ ਪ੍ਰਾਈਮਰੀ ਸਕੂਲ ਬੇਸਿਕ ਵਿੱਚ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਅਚਾਨਕ ਵੱਖ ਵੱਖ ਅਖਵਾਰਾਂ ਅਤੇ ਚੈਨਲਾਂ ਦੇ ਪੱਤਰਕਾਰ ਅਚਾਨਕ ਇਸ ਸਕੂਲ ਵਿੱਚ ਪਹੁੰਚ ਗਏ । ਸਹਿਰ ਨਿਵਾਸੀ ਅਤੇ ਦੁਕਾਨਦਾਰ ਸੋਚਣ ਲੱਗੇ ਕਿ ਸਾਇਦ ਇਸ ਸਕੂਲ ਦੀ ਕਿਸੇ ਵੱਡੇ ਅਫਸਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿਉਕਿ ਇਸ ਸਕੂਲ ਦੇ ਬਿਲਕੁਲ ਨਾਲ ਹੀ ਬੀ,ਪੀ,ਈ,ਓ ਦਾ ਦਫਤਰ ਹੈ । ਕਾਫੀ ਸਮੇਂ ਬਾਅਦ ਜਦੋਂ ਪੱਤਰਕਾਰ ਵਾਪਿਸ ਮੁੜਨ ਲੱਗੇ ਤਾਂ ਇੱਕ ਵਿਅਕਤੀ ਨੇ ਪੁੱਛ ਹੀ ਲਿਆਂ ਕਿ ਭਾਈ ਲੱਗਦਾ ਕਿ ਡੀ,ਜੀ,ਐਸ ਈ ਚੈਕਿੰਗ ਤੇ ਆਇਆ ਹੈ ,ਤਾਂ ਪੱਤਰਕਾਰਾਂ ਨੇ ਕਿਹਾ ਨਹੀਂ ਭਾਈ ਕੋਈ ਚੈਕਿੰਗ ਤੇ ਨਹੀਂ ਆਇਆ ਇਹ ਤਾਂ ਸਕੂਲ ਵਿੱਚ ਕਾਲਾ ਨਾਗ ਆ ਗਿਆ ਸੀ । ਜਿਕਰ ਯੋਗ ਹੈ ਕਿ ਸਕੂਲ ਦੇ ਪਿਛਲੇ ਪਾਸੇ ਕਈ ਕਮਰੇ ਜੋ ਕਿ ਵਰਤੋਂ ਦੇ ਯੋਗ ਨਹੀ ਹਨ ਅਤੇ ਕਾਫੀ ਸਮੇਂ ਤੋਂ ਬੰਦ ਹੀ ਪਏ ਹਨ ਅਤੇ ਖਾਲੀ ਪਈ ਜਗ੍ਹਾ ਵਿੱਚ ਘਾਹ ਫੂਸ ਅਤੇ ਬੂਟੀ ਉੱਗੀ ਹੋਈ ਹੈ ਅਤੇ ਇਸ ਤਰਾਂ ਦੀਆਂ ਕਈ ਘਟਨਾਂਵਾਂ ਵਾਪਰ ਜਾਂਦੀਆਂ ਹਨ । ਸੱਪ ਨੂੰ ਮੌਕੇ ਤੇ ਹਾਜਿਰ ਅਧਿਆਪਕਾਂ ਨੇ ਮਾਰ ਦਿੱਤਾ ਪ੍ਰੰਤੂ ਵੱਖ ਵੱਖ ਚੈਨਲਾਂ ਤੇ ਅਖਵਾਰਾਂ ਵਿੱਚ ਛਾਪਣ ਲਈ ਮਰੇ ਸੱਪ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਏ ਜਾ ਰਹੇ ਸਨ ।
ਅਕਾਲੀ ਦਲ ਬਾਦਲ ਕਿਸੇ ਪਾਰਟੀ ਦਾ ਨਾਮ ਨਹੀ ਸਿਰਫ ਇੱਕ ਪਰਿਵਾਰ ਦਾ ਨਾਮ

