“ਤਾਡਵ ਨਾਚ” ਨਾਵਲ ਵਿੱਚ ਜੰਗੀਰਦਾਰੀ ਸੋਚ ਨੂੰ ਨੰਗਾ ਕੀਤਾ ਗਿਆ ਹੈ

ਜਗਰਾਉ 3 ਮਾਰਚ (ਤੇਜਿੰਦਰ ਸਿੰਘ ਚੱਢਾ )ਅਖੋਤੀ ਅਜਾਦੀ ਦੇ ਸੱਠ ਸਾਲ ਬਾਅਦ ਵੀ ਪੁਲਿਸ ਅਤੇ ਜਗੀਰਦਾਰੀ ਦੀ ਸਾਝ ਕਾਇਮ ਹੈ ਅਤੇ ਇਹ ਸਾਝ ਕਿਰਤੀ ਧਿਰ ਨੂੰ ਦਬਾ ਕਿ ਲੁੱਟ –ਖਸੁੱਟ ਕਰਦੀ ਅਤੇ ਆਪਣੀ ਹਵਸ ਦਾ ਸਿਕਾਰ ਬਣਾਉਦੀ ਹੈ ਨਾਵਲ “ਤਾਡਵ ਨਾਚ”ਵਿੱਚ ਸੰਘਰਸ ਮਈ ਧਿਰਾ ਦੇ ਉਠਾਣ ਦਾ ਬਾਖੂਬੀ ਚਿਤਰਣ ਹੋਇਆ ਹੈ । ਇਹਨਾ ਸਬਦਾ ਦਾ ਪ੍ਰਗਟਾਵਾ ਸਾਹਿਤ ਅਕਾਡਮੀ ਐਵਾਰਡ ਜੇਤੂ ਨਾਵਲਕਾਰ ਮਿੱਤਰ ਸੈਨ ਮੀਤ ਨੇ ਸਤਨਾਮ ਸਿੰਘ ਸੰਦੇਸੀ ਦੇ ਨਾਵਲ “ਤਾਡਵ ਨਾਚ”ਉਪਰ ਕਰਵਾਈ ਗੋਸਟੀ ਸਮੇ ਕੀਤਾ । ਲੋਕ ਸਾਹਿਤ ਅਕਾਡਮੀ ਮੋਗਾ (ਰਜਿ) ਵੱਲੋ ਕਰਵਾਏ ਇਸ ਸਮਾਗਮ ਵਿੱਚ ਨਾਵਲ ਤੇ ਪਰਚਾ ਪੇਸ ਕਰਦਿਆ ਪ੍ਰਸਿਧ ਅਲੋਚਕ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਨਾਵਲਕਾਰ ਇੱਕ ਰਾਜਨੀਤਕ ਸਖਸੀਅਤ ਹੈ ਜਿਸ ਕਰਕੇ ਉਸ ਨੂੰ ਰਾਜਨੀਤੀ ਦੇ ਕੱਚ-ਸੱਚ ਦੀਆ ਵਿੰਭਿਨ ਪਰਤਾ ਦਾ ਯਧਾਰਥਕ ਬੋਧ ਹੈ ਸੰਦੇਸੀ ਨੇ ਸਟੇਟ ਦੇ ਪਾਸੇ ਸਰਕਾਰਾ ਦੀ ਕਾਰਗੁਜਾਰੀ ਨੋਕਰਸਾਹੀ ਪੁਲਿਸ ਤੰਤਰ ਅਤੇ ਅਦਾਲਤੀ ਸਰੰਚਨਾ ਬਾਰੇ ਯਥਾਰਥਕ ਤਰੀਕੇ ਨਾਲ ਪੇਸਕਾਰੀ ਕੀਤੀ ਹੈ।
ਟਕਸਾਲੀ ਵਰਕਰਾਂ ਨੂੰ ਨਜ਼ਰ ਅੰਦਾਜ ਕਰਕੇ ਅਕਾਲੀ ਦਲ ਵੀ ਚੱਲ ਨਹੀਂ ਸਕੇਗਾ-ਭੁਪਿੰਦਰ ਸਿੰਘ ਖ਼ਾਲਸਾ

ਜੇਲਾਂ ਕੱਟਣ ਵਾਲੇ ਅਕਾਲੀਆਂ ਨੂੰ ਨਜ਼ਰ ਅੰਦਾਜ ਕਰਕੇ ਅਕਾਲੀ ਦਲ ਅਸਲ ਮਿਸ਼ਨ ਤੋਂ ਭਟਕਿਆ
ਬਰਨਾਲਾ 3 ਮਾਰਚ (ਜਗਸੀਰ ਸਿੰਘ ਸੰਧੂ) ਸ਼੍ਰੋਮਣੀ ਅਕਾਲੀ ਦਲ ਨੇ ਜੇਕਰ ਆਪਣੇ ਵਫਾਦਾਰ ਅਤੇ ਟਕਸਾਲੀ ਵਰਕਰਾਂ ਤੇ ਆਗੂਆਂ ਨੂੰ ਨਜ਼ਰ ਅੰਦਾਜ ਕਰਨ ਦੀ ਪ੍ਰਵਿਰਤੀ ਨਾ ਛੱਡੀ ਤਾਂ ਪਰਜਾ ਮੰਡਲ, ਇਨਕਲਾਬੀ ਅਤੇ ਕਈ ਹੋਰ ਪਾਰਟੀਆਂ ਦੀ ਤਰ੍ਹਾਂ, ਇਹ ਪਾਰਟੀ ਦੀ ਉਮਰ ਵੀ ਆਉਂਦੇ ਦਸ ਸਾਲਾਂ ਵਿਚ ਖ਼ਤਮ ਹੋ ਜਾਵੇਗੀ। ਇਹ ਵਿਚਾਰ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਨਹੀਂ, ਸਗੋਂ ਸਾਰੀ ਉਮਰ ਅਕਾਲੀ ਦਲ ਦੇ ਲੇਖੇ ਲਾਉਣ ਵਾਲੇ ਬਜੁਰਗ ਟਕਸਾਲੀ ਆਗੂ ਭੁਪਿੰਦਰ ਸਿੰਘ ਖ਼ਾਲਸਾ ਦੇ ਹਨ। ਇਕ ਵਿਸ਼ੇਸ਼ ਗੱਲਬਾਤ ਦੌਰਾਨ 1938 ਵਿਚ ਜਨਮੇ ਭੁਪਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਸਦੇ ਪਿਤਾ ਦਲੀਪ ਸਿੰਘ ਲਾਹੌਰ ਵਿਖੇ ਨੌਕਰੀ ਕਰਦੇ ਹਨ ਅਤੇ 1944 ਵਿਚ ਪੈਰਾਸੂਟ ਫੈਕਟਰੀ ਲਾਹੌਰ ਦੇ ਐਜੀਏਸ਼ਨ ਸਮੇਂ ਉਹ 6 ਸਾਲ ਦੀ ਉਮਰ ਵਿਚ ਆਪਣੇ ਪਿਤਾ ਨਾਲ ਸਿਆਲਕੋਟ ਜੇਲ ਵਿਚ ਡੇਢ ਮਹੀਨਾ ਕੈਦ ਰਹੇ। ਇਸ ਤੋਂ ਬਾਅਦ ਤਾਂ ਜਿਵੇਂ ਖ਼ਾਲਸਾ ਦਾ ਜੇਲ ਨਾਲ ਪਿਆਰ ਪੈ ਗਿਆ। 1956 ਵਿਚ ਪੰਜਾਬੀ ਸੂਬਾ ਜਿੰਦਾਬਾਦ ਮੋਰਚੇ ਵਿਚ ਖ਼ਾਲਸਾ ਫੇਰ ਗ੍ਰਿਫ਼ਤਾਰ ਹੋ ਕੇ ਅੰਬਾਲਾ ਜੇਲ ਦੋ ਮਹੀਨੇ ਰਿਹਾ। Read more »
ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦਾ ਸਭ ਤੋ ਵੱਢਾ ਦੁਸ਼ਮਣ ਅਤੇ ਗਦਾਰ। ਸ਼੍ਰੋਮਣੀ ਅਕਾਲੀ ਦਲ (ਬ) ਐਨ.ਆਰ.ਆਈ ਵਿੰਗ ਜਰਮਨੀ।

ਜਰਮਨੀ 3 ਮਾਰਚ (ਜਸਵੀਰ ਬਰਾੜ) ਦਿੱਲੀ ਵਿੱਚ ਸਿੱਖੀ ਭੇਸ ਵਿੱਚ ਲੁਕੇ ਬੈਠੈ ਸਰਨਾ ਭਰਾਵਾਂ ਨੇ ਸਿੱਖ ਪੰਥ ਦਾ ਹੁਣ ਤੱਕ ਸਭ ਤੋ ਵੱਧ ਨੁਕਸਾਨ ਕੀਤਾ ਹੈ। ਸਮੂਹ ਪੰਥਕ ਜੱਥੇਬੰਦੀਆ ਅਤੇ ਸਿੱਖ ਕੌਮ ਇਸ ਗੱਲ ਤੋ ਭਲੀ ਭਾਂਤ ਜਾਣੂ ਹਨ। ਸਮੂਹ ਸਿੱਖ ਸੰਪਰਦਾਵਾਂ ਅਤੇ ਸਿੱਖ ਜੱਥੇਬੰਦੀਆ ਨੂੰ ਸਰਨਾ ਭਰਾਵਾਂ ਤੋ ਸੁਚੇਤ ਰਹਿਣਾ ਬਹੁਤ ਹੀ ਜਰੂਰੀ ਹੈ। ਇਹ ਗੱਲ ਕੁੱਝ ਦਿਨ ਪਹਿਲਾਂ ਫਿਰ ਦੁਬਾਰਾ ਜੱਗ ਜਾਹਿਰ ਹੋ ਗਈ ਜਦੋ ਪ੍ਰਮਜੀਤ ਸਿੰਘ ਸਰਨੇ ਨੇ ਆਪਣੀ ਜਰਮਨ (ਫਰੈਂਕਫਰਟ) ਦੀ ਫੇਰੀ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਰਮਨ ਦੀਆ ਸਮੂਹ ਸਿੱਖ ਜੱਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਵੀ ਫਰੈਂਕਫਰਟ ਵਿਖੇ ਆਪਣੇ ਰਹਾਇਸ਼ੀ ਹੋਟਲ ਕਾਂਟੀਨੈਂਟਲ ਦੇ ਕਮਰਾ ਨੰਬਰ 930 ਦੇ ਵਿੱਚ ਬੈਠ ਕੇ ਸਿੱਖਾਂ ਦੇ ਖਿਲਾਫ ਰੱਜ ਕੇ ਜਹਿਰ ਉਗਲਿਆ ਅਤੇ ਬਾਹਰ ਜੁੱਤੀਆਂ ਸਮੇਤ ਖੜ੍ਹਾ ਹੋ ਕੇ ਪੁਰਾਣਾ ਨਾਨਕਸ਼ਾਹੀ ਕੈਲੰਡਰ ਅਤੇ ਜੰਤਰੀ ਜਾਰੀ ਕੀਤੀ। ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਰੱਦ ਕੀਤੇ ਗਏ ਹਨ। ਇਹ ਕੋਈ ਨਵੀ ਗੱਲ ਨਹੀ ਸਰਨੇ ਨੇ ਸ਼ੁਰੂ ਤੋ ਹੀ ਕਾਂਗਰਸ ਦੇ ਇਸ਼ਾਰੇ ਤੇ ਸਿੱਖੀ ਦਾ ਨੁਕਸਾਨ ਕਰਨ ਦੀ ਕੋਈ ਕਸਰ ਨਹੀ ਛੱਡੀ। ਸਰਨਾ ਨੇ ਦਿੱਲੀ ਦੰਗਿਆਂ ਦੇ ਖਿਲਾਫ 25 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਇਕ ਵੀ ਸ਼ਬਦ ਨਹੀ ਬੋਲਿਆ।
ਪ੍ਰਧਾਨ ਮੰਤਰੀ ਸੋਨੀਆ ਦੀ ਚਾਬੀ ਨਾਲ ਚੱਲਣ ਵਾਲਾ ਖਿਡੌਣਾ : ਕਟਾਰੀਆ
ਕੈਪਸ਼ਨ : ਸ਼ਿਵ ਸੈਨਾ (ਬਾਲ ਠਾਕਰੇ) ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਬੁਲਾਰੇ ਜਗਦੀਸ਼ ਕਟਾਰੀਆ।
ਕਪੂਰਥਲਾ 3 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਿਤ ਦੀ ਪ੍ਰਧਾਨਗੀ ’ਚ ਹੋਈ, ਜਿਸ ’ਚ ਪੰਜਾਬ ਦੇ ਮੁੱਖ ਬੁਲਾਰੇ ਜਗਦੀਸ਼ ਕਟਾਰੀਆ ਖਾਸ ਤੌਰ ’ਤੇ ਹਾਜਰ ਹੋਏ। ਮੀਟਿੰਗ ’ਚ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਪੈਟ੍ਰੋਲ ਅਤੇ ਡੀਜ਼ਲ ਦੀਆਂ ਵੱਧੀਆਂ ਕੀਮਤਾਂ ਨੂੰ ਵਾਪਸ ਲੈਣ ਤੋਂ ਨਾਂਹ ਕਰਨ ਅਤੇ ਇਕ ਰਸਾਲੇ ‘ਰੀਡਰ ਡਾਈਜੈਸਟ’ ਦੀ ਸੂਚੀ ’ਚ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਸਭ ਤੋਂ ਭਰੋਸੇਮੰਦ ਨੇਤਾ ਚੁਣੇ ਜਾਣ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਮੀਟਿੰਗ ’ਚ ਕਟਾਰੀਆ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਖਾਦ ਪਦਾਰਥਾਂ, ਡੀਜ਼ਲ ਅਤੇ ਪੈਟ੍ਰੋਲ ਦੀਆਂ ਵੱਧੀਆਂ ਕੀਮਤਾਂ ਵਾਪਸ ਨਾ ਲੈ ਕੇ ਨਾ ਕੇਵਲ ਹਿਟਲਰ ਦੇ ਪੁਜਾਰੀ ਹੋਣ ਦਾ ਸੰਕੇਤ ਦਿੱਤਾ ਹੈ, ਸਗੋਂ ਲੋਕਤੰਤਰ ਪ੍ਰੇਮੀਆਂ ਦਾ ਅਪਮਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਸਭਾ ਦੀਆਂ ਚੌਣਾਂ ਤੋਂ ਪਹਿਲਾਂ ਲੋਕਾਂ ਨਾਲ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਕਾਲੇ ਧੰਦਿਆਂ ਦਾ ਜੜ੍ਹ ਤੋਂ ਸਫਾਇਆ ਕਰਨ ਦੇ ਵੱਡੇ-ਵੱਡੇ ਵਾਅਦੇ ਕਰਨ ਅਤੇ ਚੌਣ ਜਿੱਤਣ ਤੋਂ ਬਾਅਦ ਇਸ ’ਤੇ ਤਮਾਸ਼ਬੀਨੀ ਕਰਨ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇਸ਼ ਦੇ ਭਰੋਸੇਮੰਦ ਨੇਤਾ ਕਿਵੇਂ ਹੋ ਸਕਦੇ ਹਨ? Read more »
ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਡਾ. ਬੀਆਰ ਅੰਬੇਦਕਰ ਦੀ ਯਾਦ ਨੂੰ ਸਮਰਪਿਤ ਅੰਬੇਦਕਰ ਭਵਨਾਂ ਦਾ ਨਿਰਮਾਣ
ਕੈਪਸ਼ਨ : ਗੁਲਜਾਰ ਸਿੰਘ ਰਾਣੀਕੇ ਗਰੀਬ ਪਰਿਵਾਰਾਂ ਨੂੰ ਚੈਕ ਵੰਡਦੇ ਹੋਏ।
ਅੰਬੇਦਕਰ ਭਵਨਾਂ ਵਿੱਚ ਐਸਸੀ ਅਤੇ ਬੀਸੀ ਸਰੇਣੀਆਂ ਦੀ ਭਲਾਈ ਨਾਲ ਸਬੰਧਿਤ ਵਿਭਾਗਾਂ ਦੇ ਦਫਤਰ ਸਥਾਪਿਤ ਕੀਤੇ ਜਾਣਗੇ : ਗੁਲਜਾਰ ਸਿੰਘ ਰਾਣੀਕੇ
ਕਪੂਰਥਲਾ 3 ਮਾਰਚ (ਅਸ਼ੋਕ ਗੋਗਨਾ/ਰਾਜਪੂਤ) ਸਰਕਾਰ ਵਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਡਾ. ਬੀਆਰ ਅੰਬੇਦਕਰ ਦੀ ਯਾਦ ਨੂੰ ਸਮਰਪਿਤ ਅੰਬੇਦਕਰ ਭਵਨਾਂ ਦਾ ਨਿਰਮਾਣ ਕਰਕੇ ਇਹਨਾਂ ਅੰਬੇਦਕਰ ਭਵਨਾਂ ਵਿੱਚ ਐਸਸੀ ਅਤੇ ਬੀਸੀ ਸਰੇਣੀਆਂ ਦੀ ਭਲਾਈ ਨਾਲ ਸਬੰਧਿਤ ਵਿਭਾਗਾਂ ਦੇ ਦਫਤਰ ਸਥਾਪਿਤ ਕੀਤੇ ਜਾਣਗੇ। ਇਹ ਜਾਣਕਾਰੀ ਗੁਲਜਾਰ ਸਿੰਘ ਰਾਣੀਕੇ ਪਸ਼ੁ ਪਾਲਣ, ਡੇਅਰੀ ਵਿਕਾਸ, ਐਸਸੀ/ਬੀਸੀ ਭਲਾਈ ਮੰਤਰੀ ਨੇ ਬੁੱਧਵਾਰ ਨੂੰ ਅੰਬੇਦਕਰ ਭਵਨ ਕਪੂਰਥਲਾ ਵਿਖੇ ਡਾ. ਬੀਆਰ ਅੰਬੇਦਕਰ ਦੇ ਸਥਾਪਿਤ ਕੀਤੇ ਗਏ ਬੁੱਤ ਤੋਂ ਪਰਦਾ ਹਟਾਉਣ ਉਪਰੰਤ ਇਸ ਮੌਕੇ ਤੇ ਆਯੋਜਿਤ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆ ਦਿੱਤੀ। ਗੁਲਜਾਰ ਸਿੰਘ ਰਾਣੀਕੇ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਦੀ ਦੇਸ਼ ਲਈ ਵਡਮੁੱਲੀ ਦੇਣ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਵਲੋਂ ਗਰੀਬ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਇਸ ਸਾਲ 15 ਦਿਨਾਂ ਦੇ ਅੰਦਰ ਸਾਰੇ ਸਕੂਲਾਂ ਵਿੱਚ ਪਹੁੰਚ ਜਾਣਗੀਆ। Read more »
ਕਾਗਰਸੀ ਵਿਧਾਇਕ ਭੈਣੀ,ਬਰਾੜ,ਮੇਹਰਬਾਨ ਅਤੇ ਖੰਗੂੜਾਂ ਦਾ ਸਨਮਾਨ 6 ਮਾਰਚ ਨੂੰ ਸਲੇਮ ਪੁਰਾ ਵਿੱਚ-ਅਖਾੜਾ

