ਸੋਨੀਆ ਗਾਂਧੀ ਨੂੰ ਚੋਥੀ ਵਾਰ ਕਾਂਗਰਸ ਦੀ ਪ੍ਰਧਾਨ ਬਨਣ ਤੇ ਵਧਾਈ :ਬੈਲਜੀਅਮ

ਬੈਲਜੀਅਮ 4 ਸਤੰਬਰ (ਯ.ਸ) ਇੰਡੀਅਨ ਉਵਰਸੀਜ ਕਾਂਗਰਸ ਬੈਲਜੀਅਮ ਦੇ ਪ੍ਰਧਾਨ ਸਿਮਰਜੀਤ ਸਿੰਘ ਸੰਧੂ,ਸਰਪ੍ਰਸਤ ਗੁਰਦੀਪ ਸਿੰਘ ਮੱਲੀ, ਮੀਤ ਪ੍ਰਧਾਨ ਰਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਚਰਨਜੀਤ ਸਿੰਘ ਬਰਨਾਲਾ, ਚੇਅਰਮੈਨ ਸੁਰਜੀਤ ਸਿੰਘ ਮਹਿਸੋਪੂਰ, ਸੈਕਟਰੀ ਹਰਮੀਤ ਸਿੰਘ, ਬਾਬਾ ਗੁਰਦਿਆਲ ਰਾਮ ਖਜਾਨਚੀ ਅਤੇ ਸਹਾਇਕ ਖਜਾਨਚੀ ਅਵਤਾਰ ਸਿੰਘ ਤਾਰੀ ਨੇ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਚੋਥੀ ਵਾਰ ਕਾਂਗਰਸ ਦੀ ਪ੍ਰਧਾਨ ਬਨਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਜਦੋ ਦਾ ਕਾਂਗਰਸ ਦਾ ਭਾਰ ਸ਼੍ਰੀ ਮਤੀ ਸੋਨੀਆ ਗਾਂਧੀ ਅਤੇ ਸ.ਮਨਮੋਹਨ ਸਿੰਘ ਨੇ ਹੱਥਾ ਵਿੱਚ ਲਿਆ ਹੈ ਤਦ ਤੋ ਦੇਸ਼ ਦੀ ਤਰੱਕੀ ਵਿੱਚ ਦਸ ਗੁਣਾ ਵਾਧਾ ਹੋਇਆ ਹੈ। ਇਸ ਕਰਕੇ ਭਾਰਤ ਵਰਗੇ ਤਰੱਕੀਨੁਮਾ ਦੇਸ਼ ਨੂੰ ਇਹੋ ਜਿਹੇ ਲੀਡਰਾ ਦੀ ਲੋੜ ਹੈ ਤਾ ਜੋ ਦੇਸ਼ ਤਰੱਕੀ ਦੀਆ ਲੀਹਾ ਤੇ ਚੱਲਦਾ ਹੋਇਆ ਦੁਨੀਆ ਦੇ ਨਕਸੇ ਤੇ ਉਭਰ ਕੇ ਸਾਹਮਣੇ ਆਵੇ।
ਅੱਜ ਮਿਤੀ 5 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ: ਸੰਤਰੂਧਨ
ਬੈਲਜੀਅਮ 4 ਸਤੰਬਰ (ਯ.ਸ) ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਅੱਜ ਮਿਤੀ 5 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਭਾਈ ਹਰਭਜਨ ਸਿੰਘ ਪਟਿਆਲਾ ਵਾਲੇ ਕੀਰਤਨ ਕਰਨਗੇ ਇਹ ਜਾਣਕਾਰੀ ਗੁਰੂਘਰ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਨੇ ਯੋਰਪ ਸਮਾਚਾਰ ਨੂੰ ਦਿੱਤੀ।
ਸੋਨੀਆ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਚੁਣੇ ਜਾਣ ਤੇ ਵਧਾਈ

ਬੈਲਜੀਅਮ 4 ਸਤੰਬਰ (ਯ.ਸ) ਬੈਲਜੀਅਮ ਦੇ ਸੀਨੀਅਰ ਕਾਂਗਰਸੀ ਆਗੁ ਸੱਜਣ ਸਿੰਘ ਵਿਰਦੀ ,ਅਵਤਾਰ ਸਿੰਘ ਸ਼ੋਕਰ ਅਤੇ ਤਰਸੇਮ ਸਿੰਘ ਸ਼ੇਰਗਿੱਲ ਵੱਲੋ ਇੱਕ ਸਾਂਝੇ ਬਿਆਨ ਵਿੱਚ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀ ਮਤੀ ਸੋਨੀਆ ਗਾਂਧੀ ਇੱਕ ਸੁਲਜੀ ਹੋਈ ਦੇਸ਼ ਦੀ ਸੱਚੀ ਅਤੇ ਇਮਾਨਦਾਰ ਨੇਤਾ ਹੈ ।ਇਸ ਲਈ ਉਸ ਨੂੰ ਇਸ ਆਹੁਦੇ ਤੇ ਚੋਥੀ ਵਾਰ ਬਿਠਾਇਆ ਗਿਆ ਹੈ ਜਿਥੇ ਅਸੀ ਸੋਨੀਆ ਗਾਂਧੀ ਨੂੰ ਇਸ ਮੋਕੇ ਤੇ ਵਧਾਈ ਦਿੰਦੇ ਹਾ ਉਥੇ ਨਾਲ ਹੀ ਕੁੱਲ ਹਿੰਦ ਕਾਂਗਰਸ ਦੇ ਸਮੂਹ ਆਹੁਦੇਦਾਰ ਵੀ ਵਧਾਈ ਦੇ ਪਾਤਰ ਹਨ।
ਫਿਨਲੈਂਡ ਚ ਵਿਦੇਸ਼ੀ ਮੂਲ ਦੇ ਲੋਕਾ ਨੂੰ ਮਾਤਾ ਪਿਤਾ ਨੂੰ ਪੱਕੇ ਤੌਰ ਤੇ ਸੱਦਣ ਦਾ ਨਵਾਂ ਕਾਨੂੰਨ ਪਾਸ ਹੋਇਆ।

ੳਸਲੋ 4 ਸਤੰਬਰ (ਰੁਪਿੰਦਰ ਢਿੱਲੋ ਮੋਗਾ) ਪ੍ਰੈਸ ਨੂ ਸ੍ਰ ਸੁਖਦਰਸ਼ਨ ਸਿੰਘ ਗਿੱਲ(ਮੋਗਾ) ਤੋ ਮਿੱਲੀ ਜਾਣਕਾਰੀ ਅਨੁਸਾਰ ਫਿ਼ਨਲੈਂਡ ਦੀ ਸਰਕਾਰ ਵੱਲੋਂ ਵਿਦੇਸ਼ੀਆਂ ਨੂੰ ਨਵੀ ਰਾਹਤ ਦਿੰਦਿਆਂ ਇੱਕ ਨਵਾਂ ਕਾਨੂੰਨ ਬਨਾਇਆ ਹੈ ਕਿ ਵਿਦੇਸ਼ੀ ਆਪਣੇ ਮਾਂ ਬਾਪ ਨੂੰ ਪੱਕੇ ਤੌਰ ਤੇ ਫਿ਼ਨਲੈਂਡ ਸੱਦ ਸਕਦੇ ਹਨ।ਇਹ ਸਿਰਫ ਓਹਨਾਂ ਲੋਕਾਂ ਤੇ ਹੀ ਲਾਗੂ ਹੁੰਦਾ ਹੈ ਜੋ ਫਿ਼ਨਲੈਂਡ ਦੇ ਸਿਟੀਜ਼ਨ ਹਨ ਤੇ ਲੰਮੇਂ ਸਮੇਂ ਤੋ ਕੰਮ ਕਰਦੇ ਤੇ ਟੈਕਸ ਭਰਦੇ ਹਨ। ਵਿਦੇਸ਼ੀਆਂ ਦੀ ਇਸ ਲੰਮੇ ਸਮੇ ਦੀ ਮੰਗ ਨੂੰ ਕੋਕੋਮੁਸ ਪਾਰਟੀ ਨੇ ਸਮਝਦਿਆਂ ਹੋਇਆਂ ਵਿਦੇਸ਼ੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋ ਬਾਦ ਫਿ਼ਨਲੈਂਡ ਦੀ ਪਾਰਲੀਮੈਂਟ ਵਿੱਚ ਇਹ ਮੁੱਦਾ ਰੱਖਿਆ।ਵਿਰੋਧੀ ਪਾਰਟੀ ਸੋਸ਼ਲ ਡੇਮੋਕਰੇਟਿਕ ਨੇ ਵਿਦੇਸ਼ੀਆਂ ਦੇ ਇਸ ਕਾਨੂੰਨ ਦੀ ਸਖਤ ਵਿਰੋਧਤਾ ਕੀਤੀ।ਫਿ਼ਨਲੈਂਡ ਦੇ ਵਿੱਤ ਮੰਤਰੀ ਕੋਕੋਮੁਸ ਪਾਰਟੀ ਦੇ ਪ੍ਰਧਾਂਨ ਜੁਰਕੀ ਕਾਤਾਈਸੇਨ ਤੇ ਵਿਦੇਸ਼ੀ ਮੰਤਰੀ ਆਲੇਕਸੰਡਰ ਸਤੁੱਬ ਨੇ ਵਿਦੇਸ਼ੀਆਂ ਦੇ ਹੱਕ ਵਿੱਚ ਜ਼ੋਰਦਾਰ ਬੈਸ ਕਰਦਿਆਂ ਹੋਇਆਂ ਸਾਥ ਦਿੱਤਾ ਤੇ ਵਿਦੇਸ਼ੀਆਂ ਨੂੰ ਓਹਨਾਂ ਦੇ ਪ੍ਰੀਵਾਰਾਂ ਨਾਲ ਇਕੱਠੇ ਕਰਨ ਵਾਲੇ ਕਾਨੂੰਨ ਦੇ ਹੱਕ ਵਿੱਚ ਬੋਲ ਕੇ ਵਿਦੇਸ਼ੀਆਂ ਦੇ ਦਿਲ ਜਿੱਤ ਲਏ।