ਸਿੱਖਿਆ ਬੋਰਡ ਵੱਲੋਂ ਜਨਮ ਤਰੀਕਾਂ ਦੀ ਮੰਗ ਨੂੰ ਲੈ ਕੇ ਓਪਨ ਸਕੂਲਾਂ ਦੇ ਰੋਲ ਨੰਬਰ ਰੋਕੇ
ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਰੋਲ ਨੰਬਰ ਨਾ ਮਿਲਣ ਕਰਕੇ ਕਸੂਤੀ ਸਥਿਤੀ ‘ਚ
ਸ਼ਾਹਕੋਟ 9 ਮਾਰਚ (ਸੁਖਦੀਪ ਸਚਦੇਵਾ) ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਦਾਅਵੇ ਦਿਨੋ-ਦਿਨ ਖੋਖਲੇ ਸਾਬਤ ਹੁੰਦੇ ਜਾ ਰਹੇ ਹਨ, ਜਿਸ ਦੀ ਜਿਊਂਦੀ ਜਾਗਦੀ ਮਿਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਜਮਾਤ ਦੇ ਓਪਨ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ ਤੋਂ ਸਾਬਤ ਹੁੰਦੀ ਹੈ । ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਦੇ ਓਪਨ ਜਮਾਤ ਦੇ ਵਿਦਿਆਰਥੀਆਂ ਦੇ ਫਾਰਮ ਭਰ ਕੇ ਮੋਟੀਆਂ ਫੀਸਾਂ ਲੈ ਕੇ ਜਮ੍ਹਾਂ ਤਾਂ ਕਰ ਲਏ ਗਏ, ਪਰ ਹੁਣ ਪ੍ਰੀਖਿਆਵਾਂ ਦਾ ਸਮਾਂ ਜਿਉਂ ਹੀ ਨਜ਼ਦੀਕ ਆਇਆ ਤਾਂ ਸਿੱਖਿਆ ਬੋਰਡ ਨੇ ਜਨਮ ਤਰੀਕਾਂ ਬਾਰੇ ਸਬੂਤ ਮੰਗ ਕੇ ਵਿਦਿਆਰਥੀਆਂ ਨੂੰ ਕਸੂਤੀ ਸਥਿਤੀ ਵਿੱਚ ਪਾ ਕੇ ਰੱਖ ਦਿੱਤਾ ।ਬਹੁਤ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਓਪਨ ਸਕੂਲ ਰਾਹੀਂ ਦੱਸਵੀਂ ਦੀ ਪ੍ਰੀਖਿਆ ਦੇਣ ਲਈ ਪੈਸੇ ਇਕੱਠੇ ਕਰਕੇ ਦਾਖਲਾ ਭਰਿਆ ਸੀ ਕਿਉਂਕਿ ਅਸੀਂ ਘਰੋਂ ਗਰੀਬ ਹੋਣ ਕਰਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਾਂ । ਜਿਸ ਕਾਰਨ ਸਾਡੇ ਲਈ ਰੈਗੂਲਰ ਪੜ੍ਹਾਈ ਕਰਨਾ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ 16 ਮਾਰਚ ਤੋਂ ਬੋਰਡ ਦੀ ਸਲਾਨਾ ਪ੍ਰੀਖਿਆ ਸ਼ੁਰੂ ਹੋ ਰਹੀ ਹੈ, Read more »
ਪੰਜਾਬ ਰੋਡਵੇਜ ਡੀਪੂ ਵਿੱਚ ਵਿਦਿਆਰਥੀਆ ਨੇ ਕੀਤੀ ਭੰਨ ਤੋੜ

ਜਗਰਾਉ 9ਮਾਰਚ (ਤੇਜਿੰਦਰ ਸਿੰਘ ਚੱਢਾ) ਅੱਜ ਸਵੇਰੇ ਸਿੱਧਵਾ ਬੇਟ ਰੋਡ ਤੇ ਸਥਿਤ ਪੰਜਾਬ ਰੋਡਵੇਜ ਡੀਪੂ ਵਿੱਚ ਅਜੀਤ ਵਾਲ ਅਤੇ ਮੋਗਾ ਦੇ ਕਾਲਜ ਦੇ ਵਿਦਿਆਰਥੀ ਨੇ ਡੀਪੂ ਵਿੱਚ ਜੰਮ ਕੇ ਹੁੱਲੜਬਾਜੀ ਕੀਤੀ।ਵਿਦਿਆਰਥੀਆ ਨੇ ਇੱਕ ਬੱਸ ਦੇ ਸੀਸੇ ਤੋੜ ਦਿੱਤੇ ਅਤੇ ਡੀਪੂ ਵਿੱਚ ਲੱਗੇ ਡੀਜਲ ਪੰਪ ਨੂੰ ਵੀ ਅੱਗ ਲਗਾਉਣ ਦੀ ਕੋਸਿਸ ਕੀਤੀ ਗਈ ।ਵਿਦਿਆਰਥੀਆ ਦੀ ਇਸ ਭੰਨ ਤੋੜ ਨੂੰ ਦੇਖ ਕਿ ਰੋਡਵੇਜ ਡੀਪੂ ਦੇ ਕਰਮਚਾਰੀ ਇੱਕਠੇ ਹੋਏ ਅਤੇ ਡੀਪੂ ਦੇ ਮੇਨ ਗੇਟ ਨੂੰ ਬੰਦ ਕਰ ਲਿਆ ਅਤੇ ਜੰਮ ਕਿ ਵਿਦਿਆਰਥੀਆ ਦੀ ਕੁਟਾਈ ਕੀਤੀ ਤੇ ਵਿਦਿਆਰਥੀਆ ਨੇ ਗੇਟ ਟੱਪ ਕੇ ਹੀ ਭੱਜਣ ਵਿੱਚ ਆਰਣੀ ਭਲਾਈ ਸਮਝੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਐਚ ਉ ਸਿਟੀ ਪਵਨਜੀਤ ਆਪਣੀ ਫੋਰਸ ਲੈ ਕੇ ਉੱਥੇ ਪਹੁੰਚੇ ਤਾ ਸਾਰੇ ਵਿਦਿਆਰਥੀ ਉਥੋ ਭੱਜ ਚੁੱਕੇ ਸੀ । ਬੱਸ ਦੇ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਯਮਨਾਨਗਰ ਤੋ ਬੱਸ ਲੈ ਕਿ ਜਗਰਾਉ ਆਇਆ ਹੀ ਸੀ ਜੋ ਕੇ ਅੱਗੇ ਮੋਗੇ ਜਾਣੀ ਸੀ ।