ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਦਰਸ਼ਨ ਸਿੰਘ ਰਾਗੀ ਨੂੰ ਪੰਥ ਵਿੱਚੋਂ ਛੇਕਣ ਦੀ ਕਾਰਵਾਈ ਨੂੰ ਸਹੀ ਦਰਸਾਇਆ :ਚੇਅਰਮੈਨ ਸ. ਭੁੱਲਰ
ਜਰਮਨ 4 (ਜਸਵੀਰ ਸਿੰਘ ਬਰਾੜ) ਫਰਵਰੀ ਸ਼੍ਰੋਮਣੀ ਅਕਾਲੀ ਦਲ (ਬ) ਐਂਨ.ਆਰ.ਆਈ ਵਿੰਗ ਜਰਮਨੀ ਦੇ ਚੈਅਰਮੈਨ ਸ੍ਰ. ਬਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਪ੍ਰੈਸ ਨੋਟ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਦਰਸ਼ਨ ਸਿੰਘ ਰਾਗੀ ਨੂੰ ਪੰਥ ਵਿੱਚੋਂ ਛੇਕਣ ਦੀ ਕਾਰਵਾਈ ਨੂੰ ਸਹੀ ਦੱਸਦਿਆਂ ਕਿਹਾ ਕਿ ਦਰਸ਼ਨ ਸਿੰਘ ਰਾਗੀ ਵੱਲੋਂ ਸਿੱਖ ਕੌਮ ਦੇ ਵਿਰੋਧੀਆ ਨਾਲ ਰਲ ਕੇ ਸਿੱਖ ਕੌਮ ਨੂੰ ਹਿੱਸਿਆ ਵਿੱਚ ਵੰਡ ਕੇ ਖਤਮ ਕਰਨ ਦੀ ਕੋਝੀ ਚਾਲ ਸੀ। ਜੋ ਕਿ ਨਾਕਾਮਯਬ ਹੋਈ ਹੈ। ਦਰਸ਼ਨ ਸਿੰਘ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਨੂੰ ਪਾੜ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦ ਦਰਸ਼ਨ ਸਿੰਘ ਦੋ ਸਾਲ ਪਹਿਲਾਂ ਜਰਮਨ ਵਿੱਚ ਵੀ ਆਇਆ ਸੀ ਤਾਂ ਇਥੋ ਦੀਆਂ ਸੰਗਤਾਂ ਨੂੰ ਆਪਣੇ ਪਰਚਾਰ ਰਾਹੀ ਪਾੜਿਆ ਸੀ। ਜਦ ਕਿ ਉਸ ਸਮੇ ਸਾਰੀ ਦੁਨੀਆ ਅਤੇ ਜਰਮਨ ਵਿੱਚ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਮਨਾਏ ਜਾ ਰਹੇ ਸਨ। ਜਿਸ ਕਰਕੇ ਸੰਗਤਾਂ ਨੇ ਦਰਸ਼ਨ ਸਿੰਘ ਦੇ ਗੁਰੂ ਵਿਰੋਧੀ ਪ੍ਰਚਾਰ ਉੱਪਰ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਕਰਨ ਤੋ ਗੁਰੇਜ ਕੀਤਾ ਸੀ ਤਾਂਕਿ ਗੁਰੂ ਗਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਵਿੱਚ ਕੋਈ ਵਿਘਨ ਨਾ ਪੈ ਸਕੇ। Read more »
ਖੇਡ ਪ੍ਰਮੋਟਰ ਗੁਰਦੀਪ ਸਿੰਘ ਜੰਡਾ ਦੀ ਮੌਤ

ਜਲੰਧਰ 4 ਫਰਵਰੀ (ਯ.ਸ) ਅੱਜ ਸਵੇਰੇ ਜਰਮਨੀ ਨਿਵਾਸੀ ਖੇਡ ਪ੍ਰਮੋਟਰ ਗੁਰਦੀਪ ਸਿੰਘ ਜੰਡਾ ਦੀ ਉਨਾ ਘਰ ਵਿੱਚ ਹੀ ਲਾਸ਼ ਬਰਾਮਦ ਹੋਈ ਹੈ। ਉਸ ਦੀ ਲਾਸ਼ ਦੇਖਦੇ ਹੀ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ। ਗੁਰਦੀਪ ਸਿੰਘ ਜੰਡਾ ਖੇਡ ਪ੍ਰਮੋਟਰ ਸਨ ਅਤੇ ਉਨਾ ਨੇ ਸਾਂਝਾ ਸਪੋਰਟਸ ਕਲੱਬ ਜਰਮਨ ਬਣਾਇਆ ਹੋੇਇਆ ਸੀ।30 ਜਨਵਰੀ ਨੂੰ ਉਨਾ ਨੇ ਆਦਮਪੁਰ ਵਿਖੇ ਕਬੱਡੀ ਟੂਰਨਾਂਮੈਂਟ ਵੀ ਕਰਵਾਇਆ ਸੀ ਅਤੇ 25 ਫਰਵਰੀ ਨੂੰ ਵਾਪਸ ਜਰਮਨ ਆਣਾ ਸੀ।
