ਪੱਤਰਕਾਰ ਗੁਰਮਖ ਸਿੰਘ ਸਰਕਾਰੀਆ ਦੇ ਪ੍ਰਵਾਰ ਨਾਲ ਦੁਖ ਦਾ ਇਜਹਾਰ
ਹਮਬਰਗ 2 ਮਾਰਚ (ਅਮਰਜੀਤ ਸਿੰਘ ਸਿੱਧੂ) ਸ੍ਰੋਮਣੀ ਅਕਾਲੀ ਦਲ ਬਾਦਲ ਹਾਲੈਡ ਦੇ ਪ੍ਰਧਾਨ ਸ: ਜਿੰਦਰ ਸਿੰਘ ਔਜਲਾ, ਸ: ਜਗਦੀਸ਼ ਸਿੰਘ ਅਲਮੇਅਰ, ਸ: ਗੁਰਸੇਵਕ ਸਿੰਘ ਐਮਸਟਾਡਮ ਤੇ ਹਾਲੈਡ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਪੋਸਟ ਕਲੱਬਾਂ ਨੇ ਨਿਧੱੜਕ ਪੱਤਰਕਾਰ ਸ: ਗੁਰਮਖ ਸਿੰਘ ਸਰਕਾਰੀਆ ਦੀ ਬੇਵਕਤ ਮੌਤ ਤੇ ਪ੍ਰਵਾਰ ਨਾਲ ਦੁਖ ਦਾ ਇਜਹਾਰ ਕਰਦਿਆਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪ੍ਰਮਾਤਮਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪ੍ਰਵਾਰ ਤੇ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸਣ ।
ਗੁਰਦਵਾਰਾ ਡਿਉਸਬਰਗ ਵਿਖੇ ਭਗਤ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।

ਹਮਬਰਗ 2 ਮਾਰਚ (ਅਮਰਜੀਤ ਸਿੰਘ ਸਿੱਧੂ) ਗੁਰਦਵਾਰਾ ਡਿਊਸਬਰਗ ਵਿਖੇ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਵਸ਼ ਨੂੰ ਮਨਾਉਦਿਆਂ 26 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ। ਜਿਹਨਾਂ ਦੇ ਭੋਗ 28 ਫਰਵਰੀ ਦਿਨ ਐਤਵਾਰ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ। ਭਾਈ ਸਾਹਿਬ ਮੱਖਣ ਸਿੰਘ ਜੀ ਦੇ ਰਸਭਿੰਨੇ ਕੀਰਤਨ ਨਾਲ ਦੀਵਾਨ ਦੀ ਸੁਰੂਆਤ ਹੋਈ ਉਹਨਾਂ ਤੋ ਮਗਰੋ ਬੱਚਿਆਂ ਨੇ ਕੀਰਤਨ ਕੀਤਾ। ਬੱਚਿਆਂ ਤੋ ਮਗਰੋ ਭਾਈ ਸਾਹਿਬ ਭਾਈ ਕੰਵਲਜੀਤ ਸਿੰਘ ਜੀ ਮੋਹਾਲੀ ਵਾਲਿਆਂ ਦੇ ਸਾਥੀ ਭਾਈ ਬਹਾਦਰ ਸਿੰਘ ਤੇ ਭਾਈ ਗੁਰਨਾਮ ਸਿੰਘ ਜੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਸਬਦ ਨਾਲ ਜੋੜਿਆ। ਦੀਵਾਨ ਦੀ ਸਮਾਪਤੀ ਤੇ ਗੁਰੂ ਘਰ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਜੀ ਵੱਲੋ ਭਾਈ ਕੰਵਲਜੀਤ ਸਿੰਘ ਤੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਇਸ ਸਮੇ ਭਾਈ ਹਰਬੰਸ ਸਿੰਘ ਗਰੰਥੀ ਸਾਹਿਬ, ਬਾਬਾ ਮੱਖਣ ਸਿੰਘ ਹੈਡਗਰੰਥੀ, ਭਾਈ ਨਿਰਮਲ ਸਿੰਘ ਪ੍ਰਧਾਨ, ਸ: ਮਹਿੰਦਰ ਸਿੰਘ ਸੈਕਟਰੀ। Read more »
ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਵੱਲੋ ਸ਼੍ਰੀ ਅਨਿੱਲ ਕੁਮਾਰ ਸ਼ਰਮਾ ਇਟਲੀ ਨੂੰ ਲੱਖ ਲੱਖ ਵਧਾਈ।

ਫੋਟੋ: ਅਨਿੱਲ ਕੁਮਾਰ ਸ਼ਰਮਾ ਅਤੇ ਜਸਵੀਰ ਸਿੰਘ ਬਰਾੜ ਲੰਗੇਆਣਾਂ