ਜਿਸ ਦਾ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਵਿਦੇਸ਼ੀ ਕੋਕੋਮੁਸ ਪਾਰਟੀ ਦੇ ਓਮੀਦਵਰਾਂ ਨੂੰ ਪੂਰਾ ਮੁੱਲ ਮੋੜਨਗੇ ਤੇ ਸੋਸ਼ਲ ਡੇਮੋਕਰੇਟਿਕ ਪਾਰਟੀ ਦੇ ਵਿਦੇਸ਼ੀਆ ਪ੍ਰਤੀ ਨਫਰ਼ਤ ਨੂੰ ਯਾਦ ਰੱਖਣਗੇ।ਕੋਕੋਮੁਸ ਪਾਰਟੀ ਮੈਂਬਰ ਤੇ ਇੰਡੀਅਨ ਕਲਚਰਲ ਕਲੱਬ ਦੇ ਪ੍ਰਧਾਂਨ ਗਿੱਲ ਸੁਖਦਰਸ਼ਨ ਸਿੰਘ(ਮੋਗਾ)ਨੇ ਕੋਕੋਮੁਸ ਪਾਰਟੀ ਦਾ ਇੰਡੀਅਨ ਕਮਿਓਨਿਟੀ ਤੇ ਸਮੂਹ ਵਿਦੇਸ਼ੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।
ਇੰਡੀਆ ਹਾਕੀ ਦਾ ਚਮਕਦਾ ਸਿਤਾਰਾ ਸੰਦੀਪ ਸਿੰਘ
ਜ਼ਰਮਨ 4 ਸਤੰਬਰ (ਅਮਰਜੀਤ ਸਿੰਘ ਸਿੱਧੂ) ਜ਼ਰਮਨ ਦੇ ਸ਼ਹਿਰ ਹਮਬਰਗ ਵਿਖੇ ਜੁਲਾਈ ਦੇ ਸੁਰੂ ਵਿੱਚ ਕਰਵਾਏ ਗਏ ਚਾਰ ਦੇਸ਼ਾਂ ਦੇ ਟੂਰਨਾਂ ਮੈਟ ਵਿੱਚ ਇੰਡੀਆ ਦੀ ਟੀਮ ਨੇ ਸਿ਼ਰਕਤ ਕੀਤੀ। ਇਸ ਟੂਰਨਾਂਮੈਟ ਵਿੱਚ ਇੰਡੀਅਨ ਟੀਮ ਦੇ ਅਠਾਰਾਂ ਖਿਡਾਰੀਆਂ ਨਾਲ ਗੁਰਵਿੰਦਰ ਸਿੰਘ ਸੰਘਾ ਰੈਫਰੀ ਅਤੇ ਦੋ ਕੋਚ ਸ: ਹਰਿੰਦਰ ਸਿੰਘ ਤੇ ਸਪੇਨ ਤੋ ਗਏ ਹੋਏ ਕੋਚ ਹੋਸੇ ਬਰਾਸਾ ਆਏ ਹੋਏ ਸਨ। ਇਸ ਟੀਮ ਦੇ ਮੈਬਰਾਂ ਨਾਲ ਪੰਜਾਬ ਹਾਕੀ ਕਲੱਬ ਹਮਬਰਗ ਦੇ ਸਰਗਰਮ ਵਰਕਰ ਤੇ ਖਿਡਾਰੀ ਸ: ਜਸਵੀਰ ਸਿੰਘ ਗਰੇਵਾਲ ਅਤੇ ਸੁਖਜਿੰਦਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਮਿਲਣੀ ਹੋਈ। ਇਸ ਸਮੇ ਇੰਡੀਅਨ ਹਾਕੀ ਟੀਮ ਦੇ ਤੇਜ ਤਰਾਰ ਖਿਡਾਰੀ ਤੇ ਪਨੈਲਟੀ ਕਾਰਨਰ ਦੇ ਮਾਹਰ ਸੰਦੀਪ ਸਿੰਘ ਨਾਲ ਜੋ ਗੱਲਬਾਤ ਹੋਈ ਉਸ ਨੂੰ ਪਾਂਠਕਾਂ ਦੇ ਰੂਬਰੂ ਕਰ ਰਿਹਾ ਹਾਂ।ਸੱਭ ਤੋਂ ਪਹਿਲਾਂ ਤੁਹਾਨੂੰ ਇਸ ਹਮਬਰਗ ਦੇ ਟੂਰਨਾਂਮੈਟ ਵਿੱਚ ਆਉਣ ਤੇ ਅਸੀਂ ਇੰਡੀਅਨ ਕਮਿਉਨਟੀ ਵੱਲੋਂ ਜੀ ਆਇਆਂ ਕਹਿੰਦੇ ਹਾਂ। ਬਾਈ ਜੀ ਮੇਰੇ ਅਤੇ ਮੇਰੇ ਦੋਸਤ ਖਿਡਾਰੀਆਂ ਵੱਲੋ ਆਪ ਜੀ ਅਤੇ ਸਾਰੇ ਭਾਰਤੀ ਵੀਰਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਅਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੰਦੀਪ ਸਿੰਘ ਜੀ ਆਪ ਦਾ ਜਨਮ ਕਦੋ ਤੇ ਕਿੱਥੈ ਹੋਇਆ? ਮੇਰਾ ਜ਼ਨਮ 27-02-1986 ਨੂੰ ਸਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਸ:ਗੁਰਚਰਨ ਸਿੰਘ ਜੀ ਦੇ ਘਰ ਮਾਤਾ ਦਲਜੀਤ ਕੌਰ ਦੀ ਕੁਖੋਂ ਹੋਇਆ।
ਮੁੰਬਈ ਹਮਲਿਆਂ ਦਾ ਮੁਕੱਦਮਾ ਅੰਤਰ ਵਿਰੋਧਾਂ ‘ਚ ਫਸਿਆ : ਪਾਕਿ
ਇਸਲਾਮਾਬਾਦ 4 ਸਤੰਬਰ (ਪ.ਪ) ਪਾਕਿਸਤਾਨ ਨੇ ਅੱਜ ਕਬੂਲਿਆ ਕਿ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਦੇ ਦੋਸ਼ੀ ਲਸ਼ਕਰ ਏ ਤੋਇਬਾ ਦੇ ਜ਼ਕੀ ਉਰ ਰਹਿਮਾਨ ਲਖਵੀ ਅਤੇ ਛੇ ਹੋਰਨਾਂ ਦਾ ਮੁਕੱਦਮਾ ਅੰਤਰ ਵਿਰੋਧਾਂ ਵਿਚ ਫਸ ਗਿਆ ਹੈ ਅਤੇ ਚੀਜ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਦੋ ਮੁੱਖ ਭਾਰਤੀ ਗਵਾਹਾਂ ਦੀ ਗਵਾਹੀ ਰਿਕਾਰਡ ਕਰਨ ਲਈ ਇਕ ਕਮਿਸ਼ਨ ਦਾ ਗਠਨ ਜ਼ਰੂਰੀ ਹੈ। ਭਾਰਤੀ ਹਾਈ ਕਮਿਸ਼ਨਰ ਸ਼ਰਤ ਸੱਭਰਵਾਲ ਨਾਲ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਅੱਜ ਸਵੇਰੇ ਕਿਹਾ ਕਿ ਵੀਡੀਓ ਕਾਨਫਰਸਿੰਗ ਰਾਹੀਂ ਭਾਰਤੀ ਗਵਾਹਾਂ ਦੀ ਗਵਾਹੀ ਦੇ ਮੁੱਦੇ ‘ਤੇ ਪਾਕਿਸਤਾਨ ਦੇ ਸ਼ੱਕੀਆਂ ਦੀ ਸੁਣਵਾਈ ਸਮੱਸਿਆਵਾਂ ਵਿਚ ਉਲਝ ਗਈ ਕਿਉਂਕਿ ਪਾਕਿਸਤਾਨੀ ਕਾਨੂੰਨ ਵਿਚ ਇਸ ਦੀ ਇਜਾਜ਼ਤ ਨਹੀਂ ਹੈ। ਗ੍ਰਹਿ ਮੰਤਰਾਲੇ ਵਿਚ ਸੱਭਰਵਾਲ ਨਾਲ ਮੁਲਾਕਾਤ ਤੋਂ ਬਾਅਦ ਮਲਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਪੀ. ਚਿਦੰਬਰਮ ਨਾਲ ਹਾਲ ਹੀ ਵਿਚ ਟੈਲੀਫੋਲ ‘ਤੇ ਗੱਲਬਾਤ ਵਿਚ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ‘ਤੇ ਅਧਾਰਤ ਇਕ ਕਮਿਸ਼ਨ ਦੇ ਗਠਨ ਦੀ ਚਰਚਾ ਕੀਤੀ ਸੀ ਜੋ ਮੈਜਿਸਟਰੇਟ ਅਤੇ ਪੁਲਿਸ ਅਧਿਕਾਰੀ ਦਾ ਬਿਆਨ ਦਰਜ ਕਰਨ ਲਈ ਭਾਰਤ ਦੀ ਯਾਤਰਾ ਕਰੇਗਾ। ਮਲਿਕ ਨੇ ਕਿਹਾ ਕਿ ਚਿਦੰਬਰਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਉਹ ਪਾਕਿਸਤਾਨੀ ਪੇਸ਼ਕਸ਼ ਮਿਲੇਗੀ ਤਾਂ ਉਸ ‘ਤੇ ਵਿਚਾਰ ਕੀਤਾ ਜਾਵੇਗਾ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਕਰ ਰਹੀ ਅਤਿਵਾਦ ਵਿਰੋਧੀ ਪਾਕਿਸਤਾਨੀ ਅਦਾਲਤ ਨੂੰ ਹੁਣ ਵੀ ਭਾਰਤ ਦੀ ਇਸ ਪੇਸ਼ਕਸ਼ ‘ਤੇ ਫੈਸਲਾ ਕਰਨਾ ਹੈ ਕਿ ਗਵਾਹਾਂ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਨਾਲ ਕਰਵਾਈ ਜਾਵੇ। Read more »
ਜਦੋਂ ਐਡਵੋਕੇਟ ਜਨਰਲ ਦੇ ਪੁੱਤਰ ਨੂੰ ਪ੍ਰੈਸ ਨਾਲ ਪੰਗਾ ਲੈਣਾ ਮਹਿੰਗਾ ਪਿਆ

ਬਰਨਾਲਾ, 4 ਸਤੰਬਰ (ਸੁਰਿੰਦਰ ਗੋਇਲ) : ਪ੍ਰੈਸ ਨਾਲ ਪੰਗਾ ਲੈਣ ਵਾਲੇ ਇਕ ਐਡੀਸ਼ਨਲ ਐਡਵੋਕੇਟ ਜਨਰਲ ਦੇ ਵਕੀਲ ਅਮਰਵੀਰ ਸਿੰਘ ਜਟਾਣਾ ਦੇ ਪੁੱਤਰ ਨੂੰ ਆਖਰ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਉਣਾ ਪਿਆ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਲਾਲ ਬੱਤੀ ਲੱਗੀ ਹੋਈ ਬਲੈਰੋ ਗੱਡੀ ਸਥਾਨਿਕ ਪੰਜਾਬ ਐਂਡ ਸਿੰਧ ਬੈਂਕ ਨੇੜੇ ਸਬਜੀ ਮੰਡੀ ਵਿਚ ਪਾਰਕਿੰਗ ਲਈ ਲਗਾਈ ਗਈ ਪੀਲੀ ਲਾਇਨ ਤੋਂ ਬਾਹਰ ਸੜਕ ਵਿਚਾਲੇ ਖੜ੍ਹੀ ਸੀ। ਇਕ ਅਖ਼ਬਾਰ ਸਮੂਹ ਦੇ ਪ੍ਰੈਸ ਫ਼ੋਟੋਗ੍ਰਾਫਰ ਨੇ ਜਦੋਂ ਉਸਦੀ ਫੋਟੋ ਖਿੱਚਣ ਲੱਗਾ ਤਾਂ ਗੱਡੀ ਵਿਚ ਏ.ਸੀ. ਲਗਾਈ ਬੈਠੇ ਤਿੰਨ ਨੌਜਵਾਨ ਉਤਰੇ ਅਤੇ ਉਸ ਕੋਲੋ ਕੈਮਰਾ ਖੋਹ ਲਿਆ, ਜਦੋਂ ਉਕਤ ਫੋਟੋਗ੍ਰਾਫਰ ਇਸ ਸਬੰਧੀ ਆਪਣੇ ਸਬ-ਆਫ਼ਿਸ ਫੋਨ ਕਰਨ ਲੱਗਾ ਤਾਂ ਉਕਤ ਨੌਜਵਾਨਾਂ ਨੇ ਉਸਦਾ ਮੋਬਾਇਲ ਵੀ ਖੋਹ ਲਿਆ ਅਤੇ ਥਾਣੇ ਚੱਲਣ ਬਾਰੇ ਕਹਿ ਕੇ ਆਪਣੀ ਗੱਡੀ ਥਾਣਾ ਕੋਤਵਾਲੀ ਵਿਖੇ ਲੈ ਗਏ। ਜਦੋਂ ਫੋਟੋਗ੍ਰਾਫ਼ਰ ਆਪਣੇ ਸਾਥੀ ਪੱਤਰਕਾਰ ਨੂੰ ਲੈ ਕੇ ਥਾਣੇ ਪਹੁੰਚਿਆ ਤਾਂ ਉਕਤ ਨੌਜਵਾਨਾਂ ਨੇ ਉਸ ਨਾਲ ਵੀ ਪੁਲਿਸ ਦੀ ਹਾਜ਼ਰੀ ਵਿਚ ਮਾੜਾ ਵਿਵਹਾਰ ਕੀਤਾ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪ੍ਰੋਗਰੈਸਿਵ ਪ੍ਰੈਸ ਕਲੱਬ ਦੇ ਪ੍ਰਧਾਨ ਰਾਜਮਹਿੰਦਰ ਦੀ ਅਗਵਾਈ ਵਿਚ ਸਾਰਾ ਪੱਤਰਕਾਰ ਭਾਈਚਾਰਾ ਥਾਣਾ ਕੋਤਵਾਲੀ ਪਹੁੰਚ ਗਿਆ ਅਤੇ ਉਕਤ ਤਿੰਨਾਂ ਨੌਜਵਾਨਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਕਰ ਦਿੱਤੀ। Read more »
ਲੋਕਾਂ ਦੀ ਸਹੂਲਤ ਲਈ ਸੰਗਤ ਦਰਸ਼ਨ ਪ੍ਰੋਗਰਾਮ ਸਰਕਾਰ ਦਾ ਅਹਿਮ ਉਪਰਾਲਾ : ਮੁੱਖ ਮੰਤਰੀ

ਫੋਟੋ ਕੈਪਸ਼ਨ : ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੌਰਾਨ ਮੁਸ਼ਕਿਲਾਂ ਸੁਣਦੇ ਹੋਏ ਤੇ ਮੌਜੂਦ ਲੋਕਾਂ ਦਾ ਇੱਕਠ ,ਦੂਜੇ ਦਿਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪਿੰਡਾਂ ਨੂੰ 1 ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ
ਸ੍ਰੀ ਮੁਕਤਸਰ ਸਾਹਿਬ 4 ਸਤੰਬਰ (ਸੁਨੀਲ ਬਾਂਸਲ) : ਜਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਲਬੀ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਤਹਿਤ ਅੱਜ ਦੂਸਰੇ ਦਿਨ ਦੇ ਦੌਰੇ ਦੌਰਾਨ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਪਿੰਡ ਢਾਣੀ ਤੇਲੀਆਂਵਾਲੀ, ਕੰਦੂਖੇੜਾ, ਭੀਟੀਵਾਲਾ, ਹਾਕੂਵਾਲਾ, ਮਿੱਡੂ ਖੇੜਾ, ਫੱਤਾ ਕੇਰਾ, ਚੱਕ ਮਿੱਡੂ ਸਿੰਘ ਵਾਲਾ ਅਤੇ ਮਹਿਨਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ। ਇਹਨਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਮੌਕੇ ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕਿਸੇ ਸਿਆਸੀ ਮੰਤਵ ਲਈ ਨਹੀਂ ਕਰ ਰਹੇ, ਬਲਕਿ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਨਵੀ ਦਿਸ਼ਾ ਪ੍ਰਦਾਨ ਕਰਨ ਲਈ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਦੇ ਰਹਿੰਦੇ ਕਾਰਜ ਕਾਲ ਦੌਰਾਨ ਪੰਜਾਬ ਸੂਬੇ ਨੂੰ ਦੇਸ਼ ਦਾ ਮਾਡਲ ਸੂਬਾ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ ਮਰ੍ਹਾ ਦੇ ਕੰਮ ਕਾਜ ਕਰਵਾਉਣ ਲਈ ਜਿਲ੍ਹਾ ਹੈਡਕੁਆਰਟਰ, ਤਹਿਸੀਲ ਹੈਡ ਕੁਆਰਟਰ ਜਾ ਚੰਡੀਗੜ੍ਹ ਜਾਣਾ ਪੈਦਾ ਸੀ, ਪਰ ਸਰਕਾਰ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਦੇ ਹੋਏ, ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਸਾਰਾ ਜਿਲ੍ਹਾ ਪ੍ਰਸ਼ਾਸਨ ਪਿੰਡ ਪੱਧਰ ਤੇ ਪਹੁੰਚਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੀ ਹੱਲ ਕੀਤੀਆਂ ਜਾਂਦੀਆਂ ਹਨ ਅਤੇ ਪਿੰਡਾਂ ਦੇ ਵਿਕਾਸ ਲਈ ਲੋੜੀਦੀਆਂ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। Read more »
ਡਰ ਮੁਕਤ ਹੋਣਾ ਚਾਹੀਦੈ ਸਕੂਲਾਂ ਦਾ ਮਾਹੌਲ : ਪ੍ਰਧਾਨ ਮੰਤਰੀ
ਨਵੀਂ ਦਿੱਲੀ 4 ਸਤੰਬਰ (ਪ.ਪ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਦੇ ਅਧਿਕਾਰ ਨੂੰ ਵਿਆਪਕ ਕੌਮੀ ਅੰਦੋਲਨ ਬਣਾਉਣ ਲਈ ਸਕੂਲਾਂ ਦਾ ਮਾਹੌਲ ਡਰ, ਚਿੰਤਾ ਅਤੇ ਦਹਿਸ਼ਤ ਤੋਂ ਮੁਕਤ ਹੋਣਾ ਚਾਹੀਦਾ ਹੈ। ਕਠੋਰ ਸਜ਼ਾਵਾਂ ਦੀਆਂ ਕੁੱਝ ਘਟਨਾਵਾਂ ਦਾ ਬੱਚਿਆਂ ਦੇ ਦਿਮਾਗ ‘ਤੇ ਡੂੰਘਾ ਪ੍ਰਭਾਵ ਪੈਣ ਦਾ ਜ਼ਿਕਰ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰ ਟੀ ਆਈ ਐਕਟ ਵਿਚ ਮਾਨਸਿਕ ਤਸ਼ੱਦਦ ਅਤੇ ਸਰੀਰਕ ਦੰਡ ‘ਤੇ ਪਾਬੰਦੀ ਹੈ। ਇਸ ਵਿਚ ਬੱਚਿਆਂ ਨੂੰ ਜਬਰੀ ਰੋਕਣ ਜਾਂ ਉਨ੍ਹਾਂ ਨੂੰ ਕੱਢੇ ਜਾਣ ‘ਤੇ ਵੀ ਰੋਕ ਹੈ। ਇਨ੍ਹਾਂ ਵਿਵਸਥਾਵਾਂ ਦੇ ਚਲਦਿਆਂ ਕਈ ਅਧਿਆਪਕ ਸਵਾਲ ਕਰ ਰਹੇ ਹਨ ਕਿ ਜਮਾਤ ਵਿਚ ਅਨੁਸ਼ਾਸਨ ਕਿਸ ਤਰ੍ਹਾਂ ਬਣਾ ਕੇ ਰੱਖਿਆ ਜਾਵੇ। ਅਧਿਆਪਕ ਦਿਵਸ ਤੋਂ ਪਹਿਲਾਂ ਆਪਣੀ ਰਿਹਾਇਸ਼ ‘ਤੇ ਕੌਮੀ ਐਵਾਰਡ ਜੇਤੂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਕੂਲ ਜਾਣ ਦਾ ਵਿਚਾਰ ਆਉਂਦਿਆਂ ਹੀ ਕਿਸੇ ਵੀ ਬੱਚੇ ਨੂੰ ਡਰ ਮਹਿਸੂਸ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਜਾਤ, ਲਿੰਗ ਜਾਂ ਭਾਈਚਾਰੇ ਦਾ ਹੋਵੇ। ਹਰ ਸਾਲ ਪੰਜ ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਸਰਵਪੱਖੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਮਾਤ ਵਿਚ ਅਨੁਸ਼ਾਸਨ ਬਣਾਈ ਰੱਖਣ ਸਬੰਧੀ ਮੁੱਦੇ ਦਾ ਜਵਾਬ ਦਾਰਸ਼ਨਿਕ ਜਿੱਦੂ ਕ੍ਰਿਸ਼ਨ ਮੂਰਤੀ ਨੇ ਦਿੱਤਾ ਹੈ। ਡਾ. ਮਨਮੋਹਨ ਸਿੰਘ ਅਨੁਸਾਰ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਅਨੁਸ਼ਾਸਨ ਵਿਦਿਆਰਥੀ ਨੂੰ ਕੰਟਰੋਲ ਕਰਨ ਦਾ ਸੌਖਾ ਉਪਰਾਲਾ ਹੈ, ਪਰ ਇਸ ਨਾਲ ਉਸ ਨੂੰ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਸਮਝਣ ਵਿਚ ਮਦਦ ਨਹੀਂ ਮਿਲੇਗੀ। Read more »
ਅਮਰੀਕਾ ਨਾਲ ਜਲਦ ਸੁਲਝੇਗਾ ਵੀਜ਼ਾ ਵਿਵਾਦ : ਭਾਰਤ
ਨਵੀਂ ਦਿੱਲੀ 4 ਸਤੰਬਰ (ਪ.ਪ) ਭਾਰਤ ਨੇ ਅੱਜ ਆਸ ਪ੍ਰਗਟਾਈ ਕਿ ਅਮਰੀਕਾ ਦੇ ਨਾਲ ਵੀਜ਼ਾ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਜਲਦ ਸੁਲਝਾ ਲਿਆ ਜਾਵੇਗਾ। ਅਮਰੀਕਾ ਨੇ ਹਾਲ ਹੀ ਵਿਚ ਵੀਜ਼ਾ ਫੀਸ ਵਿਚ ਵਾਧਾ ਕਰ ਦਿੱਤਾ, ਜਿਸ ਨਾਲ ਭਾਰਤੀ ਆਈ ਟੀ ਕੰਪਨੀਆਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤ ਦੇ ਵਣਜ ਸਕੱਤਰ ਰਾਹੁਲ ਖੁੱਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਇਸ ਵਿਵਾਦ ਦਾ ਆਪਸੀ ਸਹਿਮਤੀ ਨਾਲ ਹੱਲ ਕਰਨ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਉਪ ਵਪਾਰ ਪ੍ਰਤੀਨਿੱਧ ਮਾਈਕਲ ਪੁੰਕ ਅਤੇ ਫਲੋਰੀਡਾ ਤੋਂ ਸੈਨੇਟਰ ਜਾਰਜ ਲਿਮਿਊਕਸ ਸਣੇ ਕਈ ਅਮਰੀਕੀ ਆਗੂ ਉਨ੍ਹਾਂ ਨਾਲ ਇਸ ਮਸਲੇ ‘ਤੇ ਵਿਚਾਰ ਵਟਾਂਦਰਾ ਕਰ ਚੁੱਕੇ ਹਨ। ਖੁੱਲਰ ਨੇ ਕਿਹਾ ਕਿ ਹੁਣ ਜਦੋਂ ਕਿ ਵਪਾਰ ਨੀਤੀ ‘ਤੇ ਬੈਠਕ ਵਿਚ ਦੋ ਹਫ਼ਤੇ ਤੋਂ ਘੱਟ ਦਾ ਸਮਾਂ ਬਚਿਆ ਹੈ ਅਤੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਵੀ ਨਜ਼ਦੀਕ ਹੈ ਅਜਿਹੇ ਵਿਚ ਕੋਈ ਨਹੀਂ ਚਾਹੁੰਦਾ ਕਿ ਇਹ ਵਿਵਾਦ ਬਣਿਆ ਰਹੇ। ਅਮਰੀਕੀ ਰਾਸ਼ਟਰਪਤੀ ਨਵੰਬਰ ਵਿਚ ਭਾਰਤ ਆਉਣਗੇ। ਸੀਮਾ ਸੁਰੱਖਿਆ ਬਿੱਲ ਦੇ ਤਹਿਤ ਅਮਰੀਕਾ ਨੇ ਅਗਲੇ ਪੰਜ ਸਾਲਾਂ ਲਈ ਐਚ-1 ਅਤੇ ਐਲ-1 ਵੀਜ਼ੇ ਦੀਆਂ ਕੁੱਝ ਸ਼੍ਰੇਣੀਆਂ ਲਈ ਫੀਸ ਵਿਚ 2 ਹਜ਼ਾਰ ਡਾਲਰ ਤੱਕ ਦਾ ਵਾਧਾ ਕਰ ਦਿੱਤਾ ਹੈ।
ਸੋਨੀਆ ਗਾਂਧੀ ਨੂੰ ਚੌਥੀ ਵਾਰ ਰਾਸ਼ਟਰੀ ਪ੍ਰਧਾਨ ਬਨਾਉਣਾ ਅਹਿਮ ਫੈਸਲਾ-ਸ਼ੇਰਬਾਜ ਭੁੱਲਰ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਸ੍ਰੀਮਤੀ ਸੋਨੀਆ ਗਾਂਧੀ ਨੂੰ ਚੌਥੀ ਵਾਰ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਬਨਣ ਦੀ ਖੁਸ਼ੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਸ਼ੇਰਬਾਜ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਆਪਸ ਵਿਚ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਲਰ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਇਸ ਚੋਣ ਪ੍ਰਤੀ ਠੀਕ ਫੈਸਲੇ ਦਾ ਸਮਰਥਨ ਕਰਦੇ ਹਨ। ਇਸ ਮੌਕੇ ਹਰਮੇਸ਼ ਕੁਮਾਰ, ਰਾਜਵੀਰ ਸਿੰਘ, ਪ੍ਰਿਤਪਾਲ ਸਿੰਘ, ਲੱਖੇਵਾਲੀ, ਸੁਖਵੰਤ ਸਿੰਘ ਗਿਲਜੇਵਾਲਾ, ਜਗਸੀਰ ਸਿੰਘ ਜੱਗਾ, ਚਰਨਜੀਤ ਸਿੰਘ ਚਰਨਾ, ਰਜ਼ਨੀਸ਼ ਮੱਕਰ ਤੋਂ ਇਲਾਵਾ ਕਾਂਗਰਸ ਦੇ ਹੋਰ ਵੀ ਵਰਕਰ ਹਾਜ਼ਰ ਸਨ।
ਤਿੰਨੇ ਬੰਦੀ ਜਵਾਨਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ: ਮਾਓਵਾਦੀ ਬੁਲਾਰਾ
ਪਟਨਾ 4 ਸਤੰਬਰ (ਪ.ਪ) ਆਖਿਰਕਾਰ 36 ਘੰਟੇ ਤੋਂ ਵੱਧ ਦੀ ਚੁੱਪੀ ਤੋਂ ਬਾਅਦ ਭਾਕਪਾ ਮਾਓਵਾਦੀ ਦੇ ਬੁਲਾਰੇ ਅਵਿਨਾਸ਼ ਨੇ ਅੱਜ ਤਿੰਨੇ ਬੰਦੀ ਜਵਾਨਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ। ਬਿਹਾਰ ਦੇ ਲੱਖੀ ਸਰਾਏ ਜ਼ਿਲ੍ਹੇ ਦੇ ਰਾਮਟਾਲ ਨਗਰ ਪਿੰਡ ਦੇ ਕੋਲ ਬੀਤੇ 29 ਅਗਸਤ ਨੂੰ ਹੋਈ ਮੁਠਭੇੜ ਤੋਂ ਬਾਅਦ ਲਾਪਤਾ ਚਾਰ ਪੁਲਿਸ ਜਵਾਨਾਂ ਬਾਰੇ 30 ਅਗਸਤ ਦੀ ਸ਼ਾਮ ਨੂੰ ਮੀਡੀਆ ਨੂੰ ਫੋਨ ਕਰਕੇ ਅਵਿਨਾਸ਼ ਨੇ ਹੀ ਉਨ੍ਹਾਂ ਨੂੰ ਨਕਸਲੀਆਂ ਵਲੋਂ ਬੰਦੀ ਬਣਾਏ ਜਾਣ ਦੀ ਪੁਸ਼ਟੀ ਕੀਤੀ ਸੀ। ਨਕਸਲੀਆਂ ਦੀਆਂ ਗਤੀਵਿਧੀਆਂ ਬਾਰੇ ਅਵਿਨਾਸ਼ ਨੇ 2 ਸਤੰਬਰ ਦੀ ਦੇਰ ਸ਼ਾਮ ਤੱਕ ਜਾਣਕਾਰੀ ਦਿੱਤੀ, ਪਰ ਉਸ ਤੋਂ ਬਾਅਦ ਉਸ ਨੇ ਚੁੱਪ ਵੱਟ ਲਈ। ਕੱਲ੍ਹ ਸਵੇਰੇ 10 ਵਜੇ ਨਕਸਲੀਆਂ ਵਲੋਂ ਤੈਅ ਕੀਤੀ ਗਈ ਨਵੀਂ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਮਾਓਵਾਦੀਆਂ ਵਲੋਂ ਤਿੰਨ ਬੰਦੀਆਂ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਵਲੋਂ ਵਧਾਈ ਗਈ ਤਲਾਸ਼ੀ ਮੁਹਿੰਮ ਦੇ ਚਲਦਿਆਂ ਅਵਿਨਾਸ਼ ਨੇ ਅੱਜ ਦੁਪਹਿਰ ਇਕ ਟੀ ਵੀ ਚੈਨਲ ਨੂੰ ਫੋਨ ‘ਤੇ ਦੱਸਿਆ ਕਿ ਬਾਕੀ ਤਿੰਨ ਬੰਦੀ ਜਵਾਨ ਸੁਰੱਖਿਅਤ ਹਨ ਅਤੇ ਬਾਅਦ ਦੁਪਹਿਰ 4 ਵਜੇ ਉਨ੍ਹਾਂ ਦੀ ਆਵਾਜ਼ ਸੁਣਾਉਣ ਦੇ ਨਾਲ ਹੀ ਉਨ੍ਹਾਂ ਦੇ ਸਰੀਰਕ ਤੌਰ ‘ਤੇ ਸੁਰੱਖਿਅਤ ਹੋਣ ਸਬੰਧੀ ਇਕ ਸੀ ਡੀ ਵੀ ਉਪਲਬਧ ਕਰਵਾਈ। ਅਵਿਨਾਸ਼ ਨੇ ਬੀਤੇ 2 ਸਤੰਬਰ ਨੂੰ ਬਾਅਦ ਦੁਪਹਿਰ 4 ਵਜੇ ਇਹ ਦਾਅਵਾ ਕੀਤਾ ਸੀ ਕਿ ਸਰਕਾਰ ਵਲੋਂ ਉਨ੍ਹਾਂ ਦੀ ਮੰਗ ‘ਤੇ ਧਿਆਨ ਨਾ ਦਿੱਤੇ ਜਾਣ ਕਾਰਨ ਬੰਦੀ ਬਣਾਏ ਗਏ ਜਵਾਨਾਂ ਵਿਚੋਂ ਇਕ ਅਭੈ ਪ੍ਰਸਾਦ ਯਾਦਵ ਦੀ ਹੱਤਿਆ ਕਰ ਦਿੱਤੀ ਗਈ ਹੈ, Read more »
ਲੋਕਾਂ ਲਈ ਮੁਸੀਬਤ ਬਣੇ ਪਾਸ਼ ਕਲੋਨੀ ਤੇ ਹੋਰ ਥਾਵਾਂ ਤੇ ਬਣੇ ਕੂੜੇ ਦੇ ਢੰਪ