ਚਾਕੂ ਨਾਲ ਬੁਰੀ ਤਰਾਂ ਵਿੰਨੀ ਨੌਜਵਾਨ ਦੀ ਲਾਸ਼ ਬ੍ਰਾਮਦ
ਜਗਰਾਓਂ 4 ਫਰਵਰੀ (ਤੇਜਿੰਦਰ ਸਿੰਘ) ਮੁਲਾਂਪੁਰ ਤੋਂ ਖੰਜਰਵਾਲ ਵਾਲੇ ਰਸਤੇ ’ਤੇ ਸਥਿਤ ਸੇਮ ਵਿਚੋਂ ਇਕ 30 ਸਾਲ ਦੇ ਕਰੀਬ ਨੌਜਵਾਨ ਦੀ ਬੁਰੀ ਤਰਾਂ ਨਾਲ ਚਾਕੂ ਦੇ ਕਈ ਵਾਰ ਕਰਕੇ ਵਿੰਨੀ ਹੋਈ ਲਾਸ਼ ਬ੍ਰਾਮਦ ਹੋਈ। ਇਸ ਸੰਬੰਧੀ ਐਸ. ਆਈ. ਜੰਗਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨਾਂ ਦਸਿਆ ਕਿ ਪਿੰਡ ਖੰਜਰਵਾਲ ਦੇ ਸਰਪੰਚ ਜਗਵਿੰਦਰ ਸਿੰਘ ਵਲੋਂ ਸੇਮ ’ਚ ਨੌਜਵਾਨ ਦੀ ਲਾਸ਼ ਬਾਰੇ ਸੂਚਨਾ ਦਿਤੀ ਗਈ। ਮੌਕੇ ’ਤੇ ਜਾ ਕੇ ਪਾਇਆ ਗਿਆ ਕਿ ਨੌਜਵਾਨ ਜਿਸਦੀ ਉਮਰ ਕਰੀਬ 30 ਸਾਲ ਹੈ ਉਸਦੇ ਸਰੀਰ ਅਤੇ ਮੂੰਹ ’ਤੇ ਕਿਸੇ ਵਿਅਕਤੀ ਵਲੋਂ ਬੇ-ਰਹਿਮੀ ਨਾਲ ਚਾਕੂ ਦੇ ਕਈ ਵਾਰ ਕਰਕੇ ਉਸਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਖਤਮ ਕਰਨ ਲਈ ਕਾਤਲ ਵਲੋਂ ਮ੍ਰਿਤਕ ਦੀ ਇਕ ਬਾਂਹ ਤੇ ਉਸਦੇ ਉਕਰੇ ਹੋਏ ਨਾਂ ਨੂੰ ਮਿਟਾਉਣ ਲਈ ਬਾਂਹ ’ਤੇ ਵੀ ਵਾਰ ਕੀਤੇ ਹੋਏ ਹਨ। ਜਿਸ ਵਿਚੋਂ ਇਸ ਵੇਲੇ ਸਿਰਫ ਦੋ ਅਖਰ ਕੇ. ਵੀ. ਹੀ ਨਜ਼ਰ ਆਉਂਦੇ ਹਨ। ਮ੍ਰਿਤਕ ਦੀਆਂ ਅਖਾਂ ’ਤੇ ਵੀ ਵਾਰ ਕਰਕੇ ਕੋਈ ਜਲਣਸ਼ੀਲ ਪਦਾਰਥ ਪਾਇਆ ਹੋਇਆ ਹੈ। ਫੌਰੀ ਤੌਰ ’ਤੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇਸ ਸੰਬੰਧੀ ਸਰਪੰਚ ਜਗਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਦਾਖਾ ਵਿਖੇ ਮੁ. ਨੰਬਰ 13 ਧਾਰਾ 302, 201 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਜਦੂਰ ਜੱਥੇਬੰਦੀਆ ਦੇ ਸਾਝੇ ਮੋਰਚੇ ਵੱਲੋ ਪੰਜਾਬ ਭਰ ਵਿੱਚ ਮਜਦੂਰ ਮਸਲਿਆ ਉਪਰ ਸੰਘਰਸ ਤੇਜ ਕਰਨ ਲਈ ਧਰਨੇ