ਜਗਰਾਉ 3ਮਾਰਚ (ਤੇਜਿੰਦਰ ਸਿੰਘ ਚੱਢਾ) ਵਿਧਾਨ ਸਭਾ ਹਲਕਾ ਮੁੱਲਾਪੁਰ(ਦਾਖਾ) ਅਧੀਨ ਪੈਦੇ ਪਿੰਡ ਸਲੇਮ ਪੁਰਾ ਨੇੜੇ ਸਿੱਧਵਾ ਬੇਟ ਵਿਖੇ ਅਕਾਲੀ ਦਲ ਬਾਦਲ ਦੀਆ ਜੜਾ ਹਿਲਾਉਣ ਲਈ ਸਮੂਹ ਕਾਗਰਸੀ ਵਰਕਰਾ ਅਤੇ ਆਹੁਦੇਦਾਰਾ ਦੇ ਸਹਿਯੋਗ ਨਾਲ ਕਾਗਰਸ ਵੱਲੋ ਇੱਕ ਵਿਸੇਸ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਸਬੰਧੀ ਕਾਗਰਸੀ ਆਗੂ ਮਨਜੀਤ ਇੰਦਰ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸ ਪ੍ਰੀਤਮ ਸਿੰਘ ਅਖਾੜਾ ਸੀਨੀਅਰ ਕਾਗਰਸੀ ਆਗੂ ਨੇ ਕਿਹਾ ਕਿ 6 ਮਾਰਚ ਨੂੰ ਪਿੰਡ ਸਲੇਮ ਪੁਰਾ ਵਿਖੇ ਇੱਕ ਬਹੁਤ ਵੱਡੀ ਰੈਲੀ ਸ ਜਗਮੀਤ ਸਿੰਘ ਬਰਾੜ ਸਾਬਕਾ ਐਮ ਪੀ ਅਤੇ ਮੁਨੀਸ ਤਿਵਾੜੀ ਐਮ ਪੀ ਦੀ ਪ੍ਰਧਾਨਗੀ ਹੇਠ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਧਾਇਕ ਸ ਗੁਰਦੀਪ ਸਿੰਘ ਭੈਣੀ ,ਵਿਧਾਇਕ ਦਰਸਨ ਸਿੰਘ ਬਰਾੜ,ਵਿਧਾਇਕ ਜਸਵੀਰ ਸਿੰਘ ਖੰਗੂੜਾ,ਵਿਧਾਇਕ ਈਸਰ ਸਿੰਘ ਮੇਹਰਬਾਨ ਨੂੰ ਵੱਖ ਵੱਖ ਐਵਾਰਡਾ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਰੈਲੀ ਵਿੱਚ ਸ੍ਰੀ ਮੁਨੀਸ ਤਿਵਾੜੀ ਵਿਸੇਸ ਤੋਰ ਤੇ ਅਕਾਲੀ ਸਰਕਾਰ ਦੀਆ ਲੋਕ ਮਾਰੂ ਨੀਤੀਆ ਬਾਰੇ ਚਾਨਣਾ ਪਾਉਣਗੇ ਇਸ ਮੋਕੇ ਸ ਗੁਰਦੀਪ ਸਿੰਘ ਭੈਣੀ ਐਮ ਐਲ ਏ ਜਗਰਾਉ, Read more »
ਸੁਭਾਸ਼ ਚੰਦਰ ਮੈਮੋਰੀਅਲ ਸੁਸਾਇਟੀ ਵਲੋਂ ਅੱਖਾਂ ਦਾ ਕੈਂਪ ਆਯੋਜਿਤ
ਕੈਪਸ਼ਨ : ਸੁਭਾਸ਼ ਚੰਦਰ ਮੈਮੋਰੀਅਲ ਸੁਸਾਇਟੀ ਵਲੋਂ ਲਗਾਏ ਅੱਖਾਂ ਦੇ ਕੈਂਪ ’ਚ ਡਾਕਟਰ ਮਰੀਜਾਂ ਦਾ ਚੈਕਅਪ ਕਰਦੇ ਹੋਏ।
ਕਪੂਰਥਲਾ 3 ਮਾਰਚ (ਅਸ਼ੋਕ ਗੋਗਨਾ/ਕਾਲੀਆ) ਸੁਭਾਸ਼ ਚੰਦਰ ਮੈਮੋਰੀਅਲ ਸੁਸਾਇਟੀ ਵਲੋਂ ਅੱਖਾਂ ਦਾ ਕੈਂਪ ਸਥਾਨਕ ਸੁਭਾਸ਼ ਪੈਲੇਸ ਵਿਖੇ ਲਗਾਇਆ ਗਿਆ। ਇਸ ਵਿਚ ਅੱਖਾਂ ਦੇ ਪ੍ਰਸਿੱਧ ਤੇ ਮਾਹਰ ਡਾਕਟਰਾਂ ਦੀ ਟੀਮ ਰਾਜਨ ਹਸਪਤਾਲ ਜ¦ਧਰ ਵਾਲਿਆਂ ਨੇ ਅੱਖਾਂ ਦੀਆਂ ਬੀਮਾਰਿਆਂ ਦੀ ਜਾਂਚ ਕੀਤੀ ਜਿਸ ਵਿਚ ਡਾ. ਅਮਨਦੀਪ ਸਿੰਘ, ਡਾ. ਰਮੇਸ਼ ਸੂਦ, ਡਾ. ਜੀਐਸ ਮੱਲੀ, ਡਾ. ਸ਼ਮੀ ਕਪੂਰ, ਡਾ. ਮਨੀਸ਼ ਮਲਹੋਤਰਾ ਨੇ ਕਰੀਬ 450 ਅੱਖਾਂ ਦੀਆਂ ਬੀਮਾਰੀ ਦੇ ਮਰੀਜਾਂ ਦੀ ਜਾਂਚ ਕੀਤੀ ਕੈਂਪ ਦੇ ਮੁੱਖ ਪ੍ਰਬੰਧਕਾਂ ਸ੍ਰੀ ਗਿਆਨ ਚੰਦ ਧੁੰਨਾ, ਅਵਿਨਾਸ਼ ਧੁੰਨਾ, ਅਸ਼ਵਨੀ ਧੁੰਨਾ, ਪਵਨ ਕੁਮਾਰ ਧੁੰਨਾ, ਭੁਸ਼ਨ ਧੁੰਨਾ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਵਲੋਂ ਜਿਹਨਾਂ ਮਰੀਜਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਨ ਦੀ ਸਲਾਹ ਦਿੱਤੀ ਹੈ ਉਹਨਾਂ ਦੀਆਂ ਅੱਖਾਂ ਦੇ ਮੁਫਤ ਅਪਰੇਸ਼ਨ 4 ਮਾਰਚ ਨੂੰ ਰਾਜਨ ਹਸਪਤਾਲ ਜ¦ਧਰ ਵਿਖੇ ਕਰਵਾਏ ਜਾਣਗੇ। ਮਰੀਜਾਂ ਨੂੰ ਲਿਜਾਣ ਤੇ ਵਾਪਿਸ ਲਿਆਉਣ ਦਾ ਮੁਫਤ ਪ੍ਰਬੰਧ ਕੀਤਾ ਗਿਆ ਹੈ। Read more »
ਮਾਨਵਤਾ ਨੂੰ ਜ਼ਿੰਦਾ ਰੱਖਣ ਲਈ ਆਪਸੀ ਭਾਈਚਾਰਕ ਸਾਂਝ ਅਤਿ ਜਰੂਰੀ : ਨਰਿੰਦਰ ਸ਼ਰਮਾ

ਫ਼ੋਟੋ ਕੈਪਸ਼ਨ : ਨਜ਼ਦੀਕੀ ਪਿੰਡ ਮਾਣਕਮਾਜਰਾ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਸ਼੍ਰੀ ਸ਼ਰਮਾ ਅਤੇ ਸ਼੍ਰੀ ਪੁਰਖਾਲਵੀ ਦਾ ਸਨਮਾਨ ਕਰਦੇ ਬਾਬਾ ਜੀਵਨ ਸਿੰਘ ਧਾਰਮਿਕ ਕਮੇਟੀ ਦੇ ਪ੍ਰਧਾਨ ਅਮਰ ਸਿੰਘ ।
ਮੁਹਾਲੀ 3 ਮਾਰਚ (ਪੁਰਖਾਲਵੀ) ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਧਾਰਮਿਕ ਕਮੇਟੀ ਮਾਣਕਮਾਜਰਾ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਪਿੰਡ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਅੱਜ ਸਥਾਨਕ ਵਾਲਮੀਕ ਮੰਦਰ ਵਿਖੇ ਕਈ ਰੋਜ਼ ਤੋਂ ਰਖਾਏ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਲੋਕ ਗਾਇਕ ਜੋੜੀ ਨਾਹਰਖੇੜੀ ਅਤੇ ਬੀਬਾ ਸੰਦੀਪ ਨੀਰੂ ਨੇ ਅਨੇਕਾਂ ਧਾਰਮਿਕ ਗੀਤ ਸੁਣਾ ਕੇ ਹਾਜ਼ਰ ਇਲਾਕਾ ਵਾਸੀਆਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਜਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਸ਼੍ਰੀ ਨਰਿੰਦਰ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਲਈ ਠੋਸ ਅਤੇ ਅਹਿਮ ਯੋਗਦਾਨ ਪਾਉਂਦੇ ਹਨ, ਇਨ੍ਹਾਂ ਸਮਾਗਮਾਂ ਰਾਹੀਂ ਜਿੱਥੇ ਲੋਕਾਂ ਨੂੰ ਅਧਿਆਤਮਿਕ ਸ਼ਾਂਤੀ ਮਿਲਦੀ ਹੈ ਉਥੇ ਆਪਣੇ ਵਿਰਾਸਤੀ ਇਤਿਹਾਸ ਸੰਬੰਧੀ ਜਾਣਕਾਰੀ ਵੀ ਹਾਸਲ ਹੁੰਦੀ ਹੈ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਰਥਿਕ ਇਮਦਾਦ ਵੱਜੋਂ 21000 ਰੁਪਏ ਭੇਂਟ ਕੀਤੇ।
