ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ ਨਾਲ ਪਾਣੀ ਅਤੇ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ : ਧੰਜੂ
ਕੈਪਸ਼ਨ : ਜ਼ਿਲਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਕਰਦਿਆ ਕੇਵਲਸ਼ੇਰ ਸਿੰਘ ਧੰਜੂ ਐਡੀਸ਼ੀਨਲ ਡਿਪਟੀ ਕਮਿਸ਼ਨਰ (ਵਿਕਾਸ)।
ਕਪੂਰਥਲਾ 9 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਜ਼ਿਲ੍ਹਾ ਕਪੂਰਥਲਾ ਦੇ 311 ਹੈਕਟੇਅਰ ਰਕਬੇ ਵਿੱਚ ਆਧੁਨਿਕ ਪ੍ਰਣਾਲੀ ਤੁਪਕਾ ਅਤੇ ਫੁਹਾਰਾ ਸਿਸਟਮ ਨਾਲ ਸਿੰਚਾਈ ਕੀਤੀ ਜਾ ਰਹੀ ਹੈ। 222 ਜਿਮੀਦਾਰਾਂ ਨੂੰ ਇਸ ਸਕੀਮ ਨੂੰ ਅਪਨਾਉਣ ਕਰਕੇ ਇਕ ਕਰੋੜ 18 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਸਿਸਟਮ ਨਾਲ ਜਿਥੇ ਪਾਣੀ ਦੀ ਵਧੇਰੇ ਬੱਚਤ ਹੋਈ ਹੈ, ਉਸਦੇ ਨਾਲ ਹੀ ਬਿਜਲੀ ਦੀ ਵੀ ਬੱਚਤ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕੇਵਲਸ਼ੇਰ ਸਿੰਘ ਧੰਜੂ ਐਡੀਸ਼ੀਨਲ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਕਪੂਰਥਲਾ ਸਬ ਡਿਵੀਜਨ ਵਲੋਂ ਆਯੋਜਿਤ ਜ਼ਿਲਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਕਰਦਿਆ ਕੀਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੰਵਲਸ਼ੇਰ ਸਿੰਘ ਧੰਜੂ ਨੇ ਕਿਹਾ ਕਿ ਪੰਜਾਬ ਦਾ ਪਾਣੀ ਪੱਧਰ ਦਿਨੋ ਦਿਨ ਲਗਾਤਾਰ ਘੱਟ ਰਿਹਾ ਹੈ ਅਤੇ ਪਾਣੀ ਦਾ ਪੱਧਰ 300 ਫੁੱਟ ਨੀਵਾ ਹੋ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਨੂੰ ਸਭ ਨੂੰ ਜ਼ਮੀਨ ਦੇ ਥੱਲੇ ਦੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਭੂਮੀ ਅਤੇ ਕਾਲ ਸੰਭਾਲ ਵਿਭਾਗ ਵਲੋਂ ਮਾਈਕਰੋਇਕੀਮੇਸ਼ਨ ਸਕੀਮ ਅਧੀਨ ਤੁੱਪਕਾ ਅਤੇ ਫੁਹਾਰਾ ਪ੍ਰਣਾਲੀ ਰਾਹੀਂ ਪਾਣੀ ਅਤੇ ਖਾਦਾਂ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਉਤਪਾਦਨ ਜ਼ਿਲਆ ਅਤੇ ਮਿਆਰੀ ਹੁੰਦਾ ਹੈ। ਪੰਜਾਬ ਸਰਕਾਰ ਵਲੋਂ 75 ਪ੍ਰਤੀਸ਼ਤ ਇਹਨਾਂ ਸਕੀਮਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਸੁਲੱਖਣ ਸਿੰਘ ਦੀ ਜ਼ਮੀਨ ਵਿੱਚ ਲੱਗੀ ਸਿੰਚਾਈ ਪ੍ਰਣਾਲੀ ਨੂੰ ਬੜੇ ਗੌਰ ਨਾਲ ਵੇਖਿਆ ਅਤੇ ਕੈਂਪ ਵਿੱਚ ਲੱਗੇ 7 ਸਟਾਲਾਂ ਨੂੰ ਵੇਖਿਆ। ਡਾ. ਭਜਨ ਸਿੰਘ ਗਾੜਾ ਮੰਡਲ ਭੂਮੀ ਰੱਖਿਆ ਅਫਸਰ ਜ¦ਧਰ ਨੇ ਦੱਸਿਆ ਕਿ ਖੇਤਾਂ ਵਿੱਚ ਕੈਂਪ ਲਗਾਉਣ ਦਾ ਮੁੱਖ ਮੰਤਵ ਕਿਸਾਨਾਂ ਨੂੰ ਇਸ ਪ੍ਰਣਾਲੀ ਨੂੰ ਦਿਖਾਉਣਾ ਅਤੇ ਮਾਹਿਰਾ ਪਾਸੋ ਆਧੁਨਿਕ ਤਕਨੀਕ ਦੀ ਜਾਣਕਾਰੀ ਦੇਣਾ ਹੈ। ਉਹਨਾਂ ਨੇ ਕਿਹਾ ਕਿ ਇਸ ਪ੍ਰਣਾਲੀ/ਸਕੀਮ ਦੀ ਸਬਸਿਡੀ ਢਾਈ ਕਿਲੇ ਵਾਲੇ ਕਿਸਾਨ ਨੂੰ ਅਤੇ ਵੱਧ ਤੋਂ ਵੱਧ ਸਾਢੇ 12 ਕਿਲੇ ਤੱਕ ਸਬਸਿੜੀ ਦਿੱਤੀ ਜਾ ਸਕਦੀ ਹੈ। ਸਮਾਗਮ ਵਿੱਚ ਡਾਕਟਰ ਰਵੀ ਸੱਭਰਵਾਲ ਮੁੱਖ ਖੇਤੀ ਬੜੀ ਅਫਸਰ ਅਤੇ ਡਾਕਟਰ ਬਾਜ ਸਿੰਘ ਨੇ ਆਪਣੇ ਆਪਣੇ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾ ਅਤੇ ਉਹਨਾਂ ਤੇ ਦਿੱਤੀਆਂ ਜਾਣ ਵਾਲੀਆਂ ਸਬ ਸਿਡੀਆ ਦੀ ਜਾਣਕਾਰੀ ਦਿੱਤੀ। ਸੱਭਰਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਾਣੀ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ 15 ਜੂਨ ਤੋਂ ਪਹਿਲਾ ਝੋਨਾ ਨਾ ਲਗਾਉਣ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਅਜੋਕੇ ਯੁੱਗ ਵਿੱਚ ਖੇਤੀਬਾੜੀ ਦੇ ਖਰਚੇ ਘਟਾ ਕੇ ਅਤੇ ਉਤਪਾਦਨ ਵਧਾ ਕੇ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕਰਨ ਦਾ ਯੁੱਗ ਹੈ। ਇਸ ਮੌਕੇ ਡਾ. ਐਚਪੀਐਸ ਭਨੋਟ, ਡਾ. ਸੁਖਦੀਪ ਸਿੰਘ ਬਾਗਵਾਨੀ, ਡਾ. ਗੁਰਪ੍ਰੀਤ ਸਿੰਘ, ਕੇਵਲ ਸਿੰਘ ਰੱਤਾ, ਸਵਰਨ ਸਿੰਘ ਚੰਦੀ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ ਕੋਲੀਆਵਾਲ ਆਦਿ ਕਿਸਾਨ ਹਾਜ਼ਰ ਸਨ।
Posted: March 10th, 2010 under main page.
Comments: none







Write a comment