ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੱਸਲ ਬੈਲਜੀਅਮ ਵੱਲੋ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਧੁੱਮ ਧਾਮ ਨਾਲ ਮਨਾਇਆ ਗਿਆ
ਫੋਟੋ ਡਾ: ਗੁਰਦੀਪ ਸਿੰਘ ਜਗਵੀਰ ਕਥਾ ਕਰਦੇ ਹੋਏ ਅਤੇ ਸੰਗਤਾ ਦਾ ਭਾਰੀ ਇਕੱਠ ਫੋਟੋ (ਯ.ਸ) ਬੈਲਜੀਅਮ
ਬੈਲਜੀਅਮ 10 ਫਰਵਰੀ (ਯ.ਸ) ਬੱਲਾ ਵਾਲੇ ਬਾਬੇ ਨੇ ਜੇਕਰ ਆਪਣੇ ਤੋਰ ਤੇ ਇਕ ਵਖਰੇ ਗਰੰਥ ਅਤੇ ਵਖਰੇ ਧਰਮ ਦੀ ਗੱਲ ਕੀਤੀ ਹੈ ਤਾ ਇਸ ਨਾਲ ਸਾਰਾ ਦਲਿਤ ਸਮਾਜ ਸਹਿਮਤ ਨਹੀ ਹੈ ਇਸ ਗਲ ਦਾ ਪ੍ਰਗਟਾਵਾ ਡਾ: ਗੁਰਦੀਪ ਸਿੰਘ ਜਗਵੀਰ ਵਲੋ ਬਰੱਸਲਜ ਵਿਖੇ ਮਨਾਏ ਜਾ ਰਹੇ ਸ੍ਰੋਮਣੀ ਭਗਤ ਸ੍ਰੀ ਰਵਿਦਾਸ ਜੀ ਦੇ ਜਨਮਦਿਨ ਦਿਨ ਦੇ ਸਬੰਧ ਵਿਚ ਅਖੰਡਪਾਠ ਦੇ ਭੋਗ ਤੋ ਬਾਦ ਕਥਾ ਕਰਦੇ ਹੋਏ ਮਿ: ਪ੍ਰੈਮ ਕਪੂਰ ਦੇ ਸਵਾਲ ਦੇ ਜਬਾਬ ਵਿਚ ਕਹੇ ਉਨਾ ਕਿਹਾ ਕਿ ਇਸ ਸਬੰਧ ਵਿਚ ਸਭ ਨੇ ਬਾਬਾ ਬੱਲਾ ਵਾਲੇ ਦਾ ਨਾ ਸਾਥ ਦੇਦੇ ਹੋਏ ਗੁਰੂ ਗਰੰਥ ਸਾਹਿਬ ਤੇ ਪੂਰਨ ਭਰੋਸੇ ਦੀ ਗੱਲ ਕੀਤੀ ਹੈ ਡਾ ਜਗਵੀਰ ਨੇ ਭਗਤ ਰਵਿਦਾਸ ਜੀ ਦੀ ਜੀਵਨੀ ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਭਗਤ ਜੀ ਨੇ ਜੋ ਕਰਾਤੀ ਸਮਾਜ ਵਿਚ ਲਿਆਦੀ ਉਹ ਇਕ ਦੁਨੀਆ ਵਿਚ ਮਿਸਾਲ ਹੈ ਪਰ ਅੱਜ ਦਾ ਡੇਰਾਵਾਦ ਇਸ ਕਰਾਤੀ ਦਾ ਦੁਜੇ ਤਰੀਕੇ ਨਾਲ ਇਸਤੇਮਾਲ ਕਰਕੇ ਭਾਈ ਭਾਈ ਨੂੰ ਜੁਦਾ ਕਰਨ ਵਿਚ ਲੱਗਾ ਹੋਇਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਰੱਸਲਜ, ਇੰਟਰਨੈਸ਼ਨਲ ਸਿਖ ਕੋਂਸਲ ਬੈਲਜੀਅਮ,ਬੱਬਰ ਖਾਲਸਾ ਤਲਵਿੰਦਰ ਗਰੁਪ, ਲੀਜ ਅਤੇ ਸੰਤਰੂਧਨ ਦੇ ਗੁਰੂਘਰਾ ਵਲੋ ਸਾਝੇ ਤੋਰ ਤੇ ਮਨਾਏ ਗਏ ਇਸ ਪ੍ਰੋਗਰਾਮ ਵਿਚ ਭਾਈ ਹਾਕਮ ਸਿੰਘ ਅਤੇ ਹੋਰ ਸੰਗਤਾ ਵਲੋ ਵੀ ਕੀਰਤਨ ਕੀਤਾ ਗਿਆ ਜਰਮਨ ਅਤੇ ਯੂਰਪ ਦੇ ਬਾਕੀ ਦੇਸਾ ਤੋ ਭਾਰੀ ਤੋਰ ਤੇ ਸੰਗਤਾ ਨੇ ਇਸ ਪ੍ਰੋਗਰਾਮ ਵਿਚ ਹਿਸਾ ਲਿਆ ਅੰਤ ਗੁਰੂਘਰ ਦੇ ਵਜੀਰ ਵਲੋ ਜਿਥੇ ਡਾ:ਜਗਵੀਰ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ ਉਥੇ ਨਾਲ ਹੀ ਪ੍ਰਧਾਨ ਜਰਨੈਲ ਸਿੰਘ ਵਲੋ ਸੰਗਤਾ ਦਾ ਧੰਨਵਾਦ ਕੀਤਾ ਗਿਆ।
Posted: February 11th, 2010 under Europe.
Comments: none







Write a comment