ਅੱਜ ਸਿੱਖ ਕੌਮ ਦਾ ਕੋਈ ਵਾਲੀ ਵਾਰਿਸ ਨਹੀਂ
ਸਿੱਖ ਅੱਜ ਤਵਾਰੀਖ਼ ਦੇ ਸਭ ਤੋਂ ਖ਼ਤਰਨਾਕ ਮੁਕਾਮ ’ਤੇ ਖੜ੍ਹੇ ਹਨ। ਭਾਵੇਂ ਸਿੱਖਾਂ ਦੀਆਂ ਦਰਜਨਾਂ ‘ਮਹਾਨ’ ਜਥੇਬੰਦੀਆਂ, ਦਸ ਵੱਡੇ ਸਾਧ, 100 ਬੀ ਕਲਾਸ ਦੇ ਸਾਧ ਤੇ ਹਜ਼ਾਰਾਂ ਨਿੱਕੇ ਸਾਧ ਮੌਜੂਦ ਹਨ ਅਤੇ ਕੌਮ ਦੀਆਂ ਸਭ ਤੋਂ ਵਧ ਖ਼ੈਰਖ਼ਾਹ ਹੋਣ ਦਾ ਦਾਅਵਾ ਕਰਦੀਆਂ ਹਨ, ਪਰ ਕੌਮ ਤਵਾਰੀਖ਼ ਦਾ ਸੰਕਟ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਸਿੱਖ ਕੌਮ ਬੇਅੰਤ ਵੱਡੇ ਅਤੇ ਨਿੱਕੇ ਮਸਲਿਆਂ ਨਾਲ ਘਿਰੀ ਹੋਈ ਹੈ। ਜਿਨ੍ਹਾਂ ਵਿਚੋਂ ਕੁਝ ਹੇਠਾਂ ਪੇਸ਼ ਹਨ:
1. ਅੱਜ 90% ਦੇ ਕਰੀਬ ਸਿੱਖ ਪਤਿਤ ਹੋ ਚੁਕੇ ਹਨ। ਪਰ ਜਿਹੜੇ ਕੇਸਾਧਾਰੀ ਹਨ ਉਨ੍ਹਾਂ ਵਿਚੋਂ 90% ਸਿੱਖੀ ਜੀਵਨ ਨਹੀਂ ਜੀਂਦੇ। ਪਾਹੁਲੀਆਂ (ਅੰਮ੍ਰਿਤਧਾਰੀਆਂ) ਦੀ ਵੱਡੀ ਗਿਣਤੀ ਧਰਮ ਤੋਂ ਦੂਰ ਹੈ। ਉਹ ਸਾਧਾਂ, ਧੜਿਆਂ ਤੇ ਜੱਥਿਆਂ ਨਾਲ ਜੁੜੇ ਹੋਏ ਹਨ।
2. ਸਿਆਸੀ ਅਤੇ ਮਾਲੀ ਤੌਰ ’ਤੇ ਬਹੁਤੇ ਸਿੱਖ ਤਬਾਹ ਹੋ ਚੁਕੇ ਹਨ। ਮਾਲੀ ਪੱਖੋਂ ਅਮੀਰ ਨਜ਼ਰ ਆਉਂਦੇ ਸਿੱਖਾਂ ਵਿਚੋਂ ਬਹੁਤੇ ਗੁਰੂ ਤੋਂ ਦੂਰ ਹਨ। ਸਿਆਸੀ ਪੱਖੋਂ ਤਾਕਤਵਰ ਸਿੱਖ (ਤਕਰੀਬਨ ਸਾਰੇ ਹੀ) ਸਿੱਖੀ ’ਤੇ ਅਕੀਦਾ/ਭਰੋਸਾ ਨਹੀਂ ਰੱਖਦੇ। ਉਹ ਤਾਂ ‘ਸਾਕਤ’ ਸੋਚ ਵਾਲੇ, ਯਾਨਿ ਤਾਕਤ (‘ਸ਼ਕਤੀ’) ਦੇ ਪੁਜਾਰੀ ਹਨ। ਉਹ ਤਾਂ ਸਾਇਦ ਰੱਬ ’ਤੇ ਵੀ ਯਕੀਨ ਨਹੀਂ ਰੱਖਦੇ। ਉਹ ਸ਼ਕਲੋਂ ਸੂਰਤੋਂ ਸਿੱਖ ਜ਼ਰੂਰ ਦਿਸਦੇ ਹਨ ਪਰ ਨਿਰੇ ਬਹਿਰੂਪੀਏ ਹਨ।
3. ਸਿੱਖਾਂ ਵਿਚ ਜ਼ਾਤ ਪਾਤ ਇਕ ਪਲੇਗ ਵਾਂਗ ਫ਼ੈਲ ਚੁਕਾ ਹੈ। ਤਕਰੀਬਨ ਹਰ ਪਿੰਡ ਵਿਚ ਜੱਟਾਂ ਤੇ ਦਲਿਤਾਂ ਦੇ ਵੱਖ ਵੱਖ ਗੁਰਦੁਆਰੇ ਬਣ ਚੁਕੇ ਹਨ (ਤੇ ਹੁਣ ਤਾਂ ਮਸਾਣ ਘਾਟ ਵੀ ਵਖ ਹਨ)। ਇੰਞ ਹੀ ਬਹੁਤ ਥਾਂਈਂ ਰਾਮਗੜ੍ਹੀਆਂ ਨੇ ਵੀ ਵੱਖਰੇ ਗੁਰਦੁਆਰੇ ਬਣ ਲਏ ਹਨ। ਵਿਦੇਸ਼ਾਂ ਵਿਚ ਹੁਣ ਲੁਬਾਣਿਆਂ ਨੇ ਵੀ ਅਲਹਿਦਾ ਗੁਰਦੁਆਰੇ ਕਾਇਮ ਕਰ ਲਏ ਹਨ।
4. ਸਿੱਖਾਂ ਵਿਚ ਪਾਪ ਦਾ ਰੱਜ ਕੇ ਬੋਲ ਬਾਲਾ ਹੈ। ਝੂਠ, ਬੇਈਮਾਨੀ, ਹੰਕਾਰ, ਧੋਖਾ, ਦਗ਼ਾ, ਵਿਭਚਾਰ, ਹੈਂਕੜ, ਧੱਕਾਸ਼ਾਹੀ, ਗੁੰਡਾਗਰਦੀ ਸਿੱਖਾਂ ਦੀ ਖ਼ੂਬੀ ਜਾਣਿਆ ਜਾਣ ਲਗ ਪਿਆ ਹੈ (ਤੇ ਇਹ ਖ਼ੂਬੀ ਸਿਆਸੀ ਅਤੇ ਧਾਰਮਿਕ ਆਗੂਆਂ ਵਿਚ ਸਭ ਤੋਂ ਵਧ ਹੈ)। Read more »