ਬਸ ਜਗਰਾਉ ਬੱਸ ਸਟੈਡ ਦੇ ਬਾਹਰ ਤਕਰੀਬਨ 10-30 ਵਜੇ ਰੁੱਕੀ ਸੀ ਤਾ ਕਾਲਜ ਦੇ 50-60 ਵਿਦਿਆਰਥੀ ਇਸ ਵਿੱਚ ਚੜ ਗਏ।ਵਿਦਿਆਰਥੀਆ ਨੇ ਮੋਗਾ ਤੇ ਅਜੀਤਵਾਲ ਜਾਣਾ ਸੀ । Read more »
ਸ੍ਰ: ਸੁਰਜੀਤ ਸਿੰਘ ਬਰਨਾਲਾ ਨੂੰ ਅਗਵਾਈ ਕਰਨ ਲਈ ਮਨਾਉਣ ਵਾਸਤੇ ਕਈ ਆਗੂ ਸਰਗਰਮ ਹੋਏ
ਬਰਨਾਲਾ 9 ਮਾਰਚ (ਜਗਸੀਰ ਸਿੰਘ ਸੰਧੂ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਦੇਖਦਿਆਂ ਬਾਦਲ ਵਿਰੋਧੀ ਪੰਥਕ ਧਿਰਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਝੰਡੇ ਥੱਲੇ ਇਕੱਤਰ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਸ੍ਰ: ਸੁਰਜੀਤ ਸਿੰਘ ਬਰਨਾਲਾ ਨਾਲ ਵੱਖ-ਵੱਖ ਅਕਾਲੀ ਨੇਤਾਵਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਇਸ ਤਰ੍ਹਾਂ ਦੀ ਸੰਭਾਵਨਾ ਦੀਆਂ ਲਗਾਤਾਰ ਖ਼ਬਰਾਂ ਮਿਲ ਰਹੀਆਂ ਹਨ। ਭਾਵੇਂ ਪੰਜਾਬ ਅੰਦਰ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਨੇ ਸਰਗਰਮੀਆਂ ਤੇਜ਼ ਕਰਦੇ ਹੋਏ ਆਪਣੇ ਦਲ ਦੀਆਂ ਇਕਾਈਆਂ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਬਹੁਤ ਆਹਲਾ ਮਿਆਰੀ ਸੂਤਰਾਂ ਅਨੁਸਾਰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਦਿੱਲੀ ਵਿਖੇ ਪਰਮਜੀਤ ਸਿੰਘ ਨੇ ਸ੍ਰ: ਬਰਨਾਲਾ ਨਾਲ ਮੀਟਿੰਗਾਂ ਦੌਰਾਨ ਇਸੇ ਗੱਲ ’ਤੇ ਜਿਆਦਾ ਜ਼ੋਰ ਦਿੱਤਾ ਕਿ ਇਕ ਸਾਂਝਾ ਪਲੇਟ ਫਾਰਮ ਬਣਾਇਆ ਜਾਵੇ ਜਿਸ ਦੀ ਅਗਵਾਈ ਸ੍ਰ: ਬਰਨਾਲਾ ਆਪ ਕਰਨ। ਇਸੇ ਤਰ੍ਹਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਕਹਾਉਂਦੇ ਜਸਵੰਤ ਸਿੰਘ ਮਾਨ ਸਮੇਤ ਦੂਸਰੇ ਕੁਝ ਨੇਤਾਵਾਂ ਨੇ ਵੀ ਸ੍ਰ: ਬਰਨਾਲਾ ਨਾਲ ਮੁਲਾਕਾਤਾਂ ਕਰਕੇ ਅਜਿਹੀ ਰਾਇ ਦਿੱਤੀ ਹੈ। Read more »
ਅੱਜ ਪੰਜਾਬ ਅੰਦਰ ਜਗਾ ਜਗਾ ਤੇ ਕਤਲ ,ਲੁੱਟਾਖੋਹਾ ਅਤੇ ਡਕੈਤੀਆ ਅਕਾਲੀ ਭਾਜਪਾ ਸਰਕਾਰ ਦੀ ਦੇਣ

ਜਗਰਾਉ 9 ਮਾਰਚ (ਤੇਜਿੰਦਰ ਸਿੰਘ ਚੱਢਾ) ਅੱਜ ਪੰਜਾਬ ਅੰਦਰ ਜਗਾ ਜਗਾ ਤੇ ਕਤਲ ,ਲੁੱਟਾਖੋਹਾ ਅਤੇ ਡਕੈਤੀਆ ਹੋ ਰਹੀਆ ਹਨ ।ਇਹ ਸਭ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ ਇਹਨਾ ਸਬਦਾ ਦਾ ਪ੍ਰਗਟਾਵਾ ਵਿਧਾਇਕ ਸ ਗੁਰਦੀਪ ਸਿੰਘ ਭੈਣੀ ਨੇ ਕਾਗਰਸ ਦਿਹਾਤੀ ਲੁਧਿਆਣਾ ਦੇ ਜਰਨਲ ਸਕੱਤਰ ਸ ਗੁਰਦੇਵ ਸਿੰਘ ਮੱਲਾ ਦੇ ਗ੍ਰਹਿ ਵਿਖੇ ਕੀਤਾ।