ਗੁਰਦੀਪ ਸਿੰਘ ਜੰਡਾ ਦੇ ਤੁਰ ਜਾਣ ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ – ਗਰੇਵਾਲ
ਹਮਬਰਗ 5 ਫਰਵਰੀ (ਅਮਰਜੀਤ ਸਿੰਘ ਸਿੱਧੂ) ਜ਼ਰਮਨ ਵਿੱਚ ਪੰਜਾਬੀ ਮਾਂ ਖੇਡ ਕਬੱਡੀ ਦੇ ਪ੍ਰਮੋਟਰ ਤੇ ਸਾਝਾ ਸਪੋਰਟਸ ਕਲੱਬ ਜ਼ਰਮਨ ਦੇ ਬਾਨੀ ਸ: ਗੁਰਦੀਪ ਸਿੰਘ ਜੰਡਾ ਜੋ ਟੂਰਨਾਂਮੈਟਾਂ ਦੇ ਕਰਕੇ 25 ਜਨਵਰੀ ਤੋ ਪੰਜਾਬ ਗਏ ਹੋਏ ਸਨ। 30 ਜਨਵਰੀ ਨੂੰ ਉਹਨਾਂ ਵੱਲੋ ਆਦਮਪੁਰ ਵਿਖੇ ਕਬੱਡੀ ਕੱਪ ਵੀ ਕਰਵਾਇਆ ਗਿਆ ਸੀ। ਅਚਾਨਕ ਪਿਛਲੀ ਰਾਤ ਜਲੰਧਰ ਵਿਖੇ ਆਪਣੀ ਕੋਠੀ ਵਿੱਚ ਮਿਰਤਕ ਪਾਏ ਗਏ। ਉਹਨਾਂ ਦੀ ਇਸ ਬੇ-ਵਕਤੀ ਸੱਕੀ ਮੌਤ ਦੀ ਖਬਰ ਸੁਣਕੇ ਸਾਰੇ ਖੇਡ ਪ੍ਰੇਮੀਆਂ ਅਤੇ ਯੋਰਪ ਦੀਆਂ ਸਾਰੀਆਂ ਕਲੱਬਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਉਹਂਨਾਂ ਦੇ ਤੁਰ ਜਾਣ ਨਾਲ ਕਬੱਡੀ ਖੇਡ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ। ਹਮਬਰਗ ਦੀਆਂ ਵੱਖ ਵੱਖ ਖੇਡ ਕਲੱਬਾਂ ਪੰਜਾਬ ਹਾਕੀ ਕਲੱਬ ਦੇ ਸੁਖਜਿੰਦਰ ਸਿੰਘ ਗਰੇਵਾਲ, ਇੰਨਟਰ ਨੈਸ਼ਨਲ ਕਿੱਰਕਟ ਕਲੱਬ ਹਮਬਰਗ ਦੇ ਰਮੇਸ਼ ਕੁਮਾਰ, ਫੁੱਟਵਾਲ ਕਲੱਬ ਦੇ ਮਨਪ੍ਰੀਤ ਚਾਹਲ, ਇੰਡੀਅਨ ਓਵਰਸੀ਼ਜ ਕਾਂਗਰਸ ਹਮਬਰਗ ਦੇ ਪ੍ਰਧਾਨ ਰੇਸਮ ਸਿੰਘ ਭਰੋਲੀ, ਸੁਖਦੇਵ ਸਿੰਘ ਚਾਹਲ, ਅਮਰਜੀਤ ਸਿੰਘ ਸਿੱਧੂ, ਜਸਪਾਲ ਸਿੰਘ ਖੱਟਰ, ਬਲਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਰਣਜੀਤ ਸਿੰਘ ਪਾਬਲਾ ਨੇ ਜੰਡਾ ਪ੍ਰਵਾਰ ਨਾਲ ਦੁਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸ: ਜੰਡਾ ਦੀ ਮੌਤ ਦੇ ਕਾਰਨਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।
ਪ੍ਰਵਾਸੀਆਂ ਲਈ ਪੰਜਾਬ ਅੰਦਰ ਮਹੌਲ ਬੁਹੁਤ ਹੀ ਸਾਜਗਾਰ: ਜੋਗਿੰਦਰ ਸਿੰਘ ਬਾਸੀ ਕਨੇਡਾ

ਪੰਜਾਬ ਅੰਦਰ ਖੱਜਲ ਖੁਆਰੀ ਲਈ ਪ੍ਰਵਾਸੀ ਵੀ ਜੁੰਮੇਵਾਰ, ਨੌਜਵਾਨ ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ ਪੰਜਾਬ ਵਿੱਚ ਹੀ ਮਿਹਨਤ ਕਰਨ
ਲੰਗੇਆਣਾਂ ਨਵਾਂ 5 ਫਰਵਰੀ (ਸਭਾਜੀਤ ਸਿੰਘ ਪੱਪੂ) ਕਨੇਡਾ ਸਥਿਤ ਗਾਂਉਦਾ ਪੰਜਾਬ ਰੇਡੀਓ ਦੇ ਮੁਖੀ ਅਤੇ ਉੱਘੇ ਸਮਾਜ ਸੇਵਕ ਸ੍ਰ. ਜੁਗਿੰਦਰ ਸਿੰਘ ਬਾਸੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੀ ਪੁਸਤੈਨੀ ਧਰਤੀ ਤੇ ਮਿਹਨਤ ਕਰਨ ਕਿਉਕਿ ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿੱਥੇ ਮਿਹਨਤ ਦੇ ਬਲਬੂਤੇ ਤੇ ਆਦਮੀ ਥੋੜੇ ਸਮੇ ਵਿੱਚ ਹੀ ਤਰੱਕੀ ਦੀਆਂ ਵੱਡੀਆਂ ਮੰਜਿਲਾਂ ਸਰ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਨਅਤਾਂ ਲਗਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਲਈ ਮਹੌਲ ਬਹੁਤ ਹੀ ਢੁੱਕਵਾਂ ਹੈ। ਪੰਜਾਬ ਸਰਕਾਰ ਕਨੂੰਨ ਦੇ ਦਾਇਰੇ ਅੰਦਰ ਰਹਿ ਕੇ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਹਰ ਮੱਦਦ ਕਰਨ ਲਈ ਤਿਆਰ ਹੈ।
ਖੇਡ ਪ੍ਰੋਮੋਟਰ ਗੁਰਦੀਪ ਸਿੰਘ ਜੰਡਾ ਦਾ ਘਾਟਾ ਕਦੇ ਪੂਰਾ ਨਹੀ ਹੋਵੇਗਾ - ਸ਼੍ਰੀ ਅਨਿਲ ਸ਼ਰਮਾਂ

ਇਟਲੀ 5 ਫਰਵਰੀ (ਕੁਮਾਰ) ਜਰਮਨ ਦੇ ਉੱਘੇ ਖੇਡ ਪ੍ਰੋਮੋਟਰ ਗੁਰਦੀਪ ਸਿੰਘ ਜੰਡਾ ਦੀ ਅਚਾਨਕ ਹੋਈ ਮੌਤ ਨੇ ਕਬੱਡੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੀ ਮੌਤ ਨਾਲ ਇਟਲੀ ਵਿੱਚ ਹੀ ਨਹੀ ਸਗੋਂ ਪੂਰੇ ਯੂਰਪ ਵਿੱਚ ਕਬੱਡੀ ਪ੍ਰੇਮੀਆਂ ਨੂੰ ਧੱਕਾ ਲੱਗਾ ਹੈ। ਯੂਰਪੀਅਨ ਐਮਉਚਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਅਨਿਲ ਸ਼ਰਮਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੀਪ ਸਿੰਘ ਜੰਡਾ ਆਪ ਇਕ ਵਧੀਆ ਖਿਡਾਰੀ ਸੀ। ਉਸ ਨੇ ਜਰਮਨ ਵਿੱਚ ਕਬੱਡੀ ਨੂੰ ਸਿਖਰ ਤੇ ਲਿਆਂਦਾ ਤੇ ਕਬੱਡੀ ਜਗਤ ਨੂੰ ਕਈ ਹੋਣਹਾਰ ਖਿਡਾਰੀ ਦਿੱਤੇ,ਕੋਈ ਵੀ ਉਹਨਾਂ ਦਾ ਘਾਟਾ ਪੂਰਾ ਨਹੀ ਕਰ ਸਕਦਾ,ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਤੀ ਬਖਸ਼ੇ। ਸੰਤੋਖ ਸਿੰਘ ਲਾਲੀ (ਇਟਲੀ ਕਬੱਡੀ ਫੈਡਰੇਸ਼ਨ), ਸੁਖਵਿੰਦਰ ਗੋਬਿੰਦਪੁਰੀ(ਮੀਰੀ-ਪੀਰੀ ਸਪੋਰਟਸ ਕਲੱਬ),ਰਾਜ ਕੁਮਾਰ ਸੱਲ੍ਹਾ(ਸੱਲ੍ਹਾ ਸਰੋਟਰਸ ਕਲੱਬ),
