ਪੰਜਾਬ ਰੋਡਵੇਜ ਡੀਪੂ ਵਿੱਚ ਵਿਦਿਆਰਥੀਆ ਨੇ ਕੀਤੀ ਭੰਨ ਤੋੜ

ਜਗਰਾਉ 9ਮਾਰਚ (ਤੇਜਿੰਦਰ ਸਿੰਘ ਚੱਢਾ) ਅੱਜ ਸਵੇਰੇ ਸਿੱਧਵਾ ਬੇਟ ਰੋਡ ਤੇ ਸਥਿਤ ਪੰਜਾਬ ਰੋਡਵੇਜ ਡੀਪੂ ਵਿੱਚ ਅਜੀਤ ਵਾਲ ਅਤੇ ਮੋਗਾ ਦੇ ਕਾਲਜ ਦੇ ਵਿਦਿਆਰਥੀ ਨੇ ਡੀਪੂ ਵਿੱਚ ਜੰਮ ਕੇ ਹੁੱਲੜਬਾਜੀ ਕੀਤੀ।ਵਿਦਿਆਰਥੀਆ ਨੇ ਇੱਕ ਬੱਸ ਦੇ ਸੀਸੇ ਤੋੜ ਦਿੱਤੇ ਅਤੇ ਡੀਪੂ ਵਿੱਚ ਲੱਗੇ ਡੀਜਲ ਪੰਪ ਨੂੰ ਵੀ ਅੱਗ ਲਗਾਉਣ ਦੀ ਕੋਸਿਸ ਕੀਤੀ ਗਈ ।ਵਿਦਿਆਰਥੀਆ ਦੀ ਇਸ ਭੰਨ ਤੋੜ ਨੂੰ ਦੇਖ ਕਿ ਰੋਡਵੇਜ ਡੀਪੂ ਦੇ ਕਰਮਚਾਰੀ ਇੱਕਠੇ ਹੋਏ ਅਤੇ ਡੀਪੂ ਦੇ ਮੇਨ ਗੇਟ ਨੂੰ ਬੰਦ ਕਰ ਲਿਆ ਅਤੇ ਜੰਮ ਕਿ ਵਿਦਿਆਰਥੀਆ ਦੀ ਕੁਟਾਈ ਕੀਤੀ ਤੇ ਵਿਦਿਆਰਥੀਆ ਨੇ ਗੇਟ ਟੱਪ ਕੇ ਹੀ ਭੱਜਣ ਵਿੱਚ ਆਰਣੀ ਭਲਾਈ ਸਮਝੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਐਚ ਉ ਸਿਟੀ ਪਵਨਜੀਤ ਆਪਣੀ ਫੋਰਸ ਲੈ ਕੇ ਉੱਥੇ ਪਹੁੰਚੇ ਤਾ ਸਾਰੇ ਵਿਦਿਆਰਥੀ ਉਥੋ ਭੱਜ ਚੁੱਕੇ ਸੀ । ਬੱਸ ਦੇ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਯਮਨਾਨਗਰ ਤੋ ਬੱਸ ਲੈ ਕਿ ਜਗਰਾਉ ਆਇਆ ਹੀ ਸੀ ਜੋ ਕੇ ਅੱਗੇ ਮੋਗੇ ਜਾਣੀ ਸੀ ।ਬਸ ਜਗਰਾਉ ਬੱਸ ਸਟੈਡ ਦੇ ਬਾਹਰ ਤਕਰੀਬਨ 10-30 ਵਜੇ ਰੁੱਕੀ ਸੀ ਤਾ ਕਾਲਜ ਦੇ 50-60 ਵਿਦਿਆਰਥੀ ਇਸ ਵਿੱਚ ਚੜ ਗਏ।ਵਿਦਿਆਰਥੀਆ ਨੇ ਮੋਗਾ ਤੇ ਅਜੀਤਵਾਲ ਜਾਣਾ ਸੀ ।ਕੰਡਕਟਰ ਨੇ ਦੱਸਿਆ ਕਿ ਮੈ ਵਿਦਿਆਰਥੀਆ ਨੂੰ ਕਿਹਾ ਕਿ ਤੁਸੀ ਥੋੜੇ ਥੋੜੈ ਅਲੱਗ ਅਲੱਗ ਬੱਸਾ ਵਿੱਚ ਚੱੜ ਜਾਊ ਪਰ ਉਹ ਨਹੀ ਮੰਨੇ ਤਾ ਅਸੀ ਬੱਸ ਨੂੰ ਡੀਪੂ ਵਿੱਚ ਲੈ ਆਦਾ ਉੱਥੇ ਵਿਦਿਆਰਥੀਆ ਨੇ ਹੁੱਲੜਵਾਜੀ ਕੀਤੀ।ਇਸ ਮੋਕੇ ਜਦੋ ਐਸ ਐਚ ਉ ਪਵਨਜੀਤ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕੇ ਰੋਡਵੇਜ ਵੱਲੋ ਤੋੜ ਭੰਨ ਦੀ ਸਕਾਇਤ ਮਿਲ ਗਈ ਹੈ।ਵਿਦਿਆਰਥੀਆ ਦੀ ਪਹਿਚਾਣ ਹੋਣ ਤੇ ਉਹਨਾ ਦੇ ਖਿਲਗਫ ਕਾਰਵਾਈ ਕੀਤੀ ਜਾਵੇਗੀ।
Posted: March 10th, 2010 under main page.
Comments: none







Write a comment