ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ 3 ਸਾਲਾ ਪੰਜਾਬੀ ਬੱਚਾ ਲਾਪਤਾ ਹੋਣ ਨਾਲ ਪੁਲੀਸ ਨੂੰ ਪਈਆਂ ਭਾਜੜਾਂ

ਮੈਲਬੌਰਨ ‘ਚ ਲਾਪਤਾ ਹੋਏ ਪੰਜਾਬੀ ਬੱਚੇ ਗੁਰਸ਼ਰਨ ਸਿੰਘ ਦੀ ਇੱਕ ਪੁਰਾਣੀ ਤਸਵੀਰ (ਬਲਜੀਤ ਖੇਲਾ)
ਮੈਲਬੌਰਨ 4 ਮਾਰਚ (ਬਲਜੀਤ ਖੇਲਾ) ਬੀਤੇ ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਕਸਬਾ ਲੇਲਰ ਤੋਂ ਇੱਕ 3 ਸਾਲਾਂ ਦਾ ਪੰਜਾਬੀ ਬੱਚਾ ਗੁਰਸ਼ਰਨ ਸਿੰਘ ਲਾਪਤਾ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਆਪਣੇ ਘਰਦਿਆਂ ਨਾਲ ਆਸਟ੍ਰੇਲੀਆ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਟੂਰਿਸਟ ਵੀਜਾ ਲੈ ਕੇ ਆਇਆ ਹੈ।ਗੁਰਸ਼ਰਨ ਵੀਰਵਾਰ ਦੁਪਿਹਰ ਨੂੰ ਕਰੀਬ 1.10 ਵਜੇ ਓਦੋਂ ਲਾਪਤਾ ਹੋ ਗਿਆ ਜਦੋਂ ਉਸਦੀ ਮਾਤਾ ਬਾਥਰੂਮ ‘ਚ ਨਹਾ ਰਹੀ ਸੀ ਤੇ ਜਦੋਂ ਉਹ ਨਹਾ ਕੇ ਬਾਹਰ ਆਈ ਤਾਂ ਗੁਰਸ਼ਰਨ ਘਰ ‘ਚ ਨਹੀਂ ਸੀ।ਗੁਰਸ਼ਰਨ ਦੀ ਮਾਤਾ ਸਿਮ ਕੌਰ (ਜੋ ਕਿ ਗੁਰਸ਼ਰਨ ਦੇ ਲਾਪਤਾ ਹੋਣ ਕਾਰਨ ਬਹੁਤ ਹੀ ਪ੍ਰੇਸ਼ਾਨ ਸੀ)ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਦੋਂ ਉਹ ਨਹਾ ਰਹੀ ਸੀ ਤਾਂ ਘਰ ਦਾ ਦਰਵਾਜਾ ਖੁੱਲਾ ਹੋਣ ਕਾਰਨ ਸ਼ਾਇਦ ਉਸਦਾ ਪੁੱਤਰ ਘਰੋਂ ਬਾਹਰ ਚਲਾ ਗਿਆ ਤੇ ਸ਼ਾਇਦ ਉਸਨੂੰ ਕਿਸੇ ਨੇ ਅਗਵਾ ਕਰ ਲਿਆ ਹੋਵੇ।ਉੱਧਰ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਮੈਲਬੌਰਨ ਦੀ ਪੁਲੀਸ ਨੂੰ ਭਾਜੜਾਂ ਪੈ ਗਈਆਂ ਤੇ ਕਰੀਬ 15 ਪੁਲੀਸ ਯੂਨਿਟਾਂ ਜਿਹਨਾਂ ‘ਚ ਹੈਲੀਕਾਪਟਰ ਪੁਲੀਸ ਯੂਨਿਟ ਵੀ ਸਾਨਿਲ ਹੈ Read more »
ਸਾਊਥ ਏਸ਼ੀਅਨ ਕਮਿਉਨਟੀ ਗਰੁੱਪ ਮੈਲਬੌਰਨ ਦੀ ਇਕੱਤਰਤਾ ਹੋਈ

ਮੈਲਬੌਰਨ 4 ਮਾਰਚ (ਬਲਜੀਤ ਖੇਲਾ) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਰਹਿ ਰਹੇ ਸਾਊਥ ਏਸ਼ੀਆ ਮੂਲ ਦੇ ਵਿਅਕਤੀਆਂ ਦੀ ਸੰਸਥਾ “ਸਾਊਥ ਏਸ਼ੀਅਨ ਕਮਿਉਨਟੀ ਗਰੁੱਪ ਮੈਲਬੌਰਨ” ਵਲੋਂ ਸਾਰੇ ਹੀ ਭਾਈਚਾਰਿਆਂ ਤੇ ਧਰਮਾਂ ਨਾਲ ਸੰਬੰਧਿਤ ਨਾਲ ਇੱਕ ਵਿਸ਼ੇਸ ਇੱਕਤਰਤਾ ਦਾ ਆਯੋਜਿਨ ਕੀਤਾ ਗਿਆ।ਮੈਲਬੌਰਨ ਦੇ ਇਲਾਕੇ “ਸਾਊਥ ਮੋਰੈਂਗ” ‘ਚ ਹੋਈ ਇਸ ਇਕੱਤਰਤਾ ‘ਚ “ਸਾਊਥ ਏਸ਼ੀਅਨ ਕਮਿਉਨਟੀ ਗਰੁੱਪ ਮੈਲਬੌਰਨ” ਦੇ ਕੋਆਰਡੀਨੇਟਰ ਸ਼੍ਰੀ ਫਾਰੂਕ ਹੁਸੈਨ ਆਏ ਹੋਏ ਸਾਰੇ ਹੀ ਸੱਜਣਾਂ ਦਾ ਧੰਨਵਾਦ ਕੀਤਾ।ਇਸਦੇ ਨਾਲ ਹੀ ਇਸ ਇਕੱਤਰਤਾ ‘ਚ ਇਸ ਗੱਲ ਤੇ ਜੋਰ ਦਿੱਤਾ ਗਿਆ ਸਾਰੇ ਹੀ ਭਾਈਚਾਰਿਆਂ ਤੇ ਧਰਮਾਂ ਦੇ ਲੋਕਾਂ ਨੂੰ ਬਜਾਏ ਆਪੋ ਆਪਣੀਆਂ ਨਿੱਜੀ ਜਰੂਰਤਾਂ,ਮੁਸ਼ਕਿਲਾਂ ਆਦਿ ਦਾ ਰਾਗ ਅਲਾਪਣ ਦੇ ਸਾਰੀ ਸਾਊਥ ਏਸ਼ੀਅਨ ਕਮਿਉਨਟੀ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਭਾਈਚਾਰੇ ਦੀ ਆਵਾਜ ਸਰਕਾਰ ਦੇ ਕੰਨਾਂ ਤੀਕ ਪਹੁੰਚਾਈ ਜਾ ਸਕੇ।ਡਾ. ਫਾਰੂਕ ਹਸੈਨ ਦੇ ਇਸ ਵਿਚਾਰ ਦਾ ਇੱਕਤਰਤਾ ‘ਚ ਮੌਜੂਦ ਸਾਰਿਆਂ ਹੀ ਵਲੋਂ ਸਵਾਗਤ ਕੀਤਾ ਗਿਆ।ਡਾ. ਫਾਰੂਕ ਹਸੈਨ ਨੇ ਕਿਹਾ ਕਿ ਜਿੱਥੇ ਇਸ ਇਕੱਤਰਤਾ ਦਾ ਮਕਸਦ ਸ਼ਾਂਤੀ ਫੈਲਾਉਣਾ ਹੈ ਓਥੇ ਹੀ ਸਰਕਾਰ ਨੂੰ ਇਹ ਦਰਸਾਉਣਾ ਵੀ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪਹਿਲੀ ਟੀਮ ਨੂੰ ਕੰਮ ਕਰਨ ਲਈ ਹੋਰ ਮੌਕਾ ਦਿੱਤਾ ਜਾਵੇ
ਕਪੂਰਥਲਾ 4 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵਲੋਂ ਜਿਥੇ ਸਾਹਿਤ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਹਿੱਤ ਨਿਰੰਤਰ ਉਪਰਾਲੇ ਕੀਤੇ ਜਾਂਦੇ ਹਨ ਉਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਹੋ ਰਹੀਆਂ ਗਤੀਵਿਧੀਆਂ ਤੇ ਨਜ਼ਰਸਾਨੀ ਕਰਦਾ ਰਹਿੰਦਾ ਹੈ। ਏਸੇ ਪੀ ਸਬੰਧ ’ਚ ਕੇਂਦਰ ਨੇ ਅਹਿਮ ਮੀਟਿੰਗ ਵਿਰਸਾ ਵਿਹਾਰ ਵਿਖੇ ਕੀਤੀ। ਇਸ ਇਕੱਤਰਤਾ ਵਿੱਚ ਹਰਫੂਲ ਸਿੰਘ, ਕੰਵਰ ਇਕਬਾਲ, ਸੁਰਜੀਤ ਸਾਜਨ, ਰੂਪ ਦਬੁਰਜੀ, ਜੋਸਨ ਆਦੀਬ, ਕੂਮਾਰ ਆਸ਼ੂ, ਪ੍ਰੋ. ਕੁਲਵੰਤ ਔਜਲਾ, ਹਰਵਿੰਦਰ ਭੰਡਾਲ, ਤਸਕੀਨ, ਰੂਪ ਨਿਮਾਣਾ, ਨਿਰਮਲ ਭੰਡਾਲ, ਅਵਤਾਰ ਭੰਡਾਲ, ਜੰਗ ਬਹਾਦਰ ਸਿੰਘ ਘੁੰਮਣ, ਸੂਬੇਦਾਰ ਸ਼ਿਵ ਸਿੰਘ ਕਾਹਲਵਾਂ, ਪ੍ਰੋ. ਕੇਵਲ ਸਿੰਘ ਪਰਵਾਨਾ, ਡਾ. ਹਰਭਜਨ ਸਿੰਘ, ਗਿਰਦਿਆਲ ਕਾਂਜਲੀ, ਬਲਬੀਰ ਸਿੰਘ ਕਲ੍ਹਰ, ਮੰਗਲ ਸਿੰਘ ਭੰਡਾਲ, ਵਿਨੋਦ ਠਾਕੁਰ ਅਤੇ ਡਾ. ਅਨੁਰਾਮ ਸ਼ਰਮਾ ਆਦਿ ਨੇ ਭਾਗ ਲਿਆ। ਪਿਛਲੇ ਕਾਰਜ ਕਾਲ ਵਿਚ ਕੇਂਦਰੀ ਸਭਾ ਦੇ ਚੁਣੇ ਹੋਏ ਆਹੁਦੇਦਾਰਾਂ ਵਲੋਂ ਪੰਜਾਬੀ ਭਾਸ਼ਾ ਸਬੰਧੀ ਦੋ ਬਿਲ ਪਾਸ ਕਰਵਾਏ ਗਏ ਹਨ, ਬਹੁਤ ਸਾਰੇ ਸੈਮੀਨਾਰ ਅਤੇ ਗੋਸ਼ਟੀਆਂ ਕਰਵਾਉਣ ਤੋਂ ਇਲਾਵਾ ਕੇਂਦਰੀ ਸਭਾ ਦੇ ਦਫਤਰ ਲਈ ਪਟਿਆਲਾ ਵਿਖੇ ਪਲਾਟ ਵੀ ਅਲਾਟ ਕਰਵਾਇਆ ਹੈ। Read more »
ਪੰਜਾਬ ਜ਼ਿਲਾ ਪੁਲਿਸ ਅਤੇ ਪੰਜਾਬ ਆਰਮਡ ਪੁਲਿਸ ਸਿਪਾਹੀਆਂ (ਪੁਰਸ਼) ਦੀਆਂ ਅਸਾਮੀਆਂ ਦੀ ਭਰਤੀ
ਕਪੂਰਥਲਾ 4 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ)ਐਸਐਸਪੀ ਰਾਮ ਸਿੰਘ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਜ਼ਿਲਾ ਪੁਲਿਸ ਅਤੇ ਪੰਜਾਬ ਆਰਮਡ ਪੁਲਿਸ ਵਿੱਚ ਸਿਪਾਹੀਆਂ (ਪੁਰਸ਼) ਦੀਆਂ ਅਸਾਮੀਆਂ ਦੀ ਭਰਤੀ ਲਈ ਬਿਨੈ ਪੱਤਰ ਪੁਲਿਸ ਲਾਈਨ ਕਪੂਰਥਲਾ ਵਿੱਚੋਂ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹਨਾਂ ਅਸਾਮੀਆਂ ਦੀ ਭਰਤੀ ਲਈ ਵਧੇਰੇ ਜਾਣਕਾਰੀ ਪੰਜਾਬ ਪੁਲਿਸ ਦੀ ਸਰਕਾਰੀ ਵੈਬ ਸਾਈਟ . ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ। ਬਿਨੈ ਪੱਤਰ ਉਪਰੋਕਤ ਵੈਬ ਸਾਈਟ www.punjabpoliceindia.org ਤੋਂ ਵੀ ਫਾਰਮ ਡਾਊਨ ਲੋਡ ਕਰਕੇ 100 ਰੁਪਏ ਦਾ ਡੀਮਾਂਡ ਡਰਾਫਟ ਜੋ ਅਕਾਉਂਟ ਪੇ ਹੋਣਾ ਚਾਹੀਦਾ ਹੈ, ਚੇਅਰਮੈਨ ਡਿਸਟ੍ਰਿਕ ਰਿਕਰੂਟਮੈਂਟ ਬੋਰਡ ਕਪੂਰਥਲਾ ਦੇ ਨਾਮ ਤੇ ਤਿਆਰ ਕਰਕੇ ਫਾਰਮ 15 ਮਾਰਚ ਤੱਕ ਜਮਾਂ ਕਰਵਾਏ ਜਾ ਸਕਦੇ ਹਨ।
ਆਰਥਿਕ ਤੌਰ ਤੇ ਤਬਾਹ ਹੋ ਚੁੱਕੀ ਅਬਲਾ ਨੇ ਲਗਾਈ ਇਨਸਾਫ਼ ਦੀ ਗੁਹਾਰ