ਪਿਰਮਾਸੈਂਸ 2 ਮਾਰਚ (ਜਸਵੀਰ ਸਿੰਘ ਬਰਾੜ ਲੰਗੇਆਣਾਂ) ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਵੱਲੋ ਸ਼੍ਰੀ ਅਨਿੱਲ ਕੁਮਾਰ ਸ਼ਰਮਾ ਨੂੰ ਜੋ ਕਿ ਉੱਘੇ ਸਮਾਜ ਸੇਵਕ ਵੀ ਹਨ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੌਦਲੀ (ਸਮਰਾਲਾ) ਦਾ ਮੁੱਖ ਸ੍ਰਪਰਸਤ ਬਣਾਏ ਜਾਣ ਉੱਪਰ ਲੱਖ ਲੱਖ ਵਧਾਈ ਭੇਜੀ ਜਾਂਦੀ ਹੈ। ਜਿੱਥੇ ਅੱਜ ਨਸ਼ਿਆਂ ਅਤੇ ਸਮਾਜ ਵਿਰੋਧੀਆ ਦਾ ਬੋਲਬਾਲਾ ਦਿਨ ਬ ਦਿਨ ਵਧ ਰਿਹਾ ਹੈ ਉੱਥੇ ਅੱਜ ਇਸ ਸਮੇ ਸਮਾਜ ਵਿੱਚ ਇਹੋ ਜਿਹੇ ਸਮਾਜਸੇਵਕਾਂ ਅਤੇ ਖੇਡਾਂ ਨਾਲ ਪਿਆਰ ਕਰਨ ਵਾਲਿਆਂ ਦੀ ਸਖਤ ਜਰੂਰਤ ਹੈ ਸ਼੍ਰੋਮਣੀ ਅਕਾਲੀ ਦਲ (ਬ) ਐਂਨ.ਆਰ.ਆਈ ਵਿੰਗ ਜਰਮਨੀ ਦੇ ਚੈਅਰਮੈਨ ਸ੍ਰ. ਬਲਜੀਤ ਸਿੰਘ ਭੁੱਲਰ, ਪ੍ਰਧਾਨ ਸ੍ਰ. ਦਲਬੀਰ ਸਿੰਘ ਕੁੱਕੜਪਿੰਡ, ਸਕੱਤਰ ਜਨਰਲ ਸ੍ਰ. ਜਸਵੀਰ ਸਿੰਘ ਬਰਾੜ ਲੰਗੇਆਣਾਂ, ਵਾਈਸ ਚੇਅਰਮੈਨ ਸ੍ਰ. ਗੁਰਦੀਪ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਨੇਕ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਜੀਤ ਸਿੰਘ ਬਿੰਦਰਾ, ਜਨਰਲ ਸੈਕਟਰੀ ਅਮਰੀਕ ਸਿੰਘ ਚਿੱਟੀ, ਸੈਕਟਰੀ ਸ੍ਰ. ਕੁਲਦੀਪ ਸਿੰਘ ਮੁਲਤਾਨੀ, ਬੀਬੀ ਵੀਨਾ ਸਿੰਘ ਹਮਬਰਗ, Read more »
ਅਨਿਲ ਕੁਮਾਰ ਸ਼ਰਮਾਂ ਨੂੰ ਸਪੋਰਟਸ ਕਲਬ ਬੌਦਲੀ(ਸਮਰਾਲਾ) ਦਾ ਸ੍ਰਪਰਸਤ ਬਣਨ ਤੇ ਮੁਬਾਰਕਾਂ
ਹਮਬਰਗ 2 ਮਾਰਚ (ਅਮਰਜੀਤ ਸਿੰਘ ਸਿਧੂ) ਹਮਬਰਗ ਤੋ ਇੰਡੀਅਨ ਓਵਰਸ਼ੀਜ ਕਾਂਗਰਸ ਦੇ ਪ੍ਰਧਾਂਨ ਤੇ ਪਰਮੋਟਰ ਰੇਸ਼ਮ ਭਰੋਲੀ, ਪਤਰਕਾਰ ਅਮਰਜੀਤ ਸਿੰਘ ਸਿਧੂ, ਸੁਖਦੇਵ ਸਿੰਘ ਚਾਹਲ, ਸੁਖਜਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਤਾਰੀ, ਰਣਜੀਤ ਸਿੰਘ ਪਾਬਲਾ, ਪੰਜਾਬ ਸਪੋਰਟਸ ਹਾਕੀ ਕਲਬ ਹਮਬਰਗ, ਹਮਬਰਗ ਇੰਨਟਰ ਨੈਸ਼ਨਲ ਕ੍ਰਿਕਟ ਕਲਬ ਦੇ ਸ੍ਰਪਰਸਤ ਰੁਮੇਸ ਕੁਮਾਰ ਅਤੇ ਹਾਲੈਡ ਤੋ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਕਬਡੀ ਪ੍ਰਮੋਟਰ ਜਿੰਦਰ ਸਿੰਘ ਔਜਲਾ, ਜਗਦੀਸ ਸਿੰਘ ਅਲਮੇਅਰ, ਗੁਰਸੇਵਕ ਸਿੰਘ ਐਮਸਟਾਡਮ ਨੇ ਅਨਿਲ ਕੁਮਾਰ ਸ਼ਰਮਾਂ ਨੂੰ ਸਪੋਰਟਸ ਕਲਬ ਦਾ ਸ੍ਰਪਰਸਤ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਿਆਂ ਕਿਹਾਂ ਕਿ ਅਸੀਂ ਅਨਿਲ ਕੁਮਾਰ ਨਾਲ ਸਪੋਰਟਸ ਦੀ ਚੜਦੀ ਕਲਾ ਲਈ ਹਰ ਸਮੇ ਪੂਰਾ ਪੂਰਾ ਸਾਥ ਦੇਣ ਦਾ ਪ੍ਰਣ ਕਰਦੇ ਹਾਂ. ਸਾਨੂੰ ਪੂਰਨ ਭਰੋਸਾ ਹੈ ਕਿ ਸ਼ਰਮਾ ਜੀ ਪੂਰੀ ਲਗਨ ਨਾਲ ਕੰਮ ਕਰਦੇ ਹੋਏ ਸਾਰਿਆਂ ਨੂੰ ਨਾਂਲ ਲੈ ਕੇ ਚਲਣਗੇ. ਇਹਨਾਂ ਸਾਰਿਆਂ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੌਦਲੀ (ਸਮਰਾਲਾ) ਦੇ ਆਹੁਦੇਦਾਰਾਂ ਅਤੇ ਮੈਬਰਾਂ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ ਜਿੰਨਾਂ ਨੇ ਸ਼੍ਰੀ ਸ਼ਰਮਾ ਜੀ ਦੀ ਕਾਬਲੀਅਤ ਨੂੰ ਵੇਖਦਿਆਂ ਇਹ ਜੁੰਮੇਵਾਰੀ ਸੌਪੀ ਹੈ।
12ਵਾ 2010 ਹੀਰੋ ਹਾਡਾ ਵਿਸ਼ਵ ਹਾਕੀ ਕੱਪ ਵਿੱਚ ਅੱਜ ਭਾਰਤ ਦੀ ਸ਼ਾਨਦਾਰ ਜਿੱਤ ਦੀ ਖੁਸੀ ਵਿੱਚ ਲੱਡੂ ਵੰਡੇ

