ਬੈਲਜੀਅਮ ‘ਚ ਭਾਰਤੀ ਵਪਾਰੀ ‘ਤੋ ਕਰੋੜਾਂ ਦੇ ਹੀਰੇ ਲੁੱਟੇ
ਈਪਰ 9 ਮਾਰਚ ( ਪ੍ਰਗਟ ਸਿੰਘ ਜੋਧਪੁਰੀ ) ਬੈਲਜੀਅਮ ਦੀ ਅੰਤਰਰਾਸ਼ਟਰੀ ਡਾਇਮੰਡ ਮਾਰਕੀਟ ਐਂਟਵਰਪਨ ‘ਚ ਕਾਰਪ ਇੰਮਪੈਕਸ ਨਾਂ ਦੀ ਕੰਪਣੀ ਦੁਆਰਾ ਹੀਰਿਆਂ ਦਾ ਵਿਉਪਾਰ ਕਰ ਰਹੇ ਭਾਰਤੀ ਪੰਕਜ ਮਾਲਧਾਰ ਦੇ ਪਰਿਵਾਰ ਨੂੰ ਵਿਲਰਿਖ ਇਲਾਕੇ ‘ਚ ਸਥਿਤ ਘਰ ਵਿੱਚ ਹੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਕਰੋੜਾਂ ਦੇ ਹੀਰੇ ਲੁੱਟ ਲਏ । ਸੁੱਕਰਵਾਰ ਸਵੇਰੇ ਆਏ ਲੁਟੇਰਿਆਂ ਨੇ ਮਾਲਧਾਰ ਦੀ ਪਤਨੀ, ਤਿੰਨ ਬੱਚਿਆਂ ਅਤੇ ਰਸੋਈਏ ਨੂੰ 18 ਘੰਟੇ ਬੰਦੀ ਬਣਾਈ ਰੱਖਿਆ । ਪੰਜ ਵਜੇ ਸਕੂਲੋ ਘਰ ਮੁੜੇ ਲੜਕੇ ਅਤੇ ਸੱਤ ਵਜੇ ਘਰ ਵਾਪਸ ਆਏ ਸ੍ਰੀ ਮਾਲਧਾਰ ਨੂੰ ਵੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਸਾਰੇ ਪਰਿਵਾਰ ਦੀ ਜਾਂਨ ਬਖ਼ਸਣ ਬਦਲੇ ਦਫਤਰ ‘ਚੋ ਸਰਟੀਫਿਕੇਟਾ ਸਮੇਤ ਸਾਰੇ ਹੀਰੇ ਲਿਆਂਉਣ ਲਈ ਧਮਕਾਇਆ । ਪਰਿਵਾਰ ਦੀ ਬੰਦ ਖ਼ਲਾਸੀ ਲਈ ਸ੍ਰੀ ਪੰਕਜ ਨੇ ਵਾਪਸ ਦਫਤਰਂ ਜਾ ਕੇ ਲਿਆਦੇ ਹੀਰੇ ਜਦ ਲੁਟੇਰਿਆਂ ਨੂੰ ਦਿਤੇ ਤਾਂ ਉਹਨਾਂ ‘ਚੋ ਦੋ ਜਣੇ ਲੁੱਟ ਦਾ ਮਾਲ ਲੈ ਕੇ ਚਲੇ ਗਏ ਅਤੇ ਤੀਸਰੇ ਨੇ ਅਪਦੇ ਸਾਥੀਆਂ ਦੇ ਸਹੀ ਸਲਾਮਤ ਬੈਲਜੀਅਮ ‘ਚੋ ਬਾਹਰ ਜਾਣ ਤੱਕ ਇਸ ਪਰਿਵਾਰ ‘ਤੇ ਬੰਦੂਕ ਤਾਣੀ ਰੱਖੀ , ਫਿਰ ਸੁਨੇਹਾ ਮਿਲਦੇ ਹੀ ਉਹ ਵੀ ਨਿਕਲ ਗਿਆ । ਪੁਲਿਸ ਮੁਤਾਬਕ ਲੁਟੇਰਿਆਂ ਨੇ ਕੋਈ ਸੁਰਾਗ ਨਹੀ ਛੱਡਿਆ । ਲੁੱਟੇ ਗਏ ਹੀਰਿਆਂ ਦੀ ਕੀਮਤ ਮਿਲੀਅਨ ਯੂਰੋ ( 63 ਕਰੋੜ ਭਾਰਤੀ ਰੁਪਿਆ ) ਦੱਸੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਇਸ ਘਟਨਾਂ ਕਾਰਨ ਸਦਮੇ ‘ਚ ਹੈ । ਗੈਮਸ ਐਂਡ ਜਿਓਲਰਸ ਐਕਸਪੋਰਟ ਪ੍ਰੋਮੋਸ਼ਨ ਕੌਸਲ ਦੇ ਪ੍ਰਧਾਨ ਵਸੰਤ ਮਹਿਤਾ ਨੇ ਇਸ ਘਟਨਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਕਿਸੇ ਭਾਰਤੀ ਨਾਲ ਵਾਪਰੀ ਇਹ ਵੱਡੀ ਘਟਨਾਂ ਨੇ ਸਾਨੂੰ ਅਪਦੀ ਸੁਰੱਖਿਆਂ ਲਈ ਸੋਚਣ ਲਈ ਮਜਬੂਰ ਕਰ ਦਿਤਾ ਹੈ । ਇਥੇ ਵਰਨਣਯੋਗ ਹੈ ਕਿ ਐਟਵਰਪਨ ਸਹਿਰ ਦੇ ਅੰਤਰਰਾਸ਼ਟਰੀ ਹੀਰੇ ਵਪਾਰ ਕੇਂਦਰ ‘ਚ ਪਿਛਲੇ ਵੀਹ ਸਾਲਾ ਦੌਰਾਨ ਭਾਰਤੀਆਂ ਨੇ 25 ‘ਤੋ ਵਧਾ ਕੇ 65 ਪ੍ਰਤੀਸਤ ਹੀਰਿਆਂ ਦੇ ਕਾਰੋਬਾਰ ‘ਤੇ ਸਰਦਾਰੀ ਕਾਇਮ ਕੀਤੀ ਹੈ । ਸੱਤਰਵਿਆਂ ‘ਚ ਇਸ ਸਹਿਰ ਦੀ ਹੀਰਾ ਮਾਰਕੀਟ ‘ਚ ਦਾਖਲ ਹੋਏ ਦੱਖਣੇ ਭਾਰਤੀਆਂ ਨੇ ਇਥੇ ਇਸ ਕਾਰੋਬਾਰ ‘ਚ ਪਹਿਲਾਂ ‘ਤੋ ਹੀ ਮੌਜੂਦ ਜਹੂਦੀਆਂ ਦੀ 70 ਪ੍ਰਤੀਸਤ ਪਕੜ ਨੂੰ ਘਟਾ ਕੇ 25 ‘ਤੇ ਲਿਆ ਕੇ ਉਹਨਾਂ ਨੂੰ ਕੱਪੜਾ ਅਤੇ ਬਰੈਡ ਵੇਚਣ ਦੀ ਨੌਬਤ ‘ਤੇ ਲਿਆ ਖੜਾ ਕੀਤਾ ਹੈ । ਐਟਂਵਰਪਨ ਸਹਿਰ ‘ਚ ਹੀਰਿਆਂ ਦੀਆਂ 1500 ਕੰਪਣੀਆਂ, 300 ਫੈਕਟਰੀਆਂ ਅਤੇ 4 ਡਾਇਮੰਡ ਬੈਕਾਂ ਹਨ ਜਿਨਾਂ ‘ਚ 27000 ਕਾਮਿਆਂ ਨੂੰ ਰੁਜਗਾਰ ਮਿਲਿਆ ਹੋਇਆ ਹੈ । ਦੁਨੀਆਂ ਦਾ 80 ਪ੍ਰਤੀਸਤ ਕੱਚਾ ਮਾਲ ( ਹੀਰਾ ) ਇਸ ਮਾਰਕੀਟ ਰਾਹੀਂ ਸਪਲਾਈ ਹੁੰਦਾਂ ਹੈ ।
Posted: March 10th, 2010 under Europe.
Comments: none







Write a comment