ਪੁਲਿਸ ਪ੍ਰਸ਼ਾਸ਼ਨ ਬਣਿਆਂ ਸਿਆਸਤਦਾਨਾਂ ਅਤੇ ਜ਼ਰਵਾਣਿਆਂ ਦੀ ਕਠਪੁਤਲੀ : ਪੁਰਖਾਲਵੀ
ਮੁਹਾਲੀ 4 ਫਰਵਰੀ (ਪੁਰਖਾਲਵੀ) ਜ਼ਰਵਾਣਿਆਂ ਦੇ ਜਬਰ ਦੀ ਭੱਠੀ ਵਿੱਚ ਸੜ ਕੇ ਰਾਖ ਹੋ ਚੁੱਕੀ ਇੱਕ ਦਲਿਤ ਅਬਲਾ ਨੇ ਓਟ ਲੈਣ ਦੀ ਆਸ ਵਿੱਚ ਅੱਜ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਪਹੁੰਚ ਕੇ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਕੋਲ ਗੁਹਾਰ ਲਗਾਈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸਿਆਸਤਦਾਨਾਂ, ਪੁਲਿਸ ਪ੍ਰਸ਼ਾਸ਼ਨ ਅਤੇ ਸਰਮਾਏਦਾਰਾਂ ਦੀਆਂ ਵਧੀਕੀਆਂ ਤੋਂ ਬਚਾਇਆ ਜਾਵੇ ਅਤੇ ਖੁੱਸਿਆ ਰੋਜ਼ਗਾਰ ਮੁੜ ਬਹਾਲ ਕਰਵਾਇਆ ਜਾਵੇ।ਮਾਮਲੇ ਦੀ ਜਾਣਕਾਰੀ ਦਿੰਦਿਆਂ ਮੰਚ ਦੀ ਮੀਡੀਆ ਇੰਚਾਰਜ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡ ਨਵਾਂ ਗਰਾਂਓ ਦੀ ਵਸਨੀਕ ਦਲਿਤ ਮਹਿਲਾ ਪ੍ਰਵੀਨ ਕੁਮਾਰੀ ਜਿਹੜੀ ਪਿਛਲੇ ਪੰਦਰਾਂ ਸਾਲਾਂ ਤੋਂ ਪਿੰਡ ਵਿੱਚ ਹੀ ਜਰੂਰੀ ਘਰੇਲੂ ਵਸਤਾਂ ਦੀ ਦੁਕਾਨ ਖੋਖਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਰ ਬਸ਼ਰ ਕਰ ਰਹੀ ਸੀ, Read more »
ਛੇਵਾ ਵਿਸ਼ਾਲ ਨਗਰ ਕੀਰਤਨ 7 ਮਾਰਚ ਨੂੰ
ਜਗਰਾਉ 4 ਮਾਰਚ (ਤੇਜਿੰਦਰ ਸਿੰਘ ਚੱਢਾ) ਸਥਾਨਕ ਗੁਰਦੁਆਰਾ ਸਾਹਿਬਜਾਦਾ ਜੋਰਾਵਰ ਸਿੰਘ ਜੀ ਅਗਵਾੜ ਲਧਾਈ ਮਹੱਲਾ ਰੜ੍ਹਾ ਵਿਖੇ ਛੇਵਾ ਵਿਸ਼ਾਲ ਨਗਰ ਕੀਰਤਨ ਮਿਤੀ 7 ਮਾਰਚ 2010 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਨਗੇ । ਨਗਰ ਕੀਰਤਨ ਵਿੱਚ ਘੋੜੇ,ਹਾਥੀ ਊਠ,ਤਾਗੇ ਅਤੇ ਆਟੋ ਰਕਸਾ ਆਦਿ ਸਾਮਿਲ ਹੋਣਗੇ ।ਨਗਰ ਕੀਰਤਨ ਵਿੱਚ ਵਿਸੇਸ ਤੋਰ ਤੇ ਜਹਾਜ ਫੁੱਲਾ ਦੀ ਵਰਖਾ ਕਰੇਗਾ ।ਇਹ ਨਗਰ ਕੀਰਤਨ 7 ਮਾਰਚ ਨੂੰ ਸਵੇਰੇ 8 ਵਜੇ ਸੁਰੂ ਹੋ ਕੇ ਅਗਵਾੜ ਲਧਾਈ, ਅੱਡਾ ਰਾਏਕੋਟ,ਕੋਠੇ ਪੋਨਾ,ਬੀੜ,ਮੀਰਪੁਰ ਹਾਸ,ਬਾਰਦੇਕੇ,ਹਾਸ ਕਲਾ,ਚਚਰਾੜੀ,ਢੋਲਣ,ਛੱਜਾਵਾਲ,ਰੂੰਮੀ,ਕੋਠੇ ਪ੍ਰੇਮ ਸਰ ਤੋ ਹੁੰਦਾ ਹੋਇਆ ਸਾਮ ਨੂੰ ਗੁਰਦੁਆਰਾ ਸਹਿਬਜਾਦਾ ਜੋਰਾਵਰ ਸਿੰਘ ਜੀ ਵਿਖੇ ਆ ਕੇ ਸਮਾਪਤ ਹੋਵੇਗਾ ।
