ਜਰਮਨ ਦੇ ਸਮੂਹ ਗੁਰਦਵਾਰਾ ਸਾਹਿਬ ਅਤੇ ਸਮੂਹ ਪੰਥਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ
ਹਮਬਰਗ 6 ਮਾਰਚ (ਅਮਰਜੀਤ ਸਿੰਘ ਸਿੱਧੂ) ਖਾਲਸਾ ਪੰਥ ਇੱਸ ਸਮੇ ਬਹੁਤ ਹੀ ਨਾਜਕ ਦੌਰ ਵਿੱਚੋ ਲੰਘ ਰਿਹਾ ਹੈ।ਇੱਕ ਨਿਸ਼ਾਨ ਤੇ ਇੱਕ ਵਿਧਾਨ ਨੂੰ ਕੁਝ ਲੋਕ ਅੱਖੋ ਪਰੋਖੇ ਕਰਕੇ ਪੰਥਕ ਮਸਲਿਆਂ ਨੂੰ ਆਪਣੇ ਹੱਥਾਂ ਵਿੱਚ ਕੈ ਕੇ ਦੁਬਿਦਾ ਪੈਦਾ ਕਰਕੇ ਪੰਥ, ਕੌਮ ਅਤੇ ਗੁਰੂ ਸਾਹਿਬਾਂ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ। ਸਮੇ ਦੀ ਮੰਗ ਨੂੰ ਮੁੱਖ ਰੱਖਦਿਆਂ ਜ਼ਰਮਨ ਦੇ ਸਾਰੇ ਗੁਰੂ ਘਰਾਂ ਅਤੇ ਪੰਥਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ 20 ਮਾਰਚ ਨੂੰ 12 ਵਜੇ ਗੁਰਦਵਾਰਾ ਸਿੰਘ ਸਭਾ ਘਰਅਨਦੱੲਗ 97, 22529 ਹਅਮਬੁਰਗ ਵਿਖੇ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਪੰਥ ਦੀ ਚੜਦੀ ਕਲਾ ਲਈ ਉਸਾਰੂ ਤੇ ਵਿਵਾਦ ਰਹਿਤ ਹੇਠ ਲਿਖੇ ਵਿਸਿ਼ਆਂ ਤੇ ਵਿਚਾਰ ਵਟਾਦਰਾ ਕੀਤਾ ਜਾਵੇਗਾ। ਜ਼ਰਮਨ ਵਿੱਚ ਪੰਥ ਦੀ ਚੜਦੀ ਕਲਾ ਲਈ ਗੁਰਦਵਾਰੇ ਤੇ ਪੰਥਕ ਜੱਥੇਬੰਦੀਆਂ ਨੂੰ ਮਿਲ ਕੇ ਕੰਮ ਕਰਨ ਲਈ ਸਾਂਝਾ ਪਲੇਟ ਫਾਰਮ ਤਿਆਰ ਕਰਨ। ਇੱਕ ਪਲੇਟ ਫਾਰਮ ਤੋ ਧਾਰਮਿੱਕ ਤੇ ਰਾਜਸੀ ਪ੍ਰੋਗਰਾਂਮ ਉਲੀਕਣ ਬਾਰੇ। ਮੰਦਰਾਂ ਤੇ ਹਾਂਲਾਂ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਰੋਕਣ ਬਾਰੇ। ਪੰਥ ਵਿੱਚ ਦਸ਼ਮ ਗਰੰਥ ਦੇ ਮੁਦੇ ਨੂੰ ਲੈ ਕੇ ਦਰਸ਼ਨ ਸਿੰਘ ਰਾਗੀ ਵੱਲੋ ਗੁਰੂ ਸਾਹਿਬ ਦੇ ਆਚਰਨ ਸਬੰਧੀ ਅਪਮਾਂਨ ਜਨਕ ਸਬਦਾਵਲੀ ਵਰਤਨ ਵਾਰੇ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਂਨ ਮਰਿਆਦਾ ਨੂੰ ਬਰਕਰਾਰ ਰੱਖਣ ਤੇ ਉਥੋ ਹੋਏ ਹਰ ਫੈਸਲੇ ਨੂੰ ਲਾਗੂ ਕਰਨ ਬਾਰੇ ਵਿਚਾਰ ਕੀਤੇ ਜਾਣਗੇ। Read more »
ਉੱਚ ਪੱਧਰੂ ਜਾਂਚ ਹੋਣੀ ਚਾਹੀਦੀਂ ਹੈ ਗੁਰਸ਼ਰਨ ਦੀ ਮੌਤ ਦੀ :ਅਨਿਲ ਸ਼ਰਮਾ

