ਮੋਧਨਾ ਵਿੱਚ ਸੱਭਿਆਚਾਰਕ ਮੇਲਾ ਅੱਜ
ਇਟਲੀ 5 ਮਾਰਚ (ਕੁਮਾਰ) ਮੋਧਨਾ ਵਿੱਚ ਸੱਭਿਆਚਾਰਕ ਮੇਲਾ ਅੱਜ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਅੰਮ੍ਰਿਤਾ ਵਿਰਕ ਤੇ ਮਦਨ ਮੱਦੀ ਆਪਣੀ ਗਾਇਕੀ ਨਾਲ ਲੋਕਾਂ ਦਾ ਮੰਨੋਰੰਜਨ ਕਰਨਗੇ। ਇਹ ਪ੍ਰੋਗਰਾਮ ਮੋਧਨਾ ਵਿੱਚ ਵੀਆ ਈਮਿਲੀਆ ਲੋਕਾਲੇ ਪੋਨਤੇ ਐਸ ਐਬਰੋਗੀੳ ਵਿੱਚ ਹੋ ਰਿਹਾ ਹੈ।ਇਹ ਪ੍ਰੋਗਰਾਮ ਜਸਵਿੰਦਰ ਜੱਸੀ ਤੇ ਦਵਿੰਦਰ ਦੋਲੀ ਕਰਵਾ ਰਹੇ ਹਨ। ਭੰਗੜਾ ਗਰੁੱਪ ਪੰਜਾਬੀ ਲੋਕ ਨਾਚ ਭੰਗੜੇ ਨਾਲ ਲੋਕਾਂ ਦਾ ਮਨ ਪਰਚਾਉਣਗੇ। ਇਸ ਮੇਲੇ ਵਿੱਚ ਸ਼੍ਰੀ ਅਨਿਲ ਸ਼ਰਮਾਂ ਪ੍ਰਧਾਨ ਯੂਰਪੀਅਨ ਐਮਚਿਉਰ ਕਬੱਡੀ ਫੈਡਰੇਸ਼ਨ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਸਮੇਤ ਇਸ ਮੇਲੇ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਤੇ ਮੇਲੇ ਦੀ ਸ਼ਾਨ ਵਧਾਉ। ਔਰਤਾਂ ਤੇ ਬੱਚਿਆਂ ਦੇ ਬੈਠਣ ਦਾ ਖਾਸ ਪ੍ਰਬੰਧ ਹੈ। ਬੱਚਿਆਂ ਨੂੰ ਖਾਸ ਕਰਕੇ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜਰੂਰ ਲਿਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਾਡੀ ਸੱਭਿਅਤਾ ਨਾਲ ਜੁੜਨ ਤੇ ਸੱਭਿਆਚਾਰ ਬਾਰੇ ਜਾਗਰੂਪ ਹੋਣ।
ਆਖਿਰ ਕਿੰਝ ਮਰਿਆ ਆਸਟ੍ਰੇਲੀਆ ‘ਚ 3 ਸਾਲਾ ਪੰਜਾਬੀ ਬੱਚਾ ਗੁਰਸ਼ਰਨ? ਕੀ ਇਹ ਕਤਲ ਸੀ ਜਾਂ ਹਾਦਸਾ?

ਮੈਲਬੌਰਨ ‘ਚ ਲਾਪਤਾ ਹੋਏ ਪੰਜਾਬੀ ਬੱਚੇ ਗੁਰਸ਼ਰਨ ਸਿੰਘ ਦੀ ਇੱਕ ਪੁਰਾਣੀ ਤਸਵੀਰ ਤੇ ਗੁਰਸ਼ਰਨ ਦਾ ਪਿਤਾ ਮੈਲਬੌਰਨ ਦੀ ਪੁਲੀਸ ਨਾਲ ਗੱਲਬਾਤ ਕਰਦਾ ਹੋਇਆ ਤੇ ਮਾਤਾ ਹਰਪ੍ਰੀਤ ਕੌਰ ਡੂੰਘੇ ਸਦਮੇ ‘ਚ (ਬਲਜੀਤ ਖੇਲਾ)
ਸਿਡਨੀ/ਮੈਲਬੌਰਨ 5 ਮਾਰਚ (ਅਮਰਜੀਤ ਖੇਲਾ ਅਤੇ ਬਲਜੀਤ ਖੇਲਾ) ਬੀਤੀ 4 ਮਾਰਚ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਕਸਬਾ ਲੇਲਰ ਤੋਂ ਇੱਕ 3 ਸਾਲਾਂ ਦਾ ਪੰਜਾਬੀ ਬੱਚਾ ਗੁਰਸ਼ਰਨ ਸਿੰਘ “ਚਾਨ੍ਹਾ” ਲਾਪਤਾ ਹੋ ਗਿਆ ਤੇ ਕਰੀਬ 6 ਘੰਟਿਆਂ ਬਾਅਦ ਗੁਰਸ਼ਰਨ ਦੀ ਲਾਸ਼ ਉਸਦੇ ਘਰ ਤੋਂ 30 ਕਿਲੋਮੀਟਰ ਦੂਰ ਸੜ੍ਹਕ ਕਿਨਾਰੇ ਤੋਂ ਲੰਮੇ ਘਾਹ ਵਿਚ ਪਈ ਬਰਾਮਦ ਹੋਈ ।ਗੁਰਸ਼ਰਨ ਦੀ ਮੌਤ ਦੀ ਖਬਰ ਨੇ ਪੂਰੇ ਅਸਟ੍ਰੇਲੀਆ ਨੂੰ ਉਦਾਸ ਕਰ ਦਿੱਤਾ ਅਤੇ ਅਸਟ੍ਰੇਲੀਆ ਵਿਚ ਵਸਦੇ ਹਰ ਆਮ ਆਦਮੀ ਦਾ ਗੱਚ ਗੁਰਸ਼ਰਨ ਦੀ ਮੌਤ ਦੀ ਖਬਰ ਸੁਣ ਕੇ ਭਰ ਆਇਆ। ਅਸਟ੍ਰੇਲੀਆ ਦੀ ਹਰ ਅਖਬਾਰ, ਹਰ ਟੀ ਵੀ ਤੇ ਰੇਡੀਓ ਚੈਨਲ ਨੇ ਇਸ ਖਬਰ ਨੂੰ ਹਮਦਰਦੀ ਤੇ ਪ੍ਰਮੁਖਤਾ ਨਾਲ਼ ਪੇਸ਼ ਕੀਤਾ। ਅਸਟ੍ਰੇਲੀਆ ਭਰ ਵਿਚ ਅਜਿਹੇ ਮਾਸੂਮ ਬੱਚੇ ਦੀ ਮੌਤ ਇੱਕ ਬੁਝਾਰਤ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਪੜ੍ਹਦੀ ਆਪਣੀ ਮਾਂ ਕੋਲ਼ 9 ਜਨਵਰੀ ਨੂੰ ਆਇਆ ਸੀ ਤੇ ਅਗਲੇ ਹਫਤੇ ਇਸਨੇ ਤੇ ਮਾਤਾ ਪਿਤਾ ਨੇ ਵਾਪਿਸ ਪੰਜਾਬ ਪਰਤ ਜਾਣਾ ਸੀ। Read more »
ਸੱਜਣੋਂ ਮੁੜ ਆਓ ਆਪਣੇ ਘਰ ਨੂੰ

ਐਮਸਟ੍ਰਡੈਮ 5 ਮਾਰਚ (ਕੁਮਾਰ) ਸਤਿਗੁਰੂ ਰਵਿਦਾਸ ਜੀ ਮਨੂੰਵਾਦ ਸੋਚ ਦੇ ਵਿਰੁੱਧ ਇਕ ਚੈਲਿਜ ਸੀ ਕਿਉਂਕਿ ਮਨੂੰਵਾਦੀ ਸੋਚ ਮਨੁੱਖਤਾ ਨੂੰ ਜਾਤਪਾਤ ਉਚ-ਨੀਚ ਵਿੱਚ ਵੰਡ ਕੇ ਰੱਖਣਾ ਚਾਹੁੰਦੀ ਸੀ । ਅਤੇ ਮਨੂੰਵਾਦੀ ਸੋਚ ਉੱਚੀਆਂ ਸਮਝੀਆਂ ਜਾਂਦੀਆਂ ਜਾਤੀਆ ਦੇ ਲੋਕਾਂ ਨੂੰ ਰੱਬ ਬਣਾ ਕੇ ਪੇਸ਼ ਕਰਦੀ ਸੀ । ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਕੋ ਜਿਹਾ ਸਮਾਜ ਇਕੋ ਜਿਹਾ ਰਾਜ ਕਾਇਮ ਕਰਨਾ ਚਾਹੁੰਦੇ ਸਨ ਅਤੇ ਇਨਸਾਨੀਅਤ ਦੀ ਬਹਾਲੀ ਕਰਨਾ ਚਾਹੁੰਦੇ ਸਨ । ਗੁਰੂ ਰਵਿਦਾਸ ਜੀ ਕਿਸੇ ਵੀ ਬੰਦੇ ਨੂੰ ਭੁੱਖਾ-ਨੰਗਾ,ਪਿਆਸਾ ਨਹੀਂ ਦੇਖਣਾ ਚਾਹੁੰਦੇ ਸਨ । ਸਗੋਂ ਗੁਰੂ ਰਵਿਦਾਸ ਜੀ ਇੱਕ ਅਜਿਹੇ ਰਾਜ ਦੀ ਕਲਪਨਾ ਕਰਦੇ ਹਨ,ਜਿੱਥੇ ਸਭ ਬਰਾਬਰ ਹੋਣ,ਕੋਈ ਭੇਦ ਭਾਵ,ਕੋਈ ਜਾਤ-ਪਾਤ ਕੋਈ ਉੱਚਾ ਨੀਵਾਂ ਕੋਈ ਭੁੱਖਾ ਪਿਆਸਾ,ਅਤੇ ਜ਼ਲਮਾਂ ਦੀ ਚੱਕੀ ਵਿੱਚ ਨਾ ਪਿਸ ਰਿਹਾ ਹੋਵੇ । ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਦੇ ਭਲੇ ਲਈ ਪੂਰੀ ਜਿੰਦਗੀ ਸੰਘਰਸ਼ ਕੀਤਾ ਤੇ ਗਰੀਬ ਲੋਕਾਂ ਨੂੰ ਸੁੱਖ ਦਾ ਸਾਹ ਆਇਆ ।ਤੇ ਅੱਜ ਫਿਰ ਧਰਮ ਦੇ ਠੇਕੇਦਾਰਾਂ ਨੇ ਉਹ ਹੀ ਮਨੂੰਵਾਦੀ ਸੋਚ ਨੂੰ ਅਪਨਾ ਕੇ ਗਰੀਬ ਲੋਕਾਂ ਤੇ ਜ਼ੁਲਮ ਕਰਨੇ ਸੁਰੂ ਕਰ ਦਿੱਤੇ ਹਨ ।
ਕੌਮਾਂਤਰੀ ਪੱਤਰਕਾਰ ਅਤੇ ਲੇਖਕ ਰਣਜੀਤ ਸਿੰਘ ਰਾਣਾ ਦਾ ਸਨਮਾਨ ਅੱਜ
ਕਪੂਰਥਲਾ 5 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਕੌਮਾਂਤਰੀ ਪੱਤਰਕਾਰ ਅਤੇ ਲੇਖਕ ਰਣਜੀਤ ਸਿੰਘ ਰਾਣਾ ਮੁੱਖ ਸੰਪਾਦਕ ‘ਸਾਹਿਬ’ ਇੰਟਰਨੈਸ਼ਨਲ ਯੂਕੇ ਵਲੋਂ ਸੰਪਾਦਿਤ ਪੁਸਤਕ ‘ਜਾ ਤੂੰ ਸਾਹਿਬ’ ਇਕ ਹੀ ਵਾਰ ਸਵਾ ਲੱਖ ਗਿਣਤੀ ’ਚ ਛਪਣ ਵਾਲੀ ਪੰਜਾਬੀ ਦੀ ਪਹਿਲੀ ਪੁਸਤਕ ਹੈ। ਇਹ ਧਾਰਮਿਕ ਪੁਸਤਕ ਹੌਲਾ ਮਹੱਲਾ ਦੇ ਪਵਿੱਤਰ ਦਿਹਾੜੇ ਤੇ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਤਿਰਲੋਚਨ ਸਿੰਘ ਵਲੋਂ ਜਾਰੀ ਕੀਤੀ ਗਈ। ਵੱਖ ਵੱਖ ਧਾਰਮਿਕ ਆਗੂਆਂ, ਸੰਤਾਂ ਮਹਾਂਪੁਰਸ਼ਾਂ ਅਤੇ ਲੇਖਕਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਮਤਿ ਬਾਰੇ ਸ਼ਾਮਲ ਲੇਖਾਂ ਵਾਲੀ ਇਸ ਕਿਤਾਬ ਨੂੰ ਅਦਾਰਾ ਸਾਹਿਬ ਸ਼ਬਦ ਯੱਗ ਯੂਕੇ ਦੀ ਕੌਮਾਂਤਰੀ ਸੰਸਥਾ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਹੋਲੇ ਮਹੱਲੇ ਦੇ ਸਬੰਧ ਵਿਚ ਜੁੜੀ ਅਣਗਿਣਤ ਸੰਗਤ ਨੂੰ ਸਾਹਿਬ ਸ਼ਬਦ ਯੱਗ ਯੂਕੇ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਇਸ ਕਿਤਾਬ ਦੇ ਖੁੱਲੇ ਗੱਡੇ ਵਰਤਾਏ ਗਏ। ਕਪੂਰਥਲੇ ਦਾ ਮਾਣ ਰਣਜੀਤ ਸਿੰਘ ਰਾਣਾ ਜੋ ਕਿ ਕਪੂਰਥਲਾ ਸ਼ਹਿਰ ਨਾਲ ਹੀ ਸਬੰਧਿਤ ਨੇ ਉਨ੍ਹਾਂ ਵਲੋਂ ਅਤੇ ਉਹਨਾਂ ਦੀ ਸੰਸਥਾ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਸਦਕਾ ਜਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਲੇਖਕਾ ਦੀ ਨਾਮਵਰ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵਲੋਂ ਸਾਂਝੇ ਤੌਰ ਤੇ ਅੱਜ 6 ਮਾਚਰ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਠੀਕ 4 ਵਜੇ ਜ਼ਿਲ੍ਹਾਂ ਲੋਕ ਸੰਪਰਕ ਵਿਭਾਗ ਦੇ ਦਫਤਰ ਨਜ਼ਦੀਕ ਸਥਿਤ ਪ੍ਰੈਸ ਕਲੱਬ ਵਿਖੇ ਸਨਮਾਨਿਤ ਕੀਤਾ ਜਾਵੇਗਾ। Read more »
ਮੌਸਮ ਦਾ ਮਿਜ਼ਾਜ ਕਣਕ ਦੀ ਫਸਲ ਦੇ ਅਨੁਕੂਲ : ਡਾ. ਰਵੀ ਕੁਮਾਰ ਸੱਭਰਵਾਲ
ਕਪੂਰਥਲਾ 5 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਜਿਲ੍ਹਾਂ ਕਪੂਰਥਲਾ ਵਿਖੇ ਹੋਈ ਬਾਰਿਸ਼ ਨਾਲ ਜਿਥੇ ਇਕਦਮ ਵੱਧ ਰਹੇ ਤਾਪਮਾਨ ਵਿਚ ਖੜੌਤ ਆਈ ਹੈ, ਉਥੇ ਇਹ ਬਾਰਿਸ਼ ਕਣਕ ਦੀ ਫਸਲ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਕਿਉਂਕਿ ਕਣਕ ਦੀ ਫਸਲ ਦੁਧੀਆ ਸਟੇਜ਼ ਤੋਂ ਹੋਣ ਕਰਕੇ ਇਸ ਵਕਤ ਤਾਪਮਾਨ ਦਾ ਨਾਰਮਲ ਰਹਿਣਾ ਬੜਾ ਜ਼ਰੂਰੀ ਹੈ। ਇਹ ਗੱਲ ਡਾ. ਰਵੀ ਕੁਮਾਰ ਸੱਭਰਵਾਲ ਨੇ ਕਹੀ। ਉਹਨਾਂ ਨੇ ਦੱਸਿਆ ਕਿ ਇਸ ਸਾਲ ਕਣਕ ਹੇਠ 1,10,000 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ, ਜਿਸਤੋਂ 5, 17,000 ਮੀਟਰ ਟਨ ਪੈਦਾਵਾਰ ਹੋਣ ਦੀ ਆਸਾ ਹੈ। 