ਉਹਨਾ ਕਿਹਾ ਕਿ ਪਿਛਲੇ ਦਿਨੀ ਸਿੱਧਵਾ ਬੇਟ ਵਿਖੇ ਹੋਈ ਕਾਗਰਸ ਦੀ ਰੈਲੀ ਨੇ ਦਾਖਾ ਹਲਕੇ ਦੇ ਅਕਾਲੀ ਲੀਡਰਾ ਦੀ ਨੀਦ ਹਰਾਮ ਕਰ ਦਿੱਤੀ ਹੈ ।ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦਾ ਕੋਈ ਵੀ ਵਿਕਾਸ ਨਹੀ ਕੀਤਾ ਜੇ ਕੀਤਾ ਹੈ ਤਾ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ ।ਅੱਜ ਪੰਜਾਬ ਵਿੱਚ ਜੋ ਕਿਸਾਨ,ਮਜਦੂਰ ਅਤੇ ਮੁਲਾਜਮ ਜੱਥੇਬੰਦੀਆ ਧਰਨੇ ਲਾ ਰਹੀਆ ਹਨ ਉਹ ਬਾਦਲ ਦੀ ਦੇਣ ਹੀ ਹੈ ਕਿਉਕੇ ਕੋਈ ਵੀ ਵਿਆਕਤੀ ਬਾਦਲ ਦੀ ਸਰਕਾਰ ਵਿੱਚ ਖੁਸ ਨਹੀ ਹੈ। Read more »
ਮੰਦਿਰਾਂ ’ਤੇ ਹਮਲੇ ਸਹਿਣ ਨਹੀਂ ਕਰਾਂਗੇ : ਕਟਾਰੀਆ
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਅੱਤਵਾਦੀ ਸੰਗਠਨ ਬੱਬਰ ਖਾਲਸਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਮੰਦਿਰਾਂ ਨੂੰ ਉਡਾਉਣ ਦੀ ਦਿੱਤੀ ਗਈ ਧਮਕੀ ਦੇ ਵਿਰੁੱਧ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੈਂਕੜੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਤ ਦੀ ਅਗਵਾਈ ’ਚ ਸਥਾਨਕ ਕਚਹਿਰੀ ਚੌਂਕ ਵਿਖੇ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕਰਦੇ ਹੋਏ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਬੱਬਰ ਦਾ ਪੋਸਟਰ ਫੂਕਿਆ ਗਿਆ। ਇਸ ਮੌਕੇ ਖਾਸ ਤੌਰ ’ਤੇ ਹਾਜਰ ਹੋਏ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਮੁੱਖ ਬੁਲਾਰੇ ਜਗਦੀਸ਼ ਕਟਾਰੀਆ ਨੇ ਬੱਬਰ ਖਾਲਸਾ ਵੱਲੋਂ ਮੰਦਿਰਾਂ ਨੂੰ ਉਡਾਉਣ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਸ਼ੈਤਾਨ ਦੇ ਪੁਜਾਰੀ ਅਤੇ ਖੂਨੀ ਦਰਿੰਦੇ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਪੈਦਾ ਹੋਏ ਬੱਬਰ ਖਾਲਸਾ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਪਾਕਿਸਤਾਨ, ਅੱਤਵਾਦੀਆਂ, Read more »
ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ ਨਾਲ ਪਾਣੀ ਅਤੇ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ : ਧੰਜੂ
ਕੈਪਸ਼ਨ : ਜ਼ਿਲਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਕਰਦਿਆ ਕੇਵਲਸ਼ੇਰ ਸਿੰਘ ਧੰਜੂ ਐਡੀਸ਼ੀਨਲ ਡਿਪਟੀ ਕਮਿਸ਼ਨਰ (ਵਿਕਾਸ)।
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਜ਼ਿਲ੍ਹਾ ਕਪੂਰਥਲਾ ਦੇ 311 ਹੈਕਟੇਅਰ ਰਕਬੇ ਵਿੱਚ ਆਧੁਨਿਕ ਪ੍ਰਣਾਲੀ ਤੁਪਕਾ ਅਤੇ ਫੁਹਾਰਾ ਸਿਸਟਮ ਨਾਲ ਸਿੰਚਾਈ ਕੀਤੀ ਜਾ ਰਹੀ ਹੈ। 222 ਜਿਮੀਦਾਰਾਂ ਨੂੰ ਇਸ ਸਕੀਮ ਨੂੰ ਅਪਨਾਉਣ ਕਰਕੇ ਇਕ ਕਰੋੜ 18 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਸਿਸਟਮ ਨਾਲ ਜਿਥੇ ਪਾਣੀ ਦੀ ਵਧੇਰੇ ਬੱਚਤ ਹੋਈ ਹੈ, ਉਸਦੇ ਨਾਲ ਹੀ ਬਿਜਲੀ ਦੀ ਵੀ ਬੱਚਤ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕੇਵਲਸ਼ੇਰ ਸਿੰਘ ਧੰਜੂ ਐਡੀਸ਼ੀਨਲ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਕਪੂਰਥਲਾ ਸਬ ਡਿਵੀਜਨ ਵਲੋਂ ਆਯੋਜਿਤ ਜ਼ਿਲਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਕਰਦਿਆ ਕੀਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੰਵਲਸ਼ੇਰ ਸਿੰਘ ਧੰਜੂ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੱਧਰ ਦਿਨੋ ਦਿਨ ਲਗਾਤਾਰ ਘੱਟ ਰਿਹਾ ਹੈ ਅਤੇ ਪਾਣੀ ਦਾ ਪੱਧਰ 300 ਫੁੱਟ ਨੀਵਾ ਹੋ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ, Read more »
ਕਪੂਰਥਲਾ ’ਚ ਉਜਾੜਾ ਰੋਕੂ ਸੰਘਰਸ਼ ਕਮੇਟੀ ਗਠਿਤ,ਨਗਰ ਕੌਂਸਲ ਨੇ 550 ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ
ਕੈਪਸ਼ਨ : 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰਦੇ ਹੋਏ ਪ੍ਰਧਾਨ ਧਰਮਪਾਲ ਗਰੋਵਰ, ਉਪਪ੍ਰਧਾਨ ਜਗੀਰ ਸਿੰਘ, ਸਕੱਤਰ ਅਮਰਬੀਰ ਸਿੰਘ ਲਾਲੀ ਅਤੇ ਹੋਰ।
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸੁਲਤਾਨਪੁਰ ਰੋਡ, ਸਰਕੂਲਰ ਰੋਡ ਦੇ ਵਸਨੀਕਾਂ ਨੇ ਪੁੱਡਾ ਦੀ ਉਲੰਘਣਾ ਕਰਨ ਬਾਰੇ ਮਿਲੇ ਨੋਟਿਸ ਪਿੱਛੋਂ ਅੱਜ ਹੰਗਾਮੀ ਮੀਟਿੰਗ ਕਰਕੇ ਉਜਾੜਾ ਰੋਕੂ ਸੰਘਰਸ਼ ਕਮੇਟੀ ਕਾਇਮ ਕਰਕੇ ਧੱਕੇਸ਼ਾਹੀ ਵਿਰੁੱਧ ਸ਼ੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਮੰਤਰੀ ਰਘੁਬੀਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੀਰਾ ਲਾਲ ਧੀਰ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦੇਵਾਂਗੇ। ਜੇ ਲੋੜ ਪਈ ਤਾਂ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਧਿਆਨ ’ਚ ਮਾਮਲਾ ਲਿਆਇਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਨਗਰ ਕੌਂਸਲ ਨੇ 550 ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਪੁੱਡਾ ਦੇ 1995 ਦੇ ਨਿਯਮ ਅਨੁਸਾਰ ਤੁਸੀਂ ਦੁਕਾਨ/ਮਕਾਨ ਦੀ ਬੇਨਿਯਮੀ ਉਸਾਰੀ ਕੀਤੀ ਹੈ। ਜੇ ਤਿੰਨ ਦਿਨਾਂ ਦੇ ਅੰਦਰ-ਅੰਦਰ ਇਸ ਨੋਟਿਸ ਦਾ ਜੁਆਬ ਨਾ ਦਿੱਤਾ ਤਾਂ ਗੈਰ ਕਾਨੂੰਨੀ ਉਸਾਰੀ ਖਤਮ ਕਰ ਦਿੱਤੀ ਜਾਵੇਗੀ। Read more »
ਜੇ ਈ ਅਤੇ ਜਾਈਨ ਮੈਨ 35 ਹਜਾਰ ਦੀ ਰਿਸ਼ਵਤ ਲੈਦੇ ਮੋਕੇ ਤੇ ਕਾਬੂ