ਇਟਲੀ 6 ਮਾਰਚ (ਕੁਲਵੰਤ ਸਿੰਘ) ਪਹਿਲਾਂ ਮੌਤ ਦਾ ਸ਼ਿਕਾਰ ਬਨਦੇ ਸਨ ਅਸਟਰੈਲੀਆ ਵਿੱਚ ਪੜ੍ਹਦੇ ਵਿਦਿਆਰਥੀ ਤੇ ਹੁਣ ਬੱਚੇ ਅਜਿਹਾ ਹੀ ਹਾਦਸਾ ਹੋਇਆ ਹੈ ਮੈਲਬੌਰਨ ਵਿੱਚ ਲਾਪਤਾ ਹੋਏ ਪੰਜਾਬੀ ਬੱਚੇ ਗੁਰਸ਼ਰਨ ਨਾਲ ਕਿਸੇ ਨੇ ਸੋਚਿਆ ਵੀ ਨਹੀ ਸੀ ਕਿ ਇਸ ਬੱਚੇ ਦੀ ਮੌਤ ਇੰਨੀ ਜਲਦੀ ਹੋਵੇ ਗੀ ਆਖਿਰ ਕਰ ਬੱਚੇ ਦੀ ਲਾਸ਼ 30 ਕਿਲੋਮੀਟਰ ਦੂਰ ਕਿਮੇ ਗਈ,ਨਾ ਕਿਸੇ ਨੇ ਫਿਰੋਤੀ ਦੀ ਮੰਗ ਕੀਤੀ ਤੇ ਨਾ ਕਿਸੇ ਨਾਲ ਇਸ ਪਰਿਵਾਰ ਦਾ ਵੈਰ ਬਿਰੋਧ ਇਹ ਇੱਕ ਸਵਾਲੀਆ ਨਿਸ਼ਾਨ ਹੈ ਇਸ ਮੌਕੇ ਐਮਚਿਅਰ ਕਬੱਡੀ ਫੈਡਰੇਸ਼ਨ ਯੂਰੋਪ ਦੇ ਪ੍ਰਧਾਨ ਤੇ ਪਰਿਵਾਰ ਦਾ ਟਰੱਸਟ ਦੇ ਚੈਅਰਮੈਨ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਕੇਵਿਨ ਰੱਡ ਤੇ ਬਿਕਟੋਰੀਆ ਦੇ ਪ੍ਰੀਮੀਅਰ ਸ਼੍ਰੀ ਜਾਹਨ ਬ੍ਰੰਬੀ ਤੇ ਵਿਕਟੋਰੀਆ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਕੇਸ ਦੀ ਬਰੀਕੀ ਤੋਂ ਜਾਂਚ ਕਰਨ ਉਹਨਾਂ ਇਸ ਬੱਚੇ ਦੇ ਮਾਪਿਆਂ ਨੂੰ ਰੱਬ ਦਾ ਭਾਨਾ ਮੰਨਨ ਲਈ ਕਿਹਾ ਬੇਸ਼ੱਕ ਗੁਰਸ਼ਰਨ ਕਦੇ ਨਹੀ ਆਵੇ ਗਾ ਪਰ ਉਹ ਹਮੇਸ਼ਾਂ ਦਿਲਾਂ ਵਿੱਚ ਜਿੰਦਾ ਰਹੇ ਗਾ ਉਹਨਾਂ ਸਾਰੇ ਇੱਥੇ ਰਹਿੰਦੇ ਪੰਜਾਬੀਆਂ ਨੂੰ ਸਤਰੱਕ ਰਹਿਣ ਲਈ ਕਿਹਾ ਕਿਉਕਿ ਹੁਣ ਤਾਂ ਇਥੋਂ ਦੀ ਸਰਕਾਰ ਵੀ ਮੰਨ ਚੁੱਕੀ ਹੈ ਕਿ ਇੱਥੇ ਨਸਲੀ ਹਮਲੇ ਹੋਏ ਹਨ।
ਮੈਲਬੌਰਨ ‘ਚ ਮਾਰੇ ਗਏ ਪੰਜਾਬੀ ਬੱਚੇ ਗੁਰਸ਼ਾਨ ਚਾਨ੍ਹਾ ਦੇ ਮਾਤਾ ਪਿਤਾ ਨੂੰ ਉਸਦੀ ਮ੍ਰਿਤਕ ਦੇਹ ਦਿਖਾਈ ਗਈ

ਆਸਟ੍ਰੇਲੀਆ ‘ਚ ਮਾਰੇ ਗਏ ਗੁਰਸ਼ਾਨ ਦੀ ਪੁਰਾਣੀ ਤਸਵੀਰ ਤੇ 2 ਆਸਟ੍ਰੇਲੀਅਨ ਬੱਚੇ ਗੁਰਸ਼ਾਨ ਦੇ ਘਰ ਦੇ ਬਾਹਰ ਫੁੱਲਾਂ ਦੇ ਗੁਲਦਸਤੇ ਰੱਖਕੇ ਨੰਨ੍ਹੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ (ਬਲਜੀਤ ਖੇਲਾ)
ਮੈਲਬੌਰਨ 6 ਮਾਰਚ (ਬਲਜੀਤ ਖੇਲਾ) ਬੀਤੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਮਾਰੇ ਗਏ 3 ਸਾਲਾਂ ਦੇ ਪੰਜਾਬੀ ਬੱਚੇ ਗੁਰਸ਼ਾਨ ਸਿੰਘ ਚਾਨ੍ਹਾ ਦੀ ਮ੍ਰਿਤਕ ਦੇਹ ਪਹਿਲੀ ਵਾਰ ਗੁਰਸ਼ਾਨ ਦੇ ਮਾਤਾ ਪਿਤਾ ਨੂੰ ਸ਼ਨੀਵਾਰ ਸਵੇਰੇ ਦਿਖਾਈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰ ਨੂੰ ਕਰੀਬ 11 ਵਜੇ ਗੁਰਸ਼ਾਨ ਦੇ ਮਾਤਾ ਪਿਤਾ ਨੂੰ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਕਾਰ ‘ਚ ਬਿਠਾ ਕੇ ਗੁਰਸ਼ਾਨ ਦੀ ਲਾਸ਼ ਦਿਖਾਉਣ ਲਈ ਲੈ ਗਏ।ਗੁਰਸ਼ਾਨ ਦੇ ਪਿਤਾ ਸ.ਹਰਜੀਤ ਸਿੰਘ ਚਾਨ੍ਹਾ ਤੇ ਮਾਤਾ ਸ਼੍ਰੀਮਤੀ ਹਰਪ੍ਰੀਤ ਕੌਰ ਚਾਨ੍ਹਾ ਕਰੀਬ 1 ਘੰਟਾ ਆਪਣੇ ਲਖਤੇ ਜਿਗਰ ਦੀ ਲਾਸ਼ ਕੋਲ ਰਹੇ ਤੇ ਉਸ ਵਕਤ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ ਸੀ।ਜਿਕਰਯੋਗ ਹੈ ਕਿ ਗੁਰਸ਼ਾਨ ਸਿੰਘ ਚਾਨ੍ਹਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਤੇ 9 ਜਨਵਰੀ 2010 ਨੂੰ ਆਸਟ੍ਰੇਲੀਆ ਆਇਆ ਸੀ ਤੇ ਅਗਲੇ ਹਫਤੇ ਉਸਨੇ ਆਪਣੇ ਮਾਤਾ ਪਿਤਾ ਨਾਲ ਵਾਪਿਸ ਪੰਜਾਬ ਪਰਤ ਜਾਣਾ ਸੀ।ਗੁਰਸ਼ਾਨ ਬੀਤੇ ਵੀਰਵਾਰ ਦੀ ਦੁਪਿਹਰ ਨੂੰ ਓਦੋਂ ਲਾਪਤਾ ਹੋ ਗਿਆ ਸੀ ਜਦੋਂ ਉਸਦਾ ਪਿਤਾ ਲਾਇਬ੍ਰੇਰੀ ਵਿੱਚ ਸੀ ਤੇ ਮਾਤਾ ਬਾਥਰੂਮ ‘ਚ ਨਹਾ ਰਹੀ ਸੀ, ਤੇ ਗੁਰਸ਼ਾਨ ਦੀ ਲਾਸ਼ 6 ਘੰਟਿਆਂ ਬਾਅਦ ਉਹਨਾਂ ਦੇ ਘਰ ਤੋਂ 30 ਕਿਲੋਮੀਟਰ ਦੂਰ ਸੜ੍ਹਕ ਕਿਨਾਰਿਓਂ ਮਿਲ਼ੀ ਸੀ। Read more »
ਮੈਲਬੌਰਨ ਦੇ ਪੰਜਾਬੀਆਂ ਨੇ ਵਿਕਟੋਰੀਆ ਦੇ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ

ਮੈਲਬੌਰਨ ਦੀਆਂ ਕੁੱਝ ਭਾਰਤੀ ਸੰਸਥਾਵਾਂ ਦੇ ਆਗੂ ਵਿਕਟੋਰੀਆ ਦੇ ਪ੍ਰੀਮੀਅਰ ਸ਼੍ਰੀ ਜੌਹਨ ਬੰਰਬੀ ਨੂੰ ਮਿਲਦੇ ਹੋਏ (ਬਲਜੀਤ ਖੇਲਾ)
ਮੈਲਬੌਰਨ 6 ਮਾਰਚ (ਬਲਜੀਤ ਖੇਲਾ) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਰਹਿੰਦੇ ਭਾਰਤੀਆਂ ਦੀ ਸੰਸਥਾ “ਮੈਲਬੌਰਨ ਇੰਡੀਅਨ ਐਸੋਸੀਏਸ਼ਨ ਆਸਟ੍ਰੇਲੀਆ” ਨੂੰ ਬੀਤੇ ਦਿਨੀਂ ਵਿਕਟੋਰੀਆ ਦੇ ਪ੍ਰੀਮੀਅਰ ਦੇ ਵਲੋਂ ਇੱਕ ਫੰਡਰੇਜੰਗ ਡਿਨਰ ‘ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਲਿਆ।ਸੰਸਥਾ ਦੇ ਪ੍ਰਧਾਨ ਸ. ਗੁਰਨਿੰਦਰ ਸਿੰਘ ਤੇ ਜੇ.ਪੀ ਸ਼੍ਰੀ ਦੀਪਕ ਵਿਨਾਇਕ ਵਲੋਂ ਮੈਲਬੌਰਨ ਵਿਚਲੀਆਂ ਕੁੱਝ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਮੈਲਬੌਰਨ ਦੇ ਭਾਰਤੀਆਂ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਮੈਲਰੋਜ ਰਸੈਪਸ਼ਨ “ਤੁਲਾਮ੍ਰੀਨ” ਵਿਖੇ ਇਸ ਡਿਨਰ ‘ਚ ਭਾਰਤੀ ਭਾਈਚਾਰੇ ਵਲੋਂ ਸ਼ਿਰਕਤ ਕੀਤੀ।ਇਸ ਮੌਕੇ ਸ. ਗੁਰਨਿੰਦਰ ਸਿੰਘ ਤੇ ਦੀਪਕ ਵਿਨਾਇਕ ਨੇ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਸ਼੍ਰੀ ਜਾਹਨ ਬ੍ਰੰਬੀ ਨੂੰ ਨਿੱਜੀ ਤੌਰ ਤੇ ਮਿਲ਼ ਕੇ ਮੈਲਬੌਰਨ ਇੰਡੀਅਨ ਐਸੋਸੀਏਸ਼ਨ ਆਸਟ੍ਰੇਲੀਆ” ਤੇ “ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ” ਵਲੋਂ ਲ਼ਿਖਤੀ ਰੂਪ ਮੈਲਬੌਰਨ ਵਿਚਲੇ ਭਾਰਤੀਆਂ ਦੇ ਮੁੱਦਿਆਂ ਵਾਲਾ ਪੱਤਰ ਦਿੱਤਾ ਤੇ ਗੁਰਦੁਵਾਰਾ ਕਰੇਗੀਬਰਨ ਵਿਖੇ ਆਉਣ ਲਈ ਸੱਦਾ ਪੱਤਰ ਦਿੱਤਾ। Read more »
