ਸ: ਜਸਵਿੰਦਰ ਸਿੰਘ ਧਾਲੀਵਾਲ ਦੇ ਐਨ ਆਰ ਆਈ ਸਭਾ ਦਾ ਸਰਪ੍ਰਸਤ ਬਣਨ ਤੇ ਮੁਬਾਰਕਾਂ- ਦਲਵੀਰ ਸਿੰਘ ਮੁਹਾਰ
ਹਮਬਰਗ 8ਫਰਵਰੀ (ਅਮਰਜੀਤ ਸਿੰਘ ਸਿੱਧੂ) ਬਾਦਲ ਸਰਕਾਰ ਵੱਲੋ ਸ: ਜਸਵਿੰਦਰ ਸਿੰਘ ਧਾਲੀਵਾਲ ਬਰਲੀਨ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰਖਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਧਾਲੀਵਾਲ ਨੂੰ ਸਰਕਾਰ ਦੇ ਐਨ ਆਰ ਆਈ ਮਾਮਲਿਆਂ ਦਾ ਸਰਪ੍ਰਸਤ ਬਣਾਏ ਜਾਣ ਤੇ ਹਮਬਰਗ ਦੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਸ: ਦਲਵੀਰ ਸਿੰਘ ਮੁਹਾਰ ਤੇ ਸੰਗਤ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ: ਪ੍ਰਕਾਸ ਸਿੰਘ ਬਾਦਲ, ਸ: ਸੁਖਵੀਰ ਸਿੰਘ ਬਾਦਲ ਤੇ ਜੱਥੇਦਾਰ ਸੁਚਾ ਸਿੰਘ ਲੰਗਾਹ ਤੇ ਜੱਥੇਦਾਰ ਸੇਵਾ ਸਿੰਘ ਸੇਖਵਾਂ ਦਾ ਧੰਨਵਾਦ ਕੀਤਾ। ਤੇ ਜਸਵਿੰਦਰ ਸਿੰਘ ਧਾਲੀਵਾਲ ਨੂੰ ਸਰਪ੍ਰਸਤ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਇਸ ਸਮੇ ਉਹਨਾਂ ਦੇ ਨਾਲ ਸੁਰਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਚਾਹਲ, ਬਲਵਿੰਦਰ ਸਿੰਘ, ਸਵਤੰਤਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ,ਦਰਸਨ ਸਿੰਘ, ਗੁਰਵੀਰ ਸਿੰਘ ਆਦਿ ਹਾਜਰ ਸਨ।
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾਂ ਮਾਨਹਾਈਮ ਦੀ ਨਵੀ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ।