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਖਤਿਆਰ ਸਿੰਘ ਰੂਮੀ ਦੇ ਢਾਬੇ ਤੇ ਛਾਪੇਮਾਰੀ
ਜਗਰਾਉ 3ਮਾਰਚ (ਤੇਜਿੰਦਰ ਸਿੰਘ ਚੱਢਾ) ਜਗਰਾਉ ਰਾਏਕੋਟ ਜੀ ਟੀ ਰੋਡ ਤੇ ਸਥਿਤ ਪਿੰਡ ਰੂਮੀ ਦੇ ਢਾਬੇ ਤੇ ਜੋ ਕਿ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਰਕਲ ਜੱਥੇਦਾਰ ਅਖਤਿਆਰ ਸਿੰਘ ਰੂਮੀ ਦਾ ਹੈ ਉਸ ਤੇ ਅੱਜ ਸਵੇਰੇ ਨਾਰਕੋਟਿਕ ਸੈਲ ਲੁਧਿਆਣਾ ਤੋ ਇੰਸਪੈਕਟਰ ਸਾਮ ਸੁੰਦਰ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਲੁਧਿਆਣਾ ਤੋ ਆਈ ਪੁਲਿਸ ਨੇ ਸਥਾਨਕ ਪੁਲਿਸ ਨੂੰ ਛਾਪੇਮਾਰੀ ਬਾਰੇ ਸੂਚਿਤ ਕੀਤਾ ਗਿਆ ਜਿਸ ਤੇ ਥਾਣੇਦਾਰ ਮਲਕੀਤ ਸਿੰਘ ਵੀ ਮੋਕੇ ਤੇ ਪੁੱਜੇ ਹੋਏ ਸਨ।ਇੰਸਪੈਕਟਰ ਸਾਮ ਸੁੰਦਰ ਨਾਲ ਫੋਨ ਤੇ ਸੰਪਰਕ ਕੀਤਾ ਤਾ ਉਹਨਾ ਦੱਸਿਆ ਕਿ ਨਾਰਕੋਟਿਕ ਸੈਲ ਪੰਜਾਬ ਚੰਡੀਗੜ ਵੱਲੋ ਉਕਤ ਆਗੂ ਦੇ ਅਫੀਮ ਅਤੇ ਭੁੱਕੀ ਦਾ ਕੰਮ ਵੱਡੇ ਪੱਧਰ ਤੇ ਕਰਨ ਸਬੰਧੀ ਸੂਚਨਾ ਦੇ ਅਧਾਰ ਤੇ ਅਧਿਕਾਰੀਆ ਵੱਲੋ ਹੁਕਮ ਮਿਲਣ ਤੇ ਰੇਡ ਮਾਰੀ ਗਈ ਪਰ ਉਥੋ ਕੋਈ ਵੀ ਗਲਤ ਚੀਜ ਨਹੀ ਮਿਲੀ ਇਸ ਮੋਕੇ ਜਦੋ ਅਖਤਿਆਰ ਸਿੰਘ ਰੂਮੀ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਕਿਸੇ ਵਿਰੋਧੀ ਨੇ ਮੇਰਾ ਰਾਜਸੀ ਅਕਸ ਖਰਾਬ ਕਰਨ ਲਈ ਸਿਕਾਇਤ ਕੀਤੀ ਹੈ ਮੇਰਾ ਭੁੱਕੀ ਤੇ ਅਫੀਮ ਦੇ ਕੰਮ ਨਾਲ ਕੋਈ ਵੀ ਸਬੰਧ ਨਹੀ ।
ਰੰਗ ਮੰਚ ਦੇ ਨਾਲ ਨਾਲ ਫਿਲਮਾਂ ਵੀ ਜਰੂਰੀ – ਕੁਲਵੰਤ ਗਿੱਲ

ਮੁਹਾਲੀ (ਪ.ਪ)ਇੱਕ ਐਕਟਰ ਲਈ ਰੰਗਮੰਚ ਥੀਏਟਰ ਕਿਸੇ ਮੱਕੇ ਤੋਂ ਘੱਟ ਨਹੀ ਇਸੇ ਲਈ ਇਤਹਾਸ ਗਵਾਹ ਹੈ ਕਿ ਕਿਹੜ੍ਹੈ ਕਲਾਕਾਰਾਂ ਦਾ ਰੰਗਮੰਚ ਦਾ ਤਜਰਬਾ ਸੀ ਅੱਜ ਉਹ ਸਟਾਰ ਹਨ ੲਸੇ ਲਈ ਸਟੇਜ ਤੇ ਨਾਟਕਾ ਦਾ ਕਰਨਾ ਹਰ ਕਲਾਕਾਰ ਲਈ ਅਹਿਮ ਹੈ ਇਹ ਵਿਚਾਰ ਥੀਏਟਰ ਕਲਾਕਾਰ ਤੇ ਫਿਲਮ ਐਕਟਰ ਕੁਲਵੰਤ ਗਿੱਲ ਨੇ ਕਹੇ ਉਹਨਾ ਇਹ ਵੀ ਕਿਹਾ ਕਿ ਰੰਗ ਮੰਚ ਤੋਂ ਇਕ ਪਰਿਵਾਰ ਦੀ ਰੋਟੀ ਨਹੀ ਚਲਾਈ ਜਾ ਸਕਦੀ ਇਹ ਲਈ ਅੱਜ ਹਰ ਕਲਾਕਾਰ ਕਮਰਸ਼ੀਅਲ ਸਿਨਮੇ ਵੱਲ ਮੁੰਹ ਕਰੀ ਬੈਠਾ ਹੈ ਤੇ ਅੱਜ ਦੇ ਇਹ ਮੀਡੀਆ ਦੇ ਯੂਗ ਵਿੱਚ ਕੰਮ ਦੀ ਕੋਈ ਘਾਟ ਨਹੀ ਹੈ ਪਰ ਇੰਨਾ ਕੰਮ ਕਰਨ ਤੋਂ ਬਾਅਦ ਕੁਲਵੰਤ ਗਿੱਲ ਨੇ ਕਿਹਾ ਕਿ ਜੋ ਨਜਾਰਾ ਰੰਗਮੰਚ ਤੇ ਆੁੳਦਾਂ ਹੈ ਉਹ ਫਿਲਮਾਂ ਜਾਂ ਟੀਵੀ ਸਰੀਅਲਾਂ ਵਿੱਚ ਨਹੀ ਹੈ, ਮਨ ਦੀ ਸ਼ਾਂਨਤੀ ਸਿਰਫ ਰੰਗ ਮੰਚ ਤੇ ਹੀ ਆਉਦੀ ਹੈ ਉਹਨਾਂ ਉਹਨਾਂ ਨਾਟਕਕਾਰਾਂ ਦਾ ਜਿਕਰ ਵੀ ਕੀਤਾ ਜਿਹਨਾਂ ਵਿੱਚੋਂ ਉਹਨਾਂ ਦੇ ਗੁਰੁ ਪ੍ਰੋ ਅਜਮੇਰ ਸਿੰਘ ਔਲਖ ਸਾਹਿਬ ,ਜੰਮੂ ਤੋਂ ਸ਼੍ਰੀ ਬਲਵੰਤ ਠਾਕੁਰ,ਮੁਹਾਲੀ ਤੋਂ ਸੰਜੀਵਨ ਸਿੰਘ,ਅਨੀਤਾ ਸਬਦੀਸ਼ ਤੇ ਹੋਰ ਬਹੁਤ ਸਾਰੇ ਲੇਖਕ ਨਿਰਦੇਸ਼ਕ ਹਨ ਜੋ ਅੱਜ ਵੀ ਰੰਗ ਮੰਚ ਦੀ ਸੇਵਾ ਕਰ ਰਹੇ ਹਨ ਇਹ ਇੱਕ ਸਲਾਘਾਂਯੋਗ ਕਦਮ ਹੈ ਇਹਨਾਂ ਨਿਰਦੇਸ਼ਕਾ ਨੇ ਅਣਗਿਨਤ ਐਕਟਰ ਪੈਦਾ ਕੀਤੇ ਕੁਲਵੰਤ ਗਿੱਲ ਨੇ ਕਿਹਾ ਕਿ ਅੱਜ ਹਿੰਦੀ ਫਿਲਮਾਂ ਦੀ ਤਰਾਂ ਪੰਜਾਬੀ ਸਿਨਮੇ ਵਿੱਚ ਵੀ ਨਿਖਾਰ ਆਇਆ ਹੈ Read more »
ਬੀ ਡੀ ਉ ਜਗਰਾਉ ਤੇ ਦੋਸੀ ਦੀ ਮਿਲੀ ਭੁਗਤ ਦਾ ਦੋਸ਼
ਜਗਰਾਉ (ਤੇਜਿੰਦਰ ਸਿੰਘ ਚੱਢਾ)ਇਥੌ ਥੋੜੀ ਦੂਰ ਪੈਦੇ ਪਿੰਡ ਬਾਰਦੇਕੇ ਦੇ ਵਾਸੀ ਨਛੱਤਰ ਸਿੰਘ ਪੁੱਤਰ ਇੰਦਰ ਸਿੰਘ ਨੇ ਹਲਫੀਆ ਬਿਆਨ ਰਾਹੀ ਆਪਣੇ ਪਿੰਡ ਦੇ ਬਿੱਲੂ ਸਿੰਘ ਪੁੱਤਰ ਪਾਖਰ ਸਿੰਘ ਤੇ ਮੇਨ ਗਲੀ ਆਪਣੇ ਘਰ ਅੱਗੋ ਪੁਟ ਕਿ ਆਪਣੇ ਘਰ ਵਿੱਚ ਮਿਲਾਉਣ ਦੇ ਦੋਸ ਲਗਾਏ ਹਨ ਤੇ ਇਸ ਗਲੀ ਤੇ ਨਜਾਇਜ ਕਬਜਾ ਕਰਕੇ ਗੇਟ ਵੀ ਲਾ ਲਿਆ ਹੈ। ਇਸ ਸਬੰਧ ਵਿੱਚ ਨਛੱਤਰ ਸਿੰਘ ਨੇ ਬੀ ਡੀ ਉ ਜਗਰਾਉ ਨੂੰ ਇੱਕ ਲਿਖਤੀ ਸਕਾਇਤ ਨੰਬਰ 3164 ਮਿਤੀ 29-9-2009 ਨੂੰ ਬਿੱਲੂ ਸਿੰਘ ਦੇ ਖਿਲਾਫ ਦਿੱਤੀ ਸੀ ਜਿਸ ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਹੋਈ ।ਨਛੱਤਰ ਸਿੰਘ ਨੇ ਬੀ ਡੀ ਉ ਜਗਰਾਉ ਤੇ ਦੋਸ ਲਾਏ ਕੇ ਉਹਨਾ ਦੀ ਬਿਲੂ ਸਿੰਘ ਨਾਲ ਮਿਲੀ ਭੁਗਤ ਹੈ ।ਇਸ ਮੋਕੇ ਜਦੋ ਬੀ ਡੀ ਉ ਜਗਰਾਉ ਨਾਲ ਸੰਪਰਕ ਕੀਤਾ ਗਿਆ ਤਾ ਉਹਨਾ ਕਿਹਾ ਕਿ ਮੈ ਕਿਸੇ ਸੈਮੀਨਾਰ ਵਿੱਚ ਹਾ ।






