ਅੱਜ ਪੰਜਾਬ ਅੰਦਰ ਜਗਾ ਜਗਾ ਤੇ ਕਤਲ ,ਲੁੱਟਾਖੋਹਾ ਅਤੇ ਡਕੈਤੀਆ ਅਕਾਲੀ ਭਾਜਪਾ ਸਰਕਾਰ ਦੀ ਦੇਣ

ਜਗਰਾਉ 9 ਮਾਰਚ (ਤੇਜਿੰਦਰ ਸਿੰਘ ਚੱਢਾ) ਅੱਜ ਪੰਜਾਬ ਅੰਦਰ ਜਗਾ ਜਗਾ ਤੇ ਕਤਲ ,ਲੁੱਟਾਖੋਹਾ ਅਤੇ ਡਕੈਤੀਆ ਹੋ ਰਹੀਆ ਹਨ ।ਇਹ ਸਭ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ ਇਹਨਾ ਸਬਦਾ ਦਾ ਪ੍ਰਗਟਾਵਾ ਵਿਧਾਇਕ ਸ ਗੁਰਦੀਪ ਸਿੰਘ ਭੈਣੀ ਨੇ ਕਾਗਰਸ ਦਿਹਾਤੀ ਲੁਧਿਆਣਾ ਦੇ ਜਰਨਲ ਸਕੱਤਰ ਸ ਗੁਰਦੇਵ ਸਿੰਘ ਮੱਲਾ ਦੇ ਗ੍ਰਹਿ ਵਿਖੇ ਕੀਤਾ।ਉਹਨਾ ਕਿਹਾ ਕਿ ਪਿਛਲੇ ਦਿਨੀ ਸਿੱਧਵਾ ਬੇਟ ਵਿਖੇ ਹੋਈ ਕਾਗਰਸ ਦੀ ਰੈਲੀ ਨੇ ਦਾਖਾ ਹਲਕੇ ਦੇ ਅਕਾਲੀ ਲੀਡਰਾ ਦੀ ਨੀਦ ਹਰਾਮ ਕਰ ਦਿੱਤੀ ਹੈ ।ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦਾ ਕੋਈ ਵੀ ਵਿਕਾਸ ਨਹੀ ਕੀਤਾ ਜੇ ਕੀਤਾ ਹੈ ਤਾ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ ।ਅੱਜ ਪੰਜਾਬ ਵਿੱਚ ਜੋ ਕਿਸਾਨ,ਮਜਦੂਰ ਅਤੇ ਮੁਲਾਜਮ ਜੱਥੇਬੰਦੀਆ ਧਰਨੇ ਲਾ ਰਹੀਆ ਹਨ ਉਹ ਬਾਦਲ ਦੀ ਦੇਣ ਹੀ ਹੈ ਕਿਉਕੇ ਕੋਈ ਵੀ ਵਿਆਕਤੀ ਬਾਦਲ ਦੀ ਸਰਕਾਰ ਵਿੱਚ ਖੁਸ ਨਹੀ ਹੈ।ਇਸ ਮੋਕੇ ਉਹਨਾ ਦੇ ਨਾਲ ਸਿਮਰਜੀਤ ਸਿੰਘ ਗਿੱਲ,ਬਾਬਾ ਸੋਹਣ ਸਿੰਘ ਕਲੇਰ, ਇੰਦਰਜੀਤ ਸਿੰਘ ਗਾਲਿਬ,ਸਾਬਕਾ ਸਰਪੰਚ ਗਰਮੇਲ ਸਿੰਘ,ਗੁਰਦੇਵ ਸਿੰਘ ਮੱਲਾ, ਆਤਮਾ ਸਿੰਘ ਸਰਪੰਚ,ਦਲਜੀਤ ਸਿੰਘ ਪ੍ਰਧਾਨ,ਠੇਕੇਦਾਰ ਅਮਰਜੀਤ ਸਿੰਘ ਮੱਲਾ,ਜਸਵੰਤ ਸਿੰਘ ਧਾ਼ਲੀਵਾਲ, ਬੂਟਾ ਸਿੰਘ,ਰਜਿੰਦਰ ਸਿੰਘ , ਹਰਭਜਨ ਸਿੰਘ,ਸੁਰਜੀਤ ਸਿੰਘ ਰਾਣਾ ,ਗੁਰਦਿਆਲ ਸਿੰਘ ਬਿਲੂ ,ਹਰਦੇਵ ਸਿੰਘ ਫੋਜੀ ਅਤੇ ਸਰਬਜੀਤ ਸਿੰਘ ਬਿਟੂ ਆਦਿ ਹਾਜਰ ਸਨ।
Posted: March 10th, 2010 under main page.
Comments: none







Write a comment