ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਵਿੱਚ ਖੁਸ਼ੀ ਦੀ ਲਹਿਰ ਅਤੇ ਵਧਾਈਆਂ

ਪਿਰਮਾਸੈਂਸ 7 ਫਰਵਰੀ (ਜਸਵੀਰ ਬਰਾੜ) ਜਸਵੀਰ ਸਿੰਘ ਬਰਾੜ ਲੰਗੇਆਣਾਂ ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਅਤੇ ਦੇਸ਼ ਵਿਦੇਸ਼ ਵਿੱਚ ਸਾਰੇ ਪੰਜਾਬੀਆਂ ਵਿੱਚ ਉਸ ਸਮੇ ਖੁਸ਼ੀ ਦੀ ਕੋਈ ਹੱਦ ਨਹੀ ਰਹੀ ਜਦੋ ਅਕਾਲੀ ਦਲ ਦੇ ਸੁਪੀਰਮੋ ਅਤੇ ਮਾਣਯੋਗ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਦੇ ਕੌਮੀ ਮੀਤ ਪ੍ਰਧਾਨ ਅਤੇ ਗੁਰੂਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਸਾਹਿਬ ਬਰਲੀਨ ਦੇ ਪ੍ਰਧਾਨ ਜਰਮਨ ਵਾਸੀ ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਬਰਲੀਨ ਨੂੰ ਸਰਕਾਰ ਦੇ ਐਨ.ਆਰ.ਆਈ ਮਾਮਲਿਆਂ ਦੇ ਸਰਪ੍ਰਸਤ ਨਾਮਜਦ ਕੀਤਾ। ਇਸ ਤੋ ਪਹਿਲਾਂ ਇਹ ਆਹੁਦਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੋਲ ਰੱਖਿਆ ਹੋਇਆ ਸੀ ਜਿਸ ਨਾਲ ਸ੍ਰ. ਬਾਦਲ ਸਾਹਿਬ ਦੇ ਕੰਮ ਕਾਜ ਦਾ ਭਾਰ ਵੀ ਘਟਿਆ ਹੈ। ਸ੍ਰ. ਧਾਲੀਵਾਲ ਬਹੁਤ ਹੀ ਲੰਬੇ ਸਮੇ ਤੋ ਅਕਾਲੀ ਪਾਰਟੀ ਦੀ ਸੇਵਾ ਕਰ ਰਹੇ ਹਨ। Read more »
ਬਰਤਾਨੀਆ ਨੇ ਵਿਦਿਆਰਥੀ ਵੀਜ਼ਾ ਨਿਯਮ ਸਖ਼ਤ ਕੀਤੇ
ਲੰਡਨ 7 ਫਰਵਰੀ (ਪ.ਪ) ਉਤਰੀ ਭਾਰਤ ਵਿਚ ਵਿਦਿਆਰਥੀ ਵੀਜ਼ਾ ਜਾਰੀ ਕਰਨ ਦੀ ਪ੍ਰਕ੍ਰਿਆ ਮੁਲਤਵੀ ਕਰਨ ਤੋਂ ਕੁੱਝ ਹੀ ਦਿਨ ਬਾਅਦ ਬਰਤਾਨਵੀ ਗ੍ਰਹਿ ਮੰਤਰੀ ਐਲਨ ਜਾਨਸਨ ਨੇ ਵਿਦੇਸ਼ਾਂ ਵਿਚ ਜਾਰੀ ਹੋਣ ਵਾਲੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਵਿਚ ਕਟੌਤੀ ਅਤੇ ਪ੍ਰਵਾਸ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਬਾਰੇ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਜੌਨਸਨ ਨੇ ਇਕ ਬਿਆਨ ਵਿਚ ਕਿਹਾ ਕਿ ਬਰਤਾਨੀਆ ਸਹੀ ਮਕਸਦ ਨਾਲ ਆਏ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਜਾਰੀ ਰੱਖੇਗਾ, ਪਰ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਏਗਾ ਜੋ ਵਿਦਿਆਰਥੀ ਵੀਜ਼ੇ ਦੀ ਵਰਤੋਂ ਮੁੱਖ ਰੂਪ ਨਾਲ ਕੰਮ ਕਰਨ ਦੇ ਉਦੇਸ਼ ਨਾਲ ਬਰਤਾਨੀਆ ਆਉਣ ਅਤੇ ਪ੍ਰਣਾਲੀ ਦੀ ਦੁਰਵਰਤੋਂ ਕਰਨ ਲਈ ਕਰਦੇ ਹਨ। ਨਵੇਂ ਉਪਾਵਾਂ ਦੇ ਤਹਿਤ ਭਾਰਤ ਤੇ ਯੂਰਪੀ ਸੰਘ ਦੇ ਬਾਹਰ ਦੇ ਸਫ਼ਲ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਉਚ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। Read more »
ਰੋਸ਼ ’ਚ ਆਈ ਕਿਰਨਜੀਤ ਕੌਰ ਫਰੀਦਕੋਟ ਨੇ ਆਪਣੇ ’ਤੇ ਪੈਟਰੋਲ ਪਾ ਕੇ ਅੱਗ ਲਗਾ ਲਈ
ਆਤਮਦਾਹ ਕਰਨ ਦੇ ਕੀਤੇ ਗਏ ਯਤਨਾਂ ਦੇ ਬਾਵਜੂਦ ਜ਼ਿਲਾਂ ਪ੍ਰਸ਼ਾਸਨ ਦੇ ਅਧਿਕਾਰੀ ਚਾਰ ਘੰਟੇ ਦੇਰੀ ਨਾਲ ਪਹੁੰਚੇ
ਈਜੀਐਸ ਜਿਲਾਂ ਜਲੰਧਰ ਦੇ ਪ੍ਰਧਾਨ ਜਰਨੈਲ ਸਿੰਘ ਨੇ ਡੀਐਸਪੀ ਬਹਾਦਰ ਸਿੰਘ ਨੂੰ ਸਸਪੈਂਡ ਕਰਨ ਤੇ ਉਸ ਵਿਰੁੱਧ 306 ਦਾ ਕੇਸ ਦਰਜ ਕਰਨ ਦੀ ਮੰਗ
ਕਪੂਰਥਲਾ 7 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ/ਕਾਲੀਆ/ਬਾਵਾ) ਆਪਣੀ ਇਕੋ ਇਕ ਮੰਗ ਨੂੰ ਲੈ ਕੇ ਸ਼ਘਰਸ਼ ਕਰ ਰਹੇ ਈਜੀਐਸ ਅਧਿਆਪਕਾਂ ਦਾ ਸੰਘਰਸ਼ ਉਦੋਂ ਦੁਖਦਾਇਕ ਮੋੜ ਕੱਟ ਗਿਆ ਜਦੋਂ ਸਰਕਾਰੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜੇ 5 ਅਧਿਆਪਿਕਾਂ ’ਚੋ ਕਿਰਨਜੀਤ ਕੌਰ ਨੇ ਆਪਣੇ ਆਪ ਨੂੰ ਅੱਗ ਲਾ ਲਈ। ਅੱਗ ਦੀ ਲਪਟਾਂ ਚ ਘਿਰੀ ਕਿਰਨਜੀਤ ਕੌਰ ਪੌੜੀਆ ਉਤਰਦੀ ਡਿੱਗ ਪਈ। ਡੀਐਸਪੀ ਬਹਾਦਰ ਸਿੰਘ ਦੇ ਖੁਸ਼ਕ ਵਤੀਰੇ ਕਾਰਨ ਤੇ ਸੰਘਰਸ਼ ਕਰ ਰਹੀਆਂ ਔਰਤ ਅਧਿਆਪਕਾਂ ਨੂੰ ਗੰਦੀਆਂ ਗਾਲਾਂ ਕੱਢਣ ਅਜਿਹੀ ਸਥਿਤੀ ਪੈਦਾ ਹੋਈ। ਖਬਰ ਲਿਖੇ ਜਾਣ ਤੱਕ ਇਕ ਲੜਕਾ ਤੇ ਤਿੰਨ ਕੁੜੀਆ ਪਾਣੀ ਵਾਲੀ ਟੈਂਕੀ ’ਤੇ ਚੜੇ ਹੋਏ ਸਨ। Read more »
