ਮੰਦਿਰਾਂ ’ਤੇ ਹਮਲੇ ਸਹਿਣ ਨਹੀਂ ਕਰਾਂਗੇ : ਕਟਾਰੀਆ
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਅੱਤਵਾਦੀ ਸੰਗਠਨ ਬੱਬਰ ਖਾਲਸਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਮੰਦਿਰਾਂ ਨੂੰ ਉਡਾਉਣ ਦੀ ਦਿੱਤੀ ਗਈ ਧਮਕੀ ਦੇ ਵਿਰੁੱਧ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੈਂਕੜੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਤ ਦੀ ਅਗਵਾਈ ’ਚ ਸਥਾਨਕ ਕਚਹਿਰੀ ਚੌਂਕ ਵਿਖੇ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕਰਦੇ ਹੋਏ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਬੱਬਰ ਦਾ ਪੋਸਟਰ ਫੂਕਿਆ ਗਿਆ। ਇਸ ਮੌਕੇ ਖਾਸ ਤੌਰ ’ਤੇ ਹਾਜਰ ਹੋਏ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਮੁੱਖ ਬੁਲਾਰੇ ਜਗਦੀਸ਼ ਕਟਾਰੀਆ ਨੇ ਬੱਬਰ ਖਾਲਸਾ ਵੱਲੋਂ ਮੰਦਿਰਾਂ ਨੂੰ ਉਡਾਉਣ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਸ਼ੈਤਾਨ ਦੇ ਪੁਜਾਰੀ ਅਤੇ ਖੂਨੀ ਦਰਿੰਦੇ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਪੈਦਾ ਹੋਏ ਬੱਬਰ ਖਾਲਸਾ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਪਾਕਿਸਤਾਨ, ਅੱਤਵਾਦੀਆਂ, ਵੱਖਵਾਦੀਆਂ ਅਤੇ ਦੇਸ਼ਧ੍ਰੋਹੀਆਂ ਵਿਰੁੱਧ ਬਣਾਈਆਂ ਗਈਆਂ ਗੋਡੇ ਟੇਕ ਨੀਤੀਆਂ ਦੇ ਕਾਰਣ ਹੀ ਉਹ ਵਾਰ-ਵਾਰ ਦੇਸ਼ ਅਤੇ ਸਮੁੱਚੀ ਮਾਨਵਤਾ ਦੇ ਵਿਰੁੱਧ ਸਿਰ ਚੁੱਕਣ ਦੀ ਹਿੰਮਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਦੂਆਂ, ਹਿੰਦੂ ਧਰਮ, ਧਾਰਮਿਕ ਅਸਥਾਨਾਂ ਅਤੇ ਸੰਸਕ੍ਰਿਤੀ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਆਪਣਾ ਵੀ ਕੁਝ ਸੁਰੱਖਿਅਤ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੰਦਿਰਾਂ ’ਤੇ ਹਮਲੇ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੇ ਜਾਣਗੇ। ਕਟਾਰੀਆ ਨੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਰੇ ਮੰਦਿਰਾਂ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਤੋਂ ਪਹਿਲਾਂ ਸ਼ਿਵ ਸੈਨਿਕਾਂ ਵੱਲੋਂ ਦੇਸ਼, ਹਿੰਦੂਤਵ ਅਤੇ ਸਮੁੱਚੀ ਮਾਨਵਤਾ ਦੇ ਦੁਸ਼ਮਣਾਂ ਦਾ ਜੜ੍ਹ ਤੋਂ ਸਫਾਇਆ ਹੋਣ ਤੱਕ ਉਨ੍ਹਾਂ ਦੇ ਵਿਰੁੱਧ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਸੈਨਾ ਆਗੂ ਤਰਸੇਮ ਲਾਲ, ਅਰਵਿੰਦ ਟੀਟੂ, ਦੀਪਕ ਮਦਾਨ, ਰਜਿੰਦਰ ਵਰਮਾ, ਕ੍ਰਿਪਾਲ ਸਿੰਘ ਝੀਤਾ, ਦੀਪਕ ਛਾਬੜਾ, ਇੰਦਰਪਾਲ, ਯੋਗੇਸ਼ ਸੋਨੀ, ਓਂਕਾਰ ਕਾਲੀਆ, ਰਾਜੂ ਡਾਂਗ, ਵਿਨੋਦ ਭਾਰਗਵ, ਗਿਰਧਾਰੀ ਲਾਲ, ਸੰਦੀਪ ਸ਼ਰਮਾ, ਰਿੰਪੀ ਜਰਮਨੀ, ਸਚਿਨ ਬਹਿਲ, ਰਜਿੰਦਰ ਪਥਰੀਆ, ਸੁਨੀਲ ਸਹਿਗਲ, ਸੰਜੀਵ ਖੰਨਾ, ਇੰਦਰਜੀਤ ਪਸਰੀਚਾ, ਸੰਤੋਸ਼ ਕੁਮਾਰ, ਸਾਬ੍ਹੀ ਖੀਰਾਂਵਾਲੀ, ਸੁਮਿਤ ਪਹਿਲਵਾਨ, ਚਰਨਜੀਤ ਨਾਗਪਾਲ, ਜਰਨੈਲ ਸਿੰਘ, ਆਰ.ਐਸ. ਬਾਵਾ, ਡਾ. ਜਤਿੰਦਰ ਸ਼ਰਮਾ, ਸਚਿਨ ਗਰੋਵਰ ਵੀ ਹਾਜਰ ਸਨ।
Posted: March 10th, 2010 under main page.
Comments: none







Write a comment