ਫਗਵਾੜਾ 4 ਸਤੰਬਰ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ) ਫਗਵਾੜਾ ਵਿਖੇ ਅਕਾਲੀ-ਭਾਜਪਾ ਗਠਜੋੜ ਵਲੋਂ ਜਿਥੇ ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਫਗਵਾੜਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਖੁਲੀਆਂ ਥਾਵਾਂ ਤੇ ਬਣੇ ਕੂੜੇ ਦੇ ਢੰਪ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਹਨ। ਜਿਕਰ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਜਾਂਦਾ ਹੈ, ਉਥੇ ਬੜੇ ਉਤਸ਼ਾਹ ਨਾਲ ਕਿਹਾ ਜਾਂਦਾ ਹੈ ਕਿ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ, ਪਰ ਅਜੇ ਤਕ ਤਾਂ ਸਚਾਈ ਬਿਲੁਕੁਲ ਇਸ ਦੇ ਉਲਟ ਹੈ। ਸ਼ਹਿਰ ਦੀਆਂ ਅਨੇਕਾਂ ਸੜਕਾਂ ਦੀ ਹਾਲਤ ਬਦ ਤੋਂ ਵੀ ਬਦਤਰ ਹੈ, ਇਸ ਤੋਂ ਇਲਾਵਾ ਸ਼ਹਿਰ ਦੀ ਪਾਸ਼ ਕਲੋਨੀ ਮਾਡਲ ਟਾਊਨ ਵਿਖੇ ਇਸ ਆਲੀਸ਼ਾਨ ਕੋਠੀ ਦੇ ਨਾਲ ਕੂੜੇ ਦਾ ਢੰਪ ਬਣਾਇਆ ਹੋਇਆ ਹੈ, ਜਿਸ ਕਾਰਨ ਇਥੋਂ ਦੇ ਵਸਨੀਕਾਂ ਦਾ ਰਹਿਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਇਸੇ ਤਰਾਂ ਪੁਰਾਣੇ ਡਾਕਖਾਨੇ ਰੋਡ ਤੇ ਸਰਕਾਰੀ ਸਕੂਲ ਦੀ ਕੰਧ ਦੇ ਨਾਲ ਕਾਫੀ ਦੇ ਸਮੇਂ ਤੋਂ ਕੂੜੇ ਦਾ ਢੰਪ ਹੈ, ਜਿਥੇ ਸ਼ਹਿਰ ਦੀ ਪਾਸ਼ ਕਲੋਨੀ ਹਰਗੋਬਿੰਦ ਨਗਰ ਦੇ ਵਾਸੀਆਂ ਸਮੇਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦਾ ਰੋਜਾਨਾ ਲੰਘਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਕਲੋਨੀ ਦੇ ਨੇੜੇ, ਬਾਬਾ ਗਧੀਆ ਪੁਲੀ ਅਤੇ ਹੁਸ਼ਿਆਰਪੁਰ ਰੋਡ ਤੇ ਪਸ਼ੂਆਂ ਦੇ ਹਸਪਤਾਲ ਦੇ ਨੇੜੇ ਕੂੜੇ ਦੇ ਢੰਪ ਬਣੇ ਹੋਏ ਹਨ। ਇਨਾਂ ਇਲਾਕਿਆਂ ਦੇ ਵਸਨੀਕ ਅਤੇ ਇਨਾਂ ਰਾਹਾਂ ਤੋਂ ਰੋਜ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Read more »
5 ਸਤਬੰਰ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਅਧਿਆਪਕ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਗੌਰਮਿੰਟ ਟੀਚਰ ਯੂਨੀਅਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਰਗਟ ਸਿੰਘ ਜੰਬਰ, ਵਿੱਤ ਸਕੱਤਰ ਵਿਨੋਦ ਸ਼ਰਮਾ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀ ਕਿਹਾ ਹੈ ਕਿ 5 ਸਤੰਬਰ ਦੇ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ, ਕਿਉਕਿ ਸਰਕਾਰ ਅਧਿਆਪਕ ਮਾਰੂ ਨੀਤੀ ਤੇ ਚਲ ਰਹੀ ਹੈ ਅਤੇ ਸਰਕਾਰੀ ਸਕੂਲ ਦਾ ਪ੍ਰਬੰਧ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ। ਸਕੂਲਾਂ ਦਾ ਨਿੱਜੀਕਰਨ ਕਰਨ ਕਾਰਨ ਅਧਿਆਪਕਾਂ ਦਾ ਸ਼ੋਸਨ ਹੋ ਰਿਹਾ ਹੈ। ਡਾਇਰੈਕਟਰ ਜਰਨਲ ਆਫ਼ ਸਕੂਲ ਪੜੋਂ ਪੰਜਾਬ ਦੇ ਪ੍ਰੋਜੈਕਟ ਤਹਿਤ ਅਧਿਆਪਕ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਕਈ ਅਧਿਆਪਕ ਆਤਮ ਹੱਤਿਆ ਵੀ ਕਰ ਚੁੱਕੇ ਹਨ। ਜੂਨੀਅਰ ਅਧਿਆਪਕਾਂ ਨੂੰ ਤਰ੍ਹਾ ਤਰ੍ਹਾ ਦੀਆਂ ਪੂਛਾ ਲਗਾ ਕੇ ਸੀਨੀਅਰ ਅਤੇ ਸ਼ਹਿਰਕ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਬਾਦਲ ਸਰਕਾਰ ਅਜਿਹੀ ਆਪ ਹੁਦਰੀ ਨੀਤੀ ਨੂੰ ਸਿੱਖਿਆ ਵਿੱਚ ਸੁਧਾਰ ਦੇ ਨਾਮ ਦੇ ਹੱਲਾ ਸ਼ੇਰੀ ਦੇ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਦਾ ਬਣਦਾ ਮਾਣ ਸਤਿਕਾਰ ਦੇਵੇ ਕਿਉਕਿ ਅਧਿਆਪਕ ਦਿਵਸ ਤੇ ਬਿਆਨ ਦੇਣ ਨਾਲ ਅਧਿਆਪਕਾਂ ਨੂੰ ਸਤਿਕਾਰ ਨਹੀਂ ਮਿਲ ਸਕਦਾ। ਇਸ ਮੌਕੇ ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ 43 ਮਹੀਨਿਆਂ ਦੇ ਬਕਾਏ ਵੀ ਜਲਦ ਤੋਂ ਜਲਦ ਦੇਵੇ। Read more »