ਜਗਰਾਉ2 ਮਾਰਚ(ਤੇਜਿੰਦਰ ਸਿੰਘ ਚੱਢਾ) 12ਵਾ 2010 ਹੀਰੋ ਹਾਡਾ ਵਿਸਵ ਹਾਕੀ ਕੱਪ ਵਿੱਚ ਅੱਜ ਭਾਰਤ ਦੀ ਪਾਕਿਸਤਾਨ ਉਪਰ ਸ਼ਾਨਦਾਰ ਜਿੱਤ ਦੀ ਖੁਸੀ ਵਿੱਚ ਹੀਰੋ ਹਾਡਾ ਦੇ ਸੋਅ ਰੂਮ ਵਿੱਚ ਐਮ ਡੀ ਗੁਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਲੱਡੂ ਵੰਡੇ ਇਸ ਮੋਕੇ ਸ ਭੈਣੀ ਨੇ ਕਿਹਾ ਕਿ ਪੰਜਾਬ ਦੇ ਨੋਜਵਾਨਾ ਨੂੰ ਨਸਿਆ ਨੂੰ ਤਿਆਗ ਕਰ ਕੇ ਖੇਡਾ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾ ਕਿ ਪੰਜਾਬ ਦਾ ਨਾਮ ਸਾਰੀ ਦੁਨੀਆ ਵਿੱਚ ਰੋਸਨ ਹੋ ਸਕੇ ਇਸ ਮੋਕੇ ਸ ਹਰਦੀਪ ਸਿੰਘ ਏਸੀਅਨ ਹਾਕੀ ਖਿਡਾਰੀ ,ਸ੍ਰੀ ਮੋਹਣ ਸਰੂਪ ਸਹਿਗਲ, ਅਵਤਾਰ ਸਿੰਘ ਮੱਲਾ, ਬਾਪੂ ਸੋਹਣ ਸਿੰਘ ਸਲੇਮਪੁਰਾ, ਤਰਸੇਮ ਲਾਲ ਭੱਠੇ ਵਾਲੇ, ਕੋਸਲਰ ਅਪਾਰ ਸਿੰਘ, ਰਾਜ ਕੁਮਾਰ ਭੱਲਾ, ਗੋਪਾਲ ਸਰਮਾ ਸਹਿਰੀ ਪ੍ਰਧਾਂਨ ਕਾਗਰਸ,ਸੁਰਿੰਦਰ ਸਿੰਘ ਕਨੇਡਾ,ਠਾਕਰਜੀਤ ਸਿੰਘ ਅਤੇ ਗੁਰਮੇਲ ਸਿੰਘ ਆਦਿ ਹਾਜਰ ਸਨ।
ਧੋਖੇਬਾਜ ਠੱਗ ਏਜੰਟਾਂ ਨੇ ਕਿਸਾਨਾਂ ਦੀ ਡੇਢ ਲੱਖ ਏਕੜ ਜਮੀਨ ਵਿਕਵਾ ਦਿੱਤੀ-ਰਾਮੂੰਵਾਲੀਆ
ਬਰਨਾਲਾ, 2 ਮਾਰਚ (ਜਗਸੀਰ ਸਿੰਘ ਸੰਧੂ) ਦਾਜ ਦੀ ਲਾਹਨਤ ਪੰਜਾਬ ਦੀਆਂ ਧੀਆਂ ਨੂੰ ਘੁਣ ਵਾਂਗ ਖਾ ਰਹੀ ਹੈ, ਜੇ ਵਿਦੇਸ਼ੀ ਠੱਗ ਲਾੜਿਆਂ ਨੂੰ ਇੱਕੀਆਂ ਦੇ ਇਕੱਤੀ ਨਾ ਮੋੜੇ ਗਏ ਤਾਂ ਪੰਜਾਬ ਨਰਕ ਬਣ ਜਾਵੇਗਾ, ਕਿਉਂਕਿ ਦਾਜ ਕਾਰਨ ਧੋਖੇ ਦੇ ਏਜੰਟਾਂ ਪੰਜਾਬ ਦੇ ਕਿਸਾਨਾਂ ਦੀ ਡੇਢ ਲੱਖ ਏਕੜ ਲਾਲਚੀ ਸਹੁਰਿਆਂ ਦੀਆਂ ਜਰੂਰਤਾਂ ਪੂਰੀਆਂ ਕਰਨ, ਕਾਰਣ ਵਿਕਵਾ ਦਿੱਤੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਏਜੰਟਾਂ ਅਤੇ ਵਿਦੇਸ਼ੀ ਲਾਲਚੀ ਠੱਗ ਲਾੜਿਆਂ ਦੀ ਬਦੌਲਤ 8000 ਕੁੜੀ ਵਿਦੇਸ਼ਾਂ ਵਿਚ ਚਕਲਿਆਂ ’ਤੇ ਰੁਲ ਰਹੀ ਹੈ। ਡੇਢ ਲੱਖ ਏਕੜ ਜ਼ਮੀਨ ਦਾਜ ਦੀ ਭੇਟ ਚੜ੍ਹ ਚੁੱਕੀ ਹੈ ਤੇ ਪਿਛਲੇ ਪੰਜ ਸਾਲਾਂ ’ਚ ਕੁੜੀਆਂ ਵਿਚਾਰੀਆਂ ਪੇ ਕੇ ਪਰਿਵਾਰਾਂ ’ਚ ਬੈਠੀਆਂ ਹਨ। ਜਿੰਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਇਸ ਕਰਕੇ ਲੋਕ ਭਲਾਈ ਪਾਰਟੀ ਇਕ ਸੰਘਰਸ਼ ਲੈ ਕੇ ਚੱਲੀ ਹੈ। ਦਸ ਹਜ਼ਾਰ ਮੁੰਡੇ-ਕੁੜੀਆਂ ਦਾ ਬਿੰਨਾਂ ਦਾਜ-ਦਹੇਜ ਵਿਆਹ ਕਰਵਾਉਣ ਦਾ ਤਾਂ ਜੋ ਸੰਘਰਸ਼ ਵਿੱਢਿਆ ਹੈ। Read more »
ਤਿੰਨ ਹਥਿਆਰਬੰਦ ਨੌਜਵਾਨਾਂ ਦਾ ਲੋਕਾਂ ਵੱਲੋਂ ਕੁਟਾਪਾ ਚਾੜ੍ਹਨ ਤੋਂ ਬਾਅਦ ਪੁਲਿਸ ਹਵਾਲੇ ਕੀਤੇ