ਕੁਮਾਰ ਜੀ ਲਿਖਦੇ ਹਨ ਕਿ ”ਦਲਿਤਾਂ ਦੇ ਮਹਾਂਨ ਸੰਤਾਂ ‘ਤੇ ਸਿੱਖਾਂ ਨੇ ਗੋਲੀ ਚਲਾਈ”
ਈਪਰ 6 ਮਾਰਚ ( ਪ੍ਰਗਟ ਸਿੰਘ ਜੋਧਪੁਰੀ ) ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾ ਨੰਦ ਬਾਰੇ ਸਿੱਖ ਪੰਥ ‘ਚ ਕਦੇ ਵੀ ਕੋਈ ਅਜਿਹੀ ਗੱਲ ਸਾਹਮਣੇ ਨਹੀ ਆਈ ਕਿ ਪੂਰੀ ਸਿੱਖ ਕੌਮ ਉਹਨਾਂ ਦੇ ਖੂਂਨ ਦੀ ਪਿਆਸੀ ਬਣ ਜਾਵੇ ਅਤੇ ਨਾ ਹੀ ਕਿਸੇ ਸਿੱਖ ਖਾੜਕੂ ਜਥੇਬੰਦੀ ਨੇ ਵਿਆਨਾਂ ਘਟਨਾਂ ਦੀ ਜਿਮੇਬਾਰੀ ਲਈ ਹੈ । ਹਾਂ ਜੋ ਹਾਲਾਤ ਸਰਸੇ ਵਾਲੇ ਸਾਧ ਨੇ ਬਣਾਂ ਦਿਤੇ ਹਨ ਉਹਦੇ ਬਾਰੇ ਕੋਈ ਦੋ ਰਾਵਾਂ ਨਹੀ ਹਨ ਸਥਿਤੀ ਬੜੀ ਸਪਸਟ ਹੈ ਬਿਲਕੁੱਲ ਉਸੇ ਤਰਾਂ ਜਿਸ ਤਰਾਂ ਜੂਨ 84 ‘ਤੋ ਬਾਅਦ ਇਦਰਾਂ ਗਾਂਧੀ ਦੀ ਸੀ । ਜੇਕਰ ਬੱਲਾਂ ਵਾਲੇ ਡੇਰੇ ਨੂੰ ਸਿੱਖਾਂ ਨਾਲ ਜਾਂ ਸਿੱਖਾਂ ਨੂੰ ਬੱਲਾਂ ਵਾਲੇ ਡੇਰੇ ਨਾਲ ਕੋਈ ਗੰਭੀਰ ਸਮੱਸਿਆਂ ਨਹੀ ਹੈ ਤਾਂ ਇਹ ਦੋ ਕੁ ਪੱਤਰਕਾਰ ਵਿਆਨਾਂ ਦੀ ਘਟਨਾਂ ਨੂੰ ਪੂਰੀ ਸਿੱਖ ਕੌਮ ਦੇ ਗਲ ਕਿਉਂ ਮੜ ਰਹੇ ਹਨ ? ਘਟਨਾਂ ਦੇ ਤੁਰੰਤ ਬਾਅਦ ਇਟਲੀ ਦੇ ਇੱਕ ਪੰਜਾਂਬੀ ਪੱਤਰਕਾਰ ਵੱਲੋ ਹਮਲਾਵਰਾ ਦੇ ਸਿੱਖੀ ਸਰੂਪ ਦੀ ਆੜ ਹੇਠ ਪੂਰੀ ਕੌਮ ਨੂੰ ਦੋਸੀ ਠਹਿਰਾਉਣ ਦੀ ਕੋਸਿਸ ਦਾ ਅਸੀ ਵਿਰੋਧ ਕੀਤਾ ਸੀ ‘ਤੇ ਹੁਣ ਫਿਰ ਇਹ ਕੁਮਾਰ ਨਾਂ ਦਾ ਇਹ ਪੱਤਰਕਾਰ ਪੂਰੀ ਕੌਮ ਨੂੰ ਮੁਜਰਮ ਬਣਾਂ ਕੇ ਪੇਸ ਕਰ ਰਿਹਾ ਹੈ । ਕੁਮਾਰ ਵੱਲੋ ਅਪਣੇ ਨਵੇਂ ਧਰਮ ਨਵੇਂ ਜੈਕਾਰੇ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦਾ ਵਿਰੋਧ ਕਰਨ ਦਾ ਬੇਸੱਕ ਸਾਨੂੰ ਕੋਈ ਅਧਿਕਾਰ ਨਹੀ ਅਤੇ ਨਾ ਹੀ ਕਰਨਾਂ ਚਾਹੀਦਾਂ ਹੈ ਪਰ ਅਪਦੀ ਕੌਮ ‘ਤੇ ਝੂਠਾ ਇਲਜਾਮ ਵੀ ਨਾਕਾਬਲੇ ਬਰਦਾਸਤ ਹੈ । Read more »
ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜਲੈਂਡ ‘ਚ ਰਿਕਾਰਡ ਤੋੜ ਬਾਰਸ਼ ਹੋਣ ਭਾਰੀ ਹੜ੍ਹ ਆਏ

ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜਲੈਂਡ ‘ਚ ਭਾਰੀ ਬਾਰਸ਼ ਹੋਣ ਨਾਲ ਪਾਣੀ ‘ਚ ਡੁੱਬਿਆ ਹੋਇਆ ਇੱਕ ਕਸਬਾ (ਖੇਲਾ)