1200 ਹੈਕਟੇਅਰ ਰਕਬੇ ਵਿੱਚ ਤੇਲਬੀਜ ਅਤੇ 430 ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬੀਜਾਈ ਕਰਵਾਈ ਗਈ ਹੈ। ਇਸਤੋਂ ਇਲਾਵਾ ਹੁਣ ਤੱਕ 1500 ਹੈਕਟੇਅਰ ਵਿੱਚ ਸੂਰਜਮੁਖੀ ਦੀ ਬੀਜਾਈ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਲੇਟ ਬੀਜਾਈ ਕਰਨ ਦੇ ਬਜਾਏ ਮੂੰਗੀ ਦੀ ਬੀਜਾਈ ਨੂੰ ਪਹਿਲ ਦਿੱਤੀ ਜਾਵੇ। ਹੁਣ ਤੱਕ 3400 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬੀਜਾਈ ਹੋ ਚੁੱਕੀ ਹੈ। ਉਹਨਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਕਣਕ ਦੀ ਫਸਲ ਤੇ ਕੁਝ ਥਾਵਾਂ ਤੇ ਪੀਲੀ ਕੂੰਗੀ ਦਾ ਹਮਲਾ ਵੇਖਣ ਵਿੱਚ ਆਇਆ ਹੈ। ਅਜਿਹੇ ਥਾਵਾਂ ਤੇ ਪ੍ਰਤੀ ਏਕੜ 200 ਮਿਲੀ. ਲੀਟਰ ਟਿਲਟ ਦੀ ਦਵਾਈ ਦਾ ਛਿੜਕਾਅ ਕੀਤਾ ਜਾਵੇ। ਕਿਸਾਨਾਂ ਨੂੰ ਮਿਆਰੀ ਖਾਦ ਦਵਾਈਆਂ ਦੀ ਸਪਲਾਈ ਪ੍ਰਤੀ ਪ੍ਰਤੀਬੰਧਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੱਸਿਆ ਕਿ ਮਹਿਕਮਾਂ ਖੇਤੀਬਾੜੀ ਵਲੋਂ ਹੁਣ ਤੱਕ ਖਾਦਾਂ ਦੇ 101, ਦਵਾਈਆਂ ਦੇ 114 ਅਤੇ ਬੀਜਾਂ ਦੇ 52 ਸੈਂਪਲ ਭਰੇ ਗਏ।
ਭਾਰਤ-ਪਾਕਿ ਸਬੰਧਾਂ ਵਿਚ ਵਿਚੋਲਗੀ ਮਨਜ਼ੂਰ ਨਹੀਂ : ਪ੍ਰਧਾਨ ਮੰਤਰੀ
ਨਵੀਂ ਦਿੱਲੀ 5 ਮਾਰਚ (ਪ.ਪ) ਭਾਰਤ-ਪਾਕਿ ਸਬੰਧਾਂ ਵਿਚ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਤੋਂ ਸਾਫ਼ ਇਨਕਾਰ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਅਮਰੀਕੀ ਦਬਾਅ ਦੀ ਗੱਲ ਕਰਕੇ ਵਿਰੋਧੀ ਧਿਰ ਦੇਸ਼ ਨੂੰ ਗੁੰਮਰਾਹ ਨਾ ਕਰੇ, ਕਿਉਂਕਿ ਉਥੋਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਵਾਰ ਵੀ ਸਾਡੇ ‘ਤੇ ਅਜਿਹਾ ਕੋਈ ਦਬਾਅ ਨਹੀਂ ਪਾਇਆ। ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦੀ ਚਰਚਾ ਦਾ ਜਵਾਬ ਦਿੰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਾਊਦੀ ਅਰਬ ਦੇ ਨਾਲ ਗੱਲਬਾਤ ਵਿਚ ਭਾਰਤ-ਪਾਕਿ ਮੁੱਦੇ ‘ਤੇ ਚਰਚਾ ਹੋਈ ਅਤੇ ਉਸਦਾ ਰਵੱਈਆ ਤਰਕਸੰਗਤ ਸੀ। ਦੂਜੇ ਦੇਸ਼ਾਂ ਦੇ ਆਗੂਆਂ ਨਾਲ ਵੀ ਇਸ ਬਾਰੇ ਚਰਚਾ ਹੋਈ ਕਿ ਸਾਨੂੰ ਕਿਸੇ ਵਿਚੋਲਗੀ ਦੀ ਲੋੜ ਨਹੀਂ ਹੈ। ਸਾਡੇ ਲਈ ਦੇਸ਼ ਦੇ ਹਿੱਤ ਸਭ ਤੋਂ ਉਪਰ ਹਨ। ਭਾਰਤ-ਪਾਕਿ ਸਬੰਧਾਂ ਨੂੰ ਲੈ ਕੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਅਮਰੀਕਾ ਅੱਗੇ ਗੋਡੇ ਟੇਕਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦਿੰਦਾਂ ਹਾਂ ਕਿ ਅਸੀਂ ਪਾਕਿਸਤਾਨ ਨਾਲ ਸਿੱਧੀ ਗੱਲ ਕਰਾਂਗੇ। Read more »
ਫਿਰ ਇਸ ਸ਼ੁਕਰਵਾਰ ਵੀ ਸ਼ਹਿਰ ਗੋਲੀਆਂ ਦੀ ਅਵਾਜ਼ ਨਾਲ ਕੰਬ ਉਠਿਆ

ਫਗਵਾੜਾ 5 ਮਾਰਚ (ਸਰਬਦੀਪ ਸਿੰਘ) ਸਹਿਰ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿਸ਼ਲੇ ਦਿਨੀ ਹੋਏ ਤਿੰਨ ਸ਼ੁਕਰਵਾਰਾਂ ਦੀ ਤਰ੍ਹਾਂ ਅੱਜ ਵੀ ਸ਼ਹਿਰ ਗੋਲੀਆਂ ਦੀ ਅਵਾਜ਼ ਨਾਲ ਕੰਬ ਗਿਆ ਜਦੋਂ ਚਾਰ ਅਣਪਛਾਤੇ ਨੌਜਵਾਨਾਂ ਨੈ ਭਾਰਤੀ ਜੰਤਾ ਪਾਰਟੀ ਦੇ ਨੇਤਾ, ਅਤੇ ਫਗਵਾੜਾ ਟੈਕਸੀ ਯੂਨੀਅਨ ਦੇ ਪ੍ਰਧਾਨ ਸੁਦਰਸ਼ਨ ਢਿਲੋਂ ਨੂੰ ਸਰੇ ਬਜ਼ਾਰ ਗੋਲੀਆਂ ਨਾਲ ਮੋਤ ਦੇ ਘਾਟ ਉਤਾਰ ਦਿੱਤਾ, ਹਤਿਆਰੇ ਜਾਂਦੇ ਹੋਇ ਸੁਦਰਸ਼ਨ ਢਿਲੋਂ ਦਾ ਲਾਇਸੇਂਸੀ ਰਿਵਾਲਵਰ ਵੀ ਲੈ ਗਏ, ਪਰਤੱਖ ਦਰਸ਼ੀਆਂ ਦੇ ਮੁਤਾਬਿਕ ਚਾਰ ਨੌਜਵਾਨ ਕਾਲੇ ਰੰਗ ਦੀ ਸਕੋਰਪੀਓ ਜੀਪ ਵਿੱਚ ਆਏ ਦੁਸਰੇ ਪਾਸਿਓਂ ਗੁਰੂ ਹਰਿਗੋਬਿੰਦ ਨਗਰ ਵਿੱਚ ਸੁਦਰਸ਼ਨ ਢਿਲੋਂ ਆਪਣੀ ਕਾਰ ਵਿੱਚ ਆ ਰਹੇ ਸਨ ਕਿ ਨੌਜਵਾਨਾਂ ਨੈ ਕਾਰ ਦੇ ਸਾਹਮਣੇ ਆਪਣੀ ਸਕੋਰਪੀਓ ਜੀਪ ਲਗਾ ਦਿੱਤੀ ਅਤੇ ਜਦ ਤੱਕ ਢਿਲੌਂ ਕੁਝ ਸਮਜਦੇ ਨੌਜਵਾਨਾਂ ਨੇ ਹਮਲਾ ਕਰਕੇ ਢਿਲੋਂ ਨੂੰ ਖੂਨ ਨਾਲ ਲੱਥ-ਪੱਥ ਕਰ ਦਿੱਤਾ ਹਤਿਆਰਿਆਂ ਨੇ ਆਪਣੇ ਕੰਮ ਨੂੰ ਅੰਜਾਂਮ ਇਤਨੀ ਜਲਦੀ ਦਿੱਤਾ ਕਿ ਜਦ ਤੱਕ ਲੋਕਾਂ ਨੂੰ ਸਮਜ਼ ਆਈ ਤਦ ਤੱਕ ਹਤਿਆਰੇ ਫਰਾਰ ਹੋ ਚੁੱਕੇ ਸੱਨ, ਦੇਖਦੇ ਦੇਖਦੇ ਖਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ,
ਪੰਜਾਬ ਵਿੱਚ ਖਾੜਕੂਵਾਦ ਦੇ ਦੋਰਾਨ ਅੱਗੇ ਹੋ ਕੇ ਲੜਨ ਵਾਲੇ ਹੋਮ ਗਾਰਡ ਦੇ ਜਵਾਨਾ ਨੇ ਮਹਿੰਗਾਈ ਅੱਗੇ ਗੋਡੇ ਟੇਕੇ
ਜਗਰਾੳ5 ਮਾਰਚ (ਤੇਜਿੰਦਰ ਸਿੰਘ ਚੱਢਾ) ਪੰਜਾਬ ਹੋਮ ਗਾਰਡ ਦੇ ਜਵਾਨ ਪਿਛਲੇ 18 ਸਾਲਾ ਤੋ ਸਰਕਾਰ ਦੀ ਬੇਰੁਖੀ ਦਾ ਸਿਕਾਰ ਹੋ ਰਹੇ ਹਨ । ਪੰਜਾਬ ਵਿੱਚ ਖਾੜਕੂਵਾਦ ਦੋਰਾਨ ਹਿੱਕਾ ਅੱਗੇ ਕਰ ਕਿ ਲੜਨ ਵਾਲੇ ਹੋਮ ਗਾਰਡ ਦੇ ਜਵਾਨ ਮਹਿਗਾਈ ਦੀ ਮਾਰ ਅੱਗੇ ਗੋਡੇ ਟੇਕ ਗਏ ਹਨ ।ਇਹਨਾ ਜਵਾਨਾ ਨੂੰ ਵੀ ਮਹਿੰਗਾਈ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਪ੍ਰਵਾਰ ਲਈ ਹੋਮ ਗਾਰਡ ਦੀਆ ਸੇਵਾਵਾ ਦੇ ਨਾਲ ਨਾਲ ਹੋਰ ਕੀ ਜਗਾੜ ਕਰਨ ਕਿਉਕੇ ਸਰਕਾਰ ਵੱਲੋ ਇਹਨਾ ਨੂੰ ਦਿੱਤੀ ਜਾ ਰਹੀ ਦਿਹਾੜੀ ਨਾਲ ਉਹਨਾ ਦੇ ਪਰਿਵਾਰਾ ਦਾ ਪੇਟ ਪਾਲਣਾ ਬਹੁਤ ਮੁਸਕਲ ਹੈ।ਪੰਜਾਬ ਹੋਮ ਗਾਰਡ ਦੇ ਜਵਾਨਾ ਨੇ ਸਰਕਾਰ ਦੀ ਮੇਹਰ ਦੀ ਨਜਰ ਮੰਗਦਿਆ ਦੱਸਿਆ ਕਿ ਉਹਨਾ ਦੇ ਬੱਚੇ ਚੰਗੀ ਸਿਖਿਆ,ਡਾਕਟਰੀ ਸੇਵਾਵਾ ਇੱਥੋ ਤੱਕ ਕੇ ਰਹਿਣ ਸਹਿਣ ਵੀ ਸਹੀ ਤਰ੍ਹਾ ਨਹੀ ਕਰ ਸਕਦੇ 150 ਰੁਪਏ ਦੇ ਕਰੀਬ ਦਿਹਾੜੀ ਲੈਣ ਵਾਲੇ ਇਹ ਜਵਾਨ ਜਿਥੇ ਖਾੜਕੂਵਾਦ ਦੋਰਾਨ ਮੂਹਰੇ ਹੋ ਕਿ ਲੜਦੇ ਰਹੇ ਹਨ ਉਥੇ ਅੱਜ ਕੱਲ ਦੂਸਰੇ ਰਾਜਾ ਵਿੱਚ ਵੀ ਚੋਣਾ ਕਰਾਉਣ ਲਈ ਜਾ ਪੰਜਾਬ ਦੇ ਸਮੁੱਚੇ ਥਾਣਿਆ ਵਿੱਚ ਦਿਨ ਰਾਤ ਇੱਕ ਕਰਕੇ ਸਖਤ ਸੇਵਾਵਾ ਨਿਭਾ ਰਹੇ ਹਨ। ਮਹਿੰਗਾਈ ਦੀ ਮਾਰ ਹੇਠ ਦੱਬੇ ਇਹਨਾ ਹੋਮ ਗਾਰਡ ਦੇ ਜਵਾਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਰਕਾਰ ਹੋਮ ਗਾਰਡ ਦੇ ਜਵਾਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੱਕੇ ਕਰਨ ਦੀ ਮੰਗ ਦੇ ਨਾਲ ਨਾਲ ਪਰਿਵਾਰ ਨੂੰ ਵੀ ਵਿਸੇਸ ਸਹੂਲਤਾ ਤੇ ਰਾਇਤਾ ਦੀ ਮੰਗ ਕਰ ਰਹੇ ਹਨ।
ਸੰਘਰਸ਼ ਦੀ ਭਣਕ ਲੱਗ ਜਾਣ ਦੇ ਕਾਰਨ ਪੁਲਿਸ ਨੇ ਸ਼ਾਲੀਮਾਰ ਬਾਗ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ

ਕੈਪਸ਼ਨ : ਸ਼ਾਲੀਮਾਰ ਬਾਗ ਨੂੰ ਸੀਲ ਕਰਨ ਉਪਰੰਤ ਪੁਲਿਸ ਅਧਿਕਾਰੀ। ਸ਼ਾਲੀਮਾਰ ਬਾਗ ’ਚ ਬੈਠੇ ਪੁਲਿਸ ਅਧਿਕਾਰੀ।
ਕਪੂਰਥਲਾ 5 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) 26 ਫਰਵਰੀ ਨੂੰ ਅੱਧੀ ਰਾਤ ਦੇ ਬਾਅਦ ਪੁਲਿਸ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਚੁੱਕਣ ਅਤੇ ਅਧਿਆਪਕਾਂ ਤੇ ਮਾਮਲਾ ਦਰਜ ਕਰਨ ਦੇ ਵਿਰੋਧ ’ਚ ਪ੍ਰਦਰਸ਼ਨ ਦੇ ਲਈ ਇਕੱਠੇ ਹੋਏ ਅਧਿਆਪਕਾਂ ਦੀ ਯੋਜਨਾ ਨੂੰ ਪੁਲਿਸ ਪ੍ਰਸ਼ਾਸਨ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਸ਼ਹਿਰ ਦੇ ਸ਼ਾਲੀਮਾਰ ਬਾਗ ਨੂੰ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਰ੍ਹਾ ਸੀਲ ਕਰ ਦਿੱਤਾ। ਪੁਲਿਸ ਦੀ ਕਾਰਵਾਈ ਚਲਦੇ ਅਧਿਆਪਕ ਸ਼ਹਿਰ ’ਚ ਪ੍ਰਦਰਸ਼ਨ ਕਰਨ ’ਚ ਸਫਲ ਨਹੀਂ ਹੋ ਸਕੇ। ਈ.ਟੀ.ਟੀ ਅਧਿਆਪਕ ਯੂਨੀਅਨ ਜੰਮੂ, ਈਜੀਐਸ ਵਲੰਟੀਅਰ ਯੂਨੀਅਨ ਅਤੇ ਫਾਰਮ ਟੀਚਿੰਗ ਫੈਲੋਜ਼ ਯੂਨੀਅਨ ਦੇ ਸੰਘਰਸ਼ ਦਾ ਕੇਂਦਰ ਬਣੇ ਸ਼ਾਲੀਮਾਰ ਬਾਗ ’ਚ ਫਿਰ ਤੋਂ ਅਧਿਆਪਕ ਕੂਚ ਕਰਦੇ, ਕਿ ਇਸ ਸੰਘਰਸ਼ ਦੀ ਭਣਕ ਲੱਗ ਜਾਣ ਦੇ ਕਾਰਨ ਪੁਲਿਸ ਨੇ ਸ਼ਾਲੀਮਾਰ ਬਾਗ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੇ ਪਿੱਛਾ ਕੀਤਾ। ਵੱਖ ਵੱਖ ਜ਼ਿਲਿਆਂ ਤੋਂ ਆਏ ਅਧਿਆਪਕਾਂ ਦਾ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੇ ਖੜੀ ਪੁਲਿਸ ਪਿੱਛਾ ਕਰਦੀ ਰਹੀ ਅਤੇ ਅਧਿਆਪਕਾਂ ਨੂੰ ਰੈਲੀ ਵਾਲੇ ਸਥਾਨ ਤੇ ਜਾਣ ਤੋਂ ਰੋਕ ਦਿੱਤਾ।
ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਿੱਚ ਕੋਈ ਵੀ ਵਰਗ ਖੁਸ ਨਹੀ
ਜਗਰਾਉ 5 ਮਾਰਚ (ਤੇਜਿੰਦਰ ਸਿੰਘ ਚੱਢਾ) ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਿੱਚ ਕੋਈ ਵੀ ਵਰਗ ਖੁਸ ਨਹੀ ਹੈ ਬੇਰੁਜਗਾਰਾ ਨੂੰ ਡੰਡੇ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ ਮੁਲਾਜਮ ਵਰਗ ਖੁਦਕਸੀਆ ਕਰਨ ਲਈ ਮਜਬੂਰ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਵਿਧਾਇਕ ਸ ਗੁਰਦੀਪ ਸਿੰਘ ਭੈਣੀ ਨੇ ਕੀਤਾ। ਉਹਨਾ ਕਿਹਾ ਕੇ ਜੋ ਸਰਕਾਰ ਲੋਕਾ ਨੂੰ ਖੁਸ ਨਹੀ ਕਰ ਸਕਦੀ ਉਸ ਨੂੰ ਰਾਜ ਛੱਡ ਦੇਣਾ ਚਾਹੀਦਾ ਹੈ।ਇਸ ਮੋਕੇ ਸ ਭੈਣੀ ਨੇ ਕਿਹਾ ਕਿ ਸਰਕਾਰ ਦੀ ਪੋਲ ਖੋਲਣ ਲਈ ਪਿੰਡ ਸਲੇਮ ਪੁਰਾ (ਸਿੱਧਵਾ ਬੇਟ)ਵਿਖੇ ਅੱਜ 6 ਮਾਰਚ ਨੂੰ ਇੱਕ ਬੁਹਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਅਕਾਲੀ ਸਰਕਾਰ ਵੱਲੋ ਕੀਤੇ ਲੋਕਾ ਨਾਲ ਵਾਅਦੇ ਨਹੀ ਨਿਭਾਏ ਗਏ ਉਸ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ ਇਸ ਮੋਕੇ ਉਹਨਾ ਇਲਾਕੇ ਦੇ ਲੋਕਾ ਨੂੰ ਵੱਡੀ ਗਿਣਤੀ ਵਿੱਚ ਆਉਣ ਲਈ ਕਿਹਾ ਤਾ ਕਿ ਨਕੰਮੀ ਸਰਕਾਰ ਦੀਆ ਜੜ੍ਹਾ ਹਿਲਾਈਆ ਜਾਣ ਇਸ ਮੋਕੇ ਉਹਨਾ ਨਾਲ ਬਾਬਾ ਸੋਹਣ ਸਿੰਘ ਕਲੇਰ, ਇੰਦਰਜੀਤ ਸਿੰਘ ਗਾਲਿਬ,ਆਤਮਾ ਸਿੰਘ ਸਰਪੰਚ,ਗੁਰਮੀਤ ਸਿੰਘ ਸਰਪੰਚ ਭੂੰਦੜੀ,ਗੁਰਜੀਤ ਸਿੰਘ ਜੰਡੀ ,ਜਗਜੀਤ ਸਿੰਘ ਕਾਉਕੇ,ਗੋਪਾਲ ਸਰਮਾ,ਰਾਕੇਸ ਕੁਮਾਰ ਰੋਡਾ,ਸਿਮਰਜੀਤ ਸਿੰਘ ਗਿੱਲ,ਸਰੇਸ ਕੁਮਾਰ ਗਰਗ,ਨਿਰਮੋਕਲ ਸਿੰਘ,ਕੁਲਵੰਤ ਸਿੰਘ ਸਿੱਧੂ ਆਦਿ ਹਾਜਰ ਸਨ।
ਇੰਜੀਨੀਅਰ ਰਕੇਸ਼ ਕੁਮਾਰ ਜੇਈ ਨਡਾਲਾ ਉਪ ਮੰਡਲ ਵਿਰੁੱਧ ਦਰਜ ਪਰਚਾ ਰੱਦ ਕਰਨ ਦੀ ਮੰਗ
ਕਪੂਰਥਲਾ 5 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੀ ਹੰਗਾਮੀ ਮੀਟਿੰਗ ਸਟੋਰ ਕਪੂਰਥਲਾ ਵਿਚ ਸਰਕਲ ਪ੍ਰਧਾਨ ਇੰਜੀ. Ðਰਮੇਸ਼ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਇੰਜੀਨੀਅਰ ਰਕੇਸ਼ ਕੁਮਾਰ ਜੇਈ ਨਡਾਲਾ ਉਪ ਮੰਡਲ ਵਿਰੁੱਧ ਰਾਜਸੀ ਦਬਾਅ ਹੇਠ ਨਜਾਇਜ ਪਰਚਾ ਦਰਜ ਕਰਾਉਣ ਅਤੇ ਉਪ ਮੰਡਲ ਮੈਜਿਸਟ੍ਰੇਟ ਭੁਲੱਥ ਵਲੋਂ ਬਿਜਲੀ ਚੋਰਾਂ ਦੇ ਹੱਥ ਵਿੱਚ ਕਾਨੂੰਨੀ ਕਾਰਵਾਈਆ ਨੂੰ ਪਾਸੇ ਕਰਕੇ ਫੈਸਲਾ ਕਰਨ ਦੀ ਸਖਤ ਨਿਖੇਧੀ ਕੀਤੀ ਗਈ। ਜਥੇਬੰਦੀ ਵਲੋਂ ਪੁਲਿਸ ਉ¤ਚ ਅਧਿਕਾਰੀਆਂ ਅਤੇ ਬਿਜਲੀ ਬੋਰਡ ਦੇ ਉ¤ਚ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਦਰਜ ਹੋਇਆ ਗਲਤ ਪਰਚਾ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਸਰਕਲ ਕਪੂਰਥਲਾ ਦੇ ਸਮੂਹ ਮੈਂਬਰ ਸੰਘਰਸ਼ ਤੇ ਜਾਣ ਲਈ ਮਜ਼ਬੂਰ ਹੋਣਗੇ। ਇਸਦੀ ਸਾਰੀ ਜ਼ਿੰਮੇਵਾਰੀ ਸਿਵਲ ਪ੍ਰਸ਼ਾਸਣ ਅਤੇ ਮਹਿਕਮੇ ਦੇ ਉਚ ਅਧਿਕਾਰੀਆਂ ਦੀ ਹੋਵੇਗੀ। ਮੀਟਿੰਗ ਵਿੱਚ ਸਰਕਲ ਪ੍ਰਸ਼ਾਸਨ ਇੰਜੀ. Ðਰਮੇਸ਼ ਚੰਦਰ, ਸਰਕਲ ਸਕੱਤਰ ਇੰਜੀ. ਗੁਰਨਾਮ ਸਿੰਘ ਬਾਜਵਾ, ਇੰਜੀ3 ਕੁਲਤਾਰ ਸਿੰਘ ਜੇਈ, ਇੰਜੀ. ਬਲਵਿੰਦਰ ਸਿੰਘ, ਇੰਜੀ. ਰਾਜ ਕੁਮਾਰ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ, ਰਜੇਸ਼ ਕੁਮਾਰ, ਗੁਰਦੀਪ ਸਿੰਘ ਨੰਢਾ ਆਦਿ ਨੇ ਭਾਗ ਲਿਆ।