ਪ੍ਰਸਿੱਧ ਲੇਖਕ ਸ੍ਰ. ਸੰਤੋਖ ਸਿੰਘ ਧੀਰ ਨੂੰ ਫੌਰੀ ਆਰਥਿਕ ਸਹਾਇਤਾ ਦੇਣ ਦੀ ਮੰਗ
ਅੰਮ੍ਰਿਤਸਰ 5 ਫਰਵਰੀ (ਡਾ. ਚਰਨਜੀਤ ਸਿੰਘ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਅਤੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਪਾਸੋਂ ਮੰਗ ਕੀਤੀ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਪ੍ਰਸਿੱਧ ਲੇਖਕ ਸ੍ਰ. ਸੰਤੋਖ ਸਿੰਘ ਧੀਰ ਨੂੰ ਫੌਰੀ ਆਰਥਿਕ ਸਹਾਇਤਾ ਦਿੱਤੀ ਜਾਵੇ , ਜੋ ਕਿ ਇਸ ਸਮੇਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ।ਸ੍ਰ. ਧੀਰ ਨੇ ਕਵਿੱਤਾ, ਨਾਵਲ, ਕਹਾਣੀ ਅਤੇ ਸਫਰਨਾਮੇ ਨਾਲ ਸਬੰਧਤ 50 ਦੇ ਕਰੀਬ ਪੁਸਤਕਾਂ ਲਿਖੀਆਂ ਹਨ । ਕਹਾਣੀ ਸੰਗ੍ਰਹਿ ਪੱਖੀ ਤੇ ਉਨਾਂ ਨੂੰ 1996 ਵਿੱਚ ਸਾਹਿਤ ਅਕਾਦਮੀ ਐਵਾਰਡ ਦਿੱਤਾ ਗਿਆ। ਪੰਜਾਬੀ ਪ੍ਰਤੀ ਕੀਤੀ ਘਾਲਣਾ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ।
ਜਦੋ ਇੱਕ ਚੋਰ ਨੇ ਪਾਇਆ ਪੁਲਿਸ ਵਾਲਿਆ ਨੂੰ ਭਾਜੜਾ
ਜਗਰਾਓਂ 5 ਫਰਵਰੀ (ਤੇਜਿੰਦਰ ਸਿੰਘ ਚੱਢਾ ) ਸਥਾਨਕ ਸਿਟੀ ਥਾਣੇ ‘ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਚੋਰੀ ਦੇ ਕੇਸ ਵਿਚ ਲਿਆਂਦਾ ਹੋਇਆ ਨੌਜਵਾਨ ਚਕਮਾ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਮਾਈ ਜੀਨਾ ਦੇ ਵਸਨੀਕ ਤਰਲੋਚਨ ਸਿੰਘ ਦਾ ਸਾਈਕਲ ਚੋਰੀ ਕਰਨ ਦੇ ਦੋਸ਼ ਵਿਚ ਤਰਲੋਚਨ ਸਿੰਘੇ. ਦੇ ਬਿਆਨਾਂ ਦੇ ਆਧਾਰ ‘ਤੇ ਅੱਡਾ ਰਾਏਕੋਟ ਪੁਲਸ ਚੌਕੀ ਦੇ ਇੰਚਾਰਜ ਏ. ਐਸ. ਆਈ. ਬਲਵੰਤ ਸਿੰਘ ਵਲੋਂ ਮਨਜੀਤ ਲਾਲ ਵਾਸੀ ਅਗਵਾੜ ਡਾਲਾ ਵਿਰੁੱਧ ਥਾਣਾ ਜਗਰਾਓਂ ਵਿਖੇ ਮੁ. ਨੰਬਰ 37 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਅਕਤੀ ਦੀ ਗ੍ਰਿਫਤਾਰੀ ਉਪਰੰਤ ਹੋਰ ਪੁੱਛ-ਗਿਛ ਲਈ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਵਲੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁੱਛ-ਗਿਛ ਲਈ ਮਨਜੀਤ ਨੂੰ ਸ਼ਹਿਰ ਅੰਦਰ ਥਾਣੇ ਹਵਾਲਾਤ ‘ਚ ਬੰਦ ਕਰਨ ਲਈ ਛੱਡ ਆਂਦਾ। Read more »
ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਰੈਲੀ

ਜਗਰਾਉਂ 5 ਫਰਵਰੀ (ਤੇਜਿੰਦਰ ਸਿੰਘ ਚੱਢਾ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਅੱਜ ਇਥੇ ਸਾਂਝੇ ਤੌਰ ‘ਤੇ ਰੈਲੀ ਕੀਤੀ ਗਈ। ਸੂਬਾ ਕਮੇਟੀ ਦੇ ਸੱਦੇ ‘ਤੇ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਸਾਮਰਾਜੀਆਂ ਦੇ ਇਸ਼ਾਰੇ ‘ਤੇ 15 ਫਰਵਰੀ ਨੂੰ ਬਿਜਲੀ ਬੋਰਡ ਦਾ ਭੋਗ ਪਾ ਕੇ ਇਸ ਨੂੰ ਕਾਰਪੋਰੇਸ਼ਨ ‘ਚ ਵੰਡਣ ਲਈ ਕਮਰਕੱਸੇ ਕਰੀ ਬੈਠੀ ਹੈ। ਪ੍ਰਧਾਨ ਭੁਪਿੰਦਰਪਾਲ ਸਿੰਘ ਬਰਾੜ, ਹਾਕਮ ਸਿੰਘ ਗਾਲਿਬ, ਨਛੱਤਰ ਸਿੰਘ, ਜੋਗਿੰਦਰ ਕੁਮਾਰ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ, ਧਰਮਿੰਦਰ ਕੁਮਾਰ, ਅਵਤਾਰ ਸਿੰਘ ਮੱਲ੍ਹਾ, ਅੰਮ੍ਰਿਤਪਾਲ ਸ਼ਰਮਾ, ਹਰਨੇਕ ਸਿੰਘ, ਦਲਜੀਤ ਸਿੰਘ, ਪਵਿੱਤਰ ਸਿੰਘ ਦਿਲ ਬਹਾਦਰ, ਅਮਰਜੀਤ ਪ੍ਰਦੇਸੀ, ਚਰਨਜੀਤ ਸਿੰਘ ਆਦਿ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ।
ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ
ਜਗਰਾਉਂ 5 ਫਰਵਰੀ (ਤੇਜਿੰਦਰ ਸਿੰਘ ਚੱਢਾ) ਸਥਾਨਕ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਦੇ ਵਿਦਿਆਰਥੀਆਂ ਵੱਲੋਂ ਅੱਜ ਪ੍ਰੋ. ਸ਼ੈਲਜਾ ਵਰਮਾ ਅਤੇ ਪ੍ਰੋ. ਨਿਧੀ ਮਹਾਜਨ ਦੀ ਅਗਵਾਈ ਵਿਚ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਡਾਇਰੈਕਟਰ ਜਸਵਿੰਦਰ ਸਿੰਘ ਬਰਾੜ ਨੇ ਚੰਗੇਰੇ ਕੰਮ ਲਈ ਸ਼ੁਭ ਕਾਮਨਾਵਾਂ ਦੇ ਕੇ ਜਗਰਾਉਂ ਦੇ ਬਾਜ਼ਾਰਾਂ ਲਈ ਰਵਾਨਾ ਕੀਤਾ। ਰੈਲੀ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਏਡਜ਼ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦੇ ਬੈਨਰ ਆਪਣੇ ਹੱਥਾਂ ‘ਚ ਫੜੇ ਹੋਏ ਸਨ। ਇਨ੍ਹਾਂ ਬੈਨਰਾਂ ਉਪਰ ਇਸ ਘਾਤਕ ਬਿਮਾਰੀ ਤੋਂ ਬਚਣ ਦੇ ਉਪਾਅ ਵੀ ਲਿਖੇ ਹੋਏ ਸਨ। ਸਮਾਜ ਨੂੰ ਚੰਗੀ ਸਿਹਤ ਦਾ ਸੁਨੇਹਾ ਦੇਣ ਵਾਲੀ ਇਹ ਰੈਲੀ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਬਾਜ਼ਾਰਾਂ ‘ਚੋਂ ਲੰਘੀ। ਰਾਏਕੋਟ ਰੋਡ ‘ਤੇ ਸਥਿਤ ਕਾਲਜ ਤੋਂ ਚੱਲੀ ਰੈਲੀ ਤਹਿਸੀਲ ਰੋਡ ‘ਤੇ ਆ ਕੇ ਸਮਾਪਤ ਹੋਈ। ਰੈਲੀ ਦਾ ਆਯੋਜਨ ਕਾਲਜ ਦੀ ਰੈਡ ਰਿਬਨ ਕਲੱਬ ਵੱਲੋਂ ਕੀਤਾ ਗਿਆ ਹੈ।
ਸਿੱਧਵਾ ਬੇਟ ਵਿੱਚ ਖੇਤਾ ਵਿੱਚ ਇੱਕ ਵਿਆਕਤੀ ਦਾ ਕਤਲ

ਜਗਰਾਉ 5 ਫਰਵਰੀ (ਤੇਜਿੰਦਰ ਸਿੰਘ ਚੱਢਾ)ਇਥੋ ਨਜਦੀਕ ਪਿੰਡ ਸਿੱਧਵਾ ਬੇਟ ਵਿੱਚ ਇੱਕ ਕਿਸਾਨ ਦੀ ਮੋਟਰ ਤੇ ਅਣਪਛਾਤੇ ਵਿਆਕਤੀਆ ਵੱਲੋ ਇੱਕ ਵਿਆਕਤੀ ਸੁਖਦੇਵ ਸਿੰਘ ਪੁੱਤਰ ਹਰਬੰਸ ਸਿੰਘ ਦਾ ਤੇਜ ਧਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਅਨੁਸਾਰ ਖੇਤ ਮੋਟਰ ਮਾਲਕ ਜਸਬੀਰ ਸਿੰਘ ਵਾਸੀ ਸਲੇਮਪੁਰਾ ਨੇ ਦੱਸਿਆ ਕਿ ਜਦੋ ਮੈ ਅੱਜ ਸਵੇਰੇ ਕਰੀਬ 10-30 ਵਜੇ ਆਪਣੇ ਖੇਤ ਗਿਆ ਤਾ ਜਦੋ ਮੈ ਆਪਣੀ ਮੋਟਰ ਦੇ ਕਮਰੇ ਦਾ ਜਿੰਦਾ ਖੋਲਣ ਲੱਗਾ ਤਾ ਜਿੰਦਾ ਟੁੱਟਾ ਹੋਇਆ ਸੀ ਜਦੋ ਮੈ ਮੋਟਰ ਦਾ ਦਰਵਾਜਾ ਖੋਲਿਆ ਤਾ ਮੰਜੇ ਉਪਰ ਇੱਕ ਵਿਆਕਤੀ ਦੀ ਲਾਸ ਪਈ ਸੀ ਤਾ ਉਸ ਨੇ ਮੋਕੇ ਤੇ ਪਿੰਡ ਦੇ ਸਰਪੰਚ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਸਰਪੰਚ ਨੇ ਥਾਣਾ ਸਿੱਧਵਾ ਬੇਟ ਦੀ ਪੁਲਿਸ ਨੂੰ ਸੂਚਿਤ ਕੀਤਾ ।
ਡਾ. ਟੀ. ਆਰ ਵਿਨੋਦ ਅਤੇ ਸ੍ਰ: ਅਭਿਨਾਸ਼ੀ ਸਿੰਘ ਤੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਵਾਟਾ
ਅੰਮ੍ਰਿਤਸਰ 5 ਫਰਵਰੀ (ਡਾ. ਚਰਨਜੀਤ ਸਿੰਘ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਸਕੱਤਰ ਸ੍ਰ: ਜੋਧ ਸਿੰਘ ਚਾਹਲ ਨੇ ਪ੍ਰਸਿੱਧ ਅਲੋਚਕ ਡਾ ਟੀ. ਆਰ. ਵਿਨੋਦ ਅਤੇ ਲੇਖਕ ਸ੍ਰ: ਅਭਿਨਾਸ਼ੀ ਸਿੰਘ ਜੰਡਿਆਲਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।






