ਗੁਰਦੀਪ ਸਿੰਘ ਜੰਡਾਂ ਦੀ ਮੌਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਦਸ਼ਮੇਸ਼ ਸਪੋਰਟ ਕਲੱਬ ਡੈਨਹਾਗ ਹਾਲੈਂਡ
ਬੈਲਜੀਅਮ 6 ਫਰਵਰੀ (ਯ.ਸ) ਪਿਛਲੇ ਦਿਨੀ ਪੰਜਾਬੀ ਖੇਡ ਮੇਲਿਆਂ ਦੀ ਸ਼ਾਨ ਤੇ ਜਾਨ ਸ. ਗੁਰਦੀਪ ਸਿੰਘ ਜੰਡਾ ਦੀ ਅਚਾਨਕ ਹੋਈ ਮੌਤ ਦੀ ਅਣਕਿਆਸੀ ਖਬਰ ਸੁਣ ਕੇ ਜਰਮਨੀ ਚ ਲੰਮੇ ਸਮੇ ਤੋ ਵਸਦੇ ਗੁਰਦੀਪ ਸਿੰਘ ਜੰਡਾ ਦੀ ਅਚਾਨਚੱਕ ਮੌਤ ਤੋ ਸਾਰੇ ਯੁਰਪ ਵਾਸੀ ਖੇਡ ਪ੍ਰੇਮੀਆ ਨੂੰ ਭਾਰੀ ਸਦਮਾ ਲੱਗਾ ਹਾਲੈਂਡ ਤੋ ਦਸ਼ਮੇਸ਼ ਸਪੋਰਟ ਕਲੱਬ ਡੈਨਹਾਗ ਹਾਲੈਂਡ ਦੇ ਬਿੰਦਰ ਸਿੰਘ,,ਮਨਜਿੰਦਰ ਸਿੰਘ ਪੱਢਾ ,ਹਰਜਿੰਦਰ ਸਿੰਘ ਪੱਢਾ, ਮੇਜਰ ਸਿੰਘ,ਜੁਗਿੰਦਰ ਸਿੰਘ,ਚਰਨ ਸਿੰਘ, ਹਰਜੀਤ ਸਿੰਘ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਖਬਰ ਦਾ ਜਿਵੇਂ ਹੀ ਦਸ਼ਮੇਸ਼ ਸਪੋਰਟ ਕਲੱਬ ਡੈਨਹਾਗ ਹਾਲੈਂਡ ਨੂੰ ਪਤਾ ਲਗਾ ਤਾਂ ਉਹਨਾਂ ਨੂੰ ਵਿਛੜੇ ਸਾਥੀਂ ਦੀ ਮੌਤ ਦਾ ਭਾਰੀ ਸ਼ੋਕ ਹੋਇਆ । ਇਸ ਹੋਈ ਵੇਵਕਤੀ ਮੌਤ ਨੇ ਪੰਜਾਬੀਆਂ ਕੋਲੋ ਇਕ ਉਸ ਇਨਸਾਨ ਨੂੰ ਖੋਹ ਲਿਆ ਜਿਸ ਨੇ ਵਿਦੇਸ਼ਾਂ ਅਤੇ ਅਪਣੇ ਪੰਜਾਬ ਵਿਚ ਪੰਜਾਬੀ ਨੋਜਵਾਨਾ ਨੂੰ ਨਸ਼ਿਆਂ ਤੋਂ ਦੂਰ ਕਰਦਿਆਂ ਪੰਜਾਬੀ ਮਾਂ ਖੇਡ ਕੱਬਡੀ ਨਾਲ ਜੋੜਨ ਲਈ ਇੰਟਰਨੈਂਸ਼ਨਲ ਕੱਬਡੀ ਟੂਰਨਾਂਮੈਂਟ ਕਰਵਾਏ ਅਤੇ ਅਪਣਾ ਸਾਰਾ ਸਮਾਂ ਇਸ ਖੇਡ ਨੂੰ ਸਮੱਰਪਿਤ ਕਰਦਿਆਂ ਨਵੀਂ ਪੀੜੀ ਨੂੰ ਅਪਣੀ ਧਰਤੀ ਨਾਲ ਜੋੜਿਆ ਸੀ। Read more »
ਸਕੂਲੀ ਬੱਚਿਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ

ਜਗਰਾਉਂ, 6 ਫਰਵਰੀ (ਤੇਜਿੰਦਰ ਸਿੰਘ ਚੱਢਾ) ਟ੍ਰੈਫਿਕ ਪੁਲੀਸ ਵੱਲੋਂ ਇਥੇ ਇਥੇ ਮੁੱਖ ਚੌਂਕ ‘ਚ ਪ੍ਰੋਗਰਾਮ ਕਰਕੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਇੰਚਾਰਜ ਇੰਸਪੈਕਟਰ ਕੰਵਰਪਾਲ ਸਿੰਘ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੜਕ ਪਾਰ ਕਰਨ ਸਮੇਂ ਧਿਆਨ ‘ਚ ਰੱਖਣ ਵਾਲੀਆਂ ਗੱਲਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਦੌੜ ਕੇ ਸੜਕ ਪਾਰ ਕਰਨ ਦੀ ਥਾਂ ਸੱਜ-ਖੱਬੇ ਦੇਖ ਕੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਬੋਰਡ ‘ਤੇ ਬਣੇ ਸੜਕੀ ਆਵਾਜਾਈ ਦੇ ਚਿੰਨ੍ਹ ਦਿਖਾ ਕੇ ਵਿਸਥਾਰ ‘ਚ ਇਨ੍ਹਾਂ ਬਾਰੇ ਦੱਸਿਆ ਗਿਆ। ਹਾਦਸਿਆਂ ਦੀ ਰੋਕਥਾਮ ਬਾਰੇ ਦੱਸਣ ਤੋਂ ਇਲਾਵਾ ਚਲਾਨ ਬੁੱਕ ਬਾਰੇ ਵੀ ਸਕੂਲੀ ਬੱਚਿਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸਮੇਂ ਹੌਲਦਾਰ ਸੁਖਬੀਰ ਸਿੰਘ, ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ, ਜਿਸਨੂੰ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ : ਤਰਲੋਚਨ ਸਿੰਘ
ਕੈਪਸ਼ਨ : ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਤੇ ਸਾਬਕਾ ਚੇਅਰਮੈਨ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਡਿਗਰੀਆਂ ਵੰਡਦੇ ਹੋਏ।
ਕਪੂਰਥਲਾ 6 ਫਰਵਰੀ (ਅਸ਼ੋਕ ਗੋਗਨਾ/ਕਾਲੀਆ) ਪੰਜਾਬ ਦਾ ਸਰਵਪੱਖੀ ਵਿਕਾਸ ਕਰਕੇ ਇਸਨੂੰ ਪਹਿਲਾਂ ਵਾਂਗ ਹਰ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਾਉਣ ਲਈ ਅਤੇ ਪੰਜਾਬ ਵਿੱਚ ਸਮਾਜਿਕ ਤੇ ਨੈਤਿਕ ਪੱਧਰ ਤੇ ਆਈ ਗਿਰਾਵਟ ਨੂੰ ਦੂਰ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਅੱਜ ਸਵ: ਆਤਮਾ ਸਿੰਘ ਵਲੋਂ ਸਥਾਪਿਤ ਕੀਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਡਿਗਰੀ ਵੰਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਆਪਣੇ ਸੰਬੋਧਨ ਵਿੱਚ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਨੇ ਕੀਤੀ। ਇਸ ਸਮਾਗਮ ਵਿੱਚ ਕਾਲਜ ਦੇ 211 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਅਤੇ ਯੂਨੀਵਰਸਿਟੀ ਵਿਚੋਂ ਮੈਰਿਟ ਪ੍ਰਾਪਤ ਕਰਨ ਵਾਲੇ 18 ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ ਗਏ।
ਜਦੋਂ ਐਕਸਾਈਜ਼ ਅਧਿਕਾਰੀਆਂ ਨੂੰ ਰੇਡ ਮਾਰਨੀ ਮਹਿੰਗੀ ਪਈ , ਪੁਲਸ ਨੇ ਮੌਕੇ ’ਤੇ ਪੁਜ ਕੇ ਆਜ਼ਾਦ ਕਰਵਾਇਆ
ਜਗਰਾਓਂ 6 ਫਰਵਰੀ ( ਤੇਜਿੰਦਰ ਸਿੰਘ ) ਇਥੋ ਨਜਦੀਕ ਪਿੰਡ ਰਾਮਗੜ ਭੁੱਲਰ ਵਿਖੇ ਇਕ ਘਰ ’ਚ ਰੇਡ ਮਾਰਨੀ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਸਮੇਂ ਮੰਹਿਗੀ ਪੈ ਗਈ ਜਦੋਂ ਘਰ ਅੰਦਰ ਰੇਡ ਮਾਰਨ ਗਏ ਐਕਸਾਈਜ਼ ਅਧਿਕਾਰੀਆਂ ਨੂੰ ਘਰ ਦੇ ਮਾਲਕਾਂ ਵਲੋਂ ਬਾਹਰੋਂ ਜਿੰਦਰਾ ਲਗਾ ਕੇ ਬੰਦੀ ਬਣਾ ਲਿਆ ਅਤੇ ਉਦੋਂ ਤੱਕ ਨਾ ਛੱਡਣ ਬਾਰੇ ਕਿਹਾ ਜਦੋਂ ਤੱਕ ਉਹ ਉਨਾਂ ਦੇ ਘਰੋਂ ਸ਼ਰਾਬ ਦੀ ਬਰਾਮਦਗੀ ਨਹੀਂ ਦਿਖਾਉਂਦੇ ਜਾਂ ਉਸ ਬਾਰੇ ਸੂਚਨਾ ਦੇਣ ਵਾਲੇ ਮੁਖਬਰ ਦਾ ਨਾ ਨਹੀਂ ਦਸਦੇ। ਘਰ ਅੰਦਰ ਬੰਦੀ ਬਣਾਏ ਗਏ ਐਕਸਾਈਜ਼ ਅਧਿਕਾਰੀ ਵਲੋਂ ਥਾਣਾ ਸਿਧਵਾਂਬੇਟ ਵਿਖੇ ਐਸ. ਐਚ. ਓ. ਨੂੰ ਫੋਨ ਕਰਕੇ ਜਾਣਕਾਰੀ ਦਿਤੀ ਗਈ। ਜਿਸ ’ਤੇ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁਜੇ ਅਤੇ ਬੰਦੀ ਬਣਾਏ ਹੋਏ ਐਕਸਾਈਜ਼ ਅਧਿਕਾਰੀਆਂ ਨੂੰ ਮੁਕਤ ਕਰਵਾ ਕੇ ਨਾਲ ਲੈ ਕੇ ਗਏ। ਥਾਣਾ ਸਿਧਵਾਂਬੇਟ ਦੇ ਮੁਖੀ ਬਲਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨਾਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਐਕਸਾਈਜ਼ ਇੰਸਪੈਕਟਰ ਦਰਸ਼ਨ ਸਿੰਘ ਨੂੰ ਕਿਸੇ ਵਲੋਂ ਸੂਚਨਾ ਦਿਤੀ ਗਈ ਕਿ ਪਿੰਡ ਦੀ ਇਕ ਮੋਹਤਬਰ ਰਾਜਸੀ ਆਗੂ ਦੇ ਨਜ਼ਦੀਕੀ ਦੇ ਘਰ ਨਾਜਾਇਜ਼ ਸ਼ਰਾਬ ਹੈ। Read more »