ਪੁਲਿਸ ਕਮਿਸ਼ਨਰਾਂ ਨੂੰ ਅਧਿਕਾਰ ਦੇਣ ਦੇ ਸਰਕਾਰੀ ਫੁਰਮਾਨ ਮਾਨਵ ਵਿਰੋਧੀ : ਪੁਰਖਾਲਵੀ

ਕੈਪਸ਼ਨ : ਨਜ਼ਦੀਕੀ ਪਿੰਡ ਮਨਾਣਾ ਵਿਖੇ ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡਦੇ ਸ਼ਮਸ਼ੇਰ ਪੁਰਖਾਲਵੀ
ਮੁਹਾਲੀ 7 ਫਰਵਰੀ (ਪੁਰਖਾਲਵੀ) ਪੰਜਾਬ ਪੁਲਿਸ ਦੇ ਨਾਦਰਸ਼ਾਹੀ ਰਵੱਈਏ ਕਾਰਨ ਪਹਿਲਾਂ ਹੀ ਦੁੱਖ ਭੋਗਦੀ ਰਾਜ ਦੀ ਜਨਤਾ ਨੂੰ ਹਾਲ ਹੀ ਵਿੱਚ ਸਰਕਾਰ ਵੱਲੋਂ ਜਾਰੀ ਮਾਨਵ ਵਿਰੋਧੀ ਹੁਕਮਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਵਿੱਚ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ‘‘ਇਹ ਪ੍ਰਗਟਾਵਾ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਹਲਕੇ ਦੇ ਪਿੰਡ ਮਨਾਣਾ ਵਿਖੇ ਪਿੰਡ ਵਾਸੀਆਂ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਮੰਚ ਵੱਲੋਂ ਚਾਰ ਦਰਜ਼ਨ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਜਰਸੀਆਂ ਵੰਡਣ ਦੀ ਰਸਮ ਅਦਾ ਕਰਨ ਉਪਰੰਤ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। Read more »
ਅਤਿਵਾਦੀ ਖ਼ਤਰਿਆਂ ਨਾਲ ਹਰ ਕੀਮਤ ‘ਤੇ ਨਜਿੱਠਾਂਗੇ : ਪ੍ਰਧਾਨ ਮੰਤਰੀ

ਨਵੀਂ ਦਿੱਲੀ 7 ਫਰਵਰੀ (ਪ.ਪ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅਤਿਵਾਦ, ਖੱਬੇ ਪੱਖੀ ਅਤਿਵਾਦ, ਉਤਰ ਪੂਰਬ ਵਿਚ ਬਗਾਵਤ, ਫਿਰਕਾਪ੍ਰਸਤੀ ਅਤੇ ਖੇਤਰੀ ਤਣਾਅ ਨੂੰ ਸਭ ਤੋਂ ਵੱਡਾ ਖਤਰਾ ਦਸਦਿਆਂ ਕਿਹਾ ਕਿ ਇਨ੍ਹਾਂ ਨਾਲ ਨਜਿੱਠਣ ਲਈ ਅਸਰਦਾਰ ਕਦਮਾਂ ਦੀ ਲੋੜ ਹੈ। ਅੰਦਰੂਨੀ ਸੁਰੱਖਿਆ ‘ਤੇ ਇਥੇ ਆਯੋਜਿਤ ਮੁੱਖ ਮੰਤਰੀਆਂ ਦੀ ਬੈਠਕ ਵਿਚ ਡਾ. ਸਿੰਘ ਨੇ ਭਾਰਤ ਵਿਚ ਵਧਦੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਅੰਦਰੂਨੀ ਸੁਰੱਖਿਆ ਪ੍ਰਤੀ ਖਤਰਿਆਂ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਿਆਂ ਵਿਚਾਲੇ ਚੰਗੇ ਤਾਲਮੇਲ ਦੀ ਲੋੜ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਵੱਡੇ ਖਤਰਿਆਂ ਤੋਂ ਤੁਸੀਂ ਸਭ ਜਾਣੂ ਹੋ। ਦੁਸ਼ਮਣ ਸਮੂਹ ਅਤੇ ਤੱਤ ਸਾਡੇ ਦੇਸ਼ ਵਿਚ ਸਰਹੱਦ ਪਾਰ ਤੋਂ ਅਤਿਵਾਦੀ ਕਾਰਵਾਈਆਂ ਕਰਦੇ ਹਨ। ਜੰਮੂ ਕਸ਼ਮੀਰ ਵਿਚ ਇਨ੍ਹਾਂ ਸਮੂਹਾਂ ਦੀਆਂ ਕਾਰਵਾਈਆਂ ਦਾ ਖਮਿਆਜ਼ਾ ਦੇਸ਼ ਭੁਗਤ ਰਿਹਾ ਹੈ।
ਅਤਿਵਾਦੀ ਬਾਰੇ ਸੂਚਨਾ ਮਿਲਣ ‘ਤੇ ਜਹਾਜ਼ ਉਤਾਰਿਆ
ਮੁੰਬਈ 7 ਫਰਵਰੀ (ਪ.ਪ) ਦੁਬਈ ਜਾ ਰਹੇ ਐਮੀਰੇਟਸ ਏਅਰਲਾਈਨਜ਼ ਦੇ ਇਕ ਜਹਾਜ਼ ਵਿਚ ਅਤਿਵਾਦੀ ਦੇ ਸਵਾਰ ਹੋਣ ਦੀ ਇਕ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ‘ਤੇ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਅੱਜ ਜਹਾਜ਼ ਨੂੰ ਐਮਰਜੈਂਸੀ ਦੀ ਹਾਲਤ ਵਿਚ ਮੁੰਬਈ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐਮੀਰੇਟਸ ਦੀ ਮੁੰਬਈ-ਦੁਬਈ ਈੇ.ਕੇ. 502 ਉਡਾਣ ਵਿਚ ਤਕਰੀਬਨ 200 ਮੁਸਾਫ਼ਰ ਸਵਾਰ ਸਨ। ਸੂਚਨਾ ਮਿਲਣ ਤੋਂ ਬਾਅਦ 9.30 ਵਜੇ ਇਸ ਨੂੰ ਸੰਕਟ ਦੀ ਸਥਿਤੀ ਵਿਚ ਇਥੇ ਉਤਾਰ ਲਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ ਇਕ ਦਾ ਨਾਂ ਸ਼ਹਿਬਾਜ਼ ਖਾਨ ਹੈ।
ਰਾਜਧਾਨੀ ਐਕਸਪ੍ਰੈਸ ਵਿਚ ਵਿਸਫੋਟ ਦਾ ਆਰੋਪੀ ਗ੍ਰਿਫਤਾਰ