ਜਗਰਾਉ 2ਫਰਵਰੀ (ਤੇਜਿੰਦਰ ਸਿੰਘ ਚੱਢਾ) ਪੰਜਾਬ ਵਿੱਚ ਵੱਧ ਰਹੀ ਬੇਰੁਜਗਾਰੀ ਦਾ ਜੇ ਕੋਈ ਹੱਲ ਨਾ ਹੋਇਆ ਤਾ ਨੋਜਵਾਨ ਪੀੜੀ ਗਲਤ ਰੱਸਤਿਆ ਤੇ ਪੈ ਸਕਦੀ ਹੈ ਇਹਨਾ ਸਬਦਾ ਦਾ ਪ੍ਰਗਟਾਵਾ ਕਾਗਰਸ ਯੂਥ ਵਿੰਗ ਪੰਜਾਬ ਦੇ ਜਰਨਲ ਸਕੱਤਰ ਅਤੇ ਲੈਡ ਮਾਰਗੇਜ ਬੈਕ ਨਿਹਾਲਸਿੰਘ ਵਾਲਾ ਦੇ ਡਾਇਰੈਕਟਰ ਸ ਕਮਲਜੀਤ ਸਿੰਘ ਬਰਾੜ ਨੇ ਇਥੋ ਨੇੜੇ ਪਿੰਡ ਰਸੂਲਪੁਰ(ਮੱਲਾ)ਵਿਖੇ ਪ੍ਰਧਾਂਨ ਦਲਜੀਤ ਸਿੰਘ ਦੇ ਗ੍ਰਹਿ ਵਿੱਚ ਇੱਕ ਧਾਰਮਿਕ ਸਮਾਗਮ ਚ ਕੀਤਾ ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦਾ ਹੀ ਹਰ ਸਮੇ ਫਿਕਰ ਰਹਿੰਦਾ ਹੈ ਕਿਉਕੇ ਉਹਨਾ ਦਾ ਮੁੱਖ ਕਾਰਣ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਬਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਠਾਉਣਾ ਹੀ ਹੈ Read more »
ਲੋਕ ਗਾਇਕ ਗੁਰਦਾਸ ਮਾਨ ਅਤੇ ਪੰਜਾਬੀ ਫਿਲਮੀ ਨਾਇਕ ਗੁਗੂ ਗਿਲ ਨੇ ਕੀਤਾ ਲੋਕਾਂ ਦਾ ਮਨੋਰੰਜਨ
ਕੈਪਸ਼ਨ : ਲੋਕ ਗਾਇਕ ਗੁਰਦਾਸ ਮਾਨ ਆਪਣੇ ਪ੍ਰਸਿੱਧ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ।
ਕਪੂਰਥਲਾ 2 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ/ਬਾਵਾ) ਪੰਜਾਬੀ ਫਿਲਮਾਂ ਦੇ ਨਾਇਕ ਗੁਗੂ ਗਿਲ ਨੇ ਜਦੋਂ ਖੁੱਲੀ ਜੀਪ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਦਰਸ਼ਨ ਦੇ ਲਈ ਰਾਉਂਡ ਲਗਾਈਆਂ ਤਾਂ ਲੋਕਾਂ ਨੇ ਤਾਲੀਆਂ ਮਾਰ ਕੇ ਉਸਦਾ ਸਵਾਗਤ ਕੀਤਾ। ਉ¤ਥੇ ਗੁਗੂ ਗਿਲ ਨੇ ਜੀਪ ਵਿੱਚ ਹੀ ਆਪਣੀ ਹਿੱਟ ਪੰਜਾਬੀ ਫਿਲਮਾਂ ਦੇ ਡਾਏਲਾਗ ਪ੍ਰੇਸ਼ ਕਰਕੇ ਆਪਣੀ ਜਿੰਦਾਂ ਦਿਲੀ ਦੀ ਮਿਸਾਲ ਦਿੱਤੀ। ਇਸ ਤਰ੍ਹਾਂ ਜਦੋਂ ਲੋਕਾਂ ਦੇ ਦਿਲਾਂ ਦੀ ਧੜਕਣ ਗੁਰਦਾਸ ਮਾਨ ਜਦੋਂ ਸਟੇਜ ਤੇ ਪਹੁੰਚੇ ਤਾਂ ਲੋਕਾਂ ਨੇ ਸੁਰੱਖਿਆਂ ਕਰਮਚਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸਟੇਜ ਵੱਲ ਆ ਗਏ। ਗੁਰਦਾਸ ਮਾਨ ਨੇ ਲੋਕਾਂ ਦੀ ਮੁਹੱਬਤ ਨੂੰ ਦੇਖਦੇ ਹੋਏ ਨਮ ਅੱਖਾਂ ਤੋਂ ਜਜਬਾਤੀ ਹੋਏ ਗੁਰਦਾਸ ਮਾਨ ਨੇ ਜਦੋਂ ਬਿਨਾਂ ਬੋਲੇ ਹੀ ਲੋਕਾਂ ਦੀ ਮੁਹੱਬਤ ਦਾ ਸਵਾਗਤ ਕੀਤਾ ਤਾਂ ਲੋਕਾਂ ਨੇ ਦੇਰ ਰਾਤ ਤੱਕ ਗੁਰਦਾਸ ਮਾਨ ਨੂੰ ਸੁਣਨ ਦਾ ਫੈਸਲਾ ਕਰ ਲਿਆਂ ਹੋਵੇ। ਗੁਰਦਾਸ ਮਾਨ ਨੇ ‘ਮੇਰੀ ਰਖੋ ਲਾਜ’ ਧਾਰਮਿਕ ਗੀਤ ਦੇ ਬਾਅਦ ਵੀ ਧਾਰਮਿਕ ਗੀਤਾਂ ’ਚ ਸਭਿਆਚਾਰਕ ਅਤੇ ਸੁਫੀਆਨਾ ਗੀਤਾਂ ਦੀ ਝੜੀ ਲਗਾ ਦਿੱਤੀ। Read more »
ਸਮਾਜਿਕ ਕੁਰੀਤੀਆਂ ਤਹਿਤ ”ਬੱਲੇ ਨੀ ਪੰਜਾਬੀਏ” ਕਿਤਾਬ ਸ: ਹਰਿੰਦਰ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ ਨੂੰ ਭੇਟ ਕੀਤੀ

ਜਗਰਾੳ2ਫਰਵਰੀ (ਤੇਜਿੰਦਰ ਸਿੰਘ ਚੱਢਾ,ਮਨਦੀਪ ਬਦੇਸਾ) ਸ੍ਰੀ ਹਰਿੰਦਰ ਸਿੰਘ ਚਾਹਲ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ (ਦਿਹਾਤੀ) ਵੱਲੋ ਨਸ਼ਿਆਂ ਦੇ ਖਾਤਮੇ ਲਈ ਚਲਾਈ ”ਜਾਗੋ” ਮੁਹਿੰਮ ਨੂੰ ਦਿਨ ਪ੍ਰਤੀ ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੀ ਲੜ੍ਹੀ ਤਹਿਤ ਇਸ ਮੁਹਿੰਮ ਤੋ ਪ੍ਰਭਾਵਿਤ ਹੋ ਕੇ ਉਘੇ ਲੇਖਕ ਬਲਿਹਾਰ ਗੋਬਿੰਦਗੜ੍ਹੀਆ ਵੱਲੋ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਤਹਿਤ ”ਬੱਲੇ ਨੀ ਪੰਜਾਬੀਏ” ਦੇ ਸਿਰਲੇਖ ਅਧੀਨ ਇਕ ਕਿਤਾਬ ਲਿਖੀ ਗਈ ਹੈ, ਲੇਖਕ ਵੱਲੋ ਇਹ ਕਿਤਾਬ ਅੱਜ ਸ: ਹਰਿੰਦਰ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ ਨੂੰ ਭੇਟ ਕੀਤੀ ਗਈ। ਜਿਸਤੇ ਐਸ.