ਪਾਕਿ ‘ਚ 30 ਤਾਲਿਬਾਨੀ ਅਤਿਵਾਦੀ ਹਲਾਕ
ਪਿਸ਼ਾਵਰ 4 ਮਾਰਚ (ਪ.ਪ) ਪਾਕਿਸਤਾਨ ਦੇ ਅਸ਼ਾਂਤ ਉਤਰ ਪੱਛਮੀ ਸਰਹੱਦੀ ਸੂਬੇ ਵਿਚ 100 ਤੋਂ ਵੱਧ ਹਥਿਆਰਬੰਦ ਤਾਲਿਬਾਨ ਲੜਾਕਿਆਂ ਨੇ ਅਰਧ ਫ਼ੌਜੀ ਬਲਾਂ ਦੀ ਸਰਹੱਦੀ ਚੌਕੀ ‘ਤੇ ਹਮਲਾ ਕਰ ਦਿੱਤਾ। ਇਸ ਵਿਚ ਤਕਰੀਬਨ 30 ਅਤਿਵਾਦੀ ਮਾਰੇ ਗਏ ਜਦੋਂ ਕਿ ਇਕ ਫ਼ੌਜੀ ਸ਼ਹੀਦ ਹੋ ਗਿਆ। ਇਹ ਮੁਕਾਬਲਾ ਸਵੇਰੇ ਚਾਮਰਕੰਦ ਸ਼ਹਿਰ ਵਿਚ ਹੋਇਆ। ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਨੇ ਦੱਸਿਆ ਕਿ ਮੋਰਟਾਰ ਅਤੇ ਭਾਰੀ ਤੋਪਾਂ ਨਾਲ ਲੈਸ ਸੁਰੱਖਿਆ ਬਲਾਂ ਨੇ ਜੁਆਬੀ ਕਾਰਵਾਈ ਕੀਤੀ ਅਤੇ ਤਾਲਿਬਾਨ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸ ਵਿਚ ਭਾਰੀ ਗਿਣਤੀ ਵਿਚ ਲੋਕ ਜ਼ਖ਼ਮੀ ਵੀ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਭਿਅੰਕਰ ਮੁਠਭੇੜ ਵਿਚ 25 ਤੋਂ 30 ਅਤਿਵਾਦੀ ਮਾਰੇ ਗਏ। ਚਾਰ ਫ਼ੌਜੀ ਜ਼ਖਮੀ ਵੀ ਹੋਏ ਹਨ। ਸੁਰੱਖਿਆ ਬਲਾਂ ਨੇ ਪੰਜ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਚਾਮਰਕੰਦ ਸ਼ਹਿਰ ਅਫ਼ਗਾਨਿਸਤਾਨ ਦੇ ਅਸ਼ਾਂਤ ਕੁਨਾਰ ਸੂਬੇ ਤੋਂ ਸਿਰਫ਼ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ।
ਆਸ਼ਰਮ ‘ਚ ਮਚੀ ਭਗਦੜ ‘ਚ 65 ਸ਼ਰਧਾਲੂ ਮਰੇ
ਪ੍ਰਤਾਪਗੜ 4 ਮਾਰਚ (ਪ.ਪ) ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਨਗੜ੍ਹ ਮੰਦਰ ਸਥਿਤ ਸੰਤ ਕ੍ਰਿਪਾਲੂ ਮਹਾਰਾਜ ਆਸ਼ਰਮ ਵਿੱਚ ਅੱਜ ਭੰਡਾਰੇ ਦੌਰਾਨ ਮੰਦਰ ਦਾ ਗੇਟ ਅਤੇ ਪੰਡਾਲ ਡਿੱਗ ਜਾਣ ਨਾਲ ਉਸ ਦੇ ਹੇਠਾਂ ਦਬ ਕੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ 65 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਜਦਕਿ 15 ਤੋਂ ਜ਼ਿਆਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਕੁੰਡਾ ਦੇ ਮੁੱਖ ਅਧਿਕਾਰੀ ਸ਼ਿਆਮਾ ਚਰਨ ਨੇ ਦੱਸਿਆ ਕਿ ਤਹਿਸੀਲ ਦੇ ਮਾਨਗੜ੍ਹ ਮੰਦਰ ਵਿੱਚ ਸੰਤ ਕ੍ਰਿਪਾਲੂ ਮਹਾਰਾਜ ਦੀ ਪਤਨੀ ਦੇ ਸ਼ਰਾਧ ਮੌਕੇ ‘ਤੇ ਆਯੋਜਿਤ ਭੰਡਾਰੇ ਦੌਰਾਨ ਅਚਾਨਕ ਮੰਦਰ ਦਾ ਗੇਟ ਅਤੇ ਪੰਡਾਲ ਡਿੱਗਣ ਨਾਲ ਉਸ ਦੇ ਹੇਠਾਂ ਦਬ ਦੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ 65 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੰਤ ਕ੍ਰਿਪਾਲੂ ਮਹਾਰਾਜ ਦਾ ਆਸ਼ਰਮ 5-7 ਹੈਕਟੇਅਰ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਹਾਦਸੇ ਤੋਂ ਬਾਅਦ ਨੇੜੇ-ਤੇੜੇ ਦੇ ਥਾਣਿਆਂ ਦੀ ਪੁਲਿਸ ਨੇ ਉਥੇ ਪਹੁੰਚ ਕੇ ਸਥਿਤੀ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਅਤੇ ਆਸ਼ਰਮ ਦੀ ਘੇਰਾਬੰਦੀ ਕਰਕੇ ਸ਼ਰਧਾਲੂਆਂ ਦੀ ਕਤਾਰ ਬਣਵਾ ਕੇ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। Read more »
ਚੈਕ ਫੇਲ ਹੋਣ ਦੇ ਮਾਮਲੇ ’ਚ ਦੋਸ਼ੀ ਨੂੰ ਛੇ ਮਹੀਨੇ ਦੀ ਕੈਦ
ਕਪੂਰਥਲਾ 4 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਚੈਕ ਫੇਲ ਹੋਣ ਦੇ ਮਾਮਲੇ ’ਚ ਮਾਨਯੋਗ ਸਪੈਸ਼ਲ ਜਿਉਡਸ਼ਿਅਲ ਮੈਜਿਸਟ੍ਰੇਟ ਜੀਕੇ ਸੱਭਰਵਾਲ ਦੀ ਅਦਾਲਤ ’ਚ ਦੋਨਾਂ ਧਿਰਾਂ ਦੀ ਸੁਣਵਾਈ ਦੇ ਬਾਅਦ ਦੋਸ਼ੀ ਨੂੰ ਛੇ ਮਹੀਨੇ ਦੀ ਕੈਦ ਅਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਆਦੇਸ਼ ਦਿੱਤੇ ਗਏ। ਜੁਰਮਾਨਾ ਨਾ ਦੇਣ ਦੀ ਸੂਰਤ ’ਚ ਦੋਸ਼ੀ ਨੂੰ ਦੋ ਮਹੀਨੇ ਦੀ ਹੋਰ ਕੈਦ ਭੁਗਤਨੀ ਪਵੇਗੀ। ਸ਼ਿਕਾਇਤ ਕਰਤਾ ਨਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਸੁਭਾਨਪੁਰ ਨੇ ਮਾਨਯੋਗ ਆਦਲਤ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਬਲਦੇਵ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਪਿੰਡ ਔਜਲਾ ਨੂੰ ਕੁਝ ਸਾਲ ਪਹਿਲੇ 60 ਹਜ਼ਾਰ ਰੁਪਏ ਉਧਾਰ ਦਿੱਤੇ ਸਨ ਅਤੇ ਇਸਦੇ ਬਦਲੇ ਬਲਦੇਵ ਸਿੰਘ ਤੋਂ 10 ਮਈ 2004 ਨੂੰ ਚੈਕ ਲੈ ਲਿਆ ਸੀ। ਨਿਰਧਾਰਿਤ ਸਮੇਂ ਮੁਤਾਬਿਕ ਜਦੋਂ ਬਲਦੇਵ ਸਿੰਘ ਨੇ ਨਰਿੰਦਰ ਸਿੰਘ ਉਧਾਰ ਪੈਸੇ ਵਾਪਿਸ ਨਹੀਂ ਦਿੱਤੇ ਤਾਂ ਨਰਿੰਦਰ ਸਿੰਘ ਨੇ ਉਕਤ ਚੈਕ ਨੂੰ ਬੈਂਕ ਵਿੱਚ ਲਗਾ ਕੇ ਪੈਸੇ ਲੈਣੇ ਚਾਹੇ ਤਾਂ ਪਤਾ ਲੱਗਾ ਕਿ ਉਸਦੇ ਬੈਂਕ ਖਾਤੇ ਵਿੱਚ ਪੈਸੇ ਨਹੀਂ ਹਨ। ਜਿਸ ਕਾਰਨ ਚੈਕ ਫੇਲ ਹੋ ਗਿਆ। Read more »
ਕਰਾਟੇ ਫੀਸ ਲਗਾਉਣ ਦੇ ਕਾਰਨ ਬੱਚਿਆਂ ਦੇ ਮਾਤਾ ਪਿਤਾ ਵਲੋਂ ਸਕੂਲ ਦੇ ਬਾਹਰ ਨਾਰੇਬਾਜੀ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਕਰਾਇਸ ਕਿੰਗ ਕਾਨਵੇਂਟ ਸਕੂਲ ਵਿੱਚ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਤੋਂ ਕਰਾਟੇ ਫੀਸ ਦੇ ਤੌਰ ਤੇ 640 ਰੁਪਏ ਸਾਲ ਦੇ ਲਈ ਜ਼ਿਆਦਾ ਚਾਰਜ ਲਗਾ ਦਿੱਤਾ। ਜਿਸ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਪ੍ਰਿੰਸੀਪਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪ੍ਰਿੰਸੀਪਲ ਦੇ ਨਾ ਮਿਲਣ ਤੇ ਉਹਨਾਂ ਨੇ ਸਕੂਲ ਦੇ ਬਾਹਰ ਨਾਰੇਬਾਜੀ ਕੀਤੀ। ਉਸਦੇ ਬਾਅਦ ਸਕੂਲ ਪ੍ਰਿੰਸੀਪਲ ਸਿਸਟਰ ਜੌਸੀ ਨੇ ਉਨ੍ਹਾਂ ਨੂੰ ਦੱਸਿਆ ਕਿ ਜੋ ਬੱਚਿਆਂ ਦੇ ਮਾਤਾ ਪਿਤਾ ਕਰਾਟੇ ਫੀਸ ਨਹੀਂ ਜਮ੍ਹਾਂ ਕਰਵਾਉਣਾ ਚਾਹੁੰਦੇ ਉਹ ਲਿਖ ਕੇ ਦੇ ਦੇਣ। ਪਰੰਤੂ ਇਸ ਤੇ ਵਿਰੋਧ ਕਰਨ ਤੇ ਪ੍ਰਿੰਸੀਪਲ ਨੇ ਬੱਚਿਆਂ ਦੇ ਮਾਤਾ ਪਿਤਾ ਦੀ ਮੰਗ ਮੰਨਦੇ ਹੋਏ ਆਖੀਰ ਵਿੱਚ ਇਹ ਫੈਸਲਾ ਕੀਤਾ ਕਿ ਜਿਹੜੇ ਬੱਚੇ ਕਰਾਟੇ ਨਹੀਂ ਸਿੱਖਣਾ ਚਾਹੁੰਦੇ ਉਹਨਾਂ ਦੇ ਲਈ ਇਹ ਫੀਸ ਜ਼ਰੂਰੀ ਨਹੀਂ ਹੈ। ਜਿਸਦੇ ਬਾਅਦ ਉਹ ਸ਼ਾਂਤ ਹੋ ਗਏ। ਪ੍ਰਿੰਸੀਪਲ ਸਿਸਟਰ ਜੌਸੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਆਏ ਨਿਰਦੇਸ਼ਾਂ ਦੇ ਅਨੁਸਾਰ ਹੀ ਇਹ ਫੀਸ ਲਗਾਈ ਗਈ ਹੈ। Read more »