ਬ੍ਰਿਸਬੇਨ 6 ਮਾਰਚ (ਅਮਰਜੀਤ ਖੇਲਾ) ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜਲੈਂਡ ਦੇ ਉੱਤਰੀ ਇਲਾਕੇ ‘ਚ ਬੀਤੇ ਕਈ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ।ਇਹ ਬਾਰਸ਼ ਇੰਨ੍ਹੀ ਜਿਆਦਾ ਹੈ ਕਿ ਇਸ ਇਲਾਕੇ ਦੇ ਕਈ ਕਸਬਿਆਂ ਸੈਂਟ ਜੌਰਜ ਆਦਿ ਵਿੱਚ ਭਾਰੀ ਹੜ੍ਹ ਆ ਗਏ ਹਨ ਤੇ ਕਰੀਬ 80% ਕਸਬਾ ਹੜ੍ਹਾਂ ਦੀ ਮਾਰ’ਚ ਲਪੇਟਿਆ ਗਿਆ ਹੈ।ਇਸ ਇਲਾਕੇ ‘ਚ ਰਾਜ ਦੀਆਂ ਐਮਰਜੈਂਸੀ ਸੇਵਾਵਾਂ ਦਿਨ ਰਾਤ ਕੰਮ ਕਰ ਰਹੀਆਂ ਹਨ ਤੇ ਕਰੀਬ 2800 ਕਸਬਾ ਵਾਸੀਆਂ ਨੂੰ ਇਸ ਇਲਾਕੇ ਚੋਂ ਕੱਢ ਕੇ ਸੁਰੱਖਿਅਤ ਜਗ੍ਹਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ।ਬਾਰਸ਼ ਨਾਲ ਇਸ ਇਲਾਕੇ ‘ਚ ਕਰੋੜਾਂ ਹੀ ਡਾਲਰਾਂ ਦਾ ਨੁਕਸਾਨ ਹੋਇਆ ਤੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਕੇ ਖਰਾਬ ਹੋ ਗਏ ਹਨ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਕੇਵਿਨ ਰੱਡ ਨੇ ਇਸਨੂੰ ਕੁਦਰਤੀ ਆਫਤ ਐਲਾਨਿਆ ਹੈ ਤੇ ਹੜ੍ਹ ਪੀੜ੍ਹਿਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।ਜਿਕਰਯੋਗ ਹੈ ਇਸ ਰਿਕਾਰਡ ਤੋੜ ਬਾਰਸ਼ ਨੇ ਸੰਨ 1890 ‘ਚ ਹੋਈ ਭਾਰੀ ਬਾਰਸ਼ ਦੇ ਰਿਕਾਰਡ ਨੂੰ ਵੀ ਮਾਤ ਪਾ ਦਿੱਤੀ ਹੈ।
180ਵੀਂ ਜ਼ਿਲ੍ਹਾਂ ਪੱਧਰੀ ਤਿਮਾਹੀ ਲੋਕ ਆਦਲਤ ਕੋਰਟ ਕੰਪਲੈਕਸ ਵਿਖੇ ਆਯੋਜਿਤ
ਕੈਪਸ਼ਨ : 180ਵੀਂ ਜ਼ਿਲ੍ਹਾਂ ਪੱਧਰੀ ਤਿਮਾਹੀ ਲੋਕ ਆਦਲਤ ’ਚ ਮਾਨਯੋਗ ਐਮਐਸ ਵਿਰਦੀ ਜ਼ਿਲਾ ਅਤੇ ਸੈਸ਼ਨ ਜੱਜ ਕੇਸਾਂ ਦਾ ਫੈਸਲਾਂ ਕਰਦੇ ਹੋਏ।
ਕਪੂਰਥਲਾ 6 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਲੋਕ ਅਦਾਲਤਾਂ ਲੋਕਾਂ ਵਿੱਚ ਦਿਨੋਂ ਦਿਨ ਹਰਮਨ ਪਿਆਰਿਆਂ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਰਾਹੀਂ ਲੋਕਾਂ ਨੂੰ ਸਸਤਾ ਅਤੇ ਜਲਦੀ ਇਨਸਾਫ ਮਿਲਦਾ ਹੈ ਅਤੇ ਇਨ੍ਹਾਂ ਆਦਲਤਾਂ ਰਾਹੀਂ ਕੀਤੇ ਫੈਸਲੇ ਅੰਤਿਮ ਹੁੰਦੇ ਹਨ ਤੇ ਇਨ੍ਹਾਂ ਦੀ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਕੋਰਟ ਕੰਪਲੈਕਸ ਵਿਖੇ ਆਯੋਜਿਤ 180ਵੀਂ ਜ਼ਿਲ੍ਹਾਂ ਪੱਧਰੀ ਤਿਮਾਹੀ ਲੋਕ ਆਦਲਤ ਦੀ ਪ੍ਰਧਾਨਗੀ ਕਰਦੇ ਹੋਏ ਮਾਨਯੋਗ ਐਮਐਸ ਵਿਰਦੀ ਜ਼ਿਲਾ ਅਤੇ ਸੈਸ਼ਨ ਜੱਜ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿੱਚ ਕੁਲ 6 ਬੈਂਚ ਸਥਾਪਤ ਕੀਤੇ ਗਏ। ਜਿਨ੍ਹਾਂ ਵਿੱਚ ਕੁਲ 197 ਕੇਸ ਆਏ, ਜਿਨ੍ਹਾਂ ਵਿਚੋਂ 149 ਕੇਸਾਂ ਦਾ ਫੈਸਲਾਂ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕਰਕੇ ਪ੍ਰਭਾਵਿਤ ਧਿਰਾਂ ਨੂੰ 1,14,20,303 ਰੁਪਏ ਦਾ ਮੁਆਵਜਾ ਦਿਵਾਇਆ ਗਿਆ। ਮਾਨਯੋਗ ਵਿਰਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲੇ ਵਿੱਚ 179 ਲੋਕ ਅਦਾਲਤਾਂ ਲਗਾਈਆਂ ਜਾ ਚੁੱਕੀਆਂ ਹਨ। ਲੋਕ ਅਦਾਲਤਾਂ ਵਿੱਚ 15016 ਕੇਸਾਂ ਦੇ ਫੈਸਲੇ ਕਰਕੇ ਲਗਭਗ 390415747 ਰੁਪਏ ਦਾ ਮੁਆਵਜਾ ਦਿਵਾਇਆ ਜਾ ਚੁੱਕਾ ਹੈ। Read more »
0 ਤੋਂ 5 ਸਾਲ ਦੇ ਬੱਚਿਆਂ ਨੂੰ ਘਰ-ਘਰ ਜੇ ਕੇ ਪੋਲਿਓ ਬੂੰਦਾ ਪਿਲਾਇਆ ਜਾਣਗੀਆਂ ਅੱਜ
ਕਪੂਰਥਲਾ 6 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸਿਵਲ ਸਰਜਨ ਡਾਕਟਰ ਜਗੀਰ ਸਿੰਘ ਦੇ ਵਿਸ਼ੇਸ਼ ਉਦਮ ਸਦਕਾ ਪੋਲਿਓ ਬੀਮਾਰ ਨੂੰ ਜੜੋਂ ਖਤਮ ਕਰਨ ਲਈ ਸਾਰੇ ਕਪੂਰਥਲਾ ਦੇ ਨਿਵਾਸੀਆਂ ਦੇ 0 ਤੋਂ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 7 ਮਾਰਚ ਐਤਵਾਰ ਨੂੰ ਪਲਸ ਪੋਲਿਓ ਬੂੰਦਾਂ ਪਿਲਾਇਆ ਜਾ ਰਹੀਆਂ ਹਨ। ਇਸ ਕਾਰਜ ਦੀ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ। ਗੁਰਦੁਵਾਰਿਆਂ, ਮੰਦਰਾਂ ਅਤੇ ਮਸਜਦਾ, ਕੇਬਲ ਟੀਵੀ ਅਤੇ ਰਿਕਸ਼ੇ-ਆਟੋ ਰਿਕਸ਼ਾ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਸੁਨੇਹਾ ਪਹੁੰਚਾਉਣ ਲਈ ਮਨੀਆਦੀ ਕਰਾਈ ਜਾ ਰਹੀ ਹੈ। ਇਹ ਜਾਣਕਾਰੀ ਪਰਗਟ ਸਿੰਘ ਜ਼ਿਲਾ ਮਾਸ ਮੀਡਿਆ ਅਫਸਰ ਨੇ ਦਿੱਤੀ। ਇਸ ਪ੍ਰੋਗਰਾਮ ਬਾਰੇ ਜ਼ਿਲ੍ਹਾ ਟੀਕਾ ਕਰਨ ਅਫਸਰ ਡਾਕਟਰ ਮਨੋਹਰ ਲਾਲ ਬਾਂਸਲ ਨੇ ਕਿਹਾ ਪਿੰਡਾ ਅਤੇ ਸਹਿਰਾਂ ਦੀਆਂ ਸਾਰੀਆਂ ਸਲੱਮ ਅਤੇ ਪਛੜੇ ਏਰੀਏ ਵਿੱਚ 0-5 ਸਾਲ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਸਟਾਫ ਰਾਹੀ ਦਵਾਈ ਦੀਆਂ ਬੂੰਦਾਂ ਪਿਲਾਇਆ ਜਾ ਰਹੀਆਂ ਹਨ। ਇਸ ਕਾਰਜ ਲਈ ਲਗਭਗ ਇਕ ਲੱਖ ਤੋਂ ਉਪਰ 0-5 ਸਾਲ ਦੇ ਬੱਚਿਆਂ ਨੂੰ ਬੂੰਦਾ ਪਿਲਾਉਣ ਲਈ ਟੀਚਾ ਸਾਹਮਣੇ ਰੱਖਿਆ ਗਿਆ ਹੈ। ਜਿਸ ਵਿੱਚ ਸਾਰੇ ਕਰਮਚਾਰੀ ਅਤੇ ਸੁਪਰਵਾਈਜਰ ਅਧਿਕਾਰਆਂ ਦੀ ਡਿਊਟੀ ਲਗਾਈ ਜਾ ਚੁੱਕੀ ਹੈ।