ਸ਼ਾਹਕੋਟ 2 ਮਾਰਚ (ਸੁਖਦੀਪ ਸਚਦੇਵਾ) ਬੀਤੀ ਦੇਰ ਰਾਤ ਤਿੰਨ ਹਥਿਆਰਬੰਦ ਨੌਜਵਾਨਾਂ ਦਾ ਲੋਕਾਂ ਵੱਲੋਂ ਕੁਟਾਪਾ ਚਾੜ੍ਹਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ ਮਿਲਿਆ ਹੈ ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਾਹਕੋਟ ਦੇ ਮੁਹੱਲਾ ਧੂੜਕੋਟ ‘ਚ ਰਾਤ ਕਰੀਬ 11.15 ਵਜੇ ਤਿੰਨ ਨੌਜਵਾਨ ਲੁੱਟਾਂ-ਖੋਹਾਂ ਦੀ ਨੀਅਤ ਨਾਲ ਹਥਿਆਰਾਂ ਸਮੇਤ ਮੋਟਰਸਾਈਕਲ ਨੰਬਰ ਪੀ.ਬੀ.37 ਸੀ-8251 ਤੇ ਘੁੰਮ ਫਿਰ ਰਹੇ ਸਨ। ਇਸ ਗੱਲ ਦਾ ਮੁਹੱਲੇ ਦੇ ਲੋਕਾਂ ਨੂੰ ਪਤਾ ਲੱਗਦਿਆਂ ਹੀ ਲੋਕਾਂ ਨੇ ਇੱਕ ਦੂਜੇ ਨਾਲ ਫੋਨ ਰਾਹੀਂ ਸੰਪਰਕ ਕਰਕੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਦਾ ਚੰਗਾ ਕੁਟਾਪਾ ਚਾੜ੍ਹਿਆ ਅਤੇ ਪੁਲਿਸ ਨੂੰ ਸੂਚਿਤ ਕਰਕੇ ਇਨ੍ਹਾਂ ਤਿੰਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ । ਇੰਨ੍ਹਾਂ ਤਿੰਨ੍ਹਾਂ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਬੱਬੂ ਪੁੱਤਰ ਮਹਿੰਦਰਪਾਲ ਵਾਸੀ ਤਲਵਣ, ਹਨੀ ਕੁਮਾਰ ਬੱਕਰੀ ਪੁੱਤਰ ਮੋਹਣ ਲਾਲ ਵਾਸੀ ਸਾਦਿਕਪੁਰ, ਚਰਨਜੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਸਾਦਿਕਪੁਰ ਵਜੋਂ ਹੋਈ ਹੈ । ਇਨ੍ਹਾਂ ਨੌਜਵਾਨਾਂ ਕੋਲੋਂ ਕਿਰਪਾਨਾਂ ਅਤੇ ਦਾਤਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਤਿੰਨ੍ਹਾਂ ‘ਤੇ ਮੁਕੱਦਮਾ ਨੰਬਰ 41 ਧਾਰਾ 382,511,506,341 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ ।
ਜਥੇਦਾਰ ਨੰਦਗੜ ਨੇ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ
ਬਰਨਾਲਾ 2 ਮਾਰਚ (ਜਗਸੀਰ ਸਿੰਘ ਸੰਧੂ) ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਇਕ ਲਿਖਤੀ ਬਿਆਨ ਰਾਹੀਂ ਆਖਿਆ ਹੈ ਕਿ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਡੇਰਾ ਸਿਰਸਾ ਦੇ ਸਾਬਕਾ ਖਜਾਨਚੀ ਫਕੀਰ ਚੰਦ ਦੇ ਕਤਲ ਕੇਸ ਦੀ ਕੀਤੀ ਪੜਤਾਲ ਉਪਰੰਤ ਸੀ.ਬੀ.ਆਈ. ਵੱਲੋਂ ਦਰਜ ਕੀਤੇ ਕਤਲ ਕੇਸ ਵਿਚ ਡੇਰਾ ਮੁਖੀ ਦਾ ਨਾਮ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਰਾਮ ਰਹੀਮ ਕਿਸੇ ਧਾਰਮਿਕ ਡੇਰੇ ਦਾ ਨਹੀਂ, ਸਗੋਂ ਕਿਸੇ ਅੰਡਰ ਵਰਲਡ ਮਾਫੀਏ ਦਾ ਮੁਖੀ ਹੈ। ਉਹਨਾਂ ਕਿਹਾ ਹੈ ਕਿ ਜਿਸ ਸਮੇਂ ਤੋਂ ਰਾਮ ਰਹੀਮ ਨੇ ਵਿਚ ਸ਼ੱਕੀ ਹਾਲਤਾਂ ਵਿਚ ਇਸੇ ਡੇਰੇ ’ਤੇ ਕਬਜ਼ਾ ਕੀਤਾ ਹੈ, ਉਸ ਸਮੇਂ ਤੋਂ ਸਮਾਜ ਵਿਰੋਧੀ ਗੁੰਡਾ ਅਨਸਰ ਇਸੇ ਡੇਰੇ ਵਿਚ ਰਹਿ ਕੇ ਲਗਾਤਾਰ ਗੈਰ-ਕਾਨੂੰਨੀ ਸਰਗਰਮੀਆਂ ਚਲਾ ਰਹੇ ਹਨ। ਇਹਨਾਂ ਦੁਆਰਾ ਕੀਤੇ ਕਾਲੇ ਕਾਰਨਾਮੇ ਹੁਣ ਹੌਲੀ-ਹੌਲੀ ਮੀਡੀਏ ਵਿਚ ਨਸ਼ਰ ਹੋਣ ਲੱਗੇ ਹਨ। ਜਥੇਦਾਰ ਨੰਦਗੜ ਨੇ ਕਿਹਾ ਹੈ ਕਿ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਡੇਰਾ ਮੁਖੀ ’ਤੇ ਕਤਲ ਕੇਸ ਦਰਜ ਹੋਣ ਉਪਰੰਤ ਡੇਰੇ ਦੇ ਪ੍ਰਬੰਧਕਾਂ ਦੀ ਸਹਿ ’ਤੇ ਕੀਤੀ ਗਈ ਗੁੰਡਾਗਰਦੀ, ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਹੁਣ ਡੇਰੇ ਅੰਦਰ ਜਰਾਇਮਪੇਸ਼ਾ ਮਾਨਸਿਕਤਾ ਦੇ ਲੋਕ ਸੰਗਠਿਤ ਮਾਫੀਆ ਦਾ ਰੂਪ ਧਾਰ ਕੇ ਦੇਸ਼ ਦੇ ਅਮਨ, ਸ਼ਾਂਤੀ, ਏਕਤਾ ਤੇ ਅਖੰਡਤਾ ਲਈ ਇਕ ਗੰਭੀਰ ਚੁਣੌਤੀ ਬਣਦੇ ਜਾ ਰਹੇ ਹਨ। Read more »