ਲਖਨਊ 7 ਫਰਵਰੀ (ਗੂਰੁਪ੍ਰੀਤ ਸਿੰਘ ਕਰੀਰ)ਮੁੰਬਈ ਵਿਚ 1993 ਵਿਚ ਹੋਏ ਸਮਪ੍ਰਦਾਇਕ ਦੰਗਿਆ ਦੇ ਬਾਦ ਰਾਜਧਾਨੀ ਐਕਸਪ੍ਰੈਸ ਸਮੇਤ 5 ਰੇਲ ਗੱਡੀਆਂ ਦੇ ਬਾਦ ਸਿਰੀਅਲ ਧਮਾਕੇ ਕਰਨ ਵਾਲੇ ਆਂਤਕੀ ਹਮੀਦੂਹੀਨ ਨੂੰ ਐਸਟੀਐਫ ਨੇ ਮੰਗਲਵਾਰ ਨੂੰ ਲਖਨਊ ਦੇ ਮਡਿਯਾਂਵ ਤੋ ਗ੍ਰਿਫਤਾਰ ਕੀਤਾ। ‘ਤਂਜੀਮ ਇਸਲਾਮੁਲ ਮੁਸਲਮੀਨ’ ਦਾ ਅਸਲੀ ਮੈਂਬਰ ਹਮੀਦੂਹੀਨ 17 ਸਾਲਾਂ ਤੋ ਫਰਾਰ ਸੀ। ਅਤੇ ਔਹ ਭੇਸ ਬਦਲ -ਬਦਲ ਕੇ ਰਹਿਦਾ ਸੀ,ਊਸ ਨੇ ਆਪਣੇ 15 ਲੋਗਾਂ ਦੇ ਨਾਲ ਮਿਲਕੇ 5 ਅਤੇ 6 ਦਿਸੰਬਰ 1993 ਨੂੰ ਕਾਨਪੂਰ ਵਿਚ ਰਾਜਧਾਨੀ ਐਕਸਪ੍ਰੈਸ, ਰਾਜਥਾਨ ਵਿਚ ਫਲਾਇਂਗ ਕਵੀਨ ਐਕਸਪ੍ਰੈਸ ਅਤੇ ਆਂਧ੍ਰ ਪ੍ਰਦੇਸ ਵਿਚ ਐਪੀ ਐਕਸਪ੍ਰੈਸ ਸਮੇਤ 5 ਰੇਲ ਗੱਡੀਆਂ ਵਿਚ ਸਿਰੀਅਲ ਬਲਾਸਟ ਕੀਤਾ ਸੀ। ਸੀਬੀਆਈ ਨੇ ਊਸ ਦੇ ਊਤੇ 50 ਹਜਾਰ ਰੁਪਏ ਦਾ ਇਨਾਮ ਕੋਂਸਿਤ ਕੀਤਾ ਹੈ। ਅਤੇ ਊਸ ਨੂੰ ਤੇ ਊਸ ਦੇ ਨਾਲ 15 ਸਾਥਿਆ ਨੂੰ ਆਜੀਵਨ ਕਰਾਵਾਸ ਦੀ ਸਜਾਂ ਸੁਨਾਈ ਜਾ ਚੁਕੀ ਹੈ।
ਹਮਲਿਆਂ ਤੋਂ ਬਚਣ ਲਈ ਸਾਦਗੀ ਵਰਤਣ ਭਾਰਤੀ : ਆਸਟਰੇਲੀਆ
ਮੈਲਬੌਰਨ 7 ਫਰਵਰੀ (ਪ.ਪ) ਵਿਕਟੋਰੀਆ ਪੁਲਿਸ ਨੇ ਭਾਰਤੀਆਂ ਨੂੰ ਹਮਲਿਆਂ ਤੋਂ ਬਚਣ ਲਈ ਸਾਦਗੀ ਨਾਲ ਰਹਿਣ ਦੀ ਸਲਾਹ ਦਿੱਤੀ ਹੈ। ਵਿਕਟੋਰੀਆ ਪੁਲਿਸ ਦੇ ਮੁਖੀ ਸਾਈਮਲ ਓਵਰਲੈਂਡ ਦੇ ਇਸ ਸੁਝਾਅ ਦੀ ਭਾਰਤੀ ਭਾਈਚਾਰੇ ਨੇ ਨਿੰਦਾ ਕਰਦਿਆਂ ਇਸ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਸਾਈਮਨੇ ਸ਼ਨੀਵਾਰ ਨੂੰ ਇਥੇ ਕੌਮਾਂਤਰੀ ਵਿਦਿਆਰਥੀ ਸੁਰੱਖਿਆ ਮੰਚ ਨੂੰ ਸੰਬੋਧਨ ਕਰਦਿਆਂ ਸੁਝਾਅ ਦਿੱਤਾ ਸੀ ਕਿ ਭਾਰਤੀ ਵਿਦਿਆਰਥੀਆਂ ਨੂੰ ਹਮਲਿਆਂ ਤੋਂ ਬਚਣ ਲਈ ਚਮਕ-ਦਮਕ ਤੋਂ ਦੂਰ ਰਹਿਣਾ ਚਾਹੀਦਾ ਹੈ। ਮੀਡੀਆ ਯੂਤਰਾਂ ਨੇ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ ਕਿ ਭਾਰਤੀ ਵਿਦਿਆਰਥੀ ਆਪਣੀ ਸੁਰੱਖਿਆ ਲਈ ਕੁੱਝ ਕਦਮ ਚੁੱਕ ਸਕਦੇ ਹਨ। ਉਦਾਹਰਣ ਵਜੋਂ ਦੇਰ ਰਾਤ ਵੱਧ ਜੋਖਮ ਵਾਲੇ ਇਲਾਕਿਆਂ ਵਿਚ ਜਨਤਕ ਵਾਹਨ ਰਾਹੀਂ ਸਫ਼ਰ ਤੋਂ ਬਚਣਾ ਚਾਹੀਦਾ ਹੈ। ਵਿਕਟੋਰੀਆ ਦੇ ਪ੍ਰੀਮੀਅਰ ਜਾਨ ਬਰੰਬੀ ਨੇ ਪੁਲਿਸ ਮੁਖੀ ਦੇ ਸੁਝਾਅ ਦਾ ਪੱਖ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਅਪਰਾਧ ਵਾਲੇ ਇਲਾਕਿਆਂ ਵਿਚ ਚੌਕਸੀ ਵਰਤਣ ਤੋਂ ਹੈ। Read more »
ਨਕਸਲੀਆਂ ਨੇ ਰੇਲ ਪਟੜੀ ਉਡਾਈ
ਪਟਨਾ 7 ਫਰਵਰੀ (ਪ.ਪ) ਬਿਹਾਰ, ਉੜੀਸਾ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਨਕਸਲੀਆਂ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਹੰਗਾਮਾ ਮਚਿਆ ਹੋਇਆ ਹੈ । ਨਕਸਲੀਆਂ ਨੇ ਬੰਦ ਦੀ ਸ਼ੁਰੂਆਤ ਹਿੰਸਾ ਦੇ ਨਾਲ ਕੀਤੀ ਹੈ। ਨਕਸਲੀਆਂ ਨੇ ਬਿਹਾਰ ਦੀ ਇੱਕ ਰੇਲ ਪਟੜੀ ਨੂੰ ਉਡਾ ਦਿੱਤਾ। ਉਥੇ ਹੀ, ਉੜੀਸਾ ਵਿੱਚ ਇੱਕ ਰੇਲਵੇ ਸੁਪਰਵਾਈਜ਼ਰ ਦੀ ਹੱਤਿਆ ਦੀ ਖ਼ਬਰ ਹੈ।ਸੂਤਰਾਂ ਅਨੁਸਾਰ ਨਕਸਲੀਆਂ ਨੇ ਤੜਕੇ ਜਮੁਈ ਦੇ ਨਰਗੰਜੋ ਸਟੇਸ਼ਟ ਕੋਲ ਰੇਲ ਪਟੜੀ ਨੂੰ ਉਡਾ ਦਿੱਤਾ। ਰੇਲ ਪਟੜੀ ਉਡਾਏ ਜਾਣ ਤੋਂ ਬਾਅਦ ਹਾਵੜਾ-ਦਿੱਲੀ ਰੂਟ ‘ਤੇ ਟ੍ਰੇਨਾਂ ਦੀ ਆਵਾਜਾਈ ‘ਤੇ ਅਸਰ ਪਿਆ ਹੈ। ਨਕਸਲੀ ਹਿੰਸਾ ਕਾਰਨ ਕਲਕੱਤਾ-ਪਟਨਾ ਗਰੀਬ ਰੱਥ, ਅਮ੍ਰਿੰਤਸਰ ਮੇਲ ਅਤੇ ਟਾਟਾ-ਦਾਨਾਪੁਰ ਐਕਸਪ੍ਰੈਸ ਸਮੇਤ ਲਗਪਗ 24 ਟ੍ਰੇਨਾਂ ਦੇਰੀ ਨਾਲ ਚਲ ਰਹੀਆਂ ਹਨ। ਉਥੇ ਹੀ, ਉੜੀਸਾ ਵਿੱਚ ਨਕਸਲੀਆਂ ਨੇ ਰੇਲਵੇ ਸੁਪਰਵਾਈਜ਼ਰ ਦੀ ਹੱਤਿਆ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨਕਸਲੀਆਂ ਦੇ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਨਕਸਲ ਪ੍ਰਭਾਵਿਤ ਸਾਰੇ ਰਾਜਾਂ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਇਹਨਾਂ ਰਾਜਾਂ ਵਿੱਚ ਹਾਈ ਐਲਰਟ ਜਾਰੀ ਕੀਤਾ ਹੈ।