ਜਗਰਾੳ 4ਫਰਵਰੀ (ਤੇਜਿੰਦਰ ਸਿੰਘ ਚੱਢਾ) ਪੇਡੂ ਅਤੇ ਖੇਤ ਮਜਦੂਰ ਜੱਥੇਬੰਦੀਆ ਦੇ ਸਾਝੇ ਮੋਰਚੇ ਵੱਲੋ ਪੰਜਾਬ ਭਰ ਵਿੱਚ ਮਜਦੂਰ ਮਸਲਿਆ ਉਪਰ ਸੰਘਰਸ ਤੇਜ ਕਰਨ ਲਈ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ ਇਸ ਪ੍ਰੋਗਰਾਮ ਤਹਿਤ ਪੇਡੂ ਮਜਦੂਰ ਯੁਨੀਅਨ, ਮਜਦੂਰ ਮੁਕਤੀ ਮੋਰਚਾ ਅਤੇ ਕੁਲ ਹਿੰਦ ਖੇਤ ਮਜਦੂਰ ਯੁਨੀਅਨਾ ਵਰਕਰਾ ਵੱਲੋ ਐਸ ਡੀ ਐਮ ਜਗਰਾਉ ਦੇ ਦਫਤਰ ਅੱਗੇ ਧਰਨਾ ਦੇ ਕੇ ਮੰਗਾ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ ਧਰਨੇ ਨੂੰ ਸਬੋਧਨ ਕਰਦਿਆ ਪੇਡੂ ਮਜਦੂਰ ਯੁਨੀਅਨ ਦੇ ਜਰਨਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਜਿਲਾ ਪ੍ਰਧਾਨ ਸੁਖਦੇਵ ਸਿੰਘ ਮਾਣੂਕੇ,ਮਜਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਹੁਕਮ ਰਾਜ ਦੇਹੜਕਾ ਆਦਿ ਨੇ ਸੰਬੋਧਨ ਕਰਿਦਿਆ ਕਿਹਾ ਕਿ ਖੇਤੀਬਾੜੀ ਸੈਕਟਰ ਵਿੱਚ ਹੋਏ ਹਰੇ ਇਨਕਬਾਲ ਨੇ ਜਾਗੀਰਦਾਰਾ ,ਸਰਮਾਏਦਾਰ ਘਰਾਣਿਆ ਅਤੇ ਵੱਡੇ ਸਅਨਤਕਾਰਾ ਨੂੰ ਮਾਲਾ ਮਾਲ ਕੀਤਾ ਹੈ
ਹਿੰਦੂ ਕੰਨਿਆ ਕਾਲਜ ਵਿੱਚ ‘ਔਰਤਾਂ ਤੇ ਅੱਤਿਆਚਾਰ’ ਸਬੰਧੀ ਸੈਮੀਨਾਰ
ਕੈਪਸ਼ਨ : ਸਿਵਲ ਜੱਜ ਸੀਨੀਅਰ ਡਵੀਜਨ ਸੰਜੈ ਅਗਨੀਹੋਤਰੀ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ
ਕਪੂਰਥਲਾ 4 ਫਰਵਰੀ (ਅਸ਼ੋਕ ਗੋਗਨਾ/ਕਾਲੀਆ) ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਿੰਦੂ ਕੰਨਿਆ ਕਾਲਜ ਵਿੱਚ ‘ਔਰਤਾਂ ਤੇ ਅੱਤਿਆਚਾਰ’ ਸਬੰਧੀ ਸੈਮੀਨਾਰ ਐਮਐਸ ਵਿਰਦੀ ਜ਼ਿਲਾ ਤੇ ਸੈਸਨ ਜੱਜ ਦੀ ਅਗਵਾਈ ਵਿੱਚ ਕਰਵਾਇਆ ਗਿਆ। ਐਸਐਸ ਵਿਰਦੀ ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਜਾਤੀ ਨਾਲ ਜਨਮ ਲੈਣ ਤੋਂ ਪਹਿਲਾਂ ਹੀ ਅੱਤਿਆਚਾਰਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਾਂ ਦੀ ਕੁੱਖ ਵਿੱਚ ਹੀ ਲੜਕੀ ਦੇ ਭਰੂਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜੇਕਰ ਲੜਕੀ ਜਨਮ ਲੈ ਲੈਂਦੀ ਹੈ ਤਾਂ ਪਰਿਵਾਰ ਵਿੱਚ ਉੁਸਦੀ ਪਾਲਣਾ ਤੇ ਸਿੱਖਿਆ ਸਬੰਧੀ ਵਿਤਕਰਾ ਕੀਤਾ ਜਾਂਦਾ ਹੈ। ਵਿਆਹ ਤੋਂ ਬਾਅਦ ਦਾਜ ਦੀ ਮੰਗ ਨੂੰ ਲੈ ਕੇ ਔਰਤ ਨਾਲ ਤੇ ਜੁਲਮ ਕੀਤਾ ਜਾਂਦਾ ਹੈ। ਵਿਰਦੀ ਨੇ ਕਿਹਾ ਕਿ ਸਰਕਾਰ ਵਲੋਂ ਬੱਚਿਆਂ ਤੇ ਔਰਤਾਂ ਦੇ ਕਾਨੂੰਨੀ ਹੱਕਾਂ ਦੀ ਰਖਵਾਲੀ ਲਈ ਵੱਖ ਵੱਖ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਤਹਿਤ ਸਹੁਰਿਆਂ ਤੋਂ ਸਤਾਈਔਰਤ ਪਤੀ ਤੋਂ ਵੱਖ ਹੋ ਕੇ ਆਪਣੇ ਗੁਜਾਰੇ ਲਈ ਗੁਜਾਰਾ ਭੱਤਾ ਲੈਣ ਦੀ ਹੱਕਦਾਰ ਹੈ।
ਜ਼ਿਲਾ ਕਪੂਰਥਲਾ ਦੇ ਵੈਟਰਨਰੀ ਅਫਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੂੰ ਫੀਲਡ ਪਰਫਾਰਮੈਂਸ ਅਤੇ ਪਰੋਜਨੀ ਟੈਸਟਿੰਗ ਸਬੰਧੀ ਟਰੇਨਿੰਗ
ਕਪੂਰਥਲਾ 4 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਡੀਸੀ ਰਾਜ ਕਮਲ ਚੌਧਰੀ ਦੀ ਯੋਗ ਰਹਿਨੁਮਾਈ ਵਿੱਚ ਚਲ ਰਹੇ ਮਹਾਤਮਾਂ ਗਾਂਧੀ ਸਟੇਟ ਇੰਸਟੀਚੂਟ ਆਫ ਪਬਲਿਕ ਐਡਮਿਨੀਸਟ੍ਰੇਸ਼ਨ ਦੇ ਜ਼ਿਲਾ ਸਿਖਲਾਈ ਕੇਂਦਰ ਵਲੋਂ ਜ਼ਿਲਾ ਕਪੂਰਥਲਾ ਦੇ ਵੈਟਰਨਰੀ ਅਫਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੂੰ ਫੀਲਡ ਪਰਫਾਰਮੈਂਸ ਅਤੇ ਪਰੋਜਨੀ ਟੈਸਟਿੰਗ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਕੰਵਰਸ਼ੇਰ ਸਿੰਘ ਧੰਜੂ ਦੁਆਰਾ ਭਾਵ ਲੈਣ ਵਾਲਿਆਂ ਨੂੰ ਬੇਜ਼ੁਬਾਨਿਆਂ ਦੀ ਸੇਵਾ ਲਈ ਸਮਰਪਿਤ ਹੋਣ ਵਾਲਾ ਅਤੇ ਜ਼ਿਲਾ ਪੱਧਰ ਤੇ ਆਯੋਜਿਤ ਕੀਤੀਆਂ ਜਾ ਰਹੀਆਂ ਅਜਿਹੀਆਂ ਟਰੇਨਿੰਗ/ਵਰਕਸ਼ਾਪਜ਼ ਦਾ ਭਰਪੂਰ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਟਰੇਨਿੰਗ ਦੌਰਾਨ ਡਾ. ਜਸਪਾਲ ਸਿੰਘ, ਸਹਾਇਕ ਨਿਰਦੇਸ਼ਕ ਪਿਗਰੀ ਨੇ ਸਮੂਹ ਪਾਰਟੀਸਿਪੈਂਟਸ ਨੂੰ ਫੀਲਡ ਪਰਫਾਰਮੈਂਸ ਅਤੇ ਪਰੋਜਨੀ ਟੈਸਟਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵਲੋਂ ਦੁੱਧ ਦਾ ਉਤਪਾਦਨ ਵਧਾਉਣ ਹਿੱਤ ਸਰਕਾਰ ਦੁਆਰਾ ਵਧੇਰੇ ਦੁਧਾਰੂ ਪਸ਼ੂਆਂ ਦੇ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਇਨਸੈਟਿਵ ਬਾਰੇ ਵੀ ਦੱਸਿਆ ਗਿਆ। Read more »
ਮਾਮਲਾ ਦੰਗਾ ਪੀਛਤਾ ਨੂੰ ਦਿੱਤੇ ਜਾਦੇ ਫਲੈਟਾ ਬਾਰੇ ਸੂਚਨਾ ਐਕਟ ਅਧੀਨ ਜਾਣਕਾਰੀ ਨਾ ਦੇਣ ਦਾ