ਸਫਾਈ ਮਸ਼ੀਨ ਲਿਆਉਣ ਤੇ ਹਨੀ ਫੱਤਣਵਾਲਾ ਦਾ ਧੰਨਵਾਦ : ਝਾਂਬ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਆਪਣੇ ਆਲੇ ਦੁਆਲੇ ਦੀ ਸਫਾਈ ਬਾਰੇ ਹਰ ਇਨਸਾਨ ਸੋਚਦਾ ਹੈ ਪਰ ਕੁਝ ਕੁ ਹੀ ਇਨਸਾਨ ਹੁੰਦੇ ੲਨ ਜੋ ਇਸ ਵੱਲ ਧਿਆਨ ਦਿੰਦੇ ਹਨ। ਇਨ੍ਹਾਂ ਵਿਚੋਂ ਇਕ ਹਨ ਸਾਡੇ ਇਲਾਕੇ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਜਿਨ੍ਹਾਂ ਨੂੰ ਲੋਕ ਪਿਆਰ ਨਾਲ ਹਨੀ ਬਰਾੜ ਕਹਿੰਦੇ ਹਨ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਇਲਾਕੇ ਦੇ ਸਮਾਜ ਸੇਵਕ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ ਵਿਕਾਸ ਝਾਂਬ ‘ਲੱਕੀ’ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਜਾਬ ਵਿਚ ਸਭ ਤੋਂ ਪਹਿਲਾ ਸਫਾਈ ਮਸ਼ੀਨ ਲਿਆ ਕੇ ਹਨੀ ਬਰਾੜ ਜੀ ਨੇ ਮੁਕਤਸਰ ਵਾਲਿਆਂ ਨੂੰ ਇਕ ਵਿਸ਼ੇਸ਼ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਇਹ ਮਸ਼ੀਨ ਲਿਆ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਮੁਕਤਸਰ ਵਾਲਿਆਂ ਨਾਲ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਹਨੀ ਬਰਾੜ ਜੀ ਦਾ ਸੁਪਨਾ ਹੈ ਕਿ ਉਹਨਾਂ ਦਾ ਸ਼ਹਿਰ ਆਲੇ ਦੁਆਲੇ ਦੇ ਸ਼ਹਿਰਾਂ ਨਾਲੋਂ ਸਾਫ ਤੇ ਸੁੰਦਰ ਦਿਖਾਈ ਦੇਵੇ। ਅਨਿਲ ਕੁਮਾਰ, ਪ੍ਰਦੀਪ ਜੈਨ, ਮਦਨ ਲਾਲ ਝਾਂਬ, ਮੁਕੇਸ ਸਤਿਸੰਗੀ ਤੇ ਮੁਹੱਲਾ ਨਿਵਾਸੀਆਂ ਲੇ ਹਨੀ ਬਰਾੜ ਦਾ ਧੰਨਵਾਦ ਕੀਤਾ।
ਇੱਕ ਹੀ ਦਿਨ ’ਚ ਸ਼ਹਿਰ ’ਚੋਂ ਦੋ ਮੋਟਰ ਸਾਇਕਲ ਚੋਰੀ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਸ਼ਹਿਰ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਹੀ ਬੀਤੀ ਦਿਨ ਸ਼ਹਿਰ ਵਿਚ ਦੋ ਵੱਖ ਵੱਖ ਥਾਂਵਾਂ ਤੋਂ ਮੋਟਰ ਸਾਇਕਲ ਚੋਰੀ ਹੋਣ ਦਾ ਸਮਾਚਾਰ ਹੈ। ਧੀਰਜ ਕੁਮਾਰ ਪੁੱਤਰ ਆਸ਼ੋਕ ਕੁਮਾਰ ਨਿਵਾਸੀ ਅਬੋਹਰ ਰੋਡ ਨੇ ਦੱਸਿਆ ਕਿ ਉਨੇ ਆਪਣਾ ਮੋਟਰ ਸਾਇਕਲ ਕੋਟਕਪੂਰਾ ਰੋਡ ਸਥਿਤ ਠੇਕੇਦਾਰ ਦੇ ਦਫ਼ਤਰ ਅੱਗੇ ਆਪਣਾ ਮੋਟਰ ਸਾਇਕਲ ਨੰਬਰ ਪੀ.ਬੀ. 30 ਈ. 5750 ਕਾਲਾ ਰੰਗ ਖੜਾ ਕੀਤਾ ਸੀ ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ ਇਸੇ ਤਰ੍ਹਾਂ ਪਰਮਜੀਤ ਸਿੰਘ ਪੁੱਤਰ ਦਰਸ਼ਨਸਿੰਘ ਨਿਵਾਸੀ ਬੂੜਾ ਗੁੱਜਰ ਨੇ ਦੱਸਿਆ ਕਿ ਉਸਨੇ ਆਪਣਾ ਮੋਟਰ ਸਾਇਕਲ ਨੰਬਰ ਪੀ.ਬੀ. 4 ਜੇ. 6017 ਆਪਣੇ ਬੂੜਾ ਗੁੱਜਰ ਰੋਡ ਸਥਿਤ ਆਪਣੇ ਪਲਾਟ ਵਿਖੇ ਖੜਾ ਕੀਤਾ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਬਾਦਲ ਨੂੰ ਵਫ਼ਦ ਮਿਲਿਆ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਜ਼ਿਲੇ ਦੇ ਪਿੰਡ ਲੰਬੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਇੰਪਲਾਈਜ ਫੈਡਰੇਸ਼ਨ ਦਾ ਵਫਦ ਸੂਬਾ ਪ੍ਰਧਾਨ ਫਕੀਰ ਸਿੰਘ ਸਹੋਤਾ ਅਤੇ ਜਨਰਲ ਸਕੱਤਰ ਪਰਮਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਮਿਲਿਆ। ਇਸ ਮੌਕੇ ਜ਼ਿਲ੍ਹਾ ਮੁਕਤਸਰ ਸਹਿਕਾਰੀ ਬੈਂਕਾਂ ਦੇ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਵੀ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਪਰਮਵੀਰ ਸਿੰਘ ਭੰਡਾਰੀ ਨੇ ਦੱਸਿਆ ਕਿ ਇਸ ਸਮੇਂ ਸ.ਬਾਦਲ ਨੂੰ ਜਾਣੂੰ ਕਰਵਾਇਆ ਗਿਆ ਕਿ ਪੰਜਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸਹਿਕਾਰੀ ਬੈਂਕਾਂ ਦੇ ਮੁਲਾਜਮਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਲਾਜਮਾਂ ਦੀਆਂ ਤਰੱਕੀਆਂ ਸਬੰਧੀ ਵੀ ਟਾਲ-ਮਟੋਲ ਦੀ ਨੀਤੀ ਅਪਨਾਈ ਜਾ ਰਹੀ ਹੈ। ਵਫਦ ਦੀਆਂ ਮੰਗਾਂ ਨੂੰ ਸ.ਬਾਦਲ ਨੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਿਸਵਾਸ਼ ਦੁਆਇਆ।