ਵੱਡੀਆਂ ਚੁਣੌਤੀਆਂ ‘ਚ ਭਾਰਤ ਦੀ ਅਹਿਮ ਭੂਮਿਕਾ : ਅਮਰੀਕਾ
ਵਾਸ਼ਿੰਗਟਨ 6 ਮਾਰਚ (ਪ.ਪ) ਅਮਰੀਕਾ ਨੇ ਕਿਹਾ ਹੈ ਕਿ ਸਾਰੀਆਂ ਪ੍ਰਮੁੱਖ ਵਿਸ਼ਵੀ ਚੁਣੌਤੀਆਂ ਵਿਚ ਭਾਰਤ ਦੀ ਇਕ ਅਹਿਮ ਭੂਮਿਕਾ ਹੈ। ਦੱਖਣ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵਿਸ਼ਵੀ ਆਰਥਿਕ ਮੰਦੀ ਤੋਂ ਲੈ ਕੇ ਊਰਜਾ ਸੁਰੱਖਿਆ, ਜਲਵਾਯੂ ਪਰਿਵਰਤਨ ਆਦਿ ਸਾਰੀਆਂ ਪ੍ਰਮੁੱਖ ਚੁਣੌਤੀਆਂ ਵਿਚ ਭਾਰਤ ਦੀ ਇਕ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸੰਯੁਕਤ ਰਾਸ਼ਟਰ ਵਿਚ ਪਹਿਲਾਂ ਤੋਂ ਹੀ ਇਕ ਰਸਤਾ ਅਪਣਾਉਂਦੇ ਰਹੇ ਹਨ, ਪਰ ਹੁਣ ਦੋਨਾਂ ਦੇਸ਼ਾਂ ਦੇ ਹਿੱਤ ਇਕ ਨਾਲ ਹਨ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਬਾਕੀ ਦੇਸ਼ਾਂ ਵਿਚੋਂ ਇਕ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਪਾਉਣਾ ਚਾਹੁੰਦੇ ਹਨ। ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਮੈਂਬਰਤਾ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਅਮਰੀਕਾ ਕੇਵਲ ਜਾਪਾਨ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਉਸ ਨੇ ਭਾਰਤ ਨੂੰ ਸਮਰਥਨ ਦਾ ਕੋਈ ਵਾਅਦਾ ਨਹੀਂ ਕੀਤਾ ਹੈ, ਹਾਲਾਂਕਿ ਓਬਾਮਾ ਪ੍ਰਸ਼ਾਸਨ ਦੇਸ਼ ਨੂੰ ਅਮਰੀਕਾ ਦਾ ਸੁਭਾਵਿਕ ਸਹਿਯੋਗੀ ਕਰਾਰ ਦਿੰਦਾ ਹੈ। ਬਲੈਕ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੀ ਮਹੱਤਤਾ ਨੂੰ ਸਮਝਦਾ ਹੈ।
ਪੰਜਾਬ ਐਮ.ਜੀ.ਐਨ. ਕਾਲਜ ਆਫ ਐਜੁਕੇਸ਼ਨ ਜਲੰਧਰ ਦੀ ਗੋਲਡਨ ਜੁਬਲੀ ਸਪੋਟਸ ਮੀਟ ਧੂਮ ਧਾਮ ਨਾਲ ਮਨਾਈ

ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ, ਪੰਜਾਬ ਐਮ.ਜੀ.ਐਨ. ਕਾਲਜ ਆਫ ਐਜੁਕੇਸ਼ਨ ਜਲੰਧਰ ਦੀ ਗੋਲਡਨ ਜੁਬਲੀ ਸਪੋਟਸ ਮੀਟ ਦੋਰਾਨ ਵਿਦਿਆਰਥੀਆ ਨੂੰ ਸਨਮਾਨਿਤ ਕਰਦੇ ਹੋਏ।ਉਨਾ ਦੇ ਨਾਲ ਸ. ਜਰਨਠਲ ਸਿੰਘ ਪਸਰੀਚਾ ਸਕੱਤਰ ਕਾਲਜ ਕਮੇਟੀ ਅਤੇ ਪ੍ਰਿਸੀਪਲ ਡਾ. ਅਮਿਤ ਕੋਠ ਵੀ ਨਜਰ ਆ ਰਹੇ ਹਨ।(ਰਾਜੇਸ਼ ਕੁਮਾਰ)
ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ

ਹਲਕੇ ਦੇ ਇੱਕ ਪਿੰਡ ਵਿੱਚ ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੂੰ ਸਨਮਾਨਿਤ ਕਰਦੇ ਪਿੰਡ ਨਿਵਾਸੀ।
