ਸਵਿਟਜ਼ਰਲੈਂਡ ਦੇ ਗੁਰਦੁਆਰਾ ਡੈਨੀਕਨ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਦਰਬਾਰ, ਸਿੱਖ ਫੈਡਰੇਸ਼ਨ ਨੇ ਕੀਤਾ ਭਾਈ ਨੰਦ ਲਾਲ ਸਿੰਘ ਗੋਲਡ ਮੈਡਲ ਨਾਲ ਸਨਮਾਣ ।
ਹਮਬਰਗ 30 ਮਾਰਚ (ਅਮਰਜੀਤ ਸਿੰਘ ਸਿਧੂ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਤਾ ਗੱਦੀ ਤੇ ਇਸ ਦੇ ਬਰਾਬਰ ਹੋਰ ਕਿਸੇ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਹੀ ਹੋ ਸਕਦਾ ਨੂੰ ਦ੍ਰਿੜਤਾ ਨਾਲ ਸੰਗਤਾਂ ਵਿੱਚ ਪ੍ਰਚਾਰ ਕਰ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੇ ਆਪਣੇ ਸਿਆਸੀ ਅਕਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਪੈਦਾ ਕਰਨ ਵਾਲਿਆ ਦੇ ਕਹਿਣ ਤੇ ਆਪਣੇ ਪੰਥ ਵਿੱਚੋ ਛੇਕਣ ਦੇ ਫੈਸਲੇ ਨੂੰ ਜਰਮਨੀ ਦੇ ਮਿਉਚਿਨ, ਸਟੁਟਗਾਟ ਤੋਂ ਬਾਅਦ ਸਵਿਟਜ਼ਰਲੈਂਡ ਦੇ ਗੁਰਦੁਆਰਾ ਡੈਨੀਕਨ ਵਿੱਚ ਕੀਰਤਨ ਸਮਾਗਮ ਕਰਵਾਕੇ ਤੇ ਸਿੱਖ ਫੈਡਰੇਸ਼ਨ ਸਵਿਟਜ਼ਰਲੈਡ ਨੇ ਭਾਈ ਨੰਦ ਲਾਲ ਸਿੰਘ ਜੀ ਗੋਆ ਗੋਲਡ ਮੈਡਲ ਨਾਲ ਸਨਮਾਣ ਕਰਕੇ ਨਿਕਾਰ ਦਿੱਤਾ ਹੈ । ਸਰਬਰਾਹ ਅਰੂੜ ਸਿੰਘ,ਕ੍ਰਿਪਾਲ ਸਿੰਘ ਤੇ ਸਿੱਖਾਂ ਨੂੰ ਲਵ ਕੁਸ਼ ਦੀ ਅਲੌਦ ਕਹਿਣ ਵਾਲੇ ਪੂਰਨ ਸਿੰਘ ਤੇ ਬਾਦਲ ਦੇ ਗੁਲਾਮ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੀ ਅਕਾਲ ਤਖਤ ਸਹਿਬ ਜੀ ਦੀ ਮਰਯਾਦਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੋਂ ਇਨਕਾਰੀ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਨ ਵਾਲੇ ਤਨਖਾਹੀਏ ਪਟਨਾ ਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਦੇ ਗਲਤ ਫੈਸਲੇ ਇਹਨਾਂ ਸਿਰਮੌਰ ਸੰਸਥਾਵਾਂ ਦੀ ਸਰਬਉੱਚਤਾ ਦੀ ਮਹਾਨਤਾ ਨੂੰ ਘਟਾਉਣ ਤੇ ਸਿੱਖ ਕੌਮ ਨੂੰ ਖੇਰੂ ਖੇਰੂ ਕਰਨ ਦਾ ਬੱਜਰ ਗੁਨਾਹ ਕਰ ਰਹੇ ਹਨ । Read more »
17 ਭਾਰਤੀਆਂ ਨੂੰ ਮੌਤ ਦੀ ਸਜ਼ਾ ਤੋਂ ਕੇਂਦਰ ਚਿੰਤਤ
ਨਵੀਂ ਦਿੱਲੀ 30 ਮਾਰਚ (ਪ.ਪ) ਸਰਕਾਰ ਨੇ ਸੰਯੁਕਤ ਅਰਬ ਅਮੀਰਾਤ ਵਿਚ 17 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਨੂੰ ਹੈਰਾਨ ਕਰਨ ਵਾਲੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਨੂੰ ਉਪਰਲੀ ਅਦਾਲਤ ਵਿਚ ਅਪੀਲ ਦਾਇਰ ਕਰਨ ਲਈ ਕਾਨੂੰਨੀ ਸਹਾਇਤਾ ਸਮੇਤ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ। ਭਾਰਤੀ ਦੂਤਘਰ ਇਨ੍ਹਾਂ ਭਾਰਤੀਆਂ ਨਾਲ ਸੰਪਰਕ ਕਰਵਾਉਣ ਦੀ ਪਹਿਲਾਂ ਹੀ ਮੰਗ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕਾਂ ਨੂੰ ਸ਼ਾਰਜਾਂਹ ਦੀ ਇਕ ਸ਼ਰੀਅਤ ਅਦਾਲਤ ਨੇ ਨਜਾਇਜ਼ ਸ਼ਰਾਬ ਦੇ ਵਪਾਰ ਨੂੰ ਲੈ ਕੇ ਇਕ ਕਥਿਤ ਝਗੜੇ ਦੌਰਾਨ ਪਾਕਿਸਤਾਨ ਦੇ ਇਕ ਵਿਅਕਤੀ ਦਾ ਕਤਲ ਕਰਨ ਅਤੇ ਤਿੰਨ ਹੋਰ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਹੈ। ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਨੂੰ ਦੂਤਘਰ ਪੱਧਰ ਦੀ ਮਦਦ ਦੇਵਾਂਗੇ ਅਤੇ ਇਹ ਵੀ ਪਤਾ ਲਗਾਵਾਂਗੇ ਕਿ ਉਪਰਲੀ ਅਦਾਲਤ ਵਿਚ ਅਪੀਲ ਕਰਨ ਲਈ ਉਨ੍ਹਾਂ ਨੂੰ ਮਦਦ ਪਹੁੰਚਾਉਣ ਲਈ ਹੋਰ ਕਿਹੜੇ ਤਰੀਕੇ ਹੋ ਸਕਦੇ ਹਨ। ਫਿਰਕੂ ਮਾਮਲਿਆਂ ਦੇ ਮੰਤਰੀ ਵਾਇਲਾਰ ਰਵੀ ਨੇ ਕਿਹਾ ਹੈ ਕਿ ਹਰੇਕ ਗੱਲ ਕਰਨੀ ਜ਼ਰੂਰੀ ਹੈ ਅਤੇ ਮੁਲਜ਼ਮਾਂ ਨੂੰ ਇਕ ਪ੍ਰਮੁੱਖ ਵਕੀਲ ਅਤੇ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ Read more »
ਜ਼ਿਲੇ ਦੇ ਸਮੂਹ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ
ਕੈਪਸ਼ਨ : ਪੰਜਾਬ ਸਰਕਾਰ ਦੇ ਖਿਲਾਫ ਸਮੂਹ ਪਟਵਾਰੀ ਰੋਸ਼ ਪ੍ਰਦਰਸ਼ਨ ਕਰਦੇ ਹੋਏ (ਫੋਟੋ ਅਤੇ ਵਿਵਰਨ : ਪਰਸ਼ੋਤਮ ਸ਼ਰਮਾ)