ਮਹਿੰਗਾਈ ਦਾ ਬੱਦਲ
ਵਿੱਤ ਮੰਤਰੀ ਸਾਹਿਬ ਨੇ ਇਹ ਕੈਸਾ ਹੈ ਬਜਟ ਬਣਾਇਆ,
ਆਮ ਬੰਦੇ ਦੇ ਸਿਰ ਦੇ ਉੱਤੇ ਮਹਿੰਗਾਈ ਦਾ ਬੱਦਲ ਛਾਇਆ,
ਮਹਿੰਗਾਈ ਦਾ ਬੱਦਲ ਛਾਇਆ।
ਅੱਜ ਪੇਟ ਪਾਲਣਾ ਹੋਰ ਵੀ ਔਖਾ ਹੋਇਆ,
ਅੱਜ ਘਰ ਬਣਾਉਣਾ ਇੱਕ ਸੁਪਨਾ ਹੋਇਆ,
ਆਣ-ਜਾਣ ਦਾ ਹਰ ਪਾਸੇ ਵੱਧ ਗਿਆ ਹੈ ਹੋਰ ਕਿਰਾਇਆ,
ਆਮ ਬੰਦੇ ਦੇ ਸਿਰ ਦੇ ਉੱਤੇ ਮਹਿੰਗਾਈ ਦਾ ਬੱਦਲ ਛਾਇਆ,
ਮਹਿੰਗਾਈ ਦਾ ਬੱਦਲ ਛਾਇਆ।
ਪਾਉਣ ਲਈ ਗਹਿਣਾ ਹੋਰ ਮਹਿੰਗਾ ਹੋਇਆ,
ਅੱਜ ਬੱਚਿਆਂ ਦੇ ਭਵਿੱਖ ਨੂੰ ਖਤਰਾ ਹੋਇਆ,
ਪੈਟਰੋਲ ਤੇ ਡੀਜ਼ਲ ਦਾ ਤਾਂ ਲੋਕੋ ਸਮਝ ਬਜਟ ਨਾ ਆਇਆ,
ਆਮ ਬੰਦੇ ਦੇ ਸਿਰ ਦੇ ਉੱਤੇ ਮਹਿੰਗਾਈ ਦਾ ਬੱਦਲ ਛਾਇਆ,
ਮਹਿੰਗਾਈ ਦਾ ਬੱਦਲ ਛਾਇਆ।
ਅੱਜ ਆਮ ਬੰਦੇ ਦਾ ਹਰ ਸੁਪਨਾ ਹੈ ਖੋਇਆ,
ਹਰ ਕਦਮ ਤੇ ‘ਪ੍ਰੀਤਾ’ ਪਸੀਨਾ ਹੀ ਚੋਇਆ,
ਮਜ਼ਦੂਰੀ ਵਰਗ ਤੇ ਹੋਰਾਂ ਦੇ ਤਾਂ ਪੱਲੇ ਕੁੱਝ ਵੀ ਨਾ ਆਇਆ,
ਆਮ ਬੰਦੇ ਦੇ ਸਿਰ ਦੇ ਉੱਤੇ ਮਹਿੰਗਾਈ ਦਾ ਬੱਦਲ ਛਾਇਆ,
ਮਹਿੰਗਾਈ ਦਾ ਬੱਦਲ ਛਾਇਆ।
ਗੁਰਪ੍ਰੀਤ ਸਿੰਘ ਰਾਮਗੜ੍ਹੀਆ
ਜੀਵਨ ਜੋਤ ਸਮਾਜ ਭਲਾਈ ਸੰਸਥਾ ਵੱਲੋ 6ਮਾਰਚ ਨੂੰ ਪਹਿਲਾ ਖੂਨ ਦਾਨ ਕੈਪ
ਜਗਰਾਉ (ਤੇਜਿੰਦਰ ਸਿੰਘ ਚੱਢਾ)ਸਿੱਧਵਾ ਬੇਟ ਇਲਾਕੇ ਦੀ ਸਮਾਜ ਭਲਾਈ ਕੰਮਾ ਨੂੰ ਸਮੱਰਪਤ “ ਜੀਵਨ ਜੋਤ ਸਮਾਜ ਭਲਾਈ ਸੰਸਥਾ” ਸਿੱਧਵਾ ਬੇਟ ਵੱਲੋ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਹਿਲਾ ਖੂਨ ਦਾਨ ਕੈਪ ਸਿਵਲ ਹਸਪਤਾਲ ਸਿੱਧਵਾ ਬੇਟ ਵਿਖੇ ਮਿਤੀ 6 ਮਾਰਚ 2010 ਦਿਨ ਸਨੀਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਬਾਪੂ ਸੋਹਣ ਸਿੰਘ ਸਲੇਮ ਪੁਰਾ ਨੇ ਦਿੱਤੀ ਉਹਨਾ ਦੱਸਿਆ ਕਿ ਖੁਨ ਦਾਨ ਕਰਨ ਵਾਲੇ ਵਿਆਕਤੀ ਨੂੰ ਯਾਦਗਰੀ ਚਿੰਨ, ਸਰਟੀਫਿਕੇਟ ਦੇ ਨਾਲ ਨਾਲ ਦੋ ਦੋ ਫਲਦਾਰ ਬੂਟੇ ਦੇ ਸਨਮਾਨਿਤ ਕੀਤਾ ਜਾਵੇਗਾ।