ਗਦਰੀ ਲਹਿਰ ਦੇ ਪਰਵਾਨੇ ਸਹੀਦ ਨਿਰੰਜਣ ਸਿੰਘ ਜੀ ਦੀ ਬਰਸੀ 8 ਮਾਰਚ ਨੂੰ
ਜਗਰਾਉ 5 ਮਾਰਚ (ਤੇਜਿੰਦਰ ਸਿੰਘ ਚੱਢਾ) ਗਦਰ ਲਹਿਰ ਦੇ ਸਿਰਮੋਰ ਪਰਵਾਨੇ ਸਹੀਦ ਬਾਬਾ ਨਿਰੰਂਜਣ ਸਿੰਘ ਜੀ ਸੰਗਤਪੁਰਾ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ 6 ਮਾਰਚ 2010 ਦਿਨ ਸੁਕਰਵਾਰ ਨੂੰ ਅਰੰਭ ਕਰਵਾਏ ਜਾ ਰਹੇ ਹਨ ਜਿਸ ਦੇ ਭੋਗ 8ਮਾਰਚ 2010 ਦਿਨ ਐਤਵਾਰ ਨੂੰ ਪੈਣਗੇ ਇਹ ਜਾਣਕਾਰੀ ਸਹੀਦ ਬਾਬਾ ਨਿਰੰਜਣ ਸਿੰਘ ਜੀ ਗਦਰੀ ਬਾਬੇ ਯਾਦਗਰੀ ਸੋਸਾਇਟੀ (ਰਜਿ) ਸੰਗਤਪੁਰਾ ਦੇ ਪ੍ਰਧਾਨ ਅਜਮੇਲ ਸਿੰਘ ਸਿੱਧੂ ਨੇ ਦਿੱਤੀ ਉਹਨਾ ਦੱਸਿਆ ਕਿ ਇਸ ਮੋਕੇ ਬਾਬਾ ਜੀ ਨਾਲ ਸਹੀਦ ਹੋਣ ਵਾਲੇ ਗਦਰੀ ਬਾਬੇ ਪੰਡਿਤ ਸੋਹਣ ਲਾਲ ਪਾਠਕ,ਚਾਲੀਆ ਰਾਮ,ਵਸਾਵਾ ਸਿੰਘ,ਨਰਾਇਣ ਸਿੰਘ ਅਤੇ ਪਾਲਾ ਸਿੰਘ ਸੇਰਪੁਰ ਖੁਰਦ ਨੂੰ ਵੀ ਸਰਧਾਜਲੀ ਭੇਟ ਕੀਤੀ ਜਾਵੇਗੀ ਇਸ ਮੋਕੇ ਗੁਰੁ ਕਾ ਲੰਗਰ ਅਟੁਤ ਵਰਤਾਇਆ ਜਾਵੇਗਾ।
ਪੰਜਾਬ ਆਪਣੀ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਬਣਾਏ : ਹੁੱਡਾ
ਚੰਡੀਗੜ 5 ਮਾਰਚ (ਪ.ਪ) ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਚੰਡੀਗੜ੍ਹ ਜਿੰਨਾ ਪੰਜਾਬ ਦਾ ਹੈ, ਉਨਾ ਹੀ ਹਰਿਆਣਾ ਦਾ ਹੈ । ਜੇਕਰ ਪੰਜਾਬ ਆਪਣੀ ਅਲੱਗ ਰਾਜਧਾਨੀ ਬਣਾਉਣਾ ਚਾਹੁੰਦਾ ਹੈ ਤਾਂ ਚੰਡੀਗੜ੍ਹ ਤੋਂ ਬਾਹਰ ਬਣਾਏ।ਅੱਜ ਹਰਿਆਣਾ ਵਿਧਾਨ ਸਭਾ ਦੀ ਪ੍ਰੈਸ ਲਾਬੀ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਜਦੋਂ ਦਿੱਲੀ ਵਿਚ ਕਾਨੂੰਨ ਤੇ ਵਿਵਸਥਾ ‘ਤੇ ਗੱਲਬਾਤ ਹੋਈ ਸੀ ਤਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਰਾਜਧਾਨੀ ਬਾਰੇ ਗੱਲ ਕੀਤੀ, ਜਿਸ ‘ਤੇ ਉਨ੍ਹਾਂ ਨੇ ਸਪਸ਼ਟ ਦੱਸ ਦਿੱਤਾ ਕਿ ਜੇਕਰ ਉਨ੍ਹਾਂ ਨੇ ਆਪਣੀ ਰਾਜਧਾਨੀ ਬਣਾਉਣੀ ਹੈ ਤਾਂ ਚੰਡੀਗੜ੍ਹ ਤੋਂ ਬਾਹਰ ਬਣਾਉਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਹਵਾਈ ਅੱਡਾ ਵੀ ਚੰਡੀਗੜ੍ਹ ਦਾ ਹੈ ਨਾ ਕਿ ਮੋਹਾਲੀ। ਪਰ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਵਾਈ ਅੱਡੇ ਵਿਚ ਪੰਜਾਬ ਅਤੇ ਹਰਿਆਣਾ ਦੋਨੋਂ ਹੀ ਬਰਾਬਰ ਦੇ ਹਿੱਸੇਦਾਰ ਹਨ ਅਤੇ ਦੋਨੋਂ ਸੂਬਿਆਂ ਦੇ ਨਾਲ ਇਸ ਸਬੰਧੀ ਹੋਏ ਸਮਝੌਤੇ ‘ਤੇ ਕੇਂਦਰ ਦੇ ਵੀ ਦਸਤਖ਼ਤ ਹਨ। Read more »
‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’
ਅਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹਤਿਆਵਾਂ ਕਾਰਨ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਠਲ ਪਾਉਣ ਲਈ ਵਡੇ ਵਡੇ ਅਡੰਬਰ ਹੋ ਰਹੇ ਹਨ । ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇਕ ਹੀ ਮਾਦਾ ਭਰੂਣ ਹਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘਟ ਰਹੀ ਹੈ । ਸਾਡੇ ਮਰਦ ਪ੍ਰਧਾਨ ਦੇਸ਼ ਵਿਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁਢ ਤੋਂ ਹੀ ਚਲੀ ਆ ਰਹੀ ਹੈ । ਅਜੋਕੇ ਸਮੇਂ ਵਿਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ । ਮਾਦਾ ਭਰੂਣ ਹਤਿਆ ਦਾ ਮੁਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ । ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘਟ ਨਹੀਂ ਗੁਜਾਰੀ । ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿਚ ਹੀ ਹਾਰ ਦਿਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕਢ ਦਿਤਾ ਸੀ, ਤੁਲਸੀ ਜੀ ਰਮਾਇਣ ਵਿਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ । ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ । ਬੇਸ਼ਕ ਸਾਡੇ ਹਿੰਦੂ ਸਮਾਜ ਵਿਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿਚ ਹੀ ਹੋਇਆ ਹੈ । ਮੁਸਲਿਮ ਸਮਾਜ ਵਿਚ ਵੀ ਔਰਤਾਂ ਨੂੰ ਬਰਾਬਰਤਾ ਦਾ ਹਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ (ਬੁਰਕੇ) ਵਿਚ ਹੀ ਰਹਿਣ ਦਾ ਅਧਿਕਾਰ ਹੈ । ਸਿਖ ਮਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹਕ ਵਿਚ ਅਵਾਜ ਉਠਾਉਦਿਆਂ ਕਿਹਾ ਸੀ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥ Read more »
ਜੀਵਨ ਜੋਤ ਸਮਾਜ ਭਲਾਈ ਸੰਸਥਾ ਵੱਲੋ ਪਹਿਲਾ ਖੂਨ ਦਾਨ ਕੈਪ ਅੱਜ
ਜਗਰਾਉ (ਤੇਜਿੰਦਰ ਸਿੰਘ ਚੱਢਾ) ਸਿੱਧਵਾ ਬੇਟ ਇਲਾਕੇ ਦੀ ਸਮਾਜ ਭਲਾਈ ਕੰਮਾ ਨੂੰ ਸਮੱਰਪਤ “ ਜੀਵਨ ਜੋਤ ਸਮਾਜ ਭਲਾਈ ਸੰਸਥਾ” ਸਿੱਧਵਾ ਬੇਟ ਵੱਲੋ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਹਿਲਾ ਖੂਨ ਦਾਨ ਕੈਪ ਸਿਵਲ ਹਸਪਤਾਲ ਸਿੱਧਵਾ ਬੇਟ ਵਿਖੇ ਮਿਤੀ 6 ਮਾਰਚ 2010 ਦਿਨ ਸਨੀਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਬਾਪੂ ਸੋਹਣ ਸਿੰਘ ਸਲੇਮ ਪੁਰਾ ਨੇ ਦਿੱਤੀ ਉਹਨਾ ਦੱਸਿਆ ਕਿ ਖੁਨ ਦਾਨ ਕਰਨ ਵਾਲੇ ਵਿਆਕਤੀ ਨੂੰ ਯਾਦਗਰੀ ਚਿੰਨ, ਸਰਟੀਫਿਕੇਟ ਦੇ ਨਾਲ ਨਾਲ ਦੋ ਦੋ ਫਲਦਾਰ ਬੂਟੇ ਦੇ ਸਨਮਾਨਿਤ ਕੀਤਾ ਜਾਵੇਗਾ।
ਕਪੂਰਥਲਾ, ਸੁਭਾਨਪੁਰ ਤੋਂ ਨਡਾਲਾ ਜਾਂਦੀ ਸੜਕ ਦੀ ਮਾੜੀ ਹਾਲਤ ਸਰਕਾਰ ਦੇ ਵਿਕਾਸ ਦੇ ਝੂਠੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦੀ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਕਪੂਰਥਲਾ, ਸੁਭਾਨਪੁਰ ਤੋਂ ਨਡਾਲਾ ਜਾਂਦੀ ਸੜਕ ਦੀ ਮਾੜੀ ਹਾਲਤ ਸਰਕਾਰ ਦੇ ਵਿਕਾਸ ਦੇ ਝੂਠੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦੀ ਨਜ਼ਰ ਆਉਂਦੀ ਹੈ। ਭਾਵੇਂ ਕਿ ਇਸ ਸੜਕ ਵਿੱਚ ਕਪੂਰਥਲਾ ਤੋਂ ਮੁਕੇਰੀਆਂ ਤੱਕ ਡੀਫੈਂਸ ਰੋਡ ਦੇ ਨਾਮ ਨਾਲ ਜਾਣੀ ਜਾਂਦੀ ਹੈ, ਪਰ ਇਸਦੀ ਹਾਲਤ ਇਸਦੇ ਬਿਲਕੁੱਲ ਉਲਟ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੇਲ ਸਿੰਘ, ਰਜੇਸ਼ ਸਿੰਘ, ਕਰਨੈਲ ਸਿੰਘ, ਕਰਤਾਰ ਸਿੰਘ ਨੇ ਸਰਕਾਰ ਦੇ ਹਲਕਾ ਭੁਲੱਥ ਵਿੱਚ ਕਰਵਾਏ ਗਏ 31 ਕਰੋੜ ਦੇ ਦਾਅਵਿਆਂ ਨੂੰ ਝੂਠ ਦਾ ਪ¦ਦਾ ਦੱਸਦਿਆਂ ਕਿਹਾ ਕਿ ਇਸ ਸੜਕ ਦੀ ਸਾਰ ਹਮੇਸ਼ਾਂ ਕਾਂਗਰਸ ਸਰਕਾਰ ਨੇ ਹੀ ਲਈ ਹੈ ਅਤੇ ਪਿਛਲੇ ਕੁੱਝ ਮਹੀਨੇ ਪਹਿਲਾਂ ਸਰਕਾਰ ਵਲੋਂ ਇਸ ਸੜਕ ਦੀ ਮੁਰੰਮਤ ਕਰਕੇ ਕੁੱਝ ਜਗ੍ਹਾਂ ਤੇ ਪੈਂਚਰ ਵੀ ਲਗਾਏ ਸਨ, ਪਰ ਉਸ ਮੁਰੰਮਤ ਵਿੱਚ ਵਰਤਿਆਂ ਗਿਆ ਮੀਟਿਰੀਅਲ ਘਟਿਆ ਕਵਾਲਟੀ ਦਾ ਸੀ, ਕਿ ਇਕ ਮਹੀਨੇ ਦੇ ਅੰਦਰ ਸੜਕ ਦੀ ਹਾਲਤ ਪਹਿਲਾਂ ਨਾਲੋਂ ਬਦਤਰ ਹੋ ਗਈ। Read more »
ਤਿੰਨ ਮਹੀਨਿਆਂ ‘ਤੋ ਲਾਪਤਾ ਹਰਕਿੰਦਰ ਦਾ ਕੋਈ ਥਹੁ ਪਤਾ ਨਹੀ
ਈਪਰ ( ਪ੍ਰਗਟ ਸਿੰਘ ਜੋਧਪੁਰੀ ) ਲੁਧਿਆਣੇ ਜਿਲ੍ਹੇ ਦੇ ਸਾਂਹਨੇਵਾਲ ਲਾਗੇ ਪਿੰਡ ਸਾਹਨੀ ਦੇ ਵਸਨੀਕ ਹਰਕਿੰਦਰ ਸਿੰਘ ਜੋ ਪਿਛਲੇ ਤਿੰਨ ਦਸੰਬਰ ‘ਤੋ ਲਾਪਤਾ ਹੈ ਦਾ ਅਜੇ ਤੱਕ ਕੋਈ ਥਹੁ ਪਤਾ ਨਹੀ ਲੱਗਾ । ਹਰਕਿੰਦਰ ਦੇ ਪਿਤਾ ਸ: ਬਲਵੀਰ ਸਿੰਘ ਦਾ ਕਹਿਣਾ ਹੈ ਕਿ ਰਿਸਤੇਦਾਰੀਆਂ ਸਮੇਤ ਬਹੁਤ ਸਾਰੇ ਗੁਰੂਘਰਾਂ ‘ਚ ਲੱਭਣ ਦੇ ਬਾਵਜੂਦ ਕੋਈ ਸਫਲਤਾ ਨਹੀ ਮਿਲੀ । 5 ਫੁੱਟ 6 ਇੰਚ ਕੱਦ ਅਤੇ ਕਣਕਵੰਨੇ ਰੰਗ ਦਾ 40 ਕੁ ਸਾਲਾਂ ਹਰਕਿੰਦਰ ਸਧਾਰਨ ਬੁੱਧੀ ਦਾ ਮਾਲਕ ਹੈ ।
