ਅੰਮ੍ਰਿਤਸਰ ਵਿਖੇ ਮਹਾਨ ਏਅਰਲਾਈਨ ਵਲੋਂ ਯਾਤਰੂਆਂ ਨੂੰ ਆਂ ਰਹੀਆਂ ਮੁਸ਼ਕਲਾਂ
ਬੈਲਜੀਅਮ 28 ਫਰਵਰੀ (ਰਜਿੰਦਰ ਸਿੰਘ) ਅੰਮ੍ਰਿਤਸਰ ਗੁਰੂ ਦੀ ਨਗਰੀ ਜਾਨ ਲਈ ਬਹੁਤ ੳਤਾਵਲੇ ਰਹਿੰਦੇ ਹਨ ਪਰ ਕਦੀ ਸਰਕਾਰ ਅਤੇ ਕਦੀ ਏਅਰਲਾਈਨਾ ਵਲੋਂ ਯਾਤਰੂਆਂ ਨੂੰ ਸਮੇਂ ਸਮੇਂ ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਦਾ ਹੈ। ਸਭ ਤੋਂ ਜਿਆਦਾ ਮਹਾਨ ਏਅਰ ਜੋ ਕਿ ਯਾਤਰੂ ਨੂੰ ਏਅਰ ਪੋਰਟ ਤੋਂ ਵਾਪਿਸ ਮੋੜ ਦਿਤਾ ਜਾਂਦਾ ਹੈ। ਇਹਨਾਂ ਵਲੋਂ ਜੋ ਦਫਤਰ ਜਲੰਧਰ ਵਿਖੇ ਖੋਲਿਆ ਗਿਆ ਹੈ ਉਸ ਵਿਚ ਕੰਮ ਕਰ ਰਹੇ ਸਟਾਫ ਦਾ ਵੀ ਯਾਤਰੂਆਂ ਪ੍ਰਤੀ ਬਹੁਤ ਮਾੜਾ ਵਤੀਰਾ ਕੀਤਾ ਜਾਂਦਾ ਹੈ। ਜਦ ਕੋਈ ਯਤਰੂ ਅਪਣੀ ਟਿਕਟ ਕਨਫਰਮ ਕਰਵਾ ਕੇ ਏਅਰਪੋਰਟ ਤੇ ਜਾਂਦਾ ਹੈ ਤਾਂ ਉਸ ਨੂੰ ਇਹ ਕਿਹ ਕੇ ਵਾਪਿਸ ਕਰ ਦਿਤਾ ਜਾਂਦਾ ਹੈ ਕਿ ਆਪ ਜੀ ਦੀ ਟਿਕਟ ਵਿਚ ਮਸਟੇਕ ਹੈ ਤੇ ਆਪ ਨਹੀਂ ਜਾ ਸਕਦੇ । ਇਸ ਨਾਲ ਯਾਤਰੂ ਦੀ ਟਿਕਟ ਦੀ ਟਿਕਟ ਵੈਲਡ ਤਰੀਖ ਖਤਮ ਹੋ ਜਾਂਦੀ ਹੈ।ਇਸ ਕਰਕੇ ਏਅਰ ਲਾਈਨ ਵਾਲੇ ਯਾਤਰੂ ਦੀ ਟਿਕਟ ਕੈਨਸਲ ਕਰ ਕੇ ਬਲੈਕ ਵਿਚ ਵੇਚ ਦਿੰਦੇ ਹਨ।ਕਈਆ ਯਾਤਰੂਅ ਨੂੰ ਨਵੀਆਂ ਟਿਕਟਾਂ ਲੈ ਕੇ ਵਾਪਿਸ ਆਉਣਾ ਪੈਦਾ ਹੈ। ਜਿਆਦਾਤਰ ਡੁਸਲਡੋਰਫ ਦੇ ਯਾਤਰੂਆਂ ਨੂੰ ਭਾਰੀ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Read more »
ਸਰਕਾਰੀ ਅਤੇ ਕੁਝ ਪ੍ਰਾਈਵੇਟ ਬੱਸਾਂ ਤਾਂ ਚੱਲੀਆਂ ਪਰ ਬਾਦਲ ਦੀਆਂ ਔਰਬਿਟ ਬੱਸਾਂ ਪੁਲਸ ਪਹਿਰੇ ਹੇਠ ਖੜ੍ਹੀਆਂ ਰਹੀਆਂ

ਬਰਨਾਲਾ 28 ਫਰਵਰੀ (ਜਗਸੀਰ ਸਿੰਘ ਸੰਧੂ) ਬੀਤੇ ਕੱਲ ਹੋਈਆਂ ਸਾੜ ਫੂਕ ਅਤੇ ਭੰਨਤੋੜ ਦੀਆਂ ਘਟਨਾਵਾਂ ਦੇ ਕਾਰਨ ਅੱਜ ਬੱਸ ਸਟੈਂਡ ਬਰਨਾਲਾ ਵਿਚ ਬੱਸਾਂ ਦੀ ਆਵਾਜਾਈ ਬਹੁਤ ਘੱਟ ਰਹੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀਆਂ ਬੱਸਾਂ ਬਿਲਕੁਲ ਹੀ ਨਹੀਂ ਚਲਾਈਆਂ ਗਈਆਂ ਅਤੇ ਉਹ ਸਥਾਨਕ ਪੁਲਸ ਲਾਇਨ ਵਿਚ ਪੁਲਿਸ ਦੇ ਪਹਿਰੇ ਹੇਠ ਦਿਨ ਭਰ ਖੜ੍ਹੀਆਂ ਰਹੀਆਂ, ਜਦਕਿ ਬਹੁਤ ਸਾਰੇ ਸਰਕਾਰੀ ਰੋਡਵੇਜ ਅਤੇ ਦੂਸਰੇ ਪ੍ਰਾਈਵੇਟ ਓਪਰੇਟਰਾਂ ਨੇ ਦਲੇਰੀ ਦਿਖਾਉਂਦਿਆਂ ਬੱਸਾਂ ਆਪੋ-ਆਪਣੇ ਰੂਟਾਂ ’ਤੇ ਚਲਾਈਆਂ, ਪਰ ਡਰ ਦੇ ਮਾਹੌਲ ਕਾਰਨ ਇਹਨਾਂ ਵਿਚੋਂ ਬਹੁਤ ਘੱਟ ਸਵਾਰੀਆਂ ਨੇ ਸਫ਼ਰ ਕੀਤਾ। ਸੌਦਾ ਸਾਧ ਦੇ ਚੇਲਿਆਂ ਵੱਲੋਂ ਬੀਤੀ ਸ਼ਾਮ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦਾਂ ਦੀ ਕੀਤੀ ਸਾੜਫੂਕ ਅਤੇ ਭੰਨਤੋੜ ਤੋਂ ਬਾਅਦ ਅੱਜ ਬੱਸਾਂ ਦੀ ਆਵਾਜਾਈ ਬਹੁਤ ਘੱਟ ਰਹੀ। ਸਥਾਨਕ ਬੱਸ ਸਟੈਂਡ ਵਿਚੋਂ ਜਿਥੇ ਰੋਜ਼ਾਨਾ 600 ਦੇ ਕਰੀਬ ਬੱਸਾਂ ਨਿਕਲਦੀਆਂ ਹਨ, ਉਥੇ ਅੱਜ ਸ਼ਾਮ ਤਿੰਨ ਵਜੇ ਤੱਕ ਸਿਰਫ 95 ਬੱਸਾਂ ਹੀ ਰੂਟਾਂ ’ਤੇ ਨਿਕਲੀਆਂ। ਇਸ ਤੋਂ ਇਲਾਵਾ 140 ਮਿੰਨੀ ਬੱਸਾਂ ਵਿਚੋਂ ਸਿਰਫ 15 ਹੀ ਮਿੰਨੀ ਬੱਸਾਂ ਚੱਲੀਆਂ।
ਜ਼ਿਲਾ ਕਪੂਰਥਲਾ ’ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਕੈਪਸ਼ਨ : ਮੁੰਡਿਆ ਦੀ ਟੋਲੀ ਹੋਲੀ ਦਾ ਆਨੰਦ ਉਠਾਉਂਦੀ ਹੋਈ।
ਕਪੂਰਥਲਾ 28 ਫਰਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਜ਼ਿਲਾ ਕਪੂਰਥਲਾ ’ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਦਕਿ ਸੁਲਤਾਨਪੁਰ ਲੋਧੀ ਵਿਖੇ 6-7 ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਗੁੰਡਾ ਗਰਦੀ ਦਾ ਨੰਗਾ ਨਾਚ ਕਰਦੇ ਹੋਏ ਜਿੱਥੇ ਤਿੰਨ ਮੋਟਰ ਸਾਇਕਲਾਂ ਦੀ ਭੰਨ ਤੋੜ ਕੀਤੀ ਗਈ ਉਥੇ ਇਕ ਸਬਜ਼ੀ ਵਿਕਰੇਤਾ ਦੀ ਦੁਕਾਨ ’ਚੋਂ ਸਬਜ਼ੀਆਂ ਸੜਕ ਤੇ ਸੁੱਟ ਦਿੱਤੀਆ। ਕਪੂਰਥਲਾ ਸ਼ਹਿਰ ’ਚ ਸਵੇਰੇ ਤੋਂ ਹੀ ਨੌਜਵਾਨਾਂ ’ਚ ਹੋਲੀ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਿਆ ਗਿਆ। ਸਵੇਰ ਤੋਂ ਹੀ ਮੁੰਡਿਆਂ ਦੀ ਟੋਲੀ ਸਕੂਟਰ ਮੋਟਰ ਸਾਇਕਲਾਂ ਤੇ ਗੁਲਾਲ ਲੈ ਕੇ ਢੋਲ ਦੀ ਥਾਪ ਤੇ ਭੰਗੜਾ ਪਾਉਂਦੇ ਹੋਏ ਵੱਖ ਵੱਖ ਬਜ਼ਾਰਾਂ ਦਾ ਚੱਕਰ ਲਗਾਉਦਿਆਂ ਜਿੱਥੇ ਹੋਲੀ ਦਾ ਆਨੰਦ ਉਠਾਇਆ ਉਥੇ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ। ਦੂਜੇ ਪਾਸੇ ਪੁਲਿਸ ਵੀ ਕਾਫੀ ਮੁਸਤੈਦ ਨਜ਼ਰ ਆਈ ਅਤੇ ਇਸ ਦੋਰਾਨ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਦੀ ਪੁਲਿਸ ਵਲੋਂ ਚਲਾਨ ਕੱਟ ਕੇ ਉਹਨਾਂ ਦੀ ਖਬਰ ਲਈ ਗਈ। Read more »