ਜਗਰਾਉ 9 ਮਾਰਚ (ਤੇਜਿੰਦਰ ਸਿੰਘ ਚੱਢਾ) ਸਿੱਧਵਾ ਬੇਟ ਰੋਡ ਤੇ ਸਥਿਤ ਬਿਜਲੀ ਬੋਰਡ ਦੇ ਦਫਤਰ ਵਿੱਚ ਨੋਕਰੀ ਕਰਦੇ ਜੇ ਈ ਜੀਤ ਲਾਲ ਭਾਟੀਆ ਅਤੇ ਉਸ ਦੇ ਸਹਾਇਕ ਲਾਈਨ ਮੈਨ ਅਮ੍ਰਿਤ ਪਾਲ ਨੂੰ ਅੱਜ ਲੁਧਿਆਣਾ ਵਿਜੀਲੈਸ ਵਿਭਾਗ ਦੇ ਡੀ ਐਸ ਪੀ ਗੁਰਚਰਨ ਸਿੰਘ ਨੇ 35 ਹਜਾਰ ਦੀ ਰਿਸਵਤ ਲੈਦੇ ਮੋਕੇ ਤੇ ਕਾਬੂ ਕਰ ਲਿਆ ਅਤੇ ਦੋਵਾ ਦੋਸੀਆ ਨੂੰ ਆਪਣੇ ਨਾਲ ਲੁਧਿਆਣੇ ਲੈ ਗਈ ਲੁਧਿਆਣੇ ਜਾਣ ਤੋ ਪਹਿਲਾ ਜੇ ਈ ਭਾਟੀਏ ਦੇ ਘਰ ਦੀ ਤਲਾਸੀ ਲਈ ਗਈ।ਮਿਲੀ ਜਾਣਕਾਰੀ ਅਨਸਾਰ ਪਿੰਡ ਕਾਉਕੇ ਕਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਦਾ ਬਿਜਲੀ ਦਾ ਮੀਟਰ ਕਿਸੇ ਤਰਾ ਟੁੱਟ ਗਿਆ ਸੀ ਜਿਸ ਦੀ ਚੈਕਿੰਗ ਕਰਨ ਗਏ ਜੇ ਈ ਭਾਟੀਏ ਨੇ ਉਹਨਾ ਨੂੰ ਜੁਰਮਾਨਾ ਪਾਉਣ ਲਈ ਕਿਹਾ ਪਰ ਪਰਿਵਾਰ ਵਾਲਿਆ ਨੇ ਆਪਣੇ ਆਪ ਨੂ ਬੇਕਸੂਰ ਦੱਸਿਆ ਅਖੀਰ ਜੇ ਈ ਨੇ ਉਹਨਾ ਕੋਲੋ 60 ਹਜਾਰ ਰੁਪਏ ਦੀ ਮੰਗ ਕੀਤੀ ਤੇ 40 ਹਜਾਰ ਵਿੱਚ ਸੋਦਾ ਤਹਿ ਹੋ ਗਿਆ। ਮੋਕੇ ਤੇ ਸਹਾਇਕ ਲਾਈਨ ਮੈਨ ਅਮ੍ਰਿਤਪਾਲ ਨੂੰ 5 ਹਜਾਰ ਰੁਪਏ ਦੇ ਦਿੱਤੇ ਤੇ ਬਾਕੀ 35 ਹਜਾਰ ਰੁਪਏ ਅੱਜ ਜੇ ਈ ਭਾਟੀਏ ਨੂੰ ਦੇਣੇ ਸਨ ਤੇ ਬਲਜੀਤ ਸਿੰਘ ਨੇ ਵਿਜੀਲੈਸ ਨੂੰ ਸਕਾਇਤ ਕਰਦਿੱਤੀ ਤੇ ਦੋਸੀ ਰੰਗੇ ਹੱਥੀ ਮੋਕੇ ਤੇ ਫੜੇ ਗਏ।
ਕੇਂਦਰੀ ਭਵਨਾ ਤੇ ਲਗੇਗਾਂ ਸੇਵਾਂ ਕਰ
ਲਖਨਊ 9 ਮਾਰਚ (ਗੁਰੁਪ੍ਰੀਤ ਸਿੰਘ ਕਰੀਰ) ਨਗਰ ਨਿਗਮ ਕੇਂਦਰ ਸਰਕਾਰ ਦੇ ਦਫਤਰ ਵਾਲੇ ਭਵਨਾ ਤੇ ਹੁਣ ਹਾਊਸ ਟੈਕਸ ਦੀ ਜਗਹ ਤੇ ਸੇਵਾ ਕਰ ਲਿਆ ਜਾਵੇਗਾਂ।ਇਸ ਸਬੰਧ ਵਿੱਚ ਪ੍ਰੱਮੁਖ ਸਚਿਵ ਨਗਰ ਵਿਕਾਸ ਅਲੋਕ ਰੰਜਨ ਨੇ ਆਦੇਂਸ਼ ਜਾਰੀ ਕੀਤਾ ਹੈ। ਅਤੇ ਆਦੇਂਸ ਵਿੱਚ ਜਾਹਰਾਂ(ਸਪਸ਼ਟ) ਤੌਰ ਤੇ ਕਿਹਾ ਗਿਆ ਹੈ ਕਿ ਸੇਵਾ ਕਰ ਦੀ ਵਸੂਲੀ ਦੇ ਦਰਮਿਆਨ ਨਗਰ ਨਿਗਮ ਟੈਕਸ (ਇਂਸਪੈਕਟਰ) ਅਪਨੇ ਨਾਲ ਪੁਲਿਸ ਬਲ ਨਹੀ ਲੇਜਾਂ ਸਕੇਗਾਂ। ਨਗਰ ਨਿਗਮ ਸਰਕਾਰੀ ਅਤੇ ਗੈਂਰ ਸਰਕਾਰੀ ਭਵਨਾ ਤੇ ਹਾਊਸ ਟੈਂਕਸ ਦੀ ਵਸੂਲੀ ਕਰਦਾ ਹੈ। ਅਤੇ ਹਾਊਸ ਟੈਕਸ ਦੀ ਵਸੂਲੀ ਦੇ ਦਰਮਿਆਨ ਨਗਰ ਨਿਗਮ ਖਾਤਾ ਸੀਜ ਕਰਕੇ ਨਾਲ ਹੀ ਕੁਰਂਕੀ ਦੀ ਕਾਰਵਾਈ ਕਰਦਾ ਹੈ। ਇਸ ਦੇ ਬਾਦ ਵੀ ਸਰਕਾਰੀ ਭਵਨਾ ਦੀ ਸੈਂਟ-ਪਰਸੈਟ ਵਸੂਲੀ ਨਹੀ ਹੁੰਦੀ। ਇਸ ਕਰਕੇ ਨਗਰ ਨਿਗਮ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਤੋ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਪਰੇਸਸ਼ਨੀ ਹੁੰਦੀ ਹੈ।ਇਸ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕੇਦਰ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿਤੀ ਹੈ। ਅਤੇ ਇਸ ਸਬੰਧ ਵਿਚ ਸ਼ਹਿਰੀ ਵਿਕਾਸ ਮੰਤ੍ਰਾਲੇਯ ਨੇ ਪੂਰੇ ਮਾਮਲੇ ਨੂੰ ਰਖਿਆ ਹੈ। ਊਥੋਂ ਹੀ ਰਾਜ ਸਰਕਾਰ ਨੂੰ ਗਾਈਡ ਲਾਈਨ ਭੇਂਜੀ ਗਈ। ਇਸਦੇ ਮੁਤਾਬਿਕ ਕੇਦਰ ਸਰਕਾਰ ਨੇ ਸਰਕਾਰੀ ਭਵਨਾ ਤੇ ਸੰਪਤੀ ਕਰ ਦੇ ਸਥਾਨ ਤੇ ਸੇਵਾ ਕਰ ਲਾਗੂ ਕਰ ਦਿਤਾ ਹੈ।