ਕਪੂਰਥਲਾ 30 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸੂਬਾ ਇਕਾਈ ਦੇ ਆਦੇਸ਼ ਤੇ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਵਿੱਢੇ ਫੈਸਲਾ ਕੁੰਨ ਸੰਘਰਸ਼ ਦੀ ਤੀਸਰੀ ਕੜੀ ਵਜੋਂ ਜ਼ਿਲ੍ਹਾਂ ਸਦਰ ਮੁਕਾਮ ਤੇ ਪੰਜਾਬ ਦੇ ਬਾਕੀ ਜਿਲਿਆਂ ਦੀ ਤਰ੍ਹਾਂ ਕਪੂਰਥਲਾ ਜ਼ਿਲੇ ਦੇ ਸਮੂਹ ਪਟਵਾਰੀਆਂ ਨੇ 11 ਤੋਂ 3 ਵਜੇ ਤੱਕ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਅੱਜ ਅੱਤ ਦੀ ਮਹਿੰਗਾਈ ਦੇ ਸਮੇਂ ਦੌਰਾਨ ਪਟਵਾਰੀ ਨੂੰ ਆਪਣੇ ਦਫਤਰ ਦਾ ਪ੍ਰਬੰਧ ਆਪ ਕਰਨ ਲਈ ਸਿਰਫ 35 ਰੁਪਏ ਮਹੀਨਾ ਦਫਤਰੀ ਕਿਰਾਇਆ ਦਿੱਤਾ ਜਾ ਰਿਹਾ ਹੈ ਜਦਕਿ 35 ਰੁਪਏ ਵਿੱਚ ਇਕ ਕੁਰਸੀ ਮਹੀਨੇ ਵਾਸਤੇ ਕਿਰਾਏ ਲਈ ਨਹੀਂ ਮਿਲ ਸਕਦੀ। ਇਸਤੋਂ ਇਲਾਵਾ ਦਫਤਰੀ ਕਿਰਾਇਆ 25 ਰੁਪਏ ਮਹੀਨਾ ਸਟੇਸ਼ਨਰੀ ਭੱਤਾ 25 ਰੁਪਏ, ਬਸਤਾ ਭੱਤਾ 25 ਰੁਪਏ ਬੱਝਵਾਂ ਸਫਰੀ ਭੱਤਾ 240 ਤੋਂ 480 ਰੁਪਏ ਮਿਲ ਰਿਹਾ ਹੈ ਜੋਕਿ ਊਠ ਦੇ ਮੂੰਹ ਜੀਰਾ ਪਾਉਣ ਦੇ ਬਰਾਬਰ ਵੀ ਨਹੀਂ ਹੈ। ਮੱਖਣ ਲਾਲ ਅਟਵਾਲ ਜ਼ਿਲਾਂ ਜਨਰਲ ਸਕੱਤਰ ਨੇ ਦੱਸਿਆ ਕਿ ਜੱਥੇਬੰਦੀ ਮੰਗ ਕਰਦੀ ਹੈ ਕਿ ਹਰ ਪਟਵਾਰੀ ਨੂੰ 1000 ਰੁਪਏ ਦਫਤਰੀ ਕਿਰਾਇਆ, 500 ਰੁਪਏ ਬਸਤਾ ਭੱਤਾ, 500 ਰੁਪਏ ਸਟੇਸ਼ਨਰੀ ਭੱਤਾ, 1500 ਰੁਪਏ ਬੱਝਵਾਂ ਸਫਰੀ ਭੱਤਾ ਅਤੇ ਸਹਾਇਕ ਦਫਤਰ ਕਾਨੂੰਗੋ ਨੂੰ ਸਪੈਸ਼ਲ 1000 ਰੁਪਏ ਭੱਤਾ ਦਿੱਤਾ ਜਾਵੇ। Read more »
ਖੇਤੀਬਾੜੀ ਵਿਭਾਗ ਕਪੂਰਥਲਾ ਵਲੋਂ ਆਤਮਾ ਸਕੀਮ ਤਹਿਤ ਕਿਸਾਨ ਮੇਲਾ ਅਤੇ ਪ੍ਰਦਰਸ਼ਨੀ ਆਯੋਜਿਤ
ਕੈਪਸ਼ਨ : ਕਿਸਾਨ ਮੇਲੇ ਅਤੇ ਖੇਤੀ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਏਡੀਸੀ ਕੰਵਲਸ਼ੇਰ ਸਿੰਘ ਧੰਜੂ ਅਤੇ ਮੁੱਖ ਖੇਤੀਬਾੜੀ ਅਧਿਕਾਰੀ ਰਵੀ ਸੱਭਰਵਾਲ (ਫੋਟੋ ਪਰਸ਼ੋਤਮ ਸ਼ਰਮਾ)
ਕਪੂਰਥਲਾ 30 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਖੇਤੀ ਵਿੱਚ ਪੰਜਾਬ ਦੀ ਸਰਦਾਰੀ ਬਣਾਈ ਰੱਖਣ ਲਈ ਸਾਧਨਾਂ ਦੀ ਕਿਫਾਇਤ ਅਤੇ ਨਵੀਨਤਮ, ਸੂਖਮ ਤਕਨਾਲੋਜੀ ਅਤੇ ਬਿਹਤਰ ਸੰਪਰਕ ਦੀ ਵੱਡੀ ਲੋੜ ਹੈ ਜਿਸਦੀ ਪੂਰਤੀ ਵਿੱਚ ਆਤਮਾ ਸਕੀਮ ਇਕ ਅਹਿਮ ਕੜੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਏਡੀਸੀ ਵਿਕਾਸ ਕੰਵਲਸ਼ੇਰ ਸਿੰਘ ਧੰਜੂ ਨੇ ਸਥਾਨਕ ਵਿਰਸਾ ਵਿਹਾਰ ਵਿਖੇ ਆਤਮਾ ਸਕੀਮ ਅਧੀਨ ਲਗਾਏ ਗਏ ਕਿਸਾਨ ਮੇਲੇ ਅਤੇ ਖੇਤੀ ਪ੍ਰਦਰਸ਼ਨੀ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਨੇ ਖੇਤੀ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਨੈਸ਼ਨਲ ਪੱਧਰ ਤੇ 68 ਪ੍ਰਤੀਸ਼ਤ ਤੋਂ ਵਧੇਰੇ ਲੋਕ ਖੇਤੀ ਸੈਕਟਰ ਵਿੱਚ ਲੱਗੇ ਹੋਏ ਹਨ ਜੋ ਸਕਲ ਘਰੇਲੂ ਉਤਪਾਦ ਵਿੱਚ ਕੇਵਲ 20 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ। ਭਾਰਤ ਦੀ ਵਿਕਾਸ ਦਰ ਵਿੱਚ ਖੇਤੀ ਖੇਤਰ ਦੇ ਸਾਲ ਦਰ ਸਾਲ ਸੁੰਗੜਦੇ ਹਿੱਸੇ ਨੂੰ 4 ਪ੍ਰਤੀਸ਼ਤ ਦੀ ਨਿਰਧਾਰਤ ਸੀਮਾਂ ਤੱਕ ਲਿਆਉਣ ਲਈ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਆਤਮਾ ਸਕੀਮ ਸ਼ੁਰੂ ਕੀਤੀ ਗਈ ਹੈ। ਜਿਲ੍ਹੇ ਵਿੱਚ ਆਤਮਾ ਸਕੀਮ ਅਧੀਨ ਚੱਲ ਰਹੇ ਵੱਖ ਵੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸਕੀਮ ਦੇ ਪ੍ਰਾਜੈਕਟ ਡਾਇਰੈਕਟਰ ਡਾ. ਰਵੀ ਸੱਭਰਵਾਲ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਧੁਰ ਹੇਠਲੇ ਪੱਧਰ ਦੀਆਂ ਮੁਸ਼ਕਲਾਂ ਅਤੇ ਲੋੜਾਂ ਤੇ ਅਧਾਰਤ ਯੋਜਨਾ ਤਿਆਰ ਕਰਕੇ ਖੇਤੀਬਾੜੀ ਅਤੇ ਸਹਾਇਕ ਮਹਿਕਮਿਆਂ ਦੇ ਇੱਕੋ ਮੰਚ ਤੇ ਵਿਕਾਸ ਦੀਆਂ ਸਕੀਮਾਂ ਨੂੰ ਸਾਂਝੇ ਤੌਰ ਤੇ ਲਾਗੂ ਕਰਨਾ ਹੈ।
ਡੇਂਗੂ ਤੋ ਬਚਾਅ ਵਾਸਤੇ ਸਿਵਲ ਹਸਪਤਾਲ ਵਾਲਿਆਂ ਨੇ ਲਾਇਆਂ ਸੈਮੀਨਾਰ

ਫੋਟੋ ਕੇਪਸਨ-ਮੋਗਾ ਦੇ ਇਕ ਹੋਟਲ ਵਿਚ ਡੇਂਗੁ ਮਛਰ ਤੋ ਬਚਾਵ ਲਈ ਜਾਨਕਾਰੀ ਦਿਦੇ ਸਿਵਿਲ ਸਰਜਨ ਡਾ.ਕੁਲਵੰਤ ਸਿੰਘ,ਡੀਐਚੳ ਡਾ.ਕੁਲਦੀਪ ਸਿੰਘ
