ਰਾਜਾ ਅੰਬ ਵੇਂ ਕੁਹਾੜੀਂ ਵੱਢ ਕੇ ਤੂੰ ਅੱਕਾਂ ਨੂੰ ਦੇਨਾਂ ਏ ਵਾੜ
ਸਿਰਲੇਖ ਵਾਲੇ ਇਹ ਸ਼ਬਦ ਗਾਇਕ ਲਾਲ ਚੰਦ ਯਮਲਾ ਜੱਟ ਦੇ ਹਨ, ਜਿਸ ਵਿਚ ਪੂਰਨ ਭਗਤ ਦੀ ਮਾਂ ਰਾਜੇ ਸਲਵਾਨ ਨੂੰ ਪੁੱਤਰ ਕਤਲ ਕਰਨ ਤੋਂ ਵਰਜਦੀ ਹੈ। ਪਰ ਲੁਧਿਆਣਾ ਗੋਲੀ ਕਾਂਡ ਅਤੇ ਪ੍ਰਵਾਸੀ ਮਜ਼ਦੂਰਾਂ ਜਿਹੀਆਂ ਬੀਤੇ ਦਿਨ ਵਾਪਰੀਆਂ ਘਟਨਾਵਾਂ ਦੇ ਸਦਰਭ ਵਿਚ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵੱਧ ਢੁਕਦੇ ਹਨ। ਲੁਧਿਆਣਾ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਮਜੌਰਟੀ ਨੇ ਜਿਸ ਤਰ੍ਹਾਂ ਨਜਾਇਜ਼ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਸ਼ਹਿਰ ਵਿਚ ਅੱਗ ਦੀ ਖੇਡ ਖੇਡੀ ਹੈ, ਉਸ ਤੋਂ ਪੰਜਾਬ ਦੇ ਆਉਣ ਵਾਲੇ ਦਿਨਾਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਪ੍ਰੰਤੂ ਅਨੇਕਾਂ ਗੱਡੀਆਂ ਸਾੜ ਦੇਣ ਅਤੇ ਪੁਲਿਸ ਅਫਸਰਾਂ ਨੂੰ ਮੂਹਰੇ ਲਾ ਲੈਣ ਅਤੇ ਪੈਟਰੋਲ ਬੰਬਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਉਤੇ ਵੀ ਇੰਨੀ ਸਖਤੀ ਨਹੀਂ ਕੀਤੀ ਗਈ ਜਿੰਨੀ ਕਿ ਬਹੁਰੂਪੀਏ ਆਸ਼ੂਤੋਸ ਦੇ ਸਮਾਗਮ ਨੂੰ ਰੋਕਣ ਲਈ ਯਤਨਸ਼ੀਲ ਸਿੱਖ ਨੌਜੁਆਨਾਂ ‘ਤੇ ਕੀਤੀ ਗਈ। ਪੰਜਾਬ ਦੀ ਪੰਥਕ ਅਖਵਾਉਂਦੀ ਅਕਾਲੀ ਸਰਕਾਰ ਨੇ ਸਿੱਖੀ ਸਪਿਰਟ ਵਾਲੇ ਨੌਜੁਆਨਾਂ ਦਾ ਖੂਨ ਡੋਲਿਆ ਹੈ, ਜਿਸ ਨੂੰ ਆਸ਼ੂਤੋਸ ਦੇ ਸਮਾਗਮ ਨੂੰ ਰੋਕ ਕੇ ਬਚਾਇਆ ਜਾ ਸਕਦਾ ਸੀ ਅਤੇ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਜਿਹਾ ਕਰਨਾ ਉਸ ਦੀ ਜ਼ਿੰਮੇਵਾਰੀ ਵੀ ਬਣਦੀ ਸੀ। ਪਰ ਇਸਦੇ ਉਲਟ ਆਪਣੇ ਵਿਹੜੇ ਦੇ ਅੰਬਾਂ ਨੂੰ ਵੱਢ ਕੇ ਆਸ਼ੂਤੋਸ ਜਿਹੇ ਅੱਕਾਂ ਨੂੰ ਵਾੜ ਕਰਨੀ ਕਿਸੇ ਵੀ ਤਰ੍ਹਾਂ ਪੰਥਕ ਹਿੱਤਾਂ ਵਿਚ ਤਾਂ ਹੈ ਹੀ ਨਹੀਂ ਸਗੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਸ ਪੁੱਤਰ ਦੀ ਕੁਰਸੀ ਪੱਕੀ ਕਰਨ ਲਈ ਯਤਨਸ਼ੀਲ ਹੈ, ਉਸਨੂੰ ਸਗੋਂ ਵੱਡਾ ਖਤਰਾ ਪੈਦਾ ਹੋ ਸਕਦਾ ਹੈ। Read more »
