‘ਪਰਿਵਾਰ’ ਦਾ ਟਰੱਸਟ ਸੰਸਥਾਂ ਬਣੇਗੀ ਲੋੜਵੰਦਾਂ ਲਈ ਚਾਨਣ ਮੁਨਾਰਾ-ਅਨਿਲ ਕੁਮਾਰ ਸ਼ਰਮਾ

ਇਟਲੀ 1 ਮਾਰਚ (ਸ਼ਰਮਾ) ਪਰਿਵਾਰ ਦਾ ਟਰੱਸਟ ਇੱਕ ਸਮਾਜਿਕ ਸੰਸਥਾਂ ਹੈ ਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਪਾਤ ਵੀ ਇਸੇ ਕਰਕੇ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਇਸ ਸੰਸਥਾਂ ਨੂੰ ਸੰਨ 2006 ਵਿੱਚ ਭਾਰਤ ਸਰਕਾਰ ਤੋਂ ਮਾਨਤਾ ਲਈ ਸੀ ਤੇ ਉਸ ਸਮੇ ਤੋਂ ਹੀ ਇਹ ਸੰਸਥਾਂ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਸੇਵਾ ਦੇ ਕਾਰਜ ਕਰਦੀ ਆ ਰਹੀ ਹੈ ਤੇ ਕਈ ਹਜ਼ਾਰ ਗਰੀਬ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਸਤੇ ਵੰਡ ਚੁੱਕੀ ਹੈ ਬੇਸ਼ੱਕ ਇਹਨਾਂ ਕਾਰਜਾ ਨੂੰ ਮੀਡੀਆ ਵਿੱਚ ਬਹੁਤਾ ਨਹੀ ਲਿਆਦਾਂ ਗਿਆ ਪਰ ਅੱਜ ਸਮੇ ਦੀ ਲੋੜ ਹੈ ਜਦੋਂ ਸਾਡੀਆਂ ਸਰਕਾਰਾਂ ਕੁੱਝ ਨਹੀ ਕਰ ਰਹੀਆਂ ਇਸੇ ਲਈ ਇਸ ਸੰਸਥਾਂ ਨੂੰ ਮੁੜ ਚੋਣ ਕਰਕੇ ਕੰਮ ਕਾਰ ਸ਼ੁਰੂ ਕਰ ਦਿੱਤਾ ਇਸ ਸ਼ਬਦ ਐਮਚਿਉਅਰ ਕਬੱਡੀ ਫੈਡਰੇਸ਼ਨ ਯੂਰੋਪ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਕਹੇ ਉਹਨਾਂ ਕਿਹਾ ਕਿ ਅੱਜ ਹਰ ਪਿੰਡ ਦੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਨਾਂ ਕਿਸੇ ਕੋਲ ਬੈਠਣ ਲਈ ਡੇਸਕ,ਨਾ ਕਿਤਾਬਾਂ ਪਾੳਣ ਲਈ ਬਸਤੇ,ਨਾ ਲਿਖਣ ਲਈ ਕਾਪੀਆਂ,ਤੇ ਨਾ ਚੰਗੇ ਕੱਪੜੇ ਇਸੇ ਕਰਕੇ ਉਹਨਾਂ ‘ਪਰਿਵਾਰ’ ਦਾ ਟਰੱਸਟ ਤੇ ਤਹਿਤ ਇੱਕ ਉੱਚ ਪੱਧਰੀ ਪ੍ਰੋਗਰਾਮ ਉਲੀਕਿਆ ਹੈ ਤੇ ਇਸ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਜਾ ਜਾ ਕੇ ਗਰੀਬ ਬੱਚਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਗੀਆਂ ਇਸ ਸਬੰਧ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ
ਅਮੈਸਟਰਡਮ ਨੇ ਜਿਤਿਆ ਪੰਜਾਂਬੀ ਫੁੱਟਬਾਲ ਚੈਪੀਅਨਸ਼ਿਪ ਲੀਗ ਦਾ ਮੈਚ

ਈਪਰ 1 ਮਾਰਚ (ਪ੍ਰਗਟ ਸਿੰਘ ਜੋਧਪੁਰੀ ) ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵੱਲੋ ਯੂਰਪ ਵਸਦੇ ਪੰਜਾਬੀ ਨੌਜਵਾਂਨਾ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਪੰਜਾਂਬੀ ਫੁੱਟਬਾਲ ਚੈਪੀਅਨਸ਼ਿਪ ਲੀਗ ਦੀ ਸੁਰੂਆਤ ਕੀਤੀ ਗਈ ਸੀ ਜਿਸ ਦੀ ਕੜੀ ਵਜੋ ਬੀਤੇ ਸਨੀਵਾਰ ਨੂੰ ਸਿੰਤਰੂਧਨ ਵਿਖੇ ਫੁੱਟਬਾਲ ਮੈਚ ਕਰਵਾਏ ਗਏ । ਆਖਰੀ ਮੈਚ ‘ਚ ਅਮੈਸਟਰਡੈਂਮ ਹਾਲੈਂਡ ਦੀ ਟੀਮ ਨੇ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਦੀ ਫੁੱਟਬਾਲ ਦੀ ਟੀਮ ਨੂੰ 4-0 ਨਾਲ ਹਰਾਇਆ । ਇਸ ਲੀਗ ‘ਚ ਹੁਣ ਤੱਕ ਯੂਰਪ ਦੀਆਂ ਚਾਰ ਟੀਮਾਂ ਖੇਡ ਰਹੀਆਂ ਹਨ ਤੇ ਜਲਦੀ ਹੀ ਫਰਾਂਸ ਅਤੇ ਰੋਟਰਡੈਂਮ ਦੀਆਂ ਟੀਮਾਂ ਵੀ ਭਾਗ ਲੈਣਗੀਆਂ ਅਤੇ ਅਗਲਾ ਮੈਚ ਹਾਲੈਂਡ ਵਿਖੇ ਖੇਡਿਆ ਜਾਵੇਗਾ । ਚੜ੍ਹਦੀ ਕਲਾ ਟੀਮ ਦੇ ਕੋਚ ਅਤੇ ਕਪਤਾਨ ਸ: ਗਗਨਦੀਪ ਸਿੰਘ ਢਿੱਲੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਪੀਅਨ ਬਣਨ ਵਾਲੀ ਟੀਮ ਨੂੰ 1800 ਅਤੇ ਸੈਕਿਡ ਰਹਿਣ ਵਾਲੀ ਟੀਮ ਨੂੰ 800 ਯੂਰੋ ਦੀ ਨਗਦ ਰਾਸ਼ੀ ਇਨਾਮ ਵਜੋ ਦਿਤੀ ਜਾਵੇਗੀ । ਇਹਨਾਂ ਮੈਚਾਂ ਨੂੰ ਸਫਲ ਬਨਾਉਣ ਵਾਲਿਆਂ ‘ਚ ਸੁਰਜੀਤ ਸਿੰਘ ਖਹਿਰਾ , ਸੁਖਚੈਨ ਸਿੰਘ ਚੰਨਾਂ ਕਬੱਡੀ ਖਿਡਾਰੀ , ਹਰਚਰਨਜੀਤ ਸਿੰਘ ਮਾਂਨ , ਬਲਬੀਰ ਸਿੰਘ ਬਾਠ ,ਬਿੱਲਾ ਸਿੰਂਤਰੂਧਨ , ਸੋਂਨੂੰ ਮੱਕੜ ਅਤੇ ਸੋਨੀ ਬਠਲਾ ਆਦਿ ਸਾਂਮਲ ਹਨ । ਇਸ ਮੌਕੇ ਖਿਡਾਰੀਆਂ ਦੀ ਹੌਸਲਾਂ ਹਫਜਾਈ ਕਰਨ ਲਈ ਵਿਸ਼ਵ ਚੈਂਪੀਅਨ ਪੰਜਾਬੀ ਵੇਟ ਲਿਫਟਰ ਤੀਰਥ ਸਿੰਘ ਵੀ ਮੌਜੂਦ ਸਨ ।
