ਨਾਨਕ ਸ਼ਾਹੀ ਕੈਂਲੰਡਰ ਵਿਚ ਕੀਤੀਆਂ ਸੋਧਾਂ ਅਤੇ ਰਾਗੀ ਦਰਸਨ ਸਿੰਘ ਨੂੰ ਗੁਰੂ ਸਾਹਿਬ ਲਈ ਭੱਦੀ ਸ਼ਬਦਾਵਲੀ ਕਾਰਨ ਪੰਥ ਵਿਚੋਂ ਛੇਕਣ ਦਾ ਸਵਾਗਤ
ਹਮਬਰਗ 8 ਫਰਵਰੀ (ਅਮਰਜੀਤ ਸਿੰਘ ਸਿਧੂ) ਅੱਜ ਮਿਤੀ 6 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਵਿਖੇ ਜਰਮਨ ਦੇ ਵੱਖ ਵੱਖ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀ ਦੇ ਮੈਬਰਾਂ ਭਾਈ ਹਰੀ ਸਿੰਘ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਹਿਬ ਹਨੋਬਰ, ਭਾਈ ਦਲਬੀਰ ਸਿੰਘ ਗੁਰਦੁਆਰਾ ਸਿੰਘ ਸਭਾ ਹਮਬਰਗ, ਭਾਈ ਰਣਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ, ਭਾਈ ਜਸਵੰਤ ਸਿੰਘ ਬਰਲਿਨ, ਭਾਈ ਸੁਖਵਿੰਦਰ ਸਿੰਘ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ, ਭਾਈ ਮਨਜੀਤ ਸਿੰਘ ਗੁਰਦੁਆਰਾ ਗੋਬਿੰਦ ਸਾਗਰ ਬੁਰਸਬੁਰਗ, ਭਾਈ ਭੁਪਿੰਦਰ ਸਿੰਘ-ਭਾਈ ਇਕਬਾਲ ਸਿੰਘ-ਭਾਈ ਜਸਵਿੰਦਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ, ਭਾਈ ਪ੍ਰਗਟ ਸਿੰਘ ਰੂਮਾਨੀਆ ਕਾਂਡ ਵਾਲਿਆ ਤੋਂ ਇਲਾਵਾ ਹਨੋਬਰ ਦੀਆਂ ਸੰਗਤਾਂ ਨੇ ਵਡੀ ਗਿਣਤੀ ਵਿਚ ਤੇ ਜਰਮਨ ਦੇ ਵੱਖ ਵੱਖ ਭਾਗਾਂ ਤੋਂ ਵੀ ਸੰਗਤਾਂ ਨੇ ਵੀ ਇਸ ਮੀਟਿੰਗ ਵਿੱਚ ਹਿਸਾਂ ਲਿਆ। ਵਰਤਮਾਨ ਸਮੇਂ ਵਿੱਚ ਪੰਥ ਨੂੰ ਦਰਪੇਸ ਮੁਸ਼ਕਲਾਂ ਬਾਰੇ ਲੰਬੀ ਵਿਚਾਰ ਵਟਾਦਰਾਂ ਅਤੇ ਰਾਗੀ ਵਲੋਂ ਗੁਰੂ ਸਾਹਿਬ ਦੇ ਬਾਰੇ ਭੱਦੀ ਵਰਤੀ ਸ਼ਬਦਾਵਲੀ ਦੀ ਫਿਲਮ ਵੀ ਕਮੇਟੀ ਮੈਂਬਰਾਂ ਤੇ ਸੰਗਤਾਂ ਨੂੰ ਦਿਖਾਈ ਗਈ ਜਿਸ ਵਿਚ ਰਾਗੀ ਆਪਣੀ ਜ਼ਬਾਨੀ ਕਹਿਦਾ ਹੈ ਕਿ ਮੈਂ ਜੋ ਵੀ ਕਿਹ ਰਿਹਾ ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ ਵਿਚੋਂ ਹੈ। ਹੁਣ ਕਹਿੰਦਾ ਹੈ ਕਿ ਅਮ੍ਰਿੰਤ ਸੰਚਾਰ ਦੀਆ ਬਾਣੀਆਂ ਵੀ ਗੁਰੂ ਸਾਹਿਬ ਦੇ ਸਮੇਂ ਨਹੀ ਸਨ ਤਾਂ ਕੀ ਰਾਗੀ ਦਸ ਸਕਦਾ ਹੈ ਕੇ ਗੁਰੂ ਸਾਹਿਬ ਜੀ ਨੇ 1699 ਵਿਚ ਅਮ੍ਰਿਤ ਸੰਚਾਰ ਵੇਲੇ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ ਜਦ ਕਿ ਪਰਾਤਨ ਸਮੇਂ ਤੋ ਚਲ ਰਹੀਆਂ ਟਕਸਾਲਾਂ ਅਤੇ ਵਿਦਵਾਨ ਮੰਨਦੇ ਹਨ ਕਿ ਮੌਜੂਦਾ ਪੰਜ ਬਾਣੀਆਂ ਦਾ ਹੀ ਪਾਠ 1699 ਦੀ ਵੀਸਾਖੀ ਨੂੰ ਕੀਤਾ ਗਿਆ ਸੀ। ਸਰਬ ਸੰਮਤੀ ਨਾਲ ਹੇਠ ਲਿਖੇ ਮੁੱਦਿਆਂ ਤੇ ਫੈਸਲੇ ਲਏ ਗਏ।
1. ਹਰ ਪਹਿਲੂ ਤੋਂ ਸਿੱਖ ਧਰਮ ਦੀ ਆਪਣੀ ਵਿੱਲਖਣਤਾਂ ਆਪਣੇ ਗੌਰਵਮਈ ਇਤਿਹਾਸ ਨਾਲ ਹੈ। ਇਸੇ ਵਿੱਲਖਣਤਾਂ ਅਤੇ ਅਜ਼ਾਦ ਹਸਤੀ ਦੇ ਨਾਂ ਥੱਲੇ ਸਿੱਖਾਂ ਤੇ ਜਬਰਦਸਤੀ ਕੈਂਲੰਡਰ ਥੋਪਿਆਂ ਗਿਆਂ, ਜਿਸ ਨੂੰ ਨਾਨਕ ਸ਼ਾਹੀ ਨਾਂ ਦੇ ਦਿਤਾ। ਈਸਵੀ ਕੈਂਲੰਡਰ ਦੀ ਕਾਰਬਨ ਕਾਪੀ ਬਣਾ ਦਿੱਤੀ। ਸਭ ਤੋਂ ਵੱਡੇ ਸਤਿਗੁਰ ਨਾਨਕ ਜੀ ਦੇ ਨਾਂ ਥੱਲੇ ਕੈਂਲੰਡਰ ਵੀ ਵੱਡੀ ਸੋਚ ਦਾ ਹੋਣਾ ਚਾਹੀਦਾ ਸੀ ਨ ਕਿ ਈਸਵੀ ਕੈਂਲੰਡਰ ਦੀ ਪੂਛ। ਇਸ ਇਤਰਾਜ ਵਾਲੇ ਕੈਂਲੰਡਰ ਵਿੱਚ ਵਿਦਵਾਨਾਂ ਦੀ ਸੋਚ ਮੁਤਾਬਕ ਸੋਧਾ ਜਰੂਰੀ ਸਨ। ਸੋਧਾ ਇਸ ਲਈ ਕੀਤੀਆ ਹਨ ਤਾਂ ਕਿ ਗੁਰਪੁਰਬ ਇਤਿਹਾਸਕ ਤੱਥਾਂ ਨਾਲ ਮਨਾਏ ਜਾਣ ਨਾ ਕੇ ਮਿਥਿਹਾਸ ਬਣਾ ਦਿੱਤੇ ਜਾਣ। ਇੰਡੀਆਂ ਵਿਚ ਸਵਿਧਾਨ ਦੀ ਧਾਰਾ 25 ਦੀ ਤਬਦੀਲੀ ਨਾਲ ਸਿੱਖ ਕੌਮ ਨੂੰ ਆਪਣੀ ਵਿੱਲਖਣ ਪਹਿਚਾਣ ਹੋਵੇਗੀ ਨਾ ਕਿ ਕੌਮ ਦੀ ਪਹਚਾਣ ਕਿਸੇ ਕੈਂਲੰਡਰ ਦੀ ਮਹੁਤਾਜ ਨਹੀਂ ਹੈ। ਪਰ ਅਸੀਂ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾ ਕਿ ਸਿੱਖ ਕੌਮ ਦਾ ਆਪਣੇ ਕੈਂਲੰਡਰ ਹੋਵਾ ਚਾਹੀਦਾ ਹੈ। ਇਸ ਵਿਚ ਸੋਧਾ ਹੋਈਆਂ ਹਨ ਅਤੇ ਫਿਰ ਵੀ ਹੋ ਸਕਦੀਆਂ ਹਨ, ਇਸ ਲਈ ਜਿਸ ਤਰ੍ਹਾਂ ਸਿੱਖ ਕੌਮ ਦੇ ਵਿਦਵਾਨਾਂ ਨੇ ਆਪਣੇ ਇਤਰਾਜ ਸ੍ਰੀ ਅਕਾਲ ਤੱਖਤ ਸਹਿਬ ਤੇ ਭੇਜੇ ਹੁਣ ਵੀ ਭੇਜੇ ਜਾ ਸਕਦੇ ਹਨ ਨ ਕਿ ਕੌਮ ਨੂੰ ਦੋਫਾੜ ਕਰਨ ਦੀ ਕੋਸ਼ਿਸ ਨਹੀਂ ਕਰਨੀ ਚਾਹੀਦੀ ਹੈ।
2. ਗੁਰੂ ਨਿੰਦਕ ਰਾਗੀ ਦਰਸਨ ਸਿੰਘ ਨੇ ਅਮਰੀਕਾ ਦੇ ਇਕ ਗੁਰੂ ਘਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਕ ਝੂਠੀ ਕਹਾਣੀ ਬਣਾਕੇ ਪੇਸ਼ ਕੀਤੀ ਜੋ ਕੇ ਦਸਮ ਗ੍ਰੰਥ ਵਿਚ ਕਿਤੇ ਵੀ ਦਰਜ ਨਹੀਂ ਹੈ। ਉਸ ਦੀ ਇਸ ਕਰਤੂਤ ਸਦਕਾ ਹੀ ਉਸ ਨੂੰ ਪੰਥ ਵਿਚੋ ਛੇਕਿਆ ਗਿਆ ਹੈ। ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੇ ਸ੍ਰੀ ਅਕਾਲ ਤੱਖਤ ਸਹਿਬ ਤੋ ਛੇਕੇ ਰਾਗੀ ਨੂੰ ਮੂੰਹ ਨਾ ਲਾਉਣ ਅਤੇ ਕੀਰਤਨ ਤੇ ਲਾਈ ਪਾਬੰਦੀ ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇ।
3. ਅਰਦਾਸ ਜੋ ਕਿ ਸਿੱਖਾਂ ਦਾ ਜੀਵਨ ਹੈ, ਰਾਗੀ ਦੀ ਅਰਦਾਸ ਪ੍ਰਤੀ ਕੀਤੀ ਘਟੀਆ ਟਿਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਾ। ਆਰੀਆਂ ਸਮਾਜੀਆਂ ਦੇ ਕੂੜ ਪ੍ਰਚਾਰ ਦਾ ਆਪਣੇ ਗਿਆਨ ਖੜਗ ਨਾਲ ਵਿਦਵਾਨ ਭਾਈ ਕਾਨ ਸਿੰਘ ਨਾਭਾ ਨੇ ਬਹੁਤ ਚਿਰ ਪਹਿਲਾ ਹੀ ਮੂੰਹ ਭੰਨਿਆਂ ਸੀ। ਪਰ ਅੱਜ ਦਾ ਆਰੀਆ ਸਮਾਜੀ ਦਰਸਨ ਸਿੰਘ ਫਿਰ ਉਹੀ ਰੋਲ ਕਰ ਰਿਹਾ ਹੈ।
4. ਜਰਮਨ ਸਮੂਹ ਗੁਰਦੁਆਰਿਆਂ ਅਤੇ ਖਾਲਸਾ ਪੰਥ ਦੀ ਅਜ਼ਾਦੀ ਲਈ ਜੂਝ ਰਹੀਆਂ ਸਮੂਹ ਪੰਥਕ ਜਥੇਬੰਦੀਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਦਰਪੇਸ ਮੁਸ਼ਕਲਾਂ ਦੇ ਹੱਲ ਲਈ ਇਕ ਪਲੇਟ ਫਾਰਮ ਤੋਂ ਅਵਾਜ਼ ਉਠਾਈ ਜਾਵੇ
Posted: February 9th, 2010 under main page.
Comments: none







Write a comment