ਮੋਗਾ 30ਮਾਰਚ (ਸੂਰਜ ਜੈਨ) ਗਰਮੀਆ ਦਾ ਮੋਸਮ ਸ਼ੂਰੁ ਹੋਣ ਦੇ ਨਾਲ ਹੀ ਸਿਵਲ ਹਸਪਤਾਲ ਮੋਗਾ ਵੱਲੋ ਵੀ ਲੋਕਾ ਨੂੰ ਜਾਗਰੁਕ ਕਰਨ ਲਈ ਕਮਰ ਕਸ ਲਈ ਹੈ ਸੋਮਵਾਰ ਨੂੰ ਸਿਵਿਲ ਹਸਪਤਾਲ ਵੱਲੋ ਇਕ ਹੋਟਲ ਵਿਚ ਡੇਂਗੁ ਮੱਛਰ ਅਤੇ ਚਿਕਗੁਨੀਆਂ ਸੰਬਧੀ ਵਰਕਸ਼ਾਪ ਕਮ ਸੇਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੇਮੀਨਾਰ ਵਿੱਚ ਅੱਲਗ ਅੱਲਗ ਵਿਭਾਗ ਦੇ ਸਰਕਾਰੀ ਅਧਿਕਾਰਿਆ ਵੱਲੋ ਸਿਰਕਤ ਕੀਤੀ ਗਈ ਅਤੇ ਡੇਂਗੁ ਵਰਗੇ ਮੱਛਰਾ ਤੋ ਬਚਨ ਲਈ ਜਾਨਕਾਰੀ ਦਿੱਤੀ ਗਈ ਤਾ ਜੋ ਉਹ ਅੱਗੇ ਲੋਕਾ ਨੂੰ ਜਾਗਰੁਕ ਕਰ ਸਕਨ ਇਹ ਸੇਮੀਨਾਰ ਸਿਵਲ ਸਰਜਨ ਡਾ.ਕੁਲਵੰਤ ਸਿੰਘ ਅਤੇ ਡੀਐਚੳ ਕੁਲਦੀਪ ਸਿੰਘ ਦੀ ਅਗਵਾਹੀ ਵਿੱਚ ਲਗਾਇਆ ਗਿਆਂ।ਇਸ ਮੋਕੇ ਵਧੇਰੇ ਜਾਨਕਾਰੀ ਦਿੰਦਆਂ ਡਾ.ਕੁਲਵੰਤ ਸਿੰਘ ਨੇ ਦਸਿਆ ਕਿ ਲੋਕਾ ਨੂੰ ਇਸ ਡੇਂਗੁ ਮੱਛਰ ਬਾਰੇ ਜਾਗਰੁਕ ਕਰਨ ਵਾਸਤੇ ਸੇਮੀਨਾਰ ਲਗਾਇਆ ਗਿਆ ਹੈ ਜਿਸ ਵਿੱਚ ਵੱਖ ਵੱਖ ਸਰਕਾਰੀ ਵਿਭਾਗ ਦੇ ਮੁਲਾਜਿਮਾ ਵਲੋ ਇਸ ਮੱਛਰ ਤੋ ਬਚਨ ਲਈ ਜਾਨਕਾਰੀ ਪ੍ਰਪਾਤ ਕੀਤੀ ਗਈ ਹੈ Read more »
ਪੀੜਤ ਪਰਿਵਾਰ ਨੇ ਲਾਇਆ ਸਿਵਲ ਹਸਪਤਾਲ ਅਤੇ ਮੁਹਾਲੀ ਪੁਲੀਸ ਤੇ ਗੰਭੀਰ ਦੋਸ਼
ਮੁਜ਼ਰਮ ਪੀੜਤ ਪਰਿਵਾਰ ਨੂੰ ਦੇ ਰਹੇ ਹਨ ਜਾਨੋਂ ਮਾਰਨ ਦੀਆਂ ਧਮਕੀਆਂ
ਮੁਹਾਲੀ 30 ਮਾਰਚ (ਪੁਰਖਾਲਵੀ) ਸਥਾਨਕ ਸੈਕਟਰ 70 ਦੇ ਵਸਨੀਕ ਗੁਰਦਿਆਲ ਚੰਦ ਚੌਧਰੀ ਨੇ ਸਿਵਲ ਹਸਪਤਾਲ ਫ਼ੇਜ਼ 6 ਅਤੇ ਮੁਹਾਲੀ ਪੁਲੀਸ ਤੇ ਦੋਸ਼ ਲਾਇਆ ਕਿ ਉਹ ਕਥਿਤ ਦੋਸ਼ੀਆਂ ਨਾਲ ਮਿਲ ਕੇ ਉਸ ਦੇ ਘਰ ਅੰਦਰ ਦਾਖ਼ਲ ਹੋਕੇ ਮਾਰ ਕੁਟਾਈ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਬਚਾਉਣ ਲਈ ਮਾਨਵ ਵਿਰੋਧੀ ਕੋਝੇ ਯਤਨ ਕਰ ਰਹੀ ਹੈ। ਪੀੜਤ ਗੁਰਦਿਆਲ ਚੰਦ ਜੋ ਪੀ.ਟੀ.ਐਲ. ਦਾ ਮੁਲਾਜ਼ਮ ਹੈ ਨੂੰ ਪਰਸੋ ਰਾਤ ਕਰੀਬ 8 ਵਜੇ ਘਰ ਮਕਾਨ ਨੰਬਰ 3096 ਦੇ ਅੰਦਰ ਬੈਠੇ ਨੂੰ, ਉਸਦੇ ਗੁਆਂਢੀ ਜਿਹੜਾ ਪੁਲੀਸ ਮਹਿਕਮੇ ਦਾ ਮੁਲਾਜ਼ਮ ਹੈ ਨੇ ਆਪਣੇ ਜਵਾਨ ਪੁੱਤਰ ਨਾਲ ਮਿਲ ਕੇ ਉਸ ਦੀ ਭਾਰੀ ਮਾਰ ਕੁਟਾਈ ਕੀਤੀ, ਜਿਸ ਕਾਰਨ ਉਸ ਦੇ ਪੇਟ ਅਤੇ ਗਰਦਨ ਤੇ ਗੁੱਝੀਆਂ ਸੱਟਾਂ ਲੱਗੀਆਂ। ਉਨ੍ਹਾਂ ਨੇ ਉਸ ਨੂੰ ਪੂਰੇ ਮੁਹੱਲੇ ਵਿੱਚ ਜਲੀਲ ਕੀਤਾ, ਗਾਲੀ ਗਲੋਚ ਕੀਤਾ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਕੀਤਾ। ਇਸ ਮੌਕੇ ਅਚਾਨਕ ਪੁੱਜੇ ਠੇਕੇਦਾਰ ਬਹਾਦਰ ਸਿੰਘ ਨੇ ਉਸ ਨੂੰ ਮਸਾਂ ਹੀ ਮੁਜ਼ਰਮਾਂ ਦੀ ਚੁੰਗਲ ਵਿੱਚੋਂ ਛੁਡਵਾਇਆ, ਨਹੀਂ ਤਾਂ ਸ਼ਾਇਦ ਉਹ ਉਸ ਨੂੰ ਮਾਰ ਹੀ ਦਿੰਦੇ। ਗਵਾਂਢੀਆਂ ਵੱਲੋਂ ਸਥਾਨਕ ਕੌਂਸਲਰ ਨੂੰ ਫ਼ੋਨ ਕਰਨ ਤੇ ਸਮਾਜ ਸੇਵੀ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਵੀ ਮੌਕੇ ਤੇ ਪੁੱਜ ਗਏ, ਜਿਨ੍ਹਾਂ ਨੇ ਉਸ ਨੂੰ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਫ਼ੇਜ਼ 6 ਦਾਖ਼ਲ ਕਰਵਾਇਆ, ਜਿੱਥੇ ਉਹ ਹੁਣ ਤੱਕ ਜ਼ੇਰੇ ਇਲਾਜ਼ ਹੈ। Read more »
ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ
ਚੰਡੀਗੜ 30 ਮਾਰਚ (ਪ.ਪ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ 14 ਸਾਲ ਪਹਿਲਾਂ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਅੱਜ ਇਕ ਵਿਸ਼ੇਸ਼ ਸੁਣਵਾਈ ਅਦਾਲਤ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਮੁਖੀ ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਟਿਸ ਆਰ.ਕੇ. ਸੌਧੀ ਨੇ ਭਿਓਰਾ ਨੂੰ ਇਹ ਸਜ਼ਾ ਸੁਣਾਈ। ਭਿਓਰਾ ਭਾਰਤ ਵਿਚ ਇਸ ਜਥੇਬੰਦੀ ਦਾ ਮੁਖੀ ਸੀ ਅਤੇ ਉਸ ਨੂੰ 1997 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਪਰਾਧਕ ਸਾਜਿਸ਼ ਰਚਣ ਅਤੇ 31 ਅਗਸਤ 1995 ਵਿਚ ਉਚ ਸੁਰੱਖਿਆ ਵਾਲੇ ਪੰਜਾਬ ਸਿਵਲ ਸਕੱਤਰੇਤ ਕੰਪਲੈਕਸ ਵਿਚ ਹੋਏ ਇਕ ਕਾਰ ਬੰਬ ਧਮਾਕੇ ਵਿਚ ਬੇਅੰਤ ਸਿੰਘ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਸੀ। ਭਿਓਰਾ ਦੇ ਵਕੀਲ ਅਰਵਿੰਦ ਠਾਕੁਰ ਨੇ ਉਚ ਸੁਰੱਖਿਆ ਵਾਲੀ ਬੁੜੈਲ ਜੇਲ੍ਹ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਦੇ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਕਰਨਗੇ। ਇਸ ਮਾਮਲੇ ਦੀ ਸੁਣਵਾਈ ਇਸੇ ਜੇਲ੍ਹ ਵਿਚ ਬਣੀ ਅਸਥਾਈ ਜੇਲ੍ਹ ਵਿਚ ਹੋਈ। ਸੀ ਬੀ ਆਈ ਵਲੋਂ 31 ਅਗਸਤ 1995 ਨੂੰ ਪੰਜਾਬ ਤੇ ਹਰਿਆਣਾ ਸਕੱਤਰੇਤ ਦੇ ਬਾਹਰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਚਾਰ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ। ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਨੂੰ 2007 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। Read more »
ਘੁਸਪੈਠ ਸਮੱਸਿਆ ਦਾ ਹੱਲ ਪਾਕਿਸਤਾਨ ਕੋਲ : ਫ਼ੌਜ ਮੁਖੀ
ਨਵੀਂ ਦਿੱਲੀ 30 ਮਾਰਚ (ਪ.ਪ) ਭਾਰਤ ਨੇ ਅੱਜ ਕਿਹਾ ਹੈ ਕਿ ਸਰਹੱਦ ਪਾਰੋਂ ਕੀਤੀ ਜਾ ਰਹੀ ਘੁਸਪੈਠ ਦਾ ਹੱਲ ਪਾਕਿਸਤਾਨ ਕੋਲ ਹੈ ਕਿਉਂਕਿ ਇਹ ਗੁਆਂਢੀ ਮੁਲਕ ਇਨ੍ਹਾਂ ਅਤਿਵਾਦੀਆਂ ਨੂੰ ਭਾਰਤ ਅੰਦਰ ਦਾਖਲ ਹੋਣ ਵਿਚ ਸਹਾਇਤਾ ਕਰ ਰਿਹਾ ਹੈ। ਭਾਰਤੀ ਸੈਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਨੇ ਕਿਹਾ ਕਿ ਘੁਸਪੈਠ ਦੀ ਸਮੱਸਿਆ ਦਾ ਹੱਲ ਪਾਕਿਸਤਾਨ ਕੋਲ ਹੀ ਹੈ ਕਿਉਂਕਿ ਉਹ ਇਨ੍ਹਾਂ ਅਤਿਵਾਦੀਆਂ ਦੀ ਘੁਸਪੈਠ ਵਿਚ ਸਹਾਇਤਾ ਕਰ ਰਿਹਾ ਹੈ। ਚੀਫ ਸਟਾਫ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਏਅਰ ਚੀਫ ਮਾਰਸ਼ਲ ਪੀ.ਵੀ. ਨਾਇਕ ਨੂੰ ਸੌਂਪੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਦੀਪਕ ਕਪੂਰ ਨੇ ਇਹ ਗੱਲ ਆਖੀ। ਵਰਨਣਯੋਗ ਹੈ ਕਿ ਕਪੂਰ ਬੁੱਧਵਾਰ ਨੂੰ ਰਿਟਾਇਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਘੁਸਪੈਠ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਅੱਗੇ ਵੀ ਘੁਸਪੈਠ ਦੀਆਂ ਕਾਰਵਾਈਆਂ ਜਾਰੀ ਰੱਖਣਗੇ ਕਿਉਂਕਿ ਉਨ੍ਹਾਂ ਨੂੰ ਕਈ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਫੌਜ ਮੁਖੀ ਨੇ ਭਾਰਤੀ ਸਰਹੱਦ ‘ਚ ਦਾਖ਼ਲੇ ਤੋਂ ਪਹਿਲਾਂ ਅਤਿਵਾਦੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਸੀਂ ਉਨ੍ਹਾਂ ਦੇ ਖਿਲਾਫ਼ ਉਦੋਂ ਤੱਕ ਕੋਈ ਕਾਰਵਾਈ ਨਹੀਂ ਕਰ ਸਕਦੇ ਜਦੋਂ ਤੱਕ ਉਹ ਸਾਡੀ ਸਰਹੱਦ ਵਿਚ ਨਾ ਆ ਜਾਣ। Read more »
ਜ਼ਰਮਨ ਦੀਆਂ ਸਮੂੰਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ 31 ਮਾਰਚ ਦੀ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ
ਹਮਬਰਗ 29 ਮਾਰਚ ( ਅਮਰਜੀਤ ਸਿੰਘ ਸਿੱਧੂ) ਸ: ਦਿਲਬਾਗ ਸਿੰਘ ਪ੍ਰਧਾਂਨ ਨਿਊਨਬਰਗ ਗੁਰੂਘਰ ਵੱਲੋਂ 31 ਮਾਰਚ ਦਿਨ ਵੀਰਵਾਰ ਨੂੰ ਦਿਨ ਦੇ ਇੱਕ ਵਜੇ ਜਰਮਨ ਦੇ ਸਮੂੰਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਰੱਖੀ ਗਈ ਹੈ। ਜ਼ਰਮਨ ਦੇ ਸਮੂੰਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਮੂੰਹ ਮੁਖੀਆਂ ਅਤੇ ਕਮੇਟੀ ਮੈਬਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਮਿੱਤੀ 31 ਮਾਰਚ ਨੂੰ ਆਪ ਜੀ ਨੇ ਸਮੇ ਸਿਰ ਪਹੁੰਚ ਕੇ ਆਪਣੇ ਬੱਡਮੁਲੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ। ਤਾਂ ਜੋ ਆਪਾਂ ਆਉਣ ਵਾਲੇ ਸਮੇ ਵਿੱਚ ਪੰਥ ਦੀ ਚੜਦੀ ਕਲਾ ਲਈ ਕੋਈ ਠੋਸ ਰੈਅ ਕਰ ਸਕੀਏ ਤੇ ਪੰਥ ਨੂੰ ਚੜਦੀ ਕਲਾ ਵਿੱਚ ਲਿਜਾਣ ਲਈ ਨਵੇਂ ਪ੍ਰੋਗਰਾਮ ਉਲੀਕ ਕੇ ਕੌਮ ਨੂੰ ਨਵੀ ਸੇਧ ਦੇ ਸਕੀਏ। ਇਸ ਲਈ ਸਮੂੰਹ ਕਮੇਟੀਆ ਨੂੰ ਚਿੱਠੀਆਂ ਰਾਹੀਂ ਵੀ ਸੂਚਿਤ ਕੀਤਾ ਜਾ ਚੁੱਕਾ ਹੈ। ਪਰ ਜੇ ਕਿਸੇ ਕਮੇਟੀ ਨੂੰ ਚਿੱਠੀ ਨਹੀ ਮਿਲੀ ਤਾਂ ਉਹ ਇੱਸ ਖਬਰ ਨੂੰ ਪੜ ਕੇ ਜਰੂਰ ਪਹੁੰਚਣ ਦੀ ਕ੍ਰਿਪਾਲਤਾ ਕਰੇ। ਪ੍ਰੈਸ ਨੂੰ ਇਹ ਨੋਟ ਸ: ਦਿਲਬਾਗ ਸਿੰਘ ਨੇ ਫੋਨ ਉਪਰ ਦਿੱਤਾ।
ਲੀਅਰ ਗੁਰੂ (ਨਾਰਵੇ) ਚ ਹਫਤੇਵਾਰੀ ਦੀਵਾਨ ਸਜਾਇਆ ਗਿਆ