ਹਮਬਰਗ 8 ਫਰਵਰੀ (ਅਮਰਜੀਤ ਸਿੰਘ ਸਿੱਧੂ) 6 ਜ਼ਨਵਰੀ ਛਨੀਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਈ ਫਾਓ ਮਾਨਹਾਈਮ ਦੀ ਚੋਣ ਸਮੂੰਹ ਸੰਗਤ ਦੀ ਰਜਾਮੰਦੀ ਨਾਲ ਸਰਬ ਸੰਮਤੀ ਨਾਲ ਹੋਈ। ਜਿਸ ਵਿੱਚ ਪੰਜ ਸਾਲ ਤੋਂ ਸੇਵਾ ਕਰ ਰਹੇ ਕਮੇਟੀ ਮੈਬਰਾਂ ਸ: ਸਤਿੰਦਰਜੀਤ ਸਿੰਘ ਲੌਗੀਆ, ਸ: ਭਗਵਾਨ ਸਿੰਘ, ਸ: ਕੁਲਜੀਤ ਸਿੰਘ ਸਾਹੀ, ਸ: ਅਵਤਾਰ ਸਿੰਘ ਸ਼ਾਹੀ, ਸ: ਬਲਵਿੰਦਰ ਸਿੰਘ ਤੇ ਕੰਵਲਜੀਤ ਸਿੰਘ ਗਿੱਲ ਹੋਰਾਂ ਦੀ ਪੂਰਨ ਸਹਿਮਤੀ ਨਾਲ ਨਵੀ ਕਮੇਟੀ ਦਾ ਗਠਨ ਕੀਤਾ ਗਿਆ। ਜੈਕਾਰਿਆਂ ਦੀ ਗੂੰਜ ਵਿੱਚ ਇਸ ਨਵੀ ਚੁਣੀ ਗਈ ਪੰਜ ਮੈਬਰੀ ਕਮੇਟੀ ਵਿੱਚ ਸ: ਭੁਪਿੰਦਰ ਸਿੰਘ, ਸ: ਜਸਵਿੰਦਰ ਸਿੰਘ, ਸ: ਗੁਰਬਖਸ ਸਿੰਘ ਸੰਧੂ, ਸ: ਚਰਨਜੀਤ ਸਿੰਘ ਤੇ ਸ:ਇਕਬਾਲ ਸਿੰਘ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲੀ ਅਤੇ ਨਵੀ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਉਹ ਬਿੰਨਾਂ ਕਿਸੇ ਵਿਵਾਦ ਵਿੱਚ ਪੈਣ ਦੇ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਘਰ ਦੀ ਚੜਦੀ ਕਲਾ ਲਈ ਦਿਨ ਰਾਤ ਸੇਵਾ ਕਰਨਗੇ।
ਨਾਨਕ ਸ਼ਾਹੀ ਕੈਂਲੰਡਰ ਵਿਚ ਕੀਤੀਆਂ ਸੋਧਾਂ ਅਤੇ ਰਾਗੀ ਦਰਸਨ ਸਿੰਘ ਨੂੰ ਗੁਰੂ ਸਾਹਿਬ ਲਈ ਭੱਦੀ ਸ਼ਬਦਾਵਲੀ ਕਾਰਨ ਪੰਥ ਵਿਚੋਂ ਛੇਕਣ ਦਾ ਸਵਾਗਤ
ਹਮਬਰਗ 8 ਫਰਵਰੀ (ਅਮਰਜੀਤ ਸਿੰਘ ਸਿਧੂ) ਅੱਜ ਮਿਤੀ 6 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਵਿਖੇ ਜਰਮਨ ਦੇ ਵੱਖ ਵੱਖ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀ ਦੇ ਮੈਬਰਾਂ ਭਾਈ ਹਰੀ ਸਿੰਘ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਹਿਬ ਹਨੋਬਰ, ਭਾਈ ਦਲਬੀਰ ਸਿੰਘ ਗੁਰਦੁਆਰਾ ਸਿੰਘ ਸਭਾ ਹਮਬਰਗ, ਭਾਈ ਰਣਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ, ਭਾਈ ਜਸਵੰਤ ਸਿੰਘ ਬਰਲਿਨ, ਭਾਈ ਸੁਖਵਿੰਦਰ ਸਿੰਘ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ, ਭਾਈ ਮਨਜੀਤ ਸਿੰਘ ਗੁਰਦੁਆਰਾ ਗੋਬਿੰਦ ਸਾਗਰ ਬੁਰਸਬੁਰਗ, ਭਾਈ ਭੁਪਿੰਦਰ ਸਿੰਘ-ਭਾਈ ਇਕਬਾਲ ਸਿੰਘ-ਭਾਈ ਜਸਵਿੰਦਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ, ਭਾਈ ਪ੍ਰਗਟ ਸਿੰਘ ਰੂਮਾਨੀਆ ਕਾਂਡ ਵਾਲਿਆ ਤੋਂ ਇਲਾਵਾ ਹਨੋਬਰ ਦੀਆਂ ਸੰਗਤਾਂ ਨੇ ਵਡੀ ਗਿਣਤੀ ਵਿਚ ਤੇ ਜਰਮਨ ਦੇ ਵੱਖ ਵੱਖ ਭਾਗਾਂ ਤੋਂ ਵੀ ਸੰਗਤਾਂ ਨੇ ਵੀ ਇਸ ਮੀਟਿੰਗ ਵਿੱਚ ਹਿਸਾਂ ਲਿਆ। Read more »
ਨਾਨਕਸ਼ਾਹੀ ਕਲੰਡਰ ਤੇ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਅਜੀਤ ਵਿੱਚ ਲੱਗੇ ਇਸ਼ਤਿਹਾਰ ਨਾਲ ਗੁਰਦੁਆਰਾ ਬਰਲਿਨ ਤੇ ਡਿਉਸਬਰਗ ਦੇ ਪ੍ਰਬੰਧਕਾਂ ਨੇ ਸਹਿਮਤ ਹੋਣ ਤੋਂ ਕੀਤਾ ਇਨਕਾਰ।
ਹਮਬਰਗ 8 ਫਰਵਰੀ (ਅਮਰਜੀਤ ਸਿੰਘ ਸਿਧੂ) ਗੁਰਦੁਆਰਾ ਸਿੰਘ ਸਭਾ ਬਰਲਿਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਜਨਰਲ ਸਕੱਤਰ ਸ੍ਰ. ਸਕੱਤਰ ਸਿੰਘ, ਸਕੱਤਰ ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਸਿੱਖ ਕੌਮ ਵਿੱਚ ਛਿੜੇ ਵਾਦ ਵਿਵਾਦ ਤੇ ਡੂੰਘੀ ਚਿੰਤਾ ਦਾ ਇਜ਼ਾਹਰ ਕਰਦਿਆ ਹੋਇਆ ਕਿਹਾ ਕਿ ਜੋ ਅਜੀਤ ਅਖਬਾਰ ਵਿੱਚ ਨਾਨਕਸ਼ਾਹੀ ਕਲੰਡਰ ਤੇ ਪ੍ਰੋ. ਦਰਸ਼ਨ ਸਿੰਘ ਖਿਲਾਫ ਲੱਗੇ ਇਸ਼ਤਿਹਾਰ ਨਾਲ ਗੁਰਦੁਆਰਾ ਸਿੰਘ ਸਭਾ ਬਰਲਿਨ ਦਾ ਕੋਈ ਸਬੰਧ ਨਹੀ ਹੈ , ਤੇ, ਪਿਛਲੇ ਸਮੇ ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਫਰੈਕਫਰਟ ਵਿੱਚ ਹੋਈ ਮੀਟਿੰਗ, ਵਿੱਚ ਪਾਸ ਕੀਤੇ ਮਤਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ ।ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਡਿਉਸਬਰਗ (ਮੋਰਸ) ਦੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਜੀ ਨਾਲ ਅਜੀਤ ਵਿੱਚ ਉਹਨਾਂ ਦੇ ਲੱਗੇ ਨਾਮ ਬਾਰੇ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਲੱਗੇ ਨਾਮ ਤੋ ਅਸਹਿਮਤੀ ਪ੍ਰਗਟ ਕਰਦਿਆ ਹੋਇਆ ਕਿਹਾ ਕਿ ਕਿਸੇ ਸੱਜਣ ਨੇ ਫੋਨ ਕਰਕੇ ਮੇਰੇ ਵੀਚਾਰ ਜਾਣ ਦੀ ਕੋਸ਼ਿਸ਼ ਕੀਤੀ ਸੀ Read more »
ਕਪੂਰਥਲੇ ਦਾ ਸਾਲੀਮਾਰ ਬਾਗ ਸਿੱਖਿਆ ਮੰਤਰੀ ਨੇ ਜਲਿਆ ਵਾਲਾ ਬਾਗ ਹੀ ਬਣਾ ਰੱਖਿਆ
ਜਗਰਾਉ 8ਫਰਵਰੀ (ਤੇਜਿੰਦਰ ਸਿੰਘ ਚੱਢਾ) ਡੈਮੋਕ੍ਰੇਟਿਕ ਟੀਚਰਜ ਫਰੰਟ ਜਿਲਾ ਲੁਧਿਆਣਾ ਦੀ ਮੀਟਿੰਗ ਮਹਿਮਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਪੂਰਥਲਾ ਵਿਖੇ ਪਿਛਲੇ 20 ਦਿਨਾ ਤੋ ਈ ਜੀ ਐਸ ਵਲੰਟੀਅਰ ਅਧਿਆਪਕ ਪਰ ਅਮਨ ਆਪਣੀਆ ਹੱਕੀ ਮੰਗਾ ਲਈ ਸੰਘਰਸ ਕਰ ਰਹੇ ਹਨ ਪਰ ਸਰਕਾਰ ਨੇ ਉਨ੍ਹਾ ਦੀਆ ਹੱਕੀ ਮਮਗਾ ਮੰਨਣ ਦੀ ਬਜਾਏ ਉਨ੍ਹਾ ਨੂੰ ਲਾਠੀਆ ਅਤੇ ਗੋਲੀਆ ਨਾਲ ਦਬਾਉਣ ਦਾ ਯਤਨ ਕੀਤਾ।ਸਿਖਿਆ ਮੰਤਰੀ ਦੇ ਅਵਅਲਿ ਵਤੀਰੇ ਤੋ ਦੁਖੀ ਹੋਕੇ ਫਰੀਦਕੋਟ ਦੀ ਈ ਜੀ ਐਸ ਵਲੰਟੀਅਰ ਕਿਰਨਜੀਤ ਕੋਰ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸਟੇਟ ਕਮੇਟੀ ਮੈਬਰਾ ਧਰਮ ਸਿੰਘ ਸੂਜਾਪੁਰ ਅਤੇ ਮਲਕੀਤ ਸਿੰਘ ਜਗਰਾਉ ਨੇ ਦੱਸਿਆ ਕਿ ਕਪੂਰਥਲੇ ਦਾ ਸਾਲੀਮਾਰ ਬਾਗ ਸਿੱਖਿਆ ਮੰਤਰੀ ਨੇ ਜਲਿਆ ਵਾਲਾ ਬਾਗ ਹੀ ਬਣਾ ਰੱਖਿਆ ਹੈ ਜਦੋ ਕੋਈ ਵੀ ਮੁਲਾਜਮ ਜੱਥੇਬੰਦੀ ਕਪੂਰਥਲਾ ਵਿਖੇ ਰੋਸ ਮਾਰਚ ਕਰਨ ਆਉਦੀ ਹੈ Read more »
ਅਮਰੀਕਾ ਦੇ ਇਸ਼ਾਰੇ ‘ਤੇ ਭਾਰਤ ਨੇ ਪਾਕਿ ਨਾਲ ਗੱਲਬਾਤ ਮੁੜ ਤੋਰੀ : ਅਡਵਾਨੀ
