ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾਂ ਮਾਨਹਾਈਮ ਦੀ ਨਵੀ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ।
ਹਮਬਰਗ 8 ਫਰਵਰੀ (ਅਮਰਜੀਤ ਸਿੰਘ ਸਿੱਧੂ) 6 ਜ਼ਨਵਰੀ ਛਨੀਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਈ ਫਾਓ ਮਾਨਹਾਈਮ ਦੀ ਚੋਣ ਸਮੂੰਹ ਸੰਗਤ ਦੀ ਰਜਾਮੰਦੀ ਨਾਲ ਸਰਬ ਸੰਮਤੀ ਨਾਲ ਹੋਈ। ਜਿਸ ਵਿੱਚ ਪੰਜ ਸਾਲ ਤੋਂ ਸੇਵਾ ਕਰ ਰਹੇ ਕਮੇਟੀ ਮੈਬਰਾਂ ਸ: ਸਤਿੰਦਰਜੀਤ ਸਿੰਘ ਲੌਗੀਆ, ਸ: ਭਗਵਾਨ ਸਿੰਘ, ਸ: ਕੁਲਜੀਤ ਸਿੰਘ ਸਾਹੀ, ਸ: ਅਵਤਾਰ ਸਿੰਘ ਸ਼ਾਹੀ, ਸ: ਬਲਵਿੰਦਰ ਸਿੰਘ ਤੇ ਕੰਵਲਜੀਤ ਸਿੰਘ ਗਿੱਲ ਹੋਰਾਂ ਦੀ ਪੂਰਨ ਸਹਿਮਤੀ ਨਾਲ ਨਵੀ ਕਮੇਟੀ ਦਾ ਗਠਨ ਕੀਤਾ ਗਿਆ। ਜੈਕਾਰਿਆਂ ਦੀ ਗੂੰਜ ਵਿੱਚ ਇਸ ਨਵੀ ਚੁਣੀ ਗਈ ਪੰਜ ਮੈਬਰੀ ਕਮੇਟੀ ਵਿੱਚ ਸ: ਭੁਪਿੰਦਰ ਸਿੰਘ, ਸ: ਜਸਵਿੰਦਰ ਸਿੰਘ, ਸ: ਗੁਰਬਖਸ ਸਿੰਘ ਸੰਧੂ, ਸ: ਚਰਨਜੀਤ ਸਿੰਘ ਤੇ ਸ:ਇਕਬਾਲ ਸਿੰਘ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲੀ ਅਤੇ ਨਵੀ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਉਹ ਬਿੰਨਾਂ ਕਿਸੇ ਵਿਵਾਦ ਵਿੱਚ ਪੈਣ ਦੇ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਘਰ ਦੀ ਚੜਦੀ ਕਲਾ ਲਈ ਦਿਨ ਰਾਤ ਸੇਵਾ ਕਰਨਗੇ।
ਨਵੇ ਚੁਣੇ ਗਏ ਮੈਬਰਾਂ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਜੀ ਦੀ ਕਿਰਪਾ ਨਾਲ ਅਸੀ ਜੋ ਵੀ ਕੰਮ ਕਰਾਗੇ ਉਹ ਗੁਰ ਮਰਯਾਦਾ ਵਿੱਚ ਰਹਿੰਦਿਆਂ ਹੋਇਆ ਸੰਗਤ ਦੀ ਸਹਿਮਤੀ ਨਾਲ ਕਰਾਗੇ। ਪ੍ਰੈਸ ਨੂੰ ਇਹ ਜਾਣਕਾਰੀ ਸ: ਸਤਿੰਦਰਜੀਤ ਸਿੰਘ ਲੌਗੀਆ ਨੇ ਦਿੱਤੀ।
Posted: February 9th, 2010 under main page.
Comments: none







Write a comment