ਲੀਅਰ 29 ਮਾਰਚ (ਰੁਪਿੰਦਰ ਢਿੱਲੋ ਮੋਗਾ) ਲੀਅਰ ਦੀ ਖੂਬਸੂਰਤ ਵਾਦੀਆ ਚ ਸਥਿਤ ਗੁਰੂ ਘਰ ਲੀਅਰ ਵਿਖੇ ਹਫਤੇ ਵਾਰੀ ਦੀਵਾਨ ਸਜਾਏ ਗਏ ਅਤੇ ਭਾਰੀ ਸੰਖਿਆ ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਲਵਾਈ।ਇਸ ਮੋਕੇ ਪੰਜਾਬੋ ਆਏ ਭਾਈ ਨਿਰਮਲ ਸਿੰਘ(ਧੂੜਕੋਟ ਵਾਲੇ), ਭਾਈ ਗੁਰਮੀਤ ਸਿੰਘ ਅਤੇ ਭਾਈ ਭਾਈ ਪ੍ਰਗਟ ਸਿੰਘ ਦੇ ਕੀਰਤਨੀਆ ਜੱਥੇ ਨੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ। ਇਸ ਮੋਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਕੰਵਲਦੀਪ ਸਿੰਘ (ਲੀਅਰ ਸਕੂਗਨ) ਹੋਣਾ ਗੁਰੂ ਘਰ ਲੀਅਰ ਦੀ ਨਵੀ ਬਣੀ ਬਿਲਡਿੰਗ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ੍ਰਹਿ ਪ੍ਰਵੇਸ਼ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ। ਅਪ੍ਰੈਲ ਮਹੀਨੇ ਦੀ ਮਿਤੀ 11 ਨੂੰ ਗੁਰੂ ਘਰ ਦੀ ਨਵੀ ਬਿਲਡਿੰਗ ਆਮ ਸੰਗਤ ਲਈ ਖੋਲ ਦਿੱਤੀ ਜਾਵੇਗੀ ਅਤੇ ਇਸ ਮੋਕੇ ਤੇ ਪੰਜਾਬ ਤੋ ਕਵੀਸ਼ਰੀ ਜੱਥਾ ਵੀ ਪਹੁੰਚ ਰਿਹਾ ਹੈ।ਇਸ ਹਫਤੇਵਾਰੀ ਦੀਵਾਨ ਮੋਕੇ ਸ੍ਰ ਅਵਤਾਰ ਸਿੰਘ ਪ੍ਰੀਵਾਰ ਵੱਲੋ ਲੰਗਰ ਦੀ ਸੇਵਾ ਲਈ ਗਈ। ਸਮਾਪਤੀ ਵੇਲੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਸਮੂਹ ਕਮੇਟੀ ਵੱਲੋ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਆਪਣੇ ਪਿਤਾ ਦੇ ਪੂਰਨਿਆਂ ‘ਤੇ ਚੱਲ ਕੇ ਸ਼ਾਹਕੋਟ ਇਲਾਕੇ ਦੀ ਨੁਹਾਰ ਬਦਲਾਂਗਾ:- ਰਾਜਨਬੀਰ

ਸ਼ਾਹਕੋਟ, 29 ਮਾਰਚ (ਸੁਖਦੀਪ ਸਚਦੇਵਾ) ਜਿਸ ਤਰ੍ਹਾਂ ਮੇਰੇ ਪਿਤਾ ਨੇ ਆਪਣੇ ਇਲਾਕੇ ਦੀ ਨੁਹਾਰ ਨੂੰ ਬਦਲਿਆ ਸੀ, ਅੱਜ ਵੀ ਲੋਕ ਉਨ੍ਹਾਂ ਦੁਆਰਾ ਇਲਾਕੇ ‘ਚ ਕੀਤੀਆਂ ਗਈਆਂ ਸੇਵਾਵਾਂ ਦੀਆਂ ਮਿਸਾਲਾਂ ਦਿੰਦੇ ਹਨ, ਮੈਂ ਵੀ ਉਸੇ ਤਰ੍ਹਾਂ ਆਪਣੇ ਪਿਤਾ ਦੇ ਪੂਰਨਿਆਂ ‘ਤੇ ਚੱਲ ਕੇ ਸ਼ਾਹਕੋਟ ਇਲਾਕੇ ਦੀ ਨੁਹਾਰ ਬਦਲਾਂਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਵਰਗੀ ਬਲਵੰਤ ਸਿੰਘ (ਸਾਬਕਾ ਖਜ਼ਾਨਾ ਮੰਤਰੀ ਪੰਜਾਬ) ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਨਬੀਰ ਸਿੰਘ ਨੇ ਡਾਇਮੰਡ ਕ੍ਰਿਕਟ ਕਲੱਬ ਸ਼ਾਹਕੋਟ ਦੇ ਮੈਂਬਰਾਂ ਨਾਲ ਮੇਲ-ਜੋਲ ਕਰਦਿਆਂ ਕਾਂਗਰਸੀ ਆਗੂ ਸੁਰਿੰਦਰ ਭੱਟੀ ਦੀ ਰਿਹਾਇਸ਼ ‘ਤੇ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਸ਼ਾਹਕੋਟ ਹਲਕੇ ‘ਚੋਂ ਵਿਧਾਨ ਸਭਾ ਦੀ ਟਿਕਟ ਮਿਲਦੀ ਹੈ ਤਾਂ ਮੈਂ ਇਹ ਸੀਟ ਜਿੱਤ ਕੇ ਆਪਣੇ ਪਿਤਾ ਵਾਂਗ ਇਲਾਕੇ ਦੀ ਸੇਵਾ ਕਰਾਂਗਾ . ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਕਿ ਇਸ ਇਲਾਕੇ ‘ਚੋਂ ਬੇਰੁਜ਼ਗਾਰੀ, ਗਰੀਬੀ, ਧੋਖਾਧੜੀ ਖਤਮ ਕਰਕੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰੀਏ । ਇਸ ਮੌਕੇ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਇਸ ਸਾਲ ‘ਚ ਹੋਣ ਵਾਲੀਆਂ ਨਗਰ ਪੰਚਾਇਤ ਸ਼ਾਹਕੋਟ ਦੀ ਚੋਣਾਂ ਸਬੰਧੀ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ . ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨ ਮਲਹੌਤਰਾ ਕੌਂਸਲਰ, ਸੁਰਿੰਦਰ ਭੱਟੀ ਸਾਬਕਾ ਕੈਪਟਨ ਡਾਇਮੰਡ ਕ੍ਰਿਕਟ ਕਲੱਬ, ਤਰਲੋਕ ਸਿੰਘ ਰੂਪਰਾ, ਟਿੰਪੀ, ਕਿਰਪਾਲ ਸਿੰਘ, ਭਵਰਾ, ਰਾਜ ਕੁਮਾਰ, ਪਾਸੀ, ਹੈਪੀ, ਗੁਰਪ੍ਰੀਤ ਆਦਿ ਵੀ ਹਾਜ਼ਰ ਸਨ ।
ਮਾਲ ਵਿਭਾਗ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ
ਕਪੂਰਥਲਾ 29 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਮਾਲ ਵਿਭਾਗ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਯੋਜਨਾ ਭਵਨ ਵਿਖੇ ਅਜਮੇਰ ਸਿੰਘ ਸੀਬਿਆ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ। ਅਜਮੇਰ ਸਿੰਘ ਸੀਬਿਆ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਨੂੰ ਕੰਪਿਊਟਰੀ ਕਰਨ ਵੱਲ ਵਿਸ਼ੇਸ਼ ਤਵੱਜੋਂ ਦੇਣ ਅਤੇ ਰਿਕਾਰਡ ਦੇ ਕੰਪਿਊਟਰ ਕਰਨ ਵਿੱਚ ਆ ਰਹੀਆਂ ਤਰੁੱਟੀਆਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਾਉਣ। ਇਸ ਮੀਟਿੰਗ ਵਿੱਚ ਸਬ ਡਵੀਜਨ ਕਪੂਰਥਲਾ ਦੇ ਮਾਲ ਵਿਭਾਗ ਦੇ ਰਿਕਾਰਡ ਦੀਆਂ ਤਰੁੱਟਿਆਂ ਨੂੰ ਦੂਰ ਕਰਨ ਲਈ ਸ੍ਰੀ ਰਾਕੇਸ ਮਿਨਹਾਸ ਤਹਿਸੀਲਦਾਰ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਤਰੁਟਿਆ ਨੂੰ ਦੂਰ ਕਰਨ ਲਈ ਆਪਣੀ ਰਿਪੋਰਟ ਇਕ ਹਫਤੇ ਦੇ ਵਿੱਚ ਦੇਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਫਰਦ ਬਦਰਾਂ ਦਾ ਪੈਡਿੰਗ ਪਿਆ ਸਾਰਾ ਕੰਮ ਇਕ ਹਫਤੇ ਦੇ ਵਿੱਚ ਵਿੱਚ ਨਿਪਟਾਉਣ।
ਇਕ ਪਾਕਿਸਤਾਨੀ ਦੇ ਕਤਲ ਬਦਲੇ 17 ਭਾਰਤੀਆਂ ਨੂੰ ਸਜ਼ਾ-ਏ-ਮੌਤ
ਦੁਬਈ 29 ਮਾਰਚ (ਪ.ਪ) ਸ਼ਾਰਜਾਹ ਦੀ ਸ਼ਰੀਆ ਅਦਾਲਤ ਨੇ 17 ਭਾਰਤੀਆਂ ਨੂੰ ਪਿਛਲੇ ਸਾਲ ਬਦਲਾ ਲਉ ਹਮਲੇ ਵਿੱਚ ਇਕ ਪਾਕਿਸਤਾਨੀ ਵਿਅਕਤੀ ਦਾ ਕਤਲ ਕਰਨ ਅਤੇ ਤਿੰਨ ਹੋਰਨਾਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਮੀਡੀਆ ਸੂਤਰਾਂ ਅਨੁਸਾਰ ਜਸਟਿਸ ਯੂਸਫ ਅਲ ਹਮਾਦੀ ਨੇ ਡੀ ਐਨ ਏ ਜਾਂਚ ਵਰਗੇ ਕਈ ਸਬੂਤਾਂ ਦੇ ਮਿਲਣ ਤੋਂ ਬਾਅਦ 17 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜਾਂਚ ਵਿਚ ਮਿਲੇ ਸਬੂਤਾਂ ਤੋਂ ਸਪਸ਼ਟ ਪਤਾ ਚੱਲਿਆ ਹੈ ਕਿ ਦੋਸ਼ੀਆਂ ਨੇ ਪਾਕਿਸਤਾਨੀ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਸਰੀਰ ‘ਤੇ ਚਾਕੂ ਨਾਲ ਵਾਰ ਵਾਰ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਦਿਮਾਗ ਵਿੱਚ ਵੀ ਸੱਟ ਲੱਗੀ ਸੀ ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਮੀਡੀਆ ਅਨੁਸਾਰ ਪਿਛਲੇ ਸਾਲ ਜਨਵਰੀ ਵਿਚ ਹੋਇਆ ਇਹ ਹਮਲਾ ਸ਼ਾਰਜਾਹ ਦੇ ਅਲ ਸਾਜਾ ਖੇਤਰ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ‘ਤੇ ਕੰਟਰੋਲ ਨੂੰ ਲੈ ਕੇ ਚਲ ਰਹੇ ਝਗੜੇ ਦਾ ਹਿੱਸਾ ਸੀ। ਪੁਲਿਸ ਦਾ ਕਹਿਣਾ ਸੀ ਕਿ ਦੋਸ਼ੀਆਂ ਨੇ ਪੀੜਤ ਦੇ ਤਿੰਨ ਹੋਰ ਸਾਥੀਆਂ ‘ਤੇ ਵੀ ਜਾਨਲੇਵਾ ਹਮਲਾ ਕੀਤਾ ਸੀ Read more »
ਸਾਰਕ ਦੇਸ਼ਾਂ ਵੱਲੋਂ ਸੰਤ ਸੀਚੇਵਾਲ ਦਾ ‘ਸਾਰਕ ਵਾਤਾਵਰਣ-2010’ ਐਵਾਰਡ ਨਾਲ ਸਨਮਾਨ

ਜਲੰਧਰ 29 ਮਾਰਚ (ਸੁਰਜੀਤ ਸਿੰਘ, ਦਿਲਬਾਗ ਸਿੰਘ) ਸਾਰਕ ਦੇਸ਼ਾਂ ਵੱਲੋਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਮੁੱਖ ਐਡੀਟੋਰੀਅਮ ‘ਚ ਹੋਏ ਸਮਾਗਮ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ‘ਸਾਰਕ ਵਾਤਾਵਰਣ-2010’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਿੰਨ ਦਿਨ ਚੱਲੇ ਸਾਰਕ ਸਾਹਿਤਕ ਮੇਲੇ ‘ਚ ਸਾਹਿਤ, ਵਾਤਾਵਰਣ ਤੇ ਸਭਿਆਚਾਰਕ ਸਾਂਝ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਸਮਾਗਮ ਫਾਉਂਡੇਸ਼ਨ ਆਫ ਸਾਰਕ ਰਾਈਟਰਜ਼ ਐਂਡ ਲਿਟਰੇਚਰ ਵੱਲੋਂ ਕਰਵਾਇਆ ਗਿਆ। ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰਕ ਦੇਸ਼ਾਂ ਵੱਲੋਂ ‘ਵਾਤਾਵਰਣ-2010’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਿੰਨ ਦਿਨ ਚੱਲੇ ਸਮਾਗਮ ‘ਚ ਸਾਰਕ ਦੇਸ਼ਾਂ ਦੇ ਚੋਟੀ ਦੇ ਸਾਹਿਤਕਾਰਾਂ ਤੇ ਕਵੀਆਂ ਨੇ ਹਿੱਸਾ ਲਿਆ। ਪਾਕਿਸਤਾਨ ਦੇ ਭਾਰਤ ਵਿਚਲੇ ਹਾਈ ਕਮਿਸ਼ਨਰ ਜਨਾਬ ਰਸ਼ੀਦ ਮਲਿਕ ਤੇ ਭਾਰਤ ਦੀ ਪ੍ਰਸਿੱਧ ਲੇਖਿਕਾ ਅਜੀਤ ਕੌਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ। ਸੰਤ ਸੀਚੇਵਾਲ ਨੂੰ ਇਹ ਸਨਮਾਨ ਉਹਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪਵਿੱਤਰ ਕਾਲੀ ਵੇਂਈ ਦੀ ਕਾਰ ਸੇਵਾ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ। ਸੰਤ ਸੀਚੇਵਾਲ ਵੱਲੋਂ ਸੜਕਾਂ, ਸੀਵਰੇਜ, ਸਿੱਖਿਆ ਅਤੇ ਖੇਡਾਂ ਦੇ ਖੇਤਰ ‘ਚ ਕੀਤੇ ਗਏ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।
ਸਾਝੀਵਾਲਤਾ ਸਪੋਰਟਸ ਫੈਡਰੇਸਨ ਨਾਰਵੇ ਤੀਜਾ ਸਾਨਦਾਰ ਟੂਰਨਾਂਮੈਟ 5 ਜੂਨ 6 ਜੂਨ ਨਾਰਵੇ ਦੀ ਰਾਜਧਾਨੀ ਓਸਲੋ ਦੇ (ਇੱਕੀਆ)ਫੁਰੋਸਿਤ ਮੈਦਾਨ ਵਿੱਚ ਹੋਵੇਗਾ