ਪੁਲਸ ਦੀ ਸੁਸਤੀ ਕਾਰਨ ਡੇਰਾ ਪ੍ਰੇਮੀਆਂ ਨੇ ਢਾਈ ਘੰਟੇ ਤੋਂ ਵੱਧ ਹੁਲੱੜਬਾਜ਼ੀ ਕੀਤੀ
ਪੁਲਸ ਵੱਲੋਂ ਦਿੱਤੀ ਖੁੱਲ ਚਰਚਾ ਦਾ ਵਿਸ਼ਾ ਬਣੀ
ਬਰਨਾਲਾ 28 ਫਰਵਰੀ (ਜਗਸੀਰ ਸਿੰਘ ਸੰਧੂ) ਬੀਤੀ ਕੱਲ ਡੇਰਾ ਸਰਸਾ ਦੇ ਸਮਰਥਕਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਦੀ ਚੁਫ਼ੇਰਿਓਂ ਨਿੰਦਾ ਕੀਤੀ ਜਾ ਰਹੀ ਹੈ ਅਤੇ ਅਚਾਨਕ ਵਾਪਰੇ ਇਸ ਕਥਿਤ ਤਰਤੀਬਵੱਧ ਘਟਨਾਂਕ੍ਰਮ (ਦੁਰਘਟਨਾਂਕ੍ਰਮ) ਨਾਲ ਹਰ ਕੋਈ ਖ਼ੌਫ਼ਜ਼ਦਾ ਹੈ। ਬੇਸ਼ੱਕ ਇਹ ਸਭ ਪ੍ਰਸ਼ਸ਼ਾਨ ਅਤੇ ਲੋਕਾਂ ਲਈ ਅਚਾਨਕ ਵਾਪਰਿਆ ਅਤੇ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਵੀ ਲਗਾਈਆਂ ਗਈਆਂ ਸਨ, ਅਤੇ ਵਾਰਦਾਤਾਂ ਸਮੇਂ ਪੁਲਿਸ ਦੀ ਨਫ਼ਰੀ ਘੱਟ ਹੋਣ ਦਾ ਬਹਾਨਾ ਵੀ ਹਜਮ ਕਰਨ ਯੋਗ ਗੱਲ ਹੈ , ਪਰ ਫਿਰ ਵੀ ਇੱਕ ਵਾਰਦਾਤ ਤੋਂ ਬਾਅਦ ਦੂਜੀ ਵਾਰਦਾਤ ਅਤੇ ਫਿਰ ਤੀਜੀ ਆਦਿ ਕਰਨ ਵਿਚ ਕਾਫੀ ਸਮਾਂ ਬਚਦਾ ਸੀ ਜਿਸ ਦੌਰਾਨ ਕੁੱਝ ਹੱਦ ਤੱਕ ਪਿਛਲੀਆਂ ਵਾਰਦਾਤਾਂ ਰੋਕੀਆਂ ਜਾ ਸਕਦੀਆਂ ਸਨ। ਉਦਾਹਰਨ ਦੇ ਤੌਰ ’ਤੇ ਤਪਾ ਮੰਡੀ ਵਿਖੇ ਸਭ ਤੋਂ ਪਹਿਲੀ ਭੰਨਤੋੜ ਸਥਾਨਕ ਤਾਜੋ ਰੋਡ ਤੇ ਸਥਿਤ ਤਹਿਸੀਲ ਕੰਪਲੈਕਸ ਵਿਖੇ ਕੀਤੀ ਗਈ, ਜਿੱਥੇ ਸੁਵਿਧਾ ਕੇਂਦਰ ਵਿਖੇ ਫਰਨੀਚਰ ਅਤੇ ਸ਼ੀਸ਼ੇ ਆਦਿ ਤੋੜਨ ਸਾਜ਼ੋ ਸਮਾਨ ਨੂੰ ਅੱਗ ਲਗਾਈ ਗਈ।
ਮਾਤਾ ਚਿੰਤਪੂਰਨੀ ਧਾਮ ਤੋਂ ਲਿਆਂਦੀ ਮਾਂ ਦੀ ਪਾਵਨ ਜੋਤ ਸ੍ਰੀ ਸੀਤਲਾ ਮਾਤਾ ਮੰਦਿਰ ਵਿਖੇ ਸਥਾਪਿਤ
ਕੈਪਸ਼ਨ : ਸ੍ਰੀ ਸੀਤਲਾ ਮਾਤਾ ਮੰਦਿਰ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਦ੍ਰਿਸ਼
ਕਪੂਰਥਲਾ 28 ਫਰਵਰੀ (ਅਸ਼ੋਕ ਗੋਗਨਾ/ਰਾਜਪੂਤ/ਬਾਵਾ) ਪਿਛਲੇ ਦਿਨੀ ਮਾਤਾ ਚਿੰਤਪੂਰਨੀ ਧਾਮ ਤੋਂ ਲਿਆਂਦੀ ਮਾਂ ਦੀ ਪਾਵਨ ਜੋਤ ਨੂੰ ਐਤਵਾਰ ਨੂੰ ਜਲੋਖਾਨਾ ਚੌਂਕ ਵਿਖੇ ਸਥਿਤ ਸ਼੍ਰੀ ਸੀਤਲਾ ਮਾਤਾ ਮੰਦਿਰ ‘ਚ ਵਿਰਾਜਮਾਨ ਕੀਤਾ। ਇਸ ਤੋਂ ਪਹਿਲਾਂ ਮੰਨਸੂਰਵਾਲ ਵਿਖੇ ਵਿਰਾਜਮਾਨ ਇਸ ਪਾਵਨ ਜੋਤ ਨੂੰ ਸ੍ਰੀ ਸੀਤਲਾ ਮਾਤਾ ਮੰਦਿਰ ਵਿਖੇ ਸਥਾਪਿਤ ਕਰਨ ਦੇ ਮੱਦੇ ਨਜ਼ਰ ਬੈਂਡ ਬਾਜਿਆਂ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਤੇ ਸ਼੍ਰੀ ਸਤ ਨਰਾਇਨ ਮੰਦਿਰ ਵਿਖੇ ਵਿਸ਼ਰਾਮ ਦੇਣ ਉਪਰੰਤ ਸ਼ੋਭਾ ਯਾਤਰਾ ਵੱਖ ਵੱਖ ਬਜ਼ਾਰਾਂ ‘ਚੋਂ ਕੱਢਦੇ ਹੋਏ ਸ਼੍ਰੀ ਸੀਤਲਾ ਮਾਤਾ ਮੰਦਿਰ ਵਿਖੇ ਸਮਾਪਤ ਹੋਈ। ਇਸ ਦੌਰਾਨ ਮਾਂ ਭਗਤਾ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਅਤੇ ਮਾਂ ਦੀਆਂ ਭੇਟਾਂ ਗਾਉਂਦੇ ਹੋਏ ਮਾਹੌਲ ਨੂੰ ਧਾਰਮਿਕ ਰੰਗ ਵਿੱਚ ਰੰਗ ਦਿੱਤਾ। Read more »
ਪੈਟਰੋਲ ਤੇ ਡੀਜਲ ਹੋਰ ਮਹਿੰਗਾ
ਇਟਲੀ 28 ਫਰਵਰੀ (ਕੁਮਾਰ) ਸ਼੍ਰੀ ਅਨਿਲ ਕੁਮਾਰ ਸ਼ਰਮਾ ਅੱਜ ਕੱਲ ਭਾਰਤ ਦੀ ਫੇਰੀ ਤੇ ਹਨ,ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ ਜਦੋਂ ਪੈਟਰੋਲ ਦੀ ਕੀਮਤ 2 ਰੁਪਏ 71 ਪੈਸੇ ਤੇ ਡੀਜਲ ਦੀ ਕੀਮਤ 2 ਰੁਪਏ 55 ਪੈਸੇ ਪ੍ਰਤੀ ਲੀਟਰ ਵੱਧ ਮਿਲੀ। ਪੈਟਰੋਲ ਤੇ ਡੀਜਲ ਉਪਰ ਸਾਰੀਆਂ ਚੀਜਾਂ ਦੀਆਂ ਕੀਮਤਾਂ ਨਿਰਭਰ ਕਰਦੀਆਂ ਹਨ। ਜੇ ਪੈਟਰੋਲ ਤੇ ਡੀਜਲ ਮਹਿੰਗਾ ਹੁੰਦਾ ਹੈ ਤਾਂ ਸਾਰੀਆਂ ਵਸਤਾਂ ਮਹਿੰਗੀਆਂ ਹੁੰਦੀਆਂ ਹਨ। ਸਰਕਾਰ ਨੂੰ ਮਹਿੰਗਾਈ ਉਪਰ ਕਾਬੂ ਪਾਉਣਾ ਚਾਹੀਦਾ ਹੈ। ਵੱਧਦੀਆਂ ਕੀਮਤਾਂ ਦੇ ਨਾਲ ਨਾਲ ਮਜਦੂਰਾਂ ਤੇ ਕਰਮਚਾਰੀਆਂ ਦੀ ਦਿਹਾੜੀ ਵੀ ਵਧਾਉਣੀ ਚਾਹੀਦੀ ਹੈ। ਜੋ ਕਿ ਸਥਿਰ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲਗਜਰੀ ਦੀਆਂ ਵਸਤਾਂ ਦੀ ਕੀਮਤ ਵਧਾਈ ਜਾਵੇ ਤਾਂ ਕਿ ਦੇਸ਼ ਦੀ ਗਰੀਬ ਜਨਤਾ ਤੇ ਬੋਝ ਨਾ ਪਵੇ।
ਵਿਸ਼ਵ ਕੱਪ ਹਾਕੀ ਦੇ ਪਹਿਲੇ ਮੈਚ ਵਿੱਚ ਭਾਰਤ ਦੀ ਜਿੱਤ
ਦਿੱਲੀ 28 ਫਰਵਰੀ (ਪ.ਪ) ਵਿਸ਼ਵ ਕੱਪ ਹਾਕੀ ਦੇ ਪਹਿਲੇ ਮੈਚ ’ਚ ਅੱਜ ਮੇਜ਼ਬਾਨ ਭਾਰਤ ਨੇ ਅਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-1 ਗੋਲਾਂ ਨਾਲ ਹਰਾ ਦਿਤਾ। ਪੂਰੇ ਮੈਚ ਦੌਰਾਨ ਭਾਰਤ ਦੀ ਟੀਮ ਛਾਈ ਰਹੀ। ਸਟਾਰ ਡਰੈਗ ਫ਼ਲਿਕਰ ਸੰਦੀਪ ਸਿੰਘ ਨੇ 35ਵੇਂ ਅਤੇ 57ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਭਾਰਤ ਨੂੰ ਜਿੱਤ ਦੀ ਰਾਹ ’ਤੇ ਪਾਇਆ। ਭਾਰਤ ਵਲੋਂ 27ਵੇਂ ਮਿੰਟ ’ਚ ਸ਼ਿਵੇਂਦਰ ਸਿੰਘ ਨੇ ਪਹਿਲਾ ਗੋਲ ਕੀਤਾ। ਪਾਕਿਸਤਾਨੀ ਗੋਲਕੀਪਰ ਦੇ ਪੈਡਾਂ ਤੋਂ ਉਛਲ ਕੇ ਆਈ ਗੇਂਦ ਨੂੰ ਸ਼ਿਵੇਂਦਰ ਨੇ ਹਿੱਟ ਲਾ ਕੇ ਗੋਲ ’ਚ ਬਦਲ ਦਿਤਾ। ਇਸ ਤੋਂ ਬਾਅਦ ਪਹਿਲੇ ਹਾਫ਼ ਦੇ ਖ਼ਾਤਮੇ ਤੋਂ ਐਨ ਪਹਿਲਾਂ ਸੰਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਦਿਤਾ। ਪਾਕਿਸਤਾਨ ਨੇ ਵੀ ਭਾਰਤੀ ਗੋਲ ਵਲ ਜ਼ਬਰਦਸਤ ਹਮਲੇ ਕੀਤੇ ਪਰ ਭਾਰਤੀ ਗੋਲਕੀਪਰ ਐਡਰੀਅਨ ਡੀਸੂਜ਼ਾ ਨੇ ਹਰ ਹਮਲੇ ਨੂੰ ਨਾਕਾਮ ਕਰ ਦਿਤਾ। ਸਟੇਡੀਅਮ ’ਚ ਭਾਰਤ ਦੀ ਜਿੱਤ ਲਈ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਜਾ ਰਹੀ ਸੀ। ਦੂਜੇ ਅੱਧ ਦੇ ਸ਼ੁਰੂ ਹੁੰਦਿਆਂ ਹੀ ਭਾਰਤ ਨੇ ਪਾਕਿਸਤਾਨੀ ਗੋਲ ਵਲ ਹਮਲੇ ਬੋਲ ਦਿਤੇ। 37ਵੇਂ ਮਿੰਟ ’ਚ ਹੀ ਤੇਜ਼ਤਰਾਰ ਫ਼ਾਰਵਰਡ ਪ੍ਰਭਜੋਤ ਸਿੰਘ ਨੇ ਮੈਦਾਨੀ ਗੋਲ ਠੋਕ ਦਿਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਲਈ ਲਈ ਜੂਝਦੀਆਂ ਰਹੀਆਂ। 57ਵੇਂ ਮਿੰਟ ’ਚ ਸੰਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਇਕ ਹੋਰ ਗੋਲ ਕਰ ਦਿਤਾ ਅਤੇ ਟੀਮ ਨੂੰ 4 ਗੋਲਾਂ ਨਾਲ ਅੱਗੇ ਕਰ ਦਿਤਾ।
ਬੱਸ ਫੂਕਣ ਵਾਲੇ ਅੱਠ ਪ੍ਰੇਮੀ ਗ੍ਰਿਫਤਾਰ, 13 ਮਾਰਚ ਤੱਕ ਜੇਲ੍ਹ ਭੇਜੇ
ਬਰਨਾਲਾ 28 ਫਰਵਰੀ (ਜਗਸੀਰ ਸਿੰਘ ਸੰਧੂ) ਬੀਤੀ ਰਾਤ ਬਰਨਾਲਾ ਮੋਗਾ ਸੜਕ ’ਤੇ ਪਿੰਡ ਰਾਮਗੜ੍ਹ ਨਜਦੀਕ ਪੰਜਾਬ ਰੋਡਵੇਜ ਦੀ ਬੱਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਠ ਡੇਰਾ ਪ੍ਰੇਮੀਆਂ ਦੀ ਸਨਾਖਤ ਕਰਕੇ ਭਦੌੜ ਪੁਲਸ ਨੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਭੰਨਤੋੜ ਸਬੰਧੀ ਥਾਣਾ ਭਦੌੜ ਦੇ ਐਸ.ਐਚ.ਓ. ਸਮਿਤ ਸੂਦ ਨੇ ਦੱਸਿਆ ਹੈ ਕਿ ਦਰਜ ਕੀਤੀ ਐਫ.ਆਈ.ਆਰ. ਨੰਬਰ 22 ਮਿਤੀ 27 ਫਰਵਰੀ 2010 ਧਾਰਾ 307,382, 427,436,353,186,148,149 ਆਈ.ਪੀ. ਸੀ. ਅਤੇ ਸੈਕਸ਼ਨ 16 ਅਧੀਨ ਸਰਕਾਰੀ ਅਤੇ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾ ਅਧੀਨ ਮੁਕਦਮਾ ਦਰਜ ਕਰਕੇ ਕਰਨੈਲ ਸਿੰਘ ਅਤੇ ਜਰਨੈਲ ਸਿੰਘ ਪੁਤਰਾਨ ਅਜੀਤ ਸਿੰਘ, ਲਾਲ ਸਿੰਘ ਪੁੱਤਰ ਬਿਸ਼ਨ ਸਿੰਘ, ਦਲਜੀਤ ਸਿੰਘ ਪੁੱਤਰ ਬੂਟਾ ਸਿੰਘ , ਕਰਨੈਲ ਸਿੰਘ ਪੁੱਤਰ ਭਾਗ ਸਿੰਘ, ਭੋਲਾ ਸਿੰਘ ਪੁੱਤਰ ਸਾਧੂ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀਆਨ ਦੀਪਗੜ੍ਹ ਅਤੇ ਅਵਤਾਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਮਝੂਕੇ ਨੂੰ ਗ੍ਰਿਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਬਰਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋ ਮਾਨਯੋਗ ਅਦਾਲਤ ਨੇ ਇਨਾਂ ਸਾਰੇ ਵਿਅਕਤੀਆਂ ਨੂੰ 13 ਮਾਰਚ ਤੱਕ ਜੁਡੀਸੀਅਲ ਰਿਮਾਂਡ ਉਪਰ ਜੇਲ੍ਹ ਭੇਜ ਦਿੱਤਾ ਹੈ।
ਰਾਜ ਦਾ ਭਲਾਈ ਵਿਭਾਗ ਅਤੇ ਐਸ. ਸੀ. ਕਮਿਸ਼ਨ ਹਕੂਮਤ ਦੇ ਪ੍ਰਭਾਵ ਦਾ ਸ਼ਿਕਾਰ :ਪੁਰਖਾਲਵੀ

ਪੰਜਾਬ ਸਰਕਾਰ ਦੇ ਪੱਖਪਾਤੀ ਫ਼ੈਸਲੇ ਦੀ ਜਾਣਕਾਰੀ ਦਿੰਦੇ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਅਤੇ ਹੋਰ ਆਗੂ।
ਮੁਹਾਲੀ 28 ਫਰਵਰੀ (ਪੁਰਖਾਲਵੀ) ਦਲਿਤ ਅਧਿਕਾਰਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਕਾਰਜ਼ਸ਼ੀਲ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਲੱਖਾਂ ਦਲਿਤ ਮੁਲਾਜ਼ਮਾਂ ਨਾਲ ਵਿਤਕਰਾ ਕਰਕੇ ਉਨ੍ਹਾਂ ਦੇ ਸੰਵਿਧਾਨਿਕ ਅਧਿਕਾਰਾਂ ਤੇ ਡਾਕਾ ਮਾਰਿਆ ਹੈ ਜਿਸ ਕਾਰਨ ਰਾਜ ਦੇ ਸਮੁੱਚੇ ਦਲਿਤ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਆਪਣੇ ਪੱਤਰ ਨੰਬਰ 4/46/09=ਪੀ.ਪੀ.1/10828 ਮਿਤੀ 13.10.2009 ਰਾਹੀਂ ਅਸਾਮੀਆਂ ਦੇ ਕੀਤੇ ਨਵੇਂ ਵਰਗੀਕਰਨ ਤਹਿਤ ਰਾਖਵੀਂ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਰਿਜ਼ਰਵੇਸ਼ਨ ਨਾ ਦੇਣ ਦੇ ਮਨਸੂਬੇ ਨਾਲ 3800 ਰੁਪਏ ਦਾ ਗ੍ਰੇਡ ਪੇ ਦੇ ਕੇ ਕਲਾਸ ‘ਸੀ’ ਤੋਂ ਬਦਲ ਕੇ ਕਲਾਸ ‘ਬੀ’ ਵਿੱਚ ਕਰ ਦਿੱਤਾ ਹੈ ਤਾਂ ਜੋ ਰਿਜ਼ਰਵ ਕੈਟਾਗਿਰੀ ਦੇ ਕਰਮਚਾਰੀਆਂ ਦੇ ਨਿਸਚਿਤ 20 ਪ੍ਰਤੀਸ਼ਤ ਪ੍ਰਮੋਸ਼ਨ ਕੋਟੇ ਨੂੰ ਖੋਰਾ ਲਾ ਕੇ 14 ਪ੍ਰਤੀਸ਼ਤ ਤੱਕ ਸੀਮਤ ਕੀਤਾ ਜਾ ਸਕੇ, ਸਰਕਾਰ ਵੱਲੋਂ ਇਸ ਨੂੰ 01 ਜਨਵਰੀ 2006 ਤੋਂ ਲਾਗੂ ਕਰਕੇ ਦਲਿਤ ਮੁਲਾਜ਼ਮਾਂ ਨੂੰ ਅਪਾਹਜ ਬਣਾ ਦਿੱਤਾ ਗਿਆ ਹੈ। Read more »
ਸ਼ੇਰੇ-ਪੰਜਾਬ ਸਪੋਰਟਸ ਕੱਲਬ ਬੈਲਜੀਅਮ ਵੱਲੋ ਗੁਰਮੁਖ ਸਿੰਘ ਸਰਕਾਰੀਆ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ
ਬੈਲਜੀਅਮ 27 ਫਰਵਰੀ (ਯ.ਸ) ਸ਼ੇਰੇ-ਪੰਜਾਬ ਸਪੋਰਟਸ ਕੱਲਬ ਬੈਲਜੀਅਮ ਵੱਲੋ ਇਟਲੀ ਦੇ ਪੱਤਰਕਾਰ ਗੁਰਮੁਖ ਸਿੰਘ ਸਰਕਾਰੀਆ ਦੀ ਮੌਤ ਉੱਪਰ ਦਿਲੋ ਡੂਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਸ਼ੇਰੇ-ਪੰਜਾਬ ਸਪੋਰਟਸ ਕੱਲਬ ਬੈਲਜੀਅਮ ਦੇ ਪ੍ਰਤਾਪ ਸਿੰਘ ਪ੍ਰਧਾਨ, ਬਲਹਾਰ ਸਿੰਘ, ਗੁਰਬੰਦਨ ਸਿੰਘ ਲਾਲੀ, ਗੁਰਦਾਵਰ ਸਿੰਘ, ਬਖਤਾਵਰ ਸਿੰਘ ਬਾਜਵਾ, ਕੁਲਵਿੰਦਰ ਸਿੰਘ ਮਿੰਟਾ, ਸੱਜਣ ਸਿੰਘ ਬਿਰਦੀ, ਤਰਸੇਮ ਸਿੰਘ ਸ਼ੇਰਗਿਲ, ਅਵਤਾਰ ਸਿੰਘ ਛੋਕਰ, ਪ੍ਰੇਮ ਕੁਮਾਰ ਬਰਸਲਜ, ਦਲਜੀਤ ਸਿੰਘ ਡੀਸਟ, ਅਵਤਾਰ ਸਿੰਘ ਤਾਰੀ ਲੋਹਗਰੜ, ਅਵਤਾਰ ਸਿੰਘ ਵਲੋਂ ਦੁਖ ਪ੍ਰਗਟ ਕੀਤਾ ਗਿਆ ਇਹਨਾਂ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀਆ ਦੀ ਭੇਦਭਰੀ ਮੌਤ ਦੀ ਜਾਂਚ ਕੀਤੀ ਜਾਵੇ। ਪ੍ਰਮਾਤਮਾ ਸਰਕਾਰੀਆ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸਦੀਵੀ ਦੁੱਖ ਸਹਿਣ ਦੀ ਸਮਰੱਥਾ ਦੇਵੇ ਤੇ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੇਵੇ। ਸਾਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਗੁਰਮੁੱਖ ਸਿੰਘ ਸਰਕਾਰੀਆ ਦੇ ਪਰਿਵਾਰ ਦਾ ਸਾਥ ਦੇਣ।
Fill ur life with Happiness & Bright Cheer,
Bring to u Joy and Prosperity for the whole Year,
And it’s my New Year wish 4u …
Wish u a VERY HAPPY NEW YEAR!!!!!!!!
from Gurmukh Singh Sarkaria
Press Reporter
Italy
——————————————————————————————
ਨਵੇਂ ਸਾਲ 2010 ਦੀਆਂ ਬਹੁਤ ਬਹੁਤ ਮੁਬਾਰਕਾਂ
Happy New Year 2010
From: ਪ੍ਰਗਟ ਸਿੰਘ ਜੋਧਪੁਰੀ
Pargat Singh Jodhpuri
Belgium
—————————————————————————————–

—————————————————————————————–

Sardar Amarjit Singh Bhogal and family members of Europe Samachar, Waheguru Ji Ka Khalsa ! Waheguru Ji Ke Fateh !! Thanks for the good wishes 2010.