ਪਲਸ ਪੋਲਿਓ ਮੋਪ ਅਪ ਰਾਉਂਡ ਤਹਿਤ ਬੂੰਦਾਂ ਪਿਲਾਈਆ
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਪਲਸ ਪੋਲਿਓ ਮੋਪ ਅਪ ਹਾਉਂਡ ਤਹਿਤ ਸਿਵਲ ਸਰਜਨ ਡਾ. ਮੀਨਾ ਅਰੋੜਾ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਪੋਲੀਓ ਬਿਮਾਰੀ ਤੋਂ ਬਚਾਓ ਲਈ ਘਰ-ਘਰ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਪਿਲਾਉਣ ਦਾ ਕੰਮ ਨੇਪਰੇ ਚੜਿਆ। ਇਸ ਮੋਪ ਅਪ ਰਾਉਂਡ ਨੂੰ 7 ਮਾਰਚ ਤੋਂ 9 ਮਾਰਚ ਤੱਕ ਸਟਾਫ ਰਾਹੀ 1 ਲੱਖ 30 ਹਜ਼ਾਰ 200 ਬੱਚਿਆਂ ਨੂੰ ਘਰ ਘਰ ਜਾ ਕੇ ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆ। ਇਹ ਜਾਣਕਾਰੀ ਡਾ. ਮਨੋਹਰ ਲਾਲ ਬਾਂਸਲ ਨੇ ਦਿੰਦੇ ਹੋਏ ਕਿਹਾ ਕਿ ਭਾਵੇ ਜ਼ਿਲ੍ਹਾ ਕਪੂਰਥਲਾ ਦਾ 0-5 ਸਾਲ ਦੇ ਬੱਚਿਆਂ ਦਾ ਟੀਚਾ 1 ਲੱਖ 30 ਹਜ਼ਾਰ ਦੇ ਲਗਭਗ ਹੈ ਪਰ ਰਹਿ ਚੁੱਕੇ ਬੱਚਿਆਂ ਨੂੰ ਅਸੀਂ ਪੂਰੀ ਕੋਸ਼ਿਸ ਨਾਲ ਪੂਰਾ ਕਰਾਂਗੇ। ਅੰਤ ਵਿੱਚ ਸਿਵਲ ਸਰਜਨ ਡਾ. ਮੀਨਾ ਅਰੋੜਾ ਨੇ ਕਿਹਾ ਕਿ ਇਸ ਮਹਾਨ ਕਾਰਜ ਵਿਚ ਪੰਚਾ, ਸਰਪੰਚਾ, ਐਨਜੀਓ, ਸਮਾਜ ਸੇਵਕ, ਲਾਇਜ ਅਤੇ ਰੋਟਰੀ ਕਲੱਬ ਤੇ ਪ੍ਰੈਸ ਮੀਡਿਆ ਨੇ ਆਪਣਾ ਯੋਗਦਾਨ ਪਾਇਆ। ਜਿਨ੍ਹਾਂ ਦੇ ਅਸੀਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਡੀਸੀ ਰਾਜ ਕਮਲ ਚੌਧਰੀ ਨੇ ਵੀ ਇਸ ਮਹਾਨ ਕਾਰਜ ਲਈ ਪੂਰੀ ਦਿਲਚਸਪੀ ਦਿਖਾਈ।
ਉਰੀਐਟਲ ਬੈਕ ਆਫ ਕਾਮਰਸ ਵੱਲੋ ਕਰਜਾ ਕੈਪ ਲਗਾਇਆ
ਜਗਰਾਉ (ਤੇਜਿੰਦਰ ਸਿੰਘ ਚੱਢਾ) ਅੱਜ ਸਨੇਹ ਮੋਹਣ ਰਿਜੈਸੀ ਵਿੱਚ ਖੇਤੀਬਾੜੀ ਕਰਜਾ ਕੈਪ ਲਗਾਇਆ ਗਿਆ।ਇਸ ਕੈਪ ਦਾ ਉਦਘਾਟਨ ਲੁਧਿਆਣਾ ਦ ਡਿਪਟੀ ਕਮਿਸਨਰ ਰਾਹੁਲ ਤਿਵਾੜੀ ਅਤੇ ਬੈਕ ਦੇ ਚੇਅਰਮੈਨ ਤੇ ਮੈਨਜਿੰਗ ਡਾਇਰੈਕਟਰ ਟੂ ਵਾਈ ਪ੍ਰਭੂ ਨੇ ਕੀਤਾ ਬੈਕ ਵੱਲੋ 64 ਕਰੋੜ ਦੇ ਕਰਜੇ ਕਿਸਾਨਾ ਨੂੰ ਮੋਕੇ ਤੇ ਹੀ ਦਿੱਤੇ ਗਏ।ਇਸ ਮੋਕੇ ਡਾਇਰੈਟਕਰ ਨੇ ਕਿਸਾਨਾ ਨੂੰ ਬੈਕ ਵੱਲੋ ਚਲਾਈ ਜਾ ਰਹੀ ਸਕੀਮਾ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਇਸ ਮੋਕੇ ਮੈਨੇਜਰ ਰਾਕੇਸ ਕੁਮਾਰ, ਮਨੋਜ ਢਗਿਰਾ ਅਤੇ ਸਾਬਕਾ ਚੇਅਰਮੈਨ ਦਯਾ ਚੰਦ ਜੈਨ ਆਦਿ ਹਾਜਰ ਸਨ।
ਬੈਲਜੀਅਮ ‘ਚ ਭਾਰਤੀ ਵਪਾਰੀ ‘ਤੋ ਕਰੋੜਾਂ ਦੇ ਹੀਰੇ ਲੁੱਟੇ