ੳਸਲੋ -ਨਾਰਵੇ 29 ਮਾਰਚ (ਰੁਪਿੰਦਰ ਢਿ਼ਲੋ ਮੋਗਾ) ਸਾਝੀਵਾਲਤਾ ਸਪੋਰਟਸ ਫੈਡਰੇਸਨ ਨਾਰਵੇ ਦੀ ਪ੍ਰੈਸ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ,ਚੇਅਰਮੈਨ ਸ ਗੁਰਦਿਆਲ ਸਿੰਘ ਪੱਡਾ ਵਾਈਸ ਚੇਅਰਮੈਨ ਕਸਮੀਰ ਸਿੰਘ ਬੋਪਾਰਾਏ ਦੀ ਦੇਖ ਰੇਖ ਹੇਠ ਹੋਈ। ਜਿਸ ਵਿੱਚ ਸਾਝੀਵਾਲਤਾ ਸਪੋਰਟਸ ਫੈਡਰੇਸਨ ਨਾਰਵੇ ਦੇ ਬੈਨਰ ਹੇਠ ਚਲਾਈ ਗਈ (ਐਫ,ਐਸ ,ਐਫ)ਨਾਰਵੇ ਵਿੱਚ ਰਹਿੰਦੇ ਭਾਈਚਾਰੇ ਨੂੰ ਮੁੱਖ ਰੱਖ ਧਰਮ ਤੋ ਊੱਪਰ ਊੱਠ ਕੇ ਨੋਜਵਾਨ ਪੀੜੀ ਨੂੰ ਖੇਡਾ ਪ੍ਰਤੀ ਊਤਸਾਹਿਤ ਕਰਨ ਲਈ ਤੇ ਪੰਜਾਬੀਆ ਦੀ ਮਾ ਖੇਡ ਕਬੱਡੀ ਨੂੰ ਊਪਰ ਚੁੱਕਣ ਦਾ ਸਲਾਘਾਯੌਗ ਊਪਰਾਲਾ ਨੂੰ ਮੁੱਖ ਰੱਖਦੇ ਹੋਏ ਤੀਜਾ ਸਾਨਦਾਰ ਟੂਰਨਾਂਮੈਟ 5 ਜੂਨ 6 ਜੂਨ ਦਿਨ ਸਨੀਚਰਵਾਰ ਐਤਵਾਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ।ਨਾਰਵੇ ਦੀ ਰਾਜਧਾਨੀ ਓਸਲੋ ਦੇ (ਇੱਕੀਆ)ਫੁਰੋਸਿਤ ਮੈਦਾਨ ਵਿੱਚ ਹੋਵੇਗਾ ਇਸ ਟੂਰਨਾਂਮੈਟ ਵਿੱਚ ਯੂਰਪ ਤੋ ਤੇ ਭਾਰਤ ਦੀਆ ਉੱਚ ਕੋਟੀ ਦੀਆ ਕਬੱਡੀ ਟੀਮਾਂ ਭਾਗ ਲੈਣਗੀਆ ਅੰਤਰਰਾਸਟਰੀ ਭਾਰਤ ,ਸਪੇਨ,ਇੱਟਲੀ,ਜਰਮਨ,ਸੈਕਡਨੈਵੀਆ ਡੈਨਮਾਰਕ, ਸਵੀਡਨ,ਨਾਰਵੇ,ਦੀਆ ਟੀਮਾ ਭਾਗ ਲੈਣਗੀਆ ਇਸ ਟੂਰਨਾਂਮੈਟ ਵਿੱਚ ਕਬੱਡੀ ੳਪਨ,ਕਬੱਡੀ 40 ਸਾਲ,ਫੁੱਟਬਾਲ, ਵਾਲੀਵਾਲ ਸੂਟਿੰਗ ਸਮੈਸਿੰਗ, ਦੋੜਾਂ,ਰੱਸਾਕਸੀ, ਆਦਿ ਦੀਆ ਮੁੱਖ ਖੇਡਾਂ ਖਿੱਚ ਦਾ ਕੇਦਰ ਹੋਣਗੀਆ, ਟੂਰਨਾਮੈਟ ਦੀਆ ਐਟਰੀਆ 2 ਮਈ 4 ਵਜੇ ਬੰਬੇ ਦਰਬਾਰ ਰਸਟੋਰੈਟ ਵਿੱਚ ਪੈਣਗੀਆ,ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਵਿੱਚ ਪ੍ਰਧਾਨ ਰਾਜਵਿੰਦਰ ਸਿੰਘ ਚਾਹਲ,
ਪੰਜਾਬੀ ਸੱਥ ਲਾਂਬੜਾ ਵੱਲੋਂ 20ਵੀਂ ਵਰ੍ਹੇਗੰਢ ਤੇ ਸਨਮਾਨ ਸਮਾਗਮ ਕਰਵਾਇਆ ।
ਨਕੋਦਰ 29 ਮਾਰਚ (ਐਸ਼.ਪੀ.ਐਸ ਪੰਨੂ) ਪੰਜਾਬੀ ਸੱਥ ਲਾਂਬੜਾ ਵੱਲੋਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ 20ਵੀਂ ਪਰਿਆ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-2 ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਿਮਕ ਸ਼ਬਦ ਗਾਇਨ ਕਰਕੇ ਕੀਤੀ। ਪੰਜਾਬੀ ਸੱਥ ਲਾਂਬੜਾ ਦੇ ਮੁੱਖ ਸੇਵਾਦਾਰ ਡਾ: ਨਿਰਮਲ ਸਿੰਘ ਨੇ ਸੱਥ ਦੇ ਵੀਹ ਵਰਿਆਂ ਦੇ ਸਫਰ ਤੇ ਚਾਨਣਾ ਪਾਇਆ। ਡਾ: ਨਿਰਮਲ ਸਿੰਘ ਨੇ ਦੱਸਿਅ ਕਿ ਹੁਣ ਤੱਕ ਸੱਥ ਵੱਖ-2 ਖੇਤਰ ਪੰਜਾਬੀ ਸਾਹਿਤ ਕਲਾ, ਖੇਡਾਂ ਗਾਇਕੀ, ਵਿਰਸੇ ਦੀ ਸਾਂਭ ਸੰਭਾਲ ਆਦਿ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 250 ਹਸਤੀਆਂ ਦਾ ਸਨਮਾਨ ਕਰ ਚੁੱਕੀ ਹੈ। ਡਾ: ਸਾਹਿਬ ਨੇ ਅੱਜ ਦੀਆਂ ਸਨਮਾਨਿਤ ਸ਼ਖਸ਼ੀਅਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਿਆ। Read more »
ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲਕਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਵਾਗੇ

ਮੋਹਾਲੀ 29 ਮਾਰਚ (ਸੁਖਦੀਪ ਸਚਦੇਵਾ) ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੋਹਾਲੀ ਜਿਲ੍ਹੇ ਦੇ ਯੂਥ ਵਿੰਗ ਦਾ ਗਠਨ ਅੱਜ ਇੱਥੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਦਲ ਦੇ ਸੀਨੀਅਰ ਆਗੂਆਂ ਦੀ ਹੋਈ ਇਕ ਮੀਟਿੰਗ ਵਿਚ ਸਰਬਸੰਮਤੀ ਨਾਲ ਕਰ ਦਿੱਤਾ ਗਿਆ। ਇਸ ਮੌਕੇ ਹੋਈ ਮੀਟਿੰਗ ਵਿੱਚ ਦਲ ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ, ਯੂਥ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਤੇ ਕਰਮਜੀਤ ਸਿੰਘ ਤੋਂ ਬਿਨਾਂ ਹੋਰ ਵੀ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਹੋਏ। ਇਸ ਮੌਕੇ 1978 ਦੇ ਨਿਰੰਕਾਰੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਕੱਢੇ ਜਾਣ ਦਾ ਫ਼ੈਸਲਾ ਵੀ ਲਿਆ ਗਿਆ। ਆਗੂਆਂ ਨੇ ਕਿਹਾ ਕਿ ਇਹ ਮਾਰਚ 13 ਅਪ੍ਰੈਲ ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਗੁਰਦੁਆਰਾ ਸ਼ਹੀਦਾਂ ਤੱਕ ਕੱਢਿਆ ਜਾ ਰਿਹ ਹੈ। ਆਗੂਆਂ ਨੇ ਯੂਥ ਵਿੰਗ ਵਿਚ ਕੀਤੀਆਂ ਗਈਆਂ ਨਿਯੁਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਭਜਨ ਸਿੰਘ, ਜੋਗਿੰਦਰ ਸਿੰਘ, ਬਲਵੀਰ ਸਿੰਘ ਸੋਹਾਣਾ, ਅਮਨਦੀਪ ਸਿੰਘ ਸੱਮੀ,
ਦਲਿਤਾਂ ਦੀ ਆਪਸੀ ਫੁੱਟ ਕਾਰਨ ਹੀ ਮਜਾਤੜੀ ਕਤਲ ਕਾਂਡ ਵਾਪਰਿਆ : ਪੁਰਖਾਲਵੀ
ਦਲਿਤ ਜਥੇਬੰਦੀ ਵੱਲੋਂ ਜਾਤੀ ਹਿੰਸਾ ਦੇ ਸ਼ਿਕਾਰ ਪਿੰਡ ਦਾ ਦੌਰਾ
ਖਰੜ 29 ਮਾਰਚ (ਪੁਰਖਾਲਵੀ) ਬੀਤੇ ਦਿਨੀਂ ਨਜ਼ਦੀਕੀ ਪਿੰਡ ਮਜਾਤੜੀ ਵਿਖੇ ਢੇਰਾਂ ਦੇ ਕਬਜ਼ੇ ਨੂੰ ਲੈ ਕੇ ਹੋਏ ਹਿੰਸਕ ਝਗੜੇ ਦੌਰਾਨ ਕਤਲ ਕੀਤੇ ਗਏ ਹਰਨੇਕ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਆਗੂਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ ਤਾਜ਼ੇ ਹਾਲਾਤ ਬਾਰੇ ਜਾਣਕਾਰੀ ਹਾਸਲ ਕਰਦਿਆਂ ਪੀੜਤ ਪਰਿਵਾਰ ਦੇ ਬਿਆਨ ਰਿਕਾਰਡ ਕੀਤੇ ਜਦੋਂਕਿ ਭਾਰੀ ਕੋਸ਼ਿਸ਼ ਕਰਨ ਦੇ ਬਾਵਜ਼ੂਦ ਮੁਲਜ਼ਮ ਧਿਰ ਦਾ ਕੋਈ ਵੀ ਮੈਂਬਰ ਜਾਣਕਾਰੀ ਦੇਣ ਲਈ ਮੌਕੇ ਤੇ ਨਹੀਂ ਮਿਲ ਸਕਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਅਗਰ ਦਲਿਤ ਪਰਿਵਾਰ ਧਨਾਢਾਂ ਦੀ ਖ਼ੁਨਾਮੀ ਕਰਨਾ ਬੰਦ ਕਰ ਦੇਣ ਤਾਂ ਲੋਕਾਂ ਨੂੰ ਅਜਿਹੀਆਂ ਗੈਰਮਾਨਵੀ ਅਤੇ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਮਜਾਤੜੀ ਕਤਲ ਕਾਂਡ ਵੀ ਦਲਿਤਾਂ ਦੀ ਆਪਸੀ ਫੁੱਟ ਦਾ ਹੀ ਨਤੀਜਾ ਹੈ, ਜਿਸ ਨੂੰ ਭਾਈਚਾਰਕ ਸਾਂਝ ਨਾਲ ਰੋਕਿਆ ਜਾ ਸਕਦਾ ਸੀ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਜ਼ਮੀਨਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਜ਼ਿੰਮੀਦਾਰਾਂ ਨੂੰ ਹਿੰਸਕ ਬਣਾ ਕੇ ਰੱਖ ਦਿੱਤਾ ਹੈ, Read more »
ਦੁਕਾਨ ਉਪਰ ਕੱਬਜੇ ਨੂੰ ਲੈ ਕੇ ਹੰਗਾਮਾ

ਮੋਗਾ 29 ਮਾਰਚ (ਸੂਰਜ ਜੈਨ) ਸੋਮਵਾਰ ਦੀ ਰਾਤ ਮੋਗਾ ਦੇ ਸਿਵਿਲ ਹਸਪਤਾਲ ਦੇ ਨੇੜੇ ੳਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋ ਇਕ ਦੁਕਾਨਦਾਰ ਵੱਲੋ ਅਪਨੇ ਨਾਲ ਲਗਦੀ ਦੁਕਾਨ ਨੂੰ ਅਪਨਾ ਦਸਿਆ ਅਤੇ ੳਸ ਦੁਕਾਨ ਵਿੱਚ ਜੂਸ ਵੇਚਨ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਅਪਨੀ ਦੁਕਾਨ ੳਪਰ ਕੱਬਜਾ ਕਰਨ ਦਾ ਦੋਸ਼ੀ ਠਹਰਾਇਆ ।ਦੋਵੇ ਧਿਰਾ ਵਿੱਚ ਨੋਬਤ ਹਾਥਾ ਪਾਈ ਤੇ ੳਤਰ ਆਈ ਮਾਮਲੇ ਨੂੰ ਬਿਗੜਦਾ ਵੇਖ ਇਸ ਦੀ ਸੁਚਨਾ ਥਾਂਨਾ ਸਿਟੀ ਸਾੳਥ ਦੀ ਪੁਲਿਸ ਨੂੰ ਦਿਤੀ ਗਈ ।ਥਾਨਾ ਸਿਟੀ ਸਾੳਥ ਦੇ ਮੁੱਖੀ ਰਾਮ ਸਿਘ ਅਪਨੀ ਟੀਮ ਨਾਲ ਮੋਕੇ ਤੇ ਪੁਜੇ ਪਰ ਮਾਮਲੇ ਦੇ ਹਾਲਾਤਾ ਨੂੰ ਨਾਜੁਕ ਬਨਦਿਆ ਵੇਖ ਇਸ ਘਟਨਾ ਦੀ ਸੁਚਨਾ ਡੀਐਸਪੀ ਸਿਟੀ ਬਲਵਿੰਦਰ ਸਿਘ ਨੂੰ ਦਿਤੀ ਗਈ ।ਜਿੰਨਾ ਮੋਕੇ ਤੇ ਪੁਜਕੇ ਇਸ ਸਾਰੇ ਮਾਮਲੇ ਦੀ ਜਾਂਚ ਸੂਰੁ ਕਰ ਦਿਤੀ । ਜਿਕਰਯੋਗ ਹੈ ਕਿ ਕਾਗਰੇਸ ਪਾਰਟੀ ਨਾਲ ਸਬਧਿਤ ਸਾਭਕਾ ਵਿਧਾਇਕ ਵਿਜੈ ਸਾਥੀ ਇਨਸਾਨਿਅਤ ਦੇ ਨਾਤੇ ਇਸ ਮੋਕੇ ਦੁਕਾਨ ਦੇ ਮਾਲਿਕ ਦਾ ਸਾਥ ਦੇ ਰਹੇ ਸੀ ਜਦੋ ਪੁਲਿਸ ਮੋਕੇ ਤੇ ਪੁਜੀ ਤਾ ਵਿਜੇ ਸਾਥੀ ਵਲੋ ਪੁਲਿਸ ਨੂੰ ਸਾਰੇ ਮਾਮਲੇ ਦੀ ਜਾਨਕਾਰੀ ਦਿਤੀ ਗਈ ।ਪਰ ਪੁਲਿਸ ਵਲੋ ਸਾਥੀ ਨੂੰ ਵੀ ਗਲਤ ਠਹਰਾੳਦਿਆਂ ੳਹਨਾ ਨੂੰ ਵੀ ਧੱਕਾ ਮਾਰਕੇ ਪਾਸੇ ਕਰਨ ਦੀ ਕੋਸਿਸ ਕੀਤੀ
ਆਸਟ੍ਰੇਲੀਆ ਵਿੱਚ ਰਹਿੰਦੀ ਇੱਕ ਪੰਜਾਬੀ ਲੜਕੀ ਵੱਲੋ ਆਤਮਹੱਤਿਆ
ਆਸਟ੍ਰੇਲੀਆ 29 ਮਾਰਚ (ਪ.ਪ) ਆਸਟ੍ਰੇਲੀਆ ਵਿੱਚ ਰਹਿੰਦੀ ਇੱਕ ਪੰਜਾਬੀ ਲੜਕੀ ਨੇ ਅੱਜ ਆਤਮਹੱਤਿਆ ਕਰ ਲਈ। ਇਹ ਲੱੜਕੀ ਪੰਜਾਬ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਰਸੂਲਪੁਰ ਤੋਂ ਮੈਲਬੌਰਨ ਵਿਖੇ ਸੱਟਡੀ ਵੀਜੇ ਤੇ ਆਈ ਸੀ। ਸਤਿੰਦਰਜੀਤ ਕੌਰ ਨਾਮ ਦੀ ਇਹ ਲੱੜਕੀ 26 ਸਾਲਾਂ ਦੀ ਸੀ ਅਤੇ ਇੱਥੇ ਆਪਣੇ ਪਤੀ ਤੇ ਇੱਕ ਬੱਚੇ ਨਾਲ ਰਹਿ ਰਹੀ ਸੀ। ਸਤਿੰਦਰਜੀਤ ਕੌਰ ਤੇ ਉਸਦਾ ਪਰਿਵਾਰ ਐਤਵਾਰ ਨੂੰ ਕਾਫੀ ਦੇਰ ਰਾਤ ਕਿਸੇ ਪਾਰਟੀ ਤੋਂ ਆਪਣੇ ਘਰ ਵਾਪਿਸ ਆਏ ਸਨ ਤੇ ਘਰ ਆ ਕੇ ਉਸਨੇ ਭਾਰਤ ਨੂੰ ਫੋਨ ਕੀਤਾ ਤੇ ਤੜਕੇ 2 ਵਜੇ ਦੇ ਕਰੀਬ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਫਾਹਾ ਲੈਣ ਦਾ ਉਸਦੇ ਪਤੀ ਨੂੰ ਓਦੋਂ ਪਤਾ ਚੱਲਿਆ ਜਦੋਂ ਉਹਨਾਂ 4 ਮਹੀਨਿਆਂ ਦੇ ਬੱਚਾ ਲਗਾਤਾਰ ਰੋਈ ਜਾ ਰਿਹਾ ਸੀ ਅਤੇ ਪਤੀ ਵਲੋਂ ਦੇਖਣ ਉਪਰੰਤ ਸਤਿੰਦਰਜੀਤ ਕੌਰ ਮ੍ਰਿਤਕ ਹਾਲਤ ‘ਚ ਪਾਈ ਗਈ। ਸਤਿੰਦਰਜੀਤ ਕੌਰ ਮੈਲਬੌਰਨ ਦੇ “ਆਸਟ੍ਰੇਲੀਅਨ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟਰੇਨਿੰਗ” ‘ਚ ਕੰਪਿਊਟਰ ਗ੍ਰਾਫਿਕਸ ਦਾ ਕੋਰਸ ਪੜ੍ਹ ਰਹੀ ਸੀ। ਪੁਲੀਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ‘ਚ ਸਤਿੰਦਰਜੀਤ ਕੌਰ ਵਲੋਂ ਆਤਮਹੱਤਿਆ ਕਰਨ ਦੇ ਕਾਰਨ ਸਾਹਮਣੇ ਆ ਸਕਦੇ ਹਨ।






