ਕਪੂਰਥਲੇ ਦਾ ਸਾਲੀਮਾਰ ਬਾਗ ਸਿੱਖਿਆ ਮੰਤਰੀ ਨੇ ਜਲਿਆ ਵਾਲਾ ਬਾਗ ਹੀ ਬਣਾ ਰੱਖਿਆ
ਜਗਰਾਉ 8ਫਰਵਰੀ (ਤੇਜਿੰਦਰ ਸਿੰਘ ਚੱਢਾ) ਡੈਮੋਕ੍ਰੇਟਿਕ ਟੀਚਰਜ ਫਰੰਟ ਜਿਲਾ ਲੁਧਿਆਣਾ ਦੀ ਮੀਟਿੰਗ ਮਹਿਮਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਪੂਰਥਲਾ ਵਿਖੇ ਪਿਛਲੇ 20 ਦਿਨਾ ਤੋ ਈ ਜੀ ਐਸ ਵਲੰਟੀਅਰ ਅਧਿਆਪਕ ਪਰ ਅਮਨ ਆਪਣੀਆ ਹੱਕੀ ਮੰਗਾ ਲਈ ਸੰਘਰਸ ਕਰ ਰਹੇ ਹਨ ਪਰ ਸਰਕਾਰ ਨੇ ਉਨ੍ਹਾ ਦੀਆ ਹੱਕੀ ਮਮਗਾ ਮੰਨਣ ਦੀ ਬਜਾਏ ਉਨ੍ਹਾ ਨੂੰ ਲਾਠੀਆ ਅਤੇ ਗੋਲੀਆ ਨਾਲ ਦਬਾਉਣ ਦਾ ਯਤਨ ਕੀਤਾ।ਸਿਖਿਆ ਮੰਤਰੀ ਦੇ ਅਵਅਲਿ ਵਤੀਰੇ ਤੋ ਦੁਖੀ ਹੋਕੇ ਫਰੀਦਕੋਟ ਦੀ ਈ ਜੀ ਐਸ ਵਲੰਟੀਅਰ ਕਿਰਨਜੀਤ ਕੋਰ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸਟੇਟ ਕਮੇਟੀ ਮੈਬਰਾ ਧਰਮ ਸਿੰਘ ਸੂਜਾਪੁਰ ਅਤੇ ਮਲਕੀਤ ਸਿੰਘ ਜਗਰਾਉ ਨੇ ਦੱਸਿਆ ਕਿ ਕਪੂਰਥਲੇ ਦਾ ਸਾਲੀਮਾਰ ਬਾਗ ਸਿੱਖਿਆ ਮੰਤਰੀ ਨੇ ਜਲਿਆ ਵਾਲਾ ਬਾਗ ਹੀ ਬਣਾ ਰੱਖਿਆ ਹੈ ਜਦੋ ਕੋਈ ਵੀ ਮੁਲਾਜਮ ਜੱਥੇਬੰਦੀ ਕਪੂਰਥਲਾ ਵਿਖੇ ਰੋਸ ਮਾਰਚ ਕਰਨ ਆਉਦੀ ਹੈ ਤਾ ਹੈਕੜ ਭਰੇ ਵਤੀਰੇ ਨਾਲ ਸਿੱਖਿਆ ਮੰਤਰੀ ਉਹ੍ਹਾ ਦੇ ਜਾਇਜ ਘੋਲ ਨੂੰ ਲਾਠੀਆ ਗੋਲੀਆ ਨਾਲ ਨਿਵਾਜਦੀ ਹੈ ਇਸ ਮੋਕੇ ਜੱਥੇਬੰਦੀ ਦੇ ਬਲਾਕ ਪ੍ਰਧਾਨਾ ਚਰਨ ਸਿੰਘ ਨੂਰਪੁਰਾ ਸੁਧਾਰ, ਸਿਵਦੇਵ ਸਿੰਘ ਪੱਖੋਵਾਲ ,ਹਰਭਜਨ ਸਿੰਘ ਸਿੱਧੂ ਸਿਧਵਾਂ ਬੇਟ ,ਪ੍ਰਗਟ ਸਿੰਘ ਸਿਧਵਾਂ ਬੇਟ, ਖੰਨਾ ਗੁਰਮੀਤ ਸਿੰਘ ਬਾਵਾ ,ਗੁਰਪ੍ਰੀਤ ਸਿੰਘ ਹਰਭਜਨ, ਡੇਹਲੋਂ, ਬਲਦੇਵ ਸਿੰਘ ਡੇਹਲੋਂ, ਸੁਰਿੰਦਰ ਗਰੇਵਾਲ ਦੋਰਾਹਾ, ਦਲੀਪ ਸਿੰਘ ਸਮਰਾਲਾ, ਬਲਵੀਰ ਸਿੰਘ ਸਮਰਾਲਾ ,ਰਾਮ ਸਿੰਘ ਕਾਲੜਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਤੁਰੰਤ ਅਸਤੀਫ਼ਾ ਦੇਵੇ। ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾ ਦਿੱਤੀਆਂ ਜਾਣ। ੀਮ੍ਰਤਕ ਕਿਰਨਜੀਤ ਕੌਰ ਦੇ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ ਦਿੱਤਾ ਜਾਵੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਆਪਣੀਆਂ ਹੱਕੀ ਮੰਗਾਂ ਲਈ ਲੜ ਰਹੀਆਂ ਸੰਘਰਸ਼ੀਲ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਤੁਰੰਤ ਮਸਲੇ ਹੱਲ ਕੀਤੇ ਜਾਣ ਅਤੇ ਅਧਿਆਪਕਾਂ ਦੀ ਕੁੱਟਮਾਰ ਦੀ ਨੀਤੀ ਤੁਰੰਤ ਬੰਦ ਕੀਤੀ ਜਾਵੇ।
Posted: February 9th, 2010 under main page.
Comments: none







Write a comment