ਛੇਵਾ ਵਿਸਾਲ ਨਗਰ ਕੀਰਤਨ 7 ਮਾਰਚ ਨੂੰ
ਜਗਰਾਉ (ਤੇਜਿੰਦਰ ਸਿੰਘ ਚੱਢਾ) ਸਥਾਨਕ ਗੁਰਦੁਆਰਾ ਸਾਹਿਬਜਾਦਾ ਜੋਰਾਵਰ ਸਿੰਘ ਜੀ ਅਗਵਾੜ ਲਧਾਈ ਮਹੱਲਾ ਰੜ੍ਹਾ ਵਿਖੇ ਛੇਵਾ ਵਿਸਾਲ ਨਗਰ ਕੀਰਤਨ ਮਿਤੀ 7 ਮਾਰਚ 2010 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਨਗੇ । ਨਗਰ ਕੀਰਤਨ ਵਿੱਚ ਘੋੜੇ,ਹਾਥੀ ਊਠ,ਤਾਗੇ ਅਤੇ ਆਟੋ ਰਕਸਾ ਆਦਿ ਸਾਮਿਲ ਹੋਣਗੇ ।ਨਗਰ ਕੀਰਤਨ ਵਿੱਚ ਵਿਸੇਸ ਤੋਰ ਤੇ ਜਹਾਜ ਫੁੱਲਾ ਦੀ ਵਰਖਾ ਕਰੇਗਾ ।ਇਹ ਨਗਰ ਕੀਰਤਨ 7 ਮਾਰਚ ਨੂੰ ਸਵੇਰੇ 8 ਵਜੇ ਸੁਰੂ ਹੋ ਕੇ ਅਗਵਾੜ ਲਧਾਈ, ਅੱਡਾ ਰਾਏਕੋਟ,ਕੋਠੇ ਪੋਨਾ,ਬੀੜ,ਮੀਰਪੁਰ ਹਾਸ,ਬਾਰਦੇਕੇ,ਹਾਸ ਕਲਾ,ਚਚਰਾੜੀ,ਢੋਲਣ,ਛੱਜਾਵਾਲ,ਰੂੰਮੀ,ਕੋਠੇ ਪ੍ਰੇਮ ਸਰ ਤੋ ਹੁੰਦਾ ਹੋਇਆ ਸਾਮ ਨੂੰ ਗੁਰਦੁਆਰਾ ਸਹਿਬਜਾਦਾ ਜੋਰਾਵਰ ਸਿੰਘ ਜੀ ਵਿਖੇ ਆ ਕੇ ਸਮਾਪਤ ਹੋਵੇਗਾ
ਪਿੰਡ ਬਾਰਨਹਾੜਾ ਵਿੱਚ ਵਾਲੀਵਾਲ ਸੂਟਿੰਗ ਟੂਰਨਾਮੈਟ ਅੱਜ ਤੋ ਸੁਰੂ
ਜਗਰਾਉ (ਤੇਜਿੰਦਰ ਸਿੰਘ ਚੱਢਾ)ਬਾਰਨਹਾੜਾ ਸਪਰੋਟਸ ਕਲੱਬ(ਰਜਿ),ਗ੍ਰਾਮ ਪੰਚਾਇਤ ਬਾਰਨਹਾੜਾ ਅਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਪਹਿਲਾ ਸਾਨਦਾਰ ਵਾਲੀਵਾਲ ਸੂਟਿੰਗ ਟੂਰਨਾਮੈਟ 6 ਅਤੇ 7 ਮਾਰਚ ਨੂੰ ਪਿੰਡ ਬਾਰਨਹਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਸ ਕੁਲਦੀਪ ਸਿੰਘ ਖੰਗੂੜਾ ਬਾਰਨਹਾੜਾ ਅਤੇ ਮਨਮੋਹਣ ਸਿੰਘ ਗਿੱਲ ਵੱਲੋ ਦਿੱਤੀ ਗਈ ਉਹਨਾ ਕਿਹਾ ਕਿ ਵਾਲੀਵਾਲ ਸੂਟਿੰਗ ਵਿੱਚ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿਲ ਖਿਚਵੇ ਇਨਾਮ ਦਿੱਤੇ ਜਾਣਗੇ ਇਸ ਮੋਕੇ ਕਲੱਬ ਦੇ ਪ੍ਰਧਾਨ ਜਗਮੋਹਨ ਸਿੰਘ,ਜੋਰਾ ਸਿੰਘ ਰੁਪਿੰਦਰ ਸਿੰਘ ਖੰਗੂੜਾ,ਸਿਮਰਦੀਪ ਸਿੰਘ,ਸੁਖਵਿੰਦਰ ਸਿੰਘ,ਬਲਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਆਦਿ ਹਾਜਰ ਸਨ ।
ਇੰਡੀਅਨ ਉਵਰਸੀਜ ਕਾਂਗਰਸ ਬੈਲਜੀਅਮ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਨੂੰ ਵਧਾਈ
ਬੈਲਜੀਅਮ 5 ਮਾਰਚ (ਯ.ਸ) ਇੰਡੀਅਨ ਉਵਰਸੀਜ ਕਾਂਗਰਸ ਦੇ ਨਵੀ ਦਿੱਲੀ ਦਫਤਰ ਵਲੋ ਜਾਰੀ ਇੱਕ ਪੱਤਰ ਨੰਬਰ 11117 ਵਿਚ ਇਡੀਅਨ ਉਵਰਸੀਜ ਕਾਂਗਰਸ ਬੈਲਜੀਅਮ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਨੂੰ ਡਾ. ਕਰਨ ਸਿੰਘ ਵੱਲੋ ਨਾਮਜਦ ਕੀਤਾ ਗਿਆ ਹੈ ।ਇਹ ਜਾਣਕਾਰੀ ਅੱਜ ਇਥੇ ਯੋਰਪ ਸਮਾਚਾਰ ਦੇ ਬੈਲਜੀਅਮ ਦਫਤਰ ਵਿਖੇ ਪਧਾਰੇ ਸ: ਸਿਮਰਜੀਤ ਸਿੰਘ ਨੇ ਆਪਣਾ ਨਿਯੁਕਤੀ ਪੱਤਰ ਦਿਖਾਉਦੇ ਹੋਏ ਦਿੱਤੀ ਉਨਾਂ ਕਿਹਾ ਕਿ ਸਾਡੇ ਵਲੋ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।ਜਿਸ ਨਾਲ ਕਾਂਗਰਸ ਦੀ ਬੈਲਜੀਅਮ ਸ਼ਾਖ ਨੂੰ ਹੋਰ ਮਜਬੂਤ ਕੀਤਾ ਜਾਵੇ ਅਤੇ ਸਭ ਲਈ ਦਰਵਾਜੇ ਖੋਲੇ ਜਾਣਗੇ ਤਾ ਜੋ ਹਰ ਇੱਕ ਵਿਆਕਤੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਕਾਂਗਰਸ ਦੀ ਬੇਹਤਰੀ ਲਈ ਕੰਮ ਕਰੇ ।ਇਸ ਮੋਕੇ ਤੇ ਵਧਾਈ ਦੇਣ ਵਾਲਿਆ ਵਿਚ ਦਲਜੀਤ ਸਿੰਘ ਸਹੋਤਾ ਪ੍ਰਧਾਨ ਆਈ ਉ ਸੀ ਯੁਕੇ ਸੁਖਵੰਤ ਸਿੰਘ ਪੱਡਾ ਪ੍ਰਧਾਨ ਜਰਮਨ ਗੁਰਮੇਲ ਸਿੰਘ ਗਿੱਲ ਪ੍ਰਧਾਨ ਨਾਰਵੇ ਦਵਿੰਦਰ ਸੇਣੀ ਪ੍ਰਧਾਨ ਫਿਨਲੈਡ,ਸਰਬਜੀਤ ਸਿੰਘ ਗਿਲਚੀਆ ਪ੍ਰਧਾਨ ਇਟਲੀ, Read more »