ਬੀਬੀ ਸ਼ੀਲਾ ਜ਼ਿਲਾ ਕਪੂਰਥਲਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ

ਕੈਪਸ਼ਨ : ਵਾਲਮੀਕਿ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਰੋਸ਼ਨ ਲਾਲ ਰੋਸ਼ੀ ਬੀਬੀ ਸ਼ੀਲਾ ਜ਼ਿਲਾ ਕਪੂਰਥਲਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਦੇ ਹੋਏ।
ਕਪੂਰਥਲਾ 2 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਵਾਲਮੀਕਿ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਰੋਸ਼ਨ ਲਾਲ ਰੋਸ਼ੀ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਮੀਟਿੰਗ ਪਿੰਡ ਚੂਹੜਵਾਲ ਵਿਖੇ ਕੀਤੀ ਗਈ। ਜਿਸ ਵਿਚ ਬੀਬੀ ਸ਼ੀਲਾ ਨੂੰ ਜ਼ਿਲਾ ਕਪੂਰਥਲਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਸਮੇਂ ਹੇਠ ਲਿਖੇ ਮੈਂਬਰਾਂ ਨੇ ਬੀਬੀ ਸ਼ੀਲਾ ਨਾਲ ਪੂਰੀ ਸਹਿਮਤੀ ਜਤਾਈ ਅਤੇ ਬੀਬੀ ਸ਼ੀਲਾ ਨੇ ਆਪਣਾ ਭਾਸ਼ਣ ਦਿੰਦੇ ਹੋਏ ਕਿਹਾ ਕਿ ਮੈਂ ਸੰਘਰਸ਼ ਮੋਰਚੇ ਦੇ ਨਾਲ ਤਨ, ਮਨ ਅਤੇ ਧਨ ਨਾਲ ਕੰਮ ਕਰਾਂਗੀ। ਇਸ ਮੀਟਿੰਗ ਵਿਚ ਬੀਬੀ ਸੰਤੋਸ਼ ਕੌਰ, ਸਤਪਾਲ ਕੌਰ, ਸੁਰਜੀਤ ਕੌਰ, ਸਤਿਆ, ਦੇਬੋ, ਬੰਸੋ, ਮਦਨ ਲਾਲ ਘਈ, ਨਰੇਸ ਕੁਮਾਰ, ਮਹਿੰਦਰ ਲਾਲ ਜੋਗੀ, ਰੂਪ ਲਾਲ ਅਤੇ ਹੋਰ ਭਾਰੀ ਮਾਤਰਾ ਵਿਚ ਮੈਂਬਰ ਹਾਜ਼ਰ ਸਨ।
ਜਰਮਨੀ ਦੇ ਰਵੀਦਾਸੀਆ ਭਾਈਚਾਰੇ ਦਾ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸਿੱਖੀ ਵਿੱਚ ਪੂਰਨ ਵਿਸ਼ਵਾਸ਼ ਬਰਕਰਾਰ
ਪਿਰਮਾਸੈਂਸ 2ਮਾਰਚ (ਜਸਵੀਰ ਸਿੰਘ ਬਰਾੜ ਲੰਗੇਆਣਾਂ) ਦਿਨ ਐਤਵਾਰ ਤਰੀਕ 28.02.2010 ਨੂੰ ਜਰਮਨ ਦੇ ਸ਼ਹਿਰ ਮੂਲਹਾਈਮ ਆਨ ਦਿਆ ਰੂਹਰ (ਏਸਨ ਦੇ ਨੇੜੇ) ਬੜੀ ਧੂਮ ਧਾਮ ਨਾਲ ਨਵੇ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਦਾ ਉਦਘਾਟਨ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਾਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਗਏ। ਅੰਮ੍ਰਿਤਧਾਰੀ ਸਿੰਘਾਂ ਵੱਲੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ (ਬੇਗਮਪੁਰਾ ਸ਼ਹਿਰ ਕੇ ਨਾਓ) ਅਤੇ ਸੰਗੀਤ ਦਰਬਾਰ ਸਜਾਇਆ ਗਿਆ। ਗੁਰੂਘਰ ਲਈ ਪਾਲਕੀ ਸਾਹਿਬ ਇੰਡੀਆਂ ਤੋ ਮੰਗਵਾਈ ਗਈ। ਜਿੱਥੇ ਦੇਸ਼ ਵਿਦੇਸ਼ ਤੋ ਪੁੱਜੀਆ ਸੰਗਤਾਂ ਨੇ ਆਪਣੇ ਵਿਚਾਰ ਰੱਖੇ ਅਤੇ ਸਿੱਖ ਧਰਮ ਨਾਲ ਹੋਈਆ ਬੇਇਸਾਫੀਆ ਪ੍ਰਤੀ ਚਾਨਣਾਂ ਪਾਇਆ ਉਥੇ ਸੰਗਤਾਂ ਵੱਲੋ ਖਾਸ ਸੱਦੇ ਉੱਪਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ ਦੇ ਪ੍ਰਧਾਨ ਸ੍ਰ. ਦਲਬੀਰ ਸਿੰਘ ਕੁੱਕੜਪਿੰਡ ਨੇ ਵੀ ਸਿੱਖ ਧਰਮ ਪ੍ਰਤੀ ਵਿਚਾਰ ਰੱਖੇ ਅਤੇ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜਨ ਦੀ ਵੀ ਬੇਨਤੀ ਕੀਤੀ। Read more »