Greetings on Guru Gobind Singh Ji’s Gurpurb (Birthday) and a Happy New Year 2010 from BHUPINDER SINGH HOLLAND.
—————————————————————————————-
ਮਾਰਚ ਦੇ ਮਹਿਨੇ ਤੋਂ ਮਹਿੰਗੀ ਹੋਏਗੀ ਰਜਿਸਟਰੀ
ਗਾਜਿਆਬਾਦ (ਗੁਰੁਪ੍ਰੀਤ ਸਿੰਘ ਕਰੀਰ) ਅਗਰ ਤੁੰਸਾਂ ਕੋਈ ਪ੍ਰਾਪਰਟੀ ਲੈਣ ਦਾ ਸੌਦਾ ਕੀਤਾ ਹੈ। ਅਤੇ ਉਸਦੀ ਰਜਿਸਟ੍ਰੀ ਨਹੀ ਕਰਾਈ,ਜਲਦੀ ਕਰਵਾ ਲੌ,ਕਿਉ ਕਿ ਇਕ ਮਾਰਚ ਤੋ ਜਿਲੇ ਦੇ ਹਰ ਇਲਾਕੇ ਦੇ ਸਰਕਟ ਰੇਂਟ ਵੱਧ ਰਹੇ ਹਨ। ਅਤੇ ਪ੍ਰਦੇਸ ਦੇ 11 ਜ੍ਹਿਲਿਆਂ ਤੋ ਅੰਦਾਜੇ ਤੋ ਘੱਟ ਸਟਾਂਪ ਫੀਸ ਮਿਲ ਰਹੀ ਹੈ,ਇਸ ਦੇ ਨਾਲ ਹੀ ਪ੍ਰਦੇਸ ਦੇ11 ਐਸੇ ਵਡੇ ਜ੍ਹਿਲੇ ਹਨ। ਅਤੇ ਜਿਸਦਾ ਹਰ ਮਹੀਨੇ 50 ਕ੍ਰੋੜ ਤੋ ਵੱਧ ਸਟਾਂਪ ਫੀਸ ਮਿਲਣ ਦਾ ਨਿਸ਼ਾਨਾ ਹੀ ਨਹੀ ਹੈ,ਪ੍ਰੰਤੂ ਪ੍ਰਾਪਤੀ 80% ਤੋ ਵੀ ਘੱਟ ਹੋ ਰਹੀ ਹੈ।ਅਤੇ ਗਾਜੀਆਬਾਦ ਤੋ ਹਰ ਮਹੀਨੇ ਸਟਾਂਪ ਸ਼ੁਲਕ 94 ਕ੍ਰੋੜ ਰੁਪੈ ਹੈ,ਪ੍ਰੰਤੂ ਪ੍ਰਾਪਤੀ ਕੇਵਲ 48 ਕ੍ਰੋੜ ਹੀ ਹੋ ਰਹੀ ਹੈ। ਅਤੇ ਇਸ ਦੇ ਨਾਲ ਹੀ ਅਜੇ ਤੱਕ 480 ਕਰੋੜ ਰੁਪੈ ਦਾ ਹੀ ਸਟਾਂਪ ਸ਼ੁਲਕ ਮਿਲਿਆ ਹੈ।ਇਹੋ ਹਲਾਤ ਗੌਤਮਬਧ ਨਗਰ, ਬਰੇਲੀ,ਮੁਰਾਦਾਬਾਦ,ਮੇਰਠ,ਸਹਾਰਨਪੂਰ,ਬਿਜਨੌਰ, ਮੁਥਰਾ ਅਤੇ ਮੁਜਫਰਨਗਰ ਦੀ ਹੈ। ਅਤੇ ਗਾਜਿਆਬਾਦ ਦੀ ਤ੍ਹਰਾਂ ਇਨਾ ਜ੍ਹਿਲਿਆ ਵਿਚ ਵੀ ਇਕ ਮਾਰਚ ਤੋ ਸਰਕਲ ਰੇਂਟ ਵੱਧਾ ਦਿਤੇ ਜਾਣਗੇ। ਇਕ ਮਾਰਚ ਤੋ ਜੋ ਵੀ ਆਦਮੀ ਅਪਨੀ ਪ੍ਰਾਪਰਟੀ ਦੀ ਰਜਿਸਟ੍ਰੀ ਕਰਵਾਏਗਾਂ,ਉਸਨੂੰ ਵੱਧੇ ਹੋਏ ਰੇਟਾਂ ਤੇ ਸਟਾਂਪ ਸ਼ੁਲਕ ਦੇਣਾ ਹੋਵੇਗਾਂ।