ਮਕਬੂਜ਼ਾ ਕਸ਼ਮੀਰ ‘ਚ ਹਨ 42 ਅੱਤਵਾਦੀ ਕੈਂਪ : ਐਂਟਨੀ
ਪੋਖਰਣ 1 ਮਾਰਚ (ਪ.ਪ) ਰੱਖਿਆ ਮੰਤਰੀ ਏਕੇ ਐਂਟਨੀ ਨੇ ਇੱਥੇ ਅੱਜ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਜੇ ਵੀ 42 ਅੱਤਵਾਦੀ ਕੈਂਪ ਮੌਜੂਦ ਹਨ ਜੋ ਸਾਡੀ ਅੰਦਰੂਨੀ ਸੁਰੱਖਿਆ ਲਈ ਖਤਰਾ ਹਨ।ਹਾਲਾਂਕਿ ਐਂਟਨੀ ਨੇ ਇਹਨਾਂ ਕੈਂਪਾਂ ਨੂੰ ਨਸ਼ਟ ਕਰਨ ਲਈ ਸਰਹੱਦ ਪਾਰ ਕਿਸੇ ਕਿਸਮ ਦੀ ਫੌਜੀ ਕਾਰਵਾਈ ਤੋਂ ਇਨਕਾਰ ਕੀਤਾ। ਉਹਨਾਂ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਈ ਵੀ ਅੱਤਵਾਦ ਅੰਦਰੂਨੀ ਖਤਰਾ ਪੈਦਾ ਨਹੀਂ ਕਰ ਸਕਦਾ ਕਿਉਂ ਜੋ ਸਾਡੀ ਸੁਰੱਖਿਆ ਚੌਕਸ ਹੈ ਅਤੇ ਸਾਡੀ ਇੱਕ-ਇੱਕ ਇੰਚ ਜਮੀਨ ਵੀ ਸੁਰੱਖਿਅਤ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿਚ ਹੋਈ ਵਿਦੇਸ਼ ਸਕਤੱਰ ਪੱਧਰੀ ਵਾਰਤਾ ਦੀ ਨਾਕਾਮੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਿਸੇ ਚਮਤਕਾਰ ਦੀ ਆਸ ਨਹੀਂ ਕਰ ਰਹੇ ਸੀ ਅਤੇ ਇਹ ਤਾਂ ਸਿਰਫ ਇੱਕ ਸ਼ੁਰੂਆਤ ਸੀ।
“ਇੱਕ ਕੁੜੀ ਪੰਜਾਬ ਦੀ” ਆ ਰਹੀ ਨਵੀ ਪੰਜਾਬੀ ਫਿਲਮ

ਪੰਜਾਬ 1 ਮਾਰਚ (ਕੁਲਵੰਤ ਸਿੰਘ) ਕੋਈ ਸਮਾਂ ਸੀ ਜਦੋਂ ਪੰਜਾਬੀ ਫਿਲਮ ਨੂੰ ਕੋਈ ਨਿਰਮਾਤਾ ਨਿਰਦੇਸ਼ਕ ਹੱਥ ਨਹੀ ਸੀ ਪਾਉਦਾਂ ਪਰ ਅੱਜ ਹਰ ਨਿਰਮਾਤਾ ਨਿਰਦੇਸ਼ਕ ਚਾਹੇ ਉਹ ਨਵਾਂ ਹੋਵੇ ਜਾਂ ਫਿਰ ਪੁਰਾਣਾ ਇਹ ਗੱਲ ਸਭ ਨੂੰ ਪਤਾ ਹੈ ਕਿ ਇੱਕ ਦੌਰ ਸੀ ਜਦੋਂ ਪੰਜਾਬੀ ਫਿਲਮਾਂ ਨੇ ਵੀ ਸਿਲਵਰ ਜੁਬਲੀ ਮਨਾਈ ਉਹਨਾਂ ਵਿੱਚੌ ਸਰਪੰਚ,ਨਿੰਮੋਂ,ਪੁੱਤ ਜੱਟਾਂ ਦੇ ,ਚੰਨ ਪ੍ਰਦੇਸੀ ਤੇ ਕਈ ਹੋਰ ਫਿਲਮਾ ਸ਼ਾਮਿਲ ਸਨ। ਇੱਕ ਦੌਰ ਅਜਿਹਾ ਆਇਆ ਤੇ ਫਿਲਮਾਂ ਉਪਰ ਜੱਟ ਵਾਦ ਭਾਰੂ ਹੋ ਗਿਆ ਤੇ ਕਈ ਫਿਲਮਾਂ ਸਫਲ ਵੀ ਹੋਈਆਂ ਤੇ ਕਈ ਫਲਾਪ ਪਰ ਇਹ ਫਿਲਮਾਂ ਯਦਾਰਥ ਵਾਦ ਤੋਂ ਕਿਤੇ ਦੂਰ ਸਨ ਇਸੇ ਕਰਕੇ ਸ੍ਰ: ਮਨਮੋਹਨ ਸਿੰਘ ਮੁੰਬਈ ਵਰਗੀ ਫਿਲਮ ਨਗਰੀ ਨੂੰ ਛੱਡ ਕੇ ਪੰਜਾਬ ਵਿੱਚ ਆਏ ਤੇ ਕਮਾਨ ਸੰਭਾਲੀ ਪੰਜਾਬੀ ਸਿਨੇਮਾ ਦੀ ਤੇ ਲੋਕਾਂ ਦੀ ਝੋਲੀ ਵਿੱਚ ਜੀ ਆਇਆਂ ਨੂੰ ਵਰਗੀ ਸੁਪਰ ਹਿੱਟ ਫਿਲਮ ਦਿੱਤੀ ਤੇ ਉਸ ਤੋਂ ਬਾਅਦ ਇੱਕ ਤੇ ਇੱਕ ਹਿੱਟ ਫਿਲਮ ਦਿੱਤੀ ਤੇ ਲੋਕਾਂ ਮੁੱੜ ਸਿਨੇਮੇ ਵੱਲ ਚਾਲੇ ਪਾਏ ਕਿਦੇ ਪੰਜਾਬੀ ਫਿਲਮ ਦੇ ਮਸਾ 3 ਪਿੰਰਟ ਰੀਲੀਜ ਹੁੰਦੇ ਸਨ ਪਰ ਅੱਜ ਪੰਜਾਬੀ ਫਿਲਮਾਂ ਦੇ 200 ਦੇ ਕਰੀਬ ਪਰਿੰਟ ਰਲੀਜ਼ ਹੁੰਦੇ ਹਨ ਇਹ ਪੰਜਾਬੀ ਸਿਨਮੇ ਲਈ ਸ਼ੁੱਭ ਸ਼ਗਨ ਹੈ
ਇਤਹਾਸਕ ਰਿਆਧ ਘੋਸ਼ਣਾ ਪੱਤਰ ‘ਤੇ ਹਸਤਾਖਰ
ਰਿਆਧ 1 ਮਾਰਚ (ਪ.ਪ) ਭਾਰਤ ਅਤੇ ਸਊਦੀ ਅਰਬ ਨੇ ਦੋ ਪੱਖੀ ਰਿਸ਼ਤਿਆਂ ਨੂੰ ਇੱਕ ਉਚਾਈ ਦਿੰਦੇ ਹੋਏ ਸੁਰੱਖਿਆ, ਵਣਜ, ਰੱਖਿਆ ਅਤੇ ਸਿਆਸੀ ਖੇਤਰ ਵਿਚ ਰਣਨੀਤਕ ਭਾਈਵਾਲੀ ਹੇਠ ਆਪਸੀ ਸਹਿਯੋਗ ਨੂੰ ਵਧਾਉਣ ਲਈ ਇਤਹਾਸਕ ਰਿਆਧ ਘੋਸ਼ਣਾ ਪੱਤਰ ਉੱਪਰ ਹਸਤਾਖਰ ਕੀਤੇ ਹਨ। ਇਸ ਘੋਸ਼ਣਾ ਪੱਤਰ ਉੱਪਰ ਬੀਤੀ ਰਾਤ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਾਹੀ ਮਹਿਲ ਵਿਚ ਸਊਦੀ ਅਰਬ ਦੇ ਰਾਜਾ ਸ਼ੇਖ ਅਬਦੁੱਲਾ ਬਿਨ ਅਬਦੁੱਲ ਅਜੀਜ ਅਲ ਸਊਦ ਨਾਲ ਮੁਲਾਕਾਤ ਦੌਰਾਨ ਹਸਤਾਖਰ ਹੋਵੇ।ਸਿੰਘ ਨਾਲ ਇੱਕ ਉੱਚ ਪੱਧਰੀ ਪ੍ਰਤੀਨਿੱਧੀ ਮੰਡਲ ਵੀ ਸਊਦੀ ਅਰਬ ਦੌਰੇ ਉੱਪਰ ਹੈ। ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਇਸ ਮਜ਼ਬੂਤ ਦੋ ਪੱਖੀ ਕਰਾਰ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਹਾ ਦੇਣ ਦਾ ਦਾਅਵਾ ਕਰਦਿਆਂ ਸੂਚਨਾ ਤਕਨੀਕ, ਪੁਲਾੜ ਵਿਗਿਆਨ ਅਤੇ ਹੋਰ ਮੁੱਖ ਤਕਨੀਕੀ ਖੇਤਰਾਂ ਵਿਚ ਗਿਆਨ ਅਧਾਰਤ ਅਰਥ ਵਿਵਸਥਾ ਵਿਕਸਿਤ ਕਰਨ ਦੀ ਇੱਛਾ ਪ੍ਰਗਟਾਈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ 2006 ਦੇ ਇਤਹਾਸਕ ਦਿੱਲੀ ਘੋਸ਼ਣਾ ਪੱਤਰ ਦੇ ਅਮਲ ਦੀ ਸਮੀਖਿਆ ਵੀ ਕੀਤੀ।ਇਸ ਘੋਸ਼ਣਾ ਪੱਤਰ ਉੱਪਰ ਅਬਦੁੱਲਾ ਨੇ ਮੁੱਖ ਮਹਿਮਾਨ ਵਜੋਂ ਗਣਤੰਤਰ ਦਿਹਾੜਾ ਪਰੇਡ ਵਿਚ ਸ਼ਾਮਲ ਹੋਣ ਲਈ ਆਪਣੇ ਦਿੱਲੀ ਦੌਰੇ ਦੌਰਾਨ ਹਸਤਾਖਰ ਕੀਤੇ ਸਨ। Read more »
ਭਾਰਤ ਨੂੰ ਤੇਲ ਸਪਲਾਈ ਵਧਾਵੇਗਾ ਸਊਦੀ ਅਰਬ
ਅਰਬ 1 ਮਾਰਚ (ਪ.ਪ) ਸਊਦੀ ਅਰਬ ਨੇ ਇੱਥੇ ਕਿਹਾ ਹੈ ਕਿ ਉਹ ਭਾਰਤ ਦੀ ਵੱਧੀ ਊਰਜਾ ਲੋੜ ਨੂੰ ਪੂਰਾ ਕਰਨ ਲਈ ਉਸ ਨੂੰ ਹਰ ਵਰ੍ਹੇ ਮਿਲਣ ਵਾਲੀ ਕੱਚੇ ਤੇਲ ਦੀ ਮਾਤਰਾ ਨੂੰ 2.55 ਕਰੋੜ ਟਨ ਤੋਂ ਵਧਾ ਕੇ 4 ਕਰੋੜ ਟਨ ਕਰੇਗਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਇੱਥੇ ਆਏ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਇੱਥੇ ਸਊਦੀ ਅਰਬ ਦੇ ਪਟਰੋਲੀਅਮ ਮੰਤਰੀ ਅਲੀ ਬਿਨ ਇਬ੍ਰਾਹਿਮ ਅਲ ਨਈਮੀ ਨਾਲ ਮੁਲਾਕਾਤਾ ਕੀਤੀ। ਦੇਵੜਾ ਨੇ ਕਿਹਾ ਕਿ ਬਠਿੰਡਾ, ਬੀਨਾ ਅਤੇ ਪਾਰਾਦੀਪ ਵਿਚ ਤਿੰਨ ਨਵੇਂ ਤੇਲ ਕਾਰਖਾਨਿਆਂ ਦਾ ਕੰਮ ਪੂਰਾ ਹੋਣ ਵਾਲਾ ਹੈ ਜਿਸ ਤੋਂ ਮਗਰੋਂ ਸਊਦੀ ਅਰਬ ਤੋਂ ਹੋਣ ਵਾਲੀ ਕੱਚੇ ਤੇਲ ਦੀ ਸਪਲਾਈ ਦੁੱਗਣੀ ਹੋਣ ਦੀ ਆਸ ਹੈ। ਅਧਿਕਾਰੀਆਂ ਨੇ ਕਿਹਾ ਕਿ ਨਈਮੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਲਗਭੱਗ ਦੁੱਗਣੀ ਕਰਕੇ ਚਾਰ ਕਰੋੜ ਟਨ ਕਰ ਦਿੱਤੀ ਜਾਵੇਗੀ। ਨਈਮੀ ਨੇ ਇਹ ਵੀ ਕਿਹਾ ਕਿ ਸਊਦੀ ਅਰਬ ਭਾਰਤ ਦੇ ਨਿੱਜੀ ਅਤੇ ਜਨਤ ਤੇਲ ਸੋਧ ਕਾਰਖਾਨਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੈ।
ਸ. ਸੁੱਚਾ ਸਿੰਗ ਲੰਗਾਹ ਖੇਤੀ ਬਾੜੀ ਮੰਤਰੀ ਪੰਜਾਬ ਐਨ ਆਰ ਆਈ ਭਵਨ ਜਲੰਧਰ ਪੰਜਾਬ ਵਲੋਂ ਸ. ਜਸਵਿੰਦਰ ਸਿੰਘ ਧਾਲੀਵਾਲ ਨੂੰ ਐਨ ਆਰ ਆਈ ਸਭਾ ਪੰਜਾਬ ਦਾ ਸਰਪਰੱਸਤ ਵਜੋਂ ਅਹੂਦਾ ਸੰਭਾਲਿਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਾਗੀਰ ਕੌਰ ਅਤੇ ਹੋਰ ਪਤਵੰਤੇ ਬੈਠੇ ਦਿਖਾਈ ਦੇ ਰਹੇ ਹਨ(ਰਾਜੇਸ਼)
ਪੈਰਿਸ ਵਿੱਚ ਪੁਲੀਸ ਨੇ ਰਾਤ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਸ਼ਰਾਬੀ ਡਰਾਇਵਰ ਫੜੇ।
ਪੈਰਿਸ 1 ਮਾਰਚ (ਸੁਖਵੀਰ ਸਿੰਘ ਸੰਧੂ) ਇਥੋਂ ਦੀ ਪੁਲੀਸ ਨੇ ਪਿਛਲੇ ਹਫਤੇ ਦੀ ਇੱਕ ਰਾਤ ਨੂੰ ਸਪੈਸ਼ਲ ਅਪ੍ਰੈਸ਼ਨ ਰਾਹੀ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ।ਉਸ ਰਾਤ 2037 ਵਹੀਕਲਾਂ ਨੂੰ ਚੈਕ ਕੀਤਾ ਗਿਆ।ਜਿਹਨਾਂ ਵਿਚੋਂ 110 ਡਰਾਇਵਰਾਂ ਨੇ ਸ਼ਰਾਬ ਪੀਤੀ ਹੋਈ ਸੀ।ਉਹਨਾਂ ਵਿੱਚੋਂ 45 ਲੋਕਾਂ ਦੀ 0.8 ਗ੍ਰਾਮ ਤੋਂ ਵੀ ਵੱਧ ਮਾਤਰਾ ਪਾਈ ਗਈ।ਜਿਹੜੀ ਕਿ ਗੱਡੀ ਚਲਾਉਣ ਮੌਕੇ ਇਤਨੀ ਵੱਧ ਮਾਤਰਾ ਵਿੱਚ ਪੀਣ ਦੀ ਮਨ੍ਹਾਹੀ ਹੈ।ਇਹਨਾਂ ਵਿੱਚੋਂ 6 ਜਣਿਆਂ ਦੇ ਵੱਖਰੀ ਕਿਸਮ ਦੇ ਨਸ਼ੇ ਵੀ ਕੀਤੇ ਹੋਏ ਸਨ।ਇਥੇ ਇਹ ਵੀ ਵਰਨਣ ਯੋਗ ਹੈ ਕਿ ਫਰਾਂਸ ਵਿੱਚ ਸ਼ਰਾਬ ਪੀਕੇ ਗੱਡੀ ਚਲਾਉਣ ਦੀ ਸ਼ਖਤ ਮਨ੍ਹਾਹੀ ਹੈ।ਯਾਦ ਰਹੇ ਕਿ ਸਾਲ 2009 ਵਿੱਚ ਨਸ਼ਈ ਡਰਾਈਵਰਾਂ ਕਾਰਨ 15 ਲੋਕੀ ਮੌਤ ਦੇ ਮੂੰਹ ਵਿੱਚ ਜਾ ਪਏ ਸਨ।







