ਬਰੱਸਲ ਗੁਰੂਘਰ ਗੁਰੂ ਨਾਨਕ ਸਾਹਿਬ ਵਿੱਚ ਨਵਾਂ ਸਾਲ ਮਨਾਇਆ ਜਾ ਰਿਹਾ ਹੈ
ਬੈਲਜੀਅਮ 10 ਮਾਰਚ ( ਹਰਚਰਨ ਸਿੰਘ ਢਿੱਲ੍ਹੋ ) ਗੁਰਦੁਆਰਾ ਗੁਰੁ ਨਾਨਕ ਸਾਹਿਬ ਵਿਲਵੋਰਦ ਬਰੱਸਲ (ਬੈਲਜੀਅਮ) ਚ ਨਾਨਕ ਸ਼ਾਹੀ 542 ਵਾ ਨਵਾ ਸਾਲ ਮਨਾਇਆ ਜਾ ਰਿਹਾ ਹੈ , ਨਾਨਕਸ਼ਾਹੀ ਕਲੈਡਰ ਮੁਤਾਬਕ ਪਹਿਲੀ ਚੇਤ ਦਿਨ ਐਤਵਾਰ 14 ਮਾਰਚ ਨੂੰ ਦੇਸੀ ਮਹੀਨਿਆ ਦਾ ਨਵਾ ਸਾਲ ਆ ਰਿਹਾ ਹੈ ,ਇਸ ਨਵੇ ਸਾਲ ਦੀ ਆਪ ਸਭ ਜਗਤ ਨੂੰ ਗੁਰੂਘਰ ਦੀ ਕਮੇਟੀ ਵਲੋ ਲੱਖ ਲੱਖ ਵਧਾਈ ਹੋਵੇ, ਇਹ ਨਵਾ ਸਾਲ ਆਪ ਸਭ ਦੀਆ ਮਨੋ ਕਾਮਨਾ ਪੂਰੀਆ ਕਰੇ ਬਾਣੀ ਅਤੇ ਬਾਣੈ ਨਾਲ ਜੋੜੈ, ਆਉਣ ਵਾਲੇ ਨਵੇ ਸਾਲ ਨੂੰ ਜੀ ਆਇਆ ਕਹਿਣ ਲਈ ਬੈਲਜੀਅਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀ ਸੰਗਤ ਵਲੋ 12 ਮਾਰਚ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ, ਅਤੇ ਐਤਵਾਰ 14 ਮਾਰਚ ਨੂੰ ਭੋਗ ਪੈਣਗੇ , ਐਤਵਾਰ ਦੇ ਦੀਵਾਨ ਚ ਹਾਜਰੀ ਭਰਨ ਲਈ ਭਾਈ ਸੁਖਦੇਵ ਸਿੰਘ ਜੀ ਦਾ ਕੀਰਤਨੀ ਜਥਾ ਪਹੁੰਚ ਰਿਹਾ ਹੈ , ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਅਤੇ ਸਾਰੀ ਪ੍ਰਬੰਧਕ ਕਮੇਟੀ ਵਲੋ ਨਿਮਰਤਾ ਸਾਹਿਤ ਸਭ ਸੰਗਤ ਦੇ ਚਰਨਾ ਵਿਚ ਬੇਨਤੀ ਹੈ ਕਿ ਸੇਵਾ ਵਿਚ ਯੋਗਦਾਨ ਪਾ ਕੇ ਜੀਵਨ ਸਫਲ ਕਰੋ ਅਤੇ ਗੁਰੂਘਰ ਦੀਆ ਰੌਣਕਾ ਵਿਚ ਵਾਧਾ ਕਰੋ। ਉਸ ਤੋ ਅਗਲੇ ਐਤਵਾਰ 21 ਮਾਰਚ ਨੂੰ ਗੁਰੂਘਰ ਵਿਚ ਬਾਰਾਂ ਤੋ ਡੇੜ ਵਾਜੇ ਤੱਕ ਇਕ ਕਾਰਟੂਨ ਫਿਲਮ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਬਣੀ ਦਿਖਾਈ ਜਾਵੇਗੀ , ਆਪ ਸਭ ਸੰਗਤ ਦੇ ਚਰਨਾ ਵਿਚ ਬੇਨਤੀ ਹੈ ਕਿ ਬਾਰਾਂ ਵਜੇ ਤੋ ਡੇੜ ਵਜੇ ਤੱਕ ਹਰ ਐਤਵਾਰ ਨੂੰ ਆਪੋ ਆਪਣੇ ਬੱਚਿਆ ਨੂੰ ਗੁਰੂਘਰ ਵਿਚ ਪੰਜਾਬੀ ਗੁਰਮੁਖੀ ਸਿਖਾਉਣ ਲਈ ਲਿਆਇਆ ਕਰੋ।
Posted: March 11th, 2010 under main page.
Comments: none







Write a comment