ਅਕਾਲੀ ਦਲ 1920 ਦੀ ਕਾਰਜਕਾਰਣੀ ਦੀ ਇਕ ਅਹਿਮ ਮੀਟਿੰਗ

ਜਲੰਧਰ 2 ਮਾਰਚ (ਤੇਜਿੰਦਰ ਸਿੰਘ ਪੰਨੂੰ) ਅਕਾਲੀ ਦਲ 1920 ਦੀ ਕਾਰਜਕਾਰਣੀ, ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਵਿੰਗਾਂ ਦੀ ਇਕ ਅਹਿਮ ਮੀਟਿੰਗ ਅੱਜ ਗੁਰ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਵਰਕਸ਼ਪ ਚੌਕ ਜਲੰਧਰ ਵਿਖੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਪੀਕਰ ਸ: ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੀਤੀਆਂ ਗਈਆਂ ਵਿਚਾਰਾਂ ਦੇ ਆਧਾਰ ’ਤੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਨਿਤ ਦਿਨ ਅਕਾਲੀ ਭਾਜਪਾ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਦਾ ਇਸ਼ਤਿਹਾਰਾਂ ਰਾਹੀਂ ਬਖ਼ਾਨ ਕਰ ਰਹੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪੰਜਾਬ ਦਾ ਰਾਜ ਪ੍ਰਬੰਧ ਚਲਾਉਣ, ਅਮਨ ਕਾਨੂੰਨ ਕਾਇਮ ਰੱਖਣ, ਪੰਜਾਬ ਨੂੰ ਵਿਕਾਸ ਵੱਲ ਲਿਜਾਣ, ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਏ ਹਨ। ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ਕਰਕੇ ਤਿੰਨ ਸਾਲ ਪਹਿਲਾਂ ਕੀਤੇ ਵਾਅਦਿਆਂ ਅਤੇ ਦਾਅਵਿਆਂ ਬਾਰੇ ਅਜੇ ਵੀ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾ ਰਹੇ ਬਾਦਲ ਪਰਿਵਾਰ ਦੇ ਰਾਜ ਵਿਚ ਹੀ ਅਸਲ ਵਿਚ ਫ਼ਿਰਕੂ ਭਾਵਨਾਵਾਂ ਭੜਕਾਉਣ ਦੀ ਰਾਜਨੀਤੀ ਖੇਡੀ ਜਾਂਦੀ ਹੈ। ਇਸੇ ਰਾਜ ਵਿਚ ਨਿਰੰਕਾਰੀ ਕਾਂਡ ਹੁੰਦਾ ਹੈ, ਇਸੇ ਰਾਜ ਵਿਚ ਭਨਿਆਰਾ ਵਾਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਹੈ।
ਹੋਲੇ ਮਹੱਲੇ ਦੇ ਸਬੰਧ ਵਿਚ ਗੁਰਦੁਆਰਾ ਗੁਰਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਨਗਰ ਕੀਰਤਨ ’ਚ ਫੁੱਲਾਂ ਦੀ ਵਰਖਾ ਕਰਨ ਲਈ ਵ੍ਯਿਸ਼ੇਸ਼ ਤੌਰ ਤੇ ਜਹਾਜ ਦਾ ਪ੍ਰਬੰਧ
ਕਪੂਰਥਲਾ 2 ਮਾਰਚ (ਅਸ਼ੋਕ ਗੋਗਨਾ/ਰਾਜਪੂਤ) ਹੋਲੇ ਮਹੱਲੇ ਦੇ ਸਬੰਧ ਵਿਚ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੋਂ ਪੰਜ ਪਿਆਰਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਗੁਰਸਰ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਤੋਂ ਵਾਪਿਸ ਹੁੰਦਾ ਹੋਇਆ ਅਖੀਰ ਵਿਚ ਗੁਰਦੁਆਰਾ ਗੁਰਸਰ ਸਾਹਿਬ ’ਚ ਸਮਾਪਤ ਹੋਇਆ। ਇਸ ਨਗਰ ਕੀਰਤਨ ਦਾ ਇਹਨਾਂ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋਂ ਰਸਤੇ ਵਿਚ ਸਵਾਗਤੀ ਗੇਟ ਲਗਾ ਕੇ ਭਰਵਾ ਸਵਾਗਤ ਕੀਤਾ ਤੇ ਸੁੰਦਰ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ’ਚ ਫੁੱਲਾਂ ਦੀ ਵਰਖਾ ਕਰਨ ਲਈ ਵਿਸ਼ੇਸ ਤੌਰ ਤੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਵੱਖ ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਕਰ ਰਿਹਾ ਸੀ। ਨਗਰ ਕੀਰਤਨ ’ਚ ਸੰਤੋਖ ਸਿੰਘ ਪੱਡਾ, ਸਤਬੀਰ ਸਿੰਘ, ਗੁਰਦੇਵ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਰੱਤੜਾ, ਗਿਆਨੀ ਪੂਰਨ ਸਿੰਘ, ਭਾਈ ਰਾਮ ਸਿੰਘ, ਤਰਲੋਕ ਸਿੰਘ, ਗੁਰਦਿਆਲ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਸ਼ਾਮਲ ਸਨ।
ਉਡਣ ਦਸਤੇ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਚੈਕਿੰਗ
ਸ਼ਾਹਕੋਟ 2 ਮਾਰਚ (ਸੁਖਦੀਪ ਸਚਦੇਵਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਂਦੀਆਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਅੱਜ ਸ਼ੁਰੂ ਹੋ ਗਈਆਂ । ਬੋਰਡ ਵੱਲੋਂ ਪ੍ਰੀਖਿਆਵਾਂ ਵਧੀਆ ਢੰਗ ਨਾਲ ਲੈਣ ਲਈ ਅਤੇ ਨਕਲ ਰੋਕਣ ਲਈ ਲਗਾਈਆਂ ਟੀਮਾਂ ਵੱਲੋਂ ਅੱਜ ਪਹਿਲੇ ਦਿਨ ਕੁੱਝ ਸਕੂਲਾਂ ‘ਚ ਉਡਣ ਦਸਤੇ ਵੀ ਪੁੱਜੇ । ਇਸ ਮੌਕੇ ਸ਼ਾਹਕੋਟ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਚੈਕਿੰਗ ਕਰਨ ਪੁੱਜੇ ਦਿਲਬਾਗ ਸਿੰਘ ਕੋਅਰਡੀਨੇਟਰ, ਫਰੀਰ ਚੰਦ ਪ੍ਰਿੰਸੀਪਲ ਅਤੇ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਕੋਦਰ ਅਤੇ ਸ਼ਾਹਕੋਟ ਦੇ ਸਕੂਲ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸ਼ਾਂਤੀਮਈ ਮਾਹੌਲ ਵਿੱਚ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਅਤੇ ਕੋਈ ਵੀ ਨਕਲ ਵਾਲੀ ਸਥਿਤੀ ਨਹੀਂ ਜਾਪਦੀ। ਅੱਜ ਦੀ ਪ੍ਰੀਖਿਆ ਦੌਰਾਨ ਉਡਣ ਦਸਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਰਿਹਾ ਅਤੇ ਪ੍ਰੀਖਿਆਵਾਂ ਵਧੀਆ ਮਾਹੌਲ ‘ਚ ਹੁੰਦੀਆਂ ਦੇਖ ਉਡਣ ਦਸਤੇ ਵੱਲੋਂ ਖੁਸ਼ੀ ਪ੍ਰਗਟਾਈ ਗਈ।
ਬਰਨਾਲਾ ਪੁਲਸ ਨੇ 17 ਪ੍ਰੇਮੀ ਹੋਰ ਫੜ੍ਹੇ
ਬਰਨਾਲਾ 2 ਮਾਰਚ (ਜਗਸੀਰ ਸਿੰਘ ਸੰਧੂ) ਸੌਦਾ ਸਾਧ ਦੇ ਪ੍ਰੇਮੀਆਂ ਵੱਲੋਂ ਬੀਤੀ 27 ਫਰਵਰੀ ਨੂੰ ਕੀਤੀ ਗਈ ਭੰਨ ਤੋੜ ਸਾੜ ਫੂਕ ਲਈ ਜੁੰਮੇਵਾਰ ਸਮਝੇ ਜਾਂਦੇ 17 ਵਿਅਕਤੀਆਂ ਨੂੰ ਬਰਨਾਲਾ ਪੁਲਸ ਵੱਲੋਂ ਅੱਜ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਤਪਾ ਪੁਲਸ ਨੇ 14, ਭਦੌੜ ਪੁਲਸ ਨੇ 2 ਅਤੇ ਮਹਿਲ ਕਲਾਂ ਪੁਲਸ ਨੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 40 ਵਿਅਕਤੀ ਬਰਨਾਲਾ ਪੁਲਸ ਵੱਲੋਂ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਤਰਾਂ ਹੁਣ ਤੱਕ ਕੁੱਲ 57 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਅਦਾਰਾ ਅਦਬੀ ਸ਼ਾਮ ਦੀ ਮਹੀਨਾਵਾਰ ਮੀਟਿੰਗ ਅਤੇ ਕਾਵਿ ਮਹਿਫਿਲ ਆਯੋਜਿਤ