ਐਸ.ਪੀ ਸਾਹਿਬ ਵੱਲੋ ਲੇਖਕ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਇੰਟਰਨੈਸ਼ਨਲ ਪੰਜਾਬੀ ਗਾਇਕ/ਫਿਲਮੀ ਐਕਟਰ ਹਰਭਜਨ ਮਾਨ, ਸ੍ਰੀ ਗੁਰਪ੍ਰੀਤ ਸਿੰਘ ਤੂਰ, ਪੁਲਿਸ ਕਪਤਾਨ (ਸਥਾਨਿਕ) ਲੁਧਿਆਣਾ (ਦਿਹਾਤੀ) ਵਿਸ਼ੇਸ਼ ਤੌਰ ਤੇ ਹਾਜਰ ਸਨ।
ਸ਼ਹੀਦ ਬਾਬਾ ਦੀਪ ਸਿੰਘ 6ਵੇਂ ਕਬੱਡੀ ਗੋਲਡ ਕੱਪ ਤੇ ਮੀਰੀ ਪੀਰੀ ਕਲੱਬ ਨੇ ਕੀਤਾ ਕਬਜਾ
ਕੈਪਸ਼ਨ : ਟੂਰਨਾਮੈਂਟ ਦੇ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਅਤੇ ਮੌਜੂਦਾ ਵਿਧਾਇਕ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਕਮਲਜੀਤ ਸਿੰਘ ਲਾਲੀ, ਸਾਬਕਾ ਮੰਤਰੀ ਗੁਲਜਾਰ ਸਿੰਘ, ਸਾਬਕਾ ਮੰਤਰੀ ਜਗਜੀਤ ਸਿੰਘ ਅਤੇ ਸਾਬਕਾ ਐਮਪੀ ਰਾਣਾ ਗੁਰਜੀਤ ਸਿੰਘ, ਜਰਨੈਲ ਸਿੰਘ ਮੈਰੀਪੁਰ ਖੁੱਲੀ ਜੀਪ ਵਿੱਚ
ਕਪੂਰਥਲਾ 2 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ/ਕਾਲੀਆ) ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਇਆ ਗਿਆ 6ਵਾਂ ਕਬੱਡੀ ਗੋਲਡ ਕੱਪ ਆਪਣੀ ਯਾਦਾਂ ਨੂੰ ਛੱਡਦਾ ਹੋਇਆ ਦੋਆਬਾ ਖੇਤਰ ਵਿੱਚ ਸੱਭ ਤੋਂ ਵੱਡਾ ਕਬੱਡੀ ਮਹਾਂ ਕੁੰਬ ਸਾਬਿਤ ਹੋਇਆ। ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਖੇਡ ਪ੍ਰੇਮਿਆਂ ਦੇ ਸੈਲਾਬ ਨੇ ਸਟੇਡੀਅਮ ਨੂੰ ਛੋਟਾ ਕਰ ਦਿੱਤਾ। Read more »
ਗੰਦੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਕੀਤਾ ਜਾਵੇ

ਜਗਰਾਉ2ਫਰਵਰੀ (ਤੇਜਿੰਦਰ ਸਿੰਘ ਚੱਢਾ) ਪਿਛਲੇ ਕਈ ਸਾਲਾਂ ਤੋ਼ ਸੀਵਰੇਜ ਦੇ ਗੰਦੇ ਪਾਣੀ ਚ ਰਹਿਣ ਲਈ ਮਜਬੂਰ ਹਨ ਜਗਰਾਓ ਦੇ ਵਾਰਡ ਨੰ 14 ਦੇ ਮਹੁੱਲਾ ਕੁੱਕੜ ਬਜਾਰ ਨੇੜੇ ਪੱਠਿਆ ਦੀ ਟਾਲ ਵਾਲੀ ਗਲੀ ਦੇ ਨਿਵਾਸੀ । ਇਸ ਸੀਵੇਰਜ ਦੀ ਸਮੱਸਿਆ ਸਬੰਧੀ ਵਿਧਵਾ ਦਰਸਨ ਕੋਰ ਦਰਸੋ ਅਤੇ ਕੁਲਦੀਪ ਕੋਰ ਨੇ ਦੱਸਿਆ ਕਿ ਸਾਡੀ ਗਲੀ ਵਿੱਚ ਪਿ਼ਛਲੇ ਕਈ ਸਾਲਾਂ ਤੋ ਸੀਵਰੇਜ ਦਾ ਗੰਦਾ ਪਾਣੀ ਘਰਾ ਦੇ ਅੱਗੇ ਗਲੀ ਵਿੱਚ ਖੜਾ ਰਹਿੰਦਾ ਹੈ ।ਉਹਨਾ ਦੱਸਿਆ ਕਿ ਕਈ ਵਾਰ ਸਾਡੇ ਰਿਸਤੇਦਾਰ ਵੀ ਇਸ ਗੰਦੇ ਪਾਣੀ ਵਿੱਚ ਡਿੱਗ ਚੁੱਕੇ ਹਨ ਇਸ ਮੋਕੇ ਦਰਸਨ ਕੋਰ ਨੇ ਦੱਸਿਆ ਕਿ ਇਸ ਗੰਦੇ ਪਾਣੀ ਨਾਲ ਮੇਰੇ ਦੋਵੇ ਪੈਰ ਵੀ ਖਰਾਬ ਹੋ ਗਏ ਸਨ ਅਤੇ ਸਾਡੀ ਗਲੀ ਵਿੱਚੋ ਬਦਬੂ ਆਉਣ ਕਾਰਣ ਅਸੀ ਤਕਰੀਬਨ ਸਾਰੀ ਗਲੀ ਵਾਲੇ ਬੀਮਾਰ ਹੀ ਰਹਿੰਦੇ ਹਾ Read more »
ਅਕਾਲੀ ਦਲ ਲੌਂਗੋਵਾਲ : ਸਪੱਸ਼ਟ ਨੀਤੀ ਬਿਨਾਂ ਗੁਜ਼ਾਰਾ ਨਹੀਂ
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਜਦੋਂ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਲੌਂਗੋਵਾਲ ਦਾ ਪੁਨਰ ਸੁਰਜੀਤੀਕਰਨ ਕੀਤਾ ਗਿਆ ਸੀ ਤਾਂ ਰਾਜਸੀ ਹਲਕਿਆਂ ਵਿਚ ਇਕ ਨਵਾਂ ਉਬਾਲ ਆਉਣ ਦੇ ਕਿਆਫ਼ੇ ਲਗਾਏ ਗਏ ਸਨ। ਸਿੱਖ ਸਿਆਸਤ ਨਾਲ ਸਬੰਧ ਰੱਖਣ ਵਾਲੇ ਆਮ ਲੋਕਾਂ ਨੂੰ ਇਕ ਨਵੀਂ ਆਸ ਦੀ ਕਿਰਨ ਇਸ ਅਕਾਲੀ ਦਲ ਤੋਂ ਇਸ ਕਰਕੇ ਵੀ ਵਧੇਰੇ ਸੀ ਕਿਉਂਕਿ ਇਸ ਦਲ ਦੇ ਬਹੁਤੇ ਆਗੂ ਵੱਡੀ ਉਮਰ ਦੇ ਹੋਣ ਕਰਕੇ ਪੂਰੀ ਜ਼ਿੰਦਗੀ ਅਕਾਲੀ ਦਲ ਵਿਚ ਵਿਚਰੇ ਹੋਏ ਹੋਣ ਕਰਕੇ ਰਾਜਨੀਤੀ ਪਾਸੇ ਦੇ ਖਿਡਾਰੀ ਹਨ। ਬਹੁਤ ਹੀ ਜ਼ਿਆਦਾ ਗਰਮੀ ਦੇ ਦਿਨਾਂ ਵਿਚ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਹੀ ਲਗਾਈ ਗਈ ਸਟੇਜ਼ ’ਤੇ ਖੁਦ ਅਕਾਲੀ ਦਲ ਲੌਂਗੋਵਾਲ ਦੇ ਨੇਤਾਵਾਂ ਦੀ ਆਸ ਤੋਂ ਵੱਧ ਇਕੱਠ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਸਵੇਰ ਦੀ ਆਸ ਆਖਿਆ ਗਿਆ। ਇਸ ਪੁਨਰ ਸੁਰਜੀਤੀ ਸਮਾਗਮ ਵਿਚ ਨੇਤਾਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਕਾਲੀ ਦਲ (ਬਾਦਲ) ਨੇ ਕਿਉਂਕਿ ਸਿੱਖ ਰਵਾਇਤਾਂ ਨੂੰ ਖਤਮ ਕਰ ਦਿੱਤਾ ਹੈ ਇਸ ਲਈ ਅਸਲੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਅਤਿਅੰਤ ਲੋੜ ਸੀ ਇਸ ਲਈ ਸਿੱਖ ਦਰਦਮੰਦਾਂ ਨੂੰ ਇਕ ਸਟੇਜ਼ ਅਤੇ ਝੰਡੇ ਹੇਠ ਇਕੱਠੇ ਹੋ ਕੇ ਬਾਦਲ ਦਲ ਦੇ ਕਬਜ਼ੇ ਹੇਠੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੱਢਣ ਲਈ ਅਕਾਲੀ ਦਲ ਲੌਂਗੋਵਾਲ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸਮੇਂ ਲੌਂਗੋਵਾਲ ਅਕਾਲੀਦਲ ਦਾ ਹਸ਼ਰ ਦੇਖ ਕੇ ਸਿੱਖ ਸਿਧਾਂਤਾਂ ਨੂੰ ਪ੍ਰਣਾਏ ਸਿੱਖਾਂ ਦੀਆਂ ਆਸਾਂ ਨੂੰ ਪਿਆ ਬੂਰ ਫੁੱਲ ਬਣਨ ਤੋਂ ਪਹਿਲਾਂ ਹੀ ਅਧਰੰਗਿਆ ਗਿਆ ਪ੍ਰਤੀਤ ਹੁੰਦਾ ਦਿਖਾਈ ਦੇ ਰਿਹਾ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਆਧੀ ਸੁਖਦੇਵ ਸਿੰਘ ਢੀਂਡਸਾ ਦੀ ਹਾਰ ਦੇ ਕਾਰਨਾਂ ਵਿਚ ਬਰਨਾਲਾ ਗਰੁੱਪ ਨੂੰ ਜ਼ਿੰਮੇਵਾਰ ਦੱਸ ਕੇ ਸੁਰਜੀਤ ਸਿੰਘ ਬਰਨਾਲਾ ਦੇ ਬੇਟੇ ਗਗਨਜੀਤ ਨੂੰ ਅਕਾਲੀ ਦਲ ਵਿਚੋਂ ਛਾਂਗ ਦਿੱਤਾ ਗਿਆ ਸੀ। ਜਿਸ ਤਰ੍ਹਾਂ ਕਿ ਸਿਆਸਤ ਵਿਚ ਹੁੰਦਾ ਹੀ ਆਇਆ ਹੈ। Read more »






