ੳਸਲੋ ਦੇ ਮਸ਼ਹੂਰ ਉਪਰਾ ਹਾਊਸ ਚ ਪੰਜਾਬੀ ਸਟੇਜ ਸ਼ੋ ਦਰਪਣ ਪੰਜਾਬ ਦਾ ਖੇਡਿਆ ਗਿਆ।

ੳਸਲੋ 3 ਫਰਵਰੀ (ਰੁਪਿੰਦਰ ਢਿੱਲੋ ਮੋਗਾ) ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਤੇ ਦੂ ਸਤੂਰੇ ਵਰਦਨ(ਦਾ ਗ੍ਰੇਟ ਵਰਲਡ) ਨਾਰਵੀਜਿਅਨ ਸੰਸਥਾ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀਆ ਦੀ ਪਹਿਲੀ ਪੀੜੀ ਦੇ ਜੀਵਨ ਸ਼ੈਲੀ ਤੇ ਆਧਾਰਿਤ ਨਾਟਕ ਦਰਪਣ ਪੰਜਾਬ ਦਾ ੳਸਲੋ ਦੇ ਮਸਹੂਰ ਉਪਰਾ ਹਾਊਸ ਚ ਖੇਡਿਆ ਗਿਆ।ਦੋ ਦਿਨ ਚੱਲੇ ਇਸ ਸਟੇਜ ਸ਼ੋ ਦਾ ਆਨੰਦ ਭਾਰੀ ਸੰਖਿਆ ਚ ਨਾਰਵੀਜਅਨ ਅਤੇ ਭਾਰਤੀ ਦਰਸ਼ਕਾ ਨੇ ਮਾਣਿਆ। ਨਾਰਵੇ ਵਿੱਚ ਭਾਰਤੀ ਰਾਜਦੂਤ ਸ੍ਰੀ ਬਨਬੀਤ ਏ ਰਾਏ ਨੇ ਸ਼ਾਮਾ ਰੋਸ਼ਨ ਕਰ ਸ਼ੋ ਦਾ ਮਹੂਰਤ ਕੀਤਾ। ਦਰਪਣ ਪੰਜਾਬ ਦਾ ਦੀ ਕਹਾਣੀ ਆਮ ਇੱਕ ਪ੍ਰਵਾਸੀ ਪੰਜਾਬੀ ਦੀ ਕਹਾਣੀ ਜਾਪਦੀ ਹੈ ਜੋ ਚੰਗੇ ਭੱਵਖ ਲਈ ਵਿਦੇਸ਼ ਆਉਦਾ ਹੈ, ਵਿਦੇਸ਼ ਦੀ ਚੰਗੀ ਜਿੰਦਗੀ ਅਤੇ ਆਰਥਿਕ ਪੱਖੋ ਹੋਲਾ ਮਹਿਸੂਸ ਕਰਦਾ ਹੋਇਆ ਇਹੀ ਸੋਚਦਾ ਹੈ ਕਿ ਇੱਕ ਵਾਰ ਬਾਕੀ ਭੈਣ ਭਰਾਂਵਾ ਦੋਸਤ ਮਿੱਤਰਾ ਨੂੰ ਸੈਟ ਕਰ ਕੁੱਝ ਸਾਲਾ ਚ ਵਾਪਸ ਪੰਜਾਬ ਮੁੜ ਆਵੇਗਾ ਪਰ ਇਹ ਸੋਚਦੇ ਸੋਚਦੇ ਧੀ ਪੁੱਤ ਜਵਾਨ ਹੋ ਜਾਦੇ ਹਨ। Read more »
ਚਰਚ ਆਫ ਸਾਇਸਟੋਲੋਜੀ ਵਿਚ ਸਿੱਖਾ ਦਾ ਸਨਮਾਨ

ਬੈਲਜੀਅਮ 3 ਫਰਵਰੀ ( ਹਰਚਰਨ ਸਿੰਘ ਢਿੱਲ੍ਹੋ) ਪਿਛਲੇ ਦਿਨੀ ਛਨੀਚਰਵਾਰ ਨੂੰ ਬੈਲਜੀਅਮ ਦੀ ਰਾਜਧਾਨੀ ਬਰੁਸਲ ਵਿਚ ਪਿਛਲੇ ਸੱਠ ਕੁ ਸਾਲ ਤੋ ਮਿਸਟਰ ਐਲ.ਰੌਨ.ਹੂਬਾਰਡ ਵਲੋ ਨਵੇ ਬਣੇ ਧਰਮ ਚਰਚ ਆਫ ਸਾਇਸਟੋਲੋਜੀ ਵਾਲੇ ਜੋ ਸਿਖਾਂ ਨਾਲ ਕਾਫੀ ਸਮੇ ਤੋ ਨੇੜਤਾ ਰੱਖਦੇ ਹਨ ਕਈ ਵਾਰ ਅਪਣੇ ਧਾਰਮਿਕ ਪ੍ਰੋਗਰਾਮਾ ਤੇ ਸਿੱਖ ਭਾਈਚਾਰੇ ਨੂੰ ਬੁਲਾ ਕੇ ਖੁਸ਼ੀ ਮਹਿਸੂਸ ਕਰਦੇ ਹਨ, ਕਈ ਵਾਰ ਗੁਰੂਘਰ ਚ ਹਿਉਮਨ ਰਾਈਟਸ ਤੇ ਫਿਲਮ ਵੀ ਦਿਖਾ ਚੁੱਕੇ ਹਨ ਇਸ ਵਾਰ ਵੀ ਉਚੇਚੇ ਤੌਰ ਤੇ ਬਰੁਸਲ ਦੇ ਗੁਰੂਘਰ ਪਹੁੰਚ ਕੇ ਸਿੱਖ ਭਾਈਚਾਰੇ ਨੂੰ ਆਪਣੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ, ਜਿਸ ਨੂੰ ਸਿਰ ਮੱਥੇ ਮੰਨਦੇ ਹੋਏ ਬਰੁਸਲ ਗੁਰੂਘਰ ਦੇ ਕਮੇਟੀ ਮੈਬਰ ਹਰ ਸਾਲ ਦੀ ਤਰ੍ਹਾਂ ਇਸ ਪ੍ਰੋਗਰਾਮ ਵਿਚ ਪਹੁੰਚੇ ਜਿਸ ਵਿਚ ਗੁਰੂਘਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜਥੇਦਾਰ ,ਗੁਰੂਘਰ ਦੇ ਵਜੀਰ ਭਾਈ ਬਚਿਤਰ ਸਿੰਘ ਤੇ ਦੋ ਹੋਰ ਸੇਵਾਦਾਰ , ਅਤੇ ਸਿਖ ਭਾਈਚਾਰੇ ਦੇ ਅਣਥੱਕ ਸੇਵਾਦਾਰ ਭਾਈ ਜਗਦੀਸ਼ ਸਿੰਘ ਭੂਰਾ ਅਤੇ ਉਹਨਾਂ ਦੇ ਦੋਨੋ ਭਚੰਗੀ ਮਨਜੋਤ ਸਿੰਘ ਤੇ ਹਰਜੋਤ ਸਿੰਘ ਅਤੇ ਸ੍ਰ ਹਰਚਰਨ ਸਿੰਘ ਢਿਲ੍ਹੋ ਪਹੁੰਚੇ,
ਪਾਕਿ ‘ਚ ਅਮਰੀਕੀ ਡਰੋਨ ਹਮਲੇ ‘ਚ 29 ਹਲਾਕ
ਪੇਸ਼ਾਵਰ 3 ਫਰਵਰੀ (ਪ.ਪ) ਅਮਰੀਕਾ ਦੇ ਜਾਸੂਸੀ ਜਹਾਜ਼ਾਂ ਨੇ ਮੰਗਲਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਦਿਆਂ ਪਾਕਿਸਤਾਨ ਵਿੱਚ ਉਤਰੀ ਵਜੀਰਿਸਤਾਨ ਦੇ ਦੱਤਖਲ ਤਹਿਸੀਲ ਦੇ ਵੱਖ-ਵੱਖ ਇਲਾਕਿਆਂ ਵਿੱਚ 18 ਮਿਜ਼ਾਇਲਾਂ ਦਾਗੀਆਂ । ਇਸ ਵਿੱਚ ਅੱਤਵਾਦੀਆਂ ਸਮੇਤ 29 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਅਖ਼ਬਾਰ ਅਨੁਸਾਰ ਉਤਰੀ ਵਜੀਰਿਸਤਾਨ ਦੇ ਮੁੱਖ ਸ਼ਹਿਰ ਮਿਰਾਮਸ਼ਾਹ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ 9 ਜਾਸੂਸੀ ਜਹਾਜ਼ਾਂ ਨੇ 18 ਮਿਜ਼ਾਇਲਾਂ ਦਾਗੀਆਂ ਜਿਸ ਵਿੱਚ 29 ਲੋਕ ਮਾਰੇ ਗਏ। ਅਧਿਕਾਰੀਆਂ ਅਨੁਸਾਰ ਇਸ ਤਹਿਸੀਲ ਦੇ ਦੀਗਨ ਪਿੰਡ ਵਿੱਚ ਸਭ ਤੋਂ ਜ਼ਿਆਦਾ ਕਰੀਬ 8 ਮਿਜ਼ਾਇਲਾਂ ਦਾਗੀਆਂ ਗਈਆਂ। ਇਹ ਪਿੰਡ ਤਾਲਿਬਾਨੀ ਅੱਤਵਾਦੀਆਂ ਦਾ ਮੁੱਖ ਅੱਡਾ ਹੈ। ਹਾਲੇ ਇੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਵਿੱਚ ਕਿੰਨੇ ਅੱਤਵਾਦੀ ਸ਼ਾਮਲ ਹਨ।
ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ 13ਵੇਂ ਮੇਲੇ ਵਿੱਚ ਕਰਵਾਈ ਗਈ ‘ਪੰਜਾਬਣ ਮੁਟਿਆਰ’ ਪ੍ਰਤੀਯੋਗਿਤਾ
ਕੈਪਸ਼ਨ : ਡਾ. ਹਮਦਰਦ ਮੇਲੇ ਵਿੱਚ ਹੋਈ ਪ੍ਰਤੀਯੋਗਿਤਾ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਪੰਜਾਬਣ ਮੁਟਿਆਰਾਂ, ਪੰਜਾਬਣ ਮੁਟਿਆਰ ਦਾ ਖਿਤਾਬ ਕਪੂਰਥਲਾ ਦੀ ਨਵਨੀਤ ਨੂੰ
ਲੋਕ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਨੂੰ ਕੀਤਾ ਡਾ. ਸਾਧੂ ਸਿੰਘ ਹਮਦਰਦ ਅਵਾਰਡ,
ਕਪੂਰਥਲਾ 3 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਪੰਜਾਬੀ ਸਭਿਆਚਾਰ ਪਿੜ ਪੰਜਾਬ ਵਲੋਂ ਵਿਰਸਾ ਵਿਹਾਰ ਕੇਂਦਰ ਵਿੱਚ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ 13ਵੇਂ ਮੇਲੇ ਵਿੱਚ ਕਰਵਾਈ ਗਈ ‘ਪੰਜਾਬਣ ਮੁਟਿਆਰ’ ਪ੍ਰਤੀਯੋਗਿਤਾ ਵਿੱਚ ਪ੍ਰਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਈ 76 ਮੁਟਿਆਰਾਂ ਵਿੱਚੋਂ ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬਣ ਮੁਟਿਆਰ ਦਾ ਖਿਤਾਬ ਪ੍ਰਾਪਤ ਕਰਕੇ ਸੋਨੇ ਦੀ ਸਗੀ ਨੂੰ ਪਹਿਨਾਇਆ। ਲਵਲੀ ਇੰਸਟੀਚਊਟ ਦੀ ਹਰਪ੍ਰੀਤ ਕੌਰ ਨੂੰ ਦੂਸਰਾ ਸਥਾਨ ਅਤੇ ਕੇਐਮਵੀ ਕਾਲਜ ਜਲੰਧਰ ਦੀ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਨੂੰ ਸੋਨੇ ਦਾ ਕੈਂਠਾ ਪਹਿਣਾ ਕੇ ਡਾ. ਸਾਧੂ ਸਿੰਘ ਹਮਦਰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਡਾ. ਹਮਦਰਦ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਅਰਜਨਟੀਨਾ, ਪੋਲੈਂਡ, ਥਾਈਲੈਂਡ ਦੀ 28 ਮੈਂਬਰੀ ਸਭਿਆਚਾਰਕ ਟੀਮਾਂ ਦੀ ਪੇਸ਼ਕਾਰੀ ਨੇ ਮੇਲੇ ਨੂੰ ਸ਼ਿਖਰ ਤੱਕ ਪਹੁੰਚਾ ਦਿੱਤਾ। Read more »
ਡੀਸੀ ਨੇ ਦਰਿਆ ਬਿਆਸ ਅਤੇ ਧੁੱਸੀ ਬੰਧ ਦਰਮਿਆਣ ਪੈਂਦੀ ਥਾਂ ਤੋਂ ਅਣ ਅਧਿਕਾਰਤ ਤੌਰ ਤੇ ਰੇਤਾ ਆਦਿ ਚੁੱਕਣ ਤੇ ਲਗਾਈ ਧਾਰਾ 144
ਕਪੂਰਥਲਾ 3 ਫਰਵਰੀ (ਕਾਲੀਆ/ਬਾਵਾ) ਡੀਸੀ ਰਾਜ ਕਮਲ ਚੌਧਰੀ ਨੇ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਦਰਿਆ ਬਿਆਸ ਅਤੇ ਧੁੱਸੀ ਬੰਧ ਦਰਮਿਆਣ ਪੈਂਦੀ ਥਾਂ ਤੋਂ ਅਣ ਅਧਿਕਾਰਤ ਤੌਰ ਤੇ ਰੇਤਾ ਆਦਿ ਚੁੱਕਣ ਤੇ ਰੋਕ ਲਗਾਉਣ ਲਈ ਧਾਰਾ 144 ਦੇ ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਦਰਿਆ ਬਿਆਸ ਅਤੇ ਧੁੱਸੀ ਬੰਧ ਦਰਮਿਆਣ ਪੈਂਦੀ ਥਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਰੇਤਾ ਆਦਿ ਟਰਾਲੀਆ ਨਾਲ ਚੁੱਕਦੇ ਹਨ, ਜਿਸ ਨਾਲ ਦਰਿਆ ਦਾ ਕੁਦਰਤੀ ਬਹਾਉ ਵੀ ਬਦਲ ਜਾਂਦਾ ਹੈ। ਇਸ ਨਾਲ ਉਪਜਾਓ ਭੂਮੀ ਦਾ ਕਟਾਅ ਹੁੰਦਾ ਹੈ। ਇਸ ਤੋਂ ਇਲਾਵਾ ਧੁੱਸੀ ਬੰਨ ਦੇ ਨੇੜਿਓ ਰੇਤਾ ਚੁੱਕਣ ਨਾਲ ਧੁੱਸੀ ਬੰਨ ਵੀ ਕਮਜ਼ੋਰ ਹੋ ਜਾਂਦਾ ਹੈ। ਜਿਸਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਵਲੋਂ ਪਾਬੰਧੀ ਦੇ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਉਨ੍ਹਾਂ ਵਿਅਕਤੀਆਂ ਤੇ ਲਾਗੂ ਨਹੀਂ ਹੋਵੇਗਾ। ਜਿੰਨ੍ਹਾਂ ਨੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਕਮ ਮਾਈਨਿੰਗ ਅਫਸਰ ਉਦਯੋਗ ਕੇਂਦਰ ਕਪੂਰਥਲਾ ਵਲੋਂ ਰੇਤਾ ਆਦਿ ਚੁੱਕਣ ਦਾ ਲਾਇਸੈਂਸ ਲਿਆ ਹੋਵੇ। ਇਹ ਹੁਕਮ 31 ਮਾਰਚ 2010 ਤੱਕ ਲਾਗੂ ਰਹਿਣਗੇ।
ਦਿੱਲੀ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਹਾਈ ਕੋਰਟ ਵਲੋਂ ਸੀ.ਬੀ.ਆਈ. ਨੂੰ ਝਾੜਾਂ
