ਬਰਫ਼ ਖਿਸਕਣ ਕਾਰਨ ਅਧਿਕਾਰੀ ਸਮੇਤ 16 ਫ਼ੌਜੀਆਂ ਦੀ ਮੌਤ
ਸ੍ਰੀਨਗਰ 8 ਫਰਵਰੀ (ਪ.ਪ) ਖਿਲਨਮਰਗ ਵਿਚ ਇਕ ਮੌਸਮੀ ਜੰਗੀ ਕੈਂਪ ਸਥਾਪਿਤ ਕਰਨ ਦੌਰਾਨ 350 ਜਵਾਨਾਂ ਦਾ ਸਮੂਹ ਬਰਫ਼ ਖਿਸਕਣ ਕਾਰਨ ਹਾਦਸੇ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਇਕ ਅਧਿਕਾਰੀ ਸਮੇਤ 16 ਫ਼ੌਜੀਆਂ ਦੀ ਮੌਤ ਹੋ ਗਈ। ਜਦੋਂ ਕਿ 15 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਫ਼ੌਜ ਦੇ ਬੁਲਾਰੇ ਕਰਨਲ ਜੇ.ਐਸ. ਬਰਾੜ ਨੇ ਕਿਹਾ ਕਿ ਸੈਂਕੜੇ ਲੋਕ ਹਾਲੇ ਵੀ ਲਾਪਤਾ ਹਨ ਜਿਨ੍ਹਾਂ ਦੀ ਬਰਫ਼ ਵਿਚ ਭਾਲ ਕੀਤੀ ਜਾ ਰਹੀ ਹੈ। 70 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚ ਇਕ ਅਧਿਕਾਰੀ ਲੈਫ਼. ਪ੍ਰਤੀਕ ਅਤੇ ਫ਼ੌਜ ਦੇ ਵੱਕਾਰੀ ਹਾਈ ਅਲਟੀਟਿਊਡ ਵਾਰਫ਼ੇਅਰ ਸਕੂਲ ਦੇ 12 ਹੋਰ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਜ਼ਖ਼ਮੀਆਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਗੁਲਮਰਗ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Posted: February 9th, 2010 under main page.
Comments: none







Write a comment