ਜ਼ਾਲਮਾਂ ਨੂੰ ਮਾਰਨਾ ਸਿਖਾਇਆ ਬਾਜਾਂ ਵਾਲੇ ਨੇ, ਡੁੱਬ ਰਹੇ ਹਿੰਦ ਨੂੰ ਬਚਾਇਆ ਬਾਜਾਂ ਵਾਲੇ ਨੇ : ਜਸਵੰਤ ਖਡੂਰ ਸਾਹਿਬ
ਕਪੂਰਥਲਾ 2 ਮਾਰਚ (ਅਸ਼ੋਕ ਗੋਗਨਾ/ਕਾਲੀਆ) ਅਦਾਰਾ ਅਦਬੀ ਸ਼ਾਮ ਦੀ ਮਹੀਨਾਵਾਰ ਮੀਟਿੰਗ ਅਤੇ ਕਾਵਿ ਮਹਿਫਿਲ ਗੁਰਦਿਆਲ ਸਿੰਘ ਕਾਂਜਲੀ ਦੇ ਗ੍ਰਹਿ ਪਿੰਡ ਕਾਂਜਲੀ ਵਿਖੇ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾ. ਕੇਵਲ ਸਿੰਘ ਪ੍ਰਵਾਨਾ ਨੇ ਕੀਤੀ। ਮਹਿਫ਼ਲ ਦਾ ਆਗਾਜ਼ ਕਰਦਿਆਂ ਮਹਿਮਾਨ ਸ਼ਾਇਰ ਗੁਰਮੁਖ ਢੋਟ ਨੇ ‘ਦੂਰ ਦੁਰਾਡੇ ਬੇਲਿਆਂ ਦੇ ਵਿੱਚ ਇਸ਼ਕ ਦਾ ਰਹਿੰਦਾ ਗੁੱਝਾ, ਕੈਦੋਂ ਵਰਗੇ ਬੰਦੇ ਬਣ ਕੇ ਲੈ ਲੈਂਦੇ ਕਣਸੋਅ’ ਬਲਬੀਰ ਕਲਹਰ ਨੇ ‘ਬਦਲ ਗਏ ਹਾਲਾਤ ਇਹ ਸਾਨੂੰ ਸਹਿਣਾ ਪਊਗਾ ਕਰਕੇ ਜੇਰਾ, ਐਵੇਂ ਮੈਨੂੰ ਪੈਣ ਭੂਲੇਖੇ ਇਹ ਪੰਜਾਬ ਨਹੀਂ ਏ ਮੇਰਾ’, ਜਸਵੰਤ ਖਡੂਰ ਸਾਹਿਬ ਨੇ ‘ਜ਼ਾਲਮਾਂ ਨੂੰ ਮਾਰਨਾ ਸਿਖਾਇਆ ਬਾਜਾਂ ਵਾਲੇ ਨੇ, ਡੁੱਬ ਰਹੇ ਹਿੰਦ ਨੂੰ ਬਚਾਇਆ ਬਾਜਾਂ ਵਾਲੇ ਨੇ’, ਇੰਜੀ. ਖਜਾਨ ਸਿੰਘ ਨੇ ‘ਸੱਚ ਲਈ ਵੀ ਮਰਨਾ ਸਿੱਖੋ ਝੂਠ ਲਈ ਜੀਅ ਲਿਆ ਬਥੇਰਾ’ ਗਿਰਦਿਆਲ ਸਿੰਘ ਕਾਂਜਲੀ ਨੇ ‘ਉਹ ਆਉਂਦਾ ਜਦ ਮੇਰੇ ਵਿਹੜੇ ਦਿਲ ਦਾ ਬਾਗ ਖਿੜਾ ਜਾਂਦਾ ਏ’, ਡਾ. ਅਨੁਰਾਗ ਸ਼ਰਮਾ ਨੇ ‘ਦਿਲ ਮੇਰੇ ਵਿੱਚ ਧੁੱਪ ਖਿੜਦੀ ਤੇਰੇ ਰੰਗ ਵਰਗੀ’, Read more »
ਭਾਕਿਯੂ ਡਕੌਂਦਾ ਨੇ 15 ਮਾਰਚ ਦੀ ਜਗਰਾਉਂ ਰੈਲੀ ਦੀਆਂ ਤਿਆਰੀਆਂ ਲਈ ਸੂਬਾਈ ਮੀਟਿੰਗ ਕੀਤੀ
ਬਰਨਾਲਾ (ਜਗਸੀਰ ਸਿੰਘ ਸੰਧੂ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਪ੍ਰਧਾਨਗੀ ਹੇਠ ਵੱਡਾ ਗੁਰਦੁਆਰਾ ਹੰਡਿਆਇਆ ਵਿਖੇ ਹੋਈ। ਇਸ ਮੀਟਿੰਗ ਵਿਚ ਸੂਬਾਈ ਆਗੂ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ, ਜਗਮੋਹਨ ਸਿੰਘ ਪਟਿਆਲਾ, ਰਾਮ ਸਿੰਘ ਮਟਰੋੜਾ, ਕੁਲਵੰਤ ਸਿੰਘ ਮਾਨਸਾ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਮਾਨਸਾ ਦੇ ਪ੍ਰਧਾਨ ਗੋਰਾ ਸਿੰਘ, ਸੰਗਰੂਰ ਦੇ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਫਤਹਿਗੜ ਤੇ ਹਰਨੇਕ ਸਿੰਘ ਭੱਲ ਮਾਜਰਾ, ਮੋਗਾ ਦੇ ਕਨਵੀਨਰ ਰਤਨ ਸਿੰਘ, ਫਰੀਦਕੋਟ ਤੋਂ ਸਰਬਜੀਤ ਸਿੰਘ ਜਿੱਤਵਾਲ, ਲੁਧਿਆਣਾ ਦੇ ਪ੍ਰਧਾਨ ਨਿਰਮਲ ਸਿੰਘ ਭੁਮਾਲ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। Read more »