ਨਵੀਂ ਦਿੱਲੀ 3 ਫਰਵਰੀ (ਪ.ਪ) ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਅਤੇ ਹੋਰ ਏਜੰਸੀਆਂ ਦੀ ਆਲੋਚਨਾ ਕੀਤੀ ਹੈ । ਅਦਾਲਤ ਨੇ ਉਨ੍ਹਾਂ ਨੂੰ ਗ਼ੈਰ ਸੰਵੇਦਨਸ਼ੀਲ ਕਰਾਰ ਦਿੰਦਿਆਂ ਮਾਮਲਿਆਂ ਦੇ ਤੁਰੰਤ ਨਿਪਟਾਰੇ ਦੀ ਲੋੜ ਪ੍ਰਗਟਾਈ। ਅਦਾਲਤ ਅਨੁਸਾਰ ਇਸਦੇ ਲਈ ਵਿਸ਼ੇਸ਼ ਸਰਕਾਰੀ ਵਕੀਲ ਦੀ ਨਿਯੁਕਤੀ ਦੀ ਲੋੜ ਹੈ। ਮਾਨਯੋਗ ਮੁੱਖ ਜੱਜ ਏ.ਪੀ.ਸ਼ਾਹ ਦੀ ਪ੍ਰਧਾਨਗੀ ਵਿਚ ਹਾਈਕੋਰਟ ਦੀ ਇਕ ਬੈਂਚ ਨੇ ਕਿਹਾ ਕਿ ਤੁਹਾਨੂੰ ਪੀੜਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਡਾਇਰੈਕਟਰ ਨੂੰ ਮਾਮਲਿਆਂ ਦੇ ਨਿਪਟਾਰੇ ਲਈ ਇਕ ਸੀਨੀਅਰ ਵਕੀਲ ਦੀ ਨਿਯੁਕਤੀ ਲਈ ਕਹੋ। ਬੈਂਚ ਨੇ ਕਿਹਾ ਕਿ ਇਹ ਇਕ ਨਿਆਂ ਸੰਗਤ ਮੰਗ ਹੈ। ਇਨ੍ਹਾਂ ਮਾਮਲਿਆਂ ਨੂੰ ਨਿਯਮਤ ਮਾਮਲਿਆਂ ਵਾਂਗ ਨਾ ਲਵੋ। ਅਦਾਲਤ ਨੇ ਏਜੰਸੀਆਂ ਨੂੰ ਸੰਵੇਦਨਸ਼ੀਲਤਾ ਵਰਤਣ ਲਈ ਕਿਹਾ। ਬੈਂਚ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੀ ਇਤਿਹਾਸਕ ਪਿੱਠ ਭੂਮੀ ਅਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰਖਿਆ ਜਾਵੇ। ਜੱਜ ਨੇ ਕਿਹਾ ਕਿ ਕੀ ਤੁਹਾਨੂੰ ਨਹੀਂ ਲਗਦਾ ਕਿ ਗੁਜਰਾਤ ਦੰਗਿਆਂ ਦੇ ਮਾਮਲਿਆਂ ਵਾਂਗ ਇਨ੍ਹਾਂ ਮਾਮਲਿਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।
ਹਰੇਕ ਹਮਲੇ ਨੂੰ ਨਸਲੀ ਰੰਗਤ ਨਾ ਦੇਵੇ ਭਾਰਤ : ਆਸਟਰੇਲੀਆ
ਮੈਲਬੌਰਨ 3 ਫਰਵਰੀ (ਪ.ਪ) ਆਸਟਰੇਲੀਆ ਨੇ ਅੱਜ ਭਾਰਤੀ ਮੀਡੀਆ ਦੀ ਇਹ ਕਹਿੰਦਿਆਂ ਆਲੋਚਨਾ ਕੀਤੀ ਹੈ ਕਿ ਮੀਡੀਆ ਨੂੰ ਖ਼ਬਰਾਂ ਦੀ ਰਿਪੋਰਟਿੰਗ ਵਿਚ ਕੁੱਝ ਸੰਤੁਲਨ ਰੱਖਣਾ ਚਾਹੀਦਾ ਹੈ । ਆਸਟਰੇਲੀਆ ਦਾ ਇਹ ਬਿਆਨ ਇਕ ਭਾਰਤੀ ਨਾਗਰਿਕ ਵਲੋਂ ਆਪਣੀ ਕਾਰ ਨੂੰ ਅੱਗ ਲਗਾਏ ਜਾਣ ਤੋਂ ਬਾਅਦ ਪ੍ਰਸਾਰਿਤ ਹੋਈਆਂ ਖ਼ਬਰਾਂ ਦੇ ਮੱਦੇਨਜ਼ਰ ਆਇਆ। ਜ਼ਿਕਰਯੋਗ ਹੈ ਕਿ ਉਕਤ ਭਾਰਤੀ ਨਾਗਰਿਕ ਨੇ ਬੀਮੇ ਦਾ ਕਲੇਮ ਲੈਣ ਲਈ ਆਪਣੀ ਕਾਰ ਨੂੰ ਅੱਗ ਲਗਾ ਕੇ ਇਹ ਦਾਅਵਾ ਕੀਤਾ ਸੀ ਕਿ ਉਸ ‘ਤੇ ਹਮਲਾ ਹੋਇਆ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਜੌਨ ਬਰੰਬੀ ਅਤੇ ਭਾਰਤ ਵਿਚ ਆਸਟਰੇਲੀਅਨ ਹਾਈ ਕਮਿਸ਼ਨਰ ਪੀਟਰ ਵਰਗੀਜ਼ ਨੇ ਭਾਰਤੀਆਂ ‘ਤੇ ਹੋ ਰਹੇ ਹਮਲਿਆਂ ਨੂੰ ਨਸਲੀ ਰੰਗਤ ਦੇਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਨਾਲ ਆਸਟਰੇਲੀਆ ਦੀ ਸਾਖ ਨੂੰ ਧੱਬਾ ਲਗ ਰਿਹਾ ਹੈ। Read more »
ਮਹਿੰਗਾਈ
ਆਮ ਬੰਦਾ ਕਈ ਦੁੱਖ ਹੰਡਾਵੇ,
ਕਿਸ ਨੂੰ ਦਿਲ ਦਾ ਹਾਲ ਸੁਣਾਵੇ,
ਢਿੱਡੀ ਭੁੱਖ ਤਾਂ ਹਰ ਵੇਲੇ ਯਾਰੋ,
ਡੰਗ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।
ਖਾਲੀ ਬੋਝੇ ਲੈ ਕਿੱਧਰ ਨੂੰ ਜਾਵੇ,
ਮਾੜੀ ਕਿਸਮਤ ਤੇ ਹੰਜੂ ਵਹਾਵੇ,
ਅੱਜ ਵੱਧਦੀ ਬੇਰੋਜ਼ਗਾਰੀ ਵਾਲੀ,
ਮਾਰ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।
ਝੱਖੜ ਜਿਵੇਂ ਕੋਈ ਝੁੱਲਦਾ ਜਾਵੇ,
ਘਰ ਦਾ ਵਿਹੜਾ ਖਾਣ ਨੂੰ ਆਵੇ,
ਸਿਰ ਤੇ ਰੱਖੀ ਕਰਜ਼ੇ ਵਾਲੀ,
ਪੰਡ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ। Read more »
ਪਿੰਡ ਦੀ ਯਾਦ
ਅੱਜ ਫਿਰ ਪਿੰਡ ਦੀ ਯਾਦ ਦਾ ਸੁਪਨਾ,
ਮੈਂਨੂੰ ਕਿਸੇ ਬਹਾਨੇ ਆ ਗਿਆ,
ਹਵਾਵਾਂ ਵਿੱਚੋਂ ਦੀ ਲੰਘਦਾ ਹੋਇਆ,
ਮੇਰੀਆਂ ਯਾਦਾਂ ਨੂੰ ਮੁੜ ਦੁਹਰਾ ਗਿਆ। ਅੱਜ ਫਿਰ
ਪੰਛੀਆਂ ਵਾਂਗੂ ਚਹਿਕਦਾ ਹੋਇਆ,
ਕੋਇਲਾਂ ਵਾਂਗੂ ਕੂਕਦਾ ਹੋਇਆ,
ਫੁੱਲਾਂ ਵਾਂਗੂ ਮਹਿਕਦਾ ਹੋਇਆ,
ਇੱਕ ਨਿੰਮੀ ਜਿਹੀ ਖੁਸ਼ਬੂ ਖਿੰਡਾ ਗਿਆ। ਅੱਜ ਫਿਰ
ਦਰਸ਼ਨ ਦੀਦਾਰ ਫਿਰ ਹੋਏ ਪਿੰਡ ਦੇ,
ਜਿਵੇਂ ਅਮਰਾਵਤੀ ਵਿੱਚ ਮੈਂ ਆ ਗਿਆ,
ਕਦੀਮੀ ਯਾਦਾਂ ਫਿਰ ਆਈਆਂ ਚੇਤੇ,
ਮੇਰੇ ਬੁੱਲਾਂ ਤੇ ਹਾਸਾ ਖਿੜਾ ਗਿਆ। ਅੱਜ ਫਿਰ
ਸੂਰਜ ਢਾਲ ਜਿਵੇਂ ਬਰਫ ਨੂੰ ਲਿਆਇਆ,
ਉਵੇਂ ਹੀ ਮੈਂਨੂੰ ਸੁਪਨਾ ਆਇਆ,
ਪਿੰਡ ਦਾ ਸ਼ੋਰ ਕੰਨਾਂ ਵਿੱਚ ਛਾਇਆ,
ਫਿਰ ਪਿੰਡ ਦੀਆਂ ਗਲੀਆਂ ਦਾ ਮੇਲ ਕਰਾਇਆ। ਅੱਜ ਫਿਰ