ਈਪਰ 9 ਮਾਰਚ ( ਪ੍ਰਗਟ ਸਿੰਘ ਜੋਧਪੁਰੀ ) ਬੈਲਜੀਅਮ ਦੀ ਅੰਤਰਰਾਸ਼ਟਰੀ ਡਾਇਮੰਡ ਮਾਰਕੀਟ ਐਂਟਵਰਪਨ ‘ਚ ਕਾਰਪ ਇੰਮਪੈਕਸ ਨਾਂ ਦੀ ਕੰਪਣੀ ਦੁਆਰਾ ਹੀਰਿਆਂ ਦਾ ਵਿਉਪਾਰ ਕਰ ਰਹੇ ਭਾਰਤੀ ਪੰਕਜ ਮਾਲਧਾਰ ਦੇ ਪਰਿਵਾਰ ਨੂੰ ਵਿਲਰਿਖ ਇਲਾਕੇ ‘ਚ ਸਥਿਤ ਘਰ ਵਿੱਚ ਹੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਕਰੋੜਾਂ ਦੇ ਹੀਰੇ ਲੁੱਟ ਲਏ । ਸੁੱਕਰਵਾਰ ਸਵੇਰੇ ਆਏ ਲੁਟੇਰਿਆਂ ਨੇ ਮਾਲਧਾਰ ਦੀ ਪਤਨੀ, ਤਿੰਨ ਬੱਚਿਆਂ ਅਤੇ ਰਸੋਈਏ ਨੂੰ 18 ਘੰਟੇ ਬੰਦੀ ਬਣਾਈ ਰੱਖਿਆ । ਪੰਜ ਵਜੇ ਸਕੂਲੋ ਘਰ ਮੁੜੇ ਲੜਕੇ ਅਤੇ ਸੱਤ ਵਜੇ ਘਰ ਵਾਪਸ ਆਏ ਸ੍ਰੀ ਮਾਲਧਾਰ ਨੂੰ ਵੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਸਾਰੇ ਪਰਿਵਾਰ ਦੀ ਜਾਂਨ ਬਖ਼ਸਣ ਬਦਲੇ ਦਫਤਰ ‘ਚੋ ਸਰਟੀਫਿਕੇਟਾ ਸਮੇਤ ਸਾਰੇ ਹੀਰੇ ਲਿਆਂਉਣ ਲਈ ਧਮਕਾਇਆ । ਪਰਿਵਾਰ ਦੀ ਬੰਦ ਖ਼ਲਾਸੀ ਲਈ ਸ੍ਰੀ ਪੰਕਜ ਨੇ ਵਾਪਸ ਦਫਤਰਂ ਜਾ ਕੇ ਲਿਆਦੇ ਹੀਰੇ ਜਦ ਲੁਟੇਰਿਆਂ ਨੂੰ ਦਿਤੇ ਤਾਂ ਉਹਨਾਂ ‘ਚੋ ਦੋ ਜਣੇ ਲੁੱਟ ਦਾ ਮਾਲ ਲੈ ਕੇ ਚਲੇ ਗਏ ਅਤੇ ਤੀਸਰੇ ਨੇ ਅਪਦੇ ਸਾਥੀਆਂ ਦੇ ਸਹੀ ਸਲਾਮਤ ਬੈਲਜੀਅਮ ‘ਚੋ ਬਾਹਰ ਜਾਣ ਤੱਕ ਇਸ ਪਰਿਵਾਰ ‘ਤੇ ਬੰਦੂਕ ਤਾਣੀ ਰੱਖੀ , ਫਿਰ ਸੁਨੇਹਾ ਮਿਲਦੇ ਹੀ ਉਹ ਵੀ ਨਿਕਲ ਗਿਆ । ਪੁਲਿਸ ਮੁਤਾਬਕ ਲੁਟੇਰਿਆਂ ਨੇ ਕੋਈ ਸੁਰਾਗ ਨਹੀ ਛੱਡਿਆ । ਲੁੱਟੇ ਗਏ ਹੀਰਿਆਂ ਦੀ ਕੀਮਤ ਮਿਲੀਅਨ ਯੂਰੋ ( 63 ਕਰੋੜ ਭਾਰਤੀ ਰੁਪਿਆ ) ਦੱਸੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਇਸ ਘਟਨਾਂ ਕਾਰਨ ਸਦਮੇ ‘ਚ ਹੈ । Read more »
ਬੱਸ ਦੇ ਥੱਲੇ ਆਉਣ ਦੇ ਨਾਲ ਮੌਤ, ਚਾਲਕ ਨਾਮਜਦ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸੋਮਵਾਰ ਦੀ ਦੇਰ ਰਾਤ ਨਿਜੀ ਬੱਸ ਦੇ ਥੱਲੇ ਕੁਚਲ ਕੇ ਮਰੇ ਵਿਅਕਤੀ ਦੇ ਬੇਟੇ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿਟੀ ’ਚ ਬੱਸ ਡਰਾਇਵਰ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਵਰੂਣ ਸ਼ਰਮਾ ਪੁੱਤਰ ਸਵਰਗੀ ਰਜਿੰਦਰ ਕੁਮਾਰ ਸ਼ਰਮਾ ਨਿਵਾਸੀ ਨਜਦੀਕ ਦਮੋਰਿਆ ਪੁਲ (ਜਲੰਧਰ) ਨੇ ਪੁਲਿਸ ਨੂੰ ਬਿਆਨਾਂ ’ਚ ਦੱਸਿਆ ਕਿ ਸੋਮਵਾਰ ਦੀ ਰਾਤ ਉਸਦੇ ਪਿਤਾ ਕਪੂਰਥਲਾ ਦੇ ਪੁਰਾਣਾ ਹਸਪਤਾਲ ਨਿਵਾਸੀ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਐਸਬੀਐਸ ਟਰਾਂਸਪੋਰਟ ਦੀ ਨਿਜੀ ਬੱਸ ਨੰਬਰ ਪੀਬੀ09-ਜੇ-9297 ’ਚ ਜਲੰਧਰ ਤੋਂ ਚਲੇ। ਕਾਫੀ ਦੇਰ ਤੱਕ ਜਦੋਂ ਪਿਤਾ (ਰਜਿੰਦਰ ਸ਼ਰਮਾ) ਨੇ ਉਸੇ ਕਪੂਰਥਲਾ ਪਹੁੰਚਣ ਦੀ ਜਾਣਕਾਰੀ ਨਹੀਂ ਦਿੱਤੀ ਤਾਂ ਉਸਨੇ ਪਿਤਾ ਦੇ ਮੋਬਾਇਲ ਫੋਨ ਤੇ ਟੈਲੀਫੋਨ ਕੀਤਾ। ਕੁਝ ਦੇਰ ਬਾਅਦ ਉਸਦੇ ਪਿਤਾ ਦਾ ਕਿਸੇ ਨੇ ਮੋਬਾਇਲ ਉਠਾਇਆ ਤੇ ਦੱਸਿਆ ਕਿ ਉਸਦੇ ਪਿਤਾ ਜਿਸ ਬੱਸ ਵਿੱਚ ਆ ਰਹੇ ਸਨ ਉਸ ਬੱਸ ਤੋਂ ਉਤਰਦੇ ਸਮੇਂ ਉਸੇ ਬੱਸ ਦੇ ਟਾਇਰ ਥੱਲੇ ਆ ਜਾਣ ਕਾਰਨ ਘਟਨਾ ਸਥਾਨ ਤੇ ਹੀ ਉਸਦੀ ਮੌਤ ਹੋ ਗਈ Read more »