ਡਾ. ਗੁਰਮੰਦਰ ਸਿੰਘ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਥਾਪੇ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਦੋਦਾ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਰੇਣੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਲਾਕ ਦੋਦਾ ਅਤੇ ਆਸ ਪਾਸ ਦੇ ਪ੍ਰੈਕਟੀਸ਼ਨਰਾਂ ਨੇ ਭਾਗ ਲਿਆ। ਮੀਟਿੰਗ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਨਸ਼ੇ ਨਾ ਵੇਚਣ ਦੀ ਸਹੁੰ ਚੁਕਾਈ ਗਈ ਅਤੇ ਸਾਫ਼ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਵਿਚ ਸਰਵਸੰਮਤੀ ਨਾਲ ਸਲਾਨਾ ਚੋਣ ਕੀਤੀ ਗਈ। ਜਿਸ ਵਿਚ ਡਾ. ਗੁਰਮੰਦਰ ਸਿੰਘ ਨੂੰ ਪ੍ਰਧਾਨ, ਜੋਧ ਸਿੰਘ ਕਾਉਣੀ ਮੀਤ ਪ੍ਰਧਾਨ, ਡਾ. ਅਮ੍ਰਿਤਪਾਲ ਸਿੰਘ ਧੂਲਕੋਟ ਖਜ਼ਾਨਚੀ, ਡਾ. ਨਾਇਬ ਸਿੰਘ ਮੱਲਣ ਜਨਰਲ ਸਕੱਤਰ, ਡਾ. ਵਕੀਲ ਸਿੰਘ ਦੋਦਾ ਪ੍ਰੈਸ ਸਕੱਤਰ, ਡਾ. ਸੰਤੋਸ਼ ਸਿੰਘ ਸਲਾਹਕਾਰ ਨਿਯੁਕਤ ਕੀਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ¦ਬੇ ਸਮੇਂ ਤੋਂ ਬੰਦ ਪਈ ਰਜਿਸਟਰੇਸ਼ਨ ਖੋਲੀ ਜਾਵੇ। ਇਸ ਮੌਕੇ ਦੀਦਾਰ ਸਿੰਘ, ਡਾ. ਜੌਹਲ ਨੇ ਵੀ ਸੰਬੋਧਨ ਕੀਤਾ ਅਤੇ ਯੂਨੀਅਨ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।
![]()

![]()
![]()
*******************************************************************************
ਯੋਰਪ ਸਮਾਚਾਰ ਦੀ ਵੇਬਸਾਈਟ ਤੇ ਆਉਣ ਦਾ ਧੰਨਵਾਦ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਚੰਗੇ ਸੁਝਾਅ ਸਾਨੂੰ ਜਰੂਰ ਭੇਜੋਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਇੰਟਰਨੈਟ ਅਖਬਾਰ ਆਪ ਜੀ ਦੇ ਸੁਭਾਅ ਮੁਤਾਬਿਕ ਖਰੀ ਉਤਰੇ। ਅਸੀਂ ਆਪ ਤੋਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਦੇ ਨਾਲ ਨਾਲ ਖਬਰਾਂ, ਇਸ਼ਤਿਹਾਰ, ਬੱਚਿਆਂ ਦੇ ਜਨਮ ਦਿਨ ਦੀਆਂ ਫੋਟੋ, ਅਤੇ ਹੋਰ ਸਮੱਗਰੀ ਜੋ ਕਿ ਅਖਬਾਰ ਵਿਚ ਲੱਗਣਯੋਗ ਹੋਵੇ ਭੇਜਣ ਦੀ ਕਿਰਪਾਲਤਾ ਕਰਨੀ।
ਮੁੱਖ ਸੰਪਾਦਕ
ਹਰਜੀਤ ਸਿੰਘ ਨੰਦੜਾ
ਟੈਲੀਫੋਨ: +32 496 74 30 85
ਸਲਾਹਕਾਰ
ਅਮਰਜੀਤ ਸਿੰਘ ਭੋਗਲ
ਟੈਲੀਫੋਨ: +32 498 08 59 16
ਗਰੇਟਰ ਕਲੱਬ ਨੇ ਕੀਤਾ ਅਧਿਆਪਕਾਂ ਨੂੰ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਸੁਨੀਲ ਬਾਂਸਲ) ਵਿਸ਼ਵ ਪੱਧਰੀ ਸੇਵੀ ਸੰਸਥਾ ਲਾਇਨ ਕਲੱਬ ਮੁਕਤਸਰ ਗ੍ਰੇਟਰ ਵੱਲੋਂ ਸਥਾਨਕ ਬਠਿੰਡਾ ਰੋਡ ਸਥਿਤ ਸਰਕਾਰੀ ਸੀਨੀ. ਗਰਲਜ਼ ਸੈਕੰਡਰੀ ਸਕੂਲ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿੱਦਿਆ ਦੇ ਖੇਤਰ ਵਿਚ ਆਪਣਾ ਵੱਡ ਮੁੱਲਾ ਯੋਗਦਾਨ ਪਾਉਣ ਵਾਲੇ ਪੰਜ ਸਰਕਾਰੀ ਸਕੂਲਾਂ ਦੇ ਵੱਖ ਵੱਖ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਅਧਿਆਪਕ ਦਿਵਸ ਨੂੰ ਸਕੂਲੀ ਬੱਚਿਆਂ ਅਤੇ ਸਟਾਫ਼ ਨਾਲ ਸਾਂਝਾ ਕੀਤਾ। ਇਸ ਮੌਕੇ ਲਾਇਨ ਐਚ.ਐਸ.ਤੱਬੀ, ਜੈ ਗੋਪਾਲ ਗੋਇਲ, ਰਮਨ ਗਿਰਧਰ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ ਸਿਵੀਆਂ, ਵਿਜੇ ਮੌਗਾ, ਪੀਟਰ ਬਰਾੜ ਸੁਰਿੰਦਰ ਬਾਂਸਲ, ਕੰਵਲਜੀਤ ਸਿੰਘ, ਸੰਦੀਪ ਸਹਾਏ ਆਦਿ ਨੇ ਸਮੂਲੀਅਤ ਕੀਤੀ। ਇਸ ਅਵਸਰ ਤੇ ਕਲੱਬ ਵੱਲੋਂ ਪਿੰ੍ਰਸੀਪਲ ਨੀਲਮ ਬਾਲਾ, ਸ੍ਰੀਮਤੀ ਗੁਰਦਿਆਲ ਕੌਰ, ਚਰਨਜੀਤ ਸਿੰਘ ਬੀ.ਪੀ.ਓ. ਬਲਵਿੰਦਰ ਸਿੰਘ ਅਤੇ ਸ੍ਰੀ ਪਰਸਾ ਸਿੰਘ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਸਦਕੇ ਇਕ ਯਾਦ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਲਾਇਨ ਐਚ.ਐਸ.ਤੱਬੀ ਨੇ ਬਾਖੂਬੀ ਅਦਾ ਕੀਤੀ। ਮੈਡਮ ਸ੍ਰੀਮਤੀ ਅਮਰਪ੍ਰੀਤ ਕੌਰ ਨੇ ਚਾਨਣਾ ਪਾਉਂਦੇ ਹੋਏ ਸਕੂਲੀ ਬੱਚਿਆਂ ਨੂੰ ਸੰਬੋਧਨ ਕੀਤਾ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਤੇ ਕਲੱਬ ਦਾ ਧੰਨਵਾਦ ਕੀਤਾ।