ਲੋਕ ਅਦਾਲਤ ‘ਚ ਤਿੰਨ ਬੈਚਾਂ ਵੱਲੋਂ 600 ਕੇਸਾਂ ਦਾ ਨਿਬੇੜਾ

ਜਗਰਾਉਂ 6 ਫਰਵਰੀ (ਤੇਜਿੰਦਰ ਸਿੰਘ ਚੱਢਾ) ਸਥਾਨਕ ਅਫਸਰ ਕਲੱਬ ‘ਚ ਅੱਜ ਲੱਗੀ ਲੋਕ ਅਦਾਲਤ ‘ਚ ਜੱਜਾਂ ਦੇ ਤਿੰਨ ਬੈਂਚਾਂ ਨੇ 600 ਕੇਸਾਂ ਦਾ ਮੌਕੇ ‘ਤੇ ਹੀ ਨਿਬੇੜਾ ਕੀਤਾ। ਇਨ੍ਹਾਂ ‘ਚ ਫੌਜਦਾਰੀ ਤੇ ਦੀਵਾਨੀ ਤੋਂ ਮਾਲ ਮਹਿਕਮੇ ਅਤੇ ਟ੍ਰੈਫਿਕ ਪੁਲੀਸ ਨਾਲ ਸਬੰਧਤ ਕੇਸ ਵੀ ਸ਼ਾਮਲ ਸਨ। ਸਬ ਡਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਮਨਦੀਪ ਕੌਰ ਬੇਦੀ ਦੇ ਬੈਂਚ ਵੱਲੋਂ 160, ਮੈਜਿਸਟਰੇਟ ਰੰਜੀਵ ਕੁਮਾਰ ਵਸਿ਼ਸ਼ਟ ਦੇ ਬੈਂਚ ਵੱਲੋਂ 70 ਅਤੇ ਰਵੀਇੰਦਰ ਸਿੰਘ ਦੇ ਬੈਂਚ ਵੱਲੋਂ 120 ਕੇਸਾਂ ਦਾ ਮੌਕੇ ‘ਤੇ ਨਿਬੇੜਾ ਕੀਤਾ ਗਿਆ। ਇਸ ਤੋਂ ਇਲਾਵਾ ਮਾਲ ਮਹਿਕਮੇ ਦੇ ਇੰਤਕਾਲ ਦੇ 247 ਕੇਸਾਂ ਦਾ ਨਿਬੇੜਾ ਵੀ ਕੀਤਾ ਗਿਆ। ਵੁਮੈਨ ਸੈਲ ਦੀ ਇੰਚਾਰਜ ਇੰਸਪੈਕਟਰ ਗੁਰਮੀਤ ਕੌਰ ਨੇ ਵੀ ਕੇਸਾਂ ਦੇ ਨਿਬੇੜੇ ਲਈ ਵੱਖਰਾ ਬੈਂਚ ਲਾਇਆ ਸੀ ਜਿਥੇ ਸਿਰਫ ਪੰਜ ਕੇਸਾਂ ਦਾ ਨਿਬੇੜਾ ਹੋਇਆ। Read more »
ਜਦੋਂ ਕਾਂਗਰਸ ਦੇ ਬੁਲਾਰੇ ਦੀ ਵਿਕਾਸ ਦੇ ਮੁੱਦੇ ‘ਤੇ ਬੋਲਤੀ ਬੰਦ ਹੋ ਗਈ

ਜਗਰਾਉਂ, 6 ਫਰਵਰੀ (ਤੇਜਿੰਦਰ ਸਿੰਘ ਚੱਢਾ) ਆਲ ਇੰਡੀਆ ਕਾਂਗਰਸ ਦੇ ਬੁਲਾਰੇ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਗਰਾਉਂ ਸ਼ਹਿਰ ਸਮੇਤ ਸਮੁੱਚੇ ਹਲਕੇ ਦੀ ਨੁਹਾਰ ਬਦਲਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਕਰੀਬ ਦਸ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਵਾਅਦੇ ਅਧੂਰੇ ਹੋਣ ਬਾਰੇ ਅੱਜ ਜਦੋਂ ਇਥੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਹ ਇਨ੍ਹਾਂ ਵਾਅਦਿਆਂ ਤੋਂ ਭੱਜਦੇ ਨਜ਼ਰ ਆਏ। ਉਨ੍ਹਾਂ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਥੇ ਅੱਧਵਾਟੇ ਲਟਕੇ ਰੇਲਵੇ ਪੁਲ ਦੀ ਉਸਾਰੀ ਦੇ ਕੰਮ, ਜਿਸਨੂੰ ਲੈ ਕੇ ਪਿਛਲੇ ਦਿਨੀਂ ਜਗਰਾਉਂ ‘ਚ ਮੁਨੀਸ਼ ਤਿਵਾੜੀ ਦਾ ਲੋਕਾਂ ਨੇ ਘਿਰਾਉ ਵੀ ਕੀਤਾ ਸੀ, ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਰੇਲਵੇ ਮੰਤਰੀ ਅਤੇ ਵਿਭਾਗ ਦੇ ਅਧਿਕਾਰੀ ਨੂੰ ਮਿਲ ਚੁੱਕੇ ਹਨ ਅਤੇ ਠੇਕੇਦਾਰ ਨੂੰ 28 ਫਰਵਰੀ ਤੱਕ ਪੁਲ ਦਾ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਠੇਕੇਦਾਰ ਵੱਲੋਂ ਨਿਰਮਾਣ ਲਈ ਲੋੜੀਂਦਾ ਸਮਾਨ ਵੀ ਹਾਲੇ ਤੱਕ ਨਾ ਲਿਆਂਦੇ ਹੋਣ ਵੱਲ ਜਦੋਂ ਉਨ੍ਹਾਂ ਦਾ ਧਿਆਨ ਦਿਵਾਇਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ “ਜੇਕਰ ਠੇਕੇਦਾਰ ਕੰਮ ਨਹੀਂ ਕਰਦਾ ਤਾਂ ਮੈਂ ਹੰਟਰ ਮਾਰ ਕੇ ਕਰਾਵਾਂ।
ਨਰੇਗਾ ਸਕੀਮ ਸਬੰਧੀ ਅਤੇ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ ਵੱਖ ਵੱਖ ਪਿੰਡਾਂ ਵਿੱਚ ਸੈਮੀਨਾਰ ਆਯੋਜਿਤ
ਕਪੂਰਥਲਾ 6 ਫਰਵਰੀ (ਨਗਿੰਦਰਪਾਲ ਸਿੰਘ ਬਾਵਾ) ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਰੇਗਾ ਸਕੀਮ ਸਬੰਧੀ ਅਤੇ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ ਦੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਪਿੰਡ ਤਲਵੰਡੀ ਮਹਿਮਾ, ਪਿੰਡ ਭੇਟਾਂ ਅਤੇ ਪਿੰਡ ਮੱਲੂ ਕਾਦਰਾਬਾਦ ਤਹਿ: ਵ ਜ਼ਿਲਾਂ ਕਪੂਰਥਲਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਮੀਨਾਰਾਂ ਦੀ ਪ੍ਰਧਾਨਗੀ ਮਾਨਯੋਗ ਸੰਜੇ ਅਗਨੀਹੋਤਰੀ ਸਿਵਲ ਜੱਜ (ਸੀ.