ਜਗਰਾਉ 4ਫਰਵਰੀ (ਤੇਜਿੰਦਰ ਸਿੰਘ ਚੱਢਾ) ਯੁਨੀਵਰਸਲ ਮਨੁੱਖੀ ਅਧਿਕਾਰ ਸੰਗਠਨ ਵੱਲੋ ਦੰਗਾ ਪੀੜਤਾ ਨੂੰ ਜਾਰੀ ਕੀਤੇ ਹੋਏ ਦਫਤਰ ਕਮਿਸਨਰ ਪਟਿਆਲਾ ਡਵੀਜਨ ਵੋਲੋ ਡਿਪਟੀ ਕਮਿਸਨਰ ਲੁਧਿਆਣਾ ਨੂੰ ਝਾੜ ਪਾਈ ਗਈ ਹੈ ਦਫਤਰ ਕਮਿਸਨਰ ਪਟਿਆਲਾ ਆਪਣੇ ਪੱਤਰ ਵਿੱਚ ਡੀ ਸੀ ਲੁਧਿਆਣਾ ਨੂੰ ਲਿਖਿਆ ਹੈ ਕਿ ਜਿਲਾ ਲੁਧਿਆਣਾ ਨਾਲ ਸਬੰਧਿਤ ਸੂਚਨਾ ਐਕਟ ਅਧੀਨ ਅਪੀਲਾ ਸਬੰਧੀ ਮੰਗਿਆ ਗਿਆ ਸਪੱਸਟੀ ਕਰਨ ਜਾ ਸੂਚਨਾ ਕਦੇ ਵੀ ਮਿੱਥੇ ਸਮੇ ਅੰਦਰ ਮੰਡਲ ਦਫਤਰ ਵੱਲੋ ਉਚ ਦਫਤਰ ਦੇ ਪੱਤਰਾ ਚਿਤਾਵਨੀ ਪੱਤਰਾ ਅਤੇ ਸੂਚਨਾ ਐਕਟ ਅਧੀਨ ਪਾਲਣਾ ਵੱਲ ਕੋਈ ਤਵੱਜੋ ਨਹੀ ਦਿੱਤੀ ਜਾਦੀ ਦਫਤਰ ਕਮਿਸਨਰ ਪਟਿਆਲਾ ਨੇ ਜਿਥੇ ਦੰਗਾ ਪੀੜਤਾ ਨੂੰ ਜਾਰੀ ਕੀਤੇ ਜਾਦੇ ਫਲੈਟਾ ਸਬੰਧੀ ਮੰਗੀ ਜਾਣਕਾਰੀ 5ਫਰਵਰੀ ਤੋ ਪਹਿਲਾ ਪ੍ਰਾਰਥੀ ਨੂੰ ਮੁਹੱਈਆ ਕਰਨ ਅਤੇ ਸਹਾਇਕ ਲੋਕ ਸੂਚਨਾ ਅਫਸਰ ਨੂੰ 5ਫਰਵਰੀ ਦਫਤਰ ਕਮਿਸਨਰ ਮੰਡਲ ਪਟਿਆਲਾ ਵਿਖੇ ਸਥਿਤੀ ਸਪੱਸਟ ਕਰਨ ਲਈ ਪਾਬੰਧ ਕਰਨ ਦੇ ਆਦੇਸ ਡੀ ਸੀ ਲੁਧਿਆਣਾ ਨੂੰ ਦਿੱਤੇ ਹਨ Read more »
ਮੀਤੇ ਨੂੰ ਨਾਭਾ ਜੇਲ ਵਿੱਚੋ ਲਿਆ ਕਿ ਕੁਝ ਨਹੀ ਪ੍ਰਪਾਤ ਕਰ ਸਕੀ ਪੁਲਿਸ
ਜਗਰਾਉ 4ਫਰਵਰੀ (ਤੇਜਿੰਦਰ ਸਿੰਘ ਚੱਢਾ) ਪਿੰਡ ਬਾਰਦਕੇ ਦੇ ਵਾਸੀ ਸ ਮਨਜੀਤ ਸਿੰਘ ਮੀਤਾ ਨੂੰ ਨਾਭਾ ਜੇਲ ਵਿੱਚੋ ਪ੍ਰੋਡੈਕਸਨ ਵਰੰਟ ਤੇ ਲਿਆ ਕਿ ਅਦਾਲਤ ਵਿੱਚ ਮਾਨਯੋਗ ਜੱਜ ਮਨਦੀਪ ਕੋਰ ਬੇਦੀ ਦੇ ਸਾਹਮਣੇ ਪੇਸ ਕੀਤਾ ਪੁਲਿਸ ਨੂੰ ਹੋਰ ਰਿਮਾਡ ਨਹੀ ਮਿਲ ਸਕਿਆ ਅਤੇ ਜੱਜ ਮਨਦੀਪ ਕੋਰ ਬੇਦੀ ਨੇ ਮੀਤੇ ਨੂੰ ਵਾਪਸ ਨਾਭੇ ਜੇਲ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਅਤੇ 18 ਫਰਵਰੀ ਨੂੰ ਦੁਬਾਰਾ ਫਿਰ ਪੇਸ ਕਰਨ ਦਾ ਹੁਕਮ ਦਿੱਤਾ ਮਿਲੀ ਜਾਣਕਾਰੀ ਅਨਸਾਰ ਤਿੰਨ ਦਿਨ ਪਹਿਲਾ ਪੁਲਿਸ ਮੀਤੇ ਨੂੰ ਨਾਭਾ ਜੇਲ ਵਿੱਚੋ ਪ੍ਰੋਡੈਕਸਨ ਵਾਰੰਟ ਤੇ ਲੈ ਕੇ ਆਈ ਸੀ ਕਿਉਕੇ ਪੁਲਿਸ ਦਾ ਕਹਿਣਾ ਸੀ ਕਿ ਕਹਿਚਰੀ ਦੇ ਬਾਹਰ ਹੋਏ ਗੈਗ ਵਾਰ ਕਤਲ ਵਿੱਚ ਉਸ ਤੋ ਪੁੱਛਗਿੱਛ ਕਰਨੀ ਹੈ ਪਰ ਪੁਲਿਸ ਸੂਤਰਾ ਦਾ ਕਹਿਣਾ ਹੈ ਕਿ ਮੀਤਾ 24 ਜਨਵਰੀ ਨੂੰ ਏਅਰਫੋਰਸ ਸਟੇਸਨ ਹਲਵਾਰਾ ਦੇ ਬਾਹਰ ਮਿਲੇ ਵਿਸਫੋਟਕ ਸਮਾਨ ਬਾਰੇ ਪੁੱਛਗਿੱਛ ਕਰਨੀ ਸੀ ਪਰ ਮੀਤੇ ਤੋ ਪੁਲਿਸ ਤਿੰਨ ਦਿਨ ਪੁੱਛਗਿੱਛ ਕਰਦੀ ਰਹੀ ਪਰ ਵਿਸਫੋਟਕ ਸਮਾਨ ਬਾਰੇ ਕੋੲ ਜਾਣਕਾਰੀ ਨਹੀ ਮਿਲੀ ਪੁਲਿਸ ਜਿਲਾ ਦਿਹਾਤੀ ਦੇ ਐਸ ਐਸ ਪੀ ਹਰਿੰਦਰ ਸਿੰਘ ਚਾਹਲ ਨੇ ਮੰਨਿਆ ਹੈ ਕਿ ਮੀਤੇ ਤੋ ਹਲਵਾਰੇ ਵਿਸਫੋਟਕ ਸਮਾਨ ਬਾਰੇ ਪੁੱਛਗਿੱਛ ਲਈ ਲਿਆਦਾ ਸੀ ਪਰ ਉਸ ਕੋਲੋ ਕੋਈ ਜਾਣਕਾਰੀ ਨਹੀ ਮਿਲੀ ਇਥੇ ਵਰਨਣ ਯੋਗ ਹੈ ਕਿ ਮੀਤਾ ਪੁਲਿਸ ਨੇ 2008 ਵਿੱਚ 24 ਕਿਲੋ ਵਿਸਫੋਟਕ ਸਮਗਰੀ ਨਾਲ ਗ੍ਰਿਫਤਾਰ ਕੀਤਾ ਸੀ।
ਭਾਰਤ ਵਲੋਂ ਪਾਕਿਸਤਾਨ ਨਾਲ ਸ਼ਾਂਤੀਪੂਰਨ ਸਬੰਧ ਬਨਾਉਣ ਲਈ ਗੱਲਬਾਤ ਦਾ ਸੱਦਾ
ਨਵੀਂ ਦਿੱਲੀ 4 ਫਰਵਰੀ (ਪ.ਪ) ਭਾਰਤ ਨੇ ਅੱਜ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸ਼ਾਂਤੀਪੂਰਨ ਸਬੰਧ ਬਨਾਉਣ ਲਈ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ । ਸੂਤਰਾਂ ਅਨੁਸਾਰ ਪਾਕਿਸਤਾਨ ਨੂੰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਲਈ ਪ੍ਰਸਤਾਵ ਦਿੱਤਾ ਗਿਆ ਹੈ ਅਤੇ ਉਸਦੇ ਜਵਾਬ ਦੀ ਉਡੀਕ ਹੈ। ਗੱਲਬਾਤ ਦੌਰਾਨ ਭਾਰਤ ਅਤਿਵਾਦ ਦੇ ਮੁੱਦੇ ਨੂੰ ਚੁੱਕਣਾ ਚਾਹੁੰਦਾ ਹੈ ਅਤੇ ਅਜਿਹਾ ਕੋਈ ਵੀ ਹੋਰ ਮੁੱਦਾ ਜੋ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਨੂੰ ਉਸਾਰਨ ਵਿਚ ਯੋਗਦਾਨ ਦੇਵੇ, ਬਾਰੇ ਵੀ ਗੱਲਬਾਤ ਕਰਨੀ ਚਾਹੁੰਦਾ ਹੈ। ਸੂਤਰਾਂ ਅਨੁਸਾਰ ਭਾਰਤ ਗੰਲਬਾਤ ਵਿਚ ਖੁੱਲ੍ਹੇ ਅਤੇ ਸਕਾਰਾਤਮਕ ਸੋਚ ਨਾਲ ਹਿੱਸਾ ਲਵੇਗਾ ਅਤੇ ਸਬੰਧਤ ਮੁੱਦਿਆਂ ਨੂੰ ਚੁੱਕੇਗਾ। ਇਸ ਪ੍ਰਸਤਾਵਿਤ ਬੈਠਕ ਦੇ ਨਤੀਜੇ ਬਾਰੇ ਪੁੱਛੇ ਜਾਣ ‘ਤੇ ਸੂਤਰਾਂ ਨੇ ਕਿਹਾ ਕਿ ਇਸ ਨੂੰ ਪਹਿਲਾਂ ਤੋਂ ਹੀ ਕਿਆਸਿਆ ਨਹੀਂ ਜਾਣਾ ਚਾਹੀਦਾ। Read more »
ਭਾਰਤ ਵੱਲੋਂ ਆਸਟ੍ਰੇਲੀਆ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ
ਮੈਲਬੌਰਨ 4 ਫਰਵਰੀ (ਪ.ਪ) ਆਸਟ੍ਰੇਲੀਆ ਵਿਚ ਭਾਰਤੀਆਂ ਉਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਵਿਚਾਲੇ ਭਾਰਤੀ ਹਾਈ ਕਮਿਸ਼ਨਰ ਸੁਜਾਤਾ ਸਿੰਘ ਨੇ ਆਸਟ੍ਰੇਲੀਆਈ ਗਵਰਨਰ ਜਨਰਲ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਵਰਣਨਯੋਗ ਹੈ ਕਿ ਆਸਟ੍ਰੇਲੀਆ ਵਿਚ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਵਿਦਿਆਰਥੀਆਂ ਉਤੇ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਥੇ ਦੋ ਭਾਰਤੀ ਵਿਦਿਆਰਥੀਆਂ ਦੀ ਇਨ੍ਹਾਂ ਹਮਲਿਆਂ ਵਿਚ ਮੌਤ ਵੀ ਹੋ ਚੁੱਕੀ ਹੈ। ਹਾਲਾਂਕਿ ਇਨ੍ਹਾਂ ਹਮਲਿਆਂ ਵਿਚਾਲੇ ਆਸਟ੍ਰੇਲੀਆ ਵੱਲੋਂ ਲਗਾਤਾਰ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਦਾ ਵਾਰ-ਵਾਰ ਭਰੋਸਾ ਦਿੱਤਾ ਜਾ ਰਿਹਾ ਹੈ। ਪਰ ਫਿਰ ਵੀ ਉਥੇ ਹਮਲੇ ਜਾਰੀ ਹਨ। ਜਾਣਕਾਰੀ ਅਨੁਸਾਰ ਸੁਜਾਤਾ ਸਿੰਘ ਨੇ ਬ੍ਰਾਈਸ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਿਹਾ ਕਿ ਆਸਟ੍ਰੇਲੀਆ ਨਸਲਵਾਦੀ ਦੇਸ਼ ਨਹੀਂ ਹੈ, ਪਰ ਜੇ ਆਸਟ੍ਰੇਲੀਆਈ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਦਾ ਦੋਨਾਂ ਦੇਸ਼ਾਂ ਦੇ ਸਬੰਧਾਂ ‘ਤੇ ਕਾਫੀ ਬੁਰਾ ਅਸਰ ਪੈ ਸਕਦਾ ਹੈ।
ਸਰਕਾਰੀ ਸਕੂਲਾਂ ਵਿੱਚ ਦਲਿਤ ਵਿਦਿਆਰਥੀਆਂ ਨੂੰ ਜ਼ਲੀਲ ਕੀਤਾ ਜਾ ਰਿਹੈ : ਪੁਰਖਾਲਵੀ

ਫੋਟੋ ਕੈਪਸ਼ਨ ਨਜ਼ਦੀਕੀ ਪਿੰਡ ਹਸਨਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸ਼ਮਸ਼ੇਰ ਪੁਰਖਾਲਵੀ
ਮੁਹਾਲੀ 4 ਫਰਵਰੀ (ਪ.ਪ) ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਅੱਜ ਇੱਥੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਪ੍ਰਸ਼ਾਸ਼ਨਿਕ ਉਚ ਅਧਿਕਾਰੀਆਂ ਉਤੇ ਦੋਸ਼ ਲਾਇਆ ਕਿ ਉਹ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਲਿਤ ਵਿਦਿਆਰਥੀਆਂ ਨੂੰ ਸਮਾਜਿਕ ਤੌਰ ਤੇ ਜ਼ਲੀਲ ਕਰਕੇ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾਉਣ ਦੇ ਕੋਝੇ ਯਤਨਾਂ ਵਿੱਚ ਲੱਗੇ ਹੋਏ ਹਨ ਜਿਹੜਾ ਕਿ ਮਾਨਵ ਅਧਿਕਾਰਾਂ ਦੀ ਸ਼ਰ੍ਹੇਆਮ ਉਘਣਾ ਅਤੇ ਘੋਰ ਅਪਰਾਧ ਹੈ। ਆਪਣੇ ਬਿਆਨ ਵਿੱਚ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਰਾਜ ਦਾ ਸਿੱਖਿਆ ਵਿਭਾਗ ਹਰ ਪੰਜ ਮਿੰਟ ਬਾਅਦ ਸਰਕਾਰੀ ਸਕੂਲਾਂ ਨੂੰ ਪੱਤਰ ਭੇਜ ਕੇ ਇਹ ਜਾਣਕਾਰੀ ਮੰਗਦਾ ਰਹਿੰਦਾ ਹੈ ਕਿ ਕਿੰਨ੍ਹੇ ਦਲਿਤ ਬੱਚਿਆਂ ਨੇ ਕਿੰਨਾ ਖਾਣਾ ਖਾਧਾ ਹੈ? Read more »