ਭਰੂਣ ਹੱਤਿਆ : ਗੁਰੂ ਸਿਧਾਂਤ ਤੇ ਸਿੱਖ ਮਰਿਯਾਦਾ ਦੀ ਘੋਰ ਉਲੰਘਣਾ
ਅੱਜ ਜ਼ਮਾਨਾ ਐਸਾ ਆ ਗਿਆ ਕਿ ਨੰਨ੍ਹੀ ਬੱਚੀ ਨੂੰ ਦੁਨੀਆਂ ’ਤੇ ਆਉਣ ਹੀ ਨਹੀਂ ਦਿੱਤਾ ਜਾਂਦਾ। ਅੱਜ ਦੀ ਮਾਂ ਉਸ ਨੂੰ ਆਪਣੀ ਕੁੱਖ ਅੰਦਰ ਹੀ ਕਤਲ ਕਰਵਾਈ ਜਾਂਦੀ ਹੈ। ਇਹ ਮਹਾਂ-ਪਾਪ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਇਕ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ ਕਿ ਉਸ ਨੂੰ ਦੁਨੀਆਂ ’ਤੇ ਜੀਣ ਦਾ ਹੱਕ ਨਹੀਂ ਦਿੱਤਾ ਜਾਂਦਾ। ਵੇਖਿਆ ਜਾਵੇ ਜੇਕਰ ਕਿਸੇ ਘਰ ਲੜਕਾ ਪੈਦਾ ਹੋ ਜਾਵੇ ਤਾਂ ਬਹੁਤ ਖੁਸ਼ੀ ਮਨਾਈ ਜਾਂਦੀ ਹੈ, ਭੰਗੜੇ ਪਾਏ ਜਾਂਦੇ ਹਨ ਅਤੇ ਹੋਰ ਕਈ ਪ੍ਰਕਾਰ ਦੇ ਸਮਾਗਮ ਕਰਵਾਏ ਜਾਂਦੇ ਹਨ, ਪਰ ਜੇਕਰ ਕਿਸੇ ਘਰ ਵਿਚ ਕੁੜੀ ਪੈਦਾ ਹੋ ਜਾਵੇ ਤਾਂ ਉਸ ਘਰ ਵਿਚ ਸੋਗ ਪੈ ਜਾਂਦਾ ਹੈ, ਕੋਈ ਖੁਸ਼ੀ ਤਾਂ ਕੀ ਮਨਾਉਣੀ ਹੁੰਦੀ ਏ, ਸਗੋਂ ਇਹ ਕਹਿੰਦੇ ਹਨ ਕਿ ਰੱਬ ਨੇ ਤਾਂ ਜ਼ਰਾ ਸੋਚਿਆ ਹੀ ਨਹੀਂ ਪੱਥਰ ਪੱਲੇ ਪਾ ਦਿੱਤਾ ਹੈ। ਪਰ ਇਹ ਕਿਉਂ ਸੋਚਿਆ ਜਾਂਦਾ ਹੈ, ਕਿਉਂਕਿ ਕੁੜੀ ਨੇ ਉਸ ਘਰ ਰਹਿਣਾ ਨਹੀਂ, ਕਿਸੇ ਹੋਰ ਘਰ ਚਲੇ ਜਾਣਾ ਹੈ। ਕਈ ਘਰਾਂ ਵਿਚ ਤਾਂ ਲੜਕੀ ਦੇ ਜਨਮ ’ਤੇ ਚਿਹਰੇ ਇਉਂ ਲਟਕ ਜਾਂਦੇ ਹਨ ਜਿਵੇਂ ਘਰ ਵਿਚ ਕੋਈ ਅਨਹੋਣੀ ਹੋਈ ਹੋਵੇ। ਅੱਜ ਦੇ ਸਮੇਂ ਅੰਦਰ ਲੜਕੀ ਦੇ ਵਿਆਹ ਲਈ ਕਾਫੀ ਰੁਪਏ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਮਾਜ ਅੰਦਰ ਦਾਜ ਦੀ ਭੈੜੀ ਬਿਮਾਰੀ ਪੈਦਾ ਜੋ ਹੋ ਗਈ ਹੈ। ਇਸ ਮਾੜੀ ਸੋਚ ਕਰਕੇ ਹੀ ਅੱਜ ਦੇ ਲੋਕ ਪਾਪਾਂ ਦੇ ਭਾਗੀ ਬਣੀ ਜਾਂਦੇ ਹਨ। ਅੱਜ ਲੜਕੀ ਵਿਚਾਰੀ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ, ਇਹ ਦੁਨੀਆਂ ਨਹੀਂ ਦੇਖਣ ਦਿੱਤੀ ਜਾਂਦੀ, ਮੂੰਹ ਦੇ ਵਿਚੋਂ ਬੋਲਣ ਦੀ ਆਵਾਜ਼ ਵੀ ਨਹੀਂ ਦਿੱਤੀ ਜਾਂਦੀ ਅਤੇ ਤੋਤਲੀ ਆਵਾਜ਼ ਨਾਲ ਮਾਂ-ਪਿਉ ਅਤੇ ਵੀਰ ਕਹਿਣ ਦਾ ਮੌਕਾ ਨਹੀਂ ਦਿੱਤਾ, ਉਸ ਦੇ ਛੋਟੇ-ਛੋਟੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, Read more »