ਡੀ.) ਵਲੋਂ ਕੀਤੀ ਗਈ। ਮਾਨਯੋਗ ਜੱਜ ਸਾਹਿਬ ਨੇ ਸੈਮੀਨਾਰਾਂ ਦੌਰਾਨ ਦੱਸਿਆ ਕਿ ਨਰੇਗਾ ਸਕੀਮ ਅਧੀਨ ਇੱਕ ਘਰ ਦੇ ਬਾਲਿਗ ਮੈਂਬਰ ਨੂੰ 100 ਦਿਨਾਂ ਦਾ ਰੋਜ਼ਗਾਰ ਦੇਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਨਰੇਗਾ ਸਕੀਮ ਅਧੀਨ ਮਿਲਦੀਆਂ ਸਹੂਲਤਾਂ ਨਾਂਅ ਮਿਲਣ ਦੀ ਸੂਰਤ ਵਿੱਚ ਲੋਕ ਅਦਾਲਤ ਵਿੱਚ ਕੇਸ ਲਗਾਏ ਜਾ ਸਕਦੇ ਹਨ। Read more »
ਯੁਵਾ ਪੀੜ੍ਹੀ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਇਕ ਚਿੰਤਾ ਦਾ ਵਿਸ਼ਾ : ਬਲਦੇਵ ਸਿੰਘ ਬਾਜਵਾ

ਕੈਪਸ਼ਨ : ਮੀਡਿਆ ਪੰਜਾਬ ਦੇ ਉਪ ਦਫਤਰ ਕਪੂਰਥਲਾ ਵਿੱਚ ਮੀਡੀਆ ਪੰਜਾਬ ਦੇ ਮੁੱਖ ਸੰਪਾਦਕ ਬਲਦੇਵ ਸਿੰਘ ਬਾਜਵਾ ਅਤੇ ਕੁਲਬੀਰ ਸਿੰਘ ਸੈਨੀ ਇੰਡੀਆ ਇੰਚਾਰਜ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਪੱਤਰਕਾਰ, ਨਾਲ ਸਤਨਾਮ ਸਿੰਘ ਸੇਖੋਂ ਅਤੇ ਅਸ਼ੋਕ ਗੋਗਨਾ
ਕਪੂਰਥਲਾ 6 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ) ਜਰਮਨ ਤੋਂ ਪੰਜਾਬੀ ਇੰਟਰਨੈਟ ਅਖਬਾਰ ਮੀਡੀਆ ਪੰਜਾਬ ਦੇ ਮੁਖ ਸੰਪਾਦਕ ਬਲਦੇਵ ਸਿੰਘ ਬਾਜਵਾ ਅਤੇ ਕੁਲਬੀਰ ਸਿੰਘ ਸੈਨੀ ਇੰਡਿਆ ਇੰਚਾਰਜ ਦਾ ਕਪੂਰਥਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਬਾਜਵਾ ਮੀਡੀਆ ਪੰਜਾਬ ਦਾ ਉਪ ਦਫਤਰ ਕਪੂਰਥਲਾ ਪਹੁੰਚੇ ਜਿੱਥੇ ਦਫਤਰ ਇੰਚਾਰਜ ਸਤਨਾਮ ਸਿੰਘ ਸੇਖੋਂ, ਉਪ ਇੰਜਾਰਜ ਨਗਿੰਦਰਪਾਲ ਸਿੰਘ ਬਾਵਾ, ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰੌਸ਼ਨ ਖੈੜਾ, ਸੀਨੀਅਰ ਉਪ ਪ੍ਰਧਾਨ ਅਤੇ ਬਿਊਰੋਚੀਫ ਦੈਨਿਕ ਭਾਸਕਰ ਵਿਪਨ ਮਹਾਜਨ, ਸੀਨੀਅਰ ਉਪ ਪ੍ਰਧਾਨ ਅਸ਼ੋਕ ਗੋਗਨਾ ਬਿਊਰੋਚੀਫ ਉਤਮ ਹਿੰਦੂ ਅਤੇ ਪ੍ਰਧਾਨ ਇੰਡੀਅਨ ਸਿਟੀਜਨ ਵੈਲਫੇਅਰ ਕੌਂਸਲ ਕਪੂਰਥਲਾ, ਜਨਰਲ ਸਕੱਤਰ ਭਾਰਤ ਭੂਸ਼ਣ, ਕਿਸ਼ੋਰ ਰਾਜਪੂਤ ਜਨਰਲ ਸਕੱਤਰ ਇੰਡੀਅਨ ਸਿਟੀਜਨ ਵੈਲਫੇਅਰ ਕੌਂਸਲ ਕਪੂਰਥਲਾ ਅਤੇ ਜੀਐਮ ਯੂਨੀਵਰਸਲ ਪ੍ਰੈਸ ਆਫ ਇੰਡੀਆ, ਸੀਨੀਅਰ ਵਾਇਸ ਪ੍ਰੈਜੀਡੈਂਟ ਇੰਡੀਅਨ ਸਿਟੀਜਨ ਵੈਲਫੇਅਰ ਕੌਂਸਲ ਪ੍ਰਵੀਨ ਜਸਤੋਲ, ਪੀਆਰਓ ਇੰਡੀਅਨ ਸਿਟੀਜਨ ਵੈਲਫੇਅਰ ਕੌਂਸਲ ਪ੍ਰਵੇਸ਼ ਕੁਮਾਰ ਆਦਿ ਨੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ।
ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਸੂਬੇ ਦੀ ਸਥਿਤੀ ਬੇਹੱਦ ਡਾਵਾਂਡੋਲ : ਪੁਰਖਾਲਵੀ

ਕੈਪਸ਼ਨ: ਨਜ਼ਦੀਕੀ ਪਿੰਡ ਗੀਗੇਮਾਜਰਾ ਵਿਖੇ ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡਦੇ ਸ਼ਮਸ਼ੇਰ ਪੁਰਖਾਲਵੀ
ਬਨੂੜ 6 ਫਰਵਰੀ(ਪ.ਪ) ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਦਿਹਾਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਜਾਗ੍ਰਿਤੀ ਮੁਹਿੰਮ ਅਧੀਨ ਅੱਜ ਨਜ਼ਦੀਕੀ ਪਿੰਡ ਗੀਗੇਮਾਜਰਾ ਵਿਖੇ ਇੱਕ ਚੇਤਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਕੇ ਤਕਰੀਬਨ ਪੰਜ ਦਰਜ਼ਨ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਤਕਸੀਮ ਕੀਤੀਆਂ। ਸਮਾਗਮ ਦੌਰਾਨ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਆਪਣੇ ਮਹਿਬੂਬ ਨੇਤਾ ਦੇ ਵਿਚਾਰ ਸੁਣੇ। ਸਮਾਗਮ ਵਿੱਚ ਪੁੱਜਣ ਤੇ ਪਿੰਡ ਵਾਸੀਆਂ ਨੇ ਦਲਿਤ ਆਗੂ ਸ਼੍ਰੀ ਪੁਰਖਾਲਵੀ ਦਾ ਭਰਵਾਂ ਸਵਾਗਤ ਕੀਤਾ ਅਤੇ ਸਥਾਨਕ ਆਗੂ ਨੈਬ ਸਿੰਘ ਨੇ ਉਨ੍ਹਾਂ ਨਾਲ ਆਏ ਤਮਾਮ ਆਗੂਆਂ ਲਈ ਰਸਮੀ ਸਵਾਗਤੀ ਸ਼ਬਦ ਆਖੇ। Read more »
ਟੀਵੀ ਤੋਂ ਚਿੱਤਰ ਦੇਖ ਕੇ ਬਚਿਆਂ ਵਿਚ ਪੜਾਈ ਪ੍ਰਤੀ ਦਿਲਚਸਪੀ ਵੀ ਵਧ ਜਾਂਦੀ ਹੈ : ਹੇਮ ਲਤਾ ਭਾਟਿਆ
ਕੈਪਸ਼ਨ : ਐਚਪੀਆਈ ਹਾਈ ਸਕੂਲ ਕੈਮਪੁਰਾ ਦੇ ਬੱਚੇ ਟੈਲੀਵਿਜ਼ਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਹੋਏ।