ਨਵੀਂ ਦਿੱਲੀ 8 ਫਰਵਰੀ (ਪ.ਪ) ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸਰਕਾਰ ‘ਤੇ ਅੱਜ ਦੋਸ਼ ਲਗਾਇਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿੱਧੇ ਦਬਾਅ ਅਧੀਨ ਉਸ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਡਵਾਨੀ ਨੇ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੌਰਾਨ ਓਬਾਮਾ ਦੀਆਂ ਕੁੱਝ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਦੇ ਸਾਜਿਸ਼ਕਰਤਾਵਾਂ ਖ਼ਿਲਾਫ਼ ਪਾਕਿਸਤਾਨ ਵਲੋਂ ਕਾਰਵਾਈ ਕੀਤੇ ਜਾਣ ਤੱਕ ਉਸ ਨਾਲ ਗੱਲਬਾਤ ਨਾ ਕਰਨ ਦੇ ਰਵੱਈਏ ਵਿਚ ਯੂ.ਪੀ.ਏ. ਸਰਕਾਰ ਨੇ ਕੀ ਵਾਸ਼ਿੰਗਟਨ ਦੀ ਕੂਹਣੀ ਦੇ ਭਾਰੀ ਧੱਕੇ ਦੇ ਚਲਦਿਆਂ ਯੂ-ਟਰਨ ਲਿਆ ਹੈ? ਭਾਜਪਾ ਸੰਸਦੀ ਪਾਰਟੀ ਦੇ ਪ੍ਰਧਾਨ ਅਡਵਾਨੀ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਖਿੜਖਿੜਾਉਂਦਿਆਂ ਦਾਅਵਾ ਕੀਤਾ ਹੈ Read more »
ਪੇਸ਼ੀ ਭੁਗਤਣ ਆਏ ਰਾਠੌਰ ‘ਤੇ ਕਾਤਲਾਨਾ ਹਮਲਾ
ਚੰਡੀਗੜ 8 ਫਰਵਰੀ (ਪ.ਪ) ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ‘ਤੇ ਅੱਜ ਇਕ ਨੌਜਵਾਨ ਨੇ ਸਥਾਨਕ ਅਦਾਲਤ ਦੇ ਬਾਹਰ ਚਾਕੂ ਨਾਲ ਉਨ੍ਹਾਂ ਦੇ ਚੇਹਰੇ ‘ਤੇ ਤਿੰਨ ਵਾਰ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਖੂਨ ਨਿਕਲਣ ਲੱਗਿਆ। ਰਾਠੌਰ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ਵਿਚ ਆਪਣੀ ਅਪੀਲ ‘ਤੇ ਸੁਣਵਾਈ ਵਿਚ ਸ਼ਾਮਲ ਹੋਣ ਲਈ ਅਦਾਲਤ ਆਏ ਸਨ। ਦੂਜੇ ਪਾਸੇ ਰੁਚਿਕਾ ਛੇੜਛਾੜ ਮਾਮਲੇ ਦੀ ਮੌਕੇ ਦੀ ਗਵਾਹ ਅਨੁਰਾਧਾ ਨੇ ਲੋਕਾਂ ਨੂੰ ਕਿਹਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ। ਉਤਰ ਪ੍ਰਦੇਸ਼ ਦੇ ਵਾਰਾਨਸੀ ਨਿਵਾਸੀ ਉਤਸਵ ਸ਼ਰਮਾ ਨੇ 68 ਸਾਲਾ ਰਾਠੌਰ ਦੀ ਗੱਲ੍ਹ ‘ਤੇ ਚਾਕੂ ਨਾਲ ਹਮਲਾ ਕੀਤਾ। ਖੂਨ ਨਾਲ ਲਥਪਥ ਸਾਬਕਾ ਪੁਲਿਸ ਮੁਖੀ ਨੇ ਕਾਰ ਵਿਚ ਬੈਠਣ ਤੋਂ ਪਹਿਲਾਂ ਆਪਣੇ ਜ਼ਖ਼ਮ ਨੂੰ ਰੁਮਾਲ ਨਾਲ ਢਕ ਲਿਆ। ਹਮਲਾਵਰ ਨੌਜਵਾਨ ਅਹਿਮਦਾਬਾਦ ਤੋਂ ਫ਼ਿਲਮ ਨਿਰਮਾਣ ਦੀ ਸਿਖਲਾਈ ਲੈ ਰਿਹਾ ਹੈ ਅਤੇ ਉਸ ਨੇ ਰਾਠੌਰ ਦੀ ਗੱਲ੍ਹ ‘ਤੇ ਚਾਕੁ ਮਾਰਨ ਲਈ ਆਪਣੇ ਖੱਬੇ ਹੱਥ ਦੀ ਵਰਤੋਂ ਕੀਤੀ ਜਦੋਂ ਕਿ ਸੱਜੇ ਹੱਥ ਨਾਲ ਉਸ ਨੇ ਰਾਠੌਰ ਦੀ ਦੂਜੀ ਗੱਲ੍ਹ ‘ਤੇ ਘਸੁੰਨ ਜੜ ਦਿੱਤੇ। Read more »
ਬਰਫ਼ ਖਿਸਕਣ ਕਾਰਨ ਅਧਿਕਾਰੀ ਸਮੇਤ 16 ਫ਼ੌਜੀਆਂ ਦੀ ਮੌਤ
ਸ੍ਰੀਨਗਰ 8 ਫਰਵਰੀ (ਪ.ਪ) ਖਿਲਨਮਰਗ ਵਿਚ ਇਕ ਮੌਸਮੀ ਜੰਗੀ ਕੈਂਪ ਸਥਾਪਿਤ ਕਰਨ ਦੌਰਾਨ 350 ਜਵਾਨਾਂ ਦਾ ਸਮੂਹ ਬਰਫ਼ ਖਿਸਕਣ ਕਾਰਨ ਹਾਦਸੇ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਇਕ ਅਧਿਕਾਰੀ ਸਮੇਤ 16 ਫ਼ੌਜੀਆਂ ਦੀ ਮੌਤ ਹੋ ਗਈ। ਜਦੋਂ ਕਿ 15 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਫ਼ੌਜ ਦੇ ਬੁਲਾਰੇ ਕਰਨਲ ਜੇ.ਐਸ. ਬਰਾੜ ਨੇ ਕਿਹਾ ਕਿ ਸੈਂਕੜੇ ਲੋਕ ਹਾਲੇ ਵੀ ਲਾਪਤਾ ਹਨ ਜਿਨ੍ਹਾਂ ਦੀ ਬਰਫ਼ ਵਿਚ ਭਾਲ ਕੀਤੀ ਜਾ ਰਹੀ ਹੈ। 70 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚ ਇਕ ਅਧਿਕਾਰੀ ਲੈਫ਼. ਪ੍ਰਤੀਕ ਅਤੇ ਫ਼ੌਜ ਦੇ ਵੱਕਾਰੀ ਹਾਈ ਅਲਟੀਟਿਊਡ ਵਾਰਫ਼ੇਅਰ ਸਕੂਲ ਦੇ 12 ਹੋਰ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਜ਼ਖ਼ਮੀਆਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਗੁਲਮਰਗ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸ: ਗੁਰਦੀਪ ਸਿੰਘ ਜੰਡਾ ਦੀ ਮੋਤ ਨਾਲ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ
ਬੈਲਜੀਅਮ 8 ਫਰਵਰੀ (ਯ.ਸ) ਯੂਰਪ ਵਿਚ ਪੰਜਾਬੀ ਖੇਡ ਮੇਲਿਆਂ ਦੇ ਬਾਨੀ ਗੁਰਦੀਪ ਸਿੰਘ ਜੰਡਾ ਦੀ ਮੋਤ ਦੀ ਖਬਰ ਸੁਣ ਕੇ ਹਰ ਕਬੱਡੀ ਪ੍ਰੇਮੀ ਨੇ ਸੋਗ ਮਨਾਇਆ ਹੈ ਇਹ ਇਕ ਅਜਿਹੀ ਖਬਰ ਸੀ ਜਿਸ ਉਪਰ ਵਿਸ਼ਵਾਸ ਕਰਨਾਂ ਮੁਸ਼ਕਲ ਸੀ ਪਰ ਇਹ ਸੱਚ ਸੀ ਇਸ ਚੰਦਰੀ ਮੋਤ ਨੇ ਸਾਡੇ ਕੋਲੋਂ ਇਕ ਅਜਿਹੇ ਇਨਸਾਨ ਨੂੰ ਖੋਹ ਲਿਆ ਹੈ ਜੋ ਆਪਣੀ ਮਾਂ ਖੇਡ ਕੱਬਡੀ ਨੂੰ ਸਮਰਪਿਤ ਸੀ। ਸ਼ੇਰੇ-ਪੰਜਾਬ ਸਪੋਰਟਸ ਕੱਲਬ ਬੈਲਜੀਅਮ ਦੇ ਪ੍ਰਤਾਪ ਸਿੰਘ ਪ੍ਰਧਾਨ, ਬਲਹਾਰ ਸਿੰਘ, ਗੁਰਬੰਦਨ ਸਿੰਘ ਲਾਲੀ, ਗੁਰਦਾਵਰ ਸਿੰਘ, ਬਖਤਾਵਰ ਸਿੰਘ ਬਾਜਵਾ, ਕੁਲਵਿੰਦਰ ਸਿੰਘ ਮਿੰਟਾ, ਸੱਜਣ ਸਿੰਘ ਬਿਰਦੀ, ਤਰਸੇਮ ਸਿੰਘ ਸ਼ੇਰਗਿਲ, ਅਵਤਾਰ ਸਿੰਘ ਛੋਕਰ, ਪ੍ਰੇਮ ਕੁਮਾਰ ਬਰਸਲਜ, ਦਲਜੀਤ ਸਿੰਘ ਡੀਸਟ, ਅਵਤਾਰ ਸਿੰਘ ਤਾਰੀ ਲੋਹਗਰੜ, ਅਵਤਾਰ ਸਿੰਘ ਵਲੋਂ ਦੁਖ ਪ੍ਰਗਟ ਕੀਤਾ ਗਿਆ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਅਤੇ ਪ੍ਰਵਾਰ ਨੂੰ ਇਸ ਔਖੀ ਘੜੀ ਵਿਚ ਭਾਣਾਂ ਮੰਨਣ ਦਾ ਬਲ ਬਖਸੇ ।
ਪੰਜ ਸੀਸ਼ੀਆਂ ਕੋਰੈਕਸ ਅਤੇ 15 ਸ਼ੀਸ਼ੀਆਂ ਰੀਸਕੈਫ਼ ਫੜ੍ਹੀਆਂ
ਜਗਰਾਉਂ (ਤੇਜਿੰਦਰ ਸਿੰਘ ਚੱਢਾ) ਜਗਰਾਉਂ ਦੇ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਦੀਆਂ ਵਿਸ਼ੇਸ਼ ਹਿਦਾਇਤਾਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਸੀ.ਏ.ਸਟਾਫ਼ ਵੱਲੋਂ ਪਿੰਡ ਮਲਕ ਤੋ ਗੁਰਸੇਵਕ ਸਿੰਘ ਪੁੱਤਰ ਰਣਜੀਤ ਸਿੰਘ ਕੌਮ ਰਾਮਦਾਸੀਆ ਵਾਸੀ ਰਸੂਲਪੁਰ ਥਾਣਾ ਸਿਧਵਾਂ ਬੇਟ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਪੰਜ ਸੀਸ਼ੀਆਂ ਕੋਰੈਕਸ ਅਤੇ 15 ਸ਼ੀਸ਼ੀਆਂ ਰੀਸਕੈਫ਼ ਫੜ੍ਹੀਆਂ ਗਈਆਂ ਹਨ। ਜਿਸ ਦੇ ਖਿਲਾਫ਼ ਮੁੱਕਦਮਾ ਨੰਬਰ 45 ਮਿਤੀ 7ਫਰਵਰੀ 2010 ਧਾਰਾ 22,61,85 ਐਨ.ਡੀ. ਪੀ.ਐਸ.ਐਕਟ ਥਾਣਾ ਜਗਰਾਉਂ ਤਹਿਤ ਦਰਜ ਕੀਤਾ ਗਿਆ ਹੈ।