ਭੇਦਭਰੀ ਹਾਲਤ ਵਿੱਚ ਕਰਮਚਾਰੀ ਦੀ ਮੌਤ
ਕਪੂਰਥਲਾ (ਨਗਿੰਦਰਪਾਲ ਸਿੰਘ ਬਾਵਾ) ਸਿਵਲ ਹਸਪਤਾਲ ਵਿੱਚ ਸਿਵਲ ਸਰਜਨ ਦਫਤਰ ਵਿੱਚ ਕੰਮ ਕਰ ਰਹੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਮੋਰਚਰੀ ਵਿੱਚ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਬੁੱਧੀ ਲਾਲ ਜੋ ਸਿਵਲ ਸਰਜਨ ਦਫਤਰ ਵਿੱਚ ੲਟੀ ਲਾਰਵਾ ਸਕੀਮ ਦੇ ਰੂਪ ਵਿੱਚ ਹੋਈ ਹੈ। ਪੁਲਿਸ ਸੂਤਰਾਂ ਮੁਤਾਬਿਕ ਮ੍ਰਿਤਕ ਮੂਲ ਰੂਪ ਨਿਵਾਸੀ ਲਖਨਓ ਉਤਰ ਪ੍ਰਦੇਸ਼ ਦੇ ਰਹਿਣ ਵਾਲਾ ਹੈ। ਇਸ ਲਈ ਉਸਦੇ ਵਾਰਸਾ ਨੂੰ ਘਟਨਾ ਸਬੰਧੀ ਸੂਚਨਾ ਭੇਜ ਦਿੱਤੀ ਗਈ ਹੈ। ਪੁਲਿਸ ਨੇ ਮੌਤ ਤੇ ਕਾਰਨਾਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਕਸ਼ਾ ਵਿਵਾਦ ’ਚ ਇਟਾਂ ਰੋੜੇ ਚਲੇ
ਜਗਰਾਓਂ ( ਤੇਜਿੰਦਰ ਸਿੰਘ) ਬੀਤੇ ਦਿਨੀਂ ਨਗਰ ਕੌਂਸਲ ਵਿਖੇ ਮੁਹਲਾ ਕਰਨੈਲ ਗੇਟ ’ਚ ਵਾਰਡ ਦੀ ਮਹਿਲਾ ਕੌਂਸਲਰ ਦੇ ਪੁਤਰ ਵਲੋਂ ਇਕ ਮਹਿਲਾ ਦੇ ਘਰ ਦਾ ਨਕਸ਼ਾ ਪਾਸ ਕਰਨ ਨੂੰ ਲੈ ਕੇ ਕਾਰਜ ਸਾਧਕ ਅਫਸਰ ਨਾਲ ਜੋ ਵਿਵਹਾਰ ਕੀਤਾ ਸੀ । ਉਹ ਮਾਮਲਾ ਭਾਵੇਂ ਉਸੇ ਦਿਨ ਹੀ ਕੌਂਸਲਰ ਦੇ ਪੁਤਰ ਵਲੋਂ ਗਲਤੀ ਦਾ ਆਹਿਸਾਸ ਕਰਨ ’ਤੇ ਸਮਾਪਤ ਹੋ ਗਿਆ ਸੀ। ਪਰ ਅੰਦਰੋ-ਅੰਦਰੀ ਇਹ ਮਾਮਲਾ ਰੰਜਿਸ਼ ਦਾ ਰੂਪ ਧਾਰਨ ਕਰਦਾ ਹੋਇਆ ਉਸ ਵੇਲੇ ਵਧ ਗਿਆ ਜਦੋਂ ਅਜ ਉਕਤ ਮਹਿਲਾ ਅਤੇ ਕੁਝ ਮੁਹਲਾ ਵਾਸੀਆਂ ਵਿਚਕਾਰ ਇਟਾਂ-ਰੋੜੇ ਚਲ ਪਏ। ਇਸ ਸੰਬੰਧੀ ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਪਵਨਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨਾਂ ਕਿਹਾ ਕਿ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹਰਿੰਦਰ ਸਿੰਘ, ਮਹਿੰਦਰ ਸਿੰਘ ਅਤੇ ਲਖਵੀਰ ਕੌਰ ਵਿਰੁਧ ਅਤੇ ਦੂਜੀ ਧਿਰ ਦੇ ਬਿਆਨਾਂ ’ਤੇ ਬਲਜੀਤ ਕੌਰ ਅਤੇ ਹੈਰੀ ਵਿਰੁਧ ਧਾਰਾ 7/ 51 ਤਹਿਤ ਕਾਰਵਾਈ ਕੀਤੀ ਗਈ ਹੈ।