ਮੁਹਾਲੀ 6 ਫਰਵਰੀ (ਪੁਰਖਾਲਵੀ) ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਦਿਹਾਤੀ ਲੋਕਾਂ ਨੂੰ ਜਾਗ੍ਰਿਤ ਕਰਕੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਪੈਦਾ ਕੀਤੀ ਜਾ ਰਹੀ ਲੋਕ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਕੀਤੇ ਜਾ ਰਹੇ ਯਤਨਾਂ ਵੱਜੋਂ ਅੱਜ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਅਧੀਨ ਮੰਚ ਦੇ ਆਗੂਆਂ ਨੇ ਹਲਕੇ ਦੇ ਅਨੇਕਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਦੀਆਂ ਤੋਂ ਹੰਢਾਈ ਜਾ ਰਹੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਮੁਕਤ ਹੋ ਕੇ ਚੰਗੇਰੇ ਅਤੇ ਨਿੱਗਰ ਸਮਾਜ ਦੀ ਸਿਰਜਣਾ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਦੌਰੇ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸਮਾਜ ਦੇ ਮੌਜੂਦਾ ਸਰਮਾਏਦਾਰ ਪੱਖੀ ਤਾਣੇ ਬਾਣੇ ਵਿੱਚ ਆਮ ਲੋਕਾਂ ਲਈ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦੀ ਕੋਈ ਮਹੱਤਤਾ ਨਹੀਂ ਕਿੳਂੁਕਿ ਇਹ ਸਭ ਰਾਹ ਗਰੀਬਾਂ ਨੂੰ ਇਨਸਾਫ਼ ਅਤੇ ਸੁੱਖ ਦੇਣ ਤੋਂ ਅਸਮਰੱਥ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸਿਰਫ਼ ਹੁਕਮਰਾਨਾਂ ਦੀ ਚਾਕਰੀ ਕਰਨ ਵਿੱਚ ਲੱਗਾ ਹੋਇਆ ਹੈ, ਜਿਸ ਕਾਰਨ ਲੋਕ ਸਮਾਜ ਅਤੇ ਸਰਕਾਰੀ ਦਫ਼ਤਰਾਂ ਵਿੱਚ ਭਟਕ ਕੇ ਕਈ ਅਣਕਿਆਸੀਆਂ ਪੀੜਾਂ ਹੰਢਾਉਣ ਲਈ ਮਜਬੂਰ ਹੋ ਰਹੇ ਹਨ। Read more »
ਘੁੰਡ ਕੱਢ ਲੈ ਪੱਤਣ ਤੇ ਖੜੀਏ
ਰੂਪ ਚੋਦਵੀਂ ਦੇ ਚੰਨ ਵਾਂਗੂ ਚਮਕੇ,
ਗੁੱਤ ਸੱਪ ਵਾਂਗ ਸੀਨੇ ਉੱਤੇ ਲਮਕੇ,
ਦੇਖ ਡੁੱਲ-ਡੁੱਲ ਪੈਂਦੇ ਤੇਰੇ ਰੂਪ ਤੋਂ,
ਨੀਂ ਕੋਈ ਜਿੰਦਗਾਨੀ ਵਾਰ ਜੂ,
ਘੁੰਡ ਕੱਢ ਲੈ ਪੱਤਣ ਤੇ ਖੜੀਏ,
ਨੀਂ ਪਾਣੀਆਂ ਨੂੰ ਅੱਗ ਲੱਗ ਜੂ।
ਰੂਪ ਸਾਣ ਤੇ ਨਾ ਲਾ ਕੇ ਏਨਾ ਰੱਖ ਨੀਂ,
ਚਿੱਟੇ ਦੰਦਾਂ ਨਾਲ ਏਨਾ ਨਾ ਤੂੰ ਹੱਸ ਨੀਂ,
ਕੋਈ ਰਾਂਝੇ ਵਾਂਗੂ ਉਮਰ ਗਵਾ ਕੇ,
ਨੀਂ ਐਵੇਂ ਮੱਝੀਆਂ ਨੂੰ ਚਾਰ ਜੂ,
ਘੁੰਡ ਕੱਢ ਲੈ ਪੱਤਣ ਤੇ ਖੜੀਏ,
ਨੀਂ ਪਾਣੀਆਂ ਨੂੰ ਅੱਗ ਲੱਗ ਜੂ। Read more »