ਜਲ ਘਰ ਦੀ ਟੈਕੀ ਵਾਲੀ ਥਾ ਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਭਰਤ ਪਾਇਆ

ਜਗਰਾਉ (ਤੇਜਿੰਦਰ ਸਿੰਘ ਚੱਢਾ) ਪਿੰਡ ਰਸੂਲਪੁਰ (ਮੱਲਾ)ਦੇ ਸਰਪੰਚ ਜੋਗਿਦਰ ਸਿੰਘ ਦੀ ਸਰਪ੍ਰਸਤੀ ਹੇਠ ਅੱਜ ਪਿੰਡ ਰਸੂਲਪੁਰ ਵਿੱਚ ਨਵੇ ਬਣ ਰਹੇ ਜਲ ਘਰ ਦੀ ਟੈਕੀ ਵਾਲੀ ਥਾ ਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਭਰਤ ਪਾਇਆ ਗਿਆ ਇਸ ਮੋਕੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਭਾਵੇ ਪਿੰਡ ਰਸੂਲਪੁਰ ਨੂੰ ਹੁਣ ਪਿੰਡ ਮੱਲਾ ਤੋ ਪੀਣ ਵਾਲਾ ਪਾਣੀ ਆ ਰਿਹਾ ਹੈ ਪਰ ਪਿੰਡ ਵਾਸੀਆ ਨੂੰ ਫਿਰ ਵੀ ਬਹੁਤ ਮੁਸਕਲ ਆ ਰਹੀ ਸੀ ਕਿਉਕੇ ਪਾਣੀ ਬਹੁਤ ਘੱਟ ਮਾਤਰਾ ਵਿੱਚ ਆਉਦਾ ਸੀ ਇਸ ਕਰਕੇ ਇਸ ਪਿੰਡ ਦੀ ਸਭ ਤੋ ਵੱਡੀ ਪਾਣੀ ਵਾਲੀ ਟੈਕੀ ਦੀ ਸਮੱਸਿਆ ਸੀ ਉਹਨਾ ਕਿਹਾ ਕਿ ਇਹ ਜਗਾ ਨੀਵੀ ਹੋਣ ਕਰਕੇ ਭਰਤ ਪਾਉਣ ਲਈ 4,5 ਦਿਨ ਲੱਗ ਜਾਣਗੇ ਪਾਣੀ ਵਾਲੀ ਟੈਕੀ ਦਾ ਬੋਰ ਹੋ ਚੁੱਕਾ ਹੈ ਸਿਰਫ ਟੈਕੀ ਬਨਾਉਣੀ ਬਾਕੀ ਹੈ ਜੋ ਕੇ ਬਹੁਤ ਜਲਦੀ ਬਣ ਜਾਵੇਗੀ ਤੇ ਫਿਰ ਘਰ ਘਰ ਪਾਣੀ ਪੁੱਜ ਜਾਵੇਗਾ ਇਸ ਮੋਕੇ ਉਹਨਾ ਨਾਲ ਅਮਰਜੀਤ ਸਿੰਘ ਰਸੂਲਪੁਰ ਜਰਨਲ ਸਕੱਤਰ,ਪੰਚ ਨਛੱਤਰ ਸਿੰਘ,ਬੰਤ ਸਿੰਘ ਪੰਚ,ਗੁਚਰਨ ਸਿੰਘ ਪੰਚ,ਬਲਦੇਵ ਸਿੰਘ,ਸੇਰ ਸਿੰਘ ਪ੍ਰਧਾਂਨ ਅਤੇ ਗੁਰਮੇਲ ਸਿੰਘ ਤੋ ਇਲਾਵਾ ਸਮੂਹ ਗ੍ਰਾਮ ਪੰਚਾਇਤ ਰਸੂਲਪੁਰ ਅਤੇ ਨਗਰ ਨਿਵਾਸੀ ਹਾਜਰ ਸਨ।
ਸ਼ਾਹਕੋਟ ਯੂਨਿਟ ਦੇ ਅਹੁਦੇਦਾਰਾਂ ਦਾ ਐਲਾਨ ਛੇਤੀ:- ਰਹੇਲੂ

ਸ਼ਾਹਕੋਟ (ਸੁਖਦੀਪ ਸਚਦੇਵਾ) ਪਿੰਡ ਕੋਟਲਾ ਸੂਰਜ ਮੱਲ ਵਿਖੇ ਕਸ਼ਯਪ ਰਾਜਪੂਤ ਸਭਾ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਵਿੰਦਰ ਸਿੰਘ ਰਹੇਲੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਸ਼ਯਪ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਰਹੇਲੂ ਨੇ ਕਿਹਾ ਕਿ ਸਾਨੂੰ ਪਿੰਡ-ਪਿੰਡ ਵਿੱਚ ਕਸ਼ਯਪ ਸਮਾਜ ਦੇ ਯੂਨਿਟ ਬਣਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਛੇਤੀ ਹੀ ਸ਼ਾਹਕੋਟ ਯੂਨਿਟ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ। ਰਾਜੂ, ਬਹਾਦਰ ਸਿੰਘ, ਗੁਰਦੀਪ ਸਿੰਘ, ਮਿਸਤਰੀ ਸੋਹਣ ਸਿੰਘ, ਗੁਰਪਾਲ ਸਿੰਘ, ਸਿ਼ਗਾਰਾ ਸਿੰਘ, ਹਰਜਿੰਦਰ ਸਿੰਘ, ਡਾ. ਜਰਨੈਲ ਸਿੰਘ ਧਰਮੀਵਾਲ, ਜੋਗਿੰਦਰ ਸਿੰਘ ਬਾਜਵਾ, ਸ਼ੈਟੀ ਹਲਵਾਈ, ਹਰਜਿੰਦਰ ਸਿੰਘ ਸਾਬੀ, ਬਾਬਾ ਸੁਖਦੇਵ ਸਿੰਘ, ਚੰਨਣ ਸਿੰਘ ਨੰਗਲ ਅੰਬੀਆਂ, ਕਾਕਾ ਢੰਡੋਵਾਲ, ਬੂਟਾ ਸਿੰਘ ਆਦਿ ਹਾਜ਼ਰ ਸਨ।