ਕਪੂਰਥਲਾ 6 ਫਰਵਰੀ (ਅਸ਼ੋਕ ਗੋਗਨਾ/ਕਾਲੀਆ) ਐਚਪੀਆਈ ਹਾਈ ਸਕੂਲ ਕੈਮਪੁਰਾ ਵਿਖੇ ਨਰਸਰੀ, ਐਲਕੇਜੀ ਅਤੇ ਯੂਕੇਜੀ ਦੇ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਉਨ੍ਹਾਂ ਵਿਚ ਪ੍ਰਸਨੈਲਿਟੀ ਡਿਵੈਲਪਮੈਂਟ ਨੂੰ ਨਿਖਾਰਣ ਦੇ ਮੱਦੇਨਜ਼ਰ ਪ੍ਰਿੰਸੀਪਲ ਹੇਮਲਤਾ ਭਾਟੀਆਂ ਦੀ ਅਗਵਾਈ ਹੇਠ ਟੈਲੀਵਿਜ਼ਨ ਰਾਹੀਂ ਬੱਚਿਆਂ ਨੂੰ ਮੈਥ, ਸਾਇੰਸ ਅਤੇ ਹੋਰ ਕਲਚਰਲ ਗਤੀਵਿਧੀਆਂ ਦੇ ਜਰਿਏ ਸਿੱਖਿਆ ਦਿੱਤੀ। ਇਸ ਪ੍ਰਕਿਰਿਆਂ ਨੂੰ ਲੈ ਕੇ ਛੋਟੇ ਬੱਚਿਆਂ ਵਿਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਬੱਚਿਆਂ ਦਾ ਜਿੱਥੇ ਮਨੋਰੰਜਨ ਹੋ ਰਿਹਾ ਹੈ ਉ¤ਥੇ ਬੱਚੇ ਇਸ ਪ੍ਰਕਿਰਿਆ ਨੂੰ ਜਲਦੀ ਸਿੱਖ ਰਹੇ ਹਨ। ਸਕੂਲ ਪ੍ਰਿੰਸੀਪਲ ਹੇਮਲਤਾ ਭਾਟੀਆ ਨੇ ਦੱਸਿਆ ਕਿ ਇਹ ਪ੍ਰਕਿਰਿਆ ਮਨੋਰੰਜਨ ਦੇ ਨਾਲ ਨਾਲ ਸਿੱਖਿਆ ਦਾ ਵੀ ਇਕ ਸਾਧਨ ਹੈ। Read more »
ਜਰਨੈਲ ਸ਼ਾਮ ਸਿੰਘ ਅਟਾਰੀ ਯਾਦਗਾਰੀ ਨਗਰ ਕੀਰਤਨ 9 ਨੂੰ
ਜਗਰਾਉਂ (ਤੇਜਿੰਦਰ ਸਿੰਘ ਚੱਢਾ) ਪਹਿਲੇ ਐਂਗਲੋਂ ਸਿੱਖ ਯੁੱਧ ਦੇ ਮਹਾਂਨਾਇਕ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਕਾਉਂਕੇ ਕਲਾਂ ਵਿਖੇ 9 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਜਰਨੈਲ ਸ਼ਾਮ ਸਿੰਘ ਅਟਾਰੀ ਨੌਜਵਾਨ ਸਭਾ ਵੱਲੋਂ ਜਾਣਕਾਰੀ ਦਿੰਦੇ ਹੋਏ ਰਾਜਪ੍ਰੀਤ ਸਿੰਘ ਕਾਉਂਕੇ ਅਤੇ ਤੋਤਾ ਸਿੰਘ ਨੇ ਦੱਸਿਆਂ ਕਿ ਨਗਰ ਕੀਰਤਨ ਦੌਰਾਨ ਸਿੰਘ ਪੰਥ ਦਾ ਮਸ਼ਹੂਰ ਢਾਡੀ ਜਥਾ ਗਿਆਨੀ ਸੰਤ ਸਿੰਘ ਪਾਰਸ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਅਕਾਲ ਅਕੈਡਮੀ ਅੰ੍ਰਮਿਤਸਰ ਵੱਲੋਂ ਗਤਕੇ ਦੇ ਜੌਹਰ ਵਿਖਾਏ ਜਾਣਗੇ। 8 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ 10 ਫਰਵਰੀ ਭੋਗ ਪਾਏ ਜਾਣਗੇ।






